Punjab govt challenges High Court decision in Supreme Court
Connect with us [email protected]

ਪੰਜਾਬੀ ਖ਼ਬਰਾਂ

ਕੋਟਕਪੂਰਾ ਗੋਲੀ ਕਾਂਡ ਕੇਸ:ਪੰਜਾਬ ਦੀ ਸਰਕਾਰ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲੱਗੀ

Published

on

Kotkapura shooting case

ਕਿਸੇ ਵੀ ਸਮੇਂ ਐੱਸ ਐੱਲ ਪੀ ਦਾਇਰ ਹੋਣ ਦੀ ਸੰਭਾਵਨਾ
ਚੰਡੀਗੜ੍ਹ, 8 ਜੁਲਾਈ, – ਅਕਾਲੀ-ਭਾਜਪਾ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਕੁਝ ਕੇਸ ਹੋਣ ਤੋਂ ਬਾਅਦ ਰੋਸ ਕਰਦੀ ਸਿੱਖ ਸੰਗਤ ਉੱਤੇ ਕੋਟਕਪੂਰਾ ਵਿੱਚ ਪੁਲਸ ਵੱਲੋਂ ਗੋਲੀ ਚਲਾਏ ਜਾਣ ਦੀਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਚ ਟੀਮ (ਐੱਸ ਆਈ ਟੀ) ਵੱਲੋਂ ਤਿਆਰ ਕੀਤੀ ਰਿਪੋਰਟ ਰੱਦ ਕਰ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੁਸ਼ਕਲ ਵਿੱਚ ਪਈ ਹੋਈ ਹੈ। ਇਸ ਬਾਰੇ ਰਾਜ ਸਰਕਾਰ ਨੇ ਫੈਸਲਾ ਕਰ ਲਿਆ ਹੈ ਕਿ ਉਹ ਹਾਈ ਕੋਰਟ ਦੇ ਇਸ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇੇਵਗੀ ਅਤੇ ਅਗਲੇ ਸੋਮਵਾਰ ਤੋਂ ਬਾਅਦ ਕਿਸੇ ਵੀ ਸਮੇਂ ਇਹ ਪਟੀਸ਼ਨ ਦਾਇਰ ਕੀਤੀ ਜਾ ਸਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਤਿਆਰ ਕੀਤੀ ਸਪੈਸ਼ਲ ਲੀਵ ਪਟੀਸ਼ਨ (ਐੱਸ ਐੱਲ ਪੀ) ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮਨਜ਼ੂਰੀ ਪਿੱਛੋਂ ਗ੍ਰਹਿ ਵਿਭਾਗ ਨੇ ਵੀ ਮਨਜ਼ੂਰ ਕਰ ਲਿਆ ਹੈ। ਕਿਉਂਕਿ ਹਾਈ ਕੋਰਟ ਦੇ ਆਦੇਸ਼ ਨੂੰ ਤਿੰਨ ਮਹੀਨੇ ਹੋਣ ਵਾਲੇ ਹਨ, ਇਸ ਲਈ ਸਰਕਾਰ ਕਿਸੇ ਵੀ ਵਕਤ ਐੱਸ ਐੱਲ ਪੀ ਦਾਇਰ ਕਰ ਸਕਦੀ ਹੈ। ਇਸ ਐੱਸ ਐੱਲ ਪੀ ਵਿੱਚ ਰਾਜ ਸਰਕਾਰ ਕਹਿ ਸਕਦੀ ਹੈ ਕਿ ਹਾਈ ਕੋਰਟ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦਾਹੁਕਮ ਕੀਤਾ ਹੈ।ਕੇਸ ਵਿੱਚ ਸਿਰਫ਼ ਇਕ ਇੰਸਪੈਕਟਰ ਗੁਰਦੀਪ ਨੇ ਆਪਣੇ ਲਈ ਨਿਆਂ ਦੀ ਮੰਗ ਕੀਤੀ ਸੀ, ਪਰ ਹਾਈ ਕੋਰਟ ਨੇ ਪੂਰੀ ਜਾਂਚ ਰਿਪੋਰਟ ਉੱਤੇ ਸਵਾਲ ਉਠਾ ਕੇਰੱਦ ਕਰ ਦਿੱਤੀ, ਜਦੋਂ ਕੇਸ ਹਾਲੇ ਟ੍ਰਾਇਲ ਕੋਰਟ ਵਿੱਚ ਚੱਲਦਾ ਹੈ। ਜਦੋਂ ਤਕ ਟ੍ਰਾਇਲ ਕੋਰਟ ਦਾ ਫ਼ੈਸਲਾ ਨਹੀਂ ਆ ਜਾਂਦਾ, ਉਦੋਂ ਤਕ ਹਾਈ ਕੋਰਟ ਵਿੱਚ ਜਾਂਚ ਨੂੰ ਚੁਣੌਤੀ ਨਹੀਂਦਿੱਤੀ ਜਾ ਸਕਦੀ ਸੀ। ਕੋਰਟ ਨੇ ਆਪਣੇ 89 ਸਫੇ ਦੇ ਹੁਕਮ ਵਿਚ 60 ਸਫ਼ਿਆਂ ਵਿੱਚ ਪੰਜ ਪ੍ਰਮੁੱਖ ਪੈਰੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਵਿਹਾਰ ਉੱਤੇ ਲਾ ਦਿੱਤੇ ਸਨ।ਸੂਤਰਾਂ ਮੁਤਾਬਕ ਕੁੰਵਰ ਵਿਜੈ ਪ੍ਰਤਾਪ ਦੀ ਟੀਮ ਨੇ ਜਿਹੜੇ ਸਬੂਤ ਇਕੱਠੇ ਕੀਤੇ ਸਨ, ਟ੍ਰਾਇਲ ਕੋਰਟ ਵੱਲੋਂ ਉਨ੍ਹਾਂ ਨੂੰ ਦੇਖਣ ਤੋਂ ਪਹਿਲਾਂ ਹੀ ਹਾਈ ਕੋਰਟ ਨੇ ਫ਼ੈਸਲਾ ਸੁਣਾ ਦਿੱਤਾ।
ਵਰਨਣਯੋਗ ਹੈ ਕਿ ਹਾਈ ਕੋਰਟ ਨੇ 9 ਅਪ੍ਰੈਲ ਦਾ ਫੈਸਲਾ ਆਪਣੀ ਸਾਈਟ ਉੱਤੇ 24 ਅਪ੍ਰੈਲ ਨੂੰ ਅਪਲੋਡ ਕੀਤਾ ਸੀ ਅਤੇ ਸਰਕਾਰ ਕੋਲ ਇਸ ਬਾਰੇਐੱਸ ਐੱਲ ਪੀ ਫਾਈਲ ਕਰਨ ਲਈ ਕੁਝ ਹੀ ਦਿਨ ਬਚੇ ਹਨ। ਇਸ ਤੋਂ ਪਹਿਲਾਂ ਐੱਸ ਐੱਲ ਪੀਬਾਰੇ ਹੋਮ ਸੈਕਟਰੀ ਅਨੁਰਾਗ ਅਗਰਵਾਲ ਤੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਸਹਿਮਤੀ ਨਹੀਂ ਬਣ ਰਹੀ ਸੀ। ਅਨੁਰਾਗ ਅਗਰਵਾਲ ਚਾਹੁੰਦੇ ਸਨ ਕਿ ਹਾਈ ਕੋਰਟ ਦੇ ਫ਼ੈਸਲੇ ਨੂੰ ਛੇਤੀ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਜਾਵੇ, ਪਰ ਐਡਵੋਕੇਟ ਜਨਰਲ ਅਤੁਲ ਨੰਦਾ ਇਸ ਉੱਤੇ ਰਾਜ਼ੀ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕੋਰਟ ਨੇ ਇਸ ਕੇਸ ਵਿਚ ਤਿੰਨ ਬਦਲ ਦਿੱਤੇ ਸਨ ਅਤੇ ਅਸੀਂ ਤਿੰਨਾਂ ਵਿੱਚੋਂ ਪੁਰਾਣੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਰੱਦ ਕਰਕੇ ਨਵੀਂ ਐੱਸ ਆਈ ਟੀ ਬਣਾਉਣ ਦਾ ਬਦਲ ਚੁਣਿਆ ਹੋਇਆ ਹੈ ਤਾਂ ਇਹ ਸੁਪਰੀਮ ਕੋਰਟ ਵਿੱਚ ਕਿਵੇਂ ਸਟੈਂਡ ਕਰੇਗੀ।

Read More Punjabi News Today

ਪੰਜਾਬੀ ਖ਼ਬਰਾਂ

ਜਾਸੂਸੀ ਕੇਸ ਵਿੱਚ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਸਹਿਮਤ

Published

on

Supreme-Court

ਨਵੀਂ ਦਿੱਲੀ, 31 ਜੁਲਾਈ – ਭਾਰਤ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈਗਾਸਸ ਜਾਸੂਸੀ ਵਿਵਾਦ ਕਾਰਨ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਤੇ ਇਸ ਦੇ ਬਾਅਦ ਇਸ ਵਿਵਾਦਦੇ ਬਾਰੇ ਸੁਪਰੀਮ ਕੋਰਟ ਨੇ ਵੀ ਵਿਚਾਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਸੂਸੀ ਦੇ ਦੋਸ਼ਾਂ ਦੀ ਸੁਤੰਤਰ ਜਾਂਚ ਦੀ ਮੰਗ ਕਰਦੀ ਪਟੀਸ਼ਨਦੀ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਈ ਹੈ।
ਚੀਫ ਜਸਟਿਸ ਐਨ ਵੀ ਰਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਦੀ ਸੁਣਵਾਈ ਦੀ ਮਨਜ਼ੂਰੀ ਦੇ ਦਿੱਤੀ ਹੈ। ਚੀਫ਼ ਜਸਟਿਸ ਨੇ ਅਗਲੇ ਹਫ਼ਤੇ ਇਸ ਦੀ ਸੁਣਵਾਈ ਕਰਨ ਦੀ ਗੱਲ ਕਹੀ ਹੈ। ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਉਨ੍ਹਾਂ ਤੁਰੰਤ ਸੁਣਵਾਈ ਲਈ ਸੁਪਰੀਮ ਕੋਰਟ ਅੱਗੇ ਸੀਨੀਅਰ ਪੱਤਰਕਾਰ ਐਨ ਰਾਮ ਅਤੇ ਸ਼ਸ਼ੀ ਕੁਮਾਰ ਦੀ ਪਟੀਸ਼ਨ ਦਾ ਜ਼ਿਕਰ ਕੀਤਾ ਤੇ ਕਿਹਾ ਸੀ ਕਿ ਇਹ ਨਾਗਰਿਕਾਂ ਦੀ ਆਜ਼ਾਦੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਸੁਪਰੀਮ ਕੋਰਟ ਇਸਬਾਰੇ ਤੁਰੰਤ ਸੁਣਵਾਈ ਕਰੇ। ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਸੁਪਰੀਮ ਕੋਰਟ ਦੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਦੀ ਅਗਵਾਈ ਵਿੱਚ ਜਾਂਚ ਦੀ ਮੰਗ ਕੀਤੀ ਗਈ ਹੈ। ਵਰਨਣਯੋਗ ਹੈ ਕਿ ਇਸ ਕੇਸ ਦੀ ਆਜ਼ਾਦ ਜਾਂਚ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ 27 ਜੁਲਾਈ ਨੂੰ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਸੀ ਕਿ ਇਜ਼ਰਾਈਲੀ ਸਪਾਈਵੇਅਰ ਸਾਫ਼ਟਵੇਅਰ ਪੈਗਾਸਸ ਦੀ ਵਰਤੋਂ ਕਈ ਵੱਕਾਰੀ ਨਾਗਰਿਕਾਂ, ਸਿਆਸੀ ਆਗੂਆਂ ਅਤੇ ਪੱਤਰਕਾਰਾਂ ਬਾਰੇ ਸਰਕਾਰੀ ਏਜੰਸੀਆਂ ਵੱਲੋਂ ਜਾਸੂਸੀ ਕਰਨ ਲਈ ਕੀਤੀ ਗਈ ਹੈ ਤੇ ਇਸ ਦੀ ਆਜ਼ਾਦ ਜਾਂਚ ਸੇਵਾ ਮੁਕਤ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਇਸ ਜਨਹਿਤ ਪਟੀਸ਼ਨ ਵਿੱਚ ਕੇਂਦਰ ਸਰਕਾਰ ਨੂੰ ਇਹ ਦੱਸਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਕਿ ਕੀ ਕੇਂਦਰ ਸਰਕਾਰ ਜਾਂ ਉਸਦੀ ਕਿਸੇ ਜਾਂਚ ਏਜੰਸੀ ਨੇ ਵਿਵਾਦ ਵਾਲੇ ਪੈਗਾਸਸ ਸਪਾਈਵੇਅਰ ਸਾਫ਼ਟਵੇਅਰ ਦਾ ਲਾਇਸੈਂਸ ਪ੍ਰਾਪਤ ਕੀਤਾ ਹੈ।

Continue Reading

ਪੰਜਾਬੀ ਖ਼ਬਰਾਂ

ਛੁੱਟੀ ਆਏ ਫ਼ੌਜੀ ਨੇ ਹੋਟਲ ਵਿੱਚ ਫੰਦਾ ਲਾ ਕੇ ਖੁਦਕੁਸ਼ੀ ਕੀਤੀ

Published

on

Suicide

ਫ਼ਿਰੋਜ਼ਪੁਰ, 31 ਜੁਲਾਈ – ਛੁੱਟੀ ਵਿੱਚ ਆਏ ਹੋਏ ਇੱਕ ਫ਼ੌਜੀ ਨੇ ਫ਼ਿਰੋਜ਼ਪੁਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਫ਼ਿਰੋਜ਼ਪੁਰ ਛਾਉਣੀ ਦੇ ਥਾਣਾ ਇੰਚਾਰਜ ਨਿਖੀਲ ਗਰਗ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਫ਼ੌਜ ਵਿੱਚ ਲੇਹ ਵਿੱਚ ਤੈਨਾਤ ਸੀ। ਉਹ ਕਰੀਬ ਡੇਢ ਮਹੀਨੇ ਪਹਿਲਾਂ ਛੁੱਟੀ ਕੱਟਣ ਘਰ ਆਇਆ ਸੀ।ਥਾਣਾ ਇੰਚਾਰਜ ਨੇ ਦੱਸਿਆ ਕਿ ਕਰਮਜੀਤ ਸਿੰਘ ਕੱਲ੍ਹ ਸਵੇਰੇ ਫ਼ਿਰੋਜ਼ਪੁਰ ਛਾਉਣੀ ਦੇ ਇੱਕ ਹੋਟਲ ਵਿੱਚ ਆਇਆ ਅਤੇ ਉਥੇ ਕਮਰਾ ਲਿਆ ਸੀ। ਉਹ ਆਪਣੇ ਕਮਰੇ ਤੋਂ ਕਰੀਬ 3-4 ਵਾਰ ਬਾਹਰ ਆਇਆ। ਰਾਤ 11 ਵਜੇ ਉਸ ਦੇ ਵੱਲੋਂ ਲਾਏ ਗਏ ਫੰਦੇ ਦੀ ਸੂਚਨਾ ਉਨ੍ਹਾਂ ਨੂੰ ਮਿਲੀ। ਸੂਚਨਾ ਮਿਲਦੇ ਸਾਰ ਪੁਲਸ ਟੀਮ ਓਥੇ ਗਈ। ਉਨ੍ਹਾਂ ਦੱਸਿਆ ਕਿ ਉਸ ਤੋਂ ਪਹਿਲਾਂ ਕਰਮਜੀਤ ਸਿੰਘ ਨੇ ਵ੍ਹਅਟਸਐਪ ਰਾਹੀਂ ਆਪਣੇ ਪਰਵਾਰ ਨੂੰ ਲੋਕੇਸ਼ਨ ਸੈਂਡ ਕੀਤੀ ਸੀ, ਜਿਸ ਦੀ ਸੂਚਨਾ ਪਰਵਾਰ ਨੇ ਫ਼ਿਰੋਜ਼ਪੁਰ ਦਿੱਤੀ ਅਤੇ ਜਦੋਂ ਆ ਕੇ ਹੋਟਲ ਦੇ ਕਮਰੇ ਵਿੱਚ ਦੇਖਿਆ ਤਾਂ ਉਸਦੇ ਗਲੇ ਵਿੱਚ ਫੰਦਾ ਲੱਗਾ ਹੋਇਆ ਸੀ। ਸਵੇਰਾ ਹੋਟਲ ਦੇ ਮਾਲਿਕ ਤਰੁਣ ਮਿਤਲ ਨੇ ਕਿਹਾ ਕਿ ਉਹ ਇਸ ਵਕਤ ਬਾਹਰ ਹੈ ਪਰ ਇਸ ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਪੁਲਸ ਨੂੰ ਦਿੱਤੀ ਗਈ ਸੀ ਤੇ ਪੁਲਸ ਦੀ ਮੌਜੂਦਗੀ ਵਿੱਚ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਮ੍ਰਿਤਕ ਫੰਦੇ ਨਾਲ ਲੱਟਕਦਾ ਹੋਇਆ ਪਾਇਆ ਗਿਆ।

Continue Reading

ਪੰਜਾਬੀ ਖ਼ਬਰਾਂ

ਜ਼ਮੀਨ ਦਾ ਬਿਆਨਾ 26 ਲੱਖ ਰੁਪਏ ਲੈਕੇ ਰਜਿਸਟਰੀ ਨਹੀਂ ਕਰਾਈ

Published

on

land scam

ਭੋਗਪੁਰ, 31 ਜੁਲਾਈ – ਪਿੰਡ ਬਜਾਜ ਥਾਣਾ ਭੁਲੱਥ ਵਾਸੀ ਇੱਕ ਵਸਨੀਕ ਦੀ ਸ਼ਿਕਾਇਤ ਉੱਤੇ ਭੋਗਪੁਰ ਪੁਲਸ ਨੇ ਕੁਲਵਿੰਦਰ ਸਿੰਘ ਵਾਸੀ ਬੁੱਟਰਾਂ ਦੇ ਖ਼ਿਲਾਫ਼ 26 ਲੱਖ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਨੇ ਐਸ ਐਸ ਪੀ ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਕਿਹਾ ਸੀ ਕਿ ਉਸ ਨੇ ਕੁਲਵਿੰਦਰ ਸਿੰਘ ਵਾਸੀ ਬੁੱਟਰਾਂ ਨਾਲ ਪ੍ਰਤੀ ਏਕੜ 18 ਲੱਖ ਰੁਪਏ ਦੇ ਹਿਸਾਬ 25 ਕਨਾਲ ਜ਼ਮੀਨ (ਤਿੰਨ ਏਕੜ ਇੱਕ ਕਨਾਲ) ਦਾ ਸੌਦਾ ਕੀਤਾ ਸੀ।ਇਸ ਜ਼ਮੀਨ ਦਾ ਬਿਆਨਾ ਅਗਸਤ 2020 ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸ਼ਿਕਾਇਤ ਕਰਤਾ ਨੇ ਕੁਲਵਿੰਦਰ ਸਿੰਘ ਨੂੰ 19 ਲੱਖ ਰੁਪਏ ਆਪਣੇ ਬੈਂਕ ਖਾਤੇ ਰਾਹੀਂ ਤੇ ਇੱਕ ਲੱਖ ਨਗਦ ਕੁਲ 20 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਸਨ ਤੇ ਜ਼ਮੀਨ ਦੀ ਰਜਿਸਟਰੀ 15 ਅਪ੍ਰੈਲ 2021 ਨੂੰ ਕਰਾਉਣ ਦਾ ਇਕਰਾਰ ਕੁਲਵਿੰਦਰ ਸਿੰਘ ਨੇ ਕੀਤਾ ਸੀ। ਉਸ ਨੇ ਇਹ ਜ਼ਮੀਨ ਅਸਲ ਵਿੱਚ ਭੋਗਪੁਰ ਦੇ ਇੱਕ ਸਰਕਾਰੀ ਬੈਂਕ ਪਾਸ ਗਿਰਵੀ ਰੱਖ ਕੇ ਕਰਜ਼ਾ ਲਿਆ ਹੋਇਆ ਸੀ।ਕੁਲਵਿੰਦਰ ਸਿੰਘ ਨੇ ਬਿਆਨੇ ਵਜੋਂ ਲਈ ਰਕਮ ਨਾਲ ਇਸ ਜ਼ਮੀਨ ਉੱਤੇ ਲਿਆ ਕਰਜ਼ਾ ਜਮ੍ਹਾ ਕਰਵਾਉਣ ਦਾ ਵਾਅਦਾ ਕੀਤਾ ਸੀ। ਬਿਆਨਾ ਕਰਨ ਤੋਂ ਕੁਝ ਸਮੇਂ ਬਾਅਦ ਕੁਲਵਿੰਦਰ ਸਿੰਘ ਨੇ ਸ਼ਿਕਾਇਤ ਕਰਤਾ ਪਾਸੋਂ ਛੇ ਲੱਖ ਰੁਪਏ ਦੀ ਹੋਰ ਮੰਗ ਕੀਤੀ ਤਾਂ ਸ਼ਿਕਾਇਤ ਕਰਤਾ ਨੇ ਸਤੰਬਰ 2020 ਵਿੱਚ ਦੋ ਲੱਖ ਰੁਪਏ ਬੈਂਕ ਰਾਹੀਂ ਅਤੇ ਚਾਰ ਲੱਖ ਰੁਪਏ ਨਗਦ ਕੁਲਵਿੰਦਰ ਸਿੰਘ ਨੂੰ ਦੇ ਦਿੱਤੇ, ਇਸ ਤਰ੍ਹਾਂ ਸ਼ਿਕਾਇਤ ਕਰਤਾ ਨੇ ਕੁਲ 26 ਲੱਖ ਰੁਪਏ ਕੁਲਵਿੰਦਰ ਸਿੰਘ ਨੂੰ ਦੇ ਦਿੱਤੇ ਤੇ ਬਾਕੀ ਰਕਮ ਜ਼ਮੀਨ ਦੀ ਰਜਿਸਟਰੀ ਵੇਲੇ ਕੁਲਵਿੰਦਰ ਸਿੰਘ ਨੂੰ ਦੇਣੀ ਸੀ। ਸ਼ਿਕਾਇਤ ਕਰਤਾ ਬਿਆਨੇ ਦੀ ਤੈਅ ਮਿਤੀ ਅਨੁਸਾਰ 15 ਅਪ੍ਰੈਲ 2021 ਨੂੰ ਸਬ ਰਜਿਸਟਰਾਰ ਭੋਗਪੁਰ ਦੇ ਦਫ਼ਤਰ ਗਿਆ, ਪਰ ਕੁਲਵਿੰਦਰ ਸਿੰਘ ਨਹੀਂ ਆਇਆ। ਸ਼ਿਕਾਇਤ ਕਰਤਾ ਨੇ ਵਕੀਲ ਰਾਹੀਂ ਕੁਲਵਿੰਦਰ ਸਿੰਘ ਨੂੰ ਨੋਟਿਸ ਭੇਜ ਕੇ 6 ਮਈ 2021 ਨੂੰ ਸਵੇਰੇ ਸਬ ਰਜਿਸਟਰਾਰ ਦਫ਼ਤਰ ਵਿੱਚ ਆ ਕੇ ਆਪਣੀ ਬਾਕੀ ਰਹਿੰਦੀ ਰਕਮ ਵਸੂਲ ਕਰਕੇ ਜ਼ਮੀਨ ਦੀ ਰਜਿਸਟਰੀ ਉਸ ਦੇ ਹੱਕ ਵਿੱਚ ਕਰਾਉਣ ਲਈ ਕਿਹਾ, ਪਰ ਕੁਲਵਿੰਦਰ ਸਿੰਘ ਹਾਜ਼ਰ ਨਹੀਂ ਹੋਇਆ। ਇਸ ਦੇ ਬਾਅਦ ਸ਼ਿਕਾਇਤ ਕਰਤਾ ਨੇ ਕੁਲਵਿੰਦਰ ਸਿੰਘਉੱਤੇ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਸਨ, ਜਿਸ ਦੀ ਜਾਂਚ ਡੀ ਐੱਸ ਪੀ ਜਲੰਧਰ ਨੂੰ ਸੌਂਪੀ ਗਈ। ਉਨ੍ਹਾਂ ਨੇ ਸਾਰੇ ਕੇਸ ਦੀ ਜਾਂਚ ਕਰਨ ਪਿੱਛੋਂ ਆਪਣੀ ਰਿਪੋਰਟ ਵਿੱਚ ਸ਼ਿਕਾਇਤ ਕਰਤਾ ਵੱਲੋਂ ਕੁਲਵਿੰਦਰ ਸਿੰਘ ਉੱਤੇ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਨੂੰ ਸਹੀ ਠਹਿਰਾਇਆ ਅਤੇ ਥਾਣਾ ਭੋਗਪੁਰ ਨੂੰ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬੁੱਟਰਾਂ ਜ਼ਿਲ੍ਹਾ ਜਲੰਧਰ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ।

Continue Reading

ਰੁਝਾਨ


Copyright by IK Soch News powered by InstantWebsites.ca