Kisaani Sangarsh- Amolak Nimana | Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਕਿਸਾਨੀ ਸੰਘਰਸ਼

Published

on

ਤੁਫ਼ਾਨਾਂ ਨਾਲ ਲੜਨ ਵਾਲਿਆਂ ਦ‍ਾ 
ਇਹ ਮੌਸਮ ਕੀ ਵਿਗਾੜ ਲੈਣਗੇ ?
ਅੰਗਾਰਿਆਂ ਨੂੰ ਹੱਥ ਪਾਉਣ ਵਾਲੇ
ਹੱਥ ਆਪਣੇ ਹੀ ਸਾੜ ਲੈਣਗੇ,

ਜੋ ਵਹਿੰਦੇ ਨੇ ਖ਼ੁਦ ਦਰਿਆ ਬਣਕੇ
ਕਿੱਦਾਂ ਡਕਣਗੇ ਕਿੱਦਾਂ ਪਛਾੜ ਲੈਣਗੇ ?
ਜੋ ਤੁਰਦੇ ਨੇ ਜਾਨ ਤਲੀ ਧਰ ਕੇ
ਕਿਹੜੀ ਸੂਲੀ ਓਹਨਾਂ ਨੂੰ ਚਾੜ੍ਹ ਲੈਣਗੇ?

ਜੋ ਮੱਥਾ ਸੂਰਜਾਂ ਨਾਲ ਲਾਉਣਾ ਜਾਣਦੇ ਨੇ
ਕਿੱਥੋਂ ਜਿਗਰੇ ਓਹਨਾਂ ਦੇ ਠਾਰ ਲੈਣਗੇ?
ਜੋ ਨੱਚਦੇ ਹਵਾਵਾਂ ਦੀ ਹਿੱਕ ਉੱਤੇ
ਕਿਹੜੇ ਪਿੰਜਰੇ ਉਨ੍ਹਾਂ ਨੂੰ ਤਾੜ ਲੈਣਗੇ?

-ਅਮੋਲਕ ਨਿਮਾਣਾ

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰਚਨਾਵਾਂ ਜਨਵਰੀ 2021

ਸਚਾਈ

Published

on

poetry

ਸੱਤਾਧਾਰੀਆਂ ਚ ਬਾਕੀ ਸਭ
ਬਸ ਸਤ ਨਹੀਂ ਹੁੰਦਾ
ਛੱਪ ਜਾਵੇ ਭਾਵੇਂ ਅਖ਼ਬਾਰਾਂ ਚ
ਝੂਠ ਕਦੇ ਸੱਚ ਨਹੀ ਹੁੰਦਾ

ਬੇਔਲਾਦੇ ਹਾਕਮਾਂ ਦੇ ਸਰੀਰ ਚ
ਲੱਗੇ ਮੈਨੂੰ ਰੱਤ ਨਹੀਂ ਹੁੰਦਾ
ਅੰਤ ਸਭ ਦਾ ਹੀ ਇਕ ਦਿਨ ਹੋ ਜਾਣਾ
ਅੱਖਾਂ ਫੇਰਿਆ ਇਸਤੋਂ ਬਚ ਨਹੀਂ ਹੁੰਦਾ

ਮੰਜਾ ਖੜ੍ਹਾ ਕਰ ਆਏ ਆ ਦਿੱਲੀ
ਹੁਣ ਥੁੱਕ ਕੇ ਸਾਡੇ ਤੋ ਚਟ ਨੀ ਹੁੰਦਾ
ਸਾਡੇ ਮਰਿਆ ਪਿੱਛੋਂ ਕਰ ਲੀ ਕਾਨੂੰਨ ਲਾਗੂ
ਪਿੱਛੇ ਸਾਡੇ ਤੋ ਹੁਣ ਭੱਜ ਨਹੀਂ ਹੁੰਦਾ

ਪਿੱਤੇ ਬਿਨਾਂ ਪੌਲ ਖੰਡੇ ਦੀ
ਧਾਰਾ ਤਿਖੀਆਂ ਤੇ ਨੱਚ ਨਹੀਂ ਹੁੰਦਾ
ਦੱਸਦੀ ਸੀ ਜਿਹਨੂੰ ਨਸ਼ੇੜੀ
ਕਿਉ ਉਹੀ ਜਵਾਨੀ ਤੋ ਹੁਣ ਬਚ ਨੀ ਹੁੰਦਾ

  • ਕੰਵਲਜੀਤ ਸਿੰਘ
  • 306

Continue Reading

ਰਚਨਾਵਾਂ ਜਨਵਰੀ 2021

ਪੰਜਾਬ ਤੋਂ ਉੱਠਿਆ ਇਨਕਲਾਬ

Published

on

poetry

ਇਹ ਨੇ ਮਿੱਤਰਾ ਸਿਆਸਤ ਤੋਂ ਪਰ੍ਹੇ ਦੀਆਂ ਗੱਲਾਂ,
ਇਹ ਤਾਂ ਮਿੱਤਰਾ ਬੰਦੇ ਖੋਟੇ ਖ਼ਰੇ ਦੀਆਂ ਗੱਲਾਂ।
ਤੂੰ ਸੁਣਿਆ ਪੜ੍ਹਿਆ ਜਾਂ ਫ਼ਿਲਮੀ ਵੇਖਿਆ ਹੋਣਾ,
ਕਿਵੇਂ ਸਮਝਾਈਏ ਤੈਨੂੰ ਸਾਗਰ ਤਰੇ ਦੀਆਂ ਗੱਲਾਂ।
ਇਹ ਇਨਕਲਾਬ ਜੋ ਪੰਜਾਬ ਤੋਂ ਹੈ ਉੱਠਿਆ,
ਇਹ ਲੋਟੂ ਨੇ ਸਰਕਾਰਾਂ ਆਮ ਸ਼ਰੇ ਦੀਆਂ ਗੱਲਾਂ।
ਵੱਖਵਾਦੀ ,ਅੱਤਵਾਦੀ ਸਾਨੂੰ ਵਿਕੇ ਜ਼ਮੀਰ ਆਖਣ,
ਇਹ ਚੈਨਲ ਅਖ਼ਬਾਰਾਂ ਬੰਦੇ ਡਰੇ ਦੀਆਂ ਗੱਲਾਂ।
ਦੁਨੀਆ ਹੈ ਕਾਇਲ ਇਨ੍ਹਾਂ ਅਣਖ਼ੀ ਸਰਦਾਰਾਂ ਦੀ,
ਯੂਕੇ ਕਨੇਡਾ ਵਿੱਚ ਹੋਣ ਵਿਰੋਧ ਕਰੇ ਦੀਆਂ ਗੱਲਾਂ।
ਟੀਸੀ ਵਾਲਾ ਬੇਰ ਜੋ ਢੱਲਾ ਮਾਰ ਸੁੱਟ ਲੈਂਦੇ ਨੇ,
ਉਹ ਕੀ ਸਿਆਣਦੇ ਇਹ ਜਿੱਤੇ ਹਰੇ ਦੀਆਂ ਗੱਲਾਂ।
ਟਵਿੱਟਰ ਨੂੰ ਟੋਚਨ ਪਾ ਘੜੀਸਿਆ ਜਵਾਨਾ ਐਸਾ,
ਫੈਸਬੁੱਕ ਤੇ ਹੋਣ ਹੁਣ ਰੰਗ ਹਰੇ ਹਰੇ ਦੀਆਂ ਗੱਲਾਂ।
ਲਾਲਪੁਰੀ ਹੱਕ ਲੈ ਕੇ ਜਾਣਾ ਇੰਝ ਨਹੀਂ ਮੁੜਦੇ,
ਦੇਖ ਹਾਕਮਾ ਇਹ ਰੋਸ ਹੈ ਜ਼ਰੇ ਜ਼ਰੇ ਦੀਆਂ ਗੱਲਾਂ।

  • ਰਵਿੰਦਰ ਸਿੰਘ ਲਾਲਪੁਰੀ
  • 305

Continue Reading

ਰੁਝਾਨ


Copyright by IK Soch News powered by InstantWebsites.ca