Faisle Di Lakeer- Binder Singh Khuddi Kalan | Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਫੈਸਲੇ ਦੀ ਲਕੀਰ

Published

on

ik soch poetry

ਕੁੰਡਲੀ ਬਾਰਡਰ ‘ਤੇ ਕੁੰਡਲੀ ਮਾਰ ਬੈਠਾ,
ਕੁੰਡਲੀਆ ਖਾਲਸਾ ਵੀਰ ਬੇਲੀ।

ਸਿੰਘੂ ਬਾਰਡਰ ‘ਤੇ ਸਿੰਘਾਂ ਸਬੂਤ ਦਿੱਤਾ,
ਜਾਗਦੀ ਉਹਨਾਂ ਦੀ ਜ਼ਮੀਰ ਬੇਲੀ।

ਨਾਲ ਟਰੈਕਟਰਾਂ ਦੇ ਦਿੱਲੀ ਜਾਮ ਕੀਤੀ,
ਜਦੋਂ ਪਹੁੰਚੇ ਘੱਤ ਵਹੀਰ ਬੇਲੀ,

 ਟੱਕਰ ਲੈਣੀ ਨਾਲ ਜ਼ੁਲਮ ਤੇ ਜ਼ਾਲਮਾਂ ਦੇ
ਲਿਖਿਆ ਸਾਡੀ ਵਿੱਚ ਤਕਦੀਰ ਬੇਲੀ।

‘ਬਿੰੰਦਰ’  ਖੁਰਪਿਆਂ ਤੇ ਕਹੀਆਂ ਵਾਲਿਆਂ ਨੇ,
ਦਿੱਤੀ ਫੈਸਲੇ ਦੀ ਖਿੱੱਚ ਲਕੀਰ ਬੇਲੀ
——–
– ਬਿੰਦਰ ਸਿੰਘ ਖੁੱਡੀ ਕਲਾਂਂ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

“ਬਾਬੇ ਨਾਨਕ ਦਾ ਵੀਹਾਂ ਦਾ”

Published

on

poetry

ਕੋਈ ਕਹਿੰਦਾ ਉੱਥੇ ਲੰਗਰ ਵਰਤਦਾ ਹੈ
ਪਰ ਮੈਂ ਉਥੇ ਜਾ ਕੇ ਵੇਖਿਆ
ਕਿ ਉੱਥੇ ਤਾਂ
ਇਕ ਪਰਿਵਾਰ ਵਰਤਦਾ ਹੈ
ਇਕ ਪਿਆਰ ਵਰਤਦਾ ਹੈ
ਇਕ ਸਤਿਕਾਰ ਵਰਤਦਾ ਹੈ
ਇਕ ਸਭਿਆਚਾਰ ਵਰਤਦਾ ਹੈ
ਇਕ ਸੰਸਕਾਰ ਵਰਤਦਾ ਹੈ
ਇਕ ਦਿਲੋਂ ਸੱਚਾ ਇਜ਼ਹਾਰ ਵਰਤਦਾ ਹੈ
ਇਕ ਇਨਸਾਨੀਅਤ ਦਾ ਇਤਬਾਰ ਵਰਤਦਾ ਹੈ
ਇਕ ਨਵਾਂ ਇਤਿਹਾਸ ਵਰਤਦਾ ਹੈ
ਪਰਵਿੰਦਰ ਹੋਰ ਨਾ ਹੋਰ
ਉੱਥੇ ਕੁਲ ਦੁਨੀਆਂ ਦੇ ਬਾਬੇ ਨਾਨਕ ਦਾ
ਵੀਹਾਂ ਦਾ ਕੀਤਾ ਵੀਹਾਂ(ਸੰਨ 2020)’ਚ ਵਪਾਰ ਵਰਤਦਾ ਹੈ

  • ਪਰਵਿੰਦਰ ਸਿੰਘ
  • 236

Continue Reading

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਦਰਦ ਰੁੱਖਾਂ ਦਾ

Published

on

ਕੋਈ ਨਾਂ ਜਾਣੇ ਦਰਦ ਰੁੱਖਾਂ ਦਾ,
ਕੋਈ ਨਾਂ ਜਾਣੇ ਪੀੜ
ਕੋਈ ਨਾ ਲਾਵੇ ਮੱਲਮ ਜਖਮ ਤੇ
ਕੋਈ ਨਾਂ ਬੰਨੇ ਲੀਰ
ਕੋਈ ਨਾਂ ਡਿੱਗਿਆ ਨੂੰ ਓੁਠਾਵੇ
ਕੋਈ ਨਾ ਸੁਣੇ ਪੁਕਾਰ
ਬਸ ਹੱਥ ਵਿੱਚ ਦਾਤੀ ਆਰੀ ਫੜ
ਵੱਢਣ ਨੂੰ ਰਹਿਣ ਤਿਆਰ
ਕੋਈ ਨਾਂ ਹੱਥੀ ਬੂਟਾ ਲਾਵੇ
ਕੋਈ ਨਾਂ ਦੇਵੇ ਪਾਣੀ
ਕੀ ਹੋਇਆ ਇਨਸਾਨ ਨੂੰ ਰੱਬਾ
ਸਮਝ ਨਾਂ ਆਏ ਕਹਾਣੀ
ਕਿਓੁਂ ਹੋਇਆ ਏ ਮਤਲਬੀ
ਇਹ ਕਿਹੜੀ ਦੁਸ਼ਮਣੀ ਕੱਢਦਾ
ਠੰਡੀਆਂ ਛਾਵਾਂ ਦੇਂਦੇ ਜੋ ਨੇ
ਓੁਹਨਾਂ ਦੀਆਂ ਜੜਾਂ ਹੈ ਵੱਢਦਾ

  • ਹਰਮੇਸ਼ ਕੁਮਾਰ
  • 234

Continue Reading

ਰੁਝਾਨ


Copyright by IK Soch News powered by InstantWebsites.ca