Hun Jhanda Chukki Rakhio- Amrita Saran | Online Poetry Competition
Connect with us [email protected]

ਰਚਨਾਵਾਂ ਜਨਵਰੀ 2021

ਹੁਣ ਝੰਡਾ ਚੁੱਕੀ ਰੱਖਿਓ

Published

on

ਦੋਸਤੋ, ਜੇ ਘਰਾਂ ਤੋਂ ਤੁਰ ਹੀ ਪਏ ਹੋ
ਕਾਲੀਆਂ ਬੁਰਾਈਆਂ ਦੇ ਖ਼ਿਲਾਫ਼
ਤਾਂ ਹੁਣ
ਸਾਰੇ ਕਲੰਕ ਮਿਟਾ ਕੇ ਹੀ ਸਾਹ ਲਿਓ
ਉਹ ਕਲੰਕ
ਜਿੰਨ੍ਹਾਂ ਨੇ ਸਾਨੂੰ ,
ਕਿਤੇ ਮੂੰਹ ਵਿਖਾਉਣ ਜੋਗੇ ਨੀ ਛੱਡਿਆ
ਗੁਰੂਆਂ ਦਾ ਦਿੱਤਾ ਨਾਹਰਾ
ਨਾਮ ਜਪਣ ,ਵੰਡ ਛਕਣ,ਸਬਰ,ਸ਼ੁਕਰ
ਉਨ੍ਹਾਂ ਦੀ ਬਖਸ਼ੀ ਹੋਈ
ਸਾਰੀ ਸਿੱਖਿਆ ਭੁਲਾ ਕੇ
ਮਨ ਅੰਦਰਲੇ ਸਾਰੇ ਪ੍ਰਦੂਸ਼ਣ
ਕਾਮ ,ਕ੍ਰੋਧ,ਲੋਭ,ਮੋਹ,ਹੰਕਾਰ
ਅੱਜ ਸਾਡੀ ਸ਼ਾਨ ਦਾ ਹਿੱਸਾ ਐ
ਮਨ ਚੋਂ ਦਇਆ, ਹਲੀਮੀ,ਸਹਿਣਸ਼ੀਲਤਾ ਦਾ
ਨਾਮੋ ਨਿਸ਼ਾਨ ਮਿਟਾ ਕੇ
ਅਸੀਂ ਨਾ ਸ਼ੁਕਰੇ
ਮਰੀਆਂ ਜ਼ਮੀਰਾਂ ਵਾਲੇ
ਭਾਈਚਾਰਕ ਸਾਂਝਾਂ ਛਿੱਕੇ ਟੰਗ ਕੇ
ਕਿਸੇ ਧੀ ਭੈਣ ਦੀ ਇੱਜਤ ਦੇ
ਸਕੇ ਵੀ ਨਹੀਂ ਰਹੇ
ਗੁਰੂਆਂ, ਪੀਰਾਂ, ਬਹਾਦਰਾਂ, ਸੰਤਾਂ ਤੇ ਰਾਜਿਆਂ ਦੀ ਜਣਨੀ
ਜੰਮਣ ਤੋਂ ਪਹਿਲਾਂ ਹੀ ਮੁਕਾ ਦਿੰਨੇ ਆਂ
ਜਾਂ ਦਾਜ਼ ਰੂਪੀ ਦੈਂਤ ਦੀ ਬਲੀ ਚੜ੍ਹਾ ਦਿੰਨੇ ਆਂ
ਬੇਰੁਜ਼ਗਾਰੀ ਦੀ ਭੰਨੀ ਹੋਈ ਜਵਾਨੀ
ਦੁੱਧ,ਮੱਖਣਾਂ ਦੀ ਥਾਂ ,ਨਸ਼ਿਆਂ ਚ ਗੁੱਟ ਹੋ
ਆਪਣੇ ਬਜ਼ੁਰਗਾਂ ਦਾ ਸਤਿਕਾਰ ਭੁਲਾ
ਪੁਰਖਿਆਂ ਦੀਆਂ ਖੂਨ ਪਸੀਨੇ ਨਾਲ
ਬਣਾਈਆਂ ਜ਼ਮੀਨਾਂ ਵੇਚ
ਬਿਗਾਨੀ ਧਰਤ ਦੇ ਸੋਹਿਲੇ ਗਾ ਰਹੀ ਆ
ਉਫ ! ਏਨਾ ਬਿਮਾਰ ਸਮਾਜ
ਬੜੇ ਔਖੇ ਸਾਹ ਲੈ ਰਿਹਾ
ਇਸ ਸੋਹਣੀ ਧਰਤੀ ਦੇ ਵਾਰਸੋ !
ਬਚਾ ਲਓ , ਜੇ ਬਚਾ ਸਕਦੇ ਓ
ਆਪਣੇ ਸੋਹਣੇ ਪੰਜਾਬ ਦੇ
ਸੋਹਣੇ ਸੱਭਿਆਚਾਰ ਨੂੰ
ਆਪਣੇ ਮਾਣ ਮੱਤੇ ਇਤਿਹਾਸ ਨੂੰ
ਆਪਣੀ ਅਮੀਰ ਵਿਰਾਸਤ ਨੂੰ
ਸੋ ,,,,ਜੇ ਘਰਾਂ ਤੋਂ ਤੁਰ ਹੀ ਪਏ ਓ
ਤਾਂ ਹੁਣ ਇਹ ਸਾਰੇ ਕਲੰਕ
ਮਿਟਾ ਕੇ ਹੀ ਸਾਹ ਲਿਓ
ਹੁਣ ਝੰਡਾ ਚੁੱਕੀ ਰੱਖਿਓ
ਹੁਣ ਝੰਡਾ ਚੁੱਕੀ ਰੱਖਿਓ

  • ਅੰਮ੍ਰਿਤਾ ਸਰਾਂ
  • 209

Continue Reading
1 Comment

1 Comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca