Prime Minister Narendra Modi meets two BJP leaders from Punjab
Connect with us apnews@iksoch.com

ਰਾਜਨੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਮੁੱਦੇ ਬਾਰੇ ਪੰਜਾਬ ਦੇ ਦੋ ਭਾਜਪਾ ਆਗੂਆਂ ਨਾਲ ਮੀਟਿੰਗ

Published

on

modi
  • ਗਰੇਵਾਲ ਨੇ ਕਿਹਾ: ਪੰਜਾਬ ਵਿਧਾਨ ਸਭਾ ਚੋਣਾਂ ਪੂਰੇ ਬਹੁਮੱਤ ਨਾਲ ਜਿੱਤਾਂਗੇ
    ਨਵੀਂ ਦਿੱਲੀ, 6 ਜਨਵਰੀ, – ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਰਾਜਧਾਨੀ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਭਾਜਪਾ ਆਗੂਆਂ ਦੀ ਸੁਰ ਇਕ ਵਾਰ ਫਿਰ ਵਾਹਵਾ ਸਖਤ ਹੋ ਗਈ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਦੋ ਵੱਡੇ ਭਾਜਪਾ ਆਗੂਆਂ ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਸਿੰਘ ਗਰੇਵਾਲ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਹੜੀ ਤਕਰੀਬਨ 3-4 ਘੰਟੇ ਚੱਲੀ ਅਤੇ ਇਸ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਜਦੋਂ ਪੰਜਾਬ ਦੇ ਇਹ ਦੋਵੇਂ ਲੀਡਰ ਮੀਟਿੰਗ ਤੋਂ ਬਾਅਦ ਨਿਕਲੇ ਤਾਂ ਮੀਟਿੰਗ ਬਾਰੇ ਕੁਝ ਦੱਸਣ ਤੋਂ ਉਨ੍ਹਾਂ ਨੇ ਕੰਨੀ ਕਤਰਾਈ ਤੇ ਉਲਟਾਦੋਵਾਂ ਨੇ ਕਿਸਾਨੀ ਸੰਘਰਸ਼ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ ਅਤੇ ਅਗਲੀਆਂ ਪੰਜਾਬ ਅਸੈਂਬਲੀ ਚੋਣਾਂ ਜਿੱਤਣ ਦਾ ਦਾਅਵਾ ਕਰ ਦਿੱਤਾ।
    ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨੀ ਸੰਘਰਸ਼ ਲੀਡਰਲੈੱਸ ਹੋ ਚੁੱਕਾ ਹੈ, ਗੱਲ ਕਿਸ ਨਾਲ ਕੀਤੀ ਜਾਵੇ। ਇਸ ਮੌਕੇਪੱਤਰਕਾਰਾਂ ਦੇ ਕਰੜੇ ਸਵਾਲਾਂ ਤੋਂ ਖਿਝ ਕੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ ਸਿਰਫ਼ ਅਪਣੇ ਲੀਡਰ ਦਾ ਅਸ਼ੀਰਵਾਦ ਲੈਣ ਗਏ ਸਾਂ, ਜੋ ਸਾਨੂੰ ਮਿਲ ਗਿਆ ਹੈ। ਪ੍ਰਧਾਨ ਮੰਤਰੀ ਵਲੋਂ ਕਿਸਾਨ ਆਗੂਆਂ ਨਾਲ ਮਿਲਣ ਬਾਰੇ ਪੁਛੇ ਜਾਣ ਉੱਤੇ ਭਾਜਪਾ ਦੇ ਦੋਵਾਂ ਆਗੂਆਂਨੇ ਕਿਹਾਕਿ ਕਿਸਾਨੀ ਸੰਘਰਸ਼ ਇਸ ਵੇਲੇ ਲੀਡਰਲੈੱਸ ਹੋ ਚੁੱਕਾ ਹੈ। ਇਸ ਉੱਤੇ ਕਮਿਊਨਿਸਟਾਂ ਤੇ ਮਾਊਵਾਦੀ ਵਿਚਾਰਾਂ ਵਾਲਿਆਂ ਦਾ ਕਬਜ਼ਾ ਹੋ ਗਿਆ ਹੈ। ਜਦੋਂ ਤਕ ਅਸਲੀ ਕਿਸਾਨ ਆਗੂ ਸਾਹਮਣੇ ਨਹੀਂ ਆਉਂਦੇ, ਗੱਲ ਸਿਰੇ ਨਹੀਂ ਚੜ੍ਹਨੀ। ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ 40 ਦੇ ਕਰੀਬ ਕਿਸਾਨ ਆਗੂ ਮੀਟਿੰਗ ਕਰਨਜਾਂਦੇ ਹਨ, ਕੁਝ ਲੋਕ ਮੀਡੀਆ ਵਾਲੇ ਹੋ ਜਾਂਦੇ ਹਨ, ਇਸ ਘੜਮੱਸ ਵਿਚ ਗੱਲ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕੁਝਆਗੂ ਚੁਣ ਕੇ ਕਮੇਟੀ ਬਣਾ ਕੇ ਸਰਕਾਰ ਨਾਲ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।
    ਪੰਜਾਬ ਭਾਜਪਾ ਦੇ ਸੀਨੀਅਰ ਸਿੱਖ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਜਪਾ ਦੀ ਜਿੱਤ ਹੋਵੇਗੀ ਤੇ ਪਾਰਟੀ ਪੰਜਾਬ ਚੋਣਾਂ ਵਿੱਚ ਬਹੁਮੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰੀ ਦੁਨੀਆਂ ਦੀ ਚਿੰਤਾ ਹੈ, ਉਹ ਅਪਣੇ ਦੇਸ਼ ਦੇ ਕਿਸਾਨਾਂ ਦੀ ਚਿੰਤਾ ਕਿਵੇਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪ੍ਰ੍ਧਾਨ ਮੰਤਰੀ ਨੂੰ ਪੰਜਾਬ ਸਮੇਤ ਪੂਰੇ ਦੇਸ਼ ਦੇ ਹਾਲਾਤ ਦੀ ਜਾਣਕਾਰੀ ਹੈ।

Top Politics News Headlines

ਰਾਜਨੀਤੀ

ਝਾਰਖੰਡ ਦੇ ਮੁੱਖ ਮੰਤਰੀ ਨੇ ਕਿਹਾ:ਮੋਦੀ ਸਰਕਾਰ ਨੂੰ ਗਲਤ ਫਹਿਮੀ ਕਿ ਕਿਸਾਨ ਅੰਦੋਲਨ ਸਿਰਫ ਪੰਜਾਬ ਤੇ ਹਰਿਆਣੇ ਦਾ ਹੈ

Published

on

hemant saren

ਨਵੀਂ ਦਿੱਲੀ, 22 ਜਨਵਰੀ – ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਭਾਰਤ ਸਰਕਾਰ ਵੱਲੋਂ ਕਾਨੂੰਨ ਕੁਝ ਸਮੇਂ ਲਈ ਸਸਪੈਂਡ ਕਰਨ ਦੀ ਤਜਵੀਜ਼ ਉੱਤੇ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਗਲਤ ਫਹਿਮੀ ਵਿੱਚ ਹੈ ਕਿ ਇਹ ਸਿਰਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਹੈ।
ਹੇਮੰਤ ਸੋਰੇਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਲੜਾਈ ਸਾਰੇ ਦੇਸ਼ ਦੇ ਕਿਸਾਨਾਂ ਦੀ ਹੈ ਅਤੇ ਉਹ ਜ਼ਾਮਲ ਕਾਨੂੰਨਾਂ ਨੂੰ ਖਤਮ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਵੱਲ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਤੇ ਜੇ ਉਹ ਸੰਜੀਦਾ ਨਾ ਹੋਈ ਤਾਂ ਅੰਦੋਲਨ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਫੈਲ ਜਾਵੇਗਾ। ਝਾਰਖੰਡ ਦੇ ਮੁੱਖ ਮੰਤਰੀ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਚੱਲਦਾ ਅੜਿੱਕਾ ਕੌਮਾਂਤਰੀ ਮੰਚਾਂ ਤੇ ਭਾਰਤ ਦੇ ਅਕਸ ਨੂੰ ਢਾਹ ਲਾ ਰਿਹਾ ਹੈ। ਇਹ ਪੁੱਛਣਤੇ ਕਿ ਕੀ ਝਾਰਖੰਡ ਸਰਕਾਰ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਲਈ ਕੋਈ ਕਾਨੂੰਨ ਪਾਸ ਕਰੇਗੀ, ਜਿਵੇਂ ਕਾਂਗਰਸੀ ਰਾਜਾਂ ਨੇ ਕੀਤਾ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਕਤ ਘਟਨਾਕ੍ਰਮ `ਤੇ ਨੇੜਿਉਂ ਨਜ਼ਰ ਰੱਖ ਰਹੀ ਹੈ ਅਤੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਦੇ ਅੰਤਿਮ ਫੈਸਲੇ ਦੀ ਉਡੀਕ ਕਰ ਰਹੀ ਹੈ, ਉਸ ਦੇ ਬਾਅਦ ਕੋਈ ਕਦਮ ਚੁੱਕੇਗੀ।

Continue Reading

ਰਾਜਨੀਤੀ

ਕੇਰਲ ਵਿਧਾਨ ਸਭਾ ਦੇ ਸਪੀਕਰ ਦੇ ਖਿਲਾਫ ਬੇਭਰੋਸਗੀ ਮਤਾ ਪੇਸ਼

Published

on

ਤਿਰੂਵਨੰਤਪੁਰਮ, 22 ਜਨਵਰੀ -ਕੇਰਲ ਵਿਧਾਨ ਸਭਾ ਦੇ ਸਪੀਕਰ ਪੀ ਸ਼੍ਰੀਰਾਮਕ੍ਰਿਸ਼ਣਨ ਤੇ ਡਾਲਰ ਤਸਕਰੀ ਦੇ ਦੋਸ਼ਾਂ ਅਤੇ ਵਿਧਾਨ ਸਭਾ ਕੰਪਲੈਕਸ ਵਿੱਚ ਉਸਾਰੀ ਦੇ ਕੰਮਾਂ ਵਿੱਚ ਹੋਈ ਪੈਸੇ ਦੀ ਬਰਬਾਦੀ ਦੇ ਬਾਰੇ ਉਸ ਦੇ ਖਿਲਾਫ ਵਿਰੋਧੀ ਧਿਰ ਯੂ ਡੀ ਐਫ (ਸਾਂਝਾ ਡੈਮੋਕਰੇਟਿਕ ਫਰੰਟ) ਨੇ ਕੱਲ੍ਹ ਸਦਨ ਵਿੱਚ ਬੇਭਰੋਸਗੀ ਮਤਾ ਪੇਸ਼ ਕੀਤਾ। ਓਥੋਂ ਦੇ ਸੱਤਾਧਾਰੀ ਖੱਬੇ ਪੱਖੀ ਮੋਰਚੇ ਨੇ ਸ਼ੁਰੂ ਵਿੱਚ ਤਕਨੀਕੀ ਕਾਰਨਾਂ ਦਾ ਹਵਾਲਾ ਦੇ ਕੇ ਮਤੇਤੇ ਇਤਰਾਜ਼ ਕੀਤਾ, ਪਰ ਬਾਅਦ ਵਿੱਚ ਸਦਨ ਨੇ ਇਸ ਮਤੇ `ਤੇ ਚਰਚਾ ਕਰਨ ਦਾ ਫੈਸਲਾ ਕਰ ਲਿਆ ਹੈ।
ਸਪੀਕਰ ਵਿਰੁੱਧ ਮਤਾ ਪੇਸ਼ ਕੀਤੇ ਹੋਣ ਤੋਂ ਪਹਿਲਾਂ ਸ੍ਰੀਰਾਮਕ੍ਰਿਸ਼ਣਨ ਸਪੀਕਰ ਦੀ ਕੁਰਸੀ ਛੱਡ ਕੇ ਚਲੇ ਗਏ ਅਤੇ ਡਿਪਟੀ ਸਪੀਕਰ ਪੀ ਸ਼ਸ਼ੀ ਨੇ ਕਾਰਵਾਈ ਸ਼ੁਰੂ ਕੀਤੀ। ਐਮ ਓਮੇਰ (ਇੰਡੀਅਨ ਯੂਨੀਅਨ ਮੁਸਲਿਮ ਲੀਗ) ਨੇ ਸਪੀਕਰ ਨੂੰ ਹਟਾਉਣ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਇਹ ਮਤਾ ਨਿੱਜੀ ਜਾਂ ਸਿਆਸੀ ਕਾਰਨਾਂ ਕਰ ਕੇ ਨਹੀਂ, ਬਲਕਿ ਸਦਨ ਦੇ ਸਨਮਾਨ ਦੀ ਰੱਖਿਆ ਲਈ ਲਿਆਂਦਾ ਗਿਆ ਹੈ। ਓਮੇਰ ਨੇ ਕਿਹਾ ਕਿ ਸਪੀਕਰ ਦੇ ਖਿਲਾਫ ਰੋਜ਼ ਗੰਭੀਰ ਦੋਸ਼ ਲੱਗ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਵਿਧਾਨ ਸਭਾ ਸੈਸ਼ਨ ਦੀ ਸਮਾਪਤੀ ਪਿੱਛੋਂ ਕੇਂਦਰੀ ਏਜੰਸੀਆਂ ਉਨ੍ਹਾਂ ਤੋਂ ਪੁੱਛਗਿੱਛ ਕਰਨਗੀਆਂ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਿੱਛੇ ਜਿਹੇ ਵਿਧਾਨ ਸਭਾ ਕੰਪਲੈਕਸ ਵਿੱਚ ਕੀਤੇ ਵੱਖ-ਵੱਖ ਉਸਾਰੀ ਦੇ ਕੰਮ ਪਾਰਦਰਸ਼ੀ ਨਹੀਂ ਸਨ। ਵਿਧਾਨ ਸਭਾ ਵਿੱਚ ਭਾਜਪਾ ਦੇ ਇਕੱਲੇ ਮੈਂਬਰ ਓ ਰਾਜਗੋਪਾਲ ਨੇ ਸਪੀਕਰ ਦੇ ਖਿਲਾਫ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਦਾ ਸਮਰਥਨ ਕੀਤਾ।

Continue Reading

ਰਾਜਨੀਤੀ

ਭਾਰਤ ਸਰਕਾਰ ਵੱਲੋਂ ਰੋਕੇ ਦਿਹਾਤੀ ਵਿਕਾਸ ਫੰਡ ਵਿੱਚੋਂ ਪੰਜਾਬ ਲਈ 400 ਕਰੋੜ ਜਾਰੀ

Published

on

modi

ਚੰਡੀਗੜ੍ਹ, 22 ਜਨਵਰੀ – ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਰੋਕੇ ਗਏ 1200 ਕਰੋੜ ਰੁਪਏ ਦੇ ਦਿਹਾਤੀ ਵਿਕਾਸ ਫੰਡ ਵਿੱਚੋਂ ਕੇਂਦਰ ਨੇ 400 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ, ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਕੇਂਦਰ ਸਰਕਾਰ ਬਾਕੀ ਰਾਸ਼ੀ ਜਾਰੀ ਕਰੇਗੀ ਜਾਂ ਨਹੀਂ ਅਤੇ ਇਹ 800 ਕਰੋੜ ਰੁਪਏ ਦੀ ਬਾਕੀ ਰਾਸ਼ੀ ਕਦੋਂ ਜਾਰੀ ਕੀਤੀ ਜਾਵੇਗੀ, ਇਸ ਬਾਰੇ ਵੀ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ।
ਕੇਂਦਰ ਸਰਕਾਰ ਵੱਲੋਂ 31 ਦਸੰਬਰ ਤੱਕ ਦਿਹਾਤੀ ਵਿਕਾਸ ਦੀ ਬਣਦੀ ਰਕਮ ਰਾਜ ਸਰਕਾਰ ਨੂੰ ਦੇਣੀ ਕਾਨੂੰਨ ਦੇ ਅਨੁਸਾਰ ਲਾਜ਼ਮੀ ਹੈ, ਕਿਉਂਕਿ ਰਾਜ ਸਰਕਾਰ ਨੂੰ ਝੋਨੇ ਦੀ ਖਰੀਦ ਲਈ ਦਿੱਤੇ ਜਾਂਦੇ ਕਰਜ਼ੇ ਦੀ ਮਿਆਦ ਵੀ 31 ਦਸੰਬਰ ਤੱਕ ਹੁੰਦੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਨੇ ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ ਕਰਨ ਲਈ ਰਾਜ ਨੂੰ ਬਣਦੀ 1500 ਕਰੋੜ ਦੀ ਰਾਸ਼ੀ ਰੋਕ ਲਈ ਹੈ, ਜਦੋਂ ਕਿ ਗੁਆਂਢੀ ਰਾਜ ਹਰਿਆਣਾ ਨੂੰ ਇਹ ਰਾਸ਼ੀ ਪਹਿਲਾਂ ਦੇ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੇ ਪੰਜਾਬ ਪ੍ਰਤੀ ਇਸ ਰੁੱਖੇ ਅਤੇ ਨਾਮਿਲਵਰਤਣ ਵਾਲੇ ਵਤੀਰੇ ਕਾਰਨ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ।
ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਇਸ ਰਾਜ ਦਾ ਦਿਹਾਤੀ ਵਿਕਾਸ ਫੰਡ ਇੱਕ ਐਕਟ ਹੇਠ ਮਿਲਣਾ ਕਾਨੂੰਨੀ ਤੌਰ ਤੇ ਜ਼ਰੂਰੀ ਹੈ ਅਤੇ ਭਾਰਤੀ ਖੁਰਾਕ ਨਿਗਮ (ਐੱਫ ਸੀ ਆਈ) ਇਸ ਦਾ ਕੇਸ ਹਾਈ ਕੋਰਟ ਤੋਂ ਪਹਿਲਾਂ ਹਾਰ ਚੁੱਕੀ ਹੈ ਅਤੇ ਹਾਈ ਕੋਰਟ ਸਪੱਸ਼ਟ ਕਰ ਚੁੱਕੀ ਹੈ ਕਿ ਰਾਜ ਸਰਕਾਰ ਨੂੰ ਇਹ ਫੰਡ ਮਿਲਣਾ ਉਸ ਦਾ ਕਾਨੂੰਨੀ ਹੱਕ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰ ਵੱਲੋਂ ਰਾਜ ਸਰਕਾਰ ਦੀਆਂ ਰੋਕੀਆਂ ਜਾ ਰਹੀਆਂ ਇਨ੍ਹਾਂ ਗਰਾਂਟਾਂ ਦੇ ਮੁੱਦੇਤੇ ਸਰਕਾਰ ਅਦਾਲਤ ਜਾ ਸਕਦੀ ਹੈ, ਪਰ ਸਰਕਾਰੀ ਪੱਧਰ ਉਤੇ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਦਾਲਤੀਚੱਕਰ ਦੌਰਾਨ ਕਾਫੀ ਸਮਾਂ ਬਰਬਾਦ ਹੋ ਸਕਦਾ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਸੰਕੇਤ ਆਏ ਸਨ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਹੋਣ ਵਾਲੇ ਕਿਸੇ ਸਮਝੌਤੇ ਵਿੱਚ ਦਿਹਾਤੀ ਵਿਕਾਸ ਫੰਡ ਬਹਾਲ ਕਰਨ ਦਾ ਮੁੱਦਾ ਜੋੜ ਸਕਦੀ ਹੈ ਅਤੇ ਇਸ ਕਾਰਨ ਹੀ ਰਾਜ ਸਰਕਾਰ ਨੇ ਅਗਲੀ ਕੋਈ ਕਾਰਵਾਈ ਤੋਂ ਪਹਿਲਾਂ ਇਸ ਸਬੰਧੀ ਉਡੀਕ ਕਰਨ ਦਾ ਫੈਸਲਾ ਲਿਆ ਸੀ।

Latest Political News Today

Continue Reading

ਰੁਝਾਨ


Copyright by IK Soch News powered by InstantWebsites.ca