Khat Amrita Pritm De Naam- Arshdeep Kaur | Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਖਤ ਅੰਮ੍ਰਿਤਾ ਪ੍ਰੀਤਮ ਦੇ ਨਾਂ

Published

on

punjabi poetry

ਸੁਣ ਅੰਮ੍ਰਿਤਾ ਪ੍ਰੀਤਮ,
ਮੈਂ ਤੈਨੂੰ ਕਰਾਂ ਅਰਜ਼ੋਈ।
ਕਿਤਾਬੇ ਇਸ਼ਕ ਦੀ,
ਅੱਜ ਗੱਲ ਪੁਰਾਣੀ ਹੋਈ।
ਵਾਰਿਸ ਸ਼ਾਹ ਨਹੀ ਹੁਣ ਬੋਲਦਾ,
ਤੂੰ ਵੀ ਜਾਣੀ ਏ ਕਿਓ ਸੋਈ।
ਓਹ ਦੇਖ ਮੇਰਾ ਪੰਜਾਬ,
ਅੱਜ ਕਿਦਾਂ ਜਾਂਦਾ ਰੋਈ।
ਕਿਓ ਵਰਿਸ ਨੂੰ ਰਹੀ ਪੁਕਾਰਦੀ,
ਤੂੰ ਹੀ ਚੱਕ ਲੈਂਦੀ ਕਿਤਾਬ।
ਤੇਰੀਆਂ ਧੀਆਂ ਨੂੰ ਮਿਲ ਰਿਹਾ,
ਅੱਜ ਬਦਚਲਨਾ ਦਾ ਖਿਤਾਬ।
ਧੀਆਂ ਰੋਂਦੀਆਂ ਦਾ,
ਕੋਈ ਨਾ ਦੇਖੇ ਦੁੱਖ।
ਅੱਜ ਕੱਲ੍ਹ ਲੋਕੀ ਭਾਲਦੇ,
ਪੁੱਤਰਾਂ ਵਿਚੋਂ ਸੁੱਖ।
ਰੋਂਦੇ ਪੰਜਾਬ ਦੇ,
ਆ ਹੰਝੂ ਆ ਕੇ ਦੇਖ।
ਚੱਕ ਲਾ ਫਿਰ ਕਲਮ ਨੂੰ,
ਕੋਈ ਨਵਾਂ ਦੁੱਖ ਉਲੇਖ਼।
ਲੱਖਾਂ ਦਾ ਪੰਜਾਬ ਮੇਰਾ,
ਅੱਜ ਕੱਖਾਂ ਤੋ ਵੀ ਹੌਲਾ ਏ।
ਜਿਹੜੇ ਪਾਸੇ ਦੇਖੋ,
ਬਸ ਚਿੱਟੇ ਦਾ ਹੀ ਰੋਲਾ ਏ।
ਨਸ਼ਿਆ ਦਾ ਛੇਵਾਂ ਦਰਿਆ,
ਅੱਜ ਏਥੇ ਵਹਿ ਰਿਹਾ।
ਰੰਗਲਾ ਪੰਜਾਬ ਤਾਂ,
ਕਿਤੇ ਪਿਛੇ ਰਹਿ ਗਿਆ।
ਸੋਨੇ ਦੀ ਚਿੜੀ ਮੇਰੀ,
ਅੱਜ ਮਿੱਟੀ ਦੇ ਵਿਚ ਰੁਲ ਗਈ
ਰਤ ਆਪਣਿਆਂ ਦੀ,
ਆਪਣਿਆਂ ਹੱਥੋਂ ਡੁਲ੍ਹ ਗਈ।
ਪਹਿਲਾਂ ਲਹਿੰਦਾਂ ਫਿਰ ਹਰਿਆਣਾ,
ਕੀਤਾ ਸਾਡੇ ਨਾਲੋ ਵੱਖ ਆ।
ਪੰਜਾਬ ਦੀ ਕਿਰਸਾਨੀ ਤੇ,
ਹਾਕਮ ਦੀ ਅੱਜ ਅੱਖ ਆ।
ਪੰਜਾਬੀ ਸਭਿਆਚਾਰ ਵੀ ਨਹੀ,
ਕਿੱਧਰੇ ਦਿਖ ਰਿਹਾ।
ਕੋਨੇ ਕੋਨੇ ਵਿਚ ਪੰਜਾਬ ਦੇ,
ਨਸ਼ਿਆਂ ਦਾ ਜ਼ਹਿਰ ਰਿਸ ਰਿਹਾ।
ਕਿਥੇ ਲੱਗਣ ਤ੍ਰਿੰਜਣ ‘ਜੁਗਨੀ’
ਕਿੱਥੇ ਚਰਖੇ ਡਹਿੰਦੇ ਨੇ।
ਕੋਈ ਨਾਂ ਜਾਣੇ ਅੱਜ ਕੱਲ੍ਹ,
ਛਿੰਝਾਂ ਕਿਸ ਨੂੰ ਕਹਿੰਦੇ ਨੇ।
ਵਾਰਿਸ ਦੀ ਹੀਰ ਵੀ ਲੋਕੀ ਭੁਲ ਗਏ ਨੇ,
ਅੱਜ ਕੱਲ੍ਹ ਲੋਕੀ,
ਵੈਸਟਰਨ ਕਲਚਰਲ ਉਤੇ ਢੁਲ ਗਏ ਨੇ।
ਪੰਜਾਬੀ ਬੋਲੀ ਦਾ ਵੀ ਨਾ ਓਹ ਸਤਿਕਾਰ ਰਿਹਾ,
ਮੁੜ ਮੁੜ ਪੰਜਾਬੀ ਸਭਿਆਚਾਰ ਅੱਜ ਤੈਨੂੰ ਅਵਾਜ਼ਾਂ ਮਾਰ ਰਿਹਾ।।
ਮੁੜ ਮੁੜ ਪੰਜਾਬੀ ਸਭਿਆਚਾਰ ਅੱਜ ਤੈਨੂੰ ਅਵਾਜ਼ਾਂ ਮਾਰ ਰਿਹਾ।।

  • ਅਰਸ਼ਦੀਪ ਕੌਰ ਗਿੱਲ ‘ਜੁਗਨੀ’
  • 47

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਚੱਲੋ ਸਾਥੀਓ! ਚੱਲੀਏ ਹੁਣ ਦਿੱਲੀ ਨੂੰ ।
ਵੇਖੀਏ ਜਾ ਸ਼ੇਰਾਂ ਨੇ ਘੇਰੀ ਬਿੱਲੀ ਨੂੰ ।
ਲੰਘ ਗਿਆ ਹਾਥੀ ਥੋੜ੍ਹੀ ਪੂਛ ਬਕਾਇਅਾ ਏ,
ਕੱਸ ਦਈਏ ਜਾ ਰਹਿ ਗਈ ਚੂੜੀ ਢਿੱਲੀ ਨੂੰ।
ਬੈਠੇ ਪੱਥਰ ਜਹੇ ਲੈ ਕਿ ਇਰਾਦੇ ਸੂਰੇ ਨੇ,
ਕੰਕਰ-ਕੰਕਰ ਕਰ ਦੇਣਾ ਕੱਚੀ-ਪਿੱਲੀ ਨੂੰ।
ਭੋਲੇ-ਭਾਲੇ , ਸਿਧਰੇ, ਪੇੰਡੂ ਦੇਸ਼ੀਆਂ ਨੇ ,
ਵਖ਼ਤ ਜਿਹਾ ਹੀ ਪਾ ਦਿੱਤਾ ਹੈ ਸੇਖ-ਚਿਲੀ ਨੂੰ
ਹਲ਼ ਪੁੱਟ ਰਿਹਾ ਹੈ ਨੀਂਹਾਂ ਹੁਣ ਸੰਸਦ ਦੀਆਂ,
ਲੈ ਚੱਲੋ ਖਿੱਚ ਕਿ ਏਨੂੰ ਜੜ੍ਹ ਤੋਂ ਹਿੱਲੀ ਨੂੰ।
ਜਾਗੀ ਨੀਂਦੋ ਪੀੜ੍ਹੀ ਸਾਡੀ ਸੁੱਤੀ ਹੋਈ,
ਚੰਗੇ ਸਾਚੇ ਗੁੰਨ ਲਓ ਮਿੱਟੀ ਗਿੱਲੀ ਨੂੰ।
ਜੋ ਕਹਿੰਦੀ ਮੈਂ ਉਹ ਹੋਣ ਲਕੀਰਾਂ ਪੱਥਰ ਤੇ,
ਰਾਤੀਂ ਸੁਪਨਾ ਆਯਾ ਹੈ ਜੀ ਇੱਕ ਬਿੱਲੀ ਨੂੰ।
ਜਿੱਤ ਰਹੀ ਹੈ ਖੜਕਾ,ਹੁਣ ਆ ਕੇ ਦਰ ਸਾਡੇ
ਰੱਖੋ ਨੱਪ ਜਰਾ ਏਸ ਤਰਾਂ ਹੀ ਕਿੱਲੀ ਨੂੰ।

  • ਹਰਪਾਲ ਸਿੰਘ ਨਾਗਰਾ
  • 237

Continue Reading

ਰਚਨਾਵਾਂ ਜਨਵਰੀ 2021

“ਬਾਬੇ ਨਾਨਕ ਦਾ ਵੀਹਾਂ ਦਾ”

Published

on

poetry

ਕੋਈ ਕਹਿੰਦਾ ਉੱਥੇ ਲੰਗਰ ਵਰਤਦਾ ਹੈ
ਪਰ ਮੈਂ ਉਥੇ ਜਾ ਕੇ ਵੇਖਿਆ
ਕਿ ਉੱਥੇ ਤਾਂ
ਇਕ ਪਰਿਵਾਰ ਵਰਤਦਾ ਹੈ
ਇਕ ਪਿਆਰ ਵਰਤਦਾ ਹੈ
ਇਕ ਸਤਿਕਾਰ ਵਰਤਦਾ ਹੈ
ਇਕ ਸਭਿਆਚਾਰ ਵਰਤਦਾ ਹੈ
ਇਕ ਸੰਸਕਾਰ ਵਰਤਦਾ ਹੈ
ਇਕ ਦਿਲੋਂ ਸੱਚਾ ਇਜ਼ਹਾਰ ਵਰਤਦਾ ਹੈ
ਇਕ ਇਨਸਾਨੀਅਤ ਦਾ ਇਤਬਾਰ ਵਰਤਦਾ ਹੈ
ਇਕ ਨਵਾਂ ਇਤਿਹਾਸ ਵਰਤਦਾ ਹੈ
ਪਰਵਿੰਦਰ ਹੋਰ ਨਾ ਹੋਰ
ਉੱਥੇ ਕੁਲ ਦੁਨੀਆਂ ਦੇ ਬਾਬੇ ਨਾਨਕ ਦਾ
ਵੀਹਾਂ ਦਾ ਕੀਤਾ ਵੀਹਾਂ(ਸੰਨ 2020)’ਚ ਵਪਾਰ ਵਰਤਦਾ ਹੈ

  • ਪਰਵਿੰਦਰ ਸਿੰਘ
  • 236

Continue Reading

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰੁਝਾਨ


Copyright by IK Soch News powered by InstantWebsites.ca