Punjabi article by gurjinder singh | Punjabi Poetry Competition 2020
Connect with us [email protected]

ਰਚਨਾਵਾਂ ਨਵੰਬਰ 2020

ਸਰਕਾਰ ਖਾਲਸਾ ਦੇ ਅਧੀਨ ਜੰਮੂ ਤੇ ਕਸ਼ਮੀਰ

Published

on

punjabi article

ਸਿੱਖ ਇਤਿਹਾਸ ਦਾ ਜੰਮੂ ਤੇ ਕਸ਼ਮੀਰ ਨਾਲ ਬਹੁਤ ਹੀ ਗਹਿਰਾ ਸਬੰਧ ਹੈ। 17ਵੀ ਸਦੀ ‘ਚ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਦੌਰਾਨ ਕਸ਼ਮੀਰੀ ਪੰਡਤਾਂ ‘ਤੇ ਬੇਸ਼ੁਮਾਰ ਤਸ਼ੱਦਦਾਂ ਢਾਹੀਆਂ ਜਾਣ ਲੱਗੀਆਂ ਸਨ। ਇਨ੍ਹਾਂ ਤਸ਼ੱਦਦਾਂ ਤੋਂ ਬਚਣ ਲਈ ਕਸ਼ਮੀਰੀ ਪੰਡਿਤ ਸਿੱਖ ਧਰਮ ਦੇ ਨੌਵੇਂ ਗੁਰੂ- ਗੁਰੂ ਤੇਗ ਬਹਾਦਰ ਸਾਹਿਬ ਕੋਲ ਮਾਖੋਵਾਲ ਪਹੁੰਚੇ ਅਤੇ ਆਪਣੇ ਧਰਮ ਦੀ ਰਾਖੀ ਲਈ ਫਰਿਆਦ ਕੀਤੀ। ਗੁਰੂ ਜੀ ਨੇ ਇਨ੍ਹਾਂ ਫਰਿਆਦਾਂ ਨੂੰ ਕਬੂਲਦਿਆਂ ਹੋਇਆਂ 1675 ਈ. ‘ਚ ਆਪ ਦਿੱਲੀ ਪਹੁੰਚ ਕੇ, ਮੁਗਲਾਂ ਦੇ ਜ਼ੁਲਮਾਂ ਨੂੰ ਸਹਿੰਦਿਆਂ, ਤਿਲਕ ਤੇ ਜੰਞੂ ਦੀ ਰਾਖੀ ਖਾਤਰ ਆਪਣਾ ਸੀਸ ਕੁਰਬਾਨ ਕਰ ਦਿੱਤਾ ਸੀ।
ਸਰਕਾਰ ਖਾਲਸਾ ਮਹਾਰਾਜਾ ਰਣਜੀਤ ਸਿੰਘ 19ਵੀ ਸਦੀ ਦੇ ਸ਼ੁਰੂਆਤ ‘ਚ ਇੱਕ ਤਾਕਤਵਰ ਮਹਾਰਾਜਾ ਦੇ ਤੌਰ ‘ਤੇ ਉੱਭਰ ਕੇ ਪੰਜਾਬ ਨੂੰ ਇੱਕ ਵਿਸ਼ਾਲ ਰਾਜ ‘ਚ ਬਦਲਣ ਲਈ ਵਚਨਬੱਧ ਸਨ। ਇਸ ਲਈ ਉਨ੍ਹਾਂ ਨੇ 1808 ਈ. ‘ਚ ਜੰਮੂ ‘ਤੇ ਖ਼ਾਲਸਾ ਫ਼ੌਜਾਂ ਚੜ੍ਹਾ ਦਿੱਤੀਆਂ, ਜੋ ਕਿ ਕਈ ਸਾਲਾਂ ਤੋਂ ਰਾਜਪੂਤ ਰਾਜਿਆਂ ਦੇ ਅਧੀਨ ਸੀ। ਸਿੱਖ ਮਿਸਲਾਂ ਨੇ ਵੀ ਜੰਮੂ ਨੂੰ ਆਪਣੇ ਅਧੀਨ ਕਰਨ ਲਈ ਆਪਸ ‘ਚ ਕਈ ਜੰਗਾਂ ਲੜੀਆਂ ਸਨ, ਜਿਨ੍ਹਾਂ ਵਿੱਚੋਂ ਭੰਗੀ, ਕਨ੍ਹੱਈਆ ਅਤੇ ਸ਼ੁੱਕਰਚੱਕੀਆ ਮਿਸਲਾਂ ਪ੍ਰਮੁੱਖ ਸਨ। ਇਸ ਵਾਰ ਮਹਾਰਾਜਾ ਨੇ ਜੰਮੂ ਦੇ ਰਾਜਾ ਜੀਤ ਸਿੰਘ ਖਿਲਾਫ ਮੁਹਿੰਮ ਚਲਾਈ ਅਤੇ ਮਾਮੂਲੀ ਰੋਕ ਉਪਰੰਤ ਜੰਮੂ ਨੂੰ ਆਪਣੇ ਅਧੀਨ ਕਰ ਲਿਆ। ਇਹ ਜਿੱਤ ਮਹਾਰਾਜਾ ਲਈ ਬਹੁਤ ਹੀ ਅਹਿਮ ਸੀ। ਜੰਮੂ ਦੇ ਰਾਜ ਪਰਿਵਾਰ ‘ਚੋ ਹੀ ਡੋਗਰਾ ਭਰਾ- ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਸਨ। ਇਨ੍ਹਾਂ ਭਰਾਵਾਂ ਨੂੰ ਮਹਾਰਾਜਾ ਨੇ ਆਪਣੇ ਲਾਹੌਰ ਦਰਬਾਰ ‘ਚ ਸ਼ਾਮਿਲ ਕਰ ਲਿਆ ਅਤੇ ਜਲਦ ਹੀ ਇਹ ਆਪਣੀ ਸਮਝਦਾਰੀ, ਚਲਾਕੀ ਤੇ ਆਕਰਸ਼ਕ ਸ਼ਖਸੀਅਤ ਦੀ ਬਦੌਲਤ ਦਰਬਾਰ ਦੇ ਉੱਚ ਅਹੁਦਿਆਂ ‘ਤੇ ਵੀ ਪਹੁੰਚ ਗਏ। ਫਲਸਰੂਪ ਮਹਾਰਾਜਾ ਨੇ ਗੁਲਾਬ ਸਿੰਘ ਨੂੰ 1820 ਈ. ‘ਚ ਜੰਮੂ ਦੀ ਜਗੀਰ ਅਤੇ 1822 ਈ. ‘ਚ ਜੰਮੂ ਦਾ ਰਾਜਾ ਐਲਾਨ ਦਿੱਤਾ।
ਕਸ਼ਮੀਰ ਉੱਚੀਆਂ ਪਹਾੜੀਆਂ ਨਾਲ ਘਿਰਿਆ ਹੋਇਆ ਇੱਕ ਅਮੀਰ ਤੇ ਖੂਬਸੂਰਤ ਖਿੱਤਾ ਹੈ। ਇਸ ਨੂੰ 1586 ਈ. ‘ਚ ਮੁਗ਼ਲ ਬਾਦਸ਼ਾਹ ਅਕਬਰ ਨੇ ਜਿੱਤਿਆ ਸੀ, ਉਪਰੰਤ ਇਸ ਨੂੰ 1752 ਈ. ‘ਚ ਅਹਿਮਦ ਸ਼ਾਹ ਅਬਦਾਲੀ ਨੇ ਮੁਗਲਾਂ ਤੋਂ ਜਿੱਤ ਕੇ ਅਫਗਾਨਾਂ ਦੇ ਅਧੀਨ ਕਰ ਲਿਆ ਸੀ। ਅਫਗਾਨਿਸਤਾਨ ਦੇ ਪੂਰਵ ਆਮਿਰ ਸ਼ਾਹ ਸੁਜ਼ਾ ਨੂੰ 1813 ਈ. ‘ਚ ਕਸ਼ਮੀਰ ਦੇ ਗਵਰਨਰ ਅਜ਼ੀਮ ਖ਼ਾਨ ਨੇ ਬੰਦੀ ਬਣਾ ਸ਼ੇਰਗੜ ਕਿਲ੍ਹੇ ‘ਚ ਰੱਖਿਆ ਹੋਇਆ ਸੀ। ਇਸ ਵਕਤ ਵਫ਼ਾ ਬੇਗਮ, ਜੋ ਕਿ ਸ਼ਾਹ ਸੁਜ਼ਾ ਦੀ ਘਰਵਾਲੀ ਸੀ, ਲਾਹੌਰ ‘ਚ ਰਾਜਨੀਤਿਕ ਮਹਿਮਾਨ ਦੇ ਤੌਰ ‘ਤੇ ਰਹਿ ਰਹੀ ਸੀ। ਵਫ਼ਾ ਬੇਗਮ ਨੇ ਆਪਣੇ ਘਰ ਵਾਲੇ ਦੀ ਰਿਹਾਈ ਲਈ ਮਹਾਰਾਜਾ ਅੱਗੇ ਫਰਿਆਦ ਕੀਤੀ ਅਤੇ ਬਦਲੇ ‘ਚ ਕੋਹਿਨੂਰ ਹੀਰਾ ਦੇਣ ਦੀ ਪੇਸ਼ਕਸ਼ ਵੀ ਰੱਖੀ। ਦੂਜੇ ਪਾਸੇ ਅਫਗਾਨਿਸਤਾਨ ਦਾ ਵਜ਼ੀਰ ਫਤਹਿ ਖਾਨ ਵੀ ਸ਼ਾਹ ਸੁਜ਼ਾ ਨੂੰ ਕੈਦ ਕਰਨਾ ਚਾਹੁੰਦਾ ਸੀ, ਪਰ ਇਸ ਲਈ ਉਸ ਨੂੰ ਮਹਾਰਾਜਾ ਦੀ ਮਦਦ ਦੀ ਲੋੜ ਸੀ। ਮਹਾਰਾਜਾ ਨੇ ਦੀਵਾਨ ਮੋਹਕਮ ਚੰਦ ਦੀ ਅਗਵਾਈ ਅੰਦਰ ਖਾਲਸਾ ਫੌਜਾਂ ਨੂੰ ਅਫ਼ਗਾਨ ਫ਼ੌਜਾਂ ਨਾਲ ਮਿਲਾ ਕੇ ਕਸ਼ਮੀਰ ‘ਤੇ ਹਮਲਾ ਕਰਨ ਲਈ ਭੇਜ ਦਿੱਤਾ। ਇਸ ਹਮਲੇ ‘ਚ ਖਾਲਸਾ ਫੌਜਾਂ, ਅਫਗਾਨ ਫੌਜਾਂ ਤੋਂ ਪਹਿਲਾਂ ਸ਼ੇਰਗੜ੍ਹ ਪਹੁੰਚ ਗਈਆਂ ਅਤੇ ਸ਼ਾਹ ਸੁਜ਼ਾ ਨੂੰ ਰਿਹਾਅ ਕਰਾ ਕੇ ਲਾਹੌਰ ਲੈ ਆਈਆਂ। ਇਸ ਇਵਜ਼ ‘ਚ ਮਹਾਰਾਜਾ ਨੂੰ ਬੇਸ਼ਕੀਮਤੀ ਕੋਹਿਨੂਰ ਹੀਰਾ ਪ੍ਰਾਪਤ ਹੋਇਆ। ਅਗਲੇ ਹੀ ਸਾਲ 1814 ਈ. ‘ਚ ਮਹਾਰਾਜਾ ਨੇ ਕਸ਼ਮੀਰ ਨੂੰ ਆਪਣੇ ਰਾਜ ‘ਚ ਸ਼ਾਮਿਲ ਕਰਨ ਲਈ ਦੀਵਾਨ ਰਾਮ ਦਿਆਲ, ਸਰਦਾਰ ਹਰੀ ਸਿੰਘ ਨਲਵਾ, ਜਮਾਂਦਾਰ ਕੁਸ਼ਲ ਸਿੰਘ ਅਤੇ ਨਿਹਾਲ ਸਿੰਘ ਅਟਾਰੀਵਾਲਾ ਦੀ ਅਗਵਾਈ ਅਧੀਨ ਖਾਲਸਾ ਫ਼ੌਜਾਂ ਦੀ ਮੁਹਿੰਮ ਚਲਾ ਦਿੱਤੀ। ਪਰ ਇਹ ਮੁਹਿੰਮ ਜਲਦੀ ਬਰਸਾਤਾਂ, ਅਨਾਜ ਦੀ ਘਾਟ ਅਤੇ ਰਾਜੌਰੀ ਤੇ ਪੁੰਛ ਦੇ ਰਾਜਿਆਂ ਦੇ ਵਿਸ਼ਵਾਸਘਾਤ ਕਾਰਨ ਅਸਫਲ ਹੋ ਗਈ। ਦੁਬਾਰਾ ਕਸ਼ਮੀਰ ਨੂੰ ਅਫ਼ਗਾਨਾਂ ਤੋਂ ਆਜ਼ਾਦ ਕਰਵਾਉਣ ਲਈ ਮਹਾਰਾਜਾ ਨੇ 1819 ਈ. ‘ਚ ਸਰਦਾਰ ਹਰੀ ਸਿੰਘ ਨਲਵਾ, ਮਿਸਰ ਦੀਵਾਨ ਚੰਦ ਤੇ ਖੜਕ ਸਿੰਘ ਦੀ ਅਗਵਾਈ ਅੰਦਰ 12,000 ਤਾਕਤਵਰ ਖ਼ਾਲਸਾ ਫ਼ੌਜ ਭੇਜ ਦਿੱਤੀ। ਇਸ ਵਾਰ ਖਾਲਸਾ ਫੌਜਾਂ ਨੇ ਪਹਿਲਾਂ ਰਾਜੌਰੀ, ਪੁੰਛ ਤੇ ਪੀਰ ਪੰਜਾਲ ਦੇ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ ਅਤੇ ਫਿਰ ਸੋ੫ੀਆ ਦੇ ਰਣ ‘ਚ ਅਫ਼ਗ਼ਾਨਾਂ ਦੀ 5,000 ਫ਼ੌਜ ਨੂੰ ਹਰਾ ਕੇ ਕਸ਼ਮੀਰ ਨੂੰ ਖ਼ਾਲਸਾ ਰਾਜ ਦੇ ਅਧੀਨ ਕਰ ਲਿਆ। ਇਸ ਜਿੱਤ ਦੇ ਨਾਲ ਹੀ ਕਸ਼ਮੀਰ ‘ਚ ਅਫ਼ਗਾਨਾਂ ਦਾ 67 ਸਾਲਾਂ ਦਾ ਰਾਜ ਖਤਮ ਹੋ ਗਿਆ। ਸਿੱਖਾਂ ਦੇ ਕਸ਼ਮੀਰ ‘ਚ ਆਉਣ ਨਾਲ ਸਭ ਤੋਂ ਵੱਧ ਰਾਹਤ ਕਸ਼ਮੀਰੀ ਹਿੰਦੂਆਂ ਅਤੇ ਸ਼ੀਆ ਮੁਸਲਮਾਨਾਂ ਨੂੰ ਹੋਈ ਸੀ, ਕਿਉਂਕਿ ਇਹ ਹਜ਼ਾਰਾਂ ਸਾਲਾਂ ਤੋਂ ਬੇਅੰਤ ਤਸ਼ੱਦਦਾਂ ਦਾ ਸਾਹਮਣਾ ਕਰ ਰਹੇ ਸਨ।

-ਗੁਰਜਿੰਦਰ ਸਿੰਘ

ਰਚਨਾਵਾਂ ਨਵੰਬਰ 2020

ਫੈਲੀ ਹੋਈ ਬਿਮਾਰੀ ਤੇ ਬੇਰੋਜ਼ਗਾਰੀ

Published

on

punjabi article

ਅੱਜ ਦਾ ਯੁੱਗ ਵਿਗਿਆਨ ਦਾ ਹੋਣ ਦੇ ਬਾਵਜੂਦ ਭਾਰਤ ਵੀ ਕਰੋਨਾ ਤੇ ਬੇਰੋਜ਼ਗਾਰੀ ਦੀ ਲਪੇਟ ਚ ਆਇਆ। ਜਿਸ ਦਾ ਇਲਾਜ ਲਾਇਲਾਜ ਹੋ ਗਿਆ।ਹਰ ਕੋਈ ਆਮ ਆਦਮੀ ਕੰਮ ਦੀ ਭਾਲ ਕਰ ਰਿਹਾ ਹੈ। ਦੇਸ਼ ਦਾ ਅੰਨਦਾਤਾ ਸੜਕਾਂ ਤੇ ਮੁਜ਼ਾਹਰੇ ਕਰ ਰਿਹਾ ਹੈ। ਲੋਕ ਮਹਿੰਗਾਈ ਦੀ ਮਾਰ ਖਾ ਰਹੇ ਹਨ। ਹਰ ਆਪਣੇ ਹੱਕਾਂ ਅਲੱਗ ਲੜ ਰਹੇ ਹਨ।ਇਹ ਰੱਬਾ ਮਿਹਰ ਕਰ ਭਾਰਤ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਦੇ।

-ਇੰਦਰ ਮੋਹਣ ਕੌਰ

Continue Reading

ਰਚਨਾਵਾਂ ਨਵੰਬਰ 2020

ਕਿਸਾਨ ਅੰਦੋਲਨ (ਕ੍ਰਾਂਤੀਕਾਰੀ ਛੱਲਾ)

Published

on

punjabi poetry

ਛੱਲਾ ਸੜਕਾਂ ਤੇ ਰੁਲਦਾ,
ਛੱਲਾ ਸੜਕਾਂ ਤੇ ਰੁਲਦਾ,
………….
ਭੇਤ ਹੁਣ ਜਾਂਦਾ ਖੁੱਲਦਾ,
ਇੱਕ ਫਸਲਾਂ ਦੇ ਮੁੱਲ ਦਾ,
ਓਏ ਗੱਲ ਸੁਣ ਛੱਲਿਆ ਦਾਣੇ,
ਕੋਈ ਨਾ ਤੇਰੀ ਪੀੜ ਪਛਾਣੇ।

ਛੱਲਾ ਧਰਨੇ ਲਾਉਂਦਾ
ਛੱਲਾ ਧਰਨੇ ਲਾਉਂਦਾ,
………..
ਵਖ਼ਤ ਸਰਕਾਰਾਂ ਨੂੰ ਪਾਉਂਦਾ,
ਆਪਣੀ ਹੋਂਦ ਬਚਾਉਂਦਾ,
ਓਏ ਗੱਲ ਸੁਣ ਛੱਲਿਆ ਗਹਿਣਾਂ,
ਪੱਲੇ ਕੱਖ ਨਹੀ ਰਹਿਣਾ।

ਛੱਲਾ ਹੋਇਆ ਬਾਗੀ,
ਛੱਲਾ ਹੋਇਆ ਬਾਗੀ,
…………
ਲੀਡਰ ਸਾਰੇ ਹੀ ਦਾਗ਼ੀ,
ਕੌਮ ਹੁਣ ਮੁੜਕੇ ਜਾਗੀ,
ਓਏ ਗੱਲ ਸੁਣ ਛੱਲਿਆ ਮਰਗੇ,
ਧੋਖਾ ਆਪਣੇ ਹੀ ਕਰਗੇ।

ਛੱਲਾ ਅੱਸੀਆਂ ਦਾ ਹੋ ਕੇ,
ਛੱਲਾ ਅੱਸੀਆਂ ਦਾ ਹੋ ਕੇ,
…………..
ਬਈ ਜਾ ਕੇ ਰੇਲਾਂ ਰੋਕੇ,
ਫੇਰ ਨਾ ਮਿਲਣੇਂ ਮੋਕੇ,
ਓਏ ਗੱਲ ਸੁਣ ਛੱਲਿਆ ਪਾਵੇ
ਖੂਨ ਚੋਂ ਗ਼ੈਰਤ ਨਾ ਜਾਵੇ।

ਛੱਲਾ ਹੱਕਾਂ ਲਈ ਲੜਦਾ,
ਛੱਲਾ ਹੱਕਾਂ ਲਈ ਲੜਦਾ,
…………..
ਹੱਥਾਂ ਵਿੱਚ ਝੰਡੇ ਫੜਦਾ,
ਮੂਹਰੇ ਤੋਪਾਂ ਦੇ ਅੜਦਾ,
ਓਏ ਗੱਲ ਸੁਣ ਛੱਲਿਆ ਤਾਰੇ,
ਬਣ ਗਏ ਦੁਸ਼ਮਣ ਨੇ ਸਾਰੇ।

ਛੱਲਾ ਨਹਿਰਾਂ ਦਾ ਪਾਣੀ,
ਛੱਲਾ ਨਹਿਰਾਂ ਦਾ ਪਾਣੀ,
…………..
ਕਿਸੇ ਨਾ ਪੀੜ ਪਛਾਣੀ,
ਹੋ ਜੇ ਨਾਂ ਖ਼ਤਮ ਕਹਾਣੀ,
ਓਏ ਗੱਲ ਸੁਣ ਛੱਲਿਆ ਮਾਨਾਂ,
ਵਾਰਨੀਆ ਪੈਣੀਆਂ ਨੇ ਜਾਂਨਾ।।

-ਜਸਵੀਰ ਮਾਨ

Continue Reading

ਰਚਨਾਵਾਂ ਨਵੰਬਰ 2020

ਅਹਿਮ ਸਵਾਲ

Published

on

punjabi sahit muqabla 2020

ਇਹ ਕੈਸੀ ਅਗਨ ਪਈ ਹੈ ਇਸ ਸ਼ਹਿਰ ਨੂੰ ? ਸੜ ਰਹੀਆਂ ਨੇ ਸਭ ਕਿਤਾਬਾਂ, ਰਾਖ਼ ਹੋ ਰਹੇ ਨੇ ਸਾਰੇ ਫਲਸਫ਼ੇ, ਕਬਰਾਂ ਚੋਂ ਕੱਢ ਕੱਢ ਕੇ ਦੁਬਾਰਾ ਫੂਕੇ ਜਾ ਰਹੇ ਨੇ ‘ਕਲਮਾਂ ਦਾ ਜਾਦੂਗਰ’ , ਭੱਠੀਆਂ ਵਿੱਚ ਮੱਚ ਰਹੇ ਨੇ ਟੁੱਟੀਆਂ ਕਲਮਾਂ ਦੇ ਭੱਥੇ ,ਇਤਿਹਾਸ ਦੇ ਮਹਾਨ ਪਾਤਰ ਤਾਂ ਪਹਿਲਾਂ ਪਹਿਲ ਹੀ ਧੂੰਏਂ ਦੇ ਵਵੰਡਰਾਂ ਚ’ ਖੋ ਗਏ,
ਕੀ ਕਿਸੇ ਕਿਤਾਬ ਦਾ ਕੋਈ ਸਫ਼ਾ ਬਚ ਪਾਏਗਾ? ਇਨ੍ਹਾਂ ‘ਸਿਰਫਿਰੀਆਂ’ ਅੱਗ ਦੀਆਂ ਲਪਟਾਂ ਕੋਲੋਂ, ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਇਹ ਸਭ ਕੁਝ ਹੋ ਰਿਹਾ ਹੈ, ਇਸ ਅਦਿੱਖ ਅੱਗ ਦਾ ਸੇਕ ਇਸ ਸ਼ਹਿਰ ਦੇ ਜਿਉਂਦੇ ਪੁਤਲਿਆਂ ਨੂੰ ਕਿਉਂ ਨੀ ਮਹਿਸੂਸ ਹੁੰਦਾ ? ਭਿਅੰਕਰ ਲਪਟਾਂ ਨੂੰ ਇਸ ਨਗਰੀ ਵੱਲ ਆਉਂਦਿਆਂ ਦੇਖ ਪੰਛੀ ਤਾਂ ਕਦੋਂ ਦੇ ਆਪਣੇ ਆਲ੍ਹਣੇ ਛੱਡ ਕੇ ਚਲੇ ਗਏ ਕਿਉਂਕਿ ਉਹ ਜਾਣਦੇ ਸਨ ਕਿ ਇਹ ਬੇਰਹਿਮ ਅਗਨ-ਆਂਧੀ ਹਰੇ ਭਰੇ ਖਜ਼ਾਨੇ ਵੀ ਸਾੜ ਸੁੱਟੇਗੀ , ਹੋਰ ਕੀ ਕਾਰਨ ਰਿਹਾ ਹੋਵੇਗਾ?

ਪਵਿੱਤਰ ਗ੍ਰੰਥਾਂ ਨੂੰ ਤਾਂ ਅਸੀਂ ਬੰਦ ਕਰਕੇ ਕਦੋਂ ਦੇ ਮੱਥੇ ਟੇਕ ਦਿੱਤੇ ਹਨ , ” ਦੇਖੇਓ, ਜੇ ਇਹਨਾਂ ਨੂੰ ਛੂਹਿਆ ਤਾਂ ਇਹ ਅਪਵਿੱਤਰ ਹੋ ਜਾਣਗੇ ” !
ਪਤਾ ਨਹੀਂ ਕਿਹੜੇ ਸ਼ੈਤਾਨਾਂ ਨੇ ਸਾਡੇ ਖਾਲੀ ਜਹਿਨਾ ਅੰਦਰ ਇਹ ਗੱਲ ਵਾੜ ਦਿੱਤੀ ? ਉਹ ਗ੍ਰੰਥ ਤਾਂ ਉਦੋਂ ਦੇ ਹੀ ਧੁਖ਼ ਰਹੇ ਹਨ, ਕਾਸ਼ ਕਿਤੇ ਜੇ ਮਹਾਨ ਪਾਕ ਪਵਿੱਤਰ ਗ੍ਰੰਥਾਂ ਨੂੰ ਇਸ ਖਿੱਤੇ ਦੇ ਲੋਕਾਂ ਨੇ ਪੜ ਕੇ ਵਿਚਾਰਿਆ ਹੁੰਦਾ ਤਾਂ ਹਾਲਤ ਤਰਸਯੋਗ ਨਾ ਹੁੰਦੀ, ਹੁਣ ਪਤਾ ਨਹੀਂ ਕੀ ਹਸ਼ਰ ਹੋਵੇਗਾ ਇਸ ਸ਼ਹਿਰ ਦਾ ?

ਇੱਕ ਗੱਲ ਤਾਂ ਤੈਅ ਹੈ ਕਿ ਇਕੱਲੇ ਅੱਗ ਲਾਉਣ ਵਾਲਿਆਂ ਦੀ ਹੀ ਰੂਹ ਸੜੀ ਬਲੀ ਨਹੀਂ ਹੈ, ਇੱਥੇ ਤਾਂ ਜਿਉਂਦੇ ਰਹਿਣ ਦੀ ਪਹਿਲੀ ਸ਼ਰਤ ਹੀ “ਆਪਣੀ ਆਤਮਾ ਦੀ ਖ਼ੁਦ ਬਲੀ ਦੇਣੀ ਹੈ” । ਤਾਂਹੀ ਇਸ ਸ਼ਹਿਰ ਚੋਂ ਇੰਨੀ ਸੜਾਦ ਬਦਬੂ ਆਉਂਦੀ ਹੈ , ਇਸੇ ਕਰਕੇ ਸਭ ਇੱਕੋ ਜਿਹੇ ਲੱਗਦੇ ਨੇ “ਬੇ-ਰੂਹੇ” , ਕਿਉਂਕਿ ਜ਼ਮੀਰਾਂ ਵਾਲਿਆਂ, ਰੂਹਾਂ ਵਾਲਿਆਂ ਨੂੰ ਸੂਲੀ ਇਸ ਨਗਰੀ ਦੇ ਸੰਵਿਧਾਨ ਵਿੱਚ ਵਿਸ਼ੇਸ਼ ਤੌਰ ਤੇ ਅੰਕਿਤ ਹੈ, ਤੇ ਪੁਰਾਣਾ ਦਸਤੂਰ ਵੀ ਹੈ ।
ਹਾਲ ਦੀ ਘੜੀ ਜਾਂ ਭਵਿੱਖ ਵਿੱਚ, ਕੀ ਇਸ ਸ਼ਹਿਰ ਦੇ ਕਿਸੇ ਬਸ਼ਿੰਦੇ ਦੀ ਜ਼ਮੀਰ ਜਾਗ ਸਕੇਗੀ?
ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

-ਗੁਰਪ੍ਰੀਤ ਸਿੰਘ

Continue Reading

ਰੁਝਾਨ