Punjab government submits list of convicted police personnel to High Court
Connect with us [email protected]

ਪੰਜਾਬੀ ਖ਼ਬਰਾਂ

ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੋਸ਼ੀ ਪੁਲਸ ਮੁਲਾਜ਼ਮਾਂ ਦੀ ਸੂਚੀ ਸੌਂਪੀ

Published

on

high court

ਚੰਡੀਗੜ੍ਹ, 7 ਫਰਵਰੀ – ਪੰਜਾਬ ਸਰਕਾਰ ਨੇ ਅਪਰਾਧਕ ਕੇਸਾਂ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਵੀ ਪੰਜਾਬ ਪੁਲਸ ਦੀ ਨੌਕਰੀ ਕਰ ਰਹੇ ਛੋਟੇ-ਵੱਡੇ ਰੈਂਕ ਦੇ ਅਫਸਰਾਂ ਦੀ ਪਹਿਲਾਂ ਅਧੂਰੀ ਜਾਣਕਾਰੀਹਾਈ ਕੋਰਟ ਵਿੱਚ ਸੌਂਪੀ ਸੀ, ਜਿਸ ਉਤੇ ਪਟੀਸ਼ਨਰ ਸੁਰਜੀਤ ਸਿੰਘ (ਬਰਖਾਸਤ ਪੁਲਸ ਮੁਲਾਜ਼ਮ) ਵੱਲੋਂ ਚੁੱਕੇ ਸਵਾਲਾਂ ਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਗ੍ਰਹਿ ਵਿਭਾਗ ਅਤੇ ਨਿਆਂ ਮਾਮਲਿਆਂ ਦੇ ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਅਗਰਵਾਲ ਦਾ ਨਵਾਂ ਐਫੀਡੇਵਿਟ ਪੇਸ਼ ਕੀਤਾ ਹੈ, ਜਿਸ ਵਿੱਚ 17 ਹੋਰ ਪੁਲਸ ਮੁਲਾਜ਼ਮਾਂ ਦੀ ਸੂਚੀ ਨੱਥੀ ਕੀਤੀ ਹੈ, ਜਿਨ੍ਹਾਂ ਖਿਲਾਫ ਕੇਸ ਦਰਜ ਹੋਏ ਸਨ। ਇਹ ਸਾਰੇ ਫਰੀਦਕੋਟ ਰੇਂਜ ਦੇ ਮੁਲਾਜ਼ਮ ਹਨ। ਇਸ ਨੇ ਨਾਲ 22 ਅਜਿਹੇ ਪੁਲਸ ਮੁਲਾਜ਼ਮਾਂ ਦੀ ਸੂਚੀ ਵੀ ਪੇਸ਼ ਕੀਤੀ ਹੈ, ਜਿਹੜੇ ਅਪਰਾਧਕ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਅਤੇ ਹਾਲੇ ਨੌਕਰੀ ਕਰ ਰਹੇ ਹਨ।
ਇਸ ਸਭ ਤੋਂ ਬਿਨਾ ਪਟੀਸ਼ਨਰ ਨੇ ਜਿਸ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਦਾ ਨਾਂਅ ਸੂਚੀ ਵਿੱਚ ਸ਼ਾਮਲ ਨਾ ਕਰਨ ਉਤੇ ਸੁਆਲ ਕੀਤਾ ਸੀ, ਉਸ ਦੀਵੱਖਰੀ ਜਾਣਕਾਰੀ ਦਿੱਤੀ ਗਈ ਹੈ। ਪਟੀਸ਼ਨਰ ਦੇ ਮੁਤਾਬਕ ਇਹ ਥਾਣੇਦਾਰ ਇਰਾਦਾ ਕਤਲਦੇ ਕੇਸ ਦਾ ਦੋਸ਼ੀ ਹੈ ਅਤੇ ਥਾਣਾ ਮੁਖੀ ਲੱਗਾਹੈ। ਪਟੀਸ਼ਨਰ ਉਤੇ ਇੱਕ ਅਪਰਾਧਕ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਜਿਸ ਨੂੰ ਉਸ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਸਰਕਾਰ ਨੇ ਜੁਆਬ ਵਿੱਚ ਕਿਹਾ ਕਿ ਪੁਰਾਣੀ ਸੂਚੀ ਵਿੱਚ ਗਲਤੀ ਨਾਲ ਕੁਝ ਪੁਲਸ ਅਫਸਰਾਂ ਦੇ ਨਾਂਅ ਰਹਿ ਗਏ ਸਨ ਅਤੇ ਇਸ ਦੇ ਪਿੱਛੇ ਸਰਕਾਰ ਦੇ ਅਧਿਕਾਰੀਆਂ ਦਾ ਕੋਈ ਗਲਤ ਇਰਾਦਾ ਨਹੀਂ ਸੀ।

ਪੰਜਾਬੀ ਖ਼ਬਰਾਂ

ਐਕਸਪ੍ਰੈਸ ਵੇਅ ਨੇ ਮੁਆਵਜ਼ੇ ਵਿੱਚ ਪਾੜਾ ਪਾਇਆ

Published

on

ਡੱਬਵਾਲੀ, 1 ਮਾਰਚ – ਭਾਰਤ ਮਾਲਾ ਪ੍ਰੋਜੈਕਟ ਤਹਿਤ ਅੰਮ੍ਰਿਤਸਰ-ਜਾਮਨਾਗਰ ਐਕਸਪ੍ਰੈਸਵੇਅ ਐਨ ਐਚ-754 ਲਈ ਡੱਬਵਾਲੀ ਖੇਤਰ ਦੇ ਦਸ ਪਿੰਡਾਂ ਦੀ ਜ਼ਮੀਨ ਗ੍ਰਹਿਣ ਤੈਅ ਰੇਟਾਂ ਵਿੱਚ ਪੱਖਪਾਤ ਖਿਲਾਫ ਕਿਸਾਨਾਂ ਨੇ ਸੰਘਰਸ਼ ਵਿੱਢਿਆ ਹੈ। ਕਿਸਾਨ ਪ੍ਰਤੀ ਏਕੜ ਇੱਕ ਕਰੋੜ ਰੁਪਏ ਮੁਆਵਜ਼ੇ ਲਈ ਅਦਾਲਤ ਜਾਣ ਲੱਗੇ ਹਨ।
ਇਹ ਐਕਸਪ੍ਰੈਸਵੇਅ ਦੇ ਰਾਹ ਡੱਬਵਾਲੀ ਹਲਕੇ ਦੇ ਡੱਬਵਾਲੀ ਤੇ ਜੋਗੇਵਾਲਾ, ਚੌਟਾਲਾ, ਆਸਾਖੇੜਾ, ਸੁਖੇਰਾਖੇੜਾ, ਅਬੁੱਲਸ਼ਹਿਰ, ਸਕਤਾਖੇੜਾ, ਸ਼ੇਰਗੜ੍ਹ ਅਤੇ ਅਲੀਕਾਂ ਆਉਂਦੇ ਹਨ। ਕੇਂਦਰ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਲਈ ਮੁਆਵਜ਼ੇ ਦੀਆਂ ਦਰਾਂ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਜੋਗੇਵਾਲਾ ਪਿੰਡ ‘ਚ ਪ੍ਰਤੀ ਏਕੜ ਸਿਰਫ 25 ਲੱਖ ਰੁਪਏ ਮੁਆਵਜ਼ਾ ਤੇ ਉਸੇ ਥਾਂ ਸੜਕ ਦੇ ਦੂਸਰੇ ਪਾਸੇ ਡੱਬਵਾਲੀ ਪਿੰਡ ਦੇ ਰਕਬੇ ਵਿੱਚ 47 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੁਖੇਰਾਖੇੜਾ ‘ਚ ਪਹਿਲੇ ਐਕਵਾਇਰ ਵਿੱਚ ਚਾਲੀ ਲੱਖ ਰੁਪਏ ਪ੍ਰਤੀ ਏਕੜ ਸੀ, ਬਾਅਦ ਵਿੱਚ ਕਿਸਾਨ ਦੇ ਸੰਘਰਸ਼ ਵਿੱਢਣ ਉਤੇ 73 ਲੱੱਖ ਰੁਪਏ ਪ੍ਰਤੀ ਏਕੜ ਕਰ ਦਿੱਤਾ। ਅਬੁੱਲਸ਼ਹਿਰ ਵਿੱਚ ਪਹਿਲਾਂ 27 ਲੱਖ ਰੁਪਏ ਮੁਆਵਜ਼ਾ ਮਿਥਿਆ ਗਿਆ ਸੀ ਤੇ ਸੰਘਰਸ਼ ਮਗਰੋਂ 32 ਲੱੱਖ ਰੁਪਏ ਕਰ ਦਿੱਤਾ ਗਿਆ।
ਕਿਸਾਨ ਆਗੂ ਦਇਆਰਾਮ ਉਲਾਨਿਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੱਬਵਾਲੀ ਦੇ ਦਸ ਪਿੰਡਾਂ ਦੇ ਕਿਸਾਨਾਂ ਦੇ ਨਾਲ ਮੁਆਵਜ਼ਾ ਰਾਸ਼ੀ ਵਿੱਚ ਭਾਰੀ ਭੇਦਭਾਵ ਕੀਤਾ ਹੈ। ਉਨ੍ਹਾਂ ਕਿਹਾ ਕਿ ਚੌਟਾਲਾ ਪਿੰਡ ‘ਚ ਦੋ ਸਾਲ ਪ੍ਰਤੀ ਏਕੜ 39.40 ਲੱੱਖ ਰੁਪਏ ਮੁਆਵਜ਼ਾ ਦਿੱਤਾ ਸੀ, ਉਹ ਐਨ ਐਚ 54 ਤਹਿਤ 86 ਲੱਖ ਰੁਪਏ ਕਰ ਦਿੱਤਾ ਹੈ। ਜੋਗੇਵਾਲਾ ਦੇ ਕਿਸਾਨ ਪਿਆਰਾ ਸਿੰਘ ਨੇ ਕਿਹਾ ਕਿ ਚੰਦ ਮੀਟਰ ਦੀ ਦੂਰੀ ‘ਤੇ ਜ਼ਮੀਨ ਐਕੁਵਾਇਰ ਕਰਨ ਦੀਆਂ ਵੱਧ-ਘੱਟ ਦਰਾਂ ਖਿਲਾਫ ਉਹ ਅਦਾਲਤ ਦਾ ਬੂਹਾ ਖੜਕਾਉਣਗੇ। ਜੋਗੇਵਾਲਾ ਦੇ ਕਰੀਬ 25 ਏਕੜ ਰਕਬਾ ਸੜਕ ‘ਚ ਆਉਂਦਾ ਹ

Continue Reading

ਪੰਜਾਬੀ ਖ਼ਬਰਾਂ

ਜੌਹਨਸਨ ਐਂਡ ਜੌਹਨਸਨ ਕੰਪਨੀ ਦੀ ਦਵਾਈ ਦਾ ਇੱਕੋ ਕੋਵਿਡ ਟੀਕਾ ਲੱਗੇਗਾ

Published

on

ਸੈਕਰਾਮੈਂਟੋ, 1 ਮਾਰਚ – ਅਮਰੀਕੀ ਸਰਕਾਰ ਦੀ ਸਲਾਹਕਾਰ ਕਮੇਟੀ ਵੱਲੋਂ ਜੌਹਨਸਨ ਐਂਡ ਜੌਹਨਸਨ ਵੈਕਸੀਨ ਅਮਰੀਕੀਆਂ ਨੂੰ ਲਾਉਣ ਦੀ ਹਰੀ ਝੰਡੀ ਦੇਣ ਦੇ ਅਗਲੇ ਦਿਨ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੇ ਕਮਿਸ਼ਨਰ ਡੀ ਜੈਨਟ ਵੁੱਡਕੌਕ ਨੇ ਇਸ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ।
ਕਮਿਸ਼ਨਰ ਡੀ ਜੈਨਟ ਵੁੱਡਕੌਕ ਨੇ ਸਲਾਹਕਾਰ ਕਮੇਟੀ ਦੀ ਉਸ ਸਿਫਾਰਿਸ਼ ਨਾਲ ਸਹਿਮਤੀ ਪ੍ਰਗਟਾਈ ਹੈ, ਜਿਸ ਵਿੱਚ ਕਿਹਾ ਗਿਆ ਕਿ ਇਸ ਵੈਕਸੀਨ ਦੇ ਖਤਰੇ ਦੇ ਮੁਕਾਬਲੇ ਫਾਇਦੇ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਦੇ ਮਿਲਣ ਨਾਲ ਟੀਕਾਕਰਨ ਛੇਤੀ ਹੋਵੇਗਾ। ਕੰਪਨੀ ਅਗਲੇ ਹਫ਼ਤੇ 40 ਲੱਖ ਟੀਕੇ ਹਾਸਲ ਕਰਾਏਗੀ ਤੇ ਮਾਰਚ ਦੌਰਾਨ ਕੁੱਲ ਦੋ ਕਰੋੜ ਟੀਕੇ ਹਾਸਲ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕੰਪਨੀ ਜੂਨ ਦੇ ਅੰਤ ਤੱਕ ਅੱਠ ਕਰੋੜ ਟੀਕੇ ਹੋਰ ਦੇਵੇਗੀ। ਇੱਕ ਵਿਅਕਤੀ ਨੂੰ ਇੱਕੋ ਟੀਕਾ ਲਵਾਉਣ ਦੀ ਲੋੜ ਹੋਵੇਗੀ ਤੇ ਇਸ ਤਰ੍ਹਾਂ 10 ਕਰੋੜ ਅਮਰੀਕੀਆਂ ਨੂੰ ਇਹ ਟੀਕੇ ਲੱਗ ਸਕਣਗੇ। ਪਹਿਲੀਆਂ ਦੋ ਵੈਕਸੀਨਾਂ ਦੇ ਮੁਕਾਬਲੇ ਇਹ ਵੈਕਸੀਨ ਤੇਜ਼ੀ ਨਾਲ ਅਸਰ ਕਰਦੀ ਤੇ ਵਧੇਰੇ ਪ੍ਰਭਾਵੀ ਹੈ। ਇਸ ਸਮੇਂ ਫਾਈਜ਼ਰ ਬਾਇਓਨ ਟੈਕ ਤੇ ਮੋਡੇਰਨਾ ਦੇ ਟੀਕੇ ਤਕਰੀਬਨ ਪੰਜ ਕਰੋੜ ਅਮਰੀਕੀਆਂ ਨੂੰ ਲਾਏ ਜਾ ਚੁੱਕੇ ਹਨ।
ਜੌਹਨਸਨ ਐਂਡ ਜੌਹਨਸਨ ਕੰਪਨੀ ਦੇ ਟੀਕੇ ਦੀ ਪ੍ਰਵਾਨਗੀ ਮਿਲਣ ਪਿੱਛੋਂ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ‘ਸੁਰੰਗ ਦੇ ਅੰਤ ਵਿੱਚ ਰੋਸ਼ਨੀ ਨਜ਼ਰ ਆਈ ਹੈ’, ਪਰ ਇਸਦੇ ਨਾਲ ਉਨ੍ਹਾਂ ਨੇ ਵਾਰ-ਵਾਰ ਹੱਥ ਧੋਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਵਰਗੇ ਕਦਮਾਂ ਦੀ ਮਹੱਤਤਾ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਤੇਜ਼ੀ ਨਾਲ ਵਾਇਰਸ ਉਪਰ ਕਾਬੂ ਪਾ ਲਵਾਂਗੇ, ਪਹਿਲਾਂ ਵਾਂਗ ਮਿੱਤਰਾਂ ਪਿਆਰਿਆਂ ਨੂੰ ਮਿਲ ਸਕਾਂਗੇ ਤੇ ਸਾਡੀ ਅਰਥ ਵਿਵਸਥਾ ਵੀ ਪੱਟੜੀ ਉਪਰ ਖੁਸ਼ ਹਾਂ ਪਰ ਮੈਂ ਸਮੁੱਚੇ ਅਮਰੀਕੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਵੇਸਲੇ ਨਾ ਹੋਣ।

Continue Reading

ਪੰਜਾਬੀ ਖ਼ਬਰਾਂ

ਭਾਰਤ-ਪਾਕਿ ਨੂੰ ਸੱਚੇ ਤੇ ਚੰਗੇ ਦੋਸਤ ਦੇਖਣਾ ਮੇਰਾ ਸੁਫਨਾ: ਮਲਾਲਾ

Published

on

ਨਵੀਂ ਦਿੱਲੀ, 1 ਮਾਰਚ – ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਹੈ ਕਿ ਸਰਹੱਦਾਂ ਰੱਖਣ ਸਬੰਧੀ ਪੁਰਾਣੀ ਫਿਲਾਸਫੀ ਅੱਜ ਕੱਲ੍ਹ ਨਹੀਂ ਚੱਲਦੀ ਅਤੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦਾ ਸੁਫਨਾ ਹੈ ਕਿ ਉਹ ਦੋਵਾਂ ਮੁਲਕਾਂ ਨੂੰ ‘ਚੰਗੇ ਦੋਸਤਾਂ’ ਵਜੋਂ ਵੇਖੇ।
ਮਲਾਲਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਹੋਵੇ ਜਾਂ ਭਾਰਤ, ਘੱਟ ਗਿਣਤੀਆਂ ਨੂੰ ਹਰ ਦੇਸ਼ ‘ਚ ਸੁਰੱਖਿਆ ਦੀ ਲੋੜ ਹੈ। ਉਸ ਨੇ ਕਿਹਾ ਕਿ ਇਹ ਦਾ ਸਬੰਧ ਧਰਮ ਨਾਲ ਨਹੀਂ, ‘ਸੱਤਾ ਦੀ ਦੁਰਵਰਤੋ’ ਨਾਲ ਹੈ ਅਤੇ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਮਲਾਲਾ ਯੂਸਫਜ਼ਈ ਵਰਚੁਅਲ ਢੰਗ ਨਾਲ ਕਰਾਏ ਜੈਪੁਰ ਲਿਟਰੇਚਰ ਫੈਸਟੀਵਲ (ਜੇ ਐਲ ਐਫ) ਵਿੱਚ ਆਪਣੀ ਪੁਸਤਕ ‘ਆਈ ਐਮ ਮਲਾਲਾ-ਦਿ ਸਟੋਰੀ ਆਫ ਦਿ ਗਰਲ ਹੂ ਸਟੁੱਡ ਅੱਪ ਫਾਰ ਐਜੂਕੇਸ਼ਨ ਐਂਡ ਵਾਜ਼ ਸ਼ਟ ਬਾਇ ਦਿ ਤਾਲਿਬਾਨ’ ਬਾਰੇ ਗੱਲ ਕਰ ਰਹੀ ਸੀ। ਉਸ ਨੇ ਭਾਰਤ ਵਿੱਚ ਇੰਟਰਨੈਟ ਬੰਦ ਹੋਣ ਅਤੇ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਕਾਰਕੁਨਾਂ ਦੀ ਗ੍ਰਿਫਤਾਰੀ ਦੀ ਖਬਰ ‘ਤੇ ਚਿੰਤਾ ਜ਼ਾਹਿਰ ਕਰਦਿਆਂ ਆਸ ਪ੍ਰਗਟਾਈ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਲੋਕਾਂ ਦੀ ਗੱਲ ਸੁਣੀ ਜਾਵੇ।

Continue Reading

ਰੁਝਾਨ


Copyright by IK Soch News powered by InstantWebsites.ca