Proper use and maintenance of water- Sarabjeet Sangrurvi
Connect with us [email protected]

ਰਚਨਾਵਾਂ ਨਵੰਬਰ 2020

ਲੇਖ-ਪਾਣੀ ਦੀ ਸਹੀ ਵਰਤੋਂ ਤੇ ਸੰਭਾਲ

Published

on

article of save water

ਸਾਰੇ ਪਾਸੇ ਪਾਣੀ ਦੀ ਹਾਹਾਕਾਰ ਮੱਚੀ ਪਈ ਹੈ,ਕਿਤੇ ਸੋਕਾ ਤੇ ਕਿਤੇ ਡੋਬੇ ਨੇ ਤਬਾਹੀ ਲਿਆਈ ਹੋਈ ਹੈ।ਪਾਣੀ ਦੀ ਵੰਡ ਨੂੰ ਲੈ ਕੇ ਨਿੱਤ ਕੋਈ ਨਾ ਕੋਈ ਮਸਲਾ ਖੜਾ ਹੋ ਜਾਂਦਾ ਹੈ।ਪਾਣੀ ਦੇ ਮਸਲੇ ਨੂੰ ਲੈ ਕੇ ਸਮਾਂ ਅਤੇ ਪੈਸਾ ਦੋਵੇ ਖ਼ਰਾਬ ਕੀਤੇ ਜਾ ਰਹੇ ਹਨ,ਜੇਕਰ ਇਹ ਮਸਲੇ ਨਾ ਸੁਲਝੇ ਤਾਂ ਗੱਲ ਲੜਾਈ ਝਗੜੇ ਤੇ ਪਹੁੰਚ ਜਾਂਦੀ ਹੈ।ਸੋ,ਇਸ ਦਾ ਹੱਲ ਲੜਾਈ ਝਗੜੇ ਨਾਲੋਂ ਅਮਨ ਤੇ ਸੋਚ ਵਿਚਾਰ ਨਾਲ ਮਿਲਵਰਤਨ ਦੀ ਭਾਵਨਾ ਨਾਲ ਇੱਕ ਦੂਜੇ ਦਾ ਦੁੱਖ ਸਮਝਦੇ ਹੋਏ ਕੀਤਾ ਜਾਣਾ ਚਾਹੀਦਾ ਹੈ,ਜਿਸ ਨਾਲ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ,ਸਭ ਦਾ ਆਪਸੀ ਪਿਆਰ ਵਧੇ।
ਸਾਡੇ ਦੇਸ਼ ਦੀ ਖੇਤੀ ਤੇ ਲੋਕਾਂ ਦਾ ਜੀਵਨ ਪਾਣੀ ਤੇ ਨਿਰਭਰ ਕਰਦਾ ਹੈ ਤੇ ਪਾਣੀ ਦੀ ਘਾਟ ਜਾਂ ਹੜ ਵਰਗੀ ਸਥਿਤੀ ਕਾਰਨ ਅਕਸਰ ਫ਼ਸਲ ਖਰਾਬ ਹੋ ਜਾਂਦੀ ਹੈ।ਸਾਡੇ ਕਿਸਾਨ ਜ਼ਿਆਦਾਤਰ ਬਰਸਾਤ ਤੇ ਨਿਰਭਰ ਰਹਿੰਦੇ ਹਨ ਅਤੇ ਬਰਸਾਤ ਨਾ ਹੋਣ ਕਾਰਨ ਅਤੇ ਨਹਿਰੀ ਪਾਣੀ ਨਾ ਮਿਲਣ ਕਾਰਨ ਜ਼ਮੀਨੀ ਪਾਣੀ (ਟਿਊਬਵੈਲ ਵਗੈਰਾ)ਤੇ ਨਿਰਭਰ ਰਹਿਣਾ ਪੈਂਦਾ ਹੈ।ਪਾਣੀ ਦਾ ਲੈਵਲ ਨੀਚੇ ਜਾਣ ਕਾਰਨ ਕਿਸਾਨ ਲੱਖਾਂ ਰੁਪਏ ਖਰਚ ਕੇ ਮੋਟਰ ਲੱਗਵਾ ਰਹੇ ਹਨ,ਬੋਰ ਡੂੰਘਾ ਕਰਵਾ ਕੇ ਮੋਟਰਾਂ ਦਾ ਲੋਡ ਵਧਵਾ ਰਹੇ ਹਨ।ਅਗਰ ਬਰਸਾਤੀ ਨਾਲਿਆਂ ਚ ਪਾਣੀ ਰਹੇ ਤਾਂ ਪਾਣੀ ਦਾ ਲੈਵਲ ਉਤੇ ਆ ਸਕਦਾ ਹੈ, ਜੇ ਬਰਸਾਤੀ ਨਾਲਿਆਂ ਚ ਸੱਤ ਅੱਠ ਫੁੱਟ ਪਾਣੀ ਨਹੀ ਛੱਡਣਾ ਤਾਂ ਘੱਟੋ ਘੱਟ ਤਿੰਨ ਚਾਰ ਫੁੱਟ ਤਾਂ ਪਾਣੀ ਛੱਡ ਕਿਸ਼ਤੀਆਂ ਛੱਡ ਸਕਦੇ ਹਾਂ,ਗੇਮਾਂ ਕਰਵਾ ਸਕਦੇ ਹਾਂ।ਇਹਨਾਂ ਬਰਸਾਤੀ ਨਾਲਿਆਂ ਦੇ ਕਿਨਾਰਿਆਂ ਨੂੰ ਪੱਕਾ ਕਰਕੇ ਡੂੰਘੀਆਂ ਜੜਾਂ ਵਾਲੇ (ਜਿਹੜੇ ਦਸ ਪੰਦਰਾਂ ਫੁੱਟ ਉੱਚੇ ਜਾਣ )ਦਰਖ਼ਤ ਦੋ ਦੋ ਫੁੱਟ ਜਾਂ ਚਾਰ ਚਾਰ ਫੁੱਟ ਛੱਡ ਕੇ ਲਾਏ ਜਾ ਸਕਦੇ ਹਨ,ਤਾਂ ਜੋ ਕਿਨਾਰੇ ਪਾਣੀ ਦੀ ਮਾਰ ਨਾਲ ਖੁਰ ਕੇ ਟੁੱਟ ਕੇ ਆਸੇ ਪਾਸੇ ਦੀ ਜਨਤਾ ਜਾਂ ਫਸਲਾਂ ਦਾ ਨੁਕਸਾਨ ਨਾ ਕਰੇ।ਸੰਕਟ ਵੇਲੇ ਇਹ ਦਰਖੱਤ ਸਹਾਰਾ ਦੇਣ, ਰੁੱਖਾਂ ਦੀ ਕਟਾਈ ਕਾਰਨ ਭੂਮੀ ਖੋਰਦੀ ਜਾ ਰਹੀ ਹੈ। ਵਾਤਾਵਰਨ ਖ਼ਰਾਬ ਹੋਣ ਕੁਦਰਤ ਦੀ ਮਾਰ ਸਹਿਣੀ ਪੈ ਰਹੀ ਹੈ।ਇਹ ਦਰਖੱਤ ਸੰਭਲਣ ਦੀ ਜਿੰਮੇਵਾਰੀ ਖਾਸ ਕਰਕੇ ਕਿਸਾਨਾਂ ਨੂੰ ਜੋ ਦੇਖ ਕਰਨ ਜਾਂ ਜਿੰਮੇਵਾਰ ਵਿਅਕਤੀਆਂ ਨੂੰ ਦਿੱਤੀ ਜਾਵੇ।ਦਰਖਤਾਂ ਲਈ ਵਿੱਤੀ ਸਹਾਇਤਾ ਸਰਕਾਰ ਦੇਵੇ ਅਤੇ ਜਿੰਨਾਂ ਦਰਖੱਤਾਂ ਨੂੰ ਕੱਟ ਕੇ ਸਰਕਾਰ ਵੇਚੇਗੀ ,ਉਸਦਾ ਤੀਜਾ ਹਿੱਸਾ ਭਾਵ 75ਰੁਪੈ ਕਿਸਾਨਾਂ ਨੂੰ ਤੇ 25 ਰੁਪੈ ਆਪ ਰੱਖੇ।ਕਿਸਾਨਾਂ ਨੂੰ ਉਤਸ਼ਾਹਿਤ ਕਰੇ।ਫਿਰ ਲੱਕੜ ਦੀ ਕੋਈ ਕਮੀ ਨਹੀ ਰਹੇਗੀ।ਇਹਨਾਂ ਦਰਖੱਤਾਂ ਦੁਆਲੇ ਜੰਗਲੇ ਲਾਏ ਜਾਣ ਤਾਂ ਜੋ ਕੋਈ ਪੁਸ਼ੂ ਨਵੇ ਲਾਏ ਪੋਦਿਆਂ ਨੂੰ ਖਾ ਨਾ ਸਕੇ। ਅਜਿਹੇ ਪੌਦੇ ਜਾਂ ਦਰਖੱਤ ਵੀ ਨਾ ਲਗਾਏ ਜਾਣ,ਜਿਨਾਂ ਨਾਲ ਬੱਚਿਆਂ ਜਾਂ ਜਾਨਵਰਾਂ ਦਾ ਨੁਕਸਾਨ ਹੋਵੇ। ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੂੰ ਹਜ਼ਾਰਾਂ ਲੱਖਾਂ ਰੁਪਏ ਦਾ ਤੇਲ(ਡੀਜਲ ਵਗੈਰਾ )ਫੂਕਣਾ ਪੈਂਦਾ ਹੈ।
ਗੋਲਡਨ ਇੰਡਿਆ ਬਣਾਉਣ ਲਈ ਪਾਣੀ ਦੀ ਸਹੀ ਵਰਤੋਂ ਸੰਭਾਲ ਕਰਨ ਲਈ ਸਭ ਨੂੰ ਸਿੱਖਿਅਤ ਕਰਨਾ ਪਵੇਗਾ।ਸਿੱਖਿਅਤ ਕਿਸਾਨ ਹੀ ਖੇਤੀ ਵਧੀਆ ਤਰੀਕੇ ਨਾਲ ਕਰਕੇ ਦੇਸ਼ ਦੇ ਵਿਕਾਸ ਚ ਹਿੱਸਾ ਪਾ ਸਕਦੇ ਹਨ।
ਸਤਲੁਜ ਜਾਂ ਰਾਵੀ ਦਰਿਆ ਦਾ ਪਾਣੀ ਪਾਕਿਸਤਾਨ ਜਾਂਦਾ ਹੈ,ਹਰਿਆਣਾ ਸਰਕਾਰ ਸਤਲੁਜ ਦਰਿਆ ਚੋ ਪਾਣੀ ਮੰਗ ਕਰਦੀ ਹੈ,ਜਿਸ ਲਈ ਸਤਲੁਜ ਯੁਮਨਾ ਲਿੰਕ ਨਹਿਰ ਦੀ ਉਸਾਰੀ ਕੀਤੀ ਗਈ,ਜਿਸ ਦਾ ਕੁਝ ਹਿੱਸਾ ਅਧੂਰਾ ਹੈ ਇਸ ਨਹਿਰ ਕਾਰਨ ਰੋਸ ਰੈਲੀਆਂ ਤਕਰਾਰਬਾਜ਼ੀ,ਸ਼ੰਕੇ ਲੜਾਈ ਝਗੜਾ ਜਾਨੀ ਮਾਲੀ ਨੁਕਸਾਨ ਹੁੰਦਾ ਰਿਹਾ ਹੈ।
ਜਿਸ ਤਰਾਂ ਤੇਲ ਲਈ ਪਾਇਪ ਲਾਇਨਾਂ ਵਿਛਾਈਆਂ ਗਈਆਂ ਹਨ,ਇਸੇ ਤਰਾਂ ਜ਼ਮੀਨਾਂ ਵਿੱਚ ਅੰਡਰ ਗਰਾਉਂਡ ਪਾਇਪ ਪਾਏ ਜਾਣ ਅਤੇ ਪਾਣੀ ਦੀ ਸਪਲਾਈ ਕਿਤੋਂ ਵੀ ਲਈ ਦਿੱਤੀ ਜਾਵੇ।ਨਹਿਰ ਬਣਨ ਨਾਲ ਕਈ ਵਾਰ ਨਹਿਰਾਂ ਸੁੱਕੀਆਂ ਰਹਿੰਦੀਆਂ ਹਨ ਅਤੇ ਕਈ ਨਹਿਰਾਂ ਵਗੈਰਾਂ ਦੇ ਕਿਨਾਰੇ ਵਗੈਰਾਂ ਟੁੱਟਣ ਹਜ਼ਾਰਾਂ ਏਕੜ ਫ਼ਸਲ ਖਰਾਬ ਹੋ ਜਾਂਦੀ ਹੈ।ਲੱਖਾਂ ਕਰੋੜਾਂ ਰੁਪੈ ਦਾ ਨੁਕਸਾਨ ਹੋ ਜਾਂਦਾ ਹੈ।ਜੇਕਰ ਪਾਇਪ ਲਾਇਨਾਂ ਵਿਛਾ ਦਿੱਤੀਆਂ ਜਾਣ ਤਾਂ ਜਿਸ ਤਰਾਂ ਘਰਾਂ ਚ ਪਾਣੀ ਟੂਟੀ ਰਾਹੀ ਸਪਲਾਈ ਹੁੰਦਾ ਹੈ।ਇਸ ਤਰਾਂ ਨਹਿਰਾਂ ਦਾ ਪਾਣੀ ਟੂਟੀਆਂ ਰਾਹੀਂ ਵੱਡੇ ਪਾਇਪਾਂ ਰਾਹੀਂ ਸਪਲਾਈ ਕੀਤਾ ਜਾਵੇ ਜਿਸਨੂੰ ਜਿੰਨੀ ਜ਼ਰੂਰਤ ਹੋਵੇ,ਉਤਨਾ ਪਾਣੀ ਵਰਤੇ।ਪਾਣੀ ਪਿੱਛੇ ਕੋਈ ਲੜਾਈ ਨਹੀ ਹੋਵੇਗੀ।ਖ਼ਾਲਾਂ,ਸੂਏ,ਮੋਘਿਆਂ,ਨਹਿਰਾਂ ਵਗੈਰਾ ਦੀ ਸਫ਼ਾਈ ਵਗੈਰਾਂ ਤੇ ਲੱਖਾਂ ਕਰੋੜਾਂ ਰੁਪੈ ਖਰਚ ਹੁੰਦੇ ਹਨ ਤੇ ਕਈ ਵਾਰ ਵੱਡੇ ਘਪਲੇ ਵੀ ਹੁੰਦੇ ਹਨ।
ਜਿਸ ਤਰਾਂ ਨਹਿਰਾਂ ਦੀਆਂ ਝਾਲਾਂ ਜਾਂ ਨਹਿਰਾਂ ਹੋਰ ਤਰੀਕਿਆਂ ਨਾਲ ਪਣ ਬਿਜਲੀ ਪੈਦਾ ਕੀਤੀ ਜਾ ਰਹੀ ਹੈ,ਉਸੇ ਤਰਾਂ ਪਿੰਡਾਂ ਜਾਂ ਸ਼ਹਿਰਾਂ ਚ ਵੱਡੀਆਂ ਵੱਡੀਆਂ ਪਾਣੀਆਂ ਦੀਆਂ ਟੈਂਕੀਆਂ ਹਨ, ਜਾਂ ਟੈਂਕੀਆਂ ਥੱਲੇ ਛੋਟੀਆਂ ਛੋਟੀਆਂ ਟਰਬਾਈਨਾਂ ਲਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।ਮੈਂ ਸਿਰਫ਼ ਬਿਜਲੀ ਪੈਦਾ ਕਰਨ ਥਰਮਲ ਪਲਾਂਟਾ ਵਿਰੁੱਧ ਹਾਂ ਕਿਉਂਕਿ ਇਹ ਜ਼ਿਆਦਾਤਰ ਪ੍ਰਦੂਸ਼ਣ ਫੈਲਾਉਂਦੇ ਹਨ ਤੇ ਉਪਜ਼ਾਊ ਜ਼ਮੀਨਾਂ ਚ ਲਾਏ ਜਾਂਦੇ ਹਨ ਜਿਸ ਕਾਰਨ ਸਰਕਾਰ,ਕੰਪਨੀ ਤੇ ਕਿਸਾਨਾਂ ਵਿਚਕਾਰ ਤਕਰਾਰਬਾਜ਼ੀ ਚੱਲਦੀ ਰਹਿੰਦੀ ਹੈ।
ਸਾਡੇ ਜਿਮੀਂਦਾਰ ਪਾਣੀ ਖਾਲਾ ਰਾਹੀ ਖੁੱਲਾ ਲਗਾਉਂਦੇ ਹਨ,ਜਿਸ ਨਾਲ ਖਾਲਾਂ ਚ ਬੇਲੋੜੇ ਪੌਦੇ ਉਗਦੇ ਰਹਿੰਦੇ ਹਨ ਤੇ ਪਾਣੀ ਵੀ ਬਰਬਾਦ ਹੁੰਦਾ ਹੈ।ਖੇਤਾਂ ਚ ਪਾਣੀ ਖਾਲਾਂ ਦੀ ਬਜਾਏ ਪਾਇਪਾਂ ਰਾਹੀਂ ਸਪਲਾਈ ਕੀਤਾ ਜਾਵੇ ਤੇ ਕਿਸਾਨਾਂ ਨੂੰ ਫੁਹਾਰਾ ਤੁਪਕਾ ਸਿੰਚਾਈ ਲਈ ਉਤਸਾਹਿਤ ਕੀਤਾ ਜਾਵੇ।ਫੁਹਾਰੇ ਨਾਲ ਪੌਦਿਆਂ ਨੂੰ ਮੀਂਹ ਦਾ ਅਹਿਸਾਸ ਹੋਵੇਗਾ ਪੱਤਿਆਂ ਤੇ ਪਾਣੀ ਪੈਣ ਨਾਲ ਪੱਤੇ ਸਾਫ਼ ਸੁਥਰੇ ਰਹਿਣਗੇ ਤੇ ਫ਼ਸਲਾਂ ਧੰਨਵਾਦ ਪ੍ਰਗਟ ਕਰਦੀਆਂ ਹੋਈਆਂ ਵਧੀਆਂ ਝਾੜ ਦੇ ਕੇ ਕਿਸਾਨਾਂ ਨੂੰ ਮਾਲਾ ਮਾਲ ਕਰਨਗੀਆਂ।
ਕਈ ਰਾਜ ਪਾਣੀ ਦੀ ਵੰਡ ਨੂੰ ਲੈ ਕੇ ਬੱਚਿਆਂ ਵਾਂਗ ਲੜ ਰਹੇ ਹਨ ।ਗੁਆਂਢੀ ਰਾਜਾਂ ਨੂੰ ਸਾਰੇ ਰਾਜਾਂ ਨੂੰ ਮਿੱਤਰਤਾ ਵਾਲਾ ਵਿਹਾਰ ਰੱਖਣਾ ਚਾਹੀਦਾ ਹੈ।ਕਿਸੇ ਰਾਜ ਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਸਾਡੇ ਕੋਲ ਪਾਣੀ ਘੱਟ ਜਾਵੇਗਾ।ਸਾਡੀ ਪਿਰਥਵੀ ਦਾ ਜ਼ਿਆਦਾ ਹਿੱਸਾ ਤਾਂ ਪਾਣੀ ਨਾਲ ਘਿਰਿਆ ਪਿਆ ਹੈ।ਇਹ ਠੀਕ ਹੈ ਕਿ ਪਾਣੀ ਦਾ ਕੁਝ ਹਿੱਸਾ ਵਰਤੋਂ ਯੋਗ ਨਾ ਹੋਵੇ,ਪਰ ਜਿਸ ਤਰਾਂ ਤੇਲ ਸੋਧਕ ਕਾਰਖ਼ਾਨੇ ਲਾਏ ਗਏ ਹਨ,ਉਸੇ ਤਰਾਂ ਗੰਧਲੇ,ਖ਼ਾਰੇ,ਨਾ ਵਰਤੋਂ ਯੋਗ ਨੂੰ ਤਕਨੀਕਾਂ ਰਾਹੀ ਸੋਧ ਕੇ ਪਰਖ ਕਰਕੇ ਵਰਤੋਂ ਯੋਗ ਬਣਾਇਆ ਜਾਵੇ।ਅੰਡਰ ਗਰਾਊਂਡ ਜਮਾਂ ਪਾਣੀ ਨੂੰ ਜਿੱਥੇ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ,ਉਥੇ ਇਹ ਪਾਣੀ ਸੋਧ ਕੇ ਫਿਲਟਰ ਕਰਕੇ ਪੀਣ ਯੋਗ ਬਣਾਇਆ ਜਾ ਸਕਦਾ ਹੈ ਪੈਸਾ ਕਮਾਇਆ ਤੇ ਕਈ ਲੋਕਾਂ ਨੂੰ ਰੋਜਗਾਰ ਦਿਵਾਇਆ ਜਾ ਸਕਦਾ ਹੈ। ਇਸ ਪਾਣੀ ਦੀ ਸੋਧ ਕਰਨ ਤੋਂ ਬਾਦ ਕੋਈ ਹੋਰ ਉਤਪਾਦ ਮਿਲ ਸਕਦਾ ਹੈ।ਇਸ ਬਾਰੇ ਖੋਜ ਕਰਨੀ ਚਾਹੀਦੀ ਹੈ।ਇਸ ਨਾਲ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ।ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ।ਇਹ ਸਕੀਮ ਇੱਕ ਰਾਜ ਜਾਂ ਇੱਕ ਜ਼ਿਲੇ ਚ ਚੱਲਾ ਕੇ ਨਤੀਜਾ ਸਹੀ ਆਉਣ ਤੇ ਦੂਜੇ ਰਾਜਾਂ ਜਾਂ ਪੂਰੇ ਦੇਸ ਚ ਲਾਗੂ ਕੀਤੀ ਜਾ ਸਕਦੀ ਹੈ।
ਪਾਣੀ ਦੀ ਸੰਭਾਲ ਲਈ ਡੰਡਾਰ ਜ਼ਮੀਨ ਦੋਜ਼ ਟੈਂਕ ਜਾਂ ਧਰਤੀ ਤੇ 20-30 ਫੁੱਟ ਉਚੀਆਂ ਟੈਂਕੀਆਂ ਬਣਾਈਆਂ ਜਾਣ।ਜਿਸ ਵਿੱਚ ਲੋੜੀਦਾ ਪਾਣੀ ਭੰਡਾਰ ਹੋ ਸਕੇ।ਜੋ ਖਰਚਾ ਇਸ ਕੰਮ ਤੇ ਆਏਗਾ ,ਉਹ ਕਿਸਾਨਾਂ ਤੋਂ ਦੋ ਸੌ ਪ੍ਰਤੀ ਮਹੀਨਾ ਜਾਂ 1000ਰੁਪੈ ਪ੍ਰਤੀ ਸਾਲ ਦਾ ਚਾਰਜ ਲਾ ਕੇ ਪੂਰਾ ਕੀਤਾ ਜਾ ਸਕਦਾ ਹੈ।ਸਰਕਾਰ ਨੂੰ ਵੀ ਆਪਣੇ ਕੋਲ਼ੋਂ ਪੈਸੇ ਲਾਉਣੇ ਚਾਹੀਦੇ ਹਨ,ਜਿਸ ਤਰਾਂ ਬਜਟ ਅਨੁਸਾਰ ਵੱਖ ਵੱਖ ਕੰਮਾਂ ਲਈ ਪੈਸਾ ਰਾਖਵਾਂ ਰੱਖਿਆ ਜਾਂਦਾ ਹੈ। ਬਰਸਾਤੀ ਪਾਣੀ ਤਲਾਬਾਂ ਚ ਜਾਂ ਅੰਡਰ ਗਰਾਊਂਡ ਬਣਾ ਕੇ ਇੱਕਠਾ ਕੀਤਾ ਜਾ ਸਕਦਾ ਹੈ।
ਸਰਬਜੀਤ ਸੰਗਰੂਰਵੀ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਫੈਲੀ ਹੋਈ ਬਿਮਾਰੀ ਤੇ ਬੇਰੋਜ਼ਗਾਰੀ

Published

on

punjabi article

ਅੱਜ ਦਾ ਯੁੱਗ ਵਿਗਿਆਨ ਦਾ ਹੋਣ ਦੇ ਬਾਵਜੂਦ ਭਾਰਤ ਵੀ ਕਰੋਨਾ ਤੇ ਬੇਰੋਜ਼ਗਾਰੀ ਦੀ ਲਪੇਟ ਚ ਆਇਆ। ਜਿਸ ਦਾ ਇਲਾਜ ਲਾਇਲਾਜ ਹੋ ਗਿਆ।ਹਰ ਕੋਈ ਆਮ ਆਦਮੀ ਕੰਮ ਦੀ ਭਾਲ ਕਰ ਰਿਹਾ ਹੈ। ਦੇਸ਼ ਦਾ ਅੰਨਦਾਤਾ ਸੜਕਾਂ ਤੇ ਮੁਜ਼ਾਹਰੇ ਕਰ ਰਿਹਾ ਹੈ। ਲੋਕ ਮਹਿੰਗਾਈ ਦੀ ਮਾਰ ਖਾ ਰਹੇ ਹਨ। ਹਰ ਆਪਣੇ ਹੱਕਾਂ ਅਲੱਗ ਲੜ ਰਹੇ ਹਨ।ਇਹ ਰੱਬਾ ਮਿਹਰ ਕਰ ਭਾਰਤ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਦੇ।

-ਇੰਦਰ ਮੋਹਣ ਕੌਰ

Continue Reading

ਰਚਨਾਵਾਂ ਨਵੰਬਰ 2020

ਕਿਸਾਨ ਅੰਦੋਲਨ (ਕ੍ਰਾਂਤੀਕਾਰੀ ਛੱਲਾ)

Published

on

punjabi poetry

ਛੱਲਾ ਸੜਕਾਂ ਤੇ ਰੁਲਦਾ,
ਛੱਲਾ ਸੜਕਾਂ ਤੇ ਰੁਲਦਾ,
………….
ਭੇਤ ਹੁਣ ਜਾਂਦਾ ਖੁੱਲਦਾ,
ਇੱਕ ਫਸਲਾਂ ਦੇ ਮੁੱਲ ਦਾ,
ਓਏ ਗੱਲ ਸੁਣ ਛੱਲਿਆ ਦਾਣੇ,
ਕੋਈ ਨਾ ਤੇਰੀ ਪੀੜ ਪਛਾਣੇ।

ਛੱਲਾ ਧਰਨੇ ਲਾਉਂਦਾ
ਛੱਲਾ ਧਰਨੇ ਲਾਉਂਦਾ,
………..
ਵਖ਼ਤ ਸਰਕਾਰਾਂ ਨੂੰ ਪਾਉਂਦਾ,
ਆਪਣੀ ਹੋਂਦ ਬਚਾਉਂਦਾ,
ਓਏ ਗੱਲ ਸੁਣ ਛੱਲਿਆ ਗਹਿਣਾਂ,
ਪੱਲੇ ਕੱਖ ਨਹੀ ਰਹਿਣਾ।

ਛੱਲਾ ਹੋਇਆ ਬਾਗੀ,
ਛੱਲਾ ਹੋਇਆ ਬਾਗੀ,
…………
ਲੀਡਰ ਸਾਰੇ ਹੀ ਦਾਗ਼ੀ,
ਕੌਮ ਹੁਣ ਮੁੜਕੇ ਜਾਗੀ,
ਓਏ ਗੱਲ ਸੁਣ ਛੱਲਿਆ ਮਰਗੇ,
ਧੋਖਾ ਆਪਣੇ ਹੀ ਕਰਗੇ।

ਛੱਲਾ ਅੱਸੀਆਂ ਦਾ ਹੋ ਕੇ,
ਛੱਲਾ ਅੱਸੀਆਂ ਦਾ ਹੋ ਕੇ,
…………..
ਬਈ ਜਾ ਕੇ ਰੇਲਾਂ ਰੋਕੇ,
ਫੇਰ ਨਾ ਮਿਲਣੇਂ ਮੋਕੇ,
ਓਏ ਗੱਲ ਸੁਣ ਛੱਲਿਆ ਪਾਵੇ
ਖੂਨ ਚੋਂ ਗ਼ੈਰਤ ਨਾ ਜਾਵੇ।

ਛੱਲਾ ਹੱਕਾਂ ਲਈ ਲੜਦਾ,
ਛੱਲਾ ਹੱਕਾਂ ਲਈ ਲੜਦਾ,
…………..
ਹੱਥਾਂ ਵਿੱਚ ਝੰਡੇ ਫੜਦਾ,
ਮੂਹਰੇ ਤੋਪਾਂ ਦੇ ਅੜਦਾ,
ਓਏ ਗੱਲ ਸੁਣ ਛੱਲਿਆ ਤਾਰੇ,
ਬਣ ਗਏ ਦੁਸ਼ਮਣ ਨੇ ਸਾਰੇ।

ਛੱਲਾ ਨਹਿਰਾਂ ਦਾ ਪਾਣੀ,
ਛੱਲਾ ਨਹਿਰਾਂ ਦਾ ਪਾਣੀ,
…………..
ਕਿਸੇ ਨਾ ਪੀੜ ਪਛਾਣੀ,
ਹੋ ਜੇ ਨਾਂ ਖ਼ਤਮ ਕਹਾਣੀ,
ਓਏ ਗੱਲ ਸੁਣ ਛੱਲਿਆ ਮਾਨਾਂ,
ਵਾਰਨੀਆ ਪੈਣੀਆਂ ਨੇ ਜਾਂਨਾ।।

-ਜਸਵੀਰ ਮਾਨ

Continue Reading

ਰਚਨਾਵਾਂ ਨਵੰਬਰ 2020

ਅਹਿਮ ਸਵਾਲ

Published

on

punjabi sahit muqabla 2020

ਇਹ ਕੈਸੀ ਅਗਨ ਪਈ ਹੈ ਇਸ ਸ਼ਹਿਰ ਨੂੰ ? ਸੜ ਰਹੀਆਂ ਨੇ ਸਭ ਕਿਤਾਬਾਂ, ਰਾਖ਼ ਹੋ ਰਹੇ ਨੇ ਸਾਰੇ ਫਲਸਫ਼ੇ, ਕਬਰਾਂ ਚੋਂ ਕੱਢ ਕੱਢ ਕੇ ਦੁਬਾਰਾ ਫੂਕੇ ਜਾ ਰਹੇ ਨੇ ‘ਕਲਮਾਂ ਦਾ ਜਾਦੂਗਰ’ , ਭੱਠੀਆਂ ਵਿੱਚ ਮੱਚ ਰਹੇ ਨੇ ਟੁੱਟੀਆਂ ਕਲਮਾਂ ਦੇ ਭੱਥੇ ,ਇਤਿਹਾਸ ਦੇ ਮਹਾਨ ਪਾਤਰ ਤਾਂ ਪਹਿਲਾਂ ਪਹਿਲ ਹੀ ਧੂੰਏਂ ਦੇ ਵਵੰਡਰਾਂ ਚ’ ਖੋ ਗਏ,
ਕੀ ਕਿਸੇ ਕਿਤਾਬ ਦਾ ਕੋਈ ਸਫ਼ਾ ਬਚ ਪਾਏਗਾ? ਇਨ੍ਹਾਂ ‘ਸਿਰਫਿਰੀਆਂ’ ਅੱਗ ਦੀਆਂ ਲਪਟਾਂ ਕੋਲੋਂ, ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਇਹ ਸਭ ਕੁਝ ਹੋ ਰਿਹਾ ਹੈ, ਇਸ ਅਦਿੱਖ ਅੱਗ ਦਾ ਸੇਕ ਇਸ ਸ਼ਹਿਰ ਦੇ ਜਿਉਂਦੇ ਪੁਤਲਿਆਂ ਨੂੰ ਕਿਉਂ ਨੀ ਮਹਿਸੂਸ ਹੁੰਦਾ ? ਭਿਅੰਕਰ ਲਪਟਾਂ ਨੂੰ ਇਸ ਨਗਰੀ ਵੱਲ ਆਉਂਦਿਆਂ ਦੇਖ ਪੰਛੀ ਤਾਂ ਕਦੋਂ ਦੇ ਆਪਣੇ ਆਲ੍ਹਣੇ ਛੱਡ ਕੇ ਚਲੇ ਗਏ ਕਿਉਂਕਿ ਉਹ ਜਾਣਦੇ ਸਨ ਕਿ ਇਹ ਬੇਰਹਿਮ ਅਗਨ-ਆਂਧੀ ਹਰੇ ਭਰੇ ਖਜ਼ਾਨੇ ਵੀ ਸਾੜ ਸੁੱਟੇਗੀ , ਹੋਰ ਕੀ ਕਾਰਨ ਰਿਹਾ ਹੋਵੇਗਾ?

ਪਵਿੱਤਰ ਗ੍ਰੰਥਾਂ ਨੂੰ ਤਾਂ ਅਸੀਂ ਬੰਦ ਕਰਕੇ ਕਦੋਂ ਦੇ ਮੱਥੇ ਟੇਕ ਦਿੱਤੇ ਹਨ , ” ਦੇਖੇਓ, ਜੇ ਇਹਨਾਂ ਨੂੰ ਛੂਹਿਆ ਤਾਂ ਇਹ ਅਪਵਿੱਤਰ ਹੋ ਜਾਣਗੇ ” !
ਪਤਾ ਨਹੀਂ ਕਿਹੜੇ ਸ਼ੈਤਾਨਾਂ ਨੇ ਸਾਡੇ ਖਾਲੀ ਜਹਿਨਾ ਅੰਦਰ ਇਹ ਗੱਲ ਵਾੜ ਦਿੱਤੀ ? ਉਹ ਗ੍ਰੰਥ ਤਾਂ ਉਦੋਂ ਦੇ ਹੀ ਧੁਖ਼ ਰਹੇ ਹਨ, ਕਾਸ਼ ਕਿਤੇ ਜੇ ਮਹਾਨ ਪਾਕ ਪਵਿੱਤਰ ਗ੍ਰੰਥਾਂ ਨੂੰ ਇਸ ਖਿੱਤੇ ਦੇ ਲੋਕਾਂ ਨੇ ਪੜ ਕੇ ਵਿਚਾਰਿਆ ਹੁੰਦਾ ਤਾਂ ਹਾਲਤ ਤਰਸਯੋਗ ਨਾ ਹੁੰਦੀ, ਹੁਣ ਪਤਾ ਨਹੀਂ ਕੀ ਹਸ਼ਰ ਹੋਵੇਗਾ ਇਸ ਸ਼ਹਿਰ ਦਾ ?

ਇੱਕ ਗੱਲ ਤਾਂ ਤੈਅ ਹੈ ਕਿ ਇਕੱਲੇ ਅੱਗ ਲਾਉਣ ਵਾਲਿਆਂ ਦੀ ਹੀ ਰੂਹ ਸੜੀ ਬਲੀ ਨਹੀਂ ਹੈ, ਇੱਥੇ ਤਾਂ ਜਿਉਂਦੇ ਰਹਿਣ ਦੀ ਪਹਿਲੀ ਸ਼ਰਤ ਹੀ “ਆਪਣੀ ਆਤਮਾ ਦੀ ਖ਼ੁਦ ਬਲੀ ਦੇਣੀ ਹੈ” । ਤਾਂਹੀ ਇਸ ਸ਼ਹਿਰ ਚੋਂ ਇੰਨੀ ਸੜਾਦ ਬਦਬੂ ਆਉਂਦੀ ਹੈ , ਇਸੇ ਕਰਕੇ ਸਭ ਇੱਕੋ ਜਿਹੇ ਲੱਗਦੇ ਨੇ “ਬੇ-ਰੂਹੇ” , ਕਿਉਂਕਿ ਜ਼ਮੀਰਾਂ ਵਾਲਿਆਂ, ਰੂਹਾਂ ਵਾਲਿਆਂ ਨੂੰ ਸੂਲੀ ਇਸ ਨਗਰੀ ਦੇ ਸੰਵਿਧਾਨ ਵਿੱਚ ਵਿਸ਼ੇਸ਼ ਤੌਰ ਤੇ ਅੰਕਿਤ ਹੈ, ਤੇ ਪੁਰਾਣਾ ਦਸਤੂਰ ਵੀ ਹੈ ।
ਹਾਲ ਦੀ ਘੜੀ ਜਾਂ ਭਵਿੱਖ ਵਿੱਚ, ਕੀ ਇਸ ਸ਼ਹਿਰ ਦੇ ਕਿਸੇ ਬਸ਼ਿੰਦੇ ਦੀ ਜ਼ਮੀਰ ਜਾਗ ਸਕੇਗੀ?
ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

-ਗੁਰਪ੍ਰੀਤ ਸਿੰਘ

Continue Reading

ਰੁਝਾਨ