Punjabi Article by Ajit Singh | Latest Punjabi Poetry
Connect with us [email protected]

ਰਚਨਾਵਾਂ ਨਵੰਬਰ 2020

ਬਚਪਨ

Published

on

punjabi article

ਅੱਜ ਮੈਂ ਘਰੋਂ ਬਜ਼ਾਰ ਨੂੰ ਨਿਕਲਿਆ ਤਾਂ ਰਸਤੇ ਚ ਬਹੁਤ ਟ੍ਰੈਫਿਕ ਸੀ ਮੈਂ ਘੁੰਮਦਾ ਘੁਮਾਉਂਦਾ ਕਿਤੇ ਮਸਾ ਦੁਕਾਨ ਤੇ ਪਹੁੰਚਿਆ । ਦੁਕਾਨ ਤੋਂ ਸਾਰਾ ਸਮਾਨ ਲੈਕੇ ਜਦ ਮੈਂ ਬਾਹਰ ਨਿਕਲਿਆ ਤਾਂ ਮੈਂ ਕੀ ਦੇਖਿਆ ਕੀ ਇਕ 9 10 ਕੁ ਸਾਲ ਦੀ ਕੁੜੀ ਆਪਣੇ ਮੋਢੇ ਦੇ ਇਕ ਪਾਸੇ ਮੰਜਾ ਤੇ ਦੂਜੇ ਪਾਸੇ ਇਕ ਝੋਲਾ ਚੁੱਕ ਕੇ ਤੁਰੀ ਜਾਵੇ । ਮੈਂ ਦੂਰ ਖੜ੍ਹਾ ਉਸਨੂੰ ਦੇਖ ਰਿਹਾ ਸੀ ਉਹ੍ਹ ਮੰਜਾ ਝੋਲਾ ਚੁੱਕ ਕੇ ਥੋੜ੍ਹਾ ਜਿਹਾ ਤੁਰਿਆ ਕਰੇ ਫੇਰ ਰੱਖ ਦਿਆ ਕਰੇ ਫੇਰ ਚੁੱਕਿਆ ਕਰੇ ਥੋੜ੍ਹਾ ਤੁਰਨ ਮਗਰੋਂ ਰੱਖ ਕੇ ਸਾਹ ਲਿਆ ਕਰੇ । ਭਰੇ ਬਜ਼ਾਰ ਦੇ ਵਿੱਚ ਉਹ ਤੁਰੀ ਜਾਵੇ ਪਰ ਉਸਦੀ ਕੋਈ ਮਦਦ ਕਰਨ ਲਈ ਕੋਈ ਮੂਹਰੇ ਨਹੀਂ ਆਇਆ ਫੇਰ ਮੈਨੂੰ ਵੀ ਲੱਗਾ ਕੀ ਕਿਤੇ ਮੈਂ ਵੀ ਤਾਂ ਨਹੀਂ ਬਾਕੀਆਂ ਵਾਂਗ ਇਸ ਤਮਾਸ਼ੇ ਦਾ ਹਿੱਸਾ ਤਾਂ ਨਹੀਂ । ਮੈਂ ਉਸਦੀ ਮਦਦ ਕਰਨ ਲਈ ਅੱਗੇ ਵਧਿਆ ਪਰ ਉਸਨੇ ਮੇਰੀ ਮਦਦ ਲੈਣ ਤੋਂ ਨਾਂਹ ਕਰ ਦਿੱਤੀ । ਉਹ੍ਹ ਸ਼ਾਇਦ ਮੈਨੂੰ ਦੇਖ ਕੇ ਡਰ ਗਈ ਸੀ ਕਿ ਇਹ ਅਜਨਬੀ ਕੌਣ ਹੈ ਮੈਂ ਵੀ ਸਮਝ ਗਿਆ ਵੀ ਉਹ ਮੇਰੇ ਤੋਂ ਡਰ ਰਹੀ ਹੈ ।
ਮੈਂ ਬੜੇ ਪਿਆਰ ਨਾਲ ਉਸਨੂੰ ਕਿਹਾ ਮੈਂ ਚੁੱਕ ਲੈਣਾ ਭੈਣੇ ਮੈਨੂੰ ਦੇਂਦੇ ਮੰਜਾ ਉਸਨੇ ਬੜੀ ਨਿਮਰਤਾ ਤੇ ਪਿਆਰ ਵਿੱਚ ਭਿੱਜ ਕੇ ਕਿਹਾ ਨਹੀਂ ਵੀਰੇ ਮੈਂ ਚੁੱਕ ਲਉਗੀ ਤੁਸੀ ਰਹਿਣ ਦਵੋ । ਪਰ ਮੇਰਾ ਮਨ ਨਾ ਮੰਨਿਆ ਮੈਂ ਕਿਸੇ ਤਰੀਕੇ ਉਸ ਕੋਲੋਂ ਮੰਜਾ ਲੈ ਲਿਆ ਤੇ ਉਸ ਨੂੰ ਕਿਹਾ ਵੀ ਚਲੋ ਆਪਣਾ ਘਰ ਦਸੋ ਮੈਂ ਛੱਡ ਆਉਣਾ ਉਸਦਾ ਜਵਾਬ ਸੁਨ ਕੇ ਮੈਂ ਹੈਰਾਨ ਹੋ ਗਿਆ ! ਉਸਨੇ ਕਿਹਾ ਵੀਰੇ ਮੇਰਾ ਘਰ ਹੈ ਨਹੀਂ ਮੈਂ ਤਾਂ ਗੁਰਦੁਆਰਾ ਸਾਹਿਬ ਰਹਿੰਦੀ ਆ ਉਸ ਉਸ ਤੋਂ ਉਸਦੇ ਮਾਂ ਬਾਪ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੱਸਿਆ ਕੀ ਉਸਦੇ ਮਾਂ ਬਾਪ ਉਸਨੂੰ ਗੁਰਦੁਆਰਾ ਸਾਹਿਬ ਹੀ ਛੱਡਕੇ ਚਲੇ ਗਏ ਸੀ ਤੇ ਗੁਰਦੁਆਰੇ ਵਾਲਿਆਂ ਨੇ ਹੀ ਉਸਨੂੰ ਪਾਲਿਆ ਪੋਸਿਆ ।
ਕੁਜ ਸਮੇ ਲਈ ਮੈਨੂੰ ਕੁਜ ਸਮਝ ਨਾ ਆਵੇ ਵੀ ਕਿੰਨੇ ਕਠੋਰ ਹੋਣਗੇ ਉਹ੍ਹ ਮਾਂ ਬਾਪ ਜਿੰਨਾ ਨੇ ਆਪਣੀ ਨਵ ਜੰਮੀ ਬੱਚੀ ਨੂੰ ਇਸ ਤਰਾਂ ਛੱਡਕੇ ਚਲੇ ਗਏ । ਮੈਂ ਉਸ ਬੱਚੀ ਨੂੰ ਜਾਣ ਲੱਗੇ ਨੇ 100 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਉਹ੍ਹ ਨਾ ਲਏ ਉਸਦਾ ਕਹਿਣਾ ਇਹ ਸੀ ਕੀ ਜੇ ਇਦਾ ਹੀ ਪੈਸੇ ਲੈਣੇ ਹੁੰਦੇ ਮੈਂ ਤਾਂ ਭੀਖ ਮੰਗ ਕੇ ਵੀ ਲੈ ਲੈਂਦੀ ਪਰ ਬਾਬਾ ਜੀ ਨੇ ਮੈਨੂੰ ਸਿਖਾਇਆ ਕੀ ਮੰਗ ਕੇ ਖਾਣ ਨਾਲੋਂ ਚੰਗਾ ” ਕਮਾ ਕੇ ਖਾਓ ਮੈ ਮੰਜੇ ਨੂੰ ਉਸਦੀ ਜਗ੍ਹਾ ਤੇ ਰੱਖ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਆਇਆ ।
ਉਸਦੀ ਗੱਲਾਂ ਤੇ ਉਸਦੀ ਉਮਰ ਵਿੱਚ ਜਮੀਨ ਅਸਮਾਨ ਦਾ ਫਰਕ ਸੀ । ਜਿਸ ਉਮਰ ਵਿੱਚ ਉਸਨੂੰ ਖੇਡਣਾ ਚਾਹੀਦਾ ਉਹ੍ਹ ਉਮਰ ਰੋਡ ਉਤੇ ਸਮਾਨ ਵੇਚਣ ਚ ਲੰਘਦੀ ਸੀ ।

-ਅਜੀਤ ਸਿੰਘ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ


Copyright by IK Soch News powered by InstantWebsites.ca