Zindgi Jeon Da hunar- Channi Chahal | Best Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਜਿੰਦਗੀ ਜਿਓਣ ਦਾ ਹੁਨਰ

Published

on

ik soch article

ਆਪਣੇ ਮਨ ਦੇ ਅੰਦਰ ਵੱਸਦੇ ਬੱਚੇ ਨੂੰ ਹਮੇਸ਼ਾ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰੋ । ਬੜੇ ਖੁਸ਼ ਰਹੋਗੇ । ਯਾਦ ਕਰੋ ਜਦੋਂ ਬੱਚੇ ਸੀ ਦਿਮਾਗ ਤੋਂ ਨਹੀਂ ਦਿਲ ਤੋਂ ਜਿਉਂਦੇ ਸੀ । ਖੇਡਦੇ ਸਮੇਂ ਵੱਜੀ ਸੱਟ ਸਿਰਫ ਇਹ ਕਹਿਣ ਤੇ ਭੁੱਲ ਜਾਂਦੇ ਸੀ , ਆਹ ਵੇਖ ਕੀੜੀ ਦਾ ਆਟਾ ਡੁੱਲ ਗਿਆ ।ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਨ ਹੀ ਵੱਡੇ ਹੋ ਜਾਣਾ ਹੈ ।
ਜਿਹੜੇ ਇਨਸਾਨ ਖੁਲਦਿਲੀ ਨਾਲ ਜਿੰਦਗੀ ਨਹੀਂ ਜਿਉਂਦੇ ਉਹਨਾਂ ਦੇ ਮਨ ਚ ਬੁੱਢੇ ਹੋਣ ਦਾ ਜਾ ਮਰਨ ਦਾ ਡਰ ਘਰ ਕਰ ਜਾਂਦਾ ਹੈ ਨੂੰ। ਐਸਾ ਅਕਸਰ ਉਹਨਾਂ ਲੋਕਾਂ ਨਾਲ ਹੁੰਦਾ ਜਿਹੜੇ ਤੰਗਦਿਲ ਨਾਲ ਜਿੰਦਗੀ ਜਿਉਂਦੇ ਨੇ । ਐਸੇ ਲੋਕ ਆਪਣੇ ਆਪ ਨੂੰ ਕਦੇ ਤਰਜੀਹ ਨਹੀਂ ਦਿੰਦੇ ਨਾ ਕਦੇ ਆਪਣੇ ਮਨ ਦੀ ਗੱਲ ਸੁਣਦੇ ਹਨ । ਇਹ ਦੂਜਿਆਂ ਲਈ ਜਿਉਂ ਕੇ ਹੀ ਤੁਰ ਜਾਂਦੇ ਹਨ। ਪੈਸਾ ਜੋੜਨ ਦੀ ਦੌੜ ,,ਬੱਚੇ ਸੈਟ ਕਰਨ ਦੀ ਫ਼ਿਕਰ ਬੱਚਿਆਂ ਲਈ ਵੱਡੀਆਂ ਕਾਰਾਂ ਤੇ ਵੱਡੀਆਂ ਕੋਠੀਆਂ ਖਰੀਦਦੇ ਇਹ ਜਿੰਦਗੀ ਜਿਉਂਦੇ ਹੀ ਨਹੀਂ ਬਲਕਿ ਜਿੰਦਗੀ ਇਹਨਾਂ ਨੂੰ ਜਿਉਂ ਕੇ ਰਾਹੇ ਲਗਦੀ ਹੈ। ਬੁਢੇਪੇ ਚ ਉਸ ਕੋਠੀ ਚ ਇਨਾਂ ਲਈ ਇਕ ਕਮਰਾ ਵੀ ਨਹੀਂ ਹੁੰਦਾ ।
ਖ਼ੁਸ਼ੀਆਂ ਕਿਤੋਂ ਮੁੱਲ ਨਹੀਂ ਮਿਲਦੀਆਂ ਸਾਡੇ ਦਰਮਿਆਨ ਹੀ ਹੁੰਦੀਆਂ ਨੇ । ਨਿੱਕੀਆਂ ਨਿੱਕੀਆਂ ਜਿੰਨਾ ਨੂੰ ਜੋੜ ਕੇ ਅਸੀਂ ਕਿਸਮਤ ਦੇ ਧਨੀ ਬਣ ਸਕਦੇ ਹਾਂ ਕਿਉਕਿ ਇੱਕ ਵਕਤ ਅਜਿਹਾ ਆਉਂਦਾ ਜਦੋਂ ਕਮਾਇਆ ਪੈਸਾ ਨਹੀਂ ਬਲਕਿ ਕਮਾਏ ਦੋਸਤ ਕੰਮ ਆਉਂਦੇ ਹਨ। ਇੱਕ ਵਕ਼ਤ ਸੀ ਜਦੋਂ ਤੁਹਾਡੇ ਕੋਲ ਬਹੁਤ ਹੀ ਖਾਸ ਲੋਕ ਸੀ ਤੁਸੀ ਵਕ਼ਤ ਨਾ ਹੋਣ ਦੀ ਦੁਹਾਈ ਦਿੰਦੇ ਰਹੇ ਤੇ ਦੇਖੋ ਸਮੇਂ ਦਾ ਰੰਗ ਹੁਣ ਤੁਹਾਡੇ ਕੋਲ ਵਕ਼ਤ ਹੀ ਵਕ਼ਤ ਹੈ ਪਰ ਹੁਣ ਉਸ ਵਕ਼ਤ ਨੂੰ ਵੰਡਣ ਵਾਲਾ ਕੋਈ ਨਹੀਂ ਰਿਹਾ । ਜਿਹੜੇ ਅਖੌਤੀ ਆਪਣਿਆਂ ਲਈ ਤੁਸੀ ਗਧੇ ਵਾਂਗ ਜਿੰਦਗੀ ਦਾ ਭਾਰ ਢੋਂਦੇ ਰਹੇ ਓਹਨਾ ਨੂੰ ਤੁਹਾਡੇ ਨਾਲ ਨਾ ਤੁਹਾਡੇ ਕੰਮ ਨਾਲ ਤੇ ਤੁਹਾਡੇ ਪੈਸੇ ਨਾਲ ਪਿਆਰ ਸੀ । ਨਿਰਸਵਾਰਥ ਮੋਹ ਤੇ ਤੁਸੀ ਅਪਣਾਇਆ ਹੀ ਨਹੀਂ ਸੀ । ਜਦੋਂ ਤੱਕ ਜਿੰਦਗੀ ਦੀ ਇਸ ਸੱਚਾਈ ਦੇ ਰੂਬਰੂ ਹੋਏ ਓਦੋਂ ਤੱਕ ਤੇ ਜਿੰਦਗੀ ਤੁਹਾਨੂੰ ਜਿਉਂ ਕੇ ਤੁਰਨ ਵਾਲੀ ਹੋ ਚੁੱਕੀ । ਜਿਉਣਾ ਸਿੱਖੋ ਪਰ ਇਨਾ ਵੀ ਨਾ ਸਿੱਖੋ ਕਿ ਜਦੋਂ ਤੱਕ ਸਿਖੋਂ ਓਦੋਂ ਤੱਕ ਜਿੰਦਗੀ ਹੀ ਮੁੱਕ ਜਾਵੇ ।
ਆਪਣੀ ਜਿੰਦਗੀ ਜਿਉਣ ਲਈ ਦੂਜਿਆਂ ਦੀ ਪਰਵਾਹ ਕਰਨਾ ਛੱਡ ਦਿਓ । ਓਹ ਕਰੋ ਜੋਂ ਤੁਸੀ ਚਾਹੁੰਦੇ ਹੋ ਜੋ ਤੁਹਾਡਾ ਦਿਲ ਚਾਹੁੰਦਾ ਹੈ । ਅਗਰ ਚਿਹਰੇ ਤੇ ਝੁਰੜੀਆਂ ਨੇ ਤਾਂ ਕੀ ਖੂਬਸੂਰਤੀ ਕਿਸੇ ਉਮਰ ਦੀ ਮੋਹਤਾਜ ਨਹੀਂ । ਅਗਰ ਵੱਧ ਚੁੱਕੀ ਉਮਰ ਨਾਲ ਥੋੜਾ ਵਜਨ ਵੱਧ ਗਿਆ ਤਾਂ ਜਰੂਰੀ ਨਹੀਂ ਕਿ ਸੋਹਣੇ ਦਿਸਣ ਲਈ ਪਤਲੇ ਹੋਣਾ ਜਰੂਰੀ ਹੈ । ਸੁੰਦਰਤਾ ਮਨ ਦੀ ਹੁੰਦੀ ਹੈ ਤਨ ਦੀ ਨਹੀਂ । ਬੁੱਢੇ ਤੁਸੀ ਓਦੋਂ ਹੋਵੋਗੇ ਜਦੋਂ ਤੁਸੀ ਆਪਣੇ ਆਪ ਨੂੰ ਬੁੱਢੇ ਮੰਨ ਬੈਠੇ । ਲੋਕਾਂ ਦੇ ਕਹਿਣ ਤੇ ਆਪਣੇ ਆਪ ਨੂੰ ਖ਼ਾਕੀ ਕਪੜਿਆਂ ਚ ਕੈਦ ਨਾ ਕਰੋ । ਇਸ ਤਰ੍ਹਾਂ ਕਰਕੇ ਤੁਸੀ ਅਪਣੀਆਂ ਰੀਝਾਂ ਦਾ ਗਲਾ ਘੁੱਟ ਰਹੇ ਹੋਵੋਗੇ । ਜਿੰਦਗੀ ਵਾਰ ਵਾਰ ਨਹੀਂ ਮਿਲਦੀ ਇਕੋ ਵਾਰ ਮਿਲਦੀ ਹੈ ।ਮੁੱਹਬਤ ਦੀ ਤਲਾਸ਼ ਕਰੋ । ਜਿੰਦਗੀ ਕੁਲਫੀ ਵਾਂਗ ਹੈ ਚਾਹੇ ਖਾ ਲਓ ਜਾ ਹੱਥ ਚ ਲੈਕੇ ਘੁੰਮਦੇ ਰਹੋ ਖੁਰ ਤਾਂ ਜਾਵੇਗੀ ਹੀ ।
ਅਗਰ ਅਸੀਂ ਜਿੰਦਗੀ ਜੀਅ ਭਰਕੇ ਜੀਵੀ ਹੋਵੇ ਤਾਂ ਸਾਨੂੰ ਬੁਢੇਪੇ ਤੋਂ ਜਾ ਮੌਤ ਤੋਂ ਡਰ ਨਹੀਂ ਲੱਗੇਗਾ। ਡਰ ਤਾਂ ਲੱਗੇਗਾ ਜਦੋਂ ਸਾਨੂੰ ਮਹਿਸੂਸ ਹੋਵੇਗਾ ਕਿ ਅਸੀਂ ਜਿੰਦਗੀ ਜੀਵੀ ਹੀ ਨਹੀਂ। ਸਮੁੰਦਰ ਵਿੱਚ ਸਿੱਪੀਆਂ ਘੋਗੇ ਤੇ ਸੁੱਚੇ ਮੋਤੀ ਹੁੰਦੇ ਹਨ । ਅਸੀਂ ਤਹਿ ਕਰਨਾ ਅਸੀਂ ਕੀ ਚੁਣਦੇ ਹਾਂ । ਇਸੇ ਤਰ੍ਹਾਂ ਜਿੰਦਗੀ ਬਹੁਤ ਚੀਜਾਂ ਦਾ ਸੁਮੇਲ ਹੈ । ਇਹ ਸਾਡੀ ਮਰਜੀ ਹੈ ਅਸੀ ਕਾਂ ਕਾਂ ਚੁਣਦੇ ਹਾਂ ਜਾ ਪਿਆਰ ਮੁਹੱਬਤ ।
ਅਗਰ ਤੁਹਾਨੂੰ ਲਗਦਾ ਹੈ ਕਿ ਸਹੀ ਵਕ਼ਤ ਆਵੇਗਾ ਤੇ ਤੁਸੀ ਆਪਣੇ ਮਨ ਦੇ ਅਰਮਾਨ ਪੂਰੇ ਕਰੋਗੇ ਤਾਂ ਤੁਸੀ ਗਲਤ ਹੋ । ਬੀਤ ਚੁੱਕਿਆ ਸਮਾਂ ਵਾਪਸ ਨਹੀਂ ਆਉਣਾ ਤੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਆਵੇਗਾ ਜਾ ਨਹੀਂ ਸੋ ਇਹ ਦੋਨੇ ਸਮੇਂ ਸਾਡੇ ਨਹੀਂ ਹਨ । ਸਾਡਾ ਸਿਰਫ ਵਰਤਮਾਨ ਹੈ ਜਿਸਨੂੰ ਅਸੀ ਜਾ ਤੇ ਉਸ ਕੱਲ ਲਈ ਖਰਾਬ ਕਰ ਰਹੇ ਹਾਂ ਜੋਂ ਬੀਤ ਚੁੱਕਾ ਜਾ ਫਿਰ ਉਸ ਲਈ ਜਿਹੜਾ ਪਤਾ ਨਹੀਂ ਆਵੇਗਾ ਜਾ ਨਹੀਂ ।
ਕਦੇ ਕਿਸੇ ਲਈ ਆਪਣੇ ਆਪ ਨੂੰ ਬਦਲੋ ਨਾ ਤੁਸੀ ਆਪਣੀ ਜਿੰਦਗੀ ਜਿਓਣ ਆਏ ਹੋ ਕਿਸੇ ਦਾ ਮਨੋਰੰਜਨ ਕਰਨ ਨਹੀਂ ਆਏ । ਆਪਾਂ ਠੇਕਾ ਥੋੜਾ ਲਿਆ ਹੋਇਆ ਹੈ ਸਭ ਨੂੰ ਖੁਸ਼ ਕਰਨ ਦਾ । ਦੂਜਿਆਂ ਦਾ ਮਨੋਰੰਜਨ ਕਰਨ ਨੂੰ ਅਸੀ ਜੋਕਰ ਥੋੜਾ ।ਵੈਸੇ ਹੀ ਹੀ ਅਸੀਂ ਸਭ ਨੂੰ ਖੁਸ਼ ਕਰ ਹੀ ਨਹੀਂ ਸਕਦੇ ਏਥੇ ਤਾਂ ਲੋਕ ਰੱਬ ਤੋਂ ਵੀ ਦੁਖੀ ਨੇ ਇਨਸਾਨ ਤਾਂ ਚੀਜ ਹੀ ਕੀ ਹੈ ।
ਜਿੰਦਗੀ ਬੜੀ ਹਸੀਨ ਹੈ ਕਦੇ ਇਹਨੂੰ ਗਲ ਨਾਲ ਲਾ ਕੇ ਤਾਂ ਦੇਖੋ । ਤੁਸੀ ਬੜੇ ਸੋਹਣੇ ਹੋ ਆਪਣੇ ਆਪ ਨੂੰ ਕਦੇ ਰੀਝ ਨਾਲ ਸ਼ੀਸ਼ੇ ਚ ਦੇਖੋ । ਆਪਣੇ ਆਪ ਤੋਂ ਵੀ ਵਿਛੜੇ ਹੋ ਤੇ ਤਲਾਸ਼ ਰੱਬ ਦੀ ਕਰਦੇ ਹੋ ਪਹਿਲਾਂ ਆਪਣੇ ਆਪ ਨੂੰ ਤੇ ਮਿਲ ਲਓ । ਅਪਣੀਆਂ ਹੀ ਇੱਛਾਵਾਂ ਦੇ ਕਾਤਲ ਬਣੇ ਹੋਏ ਹੋ ਕਿਉ ਜਿੰਦਗੀ ਦਾ ਦਮ ਘੁੱਟ ਰਹੇ ਹੋ। ਅੰਨ੍ਹਾ ਉਹ ਨਹੀਂ ਹੁੰਦਾ ਜਿਸਦੇ ਅੱਖਾਂ ਨਹੀਂ ਹੁੰਦੀਆ ਬਲਕਿ ਓਹ ਹੁੰਦਾ ਜਿਹੜਾ ਦੇਖਦਾ ਹੀ ਨਹੀਂ ।
ਕਾਦਰ ਦੀ ਕੁਦਰਤ ਨੂੰ ਮਹਿਸੂਸ ਕਰੋ । ਮਨ ਦਾ ਦਰਵਾਜਾ ਖੋਲ੍ਹੋ ਰੁਮਕਦੀ ਪਾਉਣੀ ਮਹਿਕ ਵੰਡਣ ਲਈ ਤੁਹਾਡੇ ਦਿਲ ਦੀਆਂ ਬਰੂਹਾਂ ਤੇ ਖੜ੍ਹੀ ਹੈ । ਬੜਾ ਜੀਅ ਲਿਆ ਦੂਜਿਆਂ ਲਈ ਚਲੋ ਕੁਝ ਪਲ ਆਪਣੇ ਲਈ ਜੀਵੀਏ ,, ਛੱਡੋ ਫ਼ਿਕਰ ਕੱਲ ਦੀ ਚਲੋ ਅੱਜ ਚ ਜੀਵੀਏ ।

  • ਚੰਨੀ ਚਹਿਲ
  • 50

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca