Punjabi Article by Sukhbir Singh
Connect with us [email protected]

ਰਚਨਾਵਾਂ ਨਵੰਬਰ 2020

ਲੇਖ-ਕੰਮਵਾਲੀ

Published

on

punjabi article ik soch

ਅੱਜ ਮੈਂ ਕੰਮਵਾਲੀ ਬਾਰੇ ਲਿਖਣ ਦਾ ਯਤਨ ਕਰ ਰਿਹਾ ਹਾਂ , ਜੋ ਹਰ ਕਿਸੇ ਦੇ ਘਰ ਵਿੱਚ ਹੁੰਦੀ ਹੈ । ਉਹ ਪੈਸੇ , ਰੋਟੀ , ਕੱਪੜੇ ਜਾਂ ਹੋਰ ਕਿਸੇ ਵੀ ਚੀਜ਼ ਦੇ ਲਈ ਕੰਮ ਨਹੀਂ ਕਰਦੀ ਇਸ ਕਰਕੇ ਇਹ ਕੰਮਵਾਲੀ ਖਾਸ ਹੈ । ਸਭ ਤੋਂ ਪਹਿਲਾ ਉਸਦਾ ਜਨਮ ਵੀ ਹਰ ਇੱਕ ਇਨਸਾਨ ਵਾਂਗ ਇੱਕ ਔਰਤ ਦੀ ਕੁੱਖ ਵਿੱਚ ਹੁੰਦਾ ਹੈ ਫਿਰ ਉਸਦੀ ਦੇਖ ਭਾਲ ਵੀ ਬਾਕੀ ਬੱਚਿਆਂ ਵਾਂਗ ਹੀ ਕੀਤੀ ਜਾਂਦੀ ਹੈ । ਉਸਦਾ ਜੀਵਨ ਵੀ ਦੂਸਰੇ ਲੋਕਾਂ ਵਾਂਗ ਹੀ ਹੁੰਦਾ ਹੈ । ਮੈਂ ਇਸ ਗੱਲ ਨੂੰ ਜਾਰੀ ਰੱਖਾਗਾ ਪਰ ਉਸ ਤੋਂ ਪਹਿਲਾਂ ਕੁੱਝ ਸਮਾਂ ਪਿੱਛੇ ਚੱਲਦੇ ਹਾਂ । ਮੈਨੂੰ ਇਨ੍ਹਾਂ ਗਿਆਨ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰ ਰਿਹਾ ਹਾਂ , ਪੁਰਾਤਨ ਸਮੇਂ ਵਿੱਚ ਔਰਤਾਂ ਜਿਆਦਾ ਘਰ ਦਾ ਕੰਮ ਕਰਦੀਆ ਸਨ ਅਤੇ ਜੋ ਮਜ਼ਬੂਰ ਸਨ ਉਹ ਖੇਤਾਂ ਵਿੱਚ ਜਾਂ ਕਿਸੇ ਦੇ ਘਰ ਭਾਂਡੇ ਮਾਝ ਕੇ ਆਪਣੀ ਰੋਟੀ ਪਾਣੀ ਚਲਾਉਂਦੀਆਂ ਸੀ ਪਰ ਜ਼ਿਆਦਾ ਤਰ ਔਰਤਾਂ ਘਰ ਦਾ ਹੀ ਕੰਮ ਕਰਦੀਆਂ ਸੀ ਬਿਨਾਂ ਕੋਈ ਥਕਾਵਟ ਮਹਿਸੂਸ ਕੀਤਿਆਂ ਤੇ ਉਹ ਬਹੁਤ ਸਬਰ ਤੇ ਸੰਤੋਖ ਵਾਲੀਆਂ ਔਰਤਾਂ ਹੁੰਦੀਆਂ ਸੀ । ਹੁਣ ਤੁਸੀਂ ਸੋਚਦੇ ਹੋਵੋਗੇ ਕੀ ਮੈਂ ਅੱਜ ਕੱਲ ਦੀਆਂ ਔਰਤਾਂ ਨੂੰ ਮਾੜ੍ਹਾ ਚੰਗਾ ਬੋਲਦਾ ਹਾ ਪਰ ਇੱਦਾ ਦਾ ਕੁਝ ਨਹੀ । ਚਲੋ ਫਿਰ ਹੁਣ ਵਾਲੇ ਸਮੇਂ ਤੇ ਆਉਦੇ ਹਾਂ ਮੈਂ ਗੱਲ ਕਰਦਾ ਸੀ ਕਿ ਉਨ੍ਹਾਂ ਦਾ ਜਨਮ ਬਾਕੀਆਂ ਵਾਂਗ ਹੁੰਦਾ ਹੈ ਪਰ ਸਮੇਂ ਨਾਲ ਇਹ ਕੰਮਵਾਲੀ ਬਾਕੀਆਂ ਨਾਲੋਂ ਅਲੱਗ ਹੋ ਜਾਂਦੀ ਹੈ , ਕਦੇ ਸੋਚਿਓ ਕਿ ਜੇ ਤੁਹਾਨੂੰ ਤੁਹਾਡੇ ਜੀਵਨ ਦੀ ਸਭ ਤੋਂ ਖਾਸ ਚੀਜ਼ ਛੱਡਣ ਲਈ ਕਹਿ ਦਿੱਤਾ ਜਾਵੇ ਤੁਸੀ ਛੱਡ ਦਿਉਗੇ ਦੇ ਮੇਰੇ ਹਿਸਾਥ ਨਾਲ ਕਦੇ ਵੀ ਨਹੀਂ ਕਿਉਕਿ ਉਹੋ ਚੀਜ਼ ਤੁਹਾਡੇ ਦਿਲ ਦੇ ਕਰੀਬ ਹੈ ਤੇ ਤੁਹਾਡੇ ਲਈ ਬਹੁਤ ਖਾਸ ਹੈ , ਪਰ ਇਹ ਕੰਮਵਾਲੀ ਿਬਨ੍ਹਾਂ ਸੋਚੇ ਸਮਝੇ ਉਹ ਚੀਜ਼ ਨੂੰ ਛੱਡ ਦਿੰਦੀ ਹੈ ਜੋ ਇਸਦੇ ਦਿਲ ਦੇ ਕਰੀਬ ਹੈ ਅਤੇ ਇਸਦਾ ਦਿਲ ਕੁਝ ਇਸ ਤਰ੍ਹਾਂ ਦਾ ਹੈ ਜਿਵੇਂ ਇੱਕ ਬੂੰਦ ਵਿੱਚ ਸਾਗਰ ਸਮਾਇਆ ਹੋਵੇ । ਹੁਣ ਮੈਂ ਇਸ ਕੰਮਵਾਲੀ ਬਾਰੇ ਵਿਸਥਾਰ ਨਾਲ ਗੱਲ ਕਰਾਂਗਾ । ਤੁਸੀਂ ਕਦੇ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਇਹ ਕੰਮਵਾਲੀ ਤੁਹਾਡੇ ਘਰ ਵਿੱਚ ਤੁਰਦੀ ਫਿਰਦੀ ਨਜ਼ਰ ਆ ਜਾਵੇਗੀ । ਹੁਣ ਕੁਝ ਲੋਕ ਮੈਨੂੰ ਇਸ ਗੱਲ ਤੇ ਗਲਤ ਸਾਬਤ ਕਰ ਦੇਣਗੇ ਪਰ ਉਨ੍ਹਾਂ ਨੂੰ ਇੱਕ ਗੱਲ੍ਹ ਆਖਾਂਗਾ ਮੇਰੀ ਸੋਚ ਨਾਲ ਵੇਖਿਓ ਕੀ ਮੈਂ ਕੀ ਸੋਚ ਰਿਹਾਂ ਹਾਂ ਕਿਉਂਕਿ ਇਹ ਕਲਯੁੱਗ ਹੈ ਸੋ ਕੰਮਵਾਲੀ ਤੁਰਦੀ ਿਫਰਦੀ ਨਜ਼ਰ ਆ ਜਾਵੇਗੀ । ਇਹ ਕੰਮਵਾਲੀ ਵੀ ਕਿਸੇ ਸਮੇਂ ਇੱਕ ਰਾਜਕੁਮਾਰੀ ਹੁੰਦੀ ਸੀ ਇਸ ਦੇ ਲਈ ਇਸਦਾ ਬਾਪ ਰਾਜ਼ਾ ਸੀ ਤੇ ਮਾਂ ਰਾਣੀ, ਇਸਦੀ ਜ਼ਿੰਦਗੀ ਬਹੁਤ ਸੁੱਖਾ ਨਾਲ ਭਰੀ ਸੀ , ਕੁੱਝ ਸਮਾਂ ਪਾ ਕੇ ਜਦ ਵੱਡੀ ਹੋ ਗਈ ਤਾਂ ਇਸਦੇ ਅਸਲੀ ਮਾਲਕ ਇਸਨੂੰ ਲੈ ਗਏ , ਇਸਨੂੰ ਕੁੱਝ ਵੀ ਨਹੀ ਸੀ ਪਤਾ ਪਰ ਸਮੇਂ ਦੇ ਚੱਲਦਿਆਂ ਹੋਲੀ ਹੋਲੀ ਇਸਨੂੰ ਸਭ ਪਤਾ ਲੱਗ ਗਿਆ ਤੇ ਇਸਦਾ ਸਭ ਕੁੱਝ ਬਦਲ ਗਿਆ ਜਿਵੇਂ ਸੂਰਜ ਡੁੱਬਣ ਦੇ ਨਾਲ ਹਨੇਰਾ ਛਾਅ ਜਾਂਦਾ ਹੈ ਫਿਰ ਹੋਲੀ ਹੋਲੀ ਕੰਮ ਸਿੱਖਦੀ ਗਈ ਤੇ ਇਸਦਾ ਨਾਮ ਕੰਮਵਾਲੀ ਪੈ ਗਿਆ , ਇਹ ਸਵੇਰੇ ਉੱਠਦੀ ਤੇ ਕੰਮ ਵਿੱਚ ਰੁੱਝ ਜਾਂਦੀ , ਬੱਚਿਆ ਨੂੰ ਤਿਆਰ ਕਰਦੀ ਤੇ ਸਕੂਲ ਲਈ ਤੋਰਦੀ , ਫਿਰ ਪਤੀ ਨੂੰ ਕੰਮ ਲਈ ਤੋਰਦੀ। ਹੁਣ ਇਹ ਸਾਰਿਆਂ ਨੂੰ ਤੋਰ ਕੇ ਵੇਖਦੀ ਹੈ ਕੀ ਕੰਮ ਦੀ ਸ਼ੁਰੂਆਤ ਕਿੱਥੋਂ ਕੀਤੀ ਜਾਵੇ , ਫਿਰ ਕੰਮ ਕਰਦਿਆਂ ਇਸਦਾ ਅੰਧੇ ਤੋਂ ਵੱਧ ਦਿਨ ਬਤੀਤ ਹੋ ਜਾਂਦਾ ਹੈ , ਫਿਰ ਬੱਚਿਆਂ ਦੀਆਂ ਆਵਾਜਾਂ ਇਸ ਦੀ ਸਾਰੀ ਥਕਾਵਟ ਦੂਰ ਕਰ ਦਿੰਦੀਆ ਹਨ ਅਤੇ ਫਿਰ ਇਹ ਚੁਸਤੀ ਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ , (ਆਪਣੇ ਬੱਚਿਆਂ ਨੂੰ ਰੋਟੀ ਪਾਣੀ ਦੇਣਾ ਕੱਪੜੇ ਬਦਲਣਾ ਆਦਿ) ਫਿਰ ਸ਼ਾਮ ਹੋਣ ਤੇ ਮਾਲਿਕ ਦੀ ਉਡੀਕ ਵਿੱਚ ਬੈਠ ਜਾਂਦੀ ਹੈ ਮਾਲਿਕ ਲਈ ਪਕਵਾਨ ਬਣਾਉਂਦੀ , ਮਾਲਿਕ ਦੇ ਆਉਣ ਤੇ ਉਸਨੂੰ ਪਾਣੀ ਪੁੱਛਦੀ । ਇਸ ਕੰਮਵਾਲੀ ਨੂੰ ਆਰਾਮ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਪਰ ਜਦੋਂ ਮਿਲਦਾ ਹੈ ਉਸ ਸਮੇਂ ਉਸਨੂੰ ਆਰਾਮ ਨਹੀਂ ਕਰਨ ਦਿੱਤਾ ਜਾਂਦਾ , ਸੋ ਮੇਰੇ ਦੋਸਤੋ ਮੈਂ ਹੋਰ ਕਿਸੇ ਦੀ ਨਹੀਂ ਘਰ ਵਿੱਚ ਰਹਿੰਦੀ ਮਾਂ ਦੀ ਗੱਲ ਕਰ ਰਿਹਾ ਹਾਂ ਜੋ ਹਰ ਪੱਲ ਸਾਡੇ ਉੱਤੇ ਜਾਨ ਨਿਛਾਵਰ ਕਰਦੀ ਹੈ , ਛੋਟੇ ਹੋਣ ਤੋਂ ਲੈ ਕੇ ਜਦੋਂ ਸਾਡੇ ਬੱਚੇ ਹੋ ਜਾਂਦੇ ਹਨ ਉਦੋਂ ਤੱਕ , ਪਰ ਅਸੀਂ ਕਦੇ ਵੀ ਆਪਣੀ ਮਾਂ ਵੱਲ ਗੌਰ ਨਾਲ ਨਹੀਂ ਤੱਕਿਆਂ ਮੈਂ ਇੱਹ ਲਿਖਿਆਂ ਇਸ ਕਰਕੇ ਹੈ ਕਿਉਕਿ ਮੈਂ ਬਹੁਤ ਘਰਾਂ ਵਿੱਚ ਮਾਂ ਦੀ ਕਦਰ ਕੰਮਵਾਲੀ ਨਾਲੋਂ ਵੀ ਘੱਟ ਵੇਖੀ ਹੈ , ਕੰਮਵਾਲੀ ਨੂੰ ਫਿਰ ਵੀ ਅਸੀ ਪੈਸੇ ਦਿੰਦੇ ਹਾਂ ਅਤੇ ਕਿਸੇ ਤਿਉਹਾਰ ਦੇ ਮੌਕੇ ਉੱਤੇ ਕੱਪੜੇ ਜਾਂ ਉਸਦੀ ਕਮਾਈ ਨਾਲੋਂ ਥੋੜੇ ਜਿਆਦਾ ਪੋਸੇ ਤੱਕ ਦੇ ਦਿੰਦੇ ਹਾਂ ਪਰ ਮਾਂ ਨੂੰ ਅਸੀਂ ਕਦੇ ਕੁੱਝ ਨਹੀਂ ਦਿੱਤਾ ਇਹ ਸੋਚਣ ਵਾਲੀ ਗੱਲ ਹੈ , ਮੈਂ ਹਰ ਘਰ ਦੀ ਗੱਲ ਨਹੀਂ ਕਰਦਾ ਕੁੱਝ ਘਰ ਇਹਦਾ ਦੇ ਵੀ ਨੇ ਜਿਸ ਵਿੱਚ ਮਾਂ ਰੱਬ ਹੈ ਪਰ ਅੱਜ ਕੱਲ ਇਹ ਰੱਬ ਜਿਆਦਾ ਤਰ ਬਿਰਧਆਸ਼ਰਮ ਚ ਜ਼ਿਆਦਾ ਹਨ । ਜੋ ਵੀ ਇਸਨੂੰ ਪੜ੍ਹ ਰਿਹਾਂ ਹੈ ਇਕ ਦਿਨ ਸਿਰਫ ਆਪਣੀ ਮਾਂ ਦੀ ਜਿੰਦਗੀ ਵੱਲ ਵੇਖੇ , ਮੈਂ ਵਾਅਦਾ ਕਰਦਾ ਹਾਂ ਤੁਸੀਂ ਰੋ ਪਉਗੇ । ਕਦੇ ਸੋਚਿਉ ਉਹ ਸਵੇਰੇ ਉਠਦੀ ਹੈ ਤੁਹਾਡੇ ਉਠਣ ਤੋਂ ਪਹਿਲਾਂ ਕਿਉ ? ਕੰਮ ਕਰਦੀ ਹੈ ਕਿਉਂ ? ਕਦੇ ਆਪਣੀ ਮਾਂ ਨੂੰ ਰੋਟੀ ਖਾਦਿਆਂ ਵੇਖਿਉ ਤੇ ਤੁਸੀਂ ਰੋਟੀ ਕਿਦਾ ਖਾਦੇ ਹੋ ਉਹ ਵੇਖਿਓ ਤੁਸੀ ਖੁੱਦ ਸਬ ਸਮਝ ਜਾੳ ਇੱਕ ਔਰਤ ਸਭ ਤੋਂ ਪਵਿੱਤਰ ਹੈ ਪਰ ਇਸਨੂੰ ਅਪਵਿੱਤਰ ਸਝਿਆ ਜਾਂਦਾ ਹੈ , ਇੱਕ ਔਰਤ ਸੰਸਾਰ ਦਾ ਸੂਰਜ ਹੈ ਪਰ ਇਸਦੀ ਕੀਮਤ ਇੱਕ ਰੁੱਖ ਨਾਲੋ ਲੱਥੇ ਪੱਤੇ ਜੋ ਜ਼ਮੀਨ ਉੱਤੇ ਡਿੱਗਿਆ ਹੈ ਉਸ ਤੋਂ ਵੀ ਘੱਟ ਹੈ , ਮੈਂ ਫਿਰ ਦੱਸ ਦੇਵਾਂ ਮੈਂ ਹਰ ਕਿਸੇ ਦੀ ਗੱਲ ਨਹੀ ਕਰਦਾ , ਪਰ ਜੇ ਅੱਜ ਅਸੀਂ ਇਸ ਕੰਮਵਾਲੀ ਦੀ ਕਦਰ ਨਾਂ ਕੀਤੀ ਤੇ ਸ਼ਾਇਦ ਸਾਡੇ ਜੀਵਨ ਵਿੱਚ ਕਮਾਇਆ ਹੋਇਆ ਪੈਸਾ , ਇੰਜਤ ਦਾ ਕੋਈ ਮੁੱਲ ਨਹੀ ਖੁਸ਼ੀਆਂ ਤਾਂ ਦੂਰ ਦੀ ਗੱਲ ਹੈ ਤੁਸੀ ਉਦਾਸ ਵੀ ਨਹੀਂ ਹੋ ਸਕਦੇ ਮੈਂ ਅਕਸਰ ਇੱਕ ਗੱਲ ਕਹਿਦਾ ਹੁੰਦਾ ਹਾਂ ਆਪਣੇ ਦੋਸਤਾਂ ਨੂੰ ਕਿ ਰੁੱਖ ਦੇ ਪੱਤੇ ਝੜ ਜਾਣ ਤਾਂ ਉਸਨੂੰ ਕੋਈ ਫਰਕ ਨਹੀਂ ਪੈਂਦਾ ਪਰ ਰੁੱਖ ਦੀਆਂ ਜੜ੍ਹਾ ਵੱਡ ਦਿੱਤੀਆਂ ਜਾਣ ਤਾਂ ਰੁੱਖ ਦਾ ਕੱਖ ਨਹੀਂ ਬੱਚਦਾ ਮੈ ਨਹੀਂ ਕਹਿੰਦਾ ਇਹਦਾ ਕਰੋ ਜਾਂ ਉਹਦਾ ਕਰੋ ਕਿਉਂਕਿ ਮੈਂ ਖੁਦ ਤੁਹਾਡੇ ਵਰਗਾ ਹਾਂ ਸਗੋਂ ਕਿ ਤੁਹਾਡੇ ਤੋਂ ਵੀ ਕਿਤੇ ਗਿਆ ਗੁਜ਼ਰਿਆਂ ਹਾਂ , ਪਰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਬਸ ਇੱਕ ਦਿਨ ਆਪਣੀ ਮਾਂ ਨੂੰ ਧਿਆਨ ਨਾਲ ਵੇਖੋ ਤੁਸੀ ਖੁੱਦ ਸਬ ਸਮਝ ਜਾਉਗੇ ਤੁਹਾਨੂੰ ਸਮਝਣ ਦੀ ਲੋੜ ਨਹੀਂ ਪਵੇਗੀ , ਇਹ ਕੰਮਵਾਲੀ ਤੋਂ ਵੱਧ ਕੇ ਇੱਕ ਰੱਬ ਬਣ ਜਾਵੇਗੀ ਜੋ ਸਭ ਤੋਂ ਪਵਿੱਤਰ ਹੈ।ਆਖਿਰ ਦੇ ਵਿੱਚ ਕੁੱਝ ਸ਼ਬਦ ਹਰ ਇੱਕ ਮਾਂ ਦੇ ਲਈ
” ਉਹਦੇ ਦਿਲ ਅੰਦਰ ਇਛਾਵਾਂ ਨੂੰ ਬੜੀਆਂ ਮੇਰੀ ਲਈ ਦੁਆਵਾਂ ਨੇ ਬੜੀਆ ਕੀ ਕਰਾਂ ਮੈਨੂੰ ਦੱਸਦੀ ਨਹੀ ਫਿਕਰਾਂ ਵਿੱਚ ਧੱਸ ਦੀ ਨੀ ਤੇ ਆਈ ਆ ਬਗਾਨੇ ਘਰੋ ਇੰਧਰ ਆ ਕੇ ਵੱਸ ਗਈ ਏ ਤੇ ਧੀ ਪੁੱਤ ਨਾਲ ਹੀ ਹੱਸਦੀ ਏ ਮੈਂ ਗੱਲ ਕਰ ਰਿਹਾ ਉਸ ਹਰ ਮਾਂ ਦੀ ਜਿਸ ਅੰਦਰ ਰੱਬ ਦੀ ਜੋਤ ਵੱਸਦੀ ਏ
-ਸੁੱਖਬੀਰ ਸਿੰਘ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ