Sarb Rog- Jagtar Singh | Online Poetry Competition
Connect with us apnews@iksoch.com

ਰਚਨਾਵਾਂ ਜਨਵਰੀ 2021

ੴ (ਸਰਬ ਰੋਗ ਕਾ ਅਉਖਦੁ ਨਾਮ।। (ੴ), ਮਨ ਤੂੰ ਜੋਤ ਸਰੂਪ ਹੈ ਅਪਨਾ ਮੂਲ ਪਛਾਣ।।(ੴ)

Published

on

ik soch

ਗੁਰੂ ਨਾਨਕ ਜੀ ਪਾਂਡੇ ਨੂੰ “ੴ” ਦੀ ਮਹੱਤਤਾ ਸਮਝਾਈ। ਵੇਈਂ ਨਦੀ ਤੋਂ ਬਾਹਰ ਆਕੇ ਗੁਰੂ ਨਾਨਕ ਜੀ ਸਾਨੂੰ “ੴ” ਦੇ ਆਧਾਰਤ “ਮੂਲ ਮੰਤਰ” ਜਗਤ ਨੂੰ ਦਿੱਤਾ। ਗੁਰੂ ਨਾਨਕ ਜੀ ਦਾ ਆਨੰਦ ਕਾਰਜ,”ੴ” ਦੀ ਪਰਿਕਰਮਾ ਕਰਕੇ ਸਮਪੂਰਨ ਹੋਇਆ, ਜਿਸ ਰਾਹੀਂ ਇਕ ਵਾਰ ਫਿਰ ਗੁਰੂ ਸਾਹਿਬ ਜੀ ਨੇ ਆਪਣੇ ਸਿਖਾਂ ਨੂੰ “ੴ” ਦੀ ਮਹੱਤਤਾ ਸਮਝਾਈ।
ਇਕ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਹੈ ਜਿਸ ਵਿਚ ਗੁਰੂ ਸਾਹਿਬ ਆਪਣੇ ਸਿਖਾਂ ਨੂੰ “ੴ” ਦੀ ਮਹੱਤਤਾ ਸਮਝਾਉਣ ਲਈ ਆਖਦੇ ਹਨ, “ਕੋਈ ਸਿੱਖ ਘੋੜੇ ਦੀ ਰਕਾਬ ਤੇ ਪੈਰ ਰਖਣ ਜਿੰਨੀ ਦੇਰ ਵਿੱਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਨਾਏ?” ਸੰਗਤ ਵਿੱਚੋ ਇੱਕ ਸਿੱਖ ਨੇ ਗੁਰੂ ਸਾਹਿਬ ਜੀ ਤੋਂ ਥਾਪੜਾ ਲੈਣ ਕੇ ਆਖਿਆ “ੴ ਸਤਿਗੁਰੂ ਪ੍ਰਸ਼ਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”।। ਫਿਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ “ਗੁਰੂ ਬਾਣੀ ਦਾ ਅਧਾਰ ਹੈ”ੴ”। “ੴ” ਦੀ ਵਿਆਖਿਆ ਹੈ “ਮੂਲ ਮੰਤਰ”। ਮੂਲ ਮੰਤਰ ਦੀ ਵਿਆਖਿਆ ਹੈ “ਜਪੁਜੀ ਸਾਹਿਬ”। ਜਪੁਜੀ ਸਾਹਿਬ ਦੀ ਵਿਆਖਿਆ ਹੈ”ਗੁਰੂ ਗ੍ਰੰਥ ਸਾਹਿਬ”। ਕੋਈ ਅਗਿਆਨੀ ਜਾਂ ਅਨਪੜ੍ਹ ਵਿਅਕਤੀ ਵੀ ਸ਼ਬਦ ਗੁਰੂ “ੴ” ਨੂੰ ਅਪਨੇ ਜਿਵਨ ਦਾ ਅਧਾਰ ਬਣਾ ਕੇ ਉਤਮ ਪਦਵੀ ਪ੍ਰਾਪਤ ਕਰ ਸਕਦਾ ਹੈ।
ਗੁਰਮਤਿ, ਸਨਾਤਨ, ਇਸਲਾਮ ਸਾਰੇ ਸੰਸਾਰ ਦੀ ਉਸਾਰੀ ਦਾ ਅਧਾਰ ਸ਼ਬਦ ਮੰਨਿਆ ਗਿਆ ਹੈ। ਵਿਗਿਆਨ ਦੇ ਬਲੈਕ ਹੋਲ ਦਾ ਸਿਧਾਂਤ ਵੀ ਧਮਾਕੇ ਤੇ ਅਧਾਰਿਤ ਹੈ। ਧਮਾਕਾ, ਸ਼ਬਦ ਦਾ ਹੀ ਰੂਪ ਹੈ। ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ,:- ਧਰਮਾਂ ਤੇ ਵਿਗਿਆਨ ਵਿੱਚ ਕਿਸੇ ਨਾਂ ਕਿਸੇ ਰੂਪ ਵਿਚ ਸੰਸਾਰ ਦੀ ਰਚਨਾ ਦਾ ਅਧਾਰ ਸ਼ਬਦ ਮੰਨਿਆ ਹੈ। ਜੇਕਰ “ੴ” (ਸ਼ਬਦ) ਤੋਂ ਅਸੀਂ ਬਨੇ ਹਾਂ ਤਾਂ “ੴ” ਦਾ ਸਾਡੇ ਤੇ, ਸਮਾਜ ਤੇ, ਅਤੇ ਸੰਸਾਰ ਉੱਤੇ ਅੱਜ ਵੀ ਪ੍ਰਭਾਵ ਹੈ। “ੴ” ਨੂੰ ਸਮਰਪਿਤ ਹੋ ਕਰਕੇ ਅਸੀਂ ਸੰਸਾਰ ਨੂੰ ਸੁੰਦਰ, ਸਵਰਗ ਬਣਾ ਸਕਦੇ ਹਾਂ ਅਤੇ “ੴ” ਤੋਂ ਅਵੇਸਲੇ ਹੋਣ ਕਰਕੇ ਖ਼ਵਾਰੀਆਂ ਪੱਲੇ ਪਵੇਗੀ।
ਭੋਤਿਕ ਵਿਗਿਆਨ, ਇਲੇਕਟ੍ਰਿਕ ਅਤੇ ਇਲੇਕਟ੍ਰੋਨਿਕ ਵਿੱਚ ਵੀ “ਓਮ” ਦਾ ਸਿਧਾਂਤ ਪੜਾਇਆ ਜਾਂਦਾ ਹੈ ਜੋ “ੴ” ਦਾ ਭੋਤਿਕ ਰੁਪ ਹੀ ਹੈ।
ਸਰਬ ਰੋਗ ਕਾ ਅਉਖਦੁ ਨਾਮ।। (ੴ), ਮਨ ਤੂੰ ਜੋਤ ਸਰੂਪ ਹੈ ਅਪਨਾ ਮੂਲ ਪਛਾਣ।।(ੴ) ਇਹ ਸਿਰਫ਼ ਪੜ੍ਹਾਈ ਲਈ ਹੀ ਨਹੀਂ ਹੈ ਸਗੋਂ ਸਾਡੀ ਅੱਜ ਦਿਆਂ ਸਾਰੀਆਂ ਪ੍ਰੇਸ਼ਾਨੀਆਂ (ਬਿਜਲੀ, ਪਾਣੀ, ਕਿਸਾਨੀ ਆਦਿਕ) ਦਾ ਹੱਲ “ੴ” ਵਿੱਚ ਹੈ। ਲੋੜ ਹੈ “ੴ” ਨੂੰ ਸਮਝ ਕੇ ਸਮਰਪਿਤ ਹੋਣ ਦੀ।
“ੴ” ਅਧਿਆਤਮ ਹੈ, “ੴ” ਵਿਗਿਆਨ ਹੈ, “ੴ” ਮਾਨਵ ਜਾਤੀ ਦਾ ਇਤਿਹਾਸ ਹੈ। ਕਿਹਾ ਜਾ ਸਕਦਾ ਹੈ, ” ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ।

  • ਜਗਤਾਰ ਸਿੰਘ
  • 192

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਕਿਸਾਨ

Published

on

ਅਸੀਂ ਹੱਕਾਂ ਲਈ ਹਾਂ ਲੜ੍ਹਦੇ,
ਨਾ ਡਰਾਉਂਦੇ ਨਾ ਹੀ ਡਰਦੇ।
ਸਾਡੇ ਬਜੁਰਗ ਸੀ ਬੜ੍ਹੇ ਮਹਾਨ,
ਤਾਹੀਓਂ ਉੱਚੀ ਸਾਡੀ ਸ਼ਾਨ।
ਬੰਜਰਾਂ ਨੂੰ ਉਪਯਾਊ ਬਣਾਇਆ,
ਖੂਨ,ਪਸੀਨਾਂ ਅਸੀਂ ਬਹਾਇਆ।
ਫਿਰਦੇ ਕਬਜਾ ਕਰਨ ਨੂੰ ਵੱਡੇ,
ਤਾਹੀਓਂ ਤਿੰਨੇ ਕਨੂੰਨ ਨੇ ਕੱਢੇ।
ਅਸੀਂ ਖਾਲੀ ਹੱਥ ਨੀ ਜਾਣਾ,
ਜੁਲਮ ਨੂੰ ਕਿੱਦਾਂ ਮੰਨੀਏ ਭਾਣਾ।
ਇੱਕੋ ਝੰਡੇ ਥੱਲੇ ਆਏ,
ਬਾਕੀ ਝੰਡੇ ਪੱਟ ਬਘਾਏ।
ਪਾਰਟੀ ਬਾਜੀਆਂ ਸੱਭੇ ਛੱਡ ਕੇ,
ਵੈਰ ਵਿਰੋਧ ਦਾ ਜਿੰਨ ਜਾ ਕੱਢ ਕੇ।
ਬਣ ਗਏ ਸੱਭੇ ਭਾਈ-ਭਾਈ,
ਸਾਡੀ ਸੁਰਤ ਟਿਕਾਣੇ ਆਈ।
ਜੋਗੇਵਾਲੀਆ ਰੱਖਣਾ ਏਕਾ ਬਣਾਕੇ,
ਲੜ੍ਹਨਾ ਨਹੀਂ ਦਿੱਲੀ ਤੋਂ ਆ ਕੇ।

  • ਗੁਰਪ੍ਰੀਤ ਸਿੰਘ
  • 276

Continue Reading

ਰਚਨਾਵਾਂ ਜਨਵਰੀ 2021

ਇਹਸਾਸ

Published

on

poetry

ਦੀਪਾ ਸਵੇਰੇ ਹੀ ਆਪਣੀ ਘਰਵਾਲ਼ੀ ਨੂੰ ਨਾਲ ਲਈ ਕੇ ਵੱਡੇ ਸ਼ਹਿਰ ਡਾਕਟਰ ਕੋਲ ਚਲਾ ਗਿਆ ਆਪਣੀ ਘਰਵਾਲ਼ੀ ਦੀ ਕੁੱਖ ਚ ਪਾਲ ਰਹੀ ਕੁੜੀ ਦਾ ਕਤਲ ਕਰਵਾਓਣ ਕਿਊ ਕੇ ਦੀਪੇ ਦੇ ਪਹਿਲਾ ਹੀ 2 ਕੁੜੀਆਂ ਸਨ ਤੇ ਹੁਣ ਉਸ ਦੀ ਮਾਂ ਦੀ ਜ਼ਿਦ ਸੀ ਕੇ ਅਸੀਂ ਕੁੜੀ ਨੀ ਰੱਖਣੀ ਸਾਨੂੰ ਪੁੱਤ ਚਾਹੀਦਾ ਉਸ ਦੀ ਘਰਵਾਲ਼ੀ ਨੇ ਬਹੁਤ ਤਰਲੇ ਕੀਤੇ ਕੇ ਏਦਾਂ ਨਾ ਕਰੇ ਪਰ ਦੀਪੇ ਦੀ ਮਾਂ ਨਾ ਮੰਨੀ ਉਹ ਹਸਪਤਾਲ ਪੁਹੰਚ ਚੁੱਕੇ ਸਨ ਡਾਕਟਰ ਨੇ ਇੰਤਜਾਰ ਕਰਨ ਲਈ ਬੋਲ ਕੇ ਬੈਠਾ ਦਿੱਤਾ ਬੈਂਚ ਤੇ ਬੈਠੇ ਬੈਠੇ ਦੀਪੇ ਦੀ ਅੱਖ ਲੱਗ ਗਈ ਤੇ ਉਸ ਦੇ ਸੁਪਨੇ ਵਿਚ ਇਕ ਨੰਨੀ ਸੋਹਣੀ ਜਿਹੀ ਕੁੜੀ ਦੀਪੇ ਨੂੰ ਆਖਣ ਲੱਗੀ ਕੇ ਬਾਪੂ ਤੂੰ ਸਚੀ ਮੈਨੂੰ ਦੁਇਆ ਤੋ ਆਉਣ ਤੋ ਪਹਿਲਾ ਹੀ ਮਾਰ ਦੇਵੇ ਗਾ ਮੈਨੂੰ ਤਾ ਰਬ ਕਹਿੰਦਾ ਸੀ ਕੇ ਤੇਰੀ ਉਮਰ ਬਹੁਤ ਲੰਬੀ ਆ ਬਾਪੂ ਮੈਂ ਵੀ ਜੀਣਾ ਚਉਣੀ ਆ ਬਾਪੂ ਮੈਂ ਤੇਰੇ ਤੇ ਕਦੇ ਬੋਝ ਨਹੀਂ ਬਣਾ ਗਈ ਤੇਰਾ ਹਰ ਸੁਖ ਦੁੱਖ ਵੰਡਾਵਾਂ ਗਈ ਬਾਪੂ ਮੈਂ ਦੁਨੀਆ ਦੇਖਣੀ ਆ ਮੈਂ ਦੁਨੀਆ ਤੇ ਆਉਣਾ ਚਉਣੀ ਆ ਇਸ ਵਿਚ ਦੀਪੇ ਦੀ ਇੱਕੋ ਝਟਕੇ ਅੱਖ ਖੁਲ ਗਈ ਤੇ ਉਸ ਦੀਆਂ ਅੱਖਾਂ ਵਿਚ ਪਾਣੀ ਸੀ ਉਹ ਬਿਨਾਂ ਕੁਜ ਬੋਲਿਆ ਉੱਠਿਆ ਤੇ ਆਪਣੀ ਘਰਵਾਲ਼ੀ ਨੂੰ ਨਾਲ ਲਈ ਕੇ ਪਿੰਡ ਵਾਲੀ ਬੱਸ ਤੇ ਬੈਠ ਗਿਆ

  • ਯਾਦਵਿੰਦਰ ਸਿੰਘ
  • 275

Continue Reading

ਰਚਨਾਵਾਂ ਜਨਵਰੀ 2021

ਕਰੋਨਾ ਕਾਰਨ ਬੰਦ ਹੋੲੇ ਸਕੂਲ ਦੀ ਕਹਾਣੀ ਮੇਰੀ ਕਲਮ ਦੀ ਜੁਬਾਨੀ

Published

on

poetry

ਬੜੀ ਦੇਰ ਤੋਂ ਬੰਦ ਗੇਟ ੲੇ ਮੇਰਾ
ਸੁੰਨਸਾਨ ਨੇ ਲਾੲਿਅਾ ਡੇਰਾ!
ਕਮਰਿਅਾ ਵਿਚ ਧੂੜ ਹੈ ਵੜ ਗਈ,
ਮਿਟੀ ਗੋਡੇ ਗੋਡੇ ਚੜ ਗਈ!
ਫੁੱਲ ਬੂਟੇ ਵੀ ਸਾਰੇ ਮੁਕ ਗਏ.
ਬਿਨ ਪਾਣੀ ਰੁੱਖ ਵੀ ਸੁਕ ਗਏ!
ਟੀਚਰਾਂ ਨੂੰ ਵੇਖਣ ਨੂੰ ਤਰਸਿਅਾ,
ਕੇਹਾ ਕਹਿਰ ਕਰੋਨਾ ਬਰਸਿਅਾ!
ਜਸ਼ਨ. ਵਿਪਨ ਪ੍ਰਭਜੋਤ ਨੀ ਅਾੳੁਦੇ
ਜਤਨ ਮਿਲਨ ਜਸਕਰਨ ਨੀ ਥਿਅਾੳੁਦੇ!
ਸਾਹ ਮੇਰੇ ਸੁਕ ਸੁਕ ਜਾਂਦੇ
ਅਾਨ ਲਾੲੀਨ ਪੜਾਈ ਦਾ ਜਦੋਂ ਰੋਲਾ ਪਾਂਦੇ!
ਬਚਿਅਾਂ ਦੇ ਨਾਲ ਹੋਂਦ ਹੈ ਮੇਰੀ
ਮਿੰਨਤ ਕਰਾਂ ਮੈਂ ਰੱਬਾ ਤੇਰੀ!
ਕਰੋਨਾ ਨੂੰ ਦੂਰ ਭਜਾ ਦੇ,
ਮੇਰੇ ਵਿਹੜੇ ਰੋਣਕਾ ਲਾਦੇ!
ਪਹਿਲਾਂ ਵਾਂਗੂ ਰੋਜ ੲਿਹ ਅਾਵਣ,
ਪੜ ਪੜ ਮੰਜ਼ਿਲਾ ਪਾਵਣ!

  • ਦਵਿੰਦਰ ਸਿੰਘ ਸ਼ੇਖੂਪੁਰ
  • 274

Continue Reading

ਰੁਝਾਨ


Copyright by IK Soch News powered by InstantWebsites.ca