Nikkiyan Jindan- Bawa G | Latest Punjabi Poetry 2021
Connect with us apnews@iksoch.com

ਰਚਨਾਵਾਂ ਦਸੰਬਰ 2020

ਨਿੱਕੀਆਂ ਜਿੰਦਾਂ

Published

on

ik soch muqabla

ਨਿੱਕੀਆਂ ਜਿੰਦਾਂ ਵੱਡੇ ਸਾਕੇ,
ਵਿੱਚ ਨੀਹਾਂ ਦੇ ਚਿੰਨਤੇ ਕਾਕੇ,
ਕਿਉਂ ਤਰਸ ਨਾ ਆਇਆ ਤਸੀਹੇ ਦੇਣ ਲੱਗਿਆਂ,
ਦੁੱਖ ਇੱਟਾਂ ਵੀ ਮਨਾਇਆ ਕੰਧ ਪੈਣ ਲੱਗਿਆਂ,

ਭੋਲੀ ਸੂਰਤ ਤੇ ਭੋਲੇ ਚਿਹਰੇ,
ਚੰਨ ਜਿਉਂ ਲਿਸ਼ਕਾਂ ਮਾਰਦੇ ਸੀ।
ਦੇਖ ਤੜਫਦੇ ਬੱਚਿਆਂ ਨੂੰ ਹੱਸ,
ਜਾਲਮ ਕਹਿਰ ਗੁਜਾਰਦੇ ਸੀ।
ਕਿਰਪਾਨਾਂ ਮਾਰ ਉਠਾਂਦੇ ਥੱਕ ਕੇ ਬਹਿਣ ਲੱਗਿਆਂ,
ਦੁੱਖ ਇੱਟਾਂ ਵੀ ਮਨਾਇਆ ਕੰਧ ਪੈਣ ਲੱਗਿਆਂ,

ਵਜੀਰਾ ਕਰਲੈ ਜੋ ਚਿੱਤ ਆਵੇ,
ਸਾਹਿਬ ਜਾਦਿਆਂ ਨੇ ਫਰਮਾਇਆ।
ਧਰਮ ਬਦਲਣਾ ਨਹੀਂ ਸੌਖਾ,
ਤੈਨੂੰ ਕਿੰਨੀ ਵਾਰ ਸਮਝਾਇਆ।
ਹੋ ਗਏ ਸ਼ਹੀਦ ਅਖੀਰ ਸੱਚੀ ਕਹਿਣ ਲੱਗਿਆਂ,
ਦੁੱਖ ਇੱਟਾਂ ਵੀ ਮਨਾਇਆ ਕੰਧ ਪੈਣ ਲੱਗਿਆਂ,

ਗੱਲ ਸੁਣਕੇ ਗੁਰੂ ਸਾਹਿਬ ਨੇ,
ਭਾਣਾ ਸੀ ਮਨ ਲਿਆ।
ਕੀ ਹੋਇਆ ਸ਼ਹੀਦੀ ਦੋ ਪਾਗੇ,
ਕੁੱਲ ਨੂੰ ਹੀ ਬੱਚੇ ਅਪਦੇ ਕਿਹਾ।
ਫਰਕ ਕਿਉਂ ਕਰਨਾ ਬਾਵੇ ਗੁਰਾਂ ਦਾ ਨਾਂ ਲੈਣ ਲੱਗਿਆਂ।
ਦੁੱਖ ਇੱਟਾਂ ਵੀ ਮਨਾਇਆ ਕੰਧ ਪੈਣ ਲੱਗਿਆਂ,

Latest Punjabi Poetry

-ਬਾਵਾ G

ਰਚਨਾਵਾਂ ਦਸੰਬਰ 2020

ਔਰਤ

Published

on

punjabi poetry

ਜੇ ਦਿੱਲੀ ਕਮਜ਼ੋਰ ਹੁੰਦੀ ਪਹਿਲਾ ਹੀ ਲੁੱਟ ਜਾਂਦੀ,
ਜੇ ਸੀਤਾ ਸਾਹਸ ਨਾ ਰੱਖਦੀ ਤਾਂ ਪਹਿਲਾਂ ਹੀ ਟੁੱਟ ਜਾਂਦੀ,
ਜੇ ਰਾਣੀ ਲਕਸ਼ਮੀ ਨਾ ਹਿੰਮਤ ਰੱਖਦੀ ਤਾਂ ਰਾਜੇ ਦੇ ਮਰਨ ਤੇ ਸੁਕ ਜਾਂਦੀ,
ਜੇ ਸੋਹਣੀ ਮਰਨੋਂ ਡਰ ਜਾਂਦੀ ਤਾਂ ਕਿ ਉਹ ਕੱਚੇ ਕੜੇ ਤੇ ਤਰ ਜਾਂਦੀ,
ਜੇ ਸਾਹਿਬਾਂ ਤੀਰ ਤੋੜ ਕੇ ਧੋਖਾ ਕਰ ਗਈ ਸੀ ਤਾਂ ਕੀ ਉਹ ਉਥੇ ਮਰ ਜਾਂਦੀ,
ਔਰਤ ਤੇ ਇਲਜਾਮ ਲਗਾਉਂਦੇ ਟਾਇਮ ਨਹੀਂ ਲਾਉਂਦੇ,
ਔਰਤ ਸੱਭ ਤੋਂ ਅੱਗੇ ਹੁੰਦੀ ਜੇ ਪ੍ਰੇਮ, ਸਤਿਕਾਰ ਤੇ ਮਮਤਾ ਦੀ ਸਖ਼ਤ ਨਾ ਡੋਰ ਹੁੰਦੀ,
ਮਨਪ੍ਰੀਤ ਫੇਰ ਵੀ ਲੋਕੀ ਆਖ ਦਿੰਦੇ ਔਰਤ ਤੇ ਕਮਜ਼ੋਰ ਹੁੰਦੀ।

-ਮਨਪ੍ਰੀਤ ਕੌਰ ਬੈਣੀਵਾਲ

Continue Reading

ਰਚਨਾਵਾਂ ਦਸੰਬਰ 2020

ਕਿਸਾਨ

Published

on

kisan

ਲੋਕਾਂ ਦਾ ਰੁਜ਼ਗਾਰ ਕਿਸਾਨਾਂ ਕਰਕੇ ਹੈ
ਫ਼ਸਲਾਂ ਦੀ ਭਰਮਾਰ ਕਿਸਾਨਾਂ ਕਰਕੇ ਹੈ

ਵੰਨ-ਸੁਵੰਨੀਆਂ ਫ਼ਸਲਾਂ ਧਰਤੀ ਉੱਗੇ
ਭੋਜਨ ਦਾ ਭੰਡਾਰ ਕਿਸਾਨਾਂ ਕਰਕੇ ਹੈ

ਛੇ ਮਹੀਨੇ ਮਿਹਨਤ ਕਰਕੇ ਮੰਡੀ ਜਾਵੇ
ਆੜ੍ਹਤ, ਕਾਰੋਬਾਰ ਕਿਸਾਨਾਂ ਕਰਕੇ ਹੈ

ਵਿੱਚ ਵਿਦੇਸ਼ਾਂ ਚਾਵਲ ਜਾਂਦੇ ਭਾਰਤ ਤੋਂ
ਸਾਡੀ ਜੈ ਜੈ-ਕਾਰ ਕਿਸਾਨਾਂ ਕਰਕੇ ਹੈ

ਅਪਰੈਲ ਮਹੀਨੇ ਵਾਢੀ ਹੁੰਦੀ ਕਣਕਾਂ ਦੀ
ਸਾਡਾ ਹਰ ਤਿਉਹਾਰ ਕਿਸਾਨਾਂ ਕਰਕੇ ਹੈ

ਸਬ-ਸਿਟੀ ਦੇ ਦੇਣੀ ਵੱਡੀ ਗੱਲ ਨਹੀਂ
ਚਲਦੀ ਵੀ ਸਰਕਾਰ ਕਿਸਾਨਾਂ ਕਰਕੇ ਹੈ

ਮੰਡੀ ਲਗਦੀ ਪੈਸੇ ਖਾਤਰ ‘ਲੋਟੇ ‘ ਜੀ
ਚੱਲ ਰਿਹਾ ਸੰਸਾਰ ਕਿਸਾਨਾਂ ਕਰਕੇ ਹੈ ।

-ਸੁਖਵਿੰਦਰ ਸਿੰਘ ਲੋਟੇ

Continue Reading

ਰਚਨਾਵਾਂ ਦਸੰਬਰ 2020

ਭਾਈ ਘਨਈਆ ਜੀ ਦੇ ਵਾਰਿਸ

Published

on

punjabi poetry

ਜਾਬਰ ਦੇ ਜੁਲਮ ਅੱਗੇ ਖੜਾਂਗਾ ਹਿੱਕ ਠੋਕ
ਉੱਗਾਂਗਾ ਸੂਰਜ ਬਣ ਹਨ੍ਹੇਰਿਆਂ ਨੂੰ ਰੋਕ ਕੇ

ਲੁੱਟਾਂਗਾ ਹਨ੍ਹੇਰੇ ਨੂੰ ਦੁਪਹਿਰੇ ਦੀਵਾ ਬਾਲ ਕੇ
ਜਿਥੇ ਵੀ ਆਈ ਮੁਸੀਬਤ ! ਨਫ਼ਰਤਾਂ ਨੂੰ ਪਾਲ ਕੇ

ਪਿਆਵਾਂਗਾ ਪਾਣੀ ਛਕਾਂਵਾਗਾ ਲੰਗਰ ਉਥੇ
ਵੀਹ ਰੁਪਈਏ ਦੇ ਸੱਚੇ ਸੌਦੇ ਦਾ ! ਵਿੱਚ ਪੰਗਤ ਬਿਠਾਲਕੇ

ਜਦ ਤੱਕ ਭਾਈ ਘਨ੍ਹਈਆ ਜੀ ਦੇ
ਖਿਆਲਾਂ ਦੀ ਵਾਰਿਸ ਸਿੱਖ ਕੌਮ ਰਹੇਗੀ

ਧਰਤੀ ਤੇ ਜ਼ਿੰਦਾ ਇਨਸਾਨੀਅਤ ਰਹੇਗੀ
ਹਿੰਦੋਸਤਾਨ ਦੀ ਧਰਤੀ ਵੀ ਮਹਿਫ਼ੂਜ਼ ਰਹੇਗੀ

ਮੋੜੇਗੀ ਮੂੰਹ ਅੰਗਰੇਜ਼ਾ ਦਾ ਭਗਤ, ਕਰਤਾਰ, ਸਰਾਭਾ ਬਣ
ਚੁੰਮੇਗੀ ਰੱਸੇ ਅਜ਼ਾਦੀ ਲਈ ਹਿੱਕਾਂ ਤੇ ਵਾਰ ਸਹਿੰਦੀ ਰਹੇਗੀ

ਬਾਰਾਂ ਹਜ਼ਾਰ ਦਾ ਮੁਕਾਬਲਾ ਕਰੇ ਇੱਕੀ ਸਿੰਘਾਂ ਦੀ ਫੌਜ
ਸਾਰਾਗੜ੍ਹੀ ਦੇ ਕਿਲਿਆਂ ਤੇ ਵੀ ਤਾਇਨਾਤ ਰਹੇਗੀ

ਸਿੱਖ ਕੌਮ ! ਆਦਿ ਤੋਂ ਅੰਤ ਤੀਕ ਜਿਉਂਦੀ ਏ ਜਿਉਂਦੀ ਰਹੇਗੀ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹੇਗੀ

ਤੂੰ ! ਦੇਵੇਂਗਾ ਮੋਹਲਤ ਜਦ ਤੱਕ ਸਾਂਹਾਂ ਦੀ ਗਿੜਦੀ ਤ੍ਹਸਵੀ ਨੂੰ
ਉਦੋਂ ਤੀਕ ਇਹ ਸਾਹਾਂ ਤੱਸਵੀ ਗਿੜਦੀ ਰਹੇਗੀ

ਤੂੰ ਆਪ ਜਦ ਤੱਕ ਹੱਥ ਫੜ੍ਹ ਲਿਖਵਾਉਂਦਾ ਰਵੇਂਗਾ
ਸ਼ਰਨ ਉਦੋਂ ਤੱਕ ਲਿਖਣਾ ਸਿੱਖਦੀ ਰਹੇਗੀ…

-ਗੁਰਸ਼ਰਨ ਜੀਤ ਕੌਰ

Continue Reading

ਰੁਝਾਨ


Copyright by IK Soch News powered by InstantWebsites.ca