Manukhta De Halaat- Baljeet Kaur | Online Poetry Competition
Connect with us apnews@iksoch.com

ਰਚਨਾਵਾਂ ਜਨਵਰੀ 2021

ਮਨੁੱਖਤਾ ਦੇ ਹਾਲਾਤ

Published

on

latest punjabi poetry

ਕੱਲ ਮੈ ਦਫਤਰ ਤੋ ਘਰ ਨੂੰ ਆ ਰਿਹਾ ਸੀ ਤਾ ਰਾਹ ਦੇ ਵਿੱਚ ਇੱਕ ਵਣਜਾਰਨ ਸੜਕ ਉਤੇ ਹੱਥ ਵਿੱਚ ਗੱਟਾ ਫੜੀ ਲੰਘਦੇ ਜਾਂਦੇ ਸਾਧਨਾ ਨੂੰ ਹੱਥ ਕਰ ਕੇ ਰੁਕਣ ਦਾ ਇਸ਼ਾਰਾ ਕਰ ਰਹੀ ਸੀ । ਗੱਟੇ ਦੇ ਵਿੱਚ ਕੁਝ ਸਾਮਾਨ ਭਰਿਆ ਹੋਇਆ ਸੀ ਜੋ ਉਹ ਸ਼ਾਇਦ ਪਿਛਲੇ ਪਿੰਡੋਂ ਮੰਗ ਕੇ ਲਿਆਈ ਸੀ । ਮੈਂ ਕਾਰ ਤੇ ਘਰ ਆ ਰਿਹਾ ਸਾਂ ਅਤੇ ਮੇਰੇ ਅੱਗੇ ਵੀ ਤਿੰਨ ਚਾਰ ਕਾਰਾਂ ਜਾ ਰਹੀਆਂ ਸਨ । ਪਰ ਉਹ ਵਣਜਾਰਨ ਸਿਰਫ ਸੜਕ ਤੇ ਜਾ ਰਹੇ ਟਰੈਕਟਰ ਟਰਾਲੀਆ ਜਾਂ ਮੋਟਰਸਾਇਕਲ ਨੂੰ ਹੀ ਰੁਕਣ ਦਾ ਹੱਥ ਕਰ ਰਹੀ ਸੀ । ਕਿਸੇ ਵੀ ਕਾਰ ਵਾਲੇ ਨੂੰ ਉਸ ਨੇ ਰੁਕਣ ਲਈ ਹੱਥ ਨਾ ਕੀਤਾ । ਮੇਰੇ ਤੋ ਅੱਗੇ ਵਾਲੀਆਂ ਕਾਰਾ ਬਿਨਾ ਰੁਕੇ ਅੱਗੇ ਲੰਘ ਗਈਆਂ ਤਾਂ ਮੈ ਕਾਰ ਰੋਕ ਲਈ ਅਤੇ ਬਾਰੀ ਦਾ ਸ਼ੀਸ਼ਾ ਹੇਠਾ ਕੀਤਾ ਤਾ ਕਿ ਪੁੱਛ ਸਕਾ ਕੇ ਉਸ ਨੇ ਕਿੱਥੇ ਜਾਣਾ ਹੈ । ਮੇਰੇ ਪੁੱਛਣ ਤੋ ਪਹਿਲਾ ਹੀ ਉਸ ਨੇ ਕਿਹਾ ” ਸਰਦਾਰ ਜੀ ਤੁਸੀ ਜਾਉ “
ਮੈਂ ਕਾਰ ਸਾਈਡ ਉੱਤੇ ਰੋਕ ਦਿੱਤੀ ਅਤੇ ਉਸ ਦੇ ਕੋਲ ਜਾ ਕੇ ਖੜ੍ਹ ਗਿਆ । ਮੈਂ ਪੁੱਛਿਆ ਮਾਤਾ “ਕੀ ਗੱਲ, ਤੁਸੀਂ ਸਾਰਿਆਂ ਨੂੰ ਰੁਕਣ ਲਈ ਹੱਥ ਨਾਲ ਇਸ਼ਾਰਾ ਕਰ ਰਹੇ ਹੋ ਪਰ ਕਾਰਾਂ ਨੂੰ ਨਹੀਂ ਕਰ ਰਹੇ । ਉਸ ਵਣਜਾਰਾਨ ਮਾਤਾ ਨੇ ਜੋ ਜਵਾਬ ਦਿੱਤਾ ਉਹ ਸੁਣ ਕੇ ਇਨਸਾਨੀਅਤ ਵੀ ਸ਼ਰਮਸਾਰ ਹੋਈ ਅਤੇ ਬਰਾਬਰੀ ਦੀਆਂ ਗੱਲਾਂ , ਮਨੁੱਖੀ ਹੱਕਾਂ ਦੀਆਂ ਗੱਲਾਂ , ਮਨੁੱਖੀ ਤਰੱਕੀ ਦੀਆਂ ਗੱਲਾਂ , ਵੀ ਸਭ ਬੇਈਮਾਨੀ ਸਾਬਿਤ ਹੋ ਗਈਆਂ ।
” ਸਰਦਾਰ ਜੀ ਸਾਨੂੰ ਕਾਰਾ ਚ ਕੌਣ ਚੜਾਉਦੈ !!!!
ਸਾਡੀ ਅੈਨੀ ਹੈਸੀਅਤ ਹੀ ਨਹੀ ਕੇ ਅਸੀ ਕਾਰ ਚ ਬਹਿ ਸਕੀਏ,ਏਨਾ ਕਹਿ ਕੇ ਉਹ ਵਣਜਾਰਾਨ ਚੁੱਪ ਕਰ ਗਈ ।
ਮੈਂ ਆਪਣੀ ਕਾਰ ਸਟਾਰਟ ਕੀਤੀ ਤੇ ਘਰ ਨੂੰ ਆਉਣ ਲਈ ਤੁਰ ਪਿਆ, ਨਾਲੇ ਰਾਹ ਵਿੱਚ ਸੋਚਦਾ ਆਵਾ ਕਿ ਅਸੀ ਕਿਸ ਭੁਲੇਖੇ ਵਿੱਚ ਜੀ ਰਹੇ ਹਾਂ !!!!! ਸਾਡੇ ਵਰਗਾ ਹੀ ਹੱਡ ਮਾਸ ਦਾ ਬਣਿਆ ਇੱਕ ਬੰਦਾ ਸਾਡੇ ਵਿਚ ਰਹਿੰਦਾ ਹੋਇਆ , ਆਪਣੀ ਹੈਸੀਅਤ ਨੂੰ ਅੈਨਾ ਵੀ ਨਹੀਂ ਸਮਝਦਾ ਕਿ ਉਹ ਕਿਸੇ ਦੀ ਕਾਰ ਵਿਚ ਬਹਿ ਕਿ ਕੁਝ ਪੰਧ ਜਾ ਸਕੇ !!!
ਇਨਸਾਨੀਅਤ ਨੂੰ ਛੱਡ ਕੇ ਬਾਕੀ ਸਭ ਖੇਤਰਾਂ ਵਿਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋ ਰਹੀ ਹੈ !!! ਲੀਡਰਾਂ ਦੀ ਕਾਗਜ਼ਾ ਵਿੱਚ ਤਰੱਕੀ ਹੋ ਰਹੀ ਹੈ ਤੇ ਮਨੁੱਖਾਂ ਦੀ ਗੱਲਾਂ ਵਿਚ !!!

  • ਬਲਜੀਤ ਸਿੰਘ
  • 132

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca