Puducherry Chief Minister Narayanasamy resigns due to lack of majority
Connect with us [email protected]

ਰਾਜਨੀਤੀ

ਪੁੱਡੂਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਵੱਲੋਂ ਬਹੁ-ਗਿਣਤੀ ਨਾ ਹੋਣ ਕਾਰਨ ਅਸਤੀਫ਼ਾ

Published

on

ਕਾਂਗਰਸ ਆਪਣਾ ਦੱਖਣ ਦਾ ਇਕਲੌਤਾ ਕਿਲ੍ਹਾ ਵੀ ਨਹੀਂ ਬਚਾ ਸਕੀ
ਪੁੱਡੂਚੇਰੀ, 22 ਫਰਵਰੀ, – ਕੇਂਦਰੀ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿੱਚ ਅੱਜ ਸੋਮਵਾਰ ਸਿਆਸੀ ਉੱਥਲ-ਪੁੱਥਲ ਦੌਰਾਨ ਕਾਂਗਰਸ ਦੇ ਹੱਥੋਂ ਸਰਕਾਰ ਚਲਾਉਣ ਦਾ ਅਧਿਕਾਰ ਖ਼ਤਮ ਹੋ ਗਿਆ ਅਤੇ ਮੁੱਖ ਮੰਤਰੀ ਨਾਰਾਇਣਸਾਮੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅੱਜ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹੋਣਾ ਸੀ, ਪਰ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਇਸ ਤੋਂ ਪਹਿਲਾਂ ਸਦਨ ਤੋਂ ਵਾਕਆਊਟ ਕਰ ਦਿੱਤਾ ਤਾਂ ਵਿਧਾਨ ਸਭਾ ਸਪੀਕਰ ਨੇ ਐਲਾਨ ਕੀਤਾ ਕਿ ਨਾਰਾਇਣਸਾਮੀ ਸਰਕਾਰ ਦਾ ਬਹੁਮੱਤ ਨਹੀਂ ਰਿਹਾ ਅਤੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਪਵੇਗਾ।
ਵਰਨਣ ਯੋਗ ਕਿ ਅੱਜ ਸ਼ਾਮ ਪੰਜ ਵਜੇ ਕਾਂਗਰਸ-ਡੀਐੱਮਕੇ ਦੇ ਗਠਜੋੜ ਵਾਲੀ ਨਾਰਾਇਣਸਾਮੀ ਸਰਕਾਰ ਨੇ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਲੈਣਾ ਸੀ।ਇਸ ਤੋਂ ਪਹਿਲਾਂ ਅੱਜ ਪੂਰੇ ਦਿਨ ਦੇ ਘਟਨਾਕਰਮ ਦੀ ਸ਼ੁਰੂਆਤ ਪੁੱਡੂਚੇਰੀ ਵਿਧਾਨ ਸਭਾ ਦੇ ਇਕ ਦਿਨਾ ਵਿਸ਼ੇਸ਼ ਸੈਸ਼ਨ ਦੇ ਸ਼ੁਰੂ ਹੋਣ ਦੇ ਕੁਝ ਮਿੰਟਾਂ ਬਾਅਦ ਹੋ ਗਈ। ਮੁੱਖ ਮੰਤਰੀ ਨਾਰਾਇਣਸਾਮੀ ਨੇ ਭਰੋਸੇ ਦੀ ਵੋਟ ਦਾ ਮਤਾ ਰੱਖਿਆ, ਪਰ ਵੋਟ ਪਾਏ ਜਾਣ ਤੋਂ ਪਹਿਲਾਂ ਹੀ ਉਹ ਖੁਦ ਅਤੇ ਉਨ੍ਹਾਂ ਦੀ ਸੱਤਾਧਾਰੀ ਧਿਰ ਦੇ ਵਿਧਾਇਕ ਵਾਕਆਊਟ ਕਰ ਗਏ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਪੀ. ਸ਼ਿਵਕੋਲੰਧੂ ਨੇ ਇਹ ਐਲਾਨ ਕੀਤਾ ਕਿ ਨਾਰਾਇਣਸਾਮੀ ਭਰੋਸੇ ਦਾ ਵੋਟ ਹਾਰ ਗਏ ਹਨ। ਇਸ ਪਿੱਛੋਂ ਨਾਰਾਇਣਸਾਮੀ ਰਾਜ ਭਵਨ ਨੂੰ ਚਲੇ ਗਏ।
ਵੋਟਿੰਗ ਹੋਣ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਬੋਲਦਿਆਂ ਮੁੱਖ ਮੰਤਰੀ ਨਾਰਾਇਣਸਾਮੀ ਨੇ ਦੋਸ਼ ਲਾਇਆ ਕਿ ‘ਏਥੋਂ ਦੀ ਸਾਬਕਾ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਅਤੇ ਕੇਂਦਰ ਸਰਕਾਰ ਨੇ ਵਿਰੋਧੀ ਧਿਰ ਨਾਲ ਮਿਲ ਕੇ ਮੇਰੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਸਾਡੇ ਵਿਧਾਇਕ ਇਕਜੁੱਟ ਰਹੇ ਤੇ ਅਸੀਂ ਬੀਤੇ 5 ਸਾਲ ਕੱਢਣ ਵਿਚ ਸਫਲ ਰਹੇ। ਅਸੀਂ ਕੇਂਦਰ ਸਰਕਾਰ ਨੂੰ ਫੰਡ ਦੇਣ ਦੀ ਅਪੀਲ ਕੀਤੀ, ਪਰ ਫੰਡ ਨਾ ਦੇ ਕੇ ਕੇਂਦਰ ਸਰਕਾਰ ਨੇ ਪੁੱਡੂਚੇਰੀ ਦੇ ਲੋਕਾਂ ਨਾਲ ਧੋਖਾ ਕੀਤਾ ਹੈ।’ ਇਸ ਦੇ ਬਾਅਦ ਭਰੋਸੇ ਦੇ ਵੋਟ ਵੇਲੇ ਪੁੱਡੂਚੇਰੀ ਵਿਚ ਕਾਂਗਰਸ ਦੀ ਸਰਕਾਰ ਡਿੱਗ ਗਈ। ਇਸ ਦੇ ਨਾਲ ਹੀ ਦੱਖਣੀ ਭਾਰਤ ਵਿਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਦੋ ਸਾਲ ਪਹਿਲਾਂ ਕਰਨਾਟਕ ਵਿੱਚ ਕਾਂਗਰਸਦੀ ਸਰਕਾਰ ਡਿੱਗੀ ਸੀ ਅਤੇ ਅੱਜ ਪੁੱਡੂਚੇਰੀ ਵਿਚ ਵੀ ਡਿੱਗ ਪਈ ਹੈ।
ਪੁੱਡੂਚੇਰੀ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਪਿਛਲੇ ਦਿਨਾਂ ਵਿੱਚ ਦਿੱਤੇ ਅਸਤੀਫਿਆਂ ਕਾਰਨਏਥੇ ਪੰਜ ਸਾਲ ਪੁਰਾਣੀ ਸਰਕਾਰ ਉੱਤੇ ਖ਼ਤਰਾ ਬਣ ਗਿਆ ਸੀ। ਤਿਲੰਗਾਨਾ ਦੀ ਗਵਰਨਰ ਤਾਮਿਲੀਸਾਈ ਸੁੰਦਰਾਜਨ ਨੇ ਪਿਛਲੇ ਦਿਨੀਂ ਲੈਫਟੀਨੈਂਟ ਗਵਰਨਰ ਵਜੋਂ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਐਡੀਸ਼ਨਲ ਚਾਰਜ ਲੈਂਦੇ ਸਾਰ ਮੁੱਖ ਮੰਤਰੀ ਵੀ.ਨਰਾਇਣਸਾਮੀ ਨੂੰ ਅਸੈਂਬਲੀ ਵਿੱਚ ਬਹੁਮਤ ਸਾਬਤ ਕਰਨ ਲਈ ਕਿਹਾ ਸੀ। ਬੀਤੇ ਐਤਵਾਰ ਨੂੰ ਡੀਐੱਮਕੇ ਅਤੇ ਕਾਂਗਰਸ ਦੇ ਇਕ-ਇਕ ਵਿਧਾਇਕ ਵੱਲੋਂ ਦਿੱਤੇ ਅਸਤੀਫਿਆਂ ਨਾਲ ਨਰਾਇਣਸਾਮੀ ਦੀਆਂ ਮੁਸ਼ਕਲਾਂ ਵਧ ਗਈਆਂ ਅਤੇ 33 ਮੈਂਬਰੀ ਪੁੱਡੂਚੇਰੀ ਅਸੈਂਬਲੀ ਵਿੱਚ ਸੱਤਾਧਾਰੀ ਗੱਠਜੋੜ ਦੇ ਮੈਂਬਰਾਂ ਦੀ ਗਿਣਤੀ ਸਿਰਫ11 ਰਹਿ ਗਈ ਸੀ। ਇਸ ਰਾਜ ਵਿੱਚ ਵਿਧਾਨ ਸਭਾ ਚੋਣਾਂ ਵੀ ਏਸੇ ਸਾਲ ਅਪਰੈਲ-ਮਈ ਵਿੱਚ ਹੋਣੀਆਂ ਹਨ।

Click here To Read Latest Indian Political News

ਰਾਜਨੀਤੀ

ਭਾਜਪਾ ਛੱਡ ਕੇ ਬੋਡੋਲੈਂਡ ਪੀਪਲਜ਼ ਫਰੰਟ ਕਾਂਗਰਸ ਵਾਲੇ ਮਹਾ ਗਠਜੋੜ ਵਿੱਚ ਸ਼ਾਮਲ

Published

on

ਗੁਹਾਟੀ, 1 ਮਾਰਚ – ਅਗਲੇ ਮਹੀਨੇ ਆਸਾਮ ਚੋਣਾਂ ਤੋਂ ਠੀਕ ਪਹਿਲਾਂ ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐਫ) ਨੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਤੋਂ ਨਾਤਾ ਤੋੜ ਲਿਆ ਤੇ ਉਸ ਨੇ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਮਹਾਗਠਜੋੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਕਾਂਗਰਸ ਨੇ ਆਸ ਪ੍ਰਗਟਾਈ ਹੈ ਕਿ ਬੀ ਪੀ ਐਫ ਦੇ ਮਹਾਗਠਜੋੜ ਵਿੱਚ ਆਉਣ ਨਾਲ ਮਹਾਗਠਜੋੜ ਆਉਂਦੀਆਂ ਚੋਣਾਂ ਵਿੱਚ100 ਸੀਟਾਂ ਜਿੱਤੇਗਾ। ਇਸ ਦੇ ਨਾਲ ਮਹਾਗਠਜੋੜ ਨੇ ਕੱਲ੍ਹ ਕਿਹਾ ਕਿ ਮੁੱਖ ਮੰਤਰੀ ਅਹੁਦੇ ਵਾਸਤੇ ਉਸਦਾ ਉਮੀਦਵਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਰ ਸਹਿਯੋਗੀ ਪਾਰਟੀਆਂ ਨਾਲ ਚਰਚਾ ਪਿੱਛੋਂ ਤੈਅ ਹੋਵੇਗਾ। ਮਹਾਗਠਜੋੜ ਦੀਆਂ ਸਿਆਸੀ ਪਾਰਟੀਆਂ ਦੇ ਪੱਤਰਕਾਰ ਸੰਮੇਲਨ ਵਿੱਚ ਆਸਾਮ ਕਾਂਗਰਸ ਦੇ ਇੰਚਾਰਜ ਜਨਰਲ ਸੈਕਟਰੀ ਅਨਿਰੁੱਧ ਸਿੰਘ ਨੇ ਕਿਹਾ ਕਿ ਇਸ ਗਠਜੋੜ ਦੀ ਮੁੱਖ ਚਿੰਤਾ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਹਰਾਉਣਾ ਹੈ। ਸਾਲ 2001 ਤੋਂ ਆਸਾਮ ਵਿੱਚ 15 ਸਾਲ ਸੱਤਾ ਉੱਤੇ ਕਾਬਜ਼ ਰਹੀ ਕਾਂਗਰਸ ਨੇ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗਠਜੋੜ ਦੇ ਮੁਕਾਬਲੇ ਲਈ ਏ ਆਈ ਯੂ ਡੀ ਐਫ, ਸੀ ਪੀ ਆਈ, ਸੀ ਪੀ ਆਈ ਐਮ, ਸੀ ਪੀ ਐੱਮ ਐੱਲ, ਆਂਚਲਿਕ ਗਣ ਮੋਰਚੇ ਦੇ ਨਾਲ ਮਿਲ ਕੇ ਇੱਕ ਮਹਾਗਠਜੋੜ ਬਣਾਇਆ ਹੈ।

Continue Reading

ਰਾਜਨੀਤੀ

ਮਮਤਾ ਬੈਨਰਜੀ ਨੇ ਨਿਰਪੱਖ ਚੋਣਾਂ ਕਰਾਉਣ ਲਈ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ

Published

on

ਨਵੀਂ ਦਿੱਲੀ, 1 ਮਾਰਚ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਸਬੰਧੀ ਤਿ੍ਰਣਮੂਲ ਕਾਂਗਰਸ ਦੇ ਤੌਖਲੇ ਪ੍ਰਗਟ ਅਤੇ ਨਿਰਪੱਖਤਾ ਯਕੀਨੀ ਕਰਨ ਦੀ ਮੰਗ ਕੀਤੀ ਹੈ।
ਪਤਾ ਲੱਗਾ ਹੈ ਕਿ ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ‘ਸਿਟੀਜ਼ਨਜ਼ ਕਮਿਸ਼ਨ ਆਨ ਇਲੈਕਸ਼ਨ’ ਨਾਮ ਦੇ ਗਰੁੱਪ ਵੱਲੋਂ ਪੇਸ਼ ਰਿਪੋਰਟ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਈ ਵੀ ਐਮਜ਼ (ਵੋਟਿੰਗ ਮਸ਼ੀਨਾਂ) ਓਨੀਆਂ ਛੇੜਛਾੜ-ਰਹਿਤ ਨਹੀਂ, ਜਿੰਨਾ ਇਨ੍ਹਾਂ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਇਹ ਮਾਮਲਾ ਚੋਣ ਕਮਿਸ਼ਨਰ ਕੋਲ ਰੱਖਿਆ ਸੀ। ਇਸ ਪੱਤਰ ਰਾਹੀਂ ਮੁੱਖ ਮੰਤਰੀ ਬੈਨਰਜੀ ਨੇ ਮੰਗ ਕੀਤੀ ਕਿ ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਸਸਤੇ ਮੁੱਲ ਉੱਤੇ ਮਿਲਦੀ ਵੀ ਵੀ ਪੈਟ ਸਹੂਲਤ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਕਿ ਈ ਵੀ ਐਮ ਵੱਲੋਂ ਦੱਸੇ ਨਤੀਜਿਆਂ ਦਾ ਮਿਲਾਣ ਵੀ ਵੀ ਪੈਟ ਪਰਚੀ ਰਾਹੀਂ ਮਿਲੇ ਨਤੀਜੇ ਨਾਲ ਕੀਤਾ ਜਾ ਸਕੇ।ਉਨ੍ਹਾਂ ਮੰਗ ਕੀਤੀ ਕਿ ਵੀ ਵੀ ਪੈਟ ਮਸ਼ੀਨਾਂ ਦੇ ਟਾਈਮਰਾਂ ਨੂੰ ਮੌਜੂਦਾ ਸੱਤ ਸਕਿੰਡ ਤੋਂ ਬਦਲ ਕੇ 15 ਸਕਿੰਡ ਕੀਤਾ ਜਾਵੇ ਤਾਂ ਕਿ ਵੋਟਰਾਂ ਨੂੰ ਡਿਸਪਲੇਅ ‘ਤੇ ਮੌਜੂਦ ਉਮੀਦਵਾਰਾਂ ਦੇ ਨਾਂਅ ਪੜ੍ਹਨ ਦਾ ਮੌਕਾ ਮਿਲ ਸਕੇ, ਵੱਖੋ-ਵੱਖਰੇ ਟੇਬਲਾਂ ‘ਤੇ ਦੋਵਾਂ ਢੰਗਾਂ ਨਾਲ ਵੋਟਾਂ ਦੀ ਗਿਣਤੀ ਕਰਨ ਦਾ ਪ੍ਰਬੰਧ ਕੀਤਾ ਜਾਵੇ।

Continue Reading

ਰਾਜਨੀਤੀ

ਕਾਂਗਰਸ ਆਗੂ ਆਜ਼ਾਦ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਸਿਫਤਾਂ

Published

on

ਜੰਮੂ, 1 ਮਾਰਚ – ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਆਗੂਆਂ ਨੂੰ ਪਸੰਦ ਕਰਦੇ ਹਨ, ਜਿਨ੍ਹਾਂ ਨੂੰ ਆਪਣੀਆਂ ਜੜ੍ਹਾਂ ਉੱਤੇ ਮਾਣ ਹੈ।
ਕੱਲ੍ਹ ਇੱਥੇ ਗੁਰਜਰ ਦੇਸ਼ ਚੈਰੀਟੇਬਲ ਟਰੱਸਟ ਵੱਲੋਂ ਆਯੋਜਿਤ ਸਮਾਰੋਹ ਵਿੱਚ ਬੋਲਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ‘ਮੋਦੀ ਚਾਹ ਵਿਕਰੇਤਾ ਵਜੋਂ ਆਪਣੇ ਬੀਤੇ ਸਮੇਂ ਬਾਰੇ ਖੁੱਲ੍ਹ ਕੇ ਬੋਲਦੇ ਹਨ। ਕਿਸੇ ਵਿਅਕਤੀ ਨੂੰ ਦੁਨੀਆ ਦੇ ਸਾਹਮਣੇ ਆਪਣੀ ਅਸਲੀਅਤ ਨੂੰ ਲੁਕਾਉਣਾ ਨਹੀਂ ਚਾਹੀਦਾ। ਮੈਂ ਖੁਦ ਪਿੰਡ ਦਾ ਵਾਸੀ ਹਾਂ। ਮੈਨੂੰ ਆਪਣੇ ਉੱਤੇ ਇਸ ਦੇ ਲਈ ਮਾਣ ਹੈ। ਮੈਂ ਪ੍ਰਧਾਨ ਮੰਤਰੀ ਵਰਗੇ ਆਗੂਆਂ ਦੀ ਸ਼ਲਾਘਾ ਕਰਦਾ ਹਾਂ, ਜੋ ਕਹਿੰਦੇ ਹਨ ਕਿ ਉਹ ਪਿੰਡ ਨਾਲ ਸਬੰਧਤ ਹਨ ਅਤੇ ਉਹ ਚਾਹ ਵੇਚਦੇ ਹੁੰਦੇ ਸਨ।ਆਜ਼ਾਦ ਨੇ ਕਿਹਾ ਕਿ ਮੋਦੀ ਨਾਲ ਮੇਰੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਉਹ ਵੀ ਬੀਤੇ ਸਮੇਂ ਵਿੱਚ ਚਾਹਵਾਲਾ ਹੋਣ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ।
ਆਜ਼ਾਦ ਦੀ ਇਸ ਟਿੱਪਣੀ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਲੀਡਰਸ਼ਿਪ ਦੀ ਤਬਦੀਲੀ ਤੇ ਜਥੇਬੰਦਕ ਫੇਰਬਦਲ ਦੀ ਮੰਗ ਕਰਨ ਵਾਲੇ ਜੀ-23 ਦੇ ਕਈ ਕਾਂਗਰਸੀ ਆਗੂ ਇੱਕ ਸਟੇਜ ਉੱਤੇ ਇਕੱਠੇ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਕਮਜ਼ੋਰ ਹੋ ਰਹੀ ਹੈ, ਉਹ ਉਸ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਏ ਹਨ।
ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਕਾਂਗਰਸ ਮਜ਼ਬੂਤ ਹੋਵੇ, ਨਾਲ ਦੇਸ਼ ਦੀਆਂ ਵੰਡ ਪਾਊ ਤਾਕਤਾਂ ਨਾਲ ਲੜਣ ਲਈ ਇੱਕਮੁੱਠ ਹੋਣਾ ਚਾਹੀਦਾ ਹੈ।ਫਾਰੂਕ ਦਾ ਇਹ ਬਿਆਨ ਓਦੋਂ ਆਇਆ ਹੈ ਜਦੋਂ ਕਾਂਗਰਸ ਵਿੱਚ ਸ਼ਰ੍ਹੇਆਮ ਬਗਾਵਤ ਵੇਖੀ ਜਾ ਰਹੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca