Agriculture Reform Bill- Kalam | Latest Punjabi Poetry
Connect with us [email protected]

ਖੇਤੀ ਸੁਧਾਰ ਬਿੱਲ

Published

on

punjabi poetry

ਕਿਥੇ ਨੇ ਪਾਣੀਆਂ ਦੇ ਰਾਖੇ
ਵੱਡੀ ਕੁਰਬਾਨੀ ਦੇਣ ਵਾਲੇ
ਕਦੇ ਲੈ ਆਉਂਦੇ ਸੀ ਇੰਦਰਾ
ਕਦੇ ਭੇਜ ਦੇਦੇ ਸੀ ਚੋਟਾਲੇ
ਖੇਤ ਨੂੰ ਖਾਂ ਗਈ ਵਾੜ ਹੈ
ਇਹ ਖੇਤੀ ਸੁਧਾਰ ਬਿੱਲ ਨਹੀਂ
ਹਾਕੂਕੀ ਹੱਕਾਂ’ਤੇ ਵੀ ਮਾਰ ਹੈ

ਪੰਜੀ ਸਾਲੀ ਚੋਣਾਂ ਚੋਅ ਕੇ
ਬਸ ਪਾਣੀ ਰਿੜਕੀ ਜਾਦੇ
ਵੱਡ ਕੇ ਹੱਥ ਕਿਸਾਨਾਂ ਦੇ
ਬੈਠੇ ਰੋਟੀਆਂ ਸੇਕੀ ਜਾਦੇ
ਦੋਵੱਲੇ ਤਾਂਕ ਲਾ ਕੇ ਬੈਠੀ
ਧਾਵੜੀਆਂ ਦੀ ਧਾੜ ਹੈ
ਇਹ ਖੇਤੀ ਸੁਧਾਰ ਬਿੱਲ ਨਹੀਂ
ਹਾਕੂਕੀ ਹੱਕਾਂ’ਤੇ ਵੀ ਮਾਰ ਹੈ

ਲੋਕੋ ਸਾਡਾ ਰਿਹਾ ਨਾ ਲਾਹੌਰ
ਚੰਡੀਗੜ੍ਹ ਹੈ ਨਹੀਂ ਸਾਡੇ ਕੋਲ
ਪੰਜਾਬੋ ਬਾਹਰ ਕਰਤੇ ਇਲਾਕੇ
ਜੋ ਰਹੇ ਨੇ ਅੱਜ ਵੀ ਪੰਜਾਬੀ ਬੋਲ
ਸਾਡੇ ਥੜ੍ਹੇ ਉਤੇ ਬੈਠੀ ਹੋਈ
ਉੱਲੂਆਂ ਦੀ ਆ ਕੇ ਡਾਰ ਹੈ
ਇਹ ਖੇਤੀ ਸੁਧਾਰ ਬਿੱਲ ਨਹੀਂ
ਹਾਕੂਕੀ ਹੱਕਾਂ’ਤੇ ਵੀ ਮਾਰ ਹੈ

ਲੋਕੋ ਪਾਣੀ, ਬਾਣੀ, ਬਾਣੇ
ਸਾਡੇ ਖਾਣੇ ਨੂੰ ਵੀ ਖਤਰਾ
ਸਾਡੀ ਰੱਗ-ਰੱਗ ਜਹਿਰ ਭਰੇ
ਸਾਡੇ ਕਤਰੇ-ਕਤਰੇ ਨੂੰ ਖਤਰਾ
ਸਾਨੂੰ ਖਤਮ ਕਰਨ ਲਈ
ਚੱਲਦੇ ਨਿੱਤ ਨਵੀ ਚਾਲ ਹੈ
ਇਹ ਖੇਤੀ ਸੁਧਾਰ ਬਿੱਲ ਨਹੀਂ
ਹਾਕੂਕੀ ਹੱਕਾਂ’ਤੇ ਵੀ ਮਾਰ ਹੈ

ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ
ਕੁਦਰਤੀ ਇਹਨਾਂ ਤੱਤਾਂ’ਤੇ
ਨਾ ਹੋਵੇ ਕਿਸੇ ਦਾ ਹੱਕ
ਇਹ ਤਾਂ ਹਰਮੰਦਰ ‘ਤੇ ਵੀ
‘ਕਲਮ’ ਦੇਦੇ ਫੌਜਾਂ ਚਾੜ੍ਹ ਹੈ
ਇਹ ਖੇਤੀ ਸੁਧਾਰ ਬਿੱਲ ਨਹੀਂ
ਹਾਕੂਕੀ ਹੱਕਾਂ’ਤੇ ਵੀ ਮਾਰ ਹੈ

-ਕਲਮ

Continue Reading
Click to comment

Leave a Reply

Your email address will not be published. Required fields are marked *

ਰਾਜਨੀਤੀ

ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਸੱਤਪਾਲ ਗੋਸਾਈਂ ਦਾ ਦੇਹਾਂਤ

Published

on

Satpal Gosain

ਲੁਧਿਆਣਾ, 1 ਦਸੰਬਰ, – ਲੁਧਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸੱਤਪਾਲ ਗੋਸਾਈਂ (85) ਦਾ ਅੱਜ ਬਿਮਾਰੀ ਕਾਰਨਦੇਹਾਂਤ ਹੋ ਗਿਆ।
ਇਸ ਬਾਰੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਦੱਸਿਆ ਕਿ ਸਵੇਰੇ ਗੁਸਾਈਂ ਨੂੰ ਸਾਹ ਦੀ ਤਕਲੀਫ਼ ਤੋਂ ਬਾਅਦ ਪਰਿਵਾਰ ਨੇ ਸੀਐਮਸੀ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ, ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸਿੰਗਲ ਨੇ ਦੱਸਿਆ ਕਿ ਸੱਤਪਾਲ ਗੁਸਾਈਂ ਨੇ ਇੱਕ ਵਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ, ਇੱਕ ਵਾਰ ਕੌਂਸਲਰ ਅਤੇ ਤਿੰਨ ਵਾਰ ਵਿਧਾਇਕ ਬਣ ਕੇ ਲੁਧਿਆਣਾ ਅਤੇ ਪੰਜਾਬ ਦੀ ਸੇਵਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗੁਸਾਈਂ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਇੱਕ ਵਾਰ ਸਿਹਤ ਮੰਤਰੀ ਬਣੇ ਸਨ ਅਤੇ ਸਿਹਤ ਮੰਤਰੀ ਰਹਿੰਦੇ ਹੋਏ ਸਤਪਾਲ ਗੁਸਾਈਂ ਨੇ ਪੰਜਾਬ ਦੇ ਸਿਵਲ ਹਸਪਤਾਲਾਂ ਦਾ ਨਵੀਨੀਕਰਨ ਕਰਨ ਲਈ 23 ਇਤਿਹਾਸਕ ਫ਼ੈਸਲੇ ਲਏ, ਜਿਨ੍ਹਾਂ ਦਾ ਅੱਜ ਪੰਜਾਬ ਵਾਸੀਆਂ ਨੂੰ ਸਿਹਤ ਸੁਵਿਧਾਵਾਂ ਲਈ ਵੱਡਾ ਫਾਇਦਾ ਹੋ ਰਿਹਾ ਹੈ।

Click Here Political News Online in Punjabi

Continue Reading

ਅੰਤਰਰਾਸ਼ਟਰੀ

ਬਾਇਡੇਨ ਵੱਲੋਂ ਨੀਰਾ ਟੰਡਨ ਦੀ ਨਿਯੁਕਤੀ ਕਾਰਨ ਰਿਪਬਲਿਕਨ ਸੈਨੇਟਰ ਨਾਰਾਜ਼

Published

on

Republican senators

ਵਾਸ਼ਿੰਗਟਨ, 1 ਦਸੰਬਰ, – ਰਿਪਬਲਿਕਨ ਪਾਰਟੀ ਦੇ ਸੈਨੇਟਰਾਂ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੀਰਾ ਟੰਡਨ ਨੂੰ ਮੈਨੇਜਮੈਂਟ ਤੇ ਬੱਜਟ ਆਫਿਸ (ਓ ਐੱਮਬੀ) ਵਿਚ ਡਾਇਰੈਕਟਰ ਨਾਮਜ਼ਦ ਕਰਨ ਦਾ ਵਿਰੋਧ ਕੀਤਾ ਹੈ। ਨੀਰਾ ਟੰਡਨ ਉੱਤੇ ਰਿਪਬਲਿਕਨ ਪਾਰਟੀ ਦੇ ਕਈ ਮੈਂਬਰਾਂ ਬਾਰੇ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਹੈ। ਓ ਐੱਮਬੀ ਦਾ ਕੰਮ ਬੱਜਟ, ਮੈਨੇਜਮੈਂਟ ਤੇ ਰੈਗੂਲੇਟਰੀ ਉਦੇਸ਼ਾਂ ਦੀ ਪੂਰਤੀ ਲਈ ਰਾਸ਼ਟਰਪਤੀ ਦੀ ਮਦਦ ਕਰਨਾ ਹੈ। ਜੇਸੈਨੇਟ ਵੱਲੋਂ ਨੀਰਾ ਟੰਡਨ ਦੀ ਨਾਮਜ਼ਦਗੀ ਦੀ ਪੁਸ਼ਟੀ ਹੋ ਗਈ ਤਾਂ ਉਹ ਇਸ ਅਹੁਦੇ ਉੱਤੇ ਪੁੱਜਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਔਰਤ ਹੋਵੇਗੀ, ਪਰ ਉਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ।
ਅਮਰੀਕੀ ਸੈਨੇਟ ਵਿਚ ਇੰਡੀਆ ਕਾਕਸ ਦੇ ਕੋ-ਚੇਅਰਮੈਨ ਜੋਹਨ ਕਾਰਨਿਨ ਨੇ ਕਿਹਾ ਕਿ ਜੋਅ ਬਾਇਡਨ ਨੇ ਅਜੇ ਤੱਕ ਸਰਕਾਰ ਵਿਚ ਜਿਹੜੇ ਲੋਕ ਨਿਯੁਕਤ ਕੀਤੇ ਹਨ, ਉਨ੍ਹਾਂ ਵਿਚ ਨੀਰਾ ਦੀ ਚੋਣ ਸਭ ਤੋਂ ਖ਼ਰਾਬ ਹੈ। ਇਸ ਤੋਂ ਪਹਿਲਾਂ ਨੀਰਾ ਨੇ ਸੈਨੇਟ ਮੈਂਬਰਾਂ ਦੇ ਬਾਰੇ ਜਿੱਦਾਂ ਦੇ ਟਵੀਟ ਕੀਤੇ ਹਨ, ਉਸ ਨਾਲ ਉਨ੍ਹਾਂ ਦੀ ਨਾਮਜ਼ਦਗੀ ਵਿਚ ਔਖ ਹੋ ਸਕਦੀ ਹੈ। ਕਾਰਨਿਨ ਨੇ ਮੀਡੀਆ ਨੂੰ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਨੀਰਾ ਨੇ ਰਿਪਬਲਿਕਨ ਦੇ ਬਾਰੇ ਆਪਣੇ ਕਈ ਟਵੀਟ ਡਿਲੀਟ ਕੀਤੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਇਨ੍ਹਾਂ ਨੂੰ ਦੇਖ ਨਹੀਂ ਸਕਣਗੇ। ਕਾਰਨਿਨ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਬਾਇਡਨ ਨੇ ਨੀਰਾ ਟੰਡਨ ਦਾ ਨਾਂ ਤੈਅ ਕਰਦੇ ਸਮੇਂ ਕਿਸੇ ਰਿਪਬਲਿਕਨ ਨਾਲ ਕੋਈ ਸਲਾਹਨਹੀਂ ਕੀਤੀ, ਜਦ ਕਿ ਨੀਰਾ ਦੀ ਨਿਯੁਕਤੀ ਲਈ ਸੈਨੇਟ ਦੀ ਮਨਜ਼ੂਰੀ ਜ਼ਰੂਰੀ ਹੈ। ਇੱਕ ਸੌ ਮੈਂਬਰੀ ਅਮਰੀਕੀ ਸੈਨੇਟਵਿਚ ਰਿਪਬਲਿਕਨ ਪਾਰਟੀ ਦੇ 50 ਮੈਂਬਰ ਤੇ ਜੋਅ ਬਾਇਡੇਨ ਦੀ ਡੈਮੋਕ੍ਰੇਟਿਕ ਪਾਰਟੀ ਦੇ 48 ਮੈਂਬਰ ਹਨ। ਜਾਰਜੀਆ ਦੀਆਂ ਦੋ ਸੈਨੇਟ ਸੀਟਾਂ ਲਈ ਚੋਣ ਪੰਜ ਜਨਵਰੀ ਨੂੰ ਹੈ। ਨੀਰਾ ਟੰਡਨ ਰਿਪਬਲਿਕਨ ਪਾਰਟੀ ਦੀ ਜਿੰਨੀਂ ਆਲੋਚਕ ਹੈ, ਉਸ ਦਾਏਥੋਂ ਪਤਾ ਲੱਗਦਾ ਹੈ ਕਿ ਇਕ ਟਵੀਟ ਵਿਚ ਉਨ੍ਹਾਂ ਨੇ ਸੈਨੇਟ ਵਿਚ ਬਹੁਮਤ ਪਾਰਟੀ ਦੇ ਨੇਤਾ ਮਿਕ ਮੈਕਕੋਨੇਲ ਨੂੰ Ḕਮਾਸਕੋ ਮਿਕ’ ਕਿਹਾ ਸੀ।
ਇਸ ਦੌਰਾਨ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਦੀ ਟੀਮ ਵਿੱਚ ਇਕ ਹੋਰ ਭਾਰਤੀ ਦਾ ਨਾਂ ਜੁੜ ਗਿਆ ਹੈ। ਬਾਇਡਨ ਤੇ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤੀ ਅਮਰੀਕੀ ਮਾਜੂ ਵਰਗੀਜ਼ ਨੂੰ ਸਹੁੰ ਚੁੱਕ ਸਮਾਗਮਦੇ ਪ੍ਰੋਗਰਾਮਾਂਦਾ ਕਾਰਜਕਾਰੀ ਡਾਇਰੈਕਟਰ ਨਿਯੁਕਤ ਕੀਤਾ ਹੈ। ਭਾਰਤੀ-ਅਮਰੀਕੀ ਮਾਜੂ ਵਰਗੀਜ਼ ਪੰਜਵੇਂ ਭਾਰਤੀ ਹਨ, ਜਿਨ੍ਹਾਂ ਨੂੰ ਬਾਇਡਨ ਅਤੇ ਕਮਲਾ ਹੈਰਿਸ ਨੇ ਪ੍ਰਮੁੱਖ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਾਇਡਨ ਨੇ ਨੀਰਾ ਟੰਡਨ ਨੂੰ ਦਫ਼ਤਰੀ ਮੈਨੇਜਮੈਂਟ ਤੇ ਬਜਟ ਦੇ ਡਾਇਰੈਕਟਰ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਸੀ। ਵਰਗੀਜ਼ ਦੀ ਬਾਇਡਨ ਦੇ ਚੋਣ ਕੈਂਪੇਨ ਵਿੱਚਅਹਿਮਸੀ। ਚੋਣਾਂ ਵੇਲੇ ਉਹ ਬਾਇਡਨ ਦੇ ਸੀਨੀਅਰ ਸਲਾਹਕਾਰ ਰਹੇ ਅਤੇ ਕੈਂਪੇਨ ਵਿੱਚ ਉਨ੍ਹਾਂ ਦੇਸ਼ਵਿਆਪੀ ਪੱਧਰ ਉੱਤੇ ਕਈ ਮਿਲੀਅਨ ਡਾਲਰ ਦਾ ਸਾਮਾਨ ਸਪਲਾਈ ਕੀਤਾ ਸੀ।

Click Here Latest Punjabi News Portal Online

Continue Reading

Uncategorized

ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਪੁੱਜੀ ਸ਼ਾਹੀਨ ਬਾਗ ਦੀ ਦਾਦੀ ਬਿਲਕੀਸ ਬਾਨੋ ਗ੍ਰਿਫਤਾਰ

Published

on

Bilkis Bano arrested

ਨਵੀਂ ਦਿੱਲੀ, 1 ਦਸੰਬਰ, – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਨਾਗਰਿਕਤਾ ਸੋਧ ਐਕਟ (ਸੀ ਏ ਏ) ਅਤੇ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ (ਐੱਨ ਆਰ ਸੀ) ਦੇ ਵਿਰੁੱਧ ਪ੍ਰੋਟੈਸਟ ਦਾ ਚਿਹਰੇ ਵਜੋਂ ਜਾਣੀ ਜਾਂਦੀ ਤੇ ਸ਼ਾਹੀਨ ਬਾਗ ਦੀ ਦਾਦੀ ਵਜੋਂ ਪ੍ਰਸਿੱਧ ਬਿਲਕੀਸ ਬਾਨੋ ਨੂੰ ਦਿੱਲੀ ਪੁਲਿਸ ਨੇ ਸਿੰਘੂ ਸਰਹੱਦ ਉੱਤੇ ਗ੍ਰਿਫਤਾਰ ਕੀਤਾ ਹੈ। ਉਹ ਅੱਜ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰਨ ਲਈ ਸਿੰਘੂ ਬਾਰਡਰ ਉੱਤੇ ਪਹੁੰਚੀ ਸੀ।
ਇਸ ਤੋਂ ਪਹਿਲਾਂ ਬਿਲਕੀਸ ਬਾਨੋ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਧੀਆਂ ਹਾਂ ਤੇ ਅਸੀਂ ਕਿਸਾਨਾਂ ਦੇ ਰੋਸ ਦਾ ਸਮਰਥਨ ਕਰਾਂਗੀਆਂ,ਅਸੀਂ ਆਵਾਜ਼ ਬੁਲੰਦ ਕਰਾਂਗੇ, ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ।ਵਰਨਣ ਯੋਗ ਹੈ ਕਿ ਸੋਮਵਾਰ ਰਾਤ ਸੋਸ਼ਲ ਮੀਡੀਆ ਉੱਤੇਬਿਲਕੀਸ ਦਾਦੀ ਦੀ ਵਾਇਰਲ ਹੋਈ ਵੀਡੀਓ ਵਿੱਚ ਉਹ ਕਿਸਾਨਾਂ ਦੇ ਇੱਕ ਪ੍ਰਦਰਸ਼ਨ ਸਥਾਨ ਉਤੇ ਦਿਖਾਈ ਦਿੱਤੀ ਸੀ। ਇਸ ਵੀਡੀਓ ਵਿਚ ਦਾਦੀ ਨਾਲ ਤੁਰ ਰਹੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਉੱਤਰ ਪ੍ਰਦੇਸ਼ਤੋਂ ਪਰਤਦਿਆਂ ਉਹ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਰੁਕੀ ਹੈ।
ਬਿਲਕੀਸ ਦਾਦੀ ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਵਿਰੁੱਧ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਵੇਲੇ ਮੁੱਖ ਚਿਹਰੇ ਵਜੋਂ ਸਾਹਮਣੇ ਆਈ ਸੀ। ਅਮਰੀਕਾ ਦੇ ਟਾਈਮ ਮੈਗਜ਼ੀਨ ਦੀ ਪੱਤਰਕਾਰ ਰਾਣਾ ਅਯੂਬ ਨੇ ਇੱਕ ਲੇਖ ਵਿੱਚ ਬਿਲਕਿਸ ਦਾਦੀ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਦੱਸਿਆ ਸੀ ਕਿ ਕਿਵੇਂ ਬਿਲਕੀਸ ਦਾਦੀ ਦਿੱਲੀ ਦੀ ਕੜਾਕੇ ਦੀ ਠੰਡ ਵਿੱਚ ਰੋਸ ਪ੍ਰਦਰਸ਼ਨ ਦੀ ਥਾਂ ਖੜੀ ਹੋਈ ਅਤੇ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਵਿੱਚ ਲੋਕਾਂ ਦੀ ਅਵਾਜ਼ ਬਣ ਗਈ ਸੀ। ਬਿਲਕਿਸ ਦਾਦੀ ਦੇ ਨਾਮ ਨਾਲ ਮਸ਼ਹੂਰ ਬਿਲਕਿਸ ਬਾਨੋ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਵਸਨੀਕ ਹੈ, ਪਰ ਅੱਜਕੱਲ੍ਹ ਆਪਣੇ ਬੱਚਿਆਂ ਨਾਲ ਦਿੱਲੀ ਵਿਚ ਰਹਿੰਦੀ ਹੈ। ਉਸ ਦਾ ਮਰਹੂਮ ਪਤੀ ਖੇਤ ਮਜ਼ਦੂਰੀ ਕਰਦਾ ਸੀ। ਵਿਰੋਧ ਪ੍ਰਦਰਸ਼ਨ ਵੇਲੇ ਬਿਲਕਿਸ ਦਾਦੀ ਨੇ ਦੱਸਿਆ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਕਿਸੇ ਰਾਜਸੀ ਲਹਿਰ ਵਿਚ ਹਿੱਸਾ ਨਹੀਂ ਲਿਆ ਸੀ। ਪਹਿਲਾਂ ਉਹ ਸਿਰਫ ਇੱਕ ਘਰੇਲੂ ਔਰਤ ਸੀ, ਕਦੇ ਆਪਣਾ ਘਰ ਨਹੀਂ ਛੱਡਿਆ, ਪਰ ਇਸ ਪ੍ਰਦਰਸ਼ਨ ਵਿਚ ਉਨ੍ਹਾਂ ਦਾ ਖਾਣਾ-ਪੀਣਾ ਅਤੇ ਸੌਣਾ ਧਰਨਾ ਸਥਾਨ ਉਤੇ ਹੁੰਦਾ ਸੀ, ਕੁਝ ਸਮੇਂ ਲਈ ਘਰ ਸਿਰਫ ਕੱਪੜੇ ਬਦਲਣ ਜਾਂਦੀ ਸੀ।

Click Here Latest Indian Political News in Punjabi

Continue Reading

ਰੁਝਾਨ