Sardar Bhagat Singh- Gagandeep Singh | Punjabi Poetry on Life
Connect with us [email protected]

ਰਚਨਾਵਾਂ ਜਨਵਰੀ 2021

ਸਰਦਾਰ ਭਗਤ ਸਿੰਘ

Published

on

bhagat singh article

ਸੱਤ ਸ਼੍ਰੀ ਆਕਾਲ
ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਬਹੁਤ ਸਾਰੇ ਯੋਧਿਆਂ ਨੇ ਭਾਰਤ ਦੀ ਆਜ਼ਾਦੀ ਦੀ ਜੰਗ ਵਿਚ ਹਿੱਸਾ ਲਿਆ ਅਤੇ ਦੇਸ਼ ਲਈ ਕੁਰਬਾਨ ਹੋ ਗਏ ਅਤੇ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਉਨ੍ਹਾਂ ਦਾ ਨਾਮ ਲਿਖਿਆ ਗਿਆ ਬ੍ਰਿਟਿਸ਼ ਸਾਮਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸ਼ਿਵਾ ਜੀ ਤੇ ਰਾਣਾ ਪ੍ਰਤਾਪ ਵਰਗਿਆਂ ਦੀ ਦੇਸ਼ ਭਗਤੀ ਦੇ ਕਾਰਨਾਮਿਆਂ ਨੂੰ ਭਲਾ ਕੌਣ ਭੁਲਾ ਸਕਦਾ ਹੈ ? ਜਦੋਂ ਭਾਰਤ ਬ੍ਰਿਟਿਸ਼ ਸਾਮਰਾਜ ਦੇ ਅਧੀਨ ਸੀ ਤਾਂ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਇੱਕ ਲੰਮਾ ਸੰਘਰਸ਼ ਕੀਤਾ ਸਰਦਾਰ ਭਗਤ ਸਿੰਘ ਵੀ ਉਨ੍ਹਾਂ ਮਹਾਨ ਯੋਧਿਆਂ ਵਿਚੋਂ ਇਕ ਸੀ।

ਜਨਮ ਤੇ ਵਿਰਸਾ – ਸਰਦਾਰ ਭਗਤ ਸਿੰਘ ਦਾ ਪਿਤਾ ਕਿਸ਼ਨ ਸਿੰਘ ਕਾਂਗਰਸ ਦਾ ਉੱਘਾ ਲੀਡਰ ਸੀ ਪਗੜੀ ਸੰਭਾਲ ਜੱਟਾ ਲਹਿਰ ਦਾ ਪ੍ਰਸਿੱਧ ਆਗੂ ਸਰਦਾਰ ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ । ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਚੱਕ ਨੰਬਰ ਇੱਕ ਸੌ ਪੰਜ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਖੱਟਕੜ ਕਲਾਂ ਜ਼ਿਲ੍ਹਾ ਜਲੰਧਰ ਉਸ ਦਾ ਜੱਦੀ ਪਿੰਡ ਸੀ ।
ਬਚਪਨ ਵਿੱਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਉੱਪਰ ਬਹੁਤ ਅਸਰ ਪਾਇਆ ਫਿਰ ਇੱਕ ਪਾਸੇ ਗੁਰਦੁਆਰਾ ਲਹਿਰ ਤੇ ਦੂਜੇ ਪਾਸੇ ਗਾਂਧੀ ਜੀ ਦੀ ਨਾ ਮਿਲਵਰਤਨ ਲਹਿਰ ਚੱਲ ਪਈ ।ਇਸ ਸਮੇਂ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦਾ ਸੀ । 1925 ਵਿੱਚ ਸਰਦਾਰ ਭਗਤ ਸਿੰਘ ਸੁਖਦੇਵ ਭਗਵਤੀ ਚਰਨ ਤੇ ਧਨਵੰਤਰੀ ਆਦਿ ਨੇ ਨੌਜਵਾਨ ਭਾਰਤ ਸਭਾ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ ।

ਸਾਂਡਰਸ ਨੂੰ ਮਾਰਨਾ – ਫਿਰ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ ਇਸ ਸਮੇਂ ਸਕਾਟ ਦੀ ਥਾਂ ਸਾਂਡਰਸ ਮੋਟਰਸਾਈਕਲ ਉੱਪਰ ਘਰ ਨੂੰ ਜਾ ਰਿਹਾ ਸੀ ਰਾਜਗੁਰੂ ਤੇ ਭਗਤ ਸਿੰਘ ਦੀਆਂ ਗੋਲੀਆਂ ਨਾਲ ਉਹ ਚਿੱਤ ਹੋ ਗਿਆ ਉਹ ਗੋਲੀਆਂ ਚਲਾਉਂਦੇ ਹੋਏ ਬਚ ਕੇ ਨਿਕਲ ਗਏ । ਉਸੇ ਰਾਤ ਭਗਤ ਸਿੰਘ ਤੇ ਰਾਜਗੁਰੂ ਕਲਕੱਤੇ ਲਈ ਗੱਡੀ ਚੜ੍ਹ ਗਏ ਤੇ ਪੁਲਸ ਦੇ ਹੱਥ ਨਾ ਆਏ ।

ਅਸੈਂਬਲੀ ਵਿੱਚ ਬੰਬ ਸੁੱਟਣਾ – ਫਿਰ ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ ਤੇ ਅੱਠ ਅਪ੍ਰੈਲ ਉੱਨੀ ਸੌ ਉਨੱਤੀ ਨੂੰ ਭਗਤ ਸਿੰਘ ਤੇ ਬੀ ਕੇ ਦੱਤ ਨੇ ਧਮਾਕੇ ਵਾਲੇ ਦੋ ਬੰਬ ਅਸੈਂਬਲੀ ਵਿੱਚ ਸੁੱਟੇ ਸਭ ਪਾਸੇ ਜਾਨਾਂ ਬਚਾਉਣ ਲਈ ਭਾਜੜ ਮੱਚ ਗਈ ਭਗਤ ਸਿੰਘ ਤੇ ਦੱਤ ਉੱਥੋਂ ਭੱਜੇ ਨਾ ਸਗੋਂ ਉਨ੍ਹਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ ।ਉਨ੍ਹਾਂ ਦੇ ਅਸੈਂਬਲੀ ਵਿੱਚ ਸੁੱਟੇ ਇਸ ਤਿਉਹਾਰ ਉੱਪਰ ਲਿਖਿਆ ਹੋਇਆ ਸੀ ਕਿ ਉਹਨਾਂ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸਗੋਂ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਸੁੱਟੇ ਸਨ ।

ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰੱਚ ਕੇ ਬੰਬ ਸੁੱਟਣ ਦੇ ਦੋਸ਼ ਵਿੱਚ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਫਿਰ ਉਨ੍ਹਾਂ ਜੇਲ੍ਹ ਵਿੱਚ ਦਰੋਗਿਆਂ ਦੇ ਬੁਰੇ ਸਲੂਕ ਵਿਰੁੱਧ ਭੁੱਖ ਹੜਤਾਲ ਕਰ ਦਿੱਤੀ ।

ਫਾਂਸੀ ਦੀ ਸਜ਼ਾ – ਭਗਤ ਸਿੰਘ ਹੋਰਾਂ ਉੱਤੇ ਸਾਂਡਰਸ ਦੇ ਕਤਲ ਦਾ ਮੁਕੱਦਮਾ ਵੀ ਚੱਲ ਰਿਹਾ ਸੀ ਅੰਗਰੇਜ਼ਾਂ ਦੀ ਬਣਾਈ ਸਪੈਸ਼ਲ ਅਦਾਲਤ ਸਾਹਮਣੇ ਭਗਤ ਸਿੰਘ ਹੋਰ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਉਤੋਂ ਪਰਦਾ ਲਾਇਆ ਆਪ ਨੇ ਆਪਣੇ ਮੁਕੱਦਮੇ ਸਮੇਂ ਬੜੀ ਨਿਡਰਤਾ ਦਾ ਸਬੂਤ ਦਿੱਤਾ ਤੇ ਆਪ ਆਮ ਕਰਕੇ ਗਾਇਆ ਕਰਦੇ ਸਨ

“ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ “

ਅਦਾਲਤ ਨੇ 7 ਅਕਤੂਬਰ 1930 ਨੂੰ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਇਸ ਸਮੇਂ ਗਾਂਧੀ ਜੀ ਦਾ ਲੂਣ ਦਾ ਮੋਰਚਾ ਚਲ ਰਿਹਾ ਸੀ ਗਾਂਧੀ ਇਰਵਨ ਸਮਝੌਤੇ ਨਾਲ ਇਹ ਮੋਰਚਾ ਖਤਮ ਹੋ ਗਏ ਹੁਣ ਲੋਕ ਇਹ ਆਸ ਕਰਦੇ ਸਨ ਕਿ ਹੋਰਨਾਂ ਕੈਦੀਆਂ ਨਾਲ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਵੀ ਛੱਡ ਦਿੱਤੇ ਜਾਣਗੇ ਇਸ ਸਮੇਂ ਲੋਕ ਬੜੇ ਜੋਸ਼ ਵਿੱਚ ਸਨ । ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਡਰਦਿਆਂ 23 ਮਾਰਚ ਨੂੰ 1931 ਨੂੰ ਰਾਤ ਵੇਲੇ ਹੀ ਉਨ੍ਹਾਂ ਨੂੰ ਫਾਂਸੀ ਲਾਇਆ ਤੇ ਲੋਥਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ ਪਾਸਿਓਂ ਚੋਰ ਦਰਵਾਜ਼ੇ ਥਾਣੀਂ ਕੱਢ ਕੇ ਫਿਰੋਜ਼ਪੁਰ ਪਹੁੰਚਾ ਦਿੱਤੀਆਂ ਤਿੰਨਾਂ ਦੀ ਇਕੱਠੀ ਚਿਖਾ ਬਣਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਸੜੀਆਂ ਲਾਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿੱਚ ਰੋੜ ਦਿੱਤਾ

  • ਗਗਨਦੀਪ ਸਿੰਘ
  • 52

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca