Prince Harry and Megan reveal that the royal family did not want to make
Connect with us [email protected]

ਅੰਤਰਰਾਸ਼ਟਰੀ

ਪ੍ਰਿੰਸ ਹੈਰੀ ਤੇ ਮੇਗਨ ਵੱਲੋਂ ਖ਼ੁਲਾਸਾ ਸ਼ਾਹੀ ਪਰਿਵਾਰ ਰੰਗ ਦੇ ਡਰ ਕਾਰਨ ਉਨ੍ਹਾਂ ਦੇ ਬੇਟੇ ਨੂੰ ‘ਪ੍ਰਿੰਸ’ ਨਹੀਂ ਸੀ ਬਣਾਉਣਾ ਚਾਹੁੰਦਾ

Published

on

harry-nd-megen

ਲੰਡਨ, 8 ਮਾਰਚ, – ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਐਲਾਨ ਕਰ ਚੁੱਕੇ ਪ੍ਰਿੰਸ ਹੈਰੀ ਅਤੇ ਉੁਨ੍ਹਾਂ ਦੀ ਪਤਨੀ ਮੇਗਨ ਮਰਕਲ ਇਕ ਵਾਰ ਫਿਰ ਸੁਰਖੀਆਂ ਵਿੱਚ ਹਨ ਅਤੇ ਇਨ੍ਹਾਂ ਦੋਵਾਂ ਨੇ ਇਕ ਟੀਵੀ ਇੰਟਰਵਿਊ ਵਿੱਚ ਸ਼ਾਹੀ ਪਰਵਾਰ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਮੇਗਨ ਮਰਕਲ ਨੇ ਇਸ ਇੰਟਰਵਿਊ ਵਿੱਚ ਦੋਸ਼ ਲਾਇਆ ਹੈ ਕਿ ਸ਼ਾਹੀ ਪਰਿਵਾਰ ਉਨ੍ਹਾਂ ਦੇ ਬੇਟੇ ਆਰਚੀ ਨੂੰ ਪ੍ਰਿੰਸ ਨਹੀਂ ਸੀ ਬਣਾਉਣਾ ਚਾਹੁੰਦਾ, ਕਿਉਂਕਿ ਉਸ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਨੂੰ ਡਰ ਸੀ ਕਿ ਕਿਧਰੇ ਉਸ ਦਾ ਰੰਗ ਕਾਲਾ ਨਾ ਹੋਵੇ? ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਈ ਵਿਸ਼ਿਆਂ ਬਾਰੇ ਸ਼ਾਹੀ ਪਰਿਵਾਰ ਨਾਲ ਵਿਵਾਦ ਸਨ।
ਹਾਲੀਵੁੱਡ ਸਟਾਰ ਓਪਰਾ ਵਿਨਫਰੇ ਨਾਲ ਗੱਲਬਾਤ ਵਿੱਚ ਮੇਗਨ ਮਰਕਲ ਨੇ ਕਿਹਾ ਕਿ ਬੇਟੇ ਆਰਚੀ ਦੇ ਜਨਮ ਤੋਂ ਪਹਿਲਾਂ ਸ਼ਾਹੀ ਪਰਿਵਾਰ ਨੇ ਪ੍ਰਿੰਸ ਹੈਰੀ ਨਾਲ ਇਸ ਦੀ ਚਰਚਾ ਕੀਤੀ ਸੀ, ਜੋ ਉਨ੍ਹਾਂ ਲਈ ਕਾਫੀ ਦਰਦਨਾਕ ਸੀ। ਮੇਗਨ ਨੇ ਇੰਟਰਵਿਊ ਵਿੱਚ ਉਸ ਸ਼ਖ਼ਸ ਦਾ ਨਾਂ ਨਹੀਂ ਦੱਸਿਆ, ਜਿਸ ਨੇ ਇਸ ਗੱਲ ਦਾ ਸ਼ੱਕ ਜਤਾਇਆ ਸੀ। ਵਰਨਣ ਯੋਗ ਹੈ ਕਿ ਮੇਗਨ ਮਰਕਲ ਦੀ ਮਾਂ ਦਾ ਪਿਛੋਕੜ ਗੈਰ-ਗੋਰੀ ਅਮਰੀਕਨ ਅਤੇ ਬਾਪ ਦਾ ਪਿਛੋਕੜ ਯੂਰਪੀ ਮੂਲ ਦੇ ਗੋਰੇ ਅਮਰੀਕੀ ਵਾਲਾ ਹੋਣ ਕਾਰਨ ਮਾਂ ਦੇ ਪਿਛੋਕੜ ਕਾਰਨ ਇਹ ਡਰ ਲੱਗਾ ਹੋਣ ਦੀ ਚਰਚਾ ਹੈ ਕਿ ਮੇਗਨ ਦੇ ਜੀਨ ਦੇ ਕਾਰਨ ਕਿਤੇ ਗੈਰ ਗੋਰਾ ਬੱਚਾ ਪੈਦਾ ਨਾ ਹੋ ਜਾਂਦਾ ਹੋਵੇ, ਜਿਸ ਦਾ ਖੁਲਾਸਾ ਮੇਗਨ ਨੇ ਇਸ ਵਕਤ ਕੀਤਾ ਹੈ।
ਇਹੀ ਨਹੀਂ, ਪ੍ਰਿੰਸੇਸ ਦਾ ਅਹੁਦਾ ਛੱਡ ਚੁੱਕੀ ਮੇਗਨ ਨੇ ਦੱਸਿਆ ਕਿ ਸ਼ਾਹੀ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਏ ਉਨ੍ਹਾਂ ਨੂੰ ਕਈ ਵਾਰੀ ਆਤਮ-ਹੱਤਿਆ ਕਰਨ ਦੇ ਵਿਚਾਰ ਆਉਂਦੇ ਸਨ। ਉਨ੍ਹਾਂ ਕਿਹਾ ਕਿ ਉਹ ਬਿਲਕੁੱਲ ਜੀਣਾ ਨਹੀਂ ਸੀ ਚਾਹੁੰਦੀ। ਮੇਗਨ ਨੇ ਕਿਹਾ ਕਿ ਪ੍ਰਿੰਸ ਹੈਰੀਨਾਲ ਵਿਆਹ ਕਰਨ ਤੋਂ ਪਹਿਲਾਂ ਸ਼ਾਹੀ ਪਰਵਾਰ ਦੀ ਵੱਡੀ ਨੂੰਹ ਪ੍ਰਿਸੇਸ ਕੇਟ ਮਿਡਲਟਨ ਨੇ ਵੀ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਵਰਨਣ ਯੋਗ ਹੈ ਕਿ ਕੇਟ ਮਿਡਲਟਨ ਵੱਡੇ ਪ੍ਰਿੰਸ ਵਿਲੀਅਮਸ ਦੀ ਪਤਨੀ ਹੈ। ਮੇਗਨ ਦੀ ਰਾਏ ਹੈ ਕਿ ਹੈਰੀ ਤੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਕੇਟ ਕਿਸੇ ਖਾਸ ਗੱਲ ਕਾਰਨ ਨਾਰਾਜ਼ ਸੀ, ਜੋ ਵਿਆਹਵਿੱਚ ਇਸਤੇਮਾਲ ਹੋਣ ਵਾਲੀ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਸਥਿਤੀ ਬੇਹੱਦ ਬੁਰੀ ਸੀ। ਇੰਟਰਵਿਊ ਵਿੱਚ ਪ੍ਰਿੰਸ ਹੈਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਆਪ ਉੱਤੇ ਤੇ ਆਪਣੀ ਪਤਨੀ ਉੱਤੇ ਮਾਣ ਹੈ, ਕਿਉਂਕਿ ਜਦੋਂ ਉਹ ਗਰਭਵਤੀ ਸੀ ਤਾਂ ਉਸ ਸਮੇਂ ਉਹ ਕਾਫੀ ਬੁਰੇ ਦੌਰ ਤੋਂ ਗੁਜ਼ਰਨ ਦੇ ਬਾਵਜੂਦ ਹਿੰਮਤ ਵਾਲੀ ਰਹੀ ਸੀ।

Read More International Punjabi News

ਅੰਤਰਰਾਸ਼ਟਰੀ

ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ

Published

on

Jo Biden

ਵਾਸ਼ਿੰਗਟਨ, 21 ਅਪ੍ਰੈਲ – ਕੋਰੋਨਾ ਵੈਕਸੀਨ ਤਿਆਰ ਕਰਨ ਲਈ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਉਤੇ ਰੋਕ ਦੇ ਸਵਾਲ ਉੱਤੇ ਅਮਰੀਕਾ ਨੇ ਕਿਹਾ ਹੈ ਕਿ ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ।
ਇਸ ਦੌਰਾਨ ਅਮਰੀਕਾ ਦੀ ਜੋ ਬਾਈਡਨ ਸਰਕਾਰ ਨੇ ਭਾਰਤ ਦੀ ਬੇਨਤੀ ਬਾਰੇ ਕਿਹਾ ਕਿ ਅਸੀਂ ਭਾਰਤ ਦੀਆਂ ਫਾਰਮਸੂਟੀਕਲ ਜ਼ਰੂਰਤਾਂ ਨੂੰ ਸਮਝਦੇ ਹਾਂ ਤੇ ਇਸ ਬਾਰੇ ਵਿਚਾਰ ਕਰਾਂਗੇ। ਇਸ ਤੋਂ ਇਲਾਵਾ ਅਮਰੀਕੀ ਸਰਕਾਰ ਨੇ ਇਹ ਵੀ ਮੰਨਿਆ ਹੈ ਕਿ ਘਰੇਲੂ ਕੰਪਨੀਆਂ ਵੱਲੋਂ ਪਹਿਲਾਂ ਆਪਣੇ ਨਾਗਰਿਕਾਂ ਨੂੰ ਪਹਿਲ ਦੇਣ ਦੀ ਨੀਤੀ ਨਾਲ ਅਜਿਹਾ ਹੋਇਆ ਹੈ। ਰਾਸ਼ਟਰਪਤੀ ਜੋ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਸੰਕਟ ਤੋਂ ਬਾਅਦ ਡਿਫੈਂਸ ਪ੍ਰੋਡਕਸ਼ਨ ਐਕਟ ਲਾਗੂ ਕਰ ਦਿੱਤਾ ਸੀ। ਇਸ ਦੇ ਚੱਲਦਿਆਂ ਅਮਰੀਕੀ ਕੰਪਨੀਆਂ ਨੂੰ ਪਹਿਲਾਂ ਆਪਣੇ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਉਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਇਸ ਕਾਨੂੰਨ ਦੀ ਵਜ੍ਹਾ ਨਾਲ ਕੰਪਨੀਆਂ ਨੂੰ ਦਵਾਈਆਂ ਤੋਂ ਪੀ ਪੀ ਈ ਕਿੱਟਾਂ ਤੱਕ ਬਣਾਉਣ ਵਿੱਚ ਪਹਿਲਾਂ ਅਮਰੀਕਾ ਉੱਤੇ ਧਿਆਨ ਕੇਂਦਰਿਤ ਕਰਨਾ ਪਿਆ। ਅਮਰੀਕਾ ਵਿੱਚ ਫਾਈਜ਼ਰ ਤੇ ਮਾਡਰਨਾ ਨੇ ਵੈਕਸੀਨ ਤਿਆਰ ਕੀਤੀ ਹੈ ਅਤੇ 4 ਜੁਲਾਈ ਤੱਕ ਪੂਰੀ ਅਬਾਦੀ ਨੂੰ ਟੀਕਾ ਲਗਾਉਣ ਦੀ ਤਿਆਰੀ ਹੈ। ਇਸੇ ਦੌਰਾਨ ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੈਕਸੀਨ ਤਿਆਰ ਕਰਨ ਲਈ ਜ਼ਰੂਰੀ ਕੱਚੇ ਮਾਲ ਦੀ ਕਿੱਲਤ ਵੇਖੀ ਜਾ ਰਹੀ ਹੈ।

Read More World India News in Punjabi

Continue Reading

ਅੰਤਰਰਾਸ਼ਟਰੀ

ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ

Published

on

Pakistani government

ਕੱਟੜਪੰਥੀ ਇਸਲਾਮਿਕ ਗਰੁੱਪ ਦੇ ਹਿੰਸਕ ਵਿਖਾਵੇ ਅੱਗੇ ਗੋਡੇ ਟੇਕੇ
ਇਸਲਾਮਾਬਾਦ, 20 ਅਪਰੈਲ, – ਕੱਟੜਪੰਥੀ ਇਸਲਾਮੀ ਗਰੁੱਪ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਐੱਫ) ਦੇ ਦਬਾਅ ਅੱਗੇ ਪਾਕਿਸਤਾਨ ਸਰਕਾਰ ਆਖਰ ਝੁਕ ਗਈ ਹੈ। ਉਸ ਨੇ ਐਲਾਨ ਕੀਤਾ ਕਿ ਫਰਾਂਸ ਦੇ ਰਾਜਦੂਤ ਨੂੰ ਏਥੋਂ ਕੱਢਣ ਲਈ ਉਹ ਪਾਰਲੀਮੈਂਟ ਵਿੱਚ ਬੁੱਧਵਾਰ ਨੂੰ ਮਤਾ ਪੇਸ਼ ਕਰੇਗੀ ਅਤੇਟੀ ਐੱਲ ਐੱਫ ਨਾਲ ਸੰਬੰਧਤ ਵਰਕਰਾਂ ਤੇ ਲੀਡਰਾਂ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸਵਾਪਸ ਲਏ ਜਾਣਗੇ।
ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਬਾਰੇ ਮੰਤਰੀ ਸ਼ੇਖ ਰਾਸ਼ਿਦ ਨੇ ਬਿਆਨ ਜਾਰੀ ਕਰ ਕੇ ਕਿਹਾ ਕਿਟੀ ਐੱਲ ਐੱਫ ਨਾਲ ਕਈ ਦੌਰ ਦੀ ਗੱਲਬਾਤ ਵਿੱਚ ਸਾਡੀ ਸਹਿਮਤੀ ਬਣੀ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਲਈ ਨੈਸ਼ਨਲ ਅਸੈਂਬਲੀ (ਪਾਕਿਸਤਾਨੀ ਪਾਰਲੀਮੈਂਟ ਦਾ ਹੇਠਲਾ ਹਾਊਸ) ਵਿੱਚ ਇਕ ਮਤਾ ਪੇਸ਼ ਕੀਤਾ ਜਾਵੇਗਾ ਅਤੇਟੀ ਐੱਲ ਐੱਫ ਵਰਕਰਾਂ ਦੇ ਖਿਲਾਫ਼ ਦਹਿਸ਼ਤਗਰਦੀ ਦੀਆਂ ਧਾਰਾਵਾਂ ਹੇਠ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣਗੇ। ਵਰਨਣ ਯੋਗ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਦੀ ਮੰਗ ਕੱਟੜਪੰਥੀ ਇਸਲਾਮੀ ਗਰੁੱਪ ਦੀਆਂ ਚਾਰ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਹੈ। ਇਸਦੇ ਵਰਕਰਾਂ ਵੱਲੋਂਸਾਰੇ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਮਗਰੋਂ ਪਿਛਲੇ ਹਫ਼ਤੇ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ ਅਤੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ 22 ਅਪਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਸੀ।

Read More Punjabi News Online

Continue Reading

ਅੰਤਰਰਾਸ਼ਟਰੀ

ਆਪਣੀ ਫੌਜ ਕੱਢ ਕੇ ਅਮਰੀਕਾ ਨੇ ਅਫਗਾਨਿਸਤਾਨ ਦੀ ਸੁਰੱਖਿਆ ਤੋਂ ਪੱਲਾ ਝਾੜਿਆ

Published

on

America Flag

ਵਾਸ਼ਿੰਗਟਨ, 20 ਅਪ੍ਰੈਲ – ਕਈ ਸਾਲਾਂ ਤੱਕ ਅਫਗਾਨਿਸਤਾਨ ਦੀ ਸੁਰੱਖਿਆ ਵਿੱਚ ਲੱਗੇ ਅਮਰੀਕਾ ਨੇ ਆਪਣੀ ਫੌਜ ਦੀ ਵਾਪਸੀ ਤੋਂ ਬਾਅਦ ਦੀ ਸੁਰੱਖਿਆ ਤੋਂ ਪੱਲਾ ਝਾੜ ਲਿਆ ਹੈ। ਉਸ ਨੇ ਕਿਹਾ ਕਿ ਫੌਜ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ।
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨ ਐਸ ਏ) ਜੈਕ ਸੁਲੀਵਾਨ ਨੂੰ ਫਾਕਸ ਨਿਊਜ਼ ਦੇ ਪ੍ਰੋਗਰਾਮ ਵਿੱਚ ਸਵਾਲ ਕੀਤਾ ਗਿਆ ਕਿ 2011 ਵਿੱਚ ਜਦੋਂ ਇਰਾਕ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਇਸਲਾਮਿਕ ਸਟੇਟ (ਆਈ ਐਸ) ਨੇ ਕਬਜ਼ਾ ਕਰ ਲਿਆ ਸੀ, ਉਦੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਬਾਰਾ ਫੌਜ ਭੇਜੀ ਸੀ, ਇਸ ਤਰ੍ਹਾਂ ਅਫਗਾਨਿਸਤਾਨ ਵਿੱਚੋਂ ਫੌਜ ਵਾਪਸੀ ਪਿੱਛੋਂ ਅਜਿਹੇ ਹਾਲਾਤ ਬਣੇ ਤਾਂ ਅਮਰੀਕਾ ਕੀ ਕਰੇਗਾ? ਜੈਕ ਸੁਲੀਵਾਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡੇਨ ਦੀ ਦੁਬਾਰਾ ਫੌਜ ਭੇਜਣ ਦੀ ਕੋਈ ਮਨਸ਼ਾ ਨਹੀਂ, ਕੋਈ ਵੀ ਫੌਜ ਦੀ ਵਾਪਸੀ ਤੋਂ ਬਾਅਦ ਸੁਰੱਖਿਆ ਦੀ ਗਾਰੰਟੀ ਨਹੀਂ ਲੈ ਸਕਦਾ।ਅਸੀਂ ਅਫਗਾਨਿਸਤਾਨ ਨੂੰ ਸਮਰੱਥ ਬਣਾਉਣ ਵਿੱਚ ਪੂਰੀ ਮਦਦ ਕੀਤੀ ਹੈ। ਉਨ੍ਹਾਂ ਦੇ ਸੁਰੱਖਿਆ ਦਸਤਿਆਂ ਨੂੰ ਤਾਕਤ ਵਧਾਉਣ ਲਈ ਵਸੀਲੇ ਦਿੱਤੇ ਹਨ। ਮਸ਼ੀਨਰੀ ਦੇ ਕੇ ਸਮਰੱਥਾ ਦਾ ਵਾਧਾ ਕੀਤਾ ਹੈ, ਸਿਖਲਾਈ ਦਿੱਤੀ ਹੈ। ਇਹ ਸਮਾਂ ਸਾਡੇ ਸੁਰੱਖਿਆ ਦਸਤਿਆਂ ਦੀ ਵਾਪਸੀ ਦਾ ਹੈ। ਇੱਥੋਂ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਬਾਰੇ ਖੁਦ ਕਦਮ ਵਧਾਉਣੇ ਪੈਣਗੇ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca