Baabri Maszid- Rajinder | Punjabi Poetry Lyrics | Ik Soch
Connect with us [email protected]

ਰਚਨਾਵਾਂ ਜਨਵਰੀ 2021

ਬਾਬਰੀ ਮਸਜਿਦ ਦੇ ਢਾਹੇ ਜਾਣ ਪਿੱਛੇ ਭਾਜਪਾ ਦੇ ਅਸਲ ਮਨਸੂਬੇ!

Published

on

article

ਪੰਜਾਬੀ ਕਵੀ ਸੁਰਜੀਤ ਪਾਤਰ ਹੁਰਾਂ ਦੀ ਕਵਿਤਾ ਕਿ “ਡੂੰਘੇ ਵੈਣਾਂ ਦਾ ਕੀ ਮਿਣਨਾ, ਤਖ਼ਤਾਂ ਦੇ ਪਾਵੇ ਮਿਣੀਏ। ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ,ਆਪਾਂ ਵੋਟਾਂ ਗਿਣੀਏ।” ਚਾਹੇ ਭਾਰਤ ਹੋਵੇ ਚਾਹੇ ਕੋਈ ਹੋਰ ਮੁਲਕ ਸਭ ਪਾਸੇ ਵੋਟ ਵਟੋਰੂ ਪਾਰਟੀਆਂ ਹਮੇਸ਼ਾ ਆਪਣੇ ਹਿੱਤਾਂ ਲਈ ਆਮ ਲੋਕਾਂ ਨੂੰ ਬਲਦੀ ਦੇ ਬੂਥੇ ਦਿੰਦੀਆਂ ਆਈਆਂ ਨੇ। ਅਜਿਹੀਆਂ ਮਿਸਾਲਾਂ ਸਾਡੇ ਮੁਲਕ ‘ਚ ਵਾਧੂ ਨੇ ਚਾਹੇ ਸੰਤਾਲੀ ਹੋਵੇ ਚਾਹੇ ਚੁਰਾਸੀ। ਅਜਿਹਾ ਹੀ ਇੱਕ ਦਿਨ ਸੀ 6 ਦਸੰਬਰ 1992।
ਇਹ ਦਿਨ ਭਾਰਤ ਦੀ ਫਿਰਕੂ ਨਸਲ ਰਾਸ਼ਟਰੀ ਸਵੈਮਸੇਵਕ ਸੰਘ ਲਈ ਖ਼ੁਸ਼ੀ ਦਾ ਦਿਨ ਏ ਤੇ ਮੁਸਲਿਮ ਭਾਈਚਾਰੇ ਲਈ ‘ਕਾਲਾ ਦਿਨ’।ਇਸੇ ਦਿਨ ਰ.ਸ.ਸ. ਦੀਆਂ ਸੱਜੀਆਂ-ਖੱਬੀਆਂ ਬਾਹਵਾਂ ਨੇ ਇਤਿਹਾਸਕ ਬਾਬਰੀ ਮਸਜਿਦ ਨੂੰ ਤੋੜਿਆ ਸੀ ਜੀਹਦੇ ‘ਚ ਮੋਹਰੀ ਭੂਮਿਕਾ ‘ਵਿਸ਼ਵ ਹਿੰਦੂ ਪਰਿਸ਼ਦ’ ਦੀ ਸੀ। ਇਹ ਘਟਨਾ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਰ.ਸ.ਸ. ਦੇ ਸਿਆਸੀ ਵਿੰਗ ਭਾਜਪਾ ਵੱਲੋਂ ਹੋਈ ਤਾਂ ਜੋ ਭਾਰਤ ਦੀ ਭਾਈਚਾਰੇ ਦੀ ਆਬੋ ਹਵਾ ‘ਚ ਫਿਰਕੂ ਜ਼ਹਿਰ ਘੋਲਕੇ ਆਉਣ ਵਾਲੇ ਸਮੇਂ ‘ਚ ਭਾਰਤੀ ਰਾਜਸੱਤਾ ਨੂੰ ਹੱਥ ਪਾਇਆ ਜਾਵੇ ਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਇਆ ਜਾਵੇ।
‘ਬਿਜਨੈੱਸ ਇੰਡੀਆ’ ਦੀ ਓਸ ਸਮੇਂ ਦੀ ਪੱਤਰਕਾਰ ‘ਰੁਚਿਰਾ ਗੁਪਤਾ’ ਆਪਣਾ ਅੱਖੀਂ ਡਿੱਠਾ ਹਾਲ ਬਿਆਨ ਕਰਦੀ ਦੱਸਦੀ ਹੈ ਕਿ ਜਦ ਸੰਘ ਦੇ ਕਾਰਸੇਵਕ ਮਸਜਿਦ ਨੂੰ ਤੋੜ ਰਹੇ ਸਨ ਤਾਂ ਉਹ ਅੰਦਰ ਜਾ ਰਹੀ ਸੀ ਰਿਪੋਰਟਿੰਗ ਕਰਨ ਦੇ ਲਈ ਪਰ ਓਸੇ ਸਮੇਂ ਇੱਕ ਖਾਸ ਮਨਸੂਬੇ ਦੇ ਤਹਿਤ ਓਸ ਨਾਲ ਛੇੜਛਾੜ ਹੋਈ। ਉਸਦੀਆਂ ਛਾਤੀਆਂ ਨੂੰ ਨੱਪਿਆ ਗਿਆ ਤੇ ਹੋਰ ਨਿੱਜੀ ਅੰਗਾਂ ਨੂੰ ਛੂਹਿਆ ਗਿਆ। ਗੌਰ ਕਰਨ ਵਾਲੀ ਗੱਲ ਐ ਕਿ ਅਯੁੱਧਿਆ ਨੂੰ ਆਪਣੇ ‘ਰਾਮ ਲੱਲਾ’ ਦੀ ਜਨਮ ਭੂਮੀ ਮੰਨਣ ਵਾਲੀ ਬਾਂਦਰ ਸੇਨਾ ਨੇ ਓਸ ਧਰਤੀ ‘ਤੇ ਅਜਿਹੀਆਂ ਘਿਣਾਉਣੀਆਂ ਹਰਕਤਾਂ ਕਰਨ ਤੋਂ ਵੀ ਕੋਈ ਗੁਰੇਜ਼ ਨੀ ਕੀਤਾ। ਇਹੀ ਪੱਤਰਕਾਰ ਬਾਅਦ ‘ਚ ਦੱਸਦੀ ਹੈ ਕਿ ਜਦ ਮੈਂ ਇਹ ਗੱਲ ਓਸ ਸਮੇਂ ਦੇ ਭਾਜਪਾ ਪ੍ਰਧਾਨ ‘ਲਾਲ ਕ੍ਰਿਸ਼ਨ ਅਡਵਾਨੀ’ ਕੋਲ ਲੈਕੇ ਗਈ ਤਾਂ ਉਹਦਾ ਕਹਿਣਾ ਸੀ ਕਿ “ ਅੱਜ ਦਾ ਦਿਨ ਖ਼ੁਸ਼ੀ ਦਾ ਦਿਨ ਹੈ ਤੇ ਇਤਿਹਾਸਕ ਵੀ, ਤੇਰੇ ਨਾਲ ਜੋ ਵੀ ਹੋਇਆ ਉਹ ਭੁੱਲਕੇ ਮੂੰਹ ਮਿੱਠਾ ਕਰ।”
ਇੱਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ‘ਰੁਚਿਰਾ’ ਦੱਸਦੀ ਹੈ ਕਿ ਭਾਜਪਾ ਦੀ ਆਗੂ ‘ਉਮਾ ਭਾਰਤੀ’ ਮਸਜਿਦ ਤੋੜਨ ਤੋਂ ਐਨ ਪਹਿਲਾਂ ਲੋਕਾਂ ਨੂੰ ਉਕਸਾ ਰਹੀ ਸੀ ਤੇ ਕਹਿ ਰਹੀ ਸੀ “ ਜੇ ਮਰਦ ਹੋ ਤਾਂ ਆਪਣੀ ਮਰਦਾਨਗੀ ਦਿਖਾਓ”। ਬਾਬਰੀ ਮਸਜਿਦ ਤੋੜੇ ਜਾਣ ਤੋਂ ਬਾਅਦ ਹੋਏ ਦੰਗਿਆਂ ‘ਚ ਦੋ ਹਜ਼ਾਰ ਲੋਕਾਂ ਦੀਆਂ ਜਾਨਾਂ ਗਈਆਂ ਤੇ ਏਸ ਤਰ੍ਹਾਂ ਦੀਆਂ ਭੜਕਾਊ ਕਾਰਵਾਈਆਂ ਕਰਕੇ ਵੀ ਇਹ ਲੋਕ ਅੱਜ ਸ਼ਰੇਆਮ ਬਾਹਰ ਫਿਰਦੇ ਨੇ ਤੇ ਇਹ ਗੱਲ ਭਾਰਤੀ ਨਿਆਂ ਪਾਲਿਕਾ ਦਾ ਅਸਲ ਚਿਹਰਾ ਵੀ ਨੰਗਾ ਕਰਦੀ ਆ।
ਅੱਜ ਏਸ ਘਟਨਾ ਨੂੰ 28 ਸਾਲ ਹੋ ਗਏ ਨੇ ਤੇ ਇਹ ਸਾਰੇ ਮਨੁੱਖੀ ਲਾਸ਼ਾਂ ਨੋਚਣ ਵਾਲੇ ਸੰਘੀ ਭਾਜਪਾਈ ਫਾਸਿਸਟ ਸ਼ਰੇਆਮ ਆਪਣੇ ਮਨਸੂਬਿਆਂ ਨੂੰ ਨਿੱਤ ਦਿਨ ਨਵੀਂ ਰੰਗਤ ਦੇ ਰਹੇ ਨੇ। ਐਨੇ ਸਾਲਾਂ ਬਾਅਦ ਓਸ ਘਟਨਾ ਦੇ ਕਾਰਨ ਕਰਕੇ ਮਾਰੇ ਗਏ ਲੋਕਾਂ ਨੂੰ ਕੋਈ ਇਨਸਾਫ਼ ਨੀ ਮਿਲਿਆ ਤੇ ਜਿਹੜੇ ਲੋਕ ਓਸ ਲਈ ਜਿੰਮੇਵਾਰ ਸਨ ਅਦਾਲਤਾਂ ਉਹਨਾਂ ਦੇ ਜੁੱਤੀ ਹੇਠਾਂ ਨੇ। ਬਹੁਤੇ ਭੋਲੇ ਪੰਛੀ ਭਾਰਤੀ ਨਿਆਂ ਪਾਲਿਕਾ ਤੋਂ ਬਹੁਤ ਉਮੀਦਾਂ ਰੱਖਦੇ ਨੇ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਇਹ ਪੁਲਿਸ, ਮੀਡੀਆ, ਅਦਾਲਤਾਂ ਸਭ ਆਮ ਲੋਕਾਈ ਲਈ ਨਹੀਂ ਸਗੋਂ ਵੱਡੀਆਂ ਮੱਛੀਆਂ ਦੀ ਰਾਖੀ ਲਈ ਬਣੀਆਂ ਨੇ।
ਇਹ ਬਘਿਆੜ ਮਨੁੱਖੀ ਨਰਸੰਹਾਰ ਉਦੋਂ ਤੱਕ ਜ਼ਾਰੀ ਰੱਖਣਗੇ ਜਦੋਂ ਤੱਕ ਅਸੀਂ ਲੋਕ ਇਹਨਾਂ ਦੇ ਜਬਾੜੇ ਨੀ ਭੰਨਦੇ।
ਅੱਜ ਖ਼ੁਸ਼ੀ ਦੀ ਗੱਲ ਐ ਕਿ ਆਮ ਲੋਕ ਸੜਕਾਂ ‘ਤੇ ਉੱਤਰੇ ਹੋਏ ਆ ਤੇ ਹਕੂਮਤਾਂ ਦੇ ਨਾਸੀਂ ਧੂੰਆਂ ਲਿਆ ਛੱਡਿਆ ਪਰ ਇਹ ਲੜਾਈ ਲੰਬੀ ਆ ਤੇ ਭਗਤ ਸਿੰਘ ਹੁਰਾਂ ਦੇ ਕਹਿਣ ਅਨੁਸਾਰ ਉਦੋਂ ਤੱਕ ਜ਼ਾਰੀ ਰਹੇਗੀ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨੀ ਹੋ ਜਾਂਦੀ।

  • ਰਾਜਿੰਦਰ ਜਿੰਦਾ
  • 53

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca