Jaag Jawana- Beant Malout | Online Punjabi Poetry Competition 
Connect with us [email protected]

ਰਚਨਾਵਾਂ ਜਨਵਰੀ 2021

ਜਾਗ ਜਵਾਨਾਂ

Published

on

Latest Punjabi Poetry

ਉਠ ਜਵਾਨਾਂ ਜਾਗ ਜਵਾਨਾਂ
ਚੱਲ ਮੇਰੇ ਪੰਜਾਬ ਦਿਆ ਨਾਲ ਕਿਸਾਨਾਂ
ਅੱਜ ਓਹਨਾ ਨੂੰ ਆਪਣੀ ਲੋੜ ਹੈ ਪੈ ਗਈ
ਹੁਣ ਨਾ ਕੋਈ ਮਾਰੀ ਬਹਾਨਾ
ਉਠ ਜਵਾਨਾਂ ਜਾਗ ਜਵਾਨਾਂ
ਚੱਲ ਮੇਰੇ ਪੰਜਾਬ ਦਿਆ ਨਾਲ ਕਿਸਾਨਾਂ

ਵੇਚ ਕੇ ਆਪਣੀ ਖੇਤੀ ਮਿੱਟੀ ਅੱਜ ਦੇਸ਼ ਦੇ ਹਾਕਮ
ਭਰਨ ਨੂੰ ਫਿਰਦੇ ਨੇ ਅੱਜ ਗੈਰਾ ਦਾ ਖਜਾਨਾ
ਹੋਜਾ ਤਕੜਾ ਪਾਲੇ ਟੋਚਨ ਟਰੈਕਟਰ ਦੇ ਤੂੰ ਮਗਰ ਜਵਾਨਾਂ
ਉਠ ਜਵਾਨਾਂ ਜਾਗ ਜਵਾਨਾਂ
ਚੱਲ ਮੇਰੇ ਪੰਜਾਬ ਦਿਆ ਨਾਲ ਕਿਸਾਨਾਂ

ਕੀ ਹਿੰਦੂ ਕੀ ਸਿੱਖ ਈਸਾਈ ਸੱਭ ਚੱਲੇ ਨੇ ਨਾਲ ਹੋ ਭਾਈ
ਵੇਖ ਕੇ ਹਾਲਤ ਕਿਸਾਨ ਮੇਰੇ ਦੀ ਅੱਜ ਕੱਲ
ਰੋਂਦਾ ਹੋਣਾ ਬਾਬਾ ਨਾਨਕ ਤੇ ਭਾਈ ਮਰਦਾਨਾ
ਉਠ ਜਵਾਨਾਂ ਜਾਗ ਜਵਾਨਾਂ
ਚੱਲ ਮੇਰੇ ਪੰਜਾਬ ਦਿਆ ਨਾਲ ਕਿਸਾਨਾ

ਬੇਅੰਤ ਮਲੋਟ ਤਾਂ ਅੱਜ ਚੱਲਿਆ ਦਿੱਲੀ
ਕਾਲੇ ਕਾਨੂੰਨਾਂ ਦੇ ਵਿਚ ਦੇਣ ਹੋ ਫਾਨਾ
ਉਠ ਜਵਾਨਾਂ ਜਾਗ ਜਵਾਨਾਂ
ਚੱਲ ਮੇਰੇ ਦੇਸ਼ ਦਿਆ ਨਾਲ ਕਿਸਾਨਾਂ
ਉਠ ਜਵਾਨਾਂ ਚੱਲ ਜਵਾਨਾਂ ਅੰਨਦਾਤੇ ਦੇ ਨਾਲ ਜਵਾਨਾਂ”

  • ਬੇਅੰਤ ਮਲੋਟ
  • 221

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca