Raani Dhee-Manpreet Singh | Online Punjabi Poetry Competition 
Connect with us [email protected]

ਰਚਨਾਵਾਂ ਜਨਵਰੀ 2021

ਰਾਣੀ ਧੀ

Published

on

ਮੇਜ਼ਰ ਸਿੰਘ ਨੂੰ ਯੂਕੇ ਆਇਆਂ ਨੂੰ ਕਾਫ਼ੀ ਸਾਲ ਹੋ ਗਏ ਸਨ… ਉਥੋਂ ਦੀ ਹੀ ਇਕ ਗੋਰੀ (ਸੁਜ਼ੈਨ) ਨਾਲ ਵਿਆਹ ਕਰਵਾਕੇ, ਜਲਦੀ ਹੀ ਉਸਨੂੰ ਯੂਕੇ ਦੀ ਨਾਗਰਿਕਤਾ ਮਿਲ ਗਈ… ਦੋਨਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ, ਜਿਸਦਾ ਨਾਮ ਖੁਸ਼ਦੀਪ ਕੌਰ ਰੱਖਿਆ ਗਿਆ।

ਖੁਸ਼ਦੀਪ ਕੌਰ ਸ਼ਕਲ ਤੋਂ ਫਿਰੰਗਣ ਲਗਦੀ ਸੀ, ਪਰ ਉਸਦਾ ਲਹਿਜ਼ਾ ਬਿਲਕੁਲ ਪੰਜਾਬੀਆਂ ਵਾਲਾ ਸੀ… ਖੁਸ਼ਦੀਪ ਬੜੀ ਹੀ ਲਾਇਕ ਬੱਚੀ ਸੀ, ਜੋ ਆਪਣੇ ਮਾਂ ਬਾਪ ਦਾ ਹਰ ਇਕ ਕਿਹਾ ਮੰਨਦੀ ਸੀ…

ਮੇਜ਼ਰ ਸਿੰਘ ਦਾ ਆਪਣਾ ਇਕ ਸਟੋਰ ਸੀ, ਜੋ ਉਸਨੇ ਤੇ ਸੁਜ਼ੈਨ ਨੇ ਖੁਸ਼ਦੀਪ ਦੇ ਪੰਜਵੇਂ ਜਨਮਦਿਨ ਤੇ ਖੋਲਿਆ ਸੀ… ਜਦੋਂ ਦੀ ਖੁਸ਼ਦੀਪ ਉਹਨਾਂ ਦੋਨਾਂ ਦੀ ਜ਼ਿੰਦਗੀ ਵਿਚ ਆਈ, ਉਹਨਾਂ ਦੋਨਾਂ ਦਾ ਦੇਖਿਆ ਹੋਇਆ ਹਰ ਇਕ ਸੁਪਨਾ ਸੱਚ ਹੋ ਰਿਹਾ ਸੀ… ਬੜੀ ਵਧੀਆ ਜ਼ਿੰਦਗੀ ਲੰਘ ਰਹੀ ਸੀ ਤਿੰਨੋਂ ਜੀਆਂ ਦੀ… ਪਰ ਇਕ ਤੂਫ਼ਾਨ ਨੇ ਇਹ ਸਭ ਕੁਝ ਬਦਲ ਕੇ ਰੱਖ ਦਿੱਤਾ…

ਅਚਾਨਕ ਇੱਕ ਦਿਨ ਮੇਜ਼ਰ ਸਿੰਘ ਨੂੰ ਅਰੈੱਸਟ ਕਰਨ ਲਈ ਪੁਲਿਸ ਆ ਜਾਂਦੀ ਹੈ… ਪੁਲਿਸ ਕੋਲ ਪੱਕੇ ਸਬੂਤ ਸਨ ਕਿ ਜਿਸ ਜਗ੍ਹਾ ਤੇ ਮੇਜ਼ਰ ਸਿੰਘ ਦਾ ਸਟੋਰ ਹੈ, ਉਸਦੀ ਅਸਲੀ ਰਜਿਸਟ੍ਰੇਸ਼ਨ ਕਿਸੇ ਹੋਰ ਦੇ ਨਾਮ ਉਤੇ ਹੈ… ਤੇ ਮੇਜ਼ਰ ਸਿੰਘ ਨੇ ਪਿਛਲੇ ਕਾਫੀ ਸਾਲਾਂ ਤੋਂ ਉਸ ਜਗ੍ਹਾ ਉਪਰ ਕਬਜ਼ਾ ਕੀਤਾ ਹੋਇਆ ਹੈ… ਮੇਜ਼ਰ ਸਿੰਘ ਨੂੰ ਇਸ ਬਾਰੇ ਕੁਝ ਵੀ ਖ਼ਬਰ ਨਹੀਂ ਹੁੰਦੀ, ਕਿਉਂਕਿ ਉਸਨੇ ਇਹ ਜਗ੍ਹਾ ਜਿਸ ਗੋਰੇ ਕੋਲੋਂ ਖਰੀਦੀ ਸੀ, ਉਸਦੀ ਮੌਤ ਕੁਝ ਸਾਲ ਪਹਿਲਾਂ ਹੀ ਹੋ ਚੁੱਕੀ ਸੀ… ਮੇਜ਼ਰ ਸਿੰਘ ਬੁਰੀ ਤਰ੍ਹਾਂ ਫਸ ਚੁੱਕਾ ਸੀ, ਤੇ ਉਸ ਕੋਲ ਆਪਣੀ ਬੇਗੁਨਾਹੀ ਦਾ ਕੋਈ ਸਬੂਤ ਨਹੀਂ ਸੀ… ਪੁਲਿਸ ਉਸ ਉਤੇ ਵੱਧ ਤੋਂ ਵੱਧ ਪਾਉਂਡਸ ਦਾ ਜੁਰਮਾਨਾ ਪਾਕੇ, ਉਸਨੂੰ 15 ਸਾਲ ਦੀ ਸਜ਼ਾ ਸੁਣਾ ਦਿੰਦੀ ਹੈ…

ਸੁਜ਼ੈਨ ਅਤੇ ਦੱਸ ਸਾਲਾਂ ਦੀ ਖੁਸ਼ਦੀਪ ਉਤੇ ਮਾਨੋਂ ਮੁਸੀਬਤਾਂ ਦਾ ਪਹਾੜ ਡਿੱਗ ਚੁੱਕਾ ਸੀ… ਸੁਜ਼ੈਨ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ, ਆਪਣੇ ਪਤੀ ਨੂੰ ਸਜ਼ਾ ਹੋਣ ਤੋਂ ਬਚਾਉਣ ਲਈ… ਪਰ ਪੁਖਤਾ ਸਬੂਤਾਂ ਅੱਗੇ ਉਸਦੀ ਕੋਈ ਵਾਅ ਨਾ ਚੱਲੀ… ਅਜਿਹੇ ਵਿਚ ਉਸਨੂੰ ਆਪਣੀ ਦੱਸ ਸਾਲਾਂ ਦੀ ਬੱਚੀ ਦੇ ਭਵਿੱਖ ਦੀ ਬਹੁਤ ਚਿੰਤਾ ਸਤਾ ਰਹੀ ਸੀ, ਕਿ ਖੁਸ਼ਦੀਪ ਤਾਂ ਆਪਣੇ ਪਿਤਾ ਤੋਂ ਬਿਨਾਂ ਇਕ ਪੱਲ ਨਹੀਂ ਰਹਿੰਦੀ… ਦੱਸ ਸਾਲ ਕਿਵੇਂ ਰਹਿ ਪਾਵੇਗੀ ਉਹ… ਲੇਕਿਨ ਉਸਦੀ ਉਮੀਦ ਦੇ ਉਲਟ ਖੁਸ਼ਦੀਪ ਸਗੋਂ ਉਸਨੂੰ ਹੌਸਲਾ ਦਿੰਦੀ ਹੈ, ਕਿ ਉਹ ਜ਼ਰੂਰ ਜਲਦ ਹੀ ਆਪਣੇ ਪਾਪਾ ਨੂੰ ਪੁਲਿਸ ਕੋਲੋਂ ਛੁਡਵਾ ਲਵੇਗੀ…

ਮੁਸ਼ਕਲ ਸਮੇਂ ਲਈ ਸਾਂਭਕੇ ਰੱਖੀ ਜਮਾਂ ਪੂੰਜੀ ਨੂੰ ਵਰਤੋਂ ਵਿਚ ਲਿਆਂਦੀ ਸੁਜ਼ੈਨ, ਇਕ ਛੋਟਾ ਜਿਹਾ ਰੈਸਟੋਰੈਂਟ ਖੋਲ ਲੈਂਦੀ ਹੈ ਕਿਰਾਏ ਉਤੇ… ਜਿਸ ਨੂੰ ਚਲਾਉਣ ਵਿਚ ਖੁਸ਼ਦੀਪ ਵੀ ਉਸਦੀ ਬਹੁਤ ਮਦਦ ਕਰਦੀ ਹੈ, ਆਪਣੀ ਸਟੱਡੀ ਤੋਂ ਬਾਅਦ ਵਾਲੇ ਸਮੇਂ ਦੌਰਾਨ… ਵਖਤ ਗੁਜ਼ਰਦਾ ਰਹਿੰਦਾ ਹੈ ਤੇ ਤਕਰੀਬਨ ਛੇ ਸਾਲ ਬਾਅਦ, ਖੁਸ਼ਦੀਪ ਇਕ ਰੋਜ਼ ਆਪਣੀਆਂ ਫਰੈਂਡਜ ਨਾਲ ਬਾਹਰ ਘੁੰਮਣ ਲਈ ਜਾਂਦੀ ਹੈ… ਆਬਾਦੀ ਤੋਂ ਦੂਰ ਜਦ ਉਹ ਜਾ ਰਹੀਆਂ ਹੁੰਦੀਆਂ ਨੇ, ਤਾਂ ਉਸਦੀ ਨਜ਼ਰ ਸੜਕ ਦੀ ਸਾਈਡ ਤੇ ਐਕਸੀਡੈਂਟ ਕਾਰਨ ਪਲਟੀ ਹੋਈ ਗੱਡੀ ਤੇ ਪੈਂਦੀ ਹੈ… ਖੁਸ਼ਦੀਪ ਆਪਣੀਆਂ ਫਰੈਂਡਜ ਨੂੰ ਰੁਕ ਕੇ ਕਾਰ ਵਿਚ ਫਸੇ ਬੰਦੇ ਦੀ ਮਦਦ ਕਰਨ ਲਈ ਬੋਲਦੀ ਹੈ… ਪਰ ਉਸਦੀਆਂ ਫਰੈਂਡਸ ਬੋਲੀਆਂ ਕਿ ਉਹ ਮਸਤੀ ਕਰਨ ਆਈਆ ਨੇ, ਸਮਾਜ ਸੇਵਾ ਲਈ ਨਹੀਂ… ਖੁਸ਼ਦੀਪ ਗੁੱਸੇ ਹੋਕੇ ਗੱਡੀ ਵਿਚੋਂ ਉਤਰ, ਉਸ ਆਦਮੀ ਦੀ ਮਦਦ ਲਈ ਚਲੀ ਜਾਂਦੀ ਹੈ… ਜਦਕਿ ਉਸਦੀਆਂ ਫਰੈਂਡਜ, ਉਸਨੂੰ ਉਥੇ ਉਤਾਰਕੇ ਆਪ ਚਲੀਆਂ ਗਈਆਂ ਸਨ…

ਖੁਸ਼ਦੀਪ ਜਲਦੀ ਜਲਦੀ ਉਸ ਪਲਟੀ ਹੋਈ ਕਾਰ ਕੋਲ ਜਾਕੇ, ਉਸ ਬੰਦੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੀ… ਪਰ ਉਸ ਬੰਦੇ ਨੂੰ ਬਾਹਰ ਕੱਢ ਪਾਉਣਾ ਉਸਦੇ ਇਕੱਲੇ ਦੇ ਵੱਸ ਦੀ ਗੱਲ ਨਹੀਂ ਹੁੰਦੀ… ਉਹ ਵਾਪਸ ਸੜਕ ਤੇ ਆਕੇ, ਉਥੋਂ ਲੰਘ ਰਹੀਆਂ ਗੱਡੀਆਂ ਨੂੰ ਰੁਕਣ ਲਈ ਹੱਥ ਦਿੰਦੀ ਹੈ… ਪਰ ਕਿਉਂਕਿ ਨੋਟਿੰਗਮਮ ਸ਼ੁਰੂ ਤੋਂ ਹੀ ਡਾਕੂ ਲੁਟੇਰਿਆਂ ਦਾ ਸ਼ਹਿਰ ਰਿਹਾ ਹੈ, ਇਸ ਲਈ ਕੋਈ ਵੀ ਖੁਸ਼ਦੀਪ ਦੀ ਮਦਦ ਲਈ ਨਹੀਂ ਰੁਕਦਾ… ਹਾਰਕੇ ਖੁਸ਼ਦੀਪ ਦੁਬਾਰਾ ਉਸ ਬੰਦੇ ਨੂੰ, ਖੁਦ ਹੀ ਕਾਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੀ…

ਫਿਰ ਅਚਾਨਕ ਇਕ ਕਾਰ ਆਕੇ ਰੁਕੀ, ਜਿਸ ਵਿਚੋਂ ਇਕ ਏਸ਼ੀਅਨ ਬੰਦਾ ਉਤਰਕੇ ਖੁਸ਼ਦੀਪ ਵੱਲ ਆਇਆ… ਜਦ ਉਸਨੇ ਖੁਸ਼ਦੀਪ ਨੂੰ ਮੁਸ਼ੱਕਤ ਕਰਦੇ ਵੇਖਿਆ, ਤਾਂ ਉਹ ਵੀ ਬਿਨਾਂ ਕੁਝ ਬੋਲੇ ਉਸ ਕਾਰ ਵਿਚੋਂ ਉਸ ਬੰਦੇ ਨੂੰ ਬਾਹਰ ਕੱਢਣ ਲੱਗਾ… ਕਾਫੀ ਕੋਸ਼ਿਸ਼ਾਂ ਬਾਅਦ ਆਖਿਰ ਉਹ ਏਸ਼ੀਅਨ ਬੰਦਾ ਤੇ ਖੁਸ਼ਦੀਪ ਮਿਲਕੇ, ਉਸ ਫਿਰੰਗੀ ਨੂੰ ਕਾਰ ਵਿਚੋਂ ਕੱਢਣ ਵਿਚ ਸਫ਼ਲ ਹੋ ਗਏ… ਜਦੋਂ ਉਸ ਏਸ਼ੀਅਨ ਨੇ ਗੱਡੀ ਚੋਂ ਕੱਢੇ ਬੰਦੇ ਵੱਲ ਦੇਖਿਆ, ਤਾਂ ਉਹ ਹੈਰਾਨ ਹੁੰਦਾ ਬੋਲਿਆ, ਇਹ ਤਾਂ ਮੇਅਰ ਹੈ ਇਸ ਸ਼ਹਿਰ ਦਾ… ਖੁਸ਼ਦੀਪ ਵੀ ਉਸਦੀ ਗੱਲ ਸੁਣਕੇ ਹੈਰਾਨ ਰਹਿ ਗਈ… ਫਿਰ ਉਹ ਤੇ ਖੁਸ਼ਦੀਪ, ਉਸ ਬੰਦੇ ਨੂੰ ਗੱਡੀ ਚ ਬਿਠਾਕੇ ਹੋਸਪੀਟਲ ਲ਼ੈ ਜਾਂਦੇ ਨੇ… ਜਿਥੇ ਸਮੇਂ ਸਿਰ ਲਿਆਉਣ ਨਾਲ ਮੇਅਰ ਦੀ ਜਾਨ ਬਚਾ ਲਈ ਗਈ…

ਪੁਲਿਸ ਨੇ ਖੁਸ਼ਦੀਪ ਤੇ ਉਸ ਏਸ਼ੀਅਨ ਦਾ ਨਾਮ ਦਰਜ਼ ਕਰਕੇ, ਉਹਨਾਂ ਨੂੰ ਇਸ ਬਹਾਦਰੀ ਲਈ ਇਨਾਮ ਮਿਲਣ ਲਈ ਆਖ ਦਿੱਤਾ… ਖੁਸ਼ਦੀਪ ਇਨਾਮ ਲੈਣ ਤੋਂ ਇਨਕਾਰ ਕਰਦੀ ਹੋਈ ਉਥੋਂ ਤੁਰ ਪੈਂਦੀ ਹੈ… ਦੋ ਹਫ਼ਤਿਆਂ ਬਾਅਦ ਸੁਜ਼ੈਨ ਦੇ ਘਰ ਦੇ ਬਾਹਰ ਇਕ ਮਹਿੰਗੀ ਗੱਡੀ ਆਕੇ ਰੁਕਦੀ ਹੈ… ਉਸ ਗੱਡੀ ਵਿਚ ਕੋਈ ਹੋਰ ਨਹੀਂ, ਸਗੋਂ ਸ਼ਹਿਰ ਦਾ ਮੇਅਰ ਸੀ, ਜਿਸਦੀ ਬੜੀ ਹੀ ਬਹਾਦਰੀ ਨਾਲ ਖੁਸ਼ਦੀਪ ਨੇ ਉਸ ਕਾਰ ਵਾਲੇ ਬੰਦੇ ਨਾਲ ਮਿਲਕੇ ਜਾਨ ਬਚਾਈ ਸੀ… ਮੇਅਰ ਖੁਸ਼ਦੀਪ ਦਾ ਧੰਨਵਾਦ ਕਰਨ, ਤੇ ਉਸ ਵੱਲੋਂ ਇਨਾਮ ਲੈਣ ਤੋਂ ਮਨ੍ਹਾਂ ਕਰਨ ਦਾ ਕਾਰਨ ਪੁੱਛਣ ਆਇਆ ਸੀ… ਖੁਸ਼ਦੀਪ ਮੇਅਰ ਨੂੰ ਉਸਦੇ ਦਿਲ ਵਿਚ ਕਨੂੰਨ ਪ੍ਰਤੀ ਭਰੀ ਹੋਈ ਨਫ਼ਰਤ ਬਾਰੇ ਦਸਦੀ ਹੈ, ਕਿ ਕਿਵੇਂ ਕੋਰਟ ਨੇ ਉਸਦੇ ਪਿਤਾ ਨੂੰ ਅਣਜਾਣੇ ਵਿਚ ਹੋਈ ਗਲਤੀ ਦੀ ਇੰਨੀ ਵੱਡੀ ਸਜ਼ਾ ਦਿੱਤੀ ਹੈ…

ਮੇਅਰ ਖੁਸ਼ਦੀਪ ਕੋਲੋਂ ਉਸਦੇ ਪਿਤਾ ਦਾ ਨਾਮ ਤੇ ਉਸਦੀ ਸਜ਼ਾ ਕੱਟਣ ਵਾਲੀ ਜਗ੍ਹਾ ਬਾਰੇ ਜਾਣਕਾਰੀ ਪ੍ਰਾਪਤ ਕਰਕੇ… ਖੁਸ਼ਦੀਪ ਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਪੂਰੀ ਕੋਸ਼ਿਸ਼ ਕਰੇਗਾ, ਉਸਦੇ ਪਿਤਾ ਦੀ ਬਾਕੀ ਬਚੀ ਹੋਈ ਸਜ਼ਾ ਮੁਆਫ਼ ਕਰਵਾਉਣ ਲਈ… ਮੇਅਰ ਤੁਰੰਤ ਹੀ ਮੇਜ਼ਰ ਸਿੰਘ ਦੀ ਤਫਤੀਸ਼ ਕਰਨ ਚਲਾ ਗਿਆ, ਤੇ ਉਸਦੇ ਵਧੀਆ ਵਿਵਹਾਰ ਤੇ ਖੁਸ਼ਦੀਪ ਦੇ ਕਾਰਨਾਮੇ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਦਿੰਦਾ ਹੈ… ਮੇਅਰ ਦੀ ਰਿਪੋਰਟ ਇੰਨੀ ਅਸਰਦਾਰ ਸਾਬਿਤ ਹੋਈ, ਕਿ ਜੱਜ ਨੇ ਮੇਜ਼ਰ ਸਿੰਘ ਦੀ ਬਾਕੀ ਦੀ ਬਚੀ ਹੋਈ ਸਜ਼ਾ ਨੂੰ ਮੁਆਫ ਕਰ ਦਿੱਤਾ… ਜਦੋਂ ਇਸ ਗੱਲ ਦਾ ਸੁਜ਼ੈਨ ਤੇ ਖੁਸ਼ਦੀਪ ਨੂੰ ਪਤਾ ਲੱਗਾ, ਤਾਂ ਉਹ ਤੁਰੰਤ ਹੀ ਮੇਜ਼ਰ ਸਿੰਘ ਨੂੰ ਲੈਣ ਚਲੀਆਂ ਗਈਆਂ…

ਦੋਨੋਂ ਮੇਜ਼ਰ ਸਿੰਘ ਨੂੰ ਮਿਲਕੇ ਬਹੁਤ ਖੁਸ਼ ਸਨ, ਤੇ ਉਸਦੇ ਇੰਨੇ ਸਾਲਾਂ ਬਾਅਦ ਹੋਈ ਰਿਹਾਈ ਦੀ ਖੁਸ਼ੀ ਤੇ ਇਤਨੇ ਹੀ ਸਾਲ ਉਸਦੇ ਬਿਨਾਂ ਰਹਿਣ ਦੇ ਗਮ ਦੇ ਹੰਝੂ ਵਹਾ ਰਹੀਆਂ ਸਨ… ਮੇਜ਼ਰ ਸਿੰਘ ਦੋਨਾਂ ਨੂੰ ਗਲੇ ਲਗਾਉਂਦਾ ਹੋਇਆ, ਖੁਸ਼ਦੀਪ ਨੂੰ ਉਸਦੀ ਬਹਾਦਰੀ ਲਈ ਸ਼ਾਬਾਸ਼ੀ ਦਿੰਦਾ ਹੈ… ਖੁਸ਼ਦੀਪ ਵੀ ਅੱਖਾਂ ਵਿਚ ਹੰਝੂ ਲੈਕੇ ਮੁਸਕੁਰਾਉਂਦੀ ਹੋਈ ਬੋਲੀ…

ਦੇਖਿਆ ਮੌਮ! ਤੁਹਾਨੂੰ ਕਿਹਾ ਸੀ ਨਾ, ਕਿ ਮੈਂ ਪਾਪਾ ਨੂੰ ਛੁਡਵਾ ਲਵਾਂਗੀ… ਉਸਦੀ ਗੱਲ ਸੁਣਕੇ ਮੇਜ਼ਰ ਸਿੰਘ ਤੇ ਸੁਜ਼ੈਨ, ਉਚੀ ਉਚੀ ਰੋਣ ਲਗਦੇ ਨੇ… ਸੱਚੀ ਖੁਸ਼ਦੀਪ ਨੇ ਇਕ ਚੰਗੀ ਧੀ ਅਤੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਬਾਖੂਬੀ ਫਰਜ਼ ਨਿਭਾਇਆ ਸੀ…

ਧੰਨਵਾਦ

  • ਮਨਪ੍ਰੀਤ ਸਿੰਘ
  • 193

Continue Reading
2 Comments

2 Comments

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca