Protest against demolition of Gandhi statue
Connect with us [email protected]

ਅੰਤਰਰਾਸ਼ਟਰੀ

ਗਾਂਧੀ ਦਾ ਬੁੱਤ ਤੋੜਨ ਦੇ ਰੋਸ ਵਜੋਂ ਮੁਜ਼ਾਹਰਾ

Published

on

gandhi

ਵਾਸ਼ਿੰਗਟਨ, 3 ਫਰਵਰੀ – ਕੈਲੀਫੋਰਨੀਆ ਚ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਮਹਾਤਮਾ ਗਾਂਧੀ ਦਾ ਬੁੱਤ ਤੋੜੇ ਜਾਣ ਦੇ ਖਿਲਾਫ ਇੱਥੋਂ ਦੇ ਸਿਟੀ ਪਾਰਕ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਨੇ ਸਾਂਝੇ ਤੌਰ ਤੇ ਰੋਸ ਮੁਜ਼ਾਹਰਾ ਕੀਤਾ। ਸੈਂਟਰਲ ਪਾਰਕ ਵਿੱਚ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਡੇਵਿਸ ਦੀ ਮੇਅਰ ਗਲੇਰੀਆ ਪਾਰਟਿਡਾ ਨੇ ਇਸ ਘਟਨਾ ਬਾਰੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ‘‘ਭੰਨ ਤੋੜ ਦੀ ਇਸ ਘਟਨਾ ਨੂੰ ਕਦੀ ਮੁਆਫ ਨਹੀਂ ਕੀਤਾ ਜਾ ਸਕਦਾ। ਗਾਂਧੀ ਜੀ ਸਾਡੀ ਪ੍ਰੇਰਨਾ ਹਨ ਤੇ ਅਸੀਂ ਕਿਸੇ ਅਜਿਹੀ ਘਟਨਾ ਦੀ ਇਜਾਜ਼ਤ ਨਹੀਂ ਦੇਵਾਂਗੇ।”
ਇੰਡੀਅਨ ਐਸੋਸੀਏਸ਼ਨ ਆਫ ਸੈਕਰਾਮੈਂਟੋ (ਆਈ ਏ ਐਸ) ਨੇ ਹੋਰਨਾਂ ਭਾਰਤੀ-ਅਮਰੀਕੀਆਂ ਅਤੇ ਹਿੰਦੂ-ਅਮਰੀਕੀਆਂ ਨਾਲ ਮਿਲ ਕੇ ਇਹ ਰੋਸ ਮੁਜ਼ਾਹਰਾ ਕੀਤਾ ਸੀ। ਇਸੇ ਦੌਰਾਨ ਖਾਲਿਸਤਾਨੀ ਵੱਖਵਾਦੀਆਂ ਦੀ ਅਗਵਾਈ ਵਾਲੇ ‘ਆਰਗੇਨਾਈਜ਼ੇਸ਼ਨ ਫਾਰ ਮਾਈਨਾਰਿਟੀਜ਼ ਇਨ ਇੰਡੀਆ’ ਦੇ ਮੈਂਬਰਾਂ ਨੇ ਗਾਂਧੀ ਖਿਲਾਫ ਨਾਅਰੇਬਾਜ਼ੀ ਕੀਤੀ।

Read More International Punjabi News

ਅੰਤਰਰਾਸ਼ਟਰੀ

ਚੀਨ ਦਾ ਦਬਾਅ ਮੰਨਣ ਦੀ ਥਾਂ ਤਾਈਵਾਨੀ ਸਟਾਫ ਹਾਂਗ ਕਾਂਗ ਛੱਡ ਕੇ ਵਾਪਸ ਜਾਣ ਲੱਗਾ

Published

on

ਤਾਈਪੇ, 20 ਜੂਨ, – ਚੀਨ ਦੇ ਕੰਟਰੋਲ ਵਾਲੇ ਹਾਂਗਕਾਂਗ ਦੇ ਪ੍ਰਤੀਨਿਧੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਤਾਈਵਾਨੀ ਮੁਲਾਜ਼ਮਾਂ ਨੇ ਅੱਜ ਐਤਵਾਰ ਨੂੰ ਹਾਂਗਕਾਂਗ ਦਾ ਦਫ਼ਤਰ ਛੱਡਣਾ ਸ਼ੁਰੂ ਕਰ ਦਿੱਤਾ ਹੈ।
ਪਤਾ ਲੱਗਾ ਹੈ ਕਿ ਇਨ੍ਹਾਂ ਮੁਲਾਜ਼ਮਾਂ ’ਤੇ ਚੀਨੀ ਸਰਕਾਰ ਵੱਲੋਂ ਇਕ ਅਜਿਹੇ ਦਸਤਾਵੇਜ਼ ਉੱਤੇ ਦਸਖ਼ਤ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਨੂੰ ਚੀਨ ਦੇ ਤਾਈਵਾਨ ਬਾਰੇ ਦਾਅਵੇ ਦਾ ਸਮਰਥਨ ਕਰਨ ਲਈ ਕਿਹਾ ਗਿਆ ਹੈ।ਤਾਈਵਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੀ ਦੁਪਹਿਰ ਸੱਤ ਲੋਕਇਸ ਟਾਪੂ ਉੱਤੇ ਪਰਤ ਆਏ ਹਨ। ਤਾਈਪੇ ਤੇ ਬੀਜਿੰਗ ਵਿਚਾਲੇ ਤਨਾਅ ਦੇ ਦੌਰਾਨ ਆਜ਼ਾਦੀ ਪਸੰਦ ਹਾਂਗਕਾਂਗ ਦੇ ਲੋਕ ਖੁੱਲ੍ਹ ਕੇ ਤਾਈਵਾਨ ਦਾ ਸਾਥ ਦੇਣ ਲੱਗੇ ਹਨ ਅਤੇ ਤਾਈਵਾਨ ਨੇ ਉਸ ਉਤੇ ਥੋਪੇ ਗਏ ਚੀਨ ਦੇ ਸ਼ਹਿਰੀ ਕਾਨੂੰਨ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਹੈ, ਜੋ ਹਾਂਗਕਾਂਗ ਉੱਤੇ ਪਹਿਲਾਂ ਤੋਂ ਥੋਪਿਆ ਜਾ ਚੁੱਕਾ ਹੈ।ਤਾਈਵਾਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਉਸ ਦੇ ਟਾਪੂ ਵਿੱਚ ਆ ਕੇ ਵੱਸਣ ਦਾ ਸੱਦਾ ਦੇ ਦਿੱਤਾ ਹੈ। ਚੀਨੀ ਕਮਿਊਨਿਸਟ ਪਾਰਟੀ ਦੀ ਸਰਕਾਰ ਹਾਂਗਕਾਂਗ ਸਰਕਾਰ ਕੋਲੋਂ ‘ਇਕ ਚੀਨ’ ਦੀ ਵਚਨਬੱਧਤਾ ਨੂੰ ਮੰਨਣ ਲਈ ਦਸਤਾਵੇਜ਼ਾਂ ਉੱਤੇ ਪਹਿਲਾਂ ਹੀ ਦਸਤਖ਼ਤ ਕਰਵਾ ਚੁੱਕੀ ਹੈ।

Read More Punjabi News Today

Continue Reading

ਅੰਤਰਰਾਸ਼ਟਰੀ

ਈਰਾਨ ਨਾਲ ਐਟਮੀ ਡੀਲ ਬਾਰੇ ਸੰਸਾਰ ਭਰ ਦੀਆਂ ਮਹਾਸ਼ਕਤੀਆਂ ਨੂੰ ਇਜ਼ਰਾਈਲ ਵੱਲੋਂ ਚੇਤਾਵਨੀ

Published

on

Israel warns

ਯੇਰੂਸ਼ਲਮ, 20 ਜੂਨ, – ਕੱਟੜਪੰਥੀ ਜੱਜ ਇਬਰਾਹੀਮ ਰਾਇਸੀ ਦੇ ਈਰਾਨ ਦਾ ਰਾਸ਼ਟਰਪਤੀ ਚੁਣੇ ਜਾਣ ਦੀ ਨਿੰਦਾ ਕਰਦੇ ਹੋਏ ਇਜ਼ਰਾਈਲ ਨੇ ਕਿਹਾ ਹੈ ਕਿ ਇਹ ਜੱਲਾਦਾਂ ਦਾ ਸ਼ਾਸਨ ਹੋਵੇਗਾ ਅਤੇ ਇਸ ਦੇ ਨਾਲ ਸੰਸਾਰ ਦੀਆਂ ਸ਼ਕਤੀਆਂ ਨੂੰ ਇਕ ਨਵੇਂ ਐਟਮੀ ਸਮਝੌਤੇ ਉੱਤੇ ਗੱਲਬਾਤ ਨਹੀਂ ਕਰਨੀ ਚਾਹੀਦੀ।
ਵਰਨਣ ਯੋਗ ਹੈ ਕਿ ਕੱਟੜਪੰਥੀ ਆਗੂ ਰਾਇਸੀ ਨੇ ਬੀਤੇ ਸ਼ਨਿਚਰਵਾਰ ਈਰਾਨ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਆਰਥਿਕ ਮੁਸ਼ਕਲਾਂ ਅਤੇ ਸਿਆਸੀ ਪਾਬੰਦੀਆਂ ਦੇ ਬਾਵਜੂਦ ਮੁਕਾਬਲੇ ਪਿੱਛੋਂ ਓਦੋਂ ਜਿੱਤ ਹਾਸਲ ਕੀਤੀ ਹੈ, ਜਦੋਂਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਅਮਰੀਕੀ ਪਾਬੰਦੀਆਂ ਉਸ ਉੱਤੇ ਲੱਗੀਆਂ ਹੋਈਆਂ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਪਿਛਲੇ ਹਫ਼ਤੇ ਅਹੁਦਾ ਸੰਭਾਲਣ ਪਿੱਛੋਂ ਆਪਣਾ ਪਹਿਲਾ ਟੈਲੀਵਿਜ਼ਨ ਕੈਬਨਿਟ ਸੈਸ਼ਨ ਬੁਲਾਉਂਦੇ ਹੋਏ ਇਰਾਨ ਦੇ ਰਾਸ਼ਟਰਪਤੀ ਵਜੋਂ ਰਾਇਸੀ ਦੀ ਜਿੱਤ ਨੂੰ ਇਕ ਨਿਰਪੱਖ ਤੇ ਪਾਪੂਲਰ ਵੋਟ ਦੀ ਥਾਂ ਈਰਾਨੀ ਸਰਬ ਉੱਚ ਨੇਤਾ ਅਯਾਤੁੱਲਾ ਅਲੀ ਖੁਮੈਨੀ ਦੇ ਇਸ਼ਾਰੇ ਨਾਲ ਹੋਈ ਜਿੱਤਕਿਹਾ ਹੈ। ਬੈਨੇਟ ਨੇ ਪਹਿਲਾਂ ਆਪਣਾ ਬਿਆਨ ਹਿਬਰੂ ਭਾਸ਼ਾ ਅਤੇ ਫਿਰ ਅੰਗਰੇਜ਼ੀ ਵਿੱਚ ਪੜ੍ਹਦੇ ਹੋਏ ਕਿਹਾ ਕਿ ਮੈਂ ਕਹਾਂਗਾ ਕਿ ਰਾਇਸੀ ਦਾ ਚੋਣ ਨਤੀਜਾ ਸਮਝੌਤੇ ਉੱਤੇ ਉਸ ਦੇ ਦੇਸ਼ ਦੇ ਮੁੜਨ ਤੋਂ ਪਹਿਲਾਂ ਵਿਸ਼ਵ ਸ਼ਕਤੀਆਂ ਨੂੰ ਜਗਾਉਣ ਦਾ ਆਖਰੀ ਮੌਕਾ ਹੈ। ਉਹ ਸਮਝਣ ਕਿ ਉਹ ਕਿਸ ਨਾਲ ਵਪਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਈਰਾਨ ਵਿੱਚ ਜੱਲਾਦਾਂ ਦੇ ਸ਼ਾਸਨ ਨੂੰ ਕਦੇ ਵੀ ਜਨਤਕ ਤਬਾਹੀ ਦੇ ਹਥਿਆਰ ਰੱਖ ਸਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਇਸ ਬਾਰੇ ਇਜ਼ਰਾਈਲ ਦਾ ਰੁਖ਼ ਨਹੀਂ ਬਦਲੇਗਾ।
ਇਸ ਦੌਰਾਨ ਈਰਾਨ ਨੇ ਵੀਆਨਾ ਵਿੱਚ ਕਿਹਾ ਕਿ ਐਟਮੀਗੱਲਬਾਤਲਈ ਉਸ ਵੱਲੋਂਸੰਸਾਰ ਦੀਆਂ ਛੇ ਤਾਕਤਾਂ ਨਾਲ ਐਤਵਾਰ ਨੂੰ ਹੋਣ ਵਾਲੀ ਬੈਠਕਅੱਗੇ ਪਾ ਦਿੱਤੀਸੀ।ਈਰਾਨ ਦੇ ਵਫ਼ਦ ਦੇ ਮੁਖੀ ਅੱਬਾਸ ਅਰਾਕਚੀ ਨੇ ਕਿਹਾ ਕਿ ਅਸੀਂ ਇਰਾਨ ਵਾਪਸ ਜਾ ਰਹੇ ਹਾਂ। ਇਹ ਅਜੇ ਸਪਸ਼ਟ ਨਹੀਂ ਕਿ ਐਟਮੀਸਮਝੌਤੇ ਉਤੇ ਗੱਲਬਾਤ ਫਿਰ ਸ਼ੁਰੂ ਹੋਵੇਗੀ ਜਾਂ ਨਹੀਂ, ਉਂਜ 2015 ਦੇ ਈਰਾਨੀ ਐਟਮੀ ਪ੍ਰੋਗਰਾਮ ’ਤੇ ਚਰਚਾ ਲਈ ਅੱਜ ਆਸਟ੍ਰੀਆ ਦੀ ਰਾਜਧਾਨੀ ਵਿਆਨਾ ’ਚ ਚੀਨ, ਜਰਮਨੀ, ਫਰਾਂਸ, ਰੂਸ ਅਤੇ ਬਰਤਾਨੀਆ ਦੇ ਸੀਨੀਅਰ ਡਿਪਲੋਮੈਟ ਪਹੁੰਚ ਚੁੱਕੇ ਸਨ, ਪਰ ਪਿੱਛੋਂ ਮੁੜ ਗਏ ਹਨ।

Read More Punjabi News Papers

Continue Reading

ਅੰਤਰਰਾਸ਼ਟਰੀ

ਮਿਆਂਮਾਰ ਬਾਰੇ ਯੂ ਐੱਨ ਓ ਵਿੱਚ ਮਤਾ ਪਾਸ, ਭਾਰਤ ਵੋਟਿੰਗ ਤੋਂ ਲਾਂਭੇ ਰਿਹਾ

Published

on

India abstains

ਨਿਊਯਾਰਕ, 19 ਜੂਨ, – ਯੂ ਐੱਨ ਜਨਰਲ ਅਸੈਂਬਲੀ ਵਿੱਚ ਮਿਆਂਮਾਰਦੇ ਰਾਜ ਪਲਟੇ ਦੇ ਵਿਰੁੱਧ ਪਾਸ ਕੀਤੇ ਗਏ ਮਤੇ ਉੱਤੇ ਵੋਟਿੰਗ ਤੋਂ ਭਾਰਤ ਲਾਂਭੇ ਰਿਹਾਤੇ ਅਸਹਿਮਤੀ ਪ੍ਰਗਟ ਕਰਦਿਆਂ ਉਸ ਨੇ ਕਿਹਾ ਕਿ ਗੁਆਂਢੀ ਦੇਸ਼ ਹੋਣ ਕਾਰਨ ਉਹ ਮਿਆਂਮਾਰ ਵਿੱਚ ਲੋਕਤੰਤਰੀ ਪ੍ਰਕਿਰਿਆਤੇਜ਼ ਕਰਨ ਦੀ ਹਮਾਇਤ ਕਰਦਾ ਹੈ।ਭਾਰਤ ਦੀ ਸੋਚ ਹੈ ਕਿ ਕਾਹਲੀ ਵਿੱਚ ਲਿਆਂਦਾ ਇਹ ਮਤਾ ਉਸ ਦੀ ਰਾਏ ਨਾਲ ਮੇਲ ਨਹੀਂ ਖਾਂਦਾ।
ਮਿਆਂਮਾਰ ਵਿਰੁੱਧ ਪਾਸ ਕੀਤੇ ਮਤੇ ਦੀ ਹਮਾਇਤ ਵਿੱਚ 119 ਦੇਸ਼ਾਂ ਨੇ ਵੋਟ ਪਾਈ, ਪਰ ਭਾਰਤ ਦੇ ਨਾਲ ਗੁਆਂਢੀ ਦੇਸ਼ਾਂ ਚੀਨ, ਬੰਗਲਾ ਦੇਸ਼, ਭੂਟਾਨ, ਨੇਪਾਲ, ਥਾਈਲੈਂਡ, ਲਾਓਸ ਤੇ ਰੂਸ ਗ਼ੈਰ ਹਾਜ਼ਰ ਰਹੇ। ਬੈਲਾਰੂਸ ਹੀ ਅਜਿਹਾ ਦੇਸ਼ ਹੈ, ਜਿਸ ਨੇ ਇੱਸ ਮਤੇ ਦੇ ਖ਼ਿਲਾਫ਼ ਵੋਟ ਪਾਈ ਹੈ।ਯੂ ਐੱਨ ਓ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀ ਐੱਸ ਤਿਰੂਮੂਰਤੀ ਨੇ ਕਿਹਾ ਕਿ ਇਹ ਮਤਾ ਗੁਆਂਢੀ ਦੇਸ਼ਾਂ ਨਾਲ ਸਲਾਹ ਦੇਬਿਨਾਂ ਕਾਹਲੀ ਵਿੱਚ ਲਿਆਂਦਾ ਗਿਆ ਹੈਤੇਲਾਭਨਾ ਹੋਣ ਦੇ ਨਾਲਇਹ ਆਸੀਆਨ ਦੇਸ਼ਾਂ ਵੱਲੋਂ ਹੱਲ ਲੱਭਣ ਲਈ ਚੱਲਰਹੇ ਯਤਨਾਂ ਲਈ ਵੀ ਮਾੜਾ ਹੈ।ਇਸ ਮਤੇ ਵਿੱਚਗੱਦੀ ਤੋਂ ਲਾਹੀ ਗਈ ਜਨਤਕ ਆਗੂ ਆਂਗ ਸਾਨ ਸੂ ਕੀ ਸਮੇਤ ਸਾਰੇ ਆਗੂਆਂ ਦੀ ਰਿਹਾਈ ਕਰਨ ਤੇਫ਼ੌਜ ਨੂੰ ਦੇਸ਼ ਦੀ ਜਨਤਾ ਦੇ ਮਨੁੱਖੀ ਅਧਿਕਾਰਾਂ ਨੂੰ ਬਹਾਲ ਕਰਨ ਦੇ ਨਾਲ ਲੋਕਤੰਤਰੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਿਹਾ ਗਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca