Protests in Balochistan against the assassination of Karima Baloch
Connect with us apnews@iksoch.com

ਪੰਜਾਬੀ ਖ਼ਬਰਾਂ

ਕੈਨੇਡਾ ਵਿੱਚ ਕਰੀਮਾ ਬਲੋਚ ਦੇ ਕਤਲ ਵਿਰੁੱਧ ਬਲੋਚਿਸਤਾਨ `ਚ ਰੋਸ ਪ੍ਰਦਰਸ਼ਨ

Published

on

protest
  • ਕਤਲਾਂ ਦਾ ਸਿਲਸਿਲਾ ਬੰਦ ਕਰਨ ਦੀ ਅਪੀਲ
    ਕੁਏਟਾ (ਬਲੋਚਿਸਤਾਨ), 26 ਦਸੰਬਰ, – ਮਹਿਲਾ ਵਰਕਰ ਤੇ ਪ੍ਰਮੁੱਖ ਬਲੋਚ ਨੇਤਾ ਕਰੀਮਾ ਬਲੋਚ ਦਾ ਕੈਨੇਡਾ ਵਿਚ ਦਿਨ-ਦਿਹਾੜੇ ਕਤਲ ਹੋਣ ਵਿਰੁੱਧ ਕੱਲ੍ਹ ਸੈਂਕੜੇ ਲੋਕ ਬਲੋਚਿਸਤਾਨ ਦੇ ਤੁਰਬਤ ਸ਼ਹਿਰ ਵਿੱਚ ਸੜਕਾਂ ਉੱਤੇ ਆ ਗਏ। ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ ਅਤੇ ਇਨ੍ਹਾਂ ਨੇ ‘ਕਤਲੇਆਮ ਬੰਦ ਕਰੋ’ਦੇ ਨਾਅਰੇ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਤੁਰਬਤ ਬਲੋਚਿਸਤਾਨ ਰਾਜ ਦੀ ਰਾਜਧਾਨੀ ਕੁਏਟਾ ਪਿੱਛੋਂ ਦੂਸਰਾ ਵੱਡਾ ਸ਼ਹਿਰ ਹੈ।
    ਵਰਨਣ ਯੋਗ ਹੈ ਕਿ ਕਰੀਮਾ ਬਲੋਚ ਦੀ ਲਾਸ਼ ਬੀਤੇ ਮੰਗਲਵਾਰ ਟੋਰਾਂਟੋ ਨੇੜੇ ਇੱਕ ਝੀਲ ਦੇ ਕਿਨਾਰੇ ਮਿਲੀ ਸੀ। ਸਮਝਿਆ ਜਾਂਦਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ ਤੇ ਕਤਲ ਪਿੱਛੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦਾ ਹੱਥ ਹੈ। ਬੀਤੇ ਵੀਰਵਾਰ ਨੂੰ ‘ਫਰੈਂਡਸ ਆਫ ਕਰੀਮਾ ਬਲੋਚ’ ਜਥੇਬੰਦੀ ਨੇ ਟੋਰਾਂਟੋ ਪੁਲਿਸ ਦੇ ਹੈੱਡਕੁਆਰਟਰ ਅੱਗੇਰੋਸ ਪ੍ਰਦਰਸ਼ਨ ਕਰ ਕੇ ਇਨਸਾਫ਼ ਦੀ ਮੰਗ ਕੀਤੀਤੇ ਪਾਕਿਸਤਾਨ ਵਿਰੁੱਧਨਾਅਰੇ ਲਾਏ ਸਨ। ਕੋਰੋਨਾ ਪੋ੍ਰਟੋਕੋਲ ਦੇ ਬਾਵਜੂਦ ਇਹ ਲੋਕ ਪੁਲਿਸ ਹੈੱਡਕੁਆਰਟਰ ਮੂਹਰੇ ਇਕੱਠੇ ਹੋ ਗਏ। ਲੋਕਾਂ ਨੇ ਟੋਰਾਂਟੋ ਪੁਲਿਸ ਦੀ ਇਹ ਗੱਲ ਮੰਨਣ ਤੋਂ ਨਾਂਹ ਕਰ ਦਿੱਤੀ ਕਿ ਕਰੀਮਾ ਦੀ ਮੌਤ ਕੁਦਰਤੀ ਹੈ ਅਤੇ ਇਸ ਦੇ ਪਿੱਛੇ ਕੋਈ ਸਾਜ਼ਿਸ਼ ਨਹੀਂ।
    ਇਸ ਦੌਰਾਨ ਦੁਨੀਆ ਭਰ ਵਿਚੋਂ 50 ਤੋਂ ਵੱਧ ਮਨੁੱਖੀ ਅਧਿਕਾਰ ਵਰਕਰਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੇ ਕਰੀਮਾ ਬਲੋਚ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਉੱਤੇ ਚਿੰਤਾ ਪ੍ਰਗਟ ਕੀਤੀ ਤੇ ਕੈਨੇਡਾ ਸਰਕਾਰ ਨੂੰ ਉੱਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਇਕ ਯੂਰਪੀ ਥਿੰਕ ਟੈਂਕ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਸਹਿਮਤ ਨਾ ਹੋਣ ਵਾਲੇ ਲੋਕਾਂ ਦੇ ਕਤਲ ਖ਼ਤਰਨਾਕ ਰੁਝਾਨ ਹੈ, ਜਿਸ ਨੂੰ ਰੋਕਣ ਦੀ ਲੋੜ ਹੈ। ਯੂਰਪੀ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ (ਈਐੱਫਐੱਸਏਐੱਸ) ਨੇ ਕਿਹਾ ਹੈ ਕਿ ਯੂ ਐੱਨ ਮਨੁੱਖੀ ਅਧਿਕਾਰ ਕੌਂਸਲ ਅਤੇ ਯੂ ਐੱਨ ਸ਼ਰਨਾਰਥੀ ਹਾਈ ਕਮਿਸ਼ਨ ਦਫ਼ਤਰ ਨੂੰ ਇਸ ਵਿਚ ਦਖਲ ਦੇਣਾ ਚਾਹੀਦਾ ਹੈ।

Click Here To Read Punjabi newspaper

ਪੰਜਾਬੀ ਖ਼ਬਰਾਂ

ਪੰਚਾਇਤ ਤੋਂ ਤੰਗ ਆ ਕੇ ਦੋ ਭਰਾਵਾਂ ਨੇ ਜ਼ਹਿਰੀਲੀ ਚੀਜ਼ ਖਾਧੀ, ਇੱਕ ਦੀ ਮੌਤ

Published

on

suicide

ਹੁਸ਼ਿਆਰਪੁਰ, 25 ਜਨਵਰੀ – ਥਾਣਾ ਸਦਰ ਦੇ ਪਿੰਡ ਮੰਗੂਵਾਲ ਵਿਖੇ ਦੋ ਸੱਕੇ ਭਰਾਵਾਂ ਨੇ ਪੰਚਾਇਤ ਤੇ ਇੱਕ ਹੋਰ ਵਿਅਕਤੀ ਵੱਲੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਲਈ। ਇੱਕ ਭਰਾ ਨੇ ਚੰਡੀਗੜ੍ਹ ਜਾਂਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ, ਦੂਜੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ।
ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਜਸਵੀਰ ਸਿੰਘ (26) ਪੁੱਤਰ ਕੇਵਲ ਸਿੰਘ ਨੇ ਦੱਸਿਆ ਕਿ ਬੀਤੀ 10 ਜਨਵਰੀ ਨੂੰ ਉਨ੍ਹਾਂ ਦੇ ਪਿੰਡ ਚੋਰੀ ਹੋ ਗਈ ਸੀ। ਜਿਸ ਘਰ ਚੋਰੀ ਹੋਈ ਸੀ, ਉਸ ਦਾ ਮਾਲਕ ਉਸ ਤੇ ਅਤੇ ਵੱਡੇ ਭਰਾ ਜਸਵਿੰਦਰ ਸਿੰਘ ਤੇ ਸ਼ੱਕ ਕਰਨ ਲੱਗ ਪਿਆ। ਇਸ ਬਾਰੇਉਸ ਨੇ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ ਕਰ ਦਿੱਤੀ । ਪਿੰਡ ਦੀ ਪੰਚਾਇਤ ਤੇ ਪੁਲਸ ਨੇ ਵੀ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਕਤ ਵਿਅਕਤੀ ਉਨ੍ਹਾਂ ਤੇ ਚੋਰੀ ਦੀ ਵਾਰਦਾਤ ਮੰਨਣ ਲਈ ਦਬਾਅ ਪਾਉਣ ਲੱਗ ਪਏ। ਪੰਚਾਇਤ ਨੇ ਉਨ੍ਹਾਂ ਨੂੰ ਕਈ ਵਾਰ ਬੁਲਾ ਕੇ ਜ਼ਲੀਲ ਕੀਤਾ, ਜਿਸ ਤੋਂ ਦੁਖੀ ਹੋ ਕੇ ਦੋਵਾਂ ਭਰਾਵਾਂ ਨੇ ਕੱਲ੍ਹ ਸ਼ਾਮੀਂਜ਼ਹਿਰੀਲੀ ਚੀਜ਼ ਨਿਗਲ ਲਈ। ਪਤਾ ਲੱਗਣਤੇ ਪਰਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਵੱਡੇ ਭਰਾ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਮੁਬਾਰਕਪੁਰ ਵਿਖੇ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦਾ ਕੁਝ ਕੁ ਮਹੀਨੇ ਦਾ ਬੱਚਾ ਹੈ।ਇਸ ਬਾਰੇ ਡੀ ਐਸ ਪੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ `ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਪਿੰਡ ਦੀ ਸਰਪੰਚ ਕੁਸ਼ਲਾ ਦੇਵੀ ਦੇ ਪਤੀ ਉਗਦੀਤ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਨੂੰ ਚੋਰੀ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ।

Continue Reading

ਪੰਜਾਬੀ ਖ਼ਬਰਾਂ

ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ

Published

on

accident

ਬਠਿੰਡਾ, 25 ਜਨਵਰੀ – ਬਠਿੰਡਾ-ਮਾਨਸਾ ਰੋਡ ਉੱਤੇ ਪਿੰਡ ਭਾਈ ਬਖਤੌਰ ਕੋਲ ਮਹਿੰਦਰਾ ਪਿਕਅਪ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਗੱਡੀ ਚਾਲਕ ਸੜਕ ਤੇ ਡਿੱਗ ਪਿਆ ਤੇ ਪਿੱਛੋਂ ਆ ਰਹੀ ਗੱਡੀ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਰਾਤ ਹੋਣ ਕਾਰਨ ਗੱਡੀਆਂ ਲਾਸ਼ ਤੋਂ ਲੰਘਦੀਆਂ ਰਹੀਆਂ। ਗੱਡੀ ਦਾ ਸਹਾਇਕ ਚਾਲਕ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਟੀਮ ਤੇ ਥਾਣਾ ਕੋਟਫੱਤਾ ਦੀ ਪੁਲਸ ਮੌਕੇ ਤੇ ਪਹੁੰਚੀ। ਸਹਾਇਕ ਚਾਲਕ ਨੂੰ 108 ਐਂਬੂਲੈਂਸ ਰਾਹੀਂ ਬਠਿੰਡਾ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਮਹਿੰਦਰਾ ਪਿਕਅਪ ਫਰੀਦਕੋਟ ਤੋਂ ਬਠਿੰਡਾ ਵਾਇਆ ਮਾਨਸਾ ਜਾ ਰਹੀ ਸੀ। ਗੱਡੀ ਵਿੱਚ ਬਿਜਲੀ ਦੀਆਂ ਤਾਰਾਂ ਲੱਦੀਆਂ ਹੋਈਆਂ ਸਨ। ਪਿਕਅਪਚੋਂ ਕੈਸ਼ ਅਤੇ ਗੱਡੀ ਦੇ ਕਾਗਜ਼ਾਤ ਗਾਇਬ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਦੀ ਸ਼ਨਾਖਤ ਬੀਰਬਲ ਸ਼ਰਮਾ (38) ਵਾਸੀ ਸਿੱਧੂ ਹਸਪਤਾਲ ਵਾਲੀ ਗਲੀ ਮਾਨਸਾ ਅਤੇ ਪ੍ਰੇਮ ਕੁਮਾਰ (30) ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।ਥਾਣਾ ਕੋਟਫੱਤਾ ਦੇ ਏ ਐਸ ਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਣਪਛਾਤੇ ਵਾਹਨ ਚਾਲਕਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Continue Reading

ਪੰਜਾਬੀ ਖ਼ਬਰਾਂ

ਨੌਜਵਾਨ ਵੱਲੋਂ ਦੋਸ਼ :ਏ ਐਸ ਆਈ ਨੇ ਸਰੀਆ ਗਰਮ ਕਰ ਕੇ ਪਿੱਠ ਉਤੇ ਥਾਣਾ-6 ਲਿਖ ਦਿੱਤੈ

Published

on

On police remand

ਜਲੰਧਰ, 25 ਜਨਵਰੀ – ਗੌਰਮਿੰਟ ਰੇਲਵੇ ਪੁਲੀਸ (ਜੀ ਆਰ ਪੀ) ਵੱਲੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਗ੍ਰਿਫਤਾਰ 29 ਸਾਲਾ ਨੌਜਵਾਨ ਨੇ ਜ਼ਮਾਨਤ ਤੇ ਆਉਣ ਪਿੱਛੋਂ ਥਾਣਾ ਛੇ ਦੀ ਪੁਲਸਤੇ ਸਰੀਆ ਗਰਮ ਕਰ ਕੇ ਥਾਣਾ 6 ਲਿਖਣ ਦਾ ਦੋਸ਼ ਲਾਇਆ ਹੈ। ਆਬਾਦਪੁਰ ਦੇ ਵਾਸੀ ਸੂਰਜ ਪ੍ਰਕਾਸ਼ ਨੇ ਕਿਹਾ ਕਿ ਥਾਣਾ-6 ਦੇ ਏ ਐਸ ਆਈ ਕਸ਼ਮੀਰਾ ਸਿੰਘ ਨੇ ਪਹਿਲਾਂ ਉਸ ਨੂੰ ਘਰੋਂ ਚੁੱਕਿਆ ਅਤੇ ਫਿਰ ਥਾਣੇ ਲਿਜਾ ਕੇ ਉਥੇ ਉਸ ਦੇ ਨਾਲ ਜ਼ੁਲਮ ਕੀਤਾ।
ਏ ਸੀ ਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਏ ਐਸ ਆਈ ਤੇ ਲਗਾਏ ਗਏ ਦੋਸ਼ ਝੂਠੇ ਹਨ ਅਤੇ ਸੂਰਜ ਪ੍ਰਕਾਸ਼ ਉਤੇ ਥਾਣਾ-ਛੇ ਵਿੱਚ ਲੁੱਟ ਅਤੇ ਸਨੈਚਿੰਗ ਦੇ ਕਈ ਕੇਸ ਦਰਜ ਹਨ। ਤਿੰਨ ਜਨਵਰੀ ਨੂੰ ਏ ਐਸ ਆਈ ਕਸ਼ਮੀਰਾ ਸਿੰਘ ਪੁਲਸ ਪਾਰਟੀ ਸਮੇਤ ਉਸ ਦੇ ਘਰ ਗਏ ਸਨ ਤਾਂ ਕਿ ਪਤਾ ਲੱਗ ਸਕੇ ਕਿ ਉਹ ਕੋਈ ਗਲਤ ਕੰਮ ਤਾਂ ਨਹੀਂ ਕਰਦਾ। ਜਦ ਪੁਲਸ ਓਥੇ ਪਹੁੰਚੀ ਤਾਂ ਸੂਰਜ ਪ੍ਰਕਾਸ਼ ਦੇ ਪਰਵਾਰ ਨੇ ਹੰਗਾਮਾ ਕੀਤਾ ਤੇ ਕਿਹਾ ਕਿ ਬੇਟਾ ਦੋ ਦਿਨ ਤੋਂ ਘਰ ਨਹੀਂ ਆਇਆ। ਉਸ ਨੂੰ ਥਾਣਾ ਛੇ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸੇ ਰਾਤ ਨੌਜਵਾਨ ਦੇ ਪਰਵਾਰ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਜੀ ਆਰ ਪੀ ਨੇ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਸੀ। ਉਥੋਂ ਜ਼ਮਾਨਤ ਮਿਲਣ ਦੇ ਬਾਅਦ ਉਹ ਬਾਹਰ ਆਇਆ ਤਾਂ ਏ ਐਸ ਆਈਤੇ ਇਹ ਦੋਸ਼ ਲਗਾਏ। ਏ ਸੀ ਪੀ ਨੇ ਕਿਹਾ ਕਿ ਪੁਲਸ ਉਸ ਨੂੰ ਥਾਣੇ ਨਹੀਂ ਲੈ ਕੇ ਆਈ। ਸਾਰੇ ਦੋਸ਼ ਬੇਬੁਨਿਆਦ ਹਨ। ਫਿਰ ਵੀ ਪੁਲਸ ਆਪਣੇ ਤੌਰ `ਤੇ ਜਾਂਚ ਕਰ ਰਹੀ ਹੈ। ਓਧਰ ਜੀ ਆਰ ਪੀ ਦੇ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਕਿਹਾ ਕਿ ਸੂਰਜ ਪ੍ਰਕਾਸ਼ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਅਗਲੇ ਦਿਨ ਕੋਰਟ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca