Punjabi Article by Roopneet Kaur
Connect with us [email protected]

ਰਚਨਾਵਾਂ ਨਵੰਬਰ 2020

ਲੇਖ-ਬੇਰੁਜ਼ਗਾਰੀ ਇੱਕ ਸਮਸਿਆ

Published

on

punjabi article

ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਸਮਸਿਆਵਾਂ ਹਨ ਜਿਵੇਂ ਕਿ ਮਹਿੰਗਾਈ,ਵਧਦੀ ਆਬਾਦੀ ,ਰਿਸ਼ਵਤਖੋਰੀ ਅਤੇ ਬੇਰੁਜ਼ਗਾਰੀ । ਬੇਰੁਜ਼ਗਾਰੀ ਦੀ ਸਮਸਿਆ ਇਨਾ ਸਮਸਿਆਵਾਂ ਵਿਚੋਂ ਪਰਮੁੱਖ ਹੈ ਜੋ ਕਿ ਦਿਨੋ ਦਿਨ ਵਧਦੀ ਜਾ ਰਹੀ ਹੈ। ਅਜਕਲ ਦੇ ਪੜ੍ਹੇ ਲਿਖੇ ਨੌਜਵਾਨ ਡਿਗਰੀਆਂ ਲੈਕੇ ਦਰ ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਨ। ਉਨ੍ਹਾਂ ਨੂੰ ਸਰਕਾਰ ਵਲੋਂ ਨਾ ਹੀ ਕੋਈ ਨੌਕਰੀ ਮਿਲਦੀ ਹੈ ਨਾ ਹੀ ਕੋਈ ਮਦਦ ।ਜੇ ਨੌਕਰੀ ਮਿਲਦੀ ਵੀ ਹੈ ਤਾਂ ਤਨਖਾਹ ਘਟ ਮਿਲਦੀ ਹੈ।ਇਹ ਅਜਕਲ ਘਰ ਘਰ ਦੀ ਕਹਾਣੀ ਬਣ ਗਈ ਹੈ।ਵਿਦੇਸ਼ ਜਾਣ ਦਾ ਪਰਮੁੱਖ ਕਾਰਨ ਬੇਰੁਜ਼ਗਾਰੀ ਹੀ ਹੈ। ਕਿਉਂਕਿ ਪੰਜਾਬ ਵਿਚ ਨੋਕਰੀਆਂ ਨਾ ਮਿਲਣ ਕਾਰਨ ਨੌਜਵਾਨ ਬੱਚੇ ਬਜੁਰਗ ਸਭ ਵਿਦੇਸ਼ ਜਾ ਕੇ ਵਦੀਆ ਕੰਮ ਕਰ ਕਰਕੇ ਸੈੱਟ ਹੋਣਾ ਚਾਹੁੰਦੇ ਹਨ ਅਤੇ ਆਪਣੀਆਂ ਮੁਡਲੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੁੰਦੇ ਹਨ। ਪੈਸੇ ਵਾਲੇ ਪੜ੍ਹੇ ਲਿਖੇ ਨੌਜਵਾਨ ਵਦੀਆ ਨੌਕਰੀ ਹਾਸਿਲ ਕਰਨ ਲਈ ਰਿਸ਼ਵਤਖੋਰੀ ਦਾ ਸਹਾਰਾ ਲੈਂਦੇ ਹਨ। ਪਰ ਜਿਹੜੇ ਲੋਕ ਗਰੀਬ ਹਨ ਉਹਨਾਂ ਲਈ ਇਹ ਸੰਭਵ ਨਹੀਂ ਹੈ ਕਿ ਉਹ ਪੈਸੇ ਦੇਕੇ ਨੌਕਰੀ ਲਈ ਸਕਣ। ਇੱਕ ਕਾਰਨ ਰਾਖਵਾਂਕਰਨ ਵੀ ਹੈ ਜਿਸ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ।ਜੇਕਰ ਮਿਲਦੀਆਂ ਵੀ ਹਨ ਤਾਂ ਅਫ਼ਸਰ ਕੰਮ ਜਿਆਦਾ ਕਰਵਾ ਕੇ ਓਹਨਾਂ ਨੂੰ ਤਨਖਾਹ ਵਕਤਸਿਰ ਨਹੀਂ ਦਿੰਦੇ । ਦੇਸ਼ ਦੀ ਸਰਕਾਰ ਨੂੰ ਨੌਜਵਾਨ ਪੀੜ੍ਹੀ ਦੇ ਭਵਿਖ ਬਾਰੇ ਸੋਚਣਾ ਚਾਹੀਦਾ ਹੈ ਤੇ ਓਹਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੇ ਨੌਜਵਾਨ ਦਰ ਦਰ ਠੋਕਰਾਂ ਨਾ ਖਾਣ ਅਤੇ ਹਰ ਘਰ ਵਿੱਚ ਇੱਕ ਨੌਕਰੀ ਦੇਣੀ ਚਾਹੀਦੀ ਹੈ ਤਾਂ ਜੋ ਸਾਡਾ ਦੇਸ਼ ਤਰੱਕੀ ਕਰ ਸਕੇ ਅਤੇ ਅੱਗੇ ਵਧ ਸਕੇ।

-ਰੂਪਨੀਤ ਕੌਰ

Continue Reading
4 Comments

4 Comments

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ


Copyright by IK Soch News powered by InstantWebsites.ca