Kisaani Sangarsh- Balkar Singh | Online Punjabi Poetry Competition 
Connect with us [email protected]

ਰਚਨਾਵਾਂ ਜਨਵਰੀ 2021

ਕਿਸਾਨੀ ਸੰਘਰਸ਼

Published

on

ik soch

ਗੁੜ੍ਹਤੀ ਮਿਲੀ ਗੁਰਬਾਣੀ ਵਿੱਚੋਂ ਜੰਗ ਜਿੱਤ ਕੇ ਜਾਵਾਂਗੇ…

ਵਾਰਿਸ ਬਾਬਿਆਂ ਦੀ ਬਾਣੀ ਦੇ ਸਾਨੂੰ ਅਜ਼ਮਾਉਣਾ ਛੱਡ ਦੇਵੋ,
ਡਰੇ ਨਾ ਤਲਵਾਰਾਂ ‘ਤੋ ਤੁਸੀਂ ਵਹਿਮ ਮਨਾਂ ਵਿੱਚੋਂ ਕੱਢ ਦੇਵੋ,
ਸ਼ਾਂਤੀ ਵਾਲੇ ਰਸਤੇ ਚੱਲਕੇ ਕਲਮੀ ਤੀਰ ਚਲਾਵਾਂਗੇ,
ਗੁੜ੍ਹਤੀ ਮਿਲੀ ਗੁਰਬਾਣੀ ਵਿੱਚੋਂ ਜੰਗ ਜਿੱਤ ਕੇ ਜਾਂਵਾਂਗੇ!

ਬਾਬਰ ਨੂੰ ਜਾਬਰ ਕਹਿਣਾ ਸਾਨੂੰ ਬਾਣੀ ਦੱਸਦੀ ਆ,
ਜਦੋਂ ਕੋਈ ਜ਼ੁਲਮ ਕਮਾਉਂਦਾ,ਉਸਤੇ ਵਿਅੰਗ ਵੀ ਕੱਸਦੀ ਆ,
ਜੇ ਹੁਣ ਨਾ ਹਾਕਮਾਂ ਸਮਝਿਆ ਤੈਨੂੰ ਵਕਤ ਵੀ ਪਾਵਾਂਗੇ,
ਗੁੜ੍ਹਤੀ ਮਿਲੀ ਗੁਰਬਾਣੀ ਵਿੱਚੋਂ ਜੰਗ ਜਿੱਤ ਕੇ ਜਾਵਾਂਗੇ!

ਸੂਰਮੇ ਉਨ੍ਹਾਂ ਨੂੰ ਆਖਦੇ ਜੋ ਲੋਕਾਂ ਲੲੀ ਲੜਦੇ ਆ,
ਜਦ ਵੈਰੀ ਸਿਰ ਆ ਚੜ੍ਹੇ, ਹਿੱਕਾਂ ਤਾਣ ਕੇ ਖੜਦੇ ਆ,
ਤੇਰੀਆਂ ਚੱਲਦੀਆਂ ਬੁਛਾੜਾਂ ਨੂੰ ,ਬੰਦ ਕਰਕੇ ਦਿਖਾਵਾਂਗੇ,
ਗੁੜ੍ਹਤੀ ਮਿਲੀ ਗੁਰਬਾਣੀ ਵਿੱਚੋ ਜੰਗ ਜਿੱਤ ਕੇ ਜਾਵਾਂਗੇ!

ਚਾਰੇ ਪਾਸੇ ਸੜਕਾਂ ਪੁੱਟੀਆ ,ਦੱਸ ਅਸੀ ਕੀ ਡਾਕੂ ਨੀ,
ਉਂਝ ਤਾਂ ਲੋਕਾਂ ਦੀ ਬਣਦੀ ,ਰੱਖੇ ਲੋਕ ਹੱਕਾ ‘ਤੇ ਚਾਕੂ ਨੀ,
ਕਾਲਾ ਕਾਨੂੰਨ ਰੱਦ ਕਰਾਉਣ ਲਈ, ਬੰਨ੍ਹ ਕਤਾਰਾਂ ਆਵਾਂਗੇ,
ਗੁੜ੍ਹਤੀ ਮਿਲੀ ਗੁਰਬਾਣੀ ਵਿੱਚੋਂ ਜੰਗ ਜਿੱਤ ਕੇ ਜਾਵਾਂਗੇ!

ਜੇ ਰੱਦ ਕਾਨੂੰਨਾਂ ਕਰ ਦੇਵੇ ਤੇਰਾ ਕੁਝ ਨਾ ਜਾਂਦਾ ਏ,
ਆਮ ਲੋਕਾਂ ਸੜਕਾਂ ਰੋਲ ਕੇ,ਕਿਓ ਜਾਨਾਂ ਗਵਾਦਾ ਏ,
“ਬਲਕਾਰ” ਸੱਚੀਆਂ ਲਿਖ ਕੇ, ਇੱਕ ਗੀਤ ਬਣਾਵਾਂਗੇ ,
ਗੁੜ੍ਹਤੀ ਮਿਲੀ ਗੁਰਬਾਣੀ ਵਿੱਚੋਂ ਜੰਗ ਜਿੱਤ ਕੇ ਜਾਵਾਂਗੇ!

  • ਬਲਕਾਰ ਸਿੰਘ ਭਾਈ ਰੂਪਾ
  • 73

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca