Sarkar Diian Maaru Nitiya- Rajesh Kumar Bhagat | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਸਰਕਾਰ ਦੀਆਂ ਮਾਰੂ ਨੀਤੀਆਂ

Published

on

punjabi poetry

ਨਜ਼ਰੀ ਆਉਂਦੇ ਸੀ ਜਿਹੜੇ,
ਕਦੇ, ਖੇਤਾਂ ਚ, ਹਲ੍ਹ ਵਾਹੁੰਦੇ।
ਅੱਜ ਕਿਹੜੇ ਕੰਮੀ, ਉਹ ਸਾਰੇ ਲਾ ਦਿੱਤੇ,
ਲੋਕੋ ਸਰਕਾਰ ਦੀਆਂ,ਮਾਰੂ ਨੀਤੀਆਂ ਨੇ,
ਕਿਸਾਨ ਧਰਨਿਆਂ ਉੱਤੇ ਬਿਠਾ ਦਿੱਤੇ।
ਕਿਸਾਨ ਧਰਨਿਆਂ ਉੱਤੇ ਬਿਠਾ ਦਿੱਤੇ

ਉਹਨਾਂ, ਫਸਲਾਂ ਦਾ ਮੁੱਲ ਕੀ ਪਾਉਣਾ,
ਉਹ, ਤਾਂ ਮੂੰਹ ਦੀ ਰੋਟੀ ਵੀ ਖੋਹਣ ਲੱਗੇ।
ਹੁਣ ਖੋਹ – ਖੋਹ, ਹੱਕ ਕਿਸਾਨਾਂ ਦੇ,
ਝੋਲੀ ਅਮੀਰਾਂ ਦੀ, ਉਹ ਪਾਉਣ ਲੱਗੇ।
ਵੋਟਾਂ ਵੇਲੇ ਜੋ ਕੀਤੇ ਵਾਅਦੇ, ਸਾਰੇ ਹੋ ਗਏ ਨੇ ਫਿੱਕੇ।
ਲੋਕੋ ਸਰਕਾਰ ਦੀਆਂ,ਮਾਰੂ ਨੀਤੀਆਂ ਨੇ,
ਕਿਸਾਨ ਧਰਨਿਆਂ ਉੱਤੇ ਬਿਠਾ ਦਿੱਤੇ।
ਕਿਸਾਨ ਧਰਨਿਆਂ ਉੱਤੇ ਬਿਠਾ ਦਿੱਤੇ

ਆਰਡੀਨੈਂਸ ਦੀ ਆੜ, ਲੈ ਕੇ ਉਹ ਤਾਂ,
ਕਿਸਾਨੀ ਤੇ ਲਾਉਣ, ਨਿਸ਼ਾਨਾ ਬਈ।
ਕਿਸਾਨਾਂ ਨੂੰ ਹੁਣ ਲੁੱਟਣ ਦਾ,ਨਵਾਂ ਲੱਭਦੇ ਫਿਰਨ ਬਹਾਨਾ ਬਈ।
ਕਿਸਾਨੀ ਸੰਕਟ ਆਉਣ ਵਾਲਾ ਜੋ, ਕਿਉਂ ਨਾ ਪਿਆ ਦਿਖੇ,
ਲੋਕੋ ਸਰਕਾਰ ਦੀਆਂ,ਮਾਰੂ ਨੀਤੀਆਂ ਨੇ,
ਕਿਸਾਨ ਧਰਨਿਆਂ ਉੱਤੇ ਬਿਠਾ ਦਿੱਤੇ।
ਕਿਸਾਨ ਧਰਨਿਆਂ ਉੱਤੇ ਬਿਠਾ ਦਿੱਤੇ

ਕਿਸਾਨ, ਆਪਣੀ ਆਈ, ਜੇ ਆ ਗਏ ਤਾਂ,
ਸਰਕਾਰੇ, ਤੈਨੂੰ ਭਾਜੜਾਂ ਪਾ ਦੇਣਗੇ।
ਕਹੇ ਰਾਜੇਸ਼ ਤੈਨੂੰ, ਰਾਤ ਨਈਂਓ ਲੱਭਣੀ,
ਤਾਰੇ ਦਿਨ ਦੇ ਵਿੱਚ, ਉਹ ਵਿਖਾ ਦੇਣਗੇ।
ਇਤਿਹਾਸ ਪੁਰਾਣਾ ਇਹੀਓ ਕਹਿੰਦਾ,
ਤੈਨੂੰ ਹੁਣ ਟੰਗ, ਦਿਆਂਗੇ ਛਿੱਕੇ।
ਲੋਕੋ ਸਰਕਾਰ ਦੀਆਂ,ਮਾਰੂ ਨੀਤੀਆਂ ਨੇ,
ਕਿਸਾਨ ਧਰਨਿਆਂ ਉੱਤੇ ਬਿਠਾ ਦਿੱਤੇ।
ਕਿਸਾਨ ਧਰਨਿਆਂ ਉੱਤੇ ਬਿਠਾ ਦਿੱਤੇ

  • ਰਾਜੇਸ਼ ਕੁਮਾਰ ਭਗਤ
  • 205

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca