Punjabi Lines by Jagdeep singh virk- Punjabi Poetry Competition 2020
Connect with us [email protected]

ਰਚਨਾਵਾਂ ਨਵੰਬਰ 2020

ਬਾਪ-ਜਗਦੀਪ ਸਿੰਘ ਵਿਰਕ

Published

on

punjabi poetry ik soch

ਕਿਹੜੇ ਬਾਪ ਦਾ ਦਿਲ ਕਰਦਾ ਧੀ ਨੂੰ ਖਾਲ਼ੀ ਤੋਰਾ

ਬੜਾ ਕੁੱਝ ਸਹਿਣਾ ਪੈਦਾ ਏ ਵਿੱਚ ਜ਼ਿੰਦਗੀ ਦਿਆ ਮੋੜਾ

ਲੋੜਾਂ ਪੂਰੀਆਂ ਕਰਦੇ ਕਰਦੇ ਬਣ ਜਾਂਦੇ ਨੇ ਕਈ ਰਾਖ ਜੀ

ਬਦਲ ਦਿੰਦੇ ਬੰਦੇ ਨੂੰ ਚੰਗੇ ਮਾੜੇ ਹਾਲਾਤ ਜੀ

-ਜਗਦੀਪ ਸਿੰਘ ਵਿਰਕ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਦੋ ਸ਼ਬਦ ਮੇਰੀ ਜ਼ਿੰਦਗੀ ਦੇ

Published

on

punjabi poetry

1.ਮੈਂ ਹੱਥ ਜੋੜ ਕੇ ਸਭ ਨੂੰ ਫਤਹਿ ਬੋਲਣਾ ਚਾਹੁੰਦਾ ਹਾਂ
ਮੈਂ ਦੋ ਸ਼ਬਦ ਉਸ ਰੱਬ ਦੀ ਖਾਤਿਰ ਕਹਿਣਾ ਚਾਹੁੰਦਾ ਹਾਂ
ਗਿੱਲਾ ਸੁਕਾ ਮਿਲੇ ਜੇਹੋ ਜਾ ਟੁਕ ਉਹੋਂ ਜਿਹਾ ਖਾ ਲਈ ਦਾ
ਦੋਵੇਂ ਹੱਥ ਜੋੜ ਰੱਬ ਨੂੰ ਧਿਆ ਲਈ ਦਾ
ਉਸ ਮਾਲਕ ਦੀ ਰਜ਼ਾ ਦੇ ਵਿਚ ਮੈ ਰਹਿਣਾ ਚਾਹੁੰਦਾ ਹਾਂ
2.ਮੈਂ ਦੋ ਸ਼ਬਦ ਮੇਰੀ ਮਾਂ ਦੀ ਖਾਤਰ ਕਹਿਣਾ ਚਾਹੁੰਦਾ ਹਾਂ
ਮੈਂ ਦੋ ਸ਼ਬਦ ਮੇਰੇ ਮਾਪਿਆਂ ਖਾਤਰ ਕਹਿਣਾ ਚਾਹੁੰਦਾ ਹਾਂ
ਮਾਂ ਮੇਰੀ ਦਾ ਕਰਜ ਮੈਂ ਸਾਰੀ ਉਮਰ ਮੈਂ ਲਾਹ ਨਹੀਂ ਸਕਦਾ
ਭੈਣ ਭਰਾਵਾਂ ਦਾ ਪਿਆਰ ਮੈਂ ਦਿਲੋਂ ਭੁਲਾ ਨਹੀਂ ਸਕਦਾ
ਪਿਉ ਮੇਰੇ ਦੀਆਂ ਦੁਖਦੀਆਂ ਪੀੜਾਂ ਮੈਂ ਸਹਿਣਾ ਚਾਹੁੰਦਾ ਹਾਂ
ਮੈਂ ਦੋ ਸ਼ਬਦ ਮੇਰੇ ਗੁਰੂ ਦੀ ਖਾਤਰ ਕਹਿਣਾ ਚਾਹੁੰਦਾ ਹਾਂ
3.ਗੁਰੂ ਬਣੇ ਜੇ ਰਾਹ ਮੇਰਾ ਮੈਂ ਬਣ ਜਾਵਾ ਧੂੜ ਉਹਣਾ ਰਾਵਾ ਦੀ ਗੁਰੂ ਬਣੇ ਜੇ ਮੇਰੇ ਦਿਲ ਦੀ ਧੜਕਣ ਮੈਂ ਬਣ ਜਾਵਾ ਡੋਰ ਗੁਰੂ ਦੇ ਸਾਵਾ ਦੀ
ਉਸ ਗੁਰੂ ਦੇ ਚਰਨਾਂ ਵਿੱਚ ਮੈਂ ਬਹਿਣਾ ਚਾਹੁੰਦਾ ਹਾਂ
ਮੈਂ ਦੋ ਸ਼ਬਦ ਮੇਰੇ ਯਾਰਾ ਖਾਤਰ ਕਹਿਣਾ ਚਾਹੁੰਦਾ ਹਾਂ
4.ਕਈ ਦੇ ਹੋਸਲਾ ਯਾਰ ਮੇਰੇ ਮੇਨੂੰ ਗਾਹ ਨੂੰ ਤੋਰਦੇ ਨੇ
ਕਈ ਬਣ ਮੇਰੇ ਦੁਸ਼ਮਣ ਮੈਨੂੰ ਅਗੋਂ ਮੋੜਦੇ ਨੇ
ਉਹ ਯਾਰਾ ਦੀ ਅੱਖ ਚੋ ਹਜੁਆ ਦਾ ਕਤਰਾਂ ਬਣ ਮੈਂ ਵਹਿਣਾ ਚਾਹੁੰਦਾ ਹਾਂ
ਮੈਂ ਦੋ ਸ਼ਬਦ ਉਸ ਕੁੜੀ ਦੀ ਖਾਤਰ ਕਹਿਣਾ ਚਾਹੁੰਦਾ ਹਾਂ
5.ਛੱਡ ਚਦਰੀ ਨੇ ਜਿਹੜੀ ਅੱਜ ਕਿਤੀ ਏ ਨਦਾਨੀ
ਜਿਹੜਿਆਂ ਮੁਕਾਮ ਉੱਤੇ ਪਹੁਚਿਆ ਮਨਦੀਪ ਇਹ ਸਭ ਉਸ ਦੀਆਂ ਮਿਹਰਬਾਨੀ
ਮੈਂ ਫ਼ੇਰ ਵੀ ਆਪਣੀ ਜ਼ਿੰਦਗੀ ਦਾ,
ਆਖਰੀ ਸਾਹ ਉਸ ਦੀ ਬੁਕਲ ਦੇ ਵਿੱਚ ਮੈਂ ਲਹਿਣਾ ਚਾਹੁੰਦਾ ਹਾਂ
ਏਹੇ ਦੋ ਸ਼ਬਦ ਸੀ ਮੇਰੇ ਜਿਦੰਗੀ ਦੇ
ਜਿਹੜੇ ਮੈਂ ਤਹਾਨੂੰ ਕਹਿਣਾ ਚਾਹੁੰਦਾ ਹਾਂ ….. ੨

-ਮਨਦੀਪ ਮਨਵੀ

Continue Reading

ਰਚਨਾਵਾਂ ਨਵੰਬਰ 2020

ਪੰਜਾਬੀ ਬੋਲੀ

Published

on

punjabi poetry iksoch

ਇੱਕ ਲਿਖਤ ਮੈ ਲਿਖਣਾ ਚਾਹੁੰਦਾ ਹਾਂ,, ਵਿੱਚ ਜਿਕਰ ਕਰਾਂ ਮੈ ਜਿਸ ਨਾ ਦਾ,,
ਓਨੂ ਗੁਰਮੁਖੀ ਲਿੱਪੀ ਕਹਿੰਦੇ ਨੇ,,
ਹੈ ਰੁੱਤਬਾ ਜਿਸਤੋਂ ਮੇਰੀ ਮਾਂ ਦਾ,,
ਹਰ ਰਾਗ ਸਾਜ ਹਰ ਲਫਜ ਪੂਰਾ,,,
ਹਰ ਹਰਫ ਨੇ ਨੂਰ ਖਿਡਾਂਇਆ ਹਾਂ,,
ਮੈ ਬੜੇ ਹੀ ਮਾਣ ਨਾਲ ਕਹਿੰਦਾ ਹਾਂ,,
ਕੇ ਮੈ ਉਸ ਮਾਂ ਦਾ ਜਾਇਆ ਹਾਂ,,,,
ਕੁੱਖੋ ਜਾਏ ਵਜੀਰ ਫਕੀਰ ਰਾਜੇ,,
ਜੀਦੇ ਸਬਦਾ ਅਮਰ ਗ੍ਰੰਥ ਸਾਜੇ,,
ਜੀਦੇ ਸੁਰਾਂ ਚ ਰੱਬ ਦੀ ਛੋਹ ਵੱਸਦੀ,,
ਜੀਦੇ ਗਾਏ ਗੀਤ ਫਕੀਰਾਂ ਨੇ,,
ਜੋ ਵੇਦ ਕਤੇਬਾਂ ਦੀ ਜਾਈ,,
ਜੀਨੂੰ ਸਿਗਾਰਿਆ ਗੁਰੂਆਂ ਪੀਰਾਂ ਨੇ,,
ਜਿਨੇ ਖੂਛੀਆਂ ਦੇ ਅਹਿਸਾਸ ਲਿਖੇ,,
ਕਿਤੇ ਕੱਲੇ ਬੈਠ ਓਦਾਸ ਲਿਖੇ,,
ਜਿਨੇ ਖੂਨ ਨਾਲ ਇਥਹਾਸ਼ ਲਿਖੇ,,
ਪਰ ਸਾਫ ਬੇਦਾਗ ਲਿਬਾਸ ਲਿਖੇ,,
ਜਿਦੀ ਲੋਰੀਆਂ ਗਿਦੜੋਂ ਸ਼ੇਰ ਕਰੇ,,
ਬੁਜਦਿਲ ਵੀ ਮਰਦ ਦਲੇਰ ਕਰੇ,,
ਮੈਂ ਓਸਤੋਂ ਲਾਡ ਲਡਾਇਆ ਹਾਂ,,
ਮੈ ਬੜੇ ਹੀ ਮਾਣ ਨਾਲ ਕਹਿੰਦਾ ਹਾਂ
ਕਿ ਮੈਂ,,,,,,,,,,,,,,,,,,,,,,,,,,,,,
ਜੀਨੂ ਮਹਿਕ ਹੈ ਅੰਨ ਦੇ ਦਾਣੀਆ ਦੀ
ਜੀਤੋ ਵੀਛੀ ਹੈ ਸ਼ੇਜ ਕਪਾਵਾਂ ਦੀ ,,
ਜੀਤੋ ਬਰਫ ਹੈ ਓਚੇ ਪਰਬਤਾਂ ਦੀ,
ਜੋ ਹਾਣੀ ਪੰਜ ਦਰਿਆਵਾਂ ਦੀ,,
ਜੋ ਪਾਰ ਤਾਰਾਂ ਤੋਂ ਵੀ ਵੱਸਦੀ,,
ਬਣ ਹੂਕ ਕਿਸੇ ਵਾਗੀ ਬਾਬੇ ਦੀ,,
ਜੋ ਸਾਥਣ ਸੀ ਕਦੇ ਗਦਰੀਆਂ ਦੀ,,
ਜੀਨੂੰ ਰਾਖੀ ਭਗਤ ਸਰਾਬੇ ਦੀ,,


-ਮੰਡ ਸਾਬ

Continue Reading

ਰਚਨਾਵਾਂ ਨਵੰਬਰ 2020

ਅੱਜ ਦੇ ਹਾਲਾਤ ਅਤੇ ਜੀਵਨ

Published

on

ik soch article

ਅੱਜ ਮਨੁੱਖੀ ਜੀਵਨ ਤੇ ਨਵੀਆਂ ਔਕੜਾਂ ਅਤੇ ਸਮੱਸਿਆਵਾਂ ਦਾ ਡੂੰਘਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਸਿੱਖਿਆ ਅਤੇ ਸਿਹਤ ਸਹੂਲਤਾਂ ਉਦੇਸ਼ ਵਿਹੂਣੀਆਂ ਹੋ ਗਈਆਂ ਹਨ ਭਾਵੇਂ ਸਰਕਾਰ ਆਪਣੇ ਵੱਲੋਂ ਪੂਰੀ ਨਿਸ਼ਠਾ ਨਾਲ ਸੁਖਾਵੇਂ ਹਾਲਾਤ ਬਣਾਉਂਣ ਲਈ ਕੋਸ਼ਿਸ਼ ਹੋ ਰਹੀ ਹੈ ਪਰ ਅਣਕਿਆਸੀਆਂ ਸਥਿਤੀਆ ਕਾਬੂ ਤੋਂ ਬਾਹਰ ਹਨ। ਇਸ ਦਾ ਮੁੱਖ ਕਾਰਨ ਅਜਿਹੀਆਂ ਬਿਮਾਰੀਆਂ ਦਾ ਪੈਦਾ ਹੋਣਾ ਜਿਨਾਂ ਬਾਰੇ ਵਿਗਿਆਨੀਆਂ ਨੇ ਕਦੇ ਸੋਚਿਆ ਵੀ ਨਹੀਂ ਸੀ।ਇੱਕ ਹੋਰ ਕਾਰਨ ਸਾਡੀ ਸੋਚ ਗੈਰ ਵਿਗਿਆਨਕ ਹੋਣਾ ਹੈ ਅਸੀਂ ਕਿਸੇ ਵੀ ਔਕੜ ਦੇ ਕਾਰਨ ਅਤੇ ਉਪਾਅ ਬਾਰੇ ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਗੋਂ ਅਫਵਾਹਾਂ ਅਤੇ ਪਿਛਲੱਗ ਦੇ ਧਾਰਨੀ ਬਣ ਜਾਂਦੇ ਹਾਂ ਅਤੇ ਬਹੁਤ ਕੁਝ ਸਰਕਾਰ ਤੇ ਸੁੱਟ ਕੇ ਚਿੰਤਨ ਦੀ ਲੋੜ ਮਹਿਸੂਸ ਨਹੀਂ ਕਰਦੇ। ਅੱਜ ਮਨੁੱਖ ਧਰਮ ਦੀ ਰਾਜਨੀਤੀ ਵਿੱਚ ਫਸ ਕੇ ਵੀ ਆਪਣੀ ਹੋਂਦ ਨੂੰ ਖੋਰਾ ਲਾਉਣ ਲੱਗਿਆ ਹੋਇਆ ਹੈ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਅਜਿਹਾ ਬਣਾਉਣ ਲੱਗੇ ਹੋਏ ਹਾਂ ਕਿ ਉਹ ਮਿਹਨਤ ਅਤੇ ਇਮਾਨਦਾਰੀ ਤੋਂ ਹੱਟ ਕੇ ਜ਼ਿੰਦਗੀ ਬਸਰ ਕਰਨ।

-ਅਮਰਜੀਤ ਸਿੰਘ

Continue Reading

ਰੁਝਾਨ