A letter addressed to Dusiyant Chautala
Connect with us [email protected]

ਰਚਨਾਵਾਂ ਜਨਵਰੀ 2021

ਇਕ ਖ਼ਤ ਦੁਸਿਅੰਤ ਚੌਟਾਲਾ ਦੇ ਨਾਂ

Published

on

article ik soch

ਪਿਆਰੇ ਦੁਸਿਅੰਤ
ਪੰਜਾਬ ਤੇ ਹਰਿਆਣਾ ਦੇ ਕਿਸਾਨ ਜਿਉਣ ਜਾਂ ਮਰਨ ਦੀ ਲੜਾਈ ਲੜ ਰਹੇ ਨੇ, ਪਰ ਤੂੰ ਕਿਸਾਨ ਦਾ ਪੁੱਤ ਹੋ ਕੇ ਉਨ੍ਹਾ ਦਾ ਸਾਥ ਦੇਣ ਦੀ ਬਜਾਇ ਉਨ੍ਹਾਂ ਨੂੰ ਭੋਇੰ ਮਾਲਕ ਤੋਂ ਭੋਇੰ ਹੀਣ ਬਣਾ ਕੇ ਪੰਜਾਬ ਤੇ ਹਰਿਆਣਾ ਦੀ ਉਜਜਾਊ ਜ਼ਮੀਨ ਕਾਰਪੋਰੇਟ ਜਗਤ ਨੂੰ ਸੰਭਾਲਣ ਦੇ ਮਨਸੂਬੇ ਬਣਾਈ ਬੈਠੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਿਹਾ ਹੈਂ। ਅਜਿਹਾ ਤੂੰ ਕੇਵਲ ਆਪਣੀ ਉਸ ਕੁਰਸੀ ਦੇ ਖਾਤਰ ਕਰ ਰਿਹੈਂ , ਜਿਹੜੀ ਤੈਨੂੰ ਅਸਲ ਵਿਚ ਹਰਿਆਣਾ ਦੇ ਕਿਸਾਨਾਂ ਵੱਲੋਂ ਹੀ ਦਿੱਤੀ ਹੋਈ ਹੈ। ਇਹ ਵੱਖਰੀ ਗੱਲ ਹੈ ਕਿ ਤੂੰ ਲੋਕ ਫਤਵੇ ਦਾ ਨਿਰਾਦਰ ਕਰਕੇ ਕਿਸਾਨਾਂ ਦੀ ਹੀ ਦੁਸ਼ਮਣ ਪਾਰਟੀ ਦੀ ਗੋਦ ਵਿਚ ਹੀ ਜਾ ਬੈਠਾਂ ਹੈਂ।
ਤੈਨੂੰ ਵੱਡਾ ਭੁਲੇਖਾ ਹੈ ਕਿ ਹਰਿਆਣੇ ਦੀ ਜਨਤਾ ਨੇ ਤੈਨੂੰ ਦਸ ਸੀਟਾਂ ਦਿੱਤੀਆ ਹਨ ਤੇ ਹੁਣ ਸੱਤਾ ਦੀ ਚਾਬੀ ਤੇਰੇ ਕੋਲ ਹੈ, ਇਹ ਤਾਂ ਹਰਿਆਣੇ ਦੇ ਲੋਕ ਵੀ ਪੰਜਾਬ ਦੇ ਲੋਕਾਂ ਵਾਂਗ ਹੀ ਸਿਆਸੀ ਮੋਹ ਭੰਗਤਾ ਦੀ ਸਥਿਤੀ ਚੋ ਲੰਘ ਰਹੇ ਸਨ ਤੇ ਉਨ੍ਹਾ ਨੂੰ ਦੋਹੇਂ ਸੂਬੇ ਦੀਆਂ ਦੋਹਾਂ ਰਵਾਇਤੀ ਪਾਰਟੀਆਂ ਤੇ ਵਿਸ਼ਵਾਸ ਨਹੀ ਸੀ ਰਿਹਾ, ਇਸ ਲਈ ਵੋਟ ਪਾੜ ਕੇ ਸੁੱਟਣ ਦੀ ਬਜਾਇ ਉਨ੍ਹਾਂ ਤੇਰੀ ਨਵੀਂ ਪਾਰਟੀ ਨੂੰ ਪਾ ਦਿੱਤੀ,ਜਿਵੇ ਪੰਜਾਬ ਦੇ ਲੋਕਾਂ ਨੇ ਇੱਥੋ ਰਵਾਇਤੀ ਪਾਰਟੀਆਂ ਤੇ ਗੁੱਸਾ ਕੱਢਣ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ। ਤੇਰੇ ਖਾਨਦਾਨੀ ਪਿਛੋਕੜ ਕਾਰਨ ਤੇਰੀ ਪਾਰਟੀ ਵਿਚ ਉਹ ਯੋਗਤਾ ਨਹੀ ਸੀ ਕਿ ਤੈਨੂੰ ਦੱਸ ਸੀਟਾਂ ਦਾ ਮਾਲਕ ਬਣਾ ਦਿੱਤਾ ਜਾਂਦਾ। ਆਪਣੀ ਇਸ ਪ੍ਰਾਪਤੀ ਨੂੰ ਤੂੰ ਅਚਾਣਕ ਪੈਰ ਹੇਠ ਆਇਆ ਬਟੇਰ ਹੀ ਸਮਝ । ਤੂੰ ਅਜੇ ਬੱਚਾ ਹੈਂ ਤੇ ਦੱਸ ਸੀਟਾ ਦੇ ਬਲਬੂਤੇ ‘ਤੇ ਸੱਤਾ ਦੀ ਚਾਬੀ ਆਪਣੇ ਕੋਲ ਹੋਣ ਦਾ ਤੈਨੂੰ ਭੁਲੇਖਾ ਹੈ। ਭਲਾ ਮੋਦੀ ਤੇ ਸ਼ਾਹ ਵਰਗੇ ਸ਼ਾਹ ਵਰਗੇ ਸ਼ਾਤਰ ਦਿਮਾਗ ਕਿਵੇਂ ਬਰਦਾਸਤ ਕਰਣਗੇ ਕਿ ਕੱਲ ਦਾ ਛੋਕਰਾ ਉਨ੍ਹਾ ਅੱਗੇ ਕਿਸੇ ਤਰ੍ਹਾਂ ਦੀਆਂ ਸ਼ਰਤਾਂ ਰੱਖੇ। ਸਿਆਸੀ ਗਰਜ਼ਾ ਕਈ ਵਾਰ ਗੱਧੇ ਨੂੰ ਵੀ ਬਾਪ ਕਹਿਣ ਲਈ ਮਜਬੂਰ ਕਰ ਦੇਂਦੀਆ ਹਨ, ਇਸ ਲਈ ਇਕ ਵਾਰ ਆਪਣੀ ਗਰਜ਼ ਕਾਰਨ ਲਈ ਭਾਜਪਾ ਨੇ ਤੈਨੂੰ ਉਪ ਮੁਖ ਮੰਤਰੀ ਵੀ ਬਣਾ ਦਿੱਤਾ ਹੈ। ਤੇਰੇ ਹਰਿਆਣਾ ਵਿਚ ਆਇਆ ਰਾਮ ਗਿਆ ਰਾਮ ਦੀ ਸਿਆਸਤ ਹੀ ਚਲਦੀ ਹੈ ਪਿਆਰੇ, ਤੈਨੂੰ ਪਤਾ ਹੀ ਨਹੀਂ ਲੱਗਣਾ ਕਿ ਕਿਹੜੇ ਵੇਲੇ ਤੇਰੇ ਵਿਧਾਇਕਾਂ ਨੂੰ ਭਗਵੇਂ ਰੰਗ ਵਿਚ ਰੰਗ ਕੇ ਜਿਸ ਵੱਖਰੀ ਸੋਚ ਦਾ ਤੂੰ ਹੁਣ ਦਮ ਭਰ ਰਿਹੈਂ,ਅਗਲੇ ਉਹ ਸੋਚ ਹੀ ਮਿਟਾ ਦੇਣਗੇ ।ਨਾਲੇ ਜਦੋਂ ਤੂੰ ਆਪਣੇ ਚਾਚੇ, ਤਾਏ ਤੇ ਦਾਦੇ ਦਾ ਵੀ ਨਹੀ ਬਣਿਆ ਤਾਂ ਨਵੇ ਬਣੇ ਵਿਧਾਇਕ ਭਲਾ ਕਿਨਾਂ ਚਿਰ ਤੇਰੇ ਬਣੇ ਰਹਿ ਸਕਣਗੇ ।
ਤੂੰ ਨੋਟ ਕੀਤਾ ਹੋਵੇਗਾ ਕਿ ਜਦੋਂ ਹਰਿਆਣਾ ਵਿਧਾਨ ਸਭਾ ਦੇ ਰਿਜ਼ਲਟ ਪੂਰੀ ਤਰਾਂ ਐਲਾਣੇ ਵੀ ਨਹੀ ਸਨ ਗਏ ਕਿ ਅਜਾਦ ਵਿਧਾਇਕ ਗੁਪਾਲ ਕਾਂਡਾ ਦਿਲੀ ਵੱਲ ਤੁਰ ਪਿਆ ਸੀ ਤੇ ਉਸ ਵੱਲੋ ਭਾਜਪਾ ਨੂੰ ਹਿਮਾਇਤ ਦੇਣ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ, ਕੀ ਭਾਜਪਾ ਨੂੰ ਕਾਂਡਾ ਦੇ ਪਿੱਛਲੇ ਰਿਕਾਰਡ ਜਾਂ ਉਸ ਦੀ ਹਿਮਾਇਤ ਲੈਣ ਤੇ ਹੋਣ ਵਾਲੀ ਨਿੰਦਿਆ ਦਾ ਅਨੁਮਾਨ ਨਹੀ ਸੀ,ਸਭ ਅਨੁਮਾਨ ਸੀ ਪਿਆਰੇ! ਪਰ ਉਨ੍ਹਾਂ ਦੇ ਸ਼ਾਤਰ ਦਿਮਾਗ ਨੇ ਕਾਂਡੇ ਦੀ ਵਰਤੋ ਤੇਰੇ ਤੱਕ ਇਹ ਸੰਦੇਸ਼ ਪਹੁੰਚਾਉਣ ਲਈ ਕਰਨੀ ਸੀ ਕਿ ਕਿਤੇ ਤੂੰ ਸੱਤਾ ਦੀ ਚਾਬੀ ਆਪਣੇ ਕੋਲ ਹੋਣ ਦੇ ਭਰਮ ਅਧੀਨ ਵੱਡੀਆਂ ਸ਼ਰਤਾਂ ਨਾ ਰੱਖ ਦੇਵੇਂ। ਉਹ ਤੈਨੂੰ ਦੱਸਣਾ ਚਾਹੁੰਦੇ ਸਨ ਅਸੀਂ ਤੇਰੀ ਚਾਬੀ ਤੋ ਬਿਨਾਂ ਵੀ ਡੁਪਲੀਕੇਟ ਚਾਬੀ ਨਾਲ ਸੱਤਾ ਦਾ ਤਾਲਾ ਖੋਲ੍ਹ ਸਕਦੇ ਹਾਂ। ਤੇਰੇ ਤੇ ਦਬਾਅ ਵਧਾਉਣ ਲਈ ਉਨ੍ਹਾਂ ਆਪਣੀ ਐਮ. ਪੀ.ਸੁਨੀਤਾ ਦੁੱਗਲ ਨੂੰ ਦਿੱਲੀ ਜਾਂਦੇ ਕਾਂਡੇ ਦੇ ਹੈਲੀ ਕੈਪਟਰ ਵਿਚ ਬਿੱਠਾ ਦਿੱਤਾ। ਪਹਿਲਾ ਕਾਂਡਾ ਉਨ੍ਹਾਂ ਦੀ ਚਾਲ ਫਸਿਆ ਤੇ ਫਿਰ ਬੜੇ ਮਨੋ ਵਿਗਿਆਨਕ ਤਰੀਕੇ ਨਾਲ ਤੇਰੀਆਂ ਸ਼ਰਤਾਂ ਦੀ ਸੁਰਤ ਨਰਮ ਕਰ ਲਈ ।
ਤੂੰ ਇਹ ਵੀ ਵੇਖਿਆ ਹੋਵੇਗਾ ਕਿ ਤੇਰੇ ਵੱਲੋ ਸੱਤਾ ਦਾ ਭਾਈਵਾਲ ਬਨਣ ਦੀ ਹਾਮੀ ਭਰਨ ਤੋ ਤਰੁੰਤ ਬਾਦ ਮੀਡੀਆ ਨੇ ਇਕ ਦਮ ਕਾਂਡਾ ਦੇ ਪਿੱਛਲੇ ਸਮੇਂ ਕੀਤੇ ਕਾਂਡਾਂ ‘ਤੇ ਬਹਿਸ ਕਰਨ ਲਈ ਵੱਡੇ ਵੱਡੇ ਬਹਿਸਕਾਰ ਬਹਾ ਦਿੱਤੇ ਸਨ ।ਕਾਂਡਾ ਦੀ ਹਿਮਾਇਤ ਲੈਣ ਲਈ ਭਾਜਪਾ ਦੀ ਨਿੰਦਿਆ ਕਰਨ ਵਾਲਿਆਂ ਵਿਚ ਸੱਭ ਤੋ ਅੱਗੇ ਉਸਦਾ ਆਪਣਾ ਗੋਦੀ ਮੀਡੀਆ ਸੀ । ਕੀ ਤੂੰ ਸੋਚ ਸਕਦਾ ਹੈ ਕਿ ਇਹ ਗੋਦੀ ਚੈਨਲ ਰਾਤੋ ਰਾਤ ਏਨੇ ਨਿਰਪੱਖ ਹੋ ਗਏ ਹਨ ਕਿ ਇਨ੍ਹਾਂ ਦੇ ਐਂਕਰ ਚੀਖ ਚੀਖ ਕੇ ਭਾਜਪਾ ਦੀ ਨਿਖੇਧੀ ਕਰਨ ਲੱਗ ਪੈਣ ।ਨਹੀ ਪਿਆਰੇ, ਗੋਦੀ ਮੀਡੀਆ ਨੂੰ ਇਹ ਡਰਾਮਾ ਕਰਨ ਦਾ ਹੁਕਮ ਉੱਤੋਂ ਮਿਲਿਆ ਸੀ। ਜਦੋ ਡੁਪਲੀਕੇਟ ਚਾਬੀ ਦਾ ਸੰਦੇਸ਼ ਤੇਰੇ ਕੋਲ ਪਹੁੰਚ ਗਿਆ ਤਾਂ ਜਿਸ ਕਾਂਡੇ ਨੂੰ ਉਨ੍ਹਾਂ ਸਤਿਕਾਰ ਸਮੇਤ ਦਿੱਲੀ ਬੁਲਾਇਆ ਸੀ, ਆਪਣੇ ਮੀਡੀਆਂ ਰਾਹੀ ਉਸ ਦੇ ਪੋਤੜੇ ਫਰੋਲਣ ਤੋ ਬਾਦ ਬੜੇ ਅਰਾਮ ਨਾਲ ਕਹਿ ਦਿੱਤਾ ਕਿ ਤੇਰੀ ਹਿਮਾਇਤ ਨਾ ਲੈਣਾ ਸਾਡੀ ਮਜਬੂਰੀ ਹੈ ।ਜੇ ਤੁੰ ਭਾਜਪਾ ਦੇ ਇਸਾਰਿਆਂ ਤੇ ਨੱਚਦਾ ਰਿਹਾ ਤਾਂ ਠੀਕ ਹੈ , ਨਹੀ ਇਹਨਾਂ ਅਜਾਦ ਵਿਧਾਇਕਾਂ ਸਮੇਤ ਤੇਰੀ ਪਾਰਟੀ ਦੇ ਵਿਧਾਇਕਾਂ ਨੂੰ ਵੀ ਭਰਮਾ ਲੈਣਾ ਹੈ ਤੇ ਤੈਨੂੰ ਵੀ ਕਹਿ ਦੇਣਾ ਹੈ ਕਿ ਜੇ ਸੱਤਾ ਵਿਚ ਰਹਿਣਾ ਹੈ ਤਾਂ ਸਾਡੀਆਂ ਸ਼ਰਤਾ ਤੇ ਰਹਿ ਤੇ ਵੱਖਰੀ ਸੋਚ ਦਾ ਭਰਮ ਤਿਆਗ ਦੇਹ ।
ਸਮਾਂ ਹਰੇਕ ਨੂੰ ਆਪਣੀ ਗਲਤੀ ਸੁਧਾਰਣ ਦਾ ਮੌਕਾ ਦੇਂਦਾ ਹੈ, ਹਰਿਆਣੇ ਦਾ ਕਿਸਾਨੀ ਅੰਦੋਲਣ ਤੇਰੇ ਲਈ ਇਕ ਵੱਡਾ ਮੌਕਾ ਲੈ ਕੇ ਆਇਆ ਹੈ। ਵੈਸੇ ਕੁਰਸੀ ਪਿੱਛੇ ਆਪਣੇ ਪਿਉ ਦਾਦੇ ਦੀ ਵਿਰਾਸਤ ਤੋਂ ਪਿੱਠ ਮੋੜਣ ਵਾਲੇ ਤੇਰੇ ਪਿਛਲੇ ਰਿਕਾਰਡ ਕਾਰਨ ਤੇਰੇ ਤੋਂ ਇਹ ਆਸ ਆਸ ਤਾਂ ਨਹੀ ਰੱਖੀ ਜਾ ਸਕਦੀ ਕਿ ਹਰਿਆਣਾ ਦੇ ਕਿਸਾਨਾਂ ਦੇ ਖਾਤਰ ਤੂੰ ਕੁਰਸੀ ਛੱਡ ਦੇਵੇਂਗਾ। ਪਰ ਫਿਰ ਮੈਂ ਤੈਨੂੰ ਅਗਾਹ ਕਰਦਾ ਹਾਂ ਭਾਜਪਾ ਨੇ ਇਕ ਦਿਨ ਤੈਨੂੰ ਦਹੀ ਵਿਚੋ ਵਾਲ ਸਮਝ ਕੇ ਬਾਹਰ ਸੁੱਟ ਦੇਣਾ ਹੈ। ਅਜੇ ਆਪਣੀ ਗਰਜ਼ ਕਾਰਨ ਉਸਨੂੰ ਤੇਰੀ ਲੋੜ ਹੈ ਪਰ ਜਦੋ ਗਰਜ਼ ਨਾ ਰਹੀ ਫਿਰ ਤੂੰ ਨਾ ਘਰ ਦਾ ਰਹੇਂਗਾ ਨਾ ਘਾਟ ਦਾ। ਜੇ ਹੁਣ ਤੂੰ ਕਿਸਾਨਾਂ ਦੇ ਹਿੱਤ ਵਿਚ ਕੁਰਸੀ ਛੱਡ ਦੇਵੇਂ ਤਾਂ ਉਹ ਤੇਰੀ ਪਿਛਲੀ ਗਲਤੀ ਭੁੱਲ ਕੇ ਤੈਨੂੰ ਹੱਥਾਂ ਤੇ ਚੁੱਕ ਲੈਣਗੇ । ਇਸ ਵਾਰ ਤੂੰ ਲੋਕ ਫਤਵੇ ਦਾ ਨਿਰਾਦਰ ਕਰਕੇ ਡਿਪਟੀ ਸੀ. ਐਮ, ਬਣਿਆ ਹੈਂ ਤੇ ਤੇਰੀ ਸਾਰੇ ਦੇਸ਼ ਵਿਚ ਥੂਹ ਥੂਹ ਹੋਈ ਹੈ । ਪਰ ਜੇ ਜੇ ਤੂੰ ਆਪਣੀ ਕੁਰਸੀ ਦਾ ਤਿਆਗ ਕਰਕੇ ਕਿਸਾਨਾਂ ਨੂੰ ਖੁਸ਼ ਕਰ ਦਿੱਤਾ ਤਾਂ ਕਿਸੇ ਦਿਨ ਤੂੰ ਸੱਚ ਮੁੱਚ ਦਾ ਡਿਪਟੀ ਸੀ. ਐਮ. ਜਾਂ ਪੂਰਾ ਸੀ. ਐਮ. ਵੀ ਬਣ ਸਕਦਾ ਹੈਂ।
ਨਵੀਂ ਦਿੱਲੀ ਖੇਤਰੀ ਪਾਰਟੀਆ ਨੂੰ ਵਰਤ ਤਾਂ ਸਕਦੀ ਹੈ, ਪਰ ਉਨ੍ਹਾਂ ਦੀ ਬਣ ਨਹੀ ਸਕਦੀ। ਤੇਰਾ ਮੂੰਹ ਬੋਲਿਆ ਦਾਦਾ ਪ੍ਰਕਾਸ਼ ਸਿੰਘ ਬਾਦਲ ਭਾਜਪਾ ਦਾ ਪੁਰਾਣਾ ਸੱਭ ਤੋਂ ਪੁਰਣਾ ਜੋਟੀਦਾਰ ਸੀ ਤੇ ਭਾਜਪਾ ਦੇ ਅਕਾਲੀ ਦਲ ਦੇ ਬੇ ਅਸ਼ੂਲੇ ਰਿਸ਼ਤੇ ਨੂੰ ਨੌਂਹ ਮਾਸ ਦਾ ਰਿਸ਼ਤੇ ਵਜੋ ਪ੍ਰਚਾਰਦਾ ਹੁੰਦਾ ਸੀ। ਪਰ ਉਸ ਕੋਲ ਹੰਢਾਈ ਉਮਰ ਦਾ ਬਹੁਤ ਤਜਰਬਾ ਹੈ , ਇਸ ਲਈ ਉਸ ਅਕਾਲੀ ਦਲ ਦੇ ਭਾਜਪਾ ਨਾਲ ਜੁੜੇ ਰਹਿਣ ਦੇ ਹਾਣ ਲਾਭ ਦਾ ਲੇਖਾ ਜੋਖਾ ਕਰਦਿਆਂ ਸਮਾਂ ਰਹਿੰਦਿਆਂ ਹੀ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਲਿਆ । ਜੇ ਤੂੰ ਆਪਣੀ ਪਾਰਟੀ ਦੀ ਸ਼ਾਖ ਬਚਾਉਣੀ ਹੈ ਤਾਂ ਆਪਣੇ ਇਸ ਮੂੰਹ ਬੋਲੇ ਦਾਦੇ ਤੋਂ ਹੀ ਕੋਈ ਸਬਕ ਲੈਣ ਲੈ ਲੈ। ਬਾਕੀ ਤੇਰੀ ਮਰਜੀ ਭਾਈ ।

  • ਨਿਰੰਜਣ ਬੋਹਾ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca