ਥਾਈਲੈਂਡ ਵਿੱਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਤਖਤਾ ਪਲਟਣ ਦਾ ਸ਼ੱਕ - ਇਕ ਸੋਚ
Connect with us apnews@iksoch.com

ਅੰਤਰਰਾਸ਼ਟਰੀ

ਥਾਈਲੈਂਡ ਵਿੱਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਤਖਤਾ ਪਲਟਣ ਦਾ ਸ਼ੱਕ

Published

on

Pro-democracy protesters in Thailand

ਬੈਂਕਾਕ, 29 ਨਵੰਬਰ – ਥਾਈਲੈਂਡ ਵਿੱਚ ਲੋਕਤੰਤਰ ਸਮਰਥਕਾਂ ਨੇ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਅਤੇ ਹਿੰਸਕ ਹਮਲਿਆਂ ਦੇ ਬਾਵਜੂਦ ਇੱਕ ਹੋਰ ਰੈਲੀ ਕੱਢੀ ਅਤੇ ਫੌਜੀ ਤਖਤਾ ਪਲਟ ਦਾ ਸ਼ੱਕ ਪ੍ਰਗਟਾਇਆ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੋਈ ਰੈਲੀ ਵਿੱਚ ਦੋ ਜਣਿਆਂ ਨੂੰ ਗੋਲੀ ਮਾਰੀ ਗਈ ਸੀ ਜਿਸ ਵਿੱਚ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਪ੍ਰਯੁਤਚਾਨ ਓਚਾ ਦੇ ਅਹੁਦੇ ਤੋਂ ਹਟਣ ਤੇ ਇਸ ਸਰਕਾਰ ਦੇ ਰਾਜ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਸੰਵਿਧਾਨ ਵਿੱਚ ਸੋਧ ਕਰ ਕੇ ਇਸ ਨੂੰ ਹੋਰ ਲੋਕਤੰਤਰੀ ਬਣਾਉਣ ਅਤੇ ਰਾਜਸ਼ਾਹੀ ‘ਚ ਸੁਧਾਰ ਕਰਨ ਦੇ ਨਾਲਉਸ ਨੂੰ ਹੋਰ ਜਵਾਬਦੇਹ ਬਣਾਉਣ ਦੀ ਮੰਗ ਕਰਦੇ ਹਨ। ਇਸ ਵਿੱਚ ਰਾਜਵੰਸ਼ ਨਾਲ ਜੁੜਿਆ ਮੁੱਦਾ ਸਭ ਤੋਂ ਵਿਵਾਦ ਪੂਰਨ ਹੈ, ਕਿਉਂਕਿ ਸ਼ਾਹੀ ਸੰਸਥਾਵਾਂ ਵੱਲ ਉਂਗਲੀ ਚੁੱਕਣਾ ਕਾਨੂੰਨੀ ਤੌਰ ਉੱਤੇ ਗਲਤ ਮੰਨਿਆ ਜਾਂਦਾ ਹੈ। ਫੌਜ ਐਲਾਨ ਕਰ ਚੁੱਕੀ ਹੈ ਕਿ ਰਾਜਵੰਸ਼ ਦੀ ਰੱਖਿਆ ਉਸ ਦੇ ਲਈ ਸਭ ਤੋਂ ਉਪਰ ਹੈ। ਪਿਛਲੇ ਹਫਤੇ ਥਾਈਲੈਂਡ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਨੇਤਾਵਾਂ ਵਿੱਚੋਂ 12 ‘ਤੇ ਰਾਜਵੰਸ਼ ਦੀ ਮਾਣਹਾਨੀ ਕਰਨ ਨਾਲ ਸਬੰਧਤ ਇੱਕ ਸਖਤ ਕਾਨੂੰਨ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਹੈ।ਦੂਸਰੇ ਪਾਸੇ ਪ੍ਰਦਰਸ਼ਨਕਾਰੀਆਂ ਦਾ ਤਖਤਾ ਪਲਟ ਦਾ ਸ਼ੱਕ ਵੀ ਕਮਜੋਰ ਨਹੀਂ ਹੈ। ਇਸ ਤੋਂ ਪਹਿਲਾਂ 1977, 1991, 2006 ਅਤੇ 2014 ਵਿੱਚ ਤਖਤੇ ਪਲਟ ਚੁੱਕੇ ਹਨ। ਜੇ ਸਰਕਾਰ ਨੂੰ ਲੱਗਦਾ ਹੈ ਕਿ ਉਹ ਪ੍ਰਦਰਸ਼ਨਾਂ ‘ਤੇ ਕੰਟਰੋਲ ਨਹੀਂ ਕਰ ਰਹੀ ਹੈ ਤਾਂ ਉਹ ਮਾਰਸ਼ਲ ਲਾਅ ਲਾਗੂ ਕਰ ਸਕਦੀ ਹੈ ਜਾਂ ਫਿਰ ਫੌਜ ਸਰਕਾਰ ਦਾ ਤਖਤਾ ਪਲਟ ਕਰ ਸਕਦੀ ਹੈ।

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਪਾਕਿ ਚੋਣ ਕਮਿਸ਼ਨ ਨੇ ਡੰਡਾ ਚੁੱਕਿਆ:ਜਾਇਦਾਦ ਦਾ ਵੇਰਵਾ ਜਮ੍ਹਾਂ ਨਾ ਕਰਨ ਵਾਲੇ 154 ਪਾਰਲੀਮੈਂਟ ਮੈਂਬਰ ਤੇ ਵਿਧਾਇਕ ਸਸਪੈਂਡ

Published

on

ਇਸਲਾਮਾਬਾਦ, 19 ਜਨਵਰੀ, -ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜਾਇਦਾਦ ਦਾ ਵੇਰਵਾ ਨਾ ਦੇਣ ਦੇ ਦੋਸ਼ ਹੇਠ ਪਾਰਲੀਮੈਂਟ ਅਤੇ ਸੂਬਾਈ ਵਿਧਾਨ ਸਭਾਵਾਂ ਦੇ 154 ਮੈਂਬਰਾਂ ਦੀ ਮੈਂਬਰੀ ਅਸਥਾਈ ਤੌਰ ਉੱਤੇ ਸਸਪੈਂਡ ਕਰ ਦਿੱਤੀਹੈ। ਇਨ੍ਹਾਂ ਮੈਂਬਰਾਂ ਨੂੰ ਆਪਣੀ ਜਾਇਦਾਦ ਬਾਰੇ ਪੂਰੀ ਜਾਣਕਾਰੀ ਜਲਦੀ ਦੇਣ ਦੇ ਆਦੇਸ਼ ਦਿੱਤੇ ਗਏ ਹਨ ਤੇ ਜਦੋਂ ਤੱਕ ਉਹ ਇਹ ਜਿ਼ਮੇਵਾਰੀ ਪੂਰੀ ਨਹੀਂ ਕਰਦੇ, ਉਨ੍ਹਾਂ ਨੂੰ ਸਸਪੈਂਡ ਮੰਨਿਆ ਜਾਵੇਗਾ।
ਵਰਨਣ ਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਸਸਪੈਂਡ ਕੀਤੇ ਪਾਰਲੀਮੈਂਟ ਮੈਂਬਰਾਂ ਵਿਚ ਇਮਰਾਨ ਖ਼ਾਨ ਸਰਕਾਰ ਦੇ ਕਈ ਸੀਨੀਅਰ ਮੰਤਰੀ ਵੀ ਸ਼ਾਮਲ ਹਨ। ਡਾਨ ਅਖਬਾਰ ਦੇ ਅਨੁਸਾਰ ਪਾਕਿਸਤਾਨ ਦੇ ਇਹ154 ਪਾਰਲੀਮੈਂਟ ਮੈਂਬਰ ਅਤੇ ਵਿਧਾਇਕ ਉਦੋਂ ਤਕ ਸਸਪੈਂਡ ਰਹਿਣਗੇ, ਜਦੋਂ ਤੱਕ ਉਹ ਜਾਇਦਾਦ ਦਾ ਸਾਲਾਨਾ ਬਿਊਰਾ ਜਮ੍ਹਾਂ ਨਹੀਂ ਕਰਾਉਂਦੇ। ਉਂਜ ਇਹ ਪਹਿਲਾ ਮੌਕਾ ਨਹੀਂ, ਜਦੋਂ ਪਾਕਿਸਤਾਨ ਚੋਣ ਕਮਿਸ਼ਨ ਨੇ ਏਦਾਂ ਦੀ ਕਾਰਵਾਈ ਕੀਤੀ ਹੈ। ਅਖਬਾਰ ਡਾਨ ਦੇ ਅਨੁਸਾਰ ਪਾਕਿਸਤਾਨ ਵਿੱਚ ਚੋਣ ਕਮਿਸ਼ਨ ਹਰ ਸਾਲ ਇਸਦੋਸ਼ਕਾਰਨ ਕਈ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਦੀ ਮੈਂਬਰੀ ਅਸਥਾਈ ਤੌਰ ਉਤੇ ਸਸਪੈਂਡ ਕਰਦਾ ਹੈ। ਜਿਨ੍ਹਾਂ ਪਾਕਿਸਤਾਨੀ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਵਿੱਚ ਇੰਟਰ ਸਟੇਟ ਕੋਆਰਡੀਨੇਸ਼ਨ ਮੰਤਰੀ ਫਹਿਮੀਦਾ ਮਿਰਜ਼ਾ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਅਤੇ ਸਮੁੰਦਰੀ ਮਾਮਲਿਆਂ ਦੇ ਮੰਤਰੀ ਹੈਦਰ ਜ਼ੈਦੀ ਸ਼ਾਮਲ ਹਨ।

Continue Reading

ਅੰਤਰਰਾਸ਼ਟਰੀ

ਹਾਈ ਸਕੂਲ ਦਾ ਪਿਆਰ 70 ਸਾਲ ਬਾਅਦ ਸਿਰੇ ਚੜ੍ਹਿਆ

Published

on

ਵੈਂਡਸਵਰਥ, 19 ਜਨਵਰੀ – ਬਾਲੀਵੁੱਡ ਦੀ ਇੱਕ ਫਿਲਮ ਦਾ ਡਾਇਲਾਗ ਹੈ; ‘ਕਿਸੇ ਚੀਜ਼ ਨੂੰ ਸ਼ਿਦਤ ਨਾਲ ਚਾਹੋ ਤਾਂ ਪੂਰੀ ਕਾਇਨਾਤ ਉਸ ਨੂੰ ਤੁਹਾਡੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੀ ਹੈ।`
ਇਹ ਪੰਕਤੀਆਂ ਕੈਨੇਡਾ ਵਿੱਚ ਸਹੀ ਸਾਬਤ ਹੋਈਆਂ ਦਿੱਸੀਆਂ। ਏਥੇ ਹਾਈ ਸਕੂਲ ਵਿੱਚ ਮਿਲੇ ਦੋ ਪ੍ਰੇਮੀਆਂ ਦਾ ਪਿਆਰ 70 ਸਾਲ ਬਾਅਦ ਪਰਵਾਨ ਚੜ੍ਹਿਆ ਹੈ। ਇਹ ਪ੍ਰੇਮ ਕਹਾਣੀ ਕੈਨੇਡਾ ਦੇ ਛੋਟੇ ਜਿਹੇ ਸ਼ਹਿਰ ਵੈਂਡਸਵਰਥ ਤੋਂ ਸ਼ੁਰੂ ਹੋਈ ਸੀ, ਜਦੋਂ ਫ੍ਰੇਡ ਪਾਲ ਅਤੇ ਫਲੋਰੇਂਸ ਹਾਰਵੇ ਹਾਈ ਸਕੂਲ ਵਿੱਚ ਪਹਿਲੀ ਵਾਰ ਇੱਕ-ਦੂਜੇ ਨੂੰ ਮਿਲੇ। ਦੋਸਤੀ ਵਧੀ ਅਤੇ ਦੋਨੋਂ ਇੱਕ-ਦੂਸਰੇ ਨਾਲ ਪਿਆਰ ਕਰਨ ਲੱਗੇ। ਇਸ ਫਿਰ ਦੋਨੋਂ ਇੱਕ-ਦੂਜੇ ਨਾਲ ਘੁੰਮਣ, ਚਰਚ ਜਾ ਕੇ ਪ੍ਰਾਰਥਨਾ ਕਰਨ ਅਤੇ ਇਕੱਠੇ ਬਹੁਤਾ ਸਮਾਂ ਬਿਤਾਉਣ ਲੱਗੇ। ਪਾਲ ਅਤੇ ਹਾਰਵੇ ਦੋਨੋਂ ਨੇ ਸੋਚ ਲਿਆ ਸੀ ਕਿ ਉਹ ਸ਼ਾਦੀ ਕਰਨਗੇ ਪਰ ਜਦੋਂ ਪਾਲ 18 ਸਾਲ ਦਾ ਹੋ ਗਿਆ ਤਾਂ ਉਹ ਕੰਮ ਲਈ ਟੋਰੰਟੋ ਚਲਾ ਗਿਆ, ਓਦੋਂ ਹਾਰਵੇ 15 ਸਾਲ ਦੀ ਸੀ। ਇਕ ਸਾਲ ਬਾਅਦ ਜਦੋਂ ਪਾਲ ਆਪਣੇ ਸ਼ਹਿਰ ਵਾਪਸ ਆਇਆ ਅਤੇ ਹਾਰਵੇ ਦੇ ਘਰ ਪੁਜਾ ਤਾਂ ਪਤਾ ਚਲਿਆ ਕਿ ਹਾਰਵੇ ਦੂਸਰੇ ਸ਼ਹਿਰ ਚਲੀ ਗਈ ਹੈ। ਸਾਲ 2017 ਵਿੱਚ ਆਪਣੇ ਪਤੀ ਲੇਨ ਦੇ ਕੈਂਸਰ ਨਾਲ ਮਰਨ ਪਿੱਛੋਂ ਹਾਰਵੇ ਨੇ ਖੁਦ ਨੂੰ ਫਿਰ ਤੋਂ ਇਕੱਲੇ ਮਹਿਸੂਸ ਕੀਤਾ। ਇਸ ਜੋੜੇ ਦੇ ਪੰਜ ਬੱਚੇ ਹਨ। ਉਥੇ ਦੋ ਸਾਲ ਬਾਅਦ 2019 ਵਿੱਚ ਪਾਲ ਦੀ ਪਤਨੀ ਹੇਲੇਨ ਦੀ ਵੀ ਲੱਗਭਗ 60 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਦੋਹਾਂ ਨੂੰ ਆਪੋ-ਆਪਣੇ ਜੀਵਨ ਸਾਥੀ ਨੂੰ ਗਵਾ ਲੈਣ ਦਾ ਦੁੱਖ ਹੀ ਸੀ, ਜਿਸ ਨੇ ਉਨ੍ਹਾਂ ਨੂੰ ਫਿਰ ਇਕੱਠੇ ਕਰ ਦਿਤਾ। ਇਸ ਦੇ ਬਾਅਦ ਦੋਹਾਂ ਦੇ ਵਿੱਚ ਗੱਲ ਸ਼ੁਰੂ ਹੋ ਗਈ ਅਤੇ ਫਿਰ ਦੋਹਾਂ ਨੇ ਸ਼ਾਦੀ ਕਰ ਲਈ। ਅੱਜਕੱਲ੍ਹ ਕਰੀਬ 84 ਸਾਲ ਦੇ ਹੋ ਚੁਕੇ ਪਾਲ ਦਾ ਕਹਿਣਾ ਹੈ ਕਿ ਮੇਰਾ ਪਹਿਲਾ ਪਿਆਰ ਸੀ, ਮੇਰੀ ਪਹਿਲੀ ਪ੍ਰੇਮਿਕਾ, ਮੇਰਾ ਸੱਚਾ ਪਿਆਰ।

Continue Reading

ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲੱਗੇਗਾ

Published

on

vaccine

ਲੰਡਨ, 19 ਜਨਵਰੀ – ਬ੍ਰਿਟੇਨ ਵਿੱਚ 70 ਸਾਲ ਅਤੇ ਉਸ ਤੋਂ ਵੱਧ ਉਮਰ ਜਾਂ ਕੋਵਿਡ-19 ਰਾਹੀਂ ਵਧੇਰੇ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਟੀਕੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਨੈਸ਼ਨਲ ਹੈੱਲਥ ਸਰਵਿਸ (ਐਨ ਐਚ ਐਸ) ਨੇ ਕੱਲ੍ਹ ਪਹਿਲ ਦਿੱਤੇ ਜਾਣ ਵਾਲੇ ਗਰੁੱਪਾਂ ਦਾ ਪਸਾਰ ਕੀਤਾ ਹੈ, ਇਸ ਤੋਂ ਪਹਿਲਾਂ ਟੀਕਾਕਰਨ ਅਤੇ ਇਸ ਦੀ ਰੋਕਥਾਮ ਨਾਲ ਸਬੰਧਤ ਕਮੇਟੀ (ਜੇ ਸੀ ਵੀ ਆਈ) ਨੇ ਦੋ ਗਰੁੱਪਾਂ ਦੇ ਲੋਕਾਂ ਨੂੰ ਟੀਕਾ ਲਾਉਣ ਦੀ ਸਿਫਾਰਸ਼ ਕੀਤੀ ਸੀ। ਇਸ `ਤੇ ਕੰਮ ਕਰਦੇ ਹੋਏ ਐਨ ਐਚ ਐਸ ਪਹਿਲਾਂ 80 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਅਤੇ ਮੈਡੀਕਲ ਖੇਤਰ ਦੇ ਮੁਲਾਜ਼ਮਾਂ ਨੂੰ ਟੀਕਾ ਲਾਉਣ ਦੇ ਕੰਮ ਵਿੱਚ ਲੱਗਾ ਹੋਇਆ ਸੀ। ਇਸ ਗਰੁੱਪ ਦੇ ਲੋਕਾਂ ਨੂੰ ਟੀਕਾ ਲਾਉਣਾ ਹਾਲੇ ਵੀ ਪਹਿਲ ਹੈ। ਫਿਰ ਵੀ ਟੀਕਾਕਰਨ ਵਾਲੀ ਥਾਂ ਜਿੱਥੇ ਗਰੁੱਪ ਤੋਂ ਵੱਧ ਲੋਕਾਂ ਨੂੰ ਵੀ ਟੀਕਾ ਲਾਉਣ ਦੀ ਸਮਰੱਥਾ ਹੈ ਅਤੇ ਉਥੇ ਨਵੇਂ ਗਰੁੱਪ ਦੇ ਲੋਕਾਂ ਨੂੰ ਟੀਕਾਕਰਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca