Kande- Bhupinder Singh | Online Punjabi Poetry Competition 
Connect with us apnews@iksoch.com

ਰਚਨਾਵਾਂ ਜਨਵਰੀ 2021

ਕੰਡੇ

Published

on

poetry

ਓਹ ਸੋਹਣੇ ਫੁੱਲਾਂ ਵਰਗੇ ।
ਤੇ ਅਸੀਂ ਕੰਢੇ ਕਿੱਕਰਾਂ ਦੇ,
ਉਹ ਅਜ਼ਾਦ ਪੰਛੀ ਅੰਬਰਾ ਦੇ,
ਅਸੀਂ ਮਾਰੇਂ ਹਾਂ ਫਿਕਰਾ ਦੇ ।
ਉਹ ਸੋਹਣੇ ਫੁੱਲਾਂ ਵਰਗੇ ,
ਤੇ ਅਸੀਂ ਕੰਢੇ ਕਿੱਕਰਾਂ ਦੇ।
………………………੨
ਖਿੜ ਖਿੜ ਕੇ ਹੱਸਦੇ ਹੋ ,
ਦਿਲ ਜਿੱਤ ਲੈਂਦੇ ਹੋ ।
ਉਹ ਦਿਨ ਸੁਨਹਿਰੀ ਹੋ ਜਾਂਦਾ,
ਜਿਸ ਦਿਨ ਕੋਲ ਆ ਕੇ ਬਹਿੰਦੇ ਹੋ।
ਉਹਦੀ ਕਿ ਸਿਫ਼ਤ ਕਰੀੲੇ ,
ਉਹ ਫੁੱਲ ਨੇ ਸਿਖਰਾਂ ਦੇ।
ਉਹ ਸੋਹਣੇ ਫੁੱਲਾਂ ਵਰਗੇ ,
ਤੇ ਅਸੀਂ ਕੰਢੇ ਕਿੱਕਰਾਂ ਦੇ।
………………………..੨
ਉਹ ਜ਼ੁਬਾਨ ਤੋਂ ਘੱਟ ਬੋਲਦੇ,
ਨਜ਼ਰਾਂ ਨਾਲ ਗੱਲਾਂ ਕਰਦੇ ਨੇ।
ਕਿੱਕਰਾਂ ਦੇ ਫੁੱਲਾਂ ਤੇ ਬਹਿਣ ਤੋਂ,
ਭ੍ਹਬਰੇ ਵੀ ਡਰਦੇ ਨੇ।
ਦੱਸ ਕਾਵਾਂ ਨਾਲ ਸਜਣਾ,
ਕਿ ਮੇਲ ਨੇਂ ਤਿੱਤਰਾਂ ਦੇ।
ਉਹ ਸੋਹਣੇ ਫੁੱਲਾਂ ਵਰਗੇ,
ਤੇ ਅਸੀਂ ਕੰਢੇ ਕਿੱਕਰਾਂ ਦੇ।
……………………..੨
ਮੈਂ ਸਜਣਾ ਤੈਨੂੰ ਲੱਭ ਲੈਣਾ,
ਤੂੰ ਜਿਥੇ ਵੀ ਜਾਂ ਕੇ ਲੁਕਿਆ ਏ,
ਹਕੀਕੀ ਇਸ਼ਕ ਵੀ ਸਜਣਾ,
ਲੁਕਾਇਆ ਲੁਕਿਆ ਏ।
ਮੈਂ ਉਹਨੂੰ ਲੱਭ ਲੈਣਾ,
ਜਿਵੇਂ ਪੂਰਨ ਨੂੰ ਲਭਿਆ ਇਛਰਾਂ ਨੇ।
ਉਹ ਸੋਹਣੇ ਫੁੱਲਾਂ ਵਰਗੇ,
ਤੇ ਅਸੀਂ ਕੰਢੇ ਕਿੱਕਰਾਂ ਦੇ।
………………………੨
ਉਹ ਚੰਨ ਨਾਲੋਂ ਸੋਹਣੇ,
ਹਾਮੀ ਭਰਦੇ ਤਾਰੇ ਨੇ।
ਅਸੀਂ ਕੁਲੀਆਂ ਵਿਚ ਰਹਿੰਦੇ,
ਉਹਨਾਂ ਦੇ ਮਹਿਲ ਚੁਬਾਰੇ ਨੇ।
ਬਦਾਮਾਂ ਦੀ ਰੀਸ ਕੀ ਕਰਨੀ,
ਆੜੂ ਦੀਆਂ ਗਿਟਕਾਂ ਨੇ।
ਉਹ ਸੋਹਣੇ ਫੁੱਲਾਂ ਵਰਗੇ,
ਤੇ ਅਸੀਂ ਕੰਢੇ ਕਿੱਕਰਾਂ ਦੇ ।
……………………..੨
ੳਹਦਾ ਰੂਪ ਕਣਕੀ ਜਾ,
ਤੇ ਕੇਸ ਸੁਣਹਿਰੀ ਕਾਲੇ ਨੇ।
ਹਮੇਸ਼ਾ ਪਰਦੇ ਓਹਲੇ ਰਹਿੰਦੇ,
ਉਹਦੇ ਨੈਣ ਵਿਚਾਰੇ ਨੇ।
ੳਸਨੂੰ ਨਜ਼ਰ ਨਾ ਲੱਗ ਜੇ,
ਤਵੀਤ ਬਣਾ ਕੇ ਦਿੱਤੇ ਫ਼ਕਰਾਂ ਨੇ।
ਉਹ ਸੋਹਣੇ ਫੁੱਲਾਂ ਵਰਗੇ,
ਤੇ ਅਸੀਂ ਕੰਢੇ ਕਿੱਕਰਾਂ ਦੇ
………………………੨
ਗੋਰਾ ਉਹ ਫੁੱਲ ਤੋੜਨ ਲੱਗਾ ਸੀ,
ਪਰ ਕੰਢੇਈਆ ਨੇ ਤੋੜਨ ਨਹੀਂ ਦਿੱਤਾ।
ਮੈਂ ਇਸ ਤੋਂ ਅੱਗੇ ਲਿਖਣਾ ਚਾਹੁੰਦਾ ਸੀ,
ਪਰ ਕਲਮ ਨੇ ਲਿਖਣ ਨਹੀਂ ਦਿੱਤਾ।
ਗੋਰੇ ਢਾਣੀ ਵਾਲੇ (ਅਬੋਹਰ) ਦੇ ਸੱਟ ਡੁਗੀ ਵੱਜਣੀ ਸੀ,
ਪਰ ੳਸਨੂੰ ਬਚਾ ਲਿਆ ਮਿੱਤਰਾ ਨੇ।
ਉਹ ਸੋਹਣੇ ਫੁੱਲਾਂ ਵਰਗੇ,
ਤੇ ਅਸੀਂ ਕੰਢੇ ਕਿੱਕਰਾਂ ਦੇ।
……………………….੨

  • ਭੁਪਿੰਦਰ ਸਿੰਘ
  • 46

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰਚਨਾਵਾਂ ਜਨਵਰੀ 2021

ਸਚਾਈ

Published

on

poetry

ਸੱਤਾਧਾਰੀਆਂ ਚ ਬਾਕੀ ਸਭ
ਬਸ ਸਤ ਨਹੀਂ ਹੁੰਦਾ
ਛੱਪ ਜਾਵੇ ਭਾਵੇਂ ਅਖ਼ਬਾਰਾਂ ਚ
ਝੂਠ ਕਦੇ ਸੱਚ ਨਹੀ ਹੁੰਦਾ

ਬੇਔਲਾਦੇ ਹਾਕਮਾਂ ਦੇ ਸਰੀਰ ਚ
ਲੱਗੇ ਮੈਨੂੰ ਰੱਤ ਨਹੀਂ ਹੁੰਦਾ
ਅੰਤ ਸਭ ਦਾ ਹੀ ਇਕ ਦਿਨ ਹੋ ਜਾਣਾ
ਅੱਖਾਂ ਫੇਰਿਆ ਇਸਤੋਂ ਬਚ ਨਹੀਂ ਹੁੰਦਾ

ਮੰਜਾ ਖੜ੍ਹਾ ਕਰ ਆਏ ਆ ਦਿੱਲੀ
ਹੁਣ ਥੁੱਕ ਕੇ ਸਾਡੇ ਤੋ ਚਟ ਨੀ ਹੁੰਦਾ
ਸਾਡੇ ਮਰਿਆ ਪਿੱਛੋਂ ਕਰ ਲੀ ਕਾਨੂੰਨ ਲਾਗੂ
ਪਿੱਛੇ ਸਾਡੇ ਤੋ ਹੁਣ ਭੱਜ ਨਹੀਂ ਹੁੰਦਾ

ਪਿੱਤੇ ਬਿਨਾਂ ਪੌਲ ਖੰਡੇ ਦੀ
ਧਾਰਾ ਤਿਖੀਆਂ ਤੇ ਨੱਚ ਨਹੀਂ ਹੁੰਦਾ
ਦੱਸਦੀ ਸੀ ਜਿਹਨੂੰ ਨਸ਼ੇੜੀ
ਕਿਉ ਉਹੀ ਜਵਾਨੀ ਤੋ ਹੁਣ ਬਚ ਨੀ ਹੁੰਦਾ

  • ਕੰਵਲਜੀਤ ਸਿੰਘ
  • 306

Continue Reading

ਰਚਨਾਵਾਂ ਜਨਵਰੀ 2021

ਪੰਜਾਬ ਤੋਂ ਉੱਠਿਆ ਇਨਕਲਾਬ

Published

on

poetry

ਇਹ ਨੇ ਮਿੱਤਰਾ ਸਿਆਸਤ ਤੋਂ ਪਰ੍ਹੇ ਦੀਆਂ ਗੱਲਾਂ,
ਇਹ ਤਾਂ ਮਿੱਤਰਾ ਬੰਦੇ ਖੋਟੇ ਖ਼ਰੇ ਦੀਆਂ ਗੱਲਾਂ।
ਤੂੰ ਸੁਣਿਆ ਪੜ੍ਹਿਆ ਜਾਂ ਫ਼ਿਲਮੀ ਵੇਖਿਆ ਹੋਣਾ,
ਕਿਵੇਂ ਸਮਝਾਈਏ ਤੈਨੂੰ ਸਾਗਰ ਤਰੇ ਦੀਆਂ ਗੱਲਾਂ।
ਇਹ ਇਨਕਲਾਬ ਜੋ ਪੰਜਾਬ ਤੋਂ ਹੈ ਉੱਠਿਆ,
ਇਹ ਲੋਟੂ ਨੇ ਸਰਕਾਰਾਂ ਆਮ ਸ਼ਰੇ ਦੀਆਂ ਗੱਲਾਂ।
ਵੱਖਵਾਦੀ ,ਅੱਤਵਾਦੀ ਸਾਨੂੰ ਵਿਕੇ ਜ਼ਮੀਰ ਆਖਣ,
ਇਹ ਚੈਨਲ ਅਖ਼ਬਾਰਾਂ ਬੰਦੇ ਡਰੇ ਦੀਆਂ ਗੱਲਾਂ।
ਦੁਨੀਆ ਹੈ ਕਾਇਲ ਇਨ੍ਹਾਂ ਅਣਖ਼ੀ ਸਰਦਾਰਾਂ ਦੀ,
ਯੂਕੇ ਕਨੇਡਾ ਵਿੱਚ ਹੋਣ ਵਿਰੋਧ ਕਰੇ ਦੀਆਂ ਗੱਲਾਂ।
ਟੀਸੀ ਵਾਲਾ ਬੇਰ ਜੋ ਢੱਲਾ ਮਾਰ ਸੁੱਟ ਲੈਂਦੇ ਨੇ,
ਉਹ ਕੀ ਸਿਆਣਦੇ ਇਹ ਜਿੱਤੇ ਹਰੇ ਦੀਆਂ ਗੱਲਾਂ।
ਟਵਿੱਟਰ ਨੂੰ ਟੋਚਨ ਪਾ ਘੜੀਸਿਆ ਜਵਾਨਾ ਐਸਾ,
ਫੈਸਬੁੱਕ ਤੇ ਹੋਣ ਹੁਣ ਰੰਗ ਹਰੇ ਹਰੇ ਦੀਆਂ ਗੱਲਾਂ।
ਲਾਲਪੁਰੀ ਹੱਕ ਲੈ ਕੇ ਜਾਣਾ ਇੰਝ ਨਹੀਂ ਮੁੜਦੇ,
ਦੇਖ ਹਾਕਮਾ ਇਹ ਰੋਸ ਹੈ ਜ਼ਰੇ ਜ਼ਰੇ ਦੀਆਂ ਗੱਲਾਂ।

  • ਰਵਿੰਦਰ ਸਿੰਘ ਲਾਲਪੁਰੀ
  • 305

Continue Reading

ਰੁਝਾਨ


Copyright by IK Soch News powered by InstantWebsites.ca