Article - Harjeet Harman | Harjinder Singh jawandha | ik Soch Punjabi
Connect with us [email protected]

ਤੁਹਾਡੀਆਂ ਲਿਖਤਾਂ

ਸਾਫ ਸੁਥਰੀ ਤੇ ਸੱਭਿਆਚਾਰਕ ਗਾਇਕੀ ਦਾ ਸਿਰਨਾਵਾਂ ਹਰਜੀਤ ਹਰਮਨ

Published

on

harjeet harman article

ਹਰਜੀਤ ਹਰਮਨ ਪੰਜਾਬੀ ਗਾਇਕੀ ਦੇ ਆਕਾਸ਼ ਮੰਡਲ ਦਾ ਉਹ ਟਿਮਟਮਾਉਂਦਾ ਤਾਰਾ ਹੈ ਜਿਸ ਦੀ ਚਮਕ ਨੂੰ ਵਕਤ ਦੀ ਕੋਈ ਵੀ ਹਨੇਰੀ ਮੱਧਮ ਨਹੀਂ ਕਰ ਸਕੀ ਤੇ ਇਹ ਤਾਰਾ ਸੰਗੀਤ ਦੀ ਸੂਝ ਰੱਖਣ ਵਾਲੇ ਹਰ ਵਿਹੜੇ ਅੰਦਰ ਬੜੀ ਸ਼ਿੱਦਤ ਨਾਲ ਰੌਸ਼ਨੀ ਬਿਖੇਰਦਾ ਆ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਦੋਦਾ ਦੇ ਜੰਮਪਲ ਅਤੇ ਪਿਤਾ ਸ. ਬਚਿੱਤਰ ਸਿੰਘ ਤੇ ਮਾਤਾ ਸਰਦਾਰਨੀ ਅਮਰਜੀਤ ਕੌਰ ਦੇ ਇਸ ਲਾਡਲੇ ਵਲੋਂ ਹੁਣ ਤਕ ਗਾਏ ਹਰ ਗੀਤ ਨੇ ਹੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਸ ਦੀ ਅਵਾਜ਼ ਵਿੱਚ ਗੰਭੀਰਤਾ, ਸਹਿਜਤਾ ਤੇ ਸਰਲਤਾ ਦਾ ਸੁਮੇਲ ਹੈ। ਹਰਮਨ ਦੀ ਗਾਇਕੀ ਦੀ ਵੱਡੀ ਖ਼ਾਸੀਅਤ ਇਹ ਵੀ ਹੈ ਕਿ ਉਸ ਨੇ ਅੱਜ ਤਕ ਸੱਭਿਆਚਾਰਕ ਤੇ ਸਾਫ ਸੁਥਰੇ ਗੀਤ ਹੀ ਸਰੋਤਿਆਂ ਦੀ ਝੋਲੀ ਪਾਏ ਹਨ ਅਤੇ ਇਹ ਸਿੱਧ ਕਰ ਦਿਖਾਇਆ ਹੈ ਕਿ ਲੱਚਰਤਾ ਦੀ ਹਨੇਰੀ `ਚ ਸਭਿਅਤਾ ਦਾ ਦੀਵਾ ਬਾਲਣ ਵਾਲੇ ਵੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਆਪਣੀ ਗਾਇਕੀ ਵਿਚ ਜਿੱਥੇ ਉਸ ਨੇ ਘਰੇਲੂ ਰਿਸ਼ਤਿਆਂ, ਸਮਾਜਿਕ ਵਿਸ਼ਿਆਂ ਤੇ ਧਾਰਮਿਕ ਸੂਖ਼ਮ-ਭਾਵਨਾਵਾਂ ਨੂੰ ਬਿਆਨ ਕਰਦੀ ਸ਼ਾਇਰੀ ਦੀ ਚੋਣ ਕੀਤੀ, ਉੱਥੇ ਉਸ ਨੇ ਰੁਮਾਂਟਿਕ ਗੀਤਾਂ ਵਿੱਚ ਵੀ ਸੁਹਜ-ਸੁਆਦ ਮੁਕੰਮਲ ਰੂਪ ਵਿੱਚ ਬਰਕਰਾਰ ਰੱਖਿਆ ਹੈ।
ਹਰਮਨ ਦੀ ਗਾਇਕੀ ਨੂੰ ਹਰ ਉਮਰ ਦੇ ਸਰੋਤਿਆਂ ਵਲੋਂ ਪਸੰਦ ਕੀਤਾ ਜਾਂਦਾ ਹੈ। ਇਸ ਦਾ ਕਾਰਨ ਉਸ ਦੀ ਆਵਾਜ਼, ਅੰਦਾਜ਼ ਅਤੇ ਪੰਜਾਬੀ ਦੀ ਧਨੀ ਕਲਮ ਗੀਤਕਾਰ ਸਵ. ਪ੍ਰਗਟ ਸਿੰਘ ਲਿਧੜਾਂ ਵਲੋਂ ਗਾਇਨ ਸਮੱਗਰੀ ਦੀ ਸੁਹਜਮਈ ਕੀਤੀ ਗਈ ਚੋਣ ਵੀ ਹੈ। ਉਸ ਦੀ ਗਾਇਕੀ ਅਤਿਅੰਤ ਗਹਿਰੀ ਹੈ ਜਿਸ ਨੂੰ ਸੁਣ ਕੇ ਅਜੀਬ ਜਿਹਾ ਸਕੂਨ ਪ੍ਰਾਪਤ ਹੁੰਦਾ ਹੈ। ਉਸ ਦਾ ਸੁਰੀਲਾ ਕੰਠ ਤੇ ਸੁੱਚੇ ਬੋਲ ਸਰੋਤਿਆਂ ਨੂੰ ਮੱਲੋਜ਼ੋਰੀ ਕੀਲਣ ਦੀ ਸਮਰੱਥਾ ਰੱਖਦੇ ਹਨ।

ਹਰਮਨ ਵਲੋਂ ਗਾਏ ਕੁੜੀ ਚਿਰਾਂ ਤੋਂ ਵਿਛੜੀ, ਝਾਂਜਰ,ਮਿੱਤਰਾਂ ਦਾ ਨਾਂ ਚਲਦਾ, 302 ਬਣ ਜੂ, ਇੰਤਜਾਰ ਕਰਾਂਗਾ, ਗੱਲ ਦਿਲ ਦੀ ਦੱਸ ਸੱਜਣਾ, ਵੰਡੇ ਹੋਏ ਪੰਜਾਬ ਦੀ ਤਰਾਂ, ਸ਼ਹਿਰ ਤੇਰੇ ਦੀਆਂ ਯਾਦਾਂ, ਕਾਂ ਬੋਲਦਾ, ਚਰਖਾ, ਸੂਰਮਾ, ਚੰਡੋਲ, ਉਸ ਰੁੱਤੇ ਸੱਜਣ ਮਿਲਾਦੇ ਰੱਬ, ਇੰਝ ਨਾ ਕਰੀਂ, ਮੁੰਦਰੀ, ਪਜੇਬਾਂ, ਇਸ ਨਿਰਮੋਹੀ ਨਗਰੀ ਦਾ, ਇੱਕ ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ, ਨੀਂ ਤੂੰ ਸੱਚੀਂਮੁੱਚੀਂ ਲੱਗੇ ਪੰਜਾਂ ਪਾਣੀਆਂ ਦੀ ਹੂਰ, ਸਜਨਾਂ, ਅਸੀਂ ਉਹ ਨਹੀਂ, ਚਾਦਰ, ਸੰਸਾਰ, ਪ੍ਰਦੇਸੀ, ਹੱਸ ਕੇ, ਚੰਨ, ਸ਼ੌਕ ਅਤੇ ਅਵਾਜਾਂ, ਜੱਟੀ, ਤਰੀਕਾਂ, ਮਾਏ ਨੀ ਮਾਏ, ਦਿਲਜਾਨੀ, ਜੱਟ 24 ਕੇਰਟ ਦਾ , ਮਿਲਾਂਗੇ ਜਰੂਰ ਅਤੇ ‘ਦਿਲ ਦੀਆਂ ਫਰਦਾਂ’ ਆਦਿ ਦਰਜਨਾਂ ਹੀ ਗੀਤ ਅਜਿਹੇ ਹਨ ਜੋ ਸਰੋਤਿਆਂ ਦੇ ਮਨਾਂ ਉੱਪਰ ਪੂਰੀ ਤਰਾਂ ਛਾਏ ਹੋਏ ਹਨ।
ਗੀਤਾਂ ਰਾਹੀਂ ਸਰੋਤਿਆਂ ਦੀ ਰੂਹ ਤਕ ਪਹੁੰਚਣ ਵਾਲਾ ਇਹ ਗਾਇਕ ਆਪਣੇ ਗੀਤਾਂ ਰਾਹੀਂ ਸੱਚ ਕਹਿਣ ਦੀ ਦਲੇਰੀ ਰੱਖਦਾ ਹੈ। ਉਸ ਨੇ ਆਪਣੀਆਂ ਟੇਪਾਂ ਵਿੱਚ ਉਸਾਰੂ ਸੋਚ ਦੇ ਗੀਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਸਮਾਜਿਕ ਬੁਰਾਈਆਂ ਤੇ ਵਿਅੰਗਮਈ ਚੋਟ ਕਰਨ ਵਾਲੇ ਗੀਤ ਵੀ ਉਹ ਆਪਣੀ ਐਲਬਮ ਵਿੱਚ ਅਕਸਰ ਸ਼ਾਮਲ ਕਰਦਾ ਹੈ। ਉਸ ਨੇ ਰੁਮਾਂਟਿਕ ਗੀਤ ਵੀ ਗਾਏ ਹਨ ਪਰ ਇਕ ਦਾਇਰੇ ਵਿੱਚ ਰਹਿ ਕੇ ਅਤੇ ਅਸ਼ਲੀਲ ਬੋਲਾਂ ਵਾਲੇ ਗੀਤਾਂ ਨੂੰ ਆਵਾਜ਼ ਦੇਣ ਲਈਉਸ ਦੀ ਜ਼ਮੀਰ ਨੇ ਕਦੇ ਵੀ ਉਸ ਨੂੰ ਇਜ਼ਾਜਤ ਨਹੀ ਦਿੱਤੀ। ਇਸ ਤੋਂ ਇਲਾਵਾ ਹਰਮਨ ਨੇ ਕਦੇ ਵੀ ਆਪਣੇ ਗੀਤਾਂ ਦੇ ਵੀਡਿਓ ਫਿਲਮਾਂਕਣ ਵਿਚ ਵੀ ਅਸ਼ਲੀਲਤਾ ਦਾ ਸਹਾਰਾ ਨਹੀਂ ਲਿਆ।ਦੂਜੇ ਪਾਸੇ ਧਾਰਮਿਕ ਖੇਤਰ ਵਿਚ ਵੀ ਹਰਮਨ ਆਪਣੀਆਂ ਧਾਰਮਿਕ ਐਲਬਮਾਂ ਸਿੰਘ ਸੂਰਮੇ ਅਤੇ ਸ਼ਾਨ ਏ ਕੌਮ ਸਦਕਾ ਚੰਗਾ ਨਮਾਣਾ ਖੱਟ ਚੁੱਕਾ ਹੈ।
ਜੇਕਰ ਹਰਮਨ ਨੂੰ ਮਿਲੇ ਇਨਾਮਾਂ-ਸਨਮਾਨਾਂ ਦੀ ਗੱਲ ਕਰੀਏ ਤਾਂ ਉਸ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਅਨੇਕਾਂ ਸਨਮਾਨ ਮਿਲੇ ਹਨ ਹਨ, ਪਰ ਸਰੋਤਿਆਂ ਦੇ ਦਿਲੀ ਪਿਆਰ ਨੂੰ ਉਹ ਸਭ ਤੋਂ ਵੱਡਾ ਸਨਮਾਨ ਸਮਝਦਾ ਹੈ। ਇੱਕ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਉਹ ਚੰਗੀ ਸੋਚ ਰੱਖਣ ਵਾਲਾ ਨੌਜਵਾਨ ਵੀ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਗਾਇਕੀ ਨੇ ਉਸ ਅੰਦਰ ਨਿਮਰਤਾ, ਸਤਿਕਾਰ ਅਤੇ ਮਿਠਾਸ ਦੇ ਭਾਵਾਂ ਨੂੰ ਭਰਪੂਰ ਕਰ ਦਿੱਤਾ ਹੈ।ਫਿਲਮੀ ਖੇਤਰ ਚ ਹਰਮਨ ਨੇ ਆਪਣੀ ਫਿਲਮ ਪਾਰੀ ਦੀ ਸ਼ੁਰੂਆਤ ਭਾਵੇਂ ਬੱਬੂ ਮਾਨ ਦੀ ਫ਼ਿਲਮਦੇਸੀ ਰੋਮੀਓਤੋਂ ਕੀਤੀ ਸੀ ਪਰ ਬਤੌਰ ਹੀਰੋ ਵਜੋਂ ਉਹ ਆਪਣੀ ਲੰਘੇ ਸਾਲ ਆਈਆਂ ਫਿਲਮਾਂਕੁੜਮਾਈਆਂਅਤੇ ‘ਤੂੰ ਮੇਰਾ ਕੀ ਲੱਗਦਾ’ ਨਾਲ ਬਤੌਰ ਨਾਇਕ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਦਰਸ਼ਕਾਂ ਵਲੋਂ ਹਰਜੀਤ ਹਰਮਨ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਗਿਆ। ।ਦੱਸ ਦਈਏ ਕਿ ਹਰਜੀਤ ਹਰਮਨ ਭਵਿੱਖਚ ਜਲਦ ਹੀ ਹੋਰ ਵੀ ਕਈ ਨਵੇਂ ਗੀਤ ਦਰਸ਼ਕਾਂ ਦੇ ਰੂਬਰੂ ਕਰਨ ਦੀ ਤਿਆਰੀ ਹਨ।ਸੋ ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਦੇ ਸੁਨਿਹਰੀ ਭਵਿੱਖ ਲਈ ਅਜਿਹੇ ਕਲਾਕਾਰਾਂ ਦੀ ਬੇਹੱਦ ਲੋੜ ਹੈ। ਰੱਬ ਕਰੇ, ਉਸ ਦੀ ਉਮਰ ਲੋਕ ਗੀਤਾਂ ਜਿੰਨੀ ਹੋਵੇ।

  • ਹਰਜਿੰਦਰ ਸਿੰਘ ਜਵੰਦਾ 9463828000

Continue Reading
Click to comment

Leave a Reply

Your email address will not be published. Required fields are marked *

ਤੁਹਾਡੀਆਂ ਲਿਖਤਾਂ

ਕਵਿਤਾ

Published

on

punjabi poetry

ਉੱਠਦਿਆਂ ਸਾਰ ਸ਼ੁਰੂ ਕਰੇ ਖਿੱਚਣੀ ਤਿਆਰੀ ਫਿਰ ਅੱਧਾ-ਅੱਧਾ ਘੰਟਾ ਜਾਵੇ ਵਾਲਾਂ ਨੂੰ ਸਵਾਰੀ,
ਨਿੱਤ ਲਾਵੇ ਜੈਲ ਨਾਲੇ ਨਿੱਤ ਲਾਵੇ ਪਰਫਿਊਮ,
ਨਿੱਤ ਕਰਕੇ ਸ਼ੈਤਾਨੀਆਂ ਬਣੇ ਬਹੁਤਾ ਹੀ ਮਾਸੂਮ,
ਪਤਾ ਉਹਨੂੰ ਵੀ ਨਾ ਲੱਗੇ ਪਰ ਹੌਲੀ-ਹੌਲੀ ਜਾਵੇ ਜਿੰਦ ਇਸ਼ਕ ਦੇ ਵਿਹੜੇ ਵਿੱਚ ਪੈਰ ਧਰਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

ਬੁਲਟ ਹੋਵੇ ਮੇਰੇ ਥੱਲੇ ਚੌਵੀ ਘੰਟੇ ਏਹੇ ਸੋਚੇ ਮੰਗੇ ਮਾਪਿਆਂ ਤੋਂ ਪੈਸੇ ਮਾਰ ਮਿੱਠੇ-ਮਿੱਠੇ ਪੋਚੇ,
ਨਿੱਤ ਘੜ ਕੇ ਸਕੀਮਾਂ ਦੱਸੇ ਨਵੇਂ ਹੀ ਕਾਨੂੰਨ,
ਕਰੇ ਐਸ ਨਾਲੇ ਆਖੇ ਹਾਏ ਬੜੀ ਮਾੜੀ ਜੂਨ,
ਕਰੇ ਖੁਦ ਨਾਲ ਗੱਲਾਂ ਆਖੇ ਦੁਨੀਆਂ ਏ ਭੈੜੀ ਮੇਰਾ ਸੋਹਣਾ ਮੁੱਖ ਵੇਖ-ਵੇਖ ਏਨਾ ਕਿਉਂ ਸੜਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਸੱਚੀ ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

ਰਵੇ ਮਸਤੀ ਦੇ ਵਿੱਚ ਨਾ ਕੋਈ ਫ਼ਿਕਰ ਨਾ ਫਾਕਾ ਰੱਖੇ ਲੋਰ ਜੀ ਚੜ੍ਹਾਈ ਲੈ ਹੁਸਨਾਂ ਦਾ ਝਾਕਾ,
ਨਿੱਤ ਕਰਦਾ ਤਰੀਫਾਂ ਨਾਲੇ ਮੋੜਾਂ ਉੱਤੇ ਖੜ੍ਹੇ ਜਿਹੜੀ ਅੱਖਾਂ ਨਾਲ ਘੂਰੇ ਉਹਦੇ ਮੂਰੇ ਜਾ-ਜਾ ਅੜੇ,
ਸੱਚਾ ਹੁੰਦਾ ਉਦੋਂ ਪਿਆਰ ਜਦੋਂ ਸੋਹਣੀ ਸੂਰਤ ਕਿਸੇ ਕੁੜੀ ਦੀ ਵਾਰ-ਵਾਰ ਅੱਖਾਂ ਮੂਰੇ ਆ ਕੇ ਖੜ੍ਹਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਸੱਚੀਂ ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

ਜਦੋਂ ਆਉਂਦੇ ਏਹੇ ਦਿਨ ਬੰਦਾ ਰੱਬ ਵੀ ਬੁਲਾਵੇ ਨਾ ਹੁੰਦਾ ਦੁੱਖ ਉਹ ਬਿਆਨ ਜਦੋਂ ਧੋਖਾ ਕੋਈ ਖਾਵੇ,
ਹੈਰੀ ਝੱਲ ਤਕਲੀਫ਼ ਤੈਨੂੰ ਦਿੱਤੀ ਜੋ ਨਸੀਬਾਂ,
ਕਿੱਦਾਂ ਬੋਲਣ ਗੂੰਗੇ ਗੀਤ ਨੀ ਤੂੰ ਕੱਟੀਆ ਨੇ ਜੀਭਾਂ,
ਕਸਬੇ ਵਾਲੇ ਦੇ ਸਾਹਾਂ ਦੀ ਡੋਰ ਹੱਥੀ ਤੇਰੇ ਫਿਰ ਜਾਣੀ ਜਿਹੜੀ ਸੀ ਚਿਰਾਂ ਤੋਂ ਤੂੰ ਫੜਦੀ,
ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ
ਸੱਚੀਂ ਖੰਭ ਲੱਗ ਜਾਂਦੇ ਜਵਾਨੀ ਜਦੋਂ ਚੜ੍ਹਦੀ।

  • ਹੈਰੀ ਕਸਬਾ

Continue Reading

ਤੁਹਾਡੀਆਂ ਲਿਖਤਾਂ

ਤੂੰ ਸੱਚਾ

Published

on

punjabi poetry

ਹਲਕਿਆਂ ਵਾਂਗ ਤਨਹਾਈ ਵੱਡੇ
ਕਿਉਂ ਸਬਰ ਮੇਰੇ ਦੇ ਖੇਤਾਂ ਨੂੰ,
ਦੀਂਦ ਤੇਰੀ ਦਸਮ ਦੁਆਰੇ ਹੋਣੀ
ਮੈਂ ਲੱਭ ਸਕੀ ਨਾ ਗੇਟਾਂ ਨੂੰ,
ਭਾਗਾਂ ਵਾਲੀ ਕੁੱਲੀ ਦੱਸਦੇ
ਜੀਹਦੇ ਅੰਦਰ ਪੱਕੇ ਤੇਰੇ ਵਾਸਤੇ ਨੇ,
ਤੂੰ ਸੱਚਾ ਤੂੰ ਮਿਲਦਾ ਨੀ ਛੇਤੀ
ਠੱਗ ਮਿਲ ਦੇ ਚਾਰੇ-ਪਾਸੇ ਨੇ,
ਠੱਗ ਮਿਲ ਦੇ ਚਾਰੇ ਪਾਸੇ ਨੇ।

ਤੂੰ ਕਿੱਥੇ ਬਹਿ ਕੇ ਸੁਣਦਾ ਰਹਿੰਦਾ
ਤਾਂਗਾਂ ਦੀਆਂ ਵਿਲਕਦੀਆਂ ਕੂਕਾਂ ਨੂੰ,
ਚੀਸਾਂ ਦੀਆਂ ਝੱਪਟਾਂ ਬਿਰਹੋਂ ਮਾਰੇ
ਦਿਲ ਵਿੱਚ ਉੱਠਦੀਆਂ ਹੂਕਾਂ ਨੂੰ,
ਸਮਝ ਸਾਨੂੰ ਵੀ ਨਾ ਆਵੇ ਮੌਲਾ
ਏਹੇ ਕੈਸੇ ਤੇਰੇ ਅਜਬ ਤਮਾਸ਼ੇ ਨੇ,
ਤੂੰ ਸੱਚਾ ਤੂੰ ਮਿਲਦਾ ਨੀ ਛੇਤੀ
ਠੱਗ ਮਿਲ ਦੇ ਚਾਰੇ-ਪਾਸੇ ਨੇ,
ਠੱਗ ਮਿਲ ਦੇ ਚਾਰੇ ਪਾਸੇ ਨੇ।

ਮੁਕੱਦਰਾਂ ਵਾਲੀ ਫ਼ਕੀਰੀ ਸੱਜਣਾਂ
ਤੂੰ ਦੇਵੇ ਪੱਥਰੋਂ ਘਸ ਬਣੇ ਹੀਰਿਆਂ ਨੂੰ,
ਪਾਕ ਇਸ਼ਕ ਦੀ ਨਿਸ਼ਾਨੀ ਦੱਸਦੇ
ਜੋ ਤਨ ਤੇ ਲੱਗਦੇ ਚੀਰਿਆਂ ਨੂੰ,
ਦੁਖੀ ਦੁੱਖ ਉਨ੍ਹਾਂ ਦੀ ਖ਼ੁਸ਼ੀ ਵੇਖ ਕੇ
ਜਿਨ੍ਹਾਂ ਲੱਭੇ ਦੁੱਖਾਂ ਚੋਂ ਲੁਕੇ ਹਾਸੇ ਨੇ,
ਤੂੰ ਸੱਚਾ ਤੂੰ ਮਿਲਦਾ ਨੀ ਛੇਤੀ
ਠੱਗ ਮਿਲ ਦੇ ਚਾਰੇ-ਪਾਸੇ ਨੇ,
ਠੱਗ ਮਿਲ ਦੇ ਚਾਰੇ ਪਾਸੇ ਨੇ।

ਲੈ ਤੜਫ਼ਾਂ ਦੀ ਕਹੀ ਮੈਂ ਪੂਟਾਂ
ਮਨ ਸਾਧਣ ਲਈ ਭੋਰਿਆਂ ਨੂੰ,
ਮਿੱਧਦੇ ਜਾਣ ਫੁੱਲ ਆਸਾਂ ਵਾਲੇ
ਰੋਕ ਬਿਨਾਂ ਲਗਾਵੋ ਘੋੜਿਆਂ ਨੂੰ,
ਜਾਂ ਕਸਬੇ ਵਾਲੇ ਹੈਰੀ ਦਾ ਪੀਬਣ
ਕੱਢ ਕੇ ਖੂਨ ਜੇ ਚਿਰਦੇ ਪਿਆਸੇ ਨੇ,
ਤੂੰ ਸੱਚਾ ਤੂੰ ਮਿਲਦਾ ਨੀ ਛੇਤੀ
ਠੱਗ ਮਿਲ ਦੇ ਚਾਰੇ-ਪਾਸੇ ਨੇ,
ਠੱਗ ਮਿਲ ਦੇ ਚਾਰੇ ਪਾਸੇ ਨੇ।

  • ਹੈਰੀ ਕਸਬਾ

Continue Reading

ਤੁਹਾਡੀਆਂ ਲਿਖਤਾਂ

ਮਾੜੇ ਕੰਮਾਂ ਦੇ ਮਾੜੇ ਨਤੀਜੇ

Published

on

punjabi poetry

ਜਿਹੜੇ ਅੰਨ੍ਹੇ ਬਣ ਕੇ ਝੂਠੇ,
ਮੰਗਦੇ ਹੱਥੀ ਫਡ਼ ਕੇ ਠੂਠੇ,
ਜਿਹੜੇ ਪਹਿਲਾਂ ਖਾਬ ਦਿਖਾਉਂਦੇ,
ਮੁਡ਼੍ਹਕੇ ਜੜ੍ਹਾਂ ਨੂੰ ਦਾਤੀ ਪਾਉਂਦੇ,
ਜਿਹੜੇ ਦਿਲਾਂ ਦੇ ਅੰਦਰ ਵੜਕੇ,
ਪਿੰਜਰੇ ਪਾਉਂਦੇ ਪੰਛੀ ਫੜ ਕੇ,
ਜਿਹੜੇ ਵਾਲੇ ਚਤਰ ਕਹਾਉਂਦੇ,
ਵੰਡੀਆਂ ਵਿੱਚ ਭਰਾਵਾਂ ਪਾਉਦੇ,
ਜਿਹੜੇ ਯਾਰ ਨੇ ਪੱਗ ਵਟਾਉਦੇ,
ਔਖੇ ਵੇਲੇ ਪਿੱਠ ਦਖਾਉਂਦੇ,
ਜਿਹੜੇ ਮਨਾਂ ਚ, ਰੱਖਣ ਖਾਰਾਂ,
ਮਾਰਦੇ ਉਹੀ ਗੁਜੀਆਂ ਮਾਰਾਂ,
ਜਿਹੜੇ ਆਪਣੇ ਅੱਗੇ ਝੁਕਾਉਂਦੇ,
ਧੱਕੇ ਨਾਲ ਸਲਾਮ ਕਰਾਉਂਦੇ,
ਜਿਹੜੇ ਨਸ਼ਿਆਂ ਦੀ ਲੱਤ ਲਾਉਦੇ,
ਮੋਢੇ ਉੱਤੇ ਧਰ ਚਲਾਉਂਦੇ,
ਜਿਹੜੇ ਚੰਗਾ ਬਣਨਾ ਚਾਹੁੰਦੇ,
ਸਭ ਦਾ ਮਾੜਾ ਉਹੀ ਤਕਾਉਂਦੇ,
ਜਿਹੜੇ ਲੁੱਟਦੇ ਸਾਂਝਾਂ ਪਾ ਕੇ,
ਕਰਨ ਗ਼ਦਾਰੀ ਦੇਸ਼ ਦਾ ਖਾ ਕੇ,
ਜਿਹੜੇ ਪੁੱਤ ਮੂੰਹੋਂ ਪੁਕਾਰਨ,
ਜੰਮਣ ਵਾਲੀ ਮਾਂ ਨੂੰ ਮਾਰਨ,
ਜਿਹੜੇ ਧਰਮਾਂ ਪਿੱਛੇ ਲੜਾਉਂਦੇ,
ਮਾਨਵਤਾ ਦਾ ਖੂਨ ਵਹਾਉਂਦੇ,
“ਹੈਰੀ” ਜਿਹੜੇ ਕਿਸੇ ਨੂੰ ਤੜਫਾਉਣ,
ਆਪ ਵੀ ਨਾ ਕਦੇ ਉਹ ਚੈਨ ਨਾਲ ਸੌਣ,
ਮਾੜੇ ਕੰਮਾਂ ਦੇ ਹੁੰਦੇ ਮਾੜੇ ਨਤੀਜੇ,
“ਉਏ ਬੰਦਿਆ”
ਤੈਨੂੰ ਸਮਝਾਵੇ ਦੱਸ ਕੌਣ,
ਤੈਨੂੰ ਸਮਝਾਵੇ ਦੱਸ ਕੌਣ

  • ਹੈਰੀ ਕਸਬਾ

Continue Reading

ਰੁਝਾਨ


Copyright by IK Soch News powered by InstantWebsites.ca