Prime Minister Modi said: Farmers are getting so many rights
Connect with us apnews@iksoch.com

ਰਾਜਨੀਤੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ: ਕਿਸਾਨਾਂ ਨੂੰ ਇੰਨੇ ਹੱਕ ਮਿਲ ਰਹੇ ਹਨ ਤਾਂ ਖੇਤੀ ਕਾਨੂੰਨਾਂ ਵਿਚ ਗਲਤ ਕੀ ਹੈ?

Published

on

Narendra modi
  • ਮੋਦੀ ਦਾ ਪ੍ਰੋਗਰਾਮ ਯੂਟਿਊਬ ਉੱਤੇ ਲਾਈਕ ਤੋਂ ਵੱਧ ਡਿਸਲਾਈਕ
    ਨਵੀਂ ਦਿੱਲੀ, 25 ਦਸੰਬਰ, – ਅੱਜ ਸ਼ੁੱਕਰਵਾਰ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਵਜੋਂ ਮਿਲਣ ਵਾਲੇ ਮਾਇਕ ਲਾਭਾਂ ਦੀ ਅਗਲੀ ਕਿਸ਼ਤ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਟਨ ਦਬਾ ਕੇ ਨੌਂ ਕਰੋੜ ਲੋਕਾਂ ਦੇ ਖਾਤਿਆਂ ਵਿੱਚ 18,000 ਕਰੋੜ ਰੁਪਏ ਤਬਦੀਲ ਕਰ ਦਿੱਤੇ। ਇਸ ਯੋਜਨਾ ਹੇਠ ਹਰ ਸਾਲ ਤਿੰਨ ਕਿਸ਼ਤਾਂ ਵਿੱਚ 6,000 ਰੁਪਏ ਹਰ ਕਿਸਾਨ ਦੇ ਬੈਂਕ ਖਾਤੇਵਿੱਚ ਭੇਜੇ ਜਾਂਦੇ ਹਨ ਅਤੇ ਇਹ ਰਕਮ ਤਿੰਨ ਕਿਸ਼ਤਾਂ ਵਿਚ ਦੋ-ਦੋ ਹਜ਼ਾਰ ਰੁਪਏ ਦੇ ਹਿਸਾਬ ਨਾਲ ਹੀ ਸਾਰੇ ਕਿਸਾਨਾਂ ਦੇ ਖਾਤੇ ਵਿਚ ਭੇਜੀ ਜਾਂਦੀ ਹੈ।
    ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਰਾਜਨੀਤਕ ਏਜੰਡਾ ਹੈ, ਉਹ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਅੱਗੇ ਨਹੀਂ ਆਉਣ ਦੇਂਦੇ। ਉਨ੍ਹਾਂ ਕਿਹਾ ਕਿ ਕੁਝ ਲੋਕ ਕਿਸਾਨਾਂ ਦੀ ਜ਼ਮੀਨ ਬਾਰੇ ਚਿੰਤਾ ਦਾ ਵਿਖਾਵਾ ਕਰਦੇ ਹਨ, ਪਰ ਅਸੀਂ ਉਨ੍ਹਾਂ ਲੋਕਾਂ ਬਾਰੇ ਜਾਣਦੇ ਹਾਂ, ਜਿਨ੍ਹਾਂ ਦੇ ਨਾਂ ਮੀਡੀਆ ਵਿੱਚ ਜ਼ਮੀਨਾਂ ਉਤੇ ਕਬਜ਼ਾ ਕਰਨ ਲਈ ਆਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਕ ਹਜ਼ਾਰ ਤੋਂ ਵੱਧ ਮੰਡੀਆਂ ਨੂੰ ਇਕ ਦੂਸਰੇ ਨਾਲ ਆਨਲਾਈਨ ਜੋੜ ਦਿੱਤਾ ਤੇ ਇਨ੍ਹਾਂ ਮੰਡੀਆਂ ਵਿਚ ਇਕ ਲੱਖ ਕਰੋੜ ਰੁਪਏ ਤੱਕ ਵਪਾਰ ਹੋ ਵੀ ਚੁੱਕਾ ਹੈ। ਉਨ੍ਹਾ ਕਿਹਾ ਕਿ ਅਸੀਂ ਪਿੰਡਾਂ ਵਿੱਚ ਕਿਸਾਨਾਂ ਦੀ ਜਿ਼ੰਦਗੀ ਸੌਖੀ ਕਰ ਰਹੇ ਹਾਂ, ਪਰ ਜੋ ਲੋਕ ਅੱਜ ਵੱਡੇ-ਵੱਡੇ ਭਾਸ਼ਣ ਦੇਂਦੇ ਹਨ, ਜਦੋਂ ਉਹ ਸੱਤਾ ਵਿੱਚ ਸਨ, ਓਦੋਂ ਉਨ੍ਹਾਂ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਵਧੇਰੇ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਦਿੱਤਾ ਅਤੇ ਕਿਸਾਨਾਂ ਨੂੰ ਰਿਕਾਰਡ ਰਕਮ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਕਈ ਸਾਲਾਂ ਤੋਂ ਕੇਰਲ ਵਿੱਚ ਰਾਜ ਕਰ ਰਹੇ ਹਨ, ਕਿਸਾਨਾਂ ਨਾਲ ਸੈਲਫੀ ਲੈਣ ਲਈ ਪੰਜਾਬ ਜਾਂਦੇ ਹਨ, ਪਰ ਆਪਣੇ ਰਾਜ ਵਿੱਚ ਮੰਡੀ ਪ੍ਰਣਾਲੀ ਲਈ ਕੁਝ ਨਹੀਂ ਕੀਤਾ। ਮੋਦੀ ਨੇ ਕਿਹਾ ਕਿ ਜਿਨ੍ਹਾਂ ਨੂੰ ਵੋਟਰਾਂ ਨੇ ਨਕਾਰ ਕਰ ਦਿੱਤਾ ਸੀ, ਉਹ ਅੱਜ ਪ੍ਰਚਾਰ ਹਾਸਲ ਕਰਨ ਲਈ ਨਵੇਂ ਕੰਮਾਂ ਵਿੱਚ ਲੱਗੇ ਹੋਏ ਹਨ ਤਾਂ ਲੋਕਾਂ ਨੂੰ ਉਨ੍ਹਾਂ ਦੇ ਗੇੜ ਵਿੱਚ ਨਹੀਂ ਫਸਣਾ ਚਾਹੀਦਾ।
    ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਸਕੀਮ ਹੇਠ ਕੁੱਲ 96 ਹਜ਼ਾਰ ਕਰੋੜ ਰੁਪਏ ਤੋਂ ਵੱਧਰਕਮ 10 ਕਰੋੜ 60 ਲੱਖ ਕਿਸਾਨਾਂ ਦੇ ਖਾਤੇਵਿੱਚਪਾਈ ਗਈ ਤੇ ਪ੍ਰਧਾਨ ਮੰਤਰੀ ਨੇ ਇਸ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲ ਵੀ ਕੀਤੀ ਹੈ। ਇਹ ਪ੍ਰੋਗਰਾਮ ਓਦੋਂਹੋਇਆ ਹੈ, ਜਦੋਂ ਕਿਸਾਨ ਪਿਛਲੇ ਕੁਝ ਹਫਤਿਆਂ ਤੋਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈਦਿੱਲੀਦੇ ਬਾਰਡਰਾਂ ਉੱਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰ ਨਾਲ ਪੰਜ ਗੇੜਾਂ ਦੀ ਗੱਲਬਾਤ ਨਾਕਾਮ ਰਹੀ ਹੈ।
    ਇਸ ਦੌਰਾਨ ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਭਾਰਤ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਵਧਦਾ ਜਾ ਰਿਹਾ ਹੈ, ਜਿਸ ਦੇ ਅਸਰ ਹੇਠ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਲੋਚਨਾ ਵਧਦੀ ਜਾ ਰਹੀ ਹੈ ਤੇਯੂਟਿਊਬ ਤੋਂ ਵੀ ਇਸ ਦਾ ਨਮੂਨਾ ਮਿਲ ਜਾਂਦਾ ਹੈ, ਜਿੱਥੇ ਮੋਦੀ ਦੇ ਸੰਬੋਧਨ ਨੂੰ ਲਾਈਕ ਨਾਲੋਂ ਵੱਧ ਡਿਸਲਾਇਕ ਮਿਲੇ ਹਨ।ਅੱਜ ਨਰੇਂਦਰ ਮੋਦੀ ਵੱਲੋਂ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਯੋਜਨਾ ਦੀ ਕਿਸ਼ਤ ਜਾਰੀ ਕਰਨ ਦੇ ਪ੍ਰੋਗਰਾਮ ਨੂੰ ਭਾਰਤੀ ਜਨਤਾ ਪਾਰਟੀ ਦੇ ਯੂਟਿਊਬ ਪੇਜ ਉੱਤੇ ਸ਼ੁੱਕਰਵਾਰ ਰਾਤ ਤਕ 4400 ਦੇ ਕਰੀਬ ਲਾਇਕ ਮਿਲੇ ਅਤੇ ਦੂਸਰੇ ਪਾਸੇ 6100 ਦੇ ਕਰੀਬ ਡਿਸਲਾਈਕ ਮਿਲੇ, ਜਿਸ ਦਾ ਅਰਥ ਹੈ ਕਿ ਪਸੰਦ ਕਰਨ ਤੋਂ ਵੱਧ ਲੋਕਾਂ ਨੇ ਨਾਪਸੰਦ ਕੀਤਾ ਹੈ। ਇਸ ਵੀਡੀਓ ਦੇ ਹੇਠਾਂ ਕਮੈਂਟ ਬੌਕਸਵਿੱਚ ਵੀ ‘ਕਿਸਾਨ ਏਕਤਾ ਜਿ਼ੰਦਾਬਾਦ’ ਦੇ ਕਮੈਂਟ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ ‘ਪ੍ਰੋਗਰਾਮ ਨੂੰ ਵੀ ਲਾਈਕ ਤੋਂ ਵੱਧ ਡਿਸਲਾਇਕ ਮਿਲ ਚੁੱਕੇ ਹਨ।

Latest Indian Political News

ਰਾਜਨੀਤੀ

ਖੇਤੀ ਮੰਤਰੀ ਨੇ ਕਿਹਾ:ਸਰਕਾਰ ਗੱਲਬਾਤ ਨਾਲ ਹੱਲ ਕੱਢ ਕੇ ਕਿਸਾਨਾਂ ਦਾ ਅੰਦੋਲਨ ਰੋਕਣਾ ਚਾਹੁੰਦੀ ਹੈ

Published

on

narendra tomar

ਨਵੀਂ ਦਿੱਲੀ, 15 ਜਨਵਰੀ, – ਖੇਤੀ ਕਾਨੂੰਨਾਂ ਬਾਰੇ ਭਾਰਤ ਸਰਕਾਰ ਤੇ ਕਿਸਾਨਾਂ ਵਿਚਾਲੇ 9ਵੇਂ ਗੇੜ ਦੀ ਮੀਟਿੰਗ ਬੇਨਤੀਜਾ ਰਹਿਣ ਮਗਰੋਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਠੰਢ ਦੀ ਹਾਲਤਵਿੱਚ ਵਿਰੋਧ ਕਰ ਰਹੇ ਕਿਸਾਨਾਂ ਬਾਰੇ ਸਰਕਾਰ ਫਿਕਰਮੰਦ ਹੈ ਤੇ ਸਰਕਾਰ ਚਾਹੁੰਦੀ ਹੈ ਕਿ ਗੱਲਬਾਤ ਨਾਲ ਹੱਲ ਨਿਕਲੇ ਅਤੇ ਕਿਸਾਨਾਂ ਦਾ ਅੰਦੋਲਨ ਖ਼ਤਮ ਹੋਵੇ। ਉਨ੍ਹਾਂ ਕਿਹਾ ਕਿ ਅੱਜ ਦੀ ਗੱਲਬਾਤ ਚੰਗੇ ਮਾਹੌਲਵਿੱਚ ਹੋਈ ਹੈ, ਪਰ ਕੋਈ ਹੱਲ ਨਹੀਂ ਨਿਕਲ ਸਕਿਆ, ਫਿਰ ਵੀ ਸਰਕਾਰ ਨੂੰ 19 ਜਨਵਰੀ ਨੂੰ ਹੋਣ ਵਾਲੀ 10ਵੇਂ ਗੇੜ ਦੀ ਗੱਲਬਾਤ ਤੋਂ ਕੁਝ ਨਿਰਣਾਇਕ ਪੱਧਰ ਉੱਤੇ ਪਹੁੰਚਣ ਦੀ ਅਜੇ ਵੀ ਪੂਰੀ ਆਸ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਇਸ ਮਸਲੇ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਤੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੋਰਟ ਵਲੋਂ ਬਣਾਈ ਕਮੇਟੀ ਵੱਲੋਂ ਸੱਦੇ ਜਾਣ ਉੱਤੇਸਰਕਾਰ ਉਸ ਕੋਲ ਆਪਣਾ ਪੱਖ ਰੱਖਣ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰ ਨਾਲ ਗੱਲਬਾਤ ਜਾਰੀ ਰੱਖਣਾ ਚਾਹੁੰਦੀਆਂ ਹਨ ਤਾਂ ਸਾਨੂੰ ਇਸ ਤੋਂ ਕੋਈ ਸਮੱਸਿਆ ਨਹੀਂ, ਸੁਪਰੀਮ ਕੋਰਟ ਦੀਬਣਾਈ ਕਮੇਟੀ ਵੀ ਕਿਸਾਨਾਂ ਦੇ ਭਲੇ ਲਈ ਕੰਮ ਕਰੇਗੀ ਅਤੇ ਕੋਈ ਹੱਲ ਕੱਢ ਸਕਦੀ ਹੈ।
ਇਸ ਮੌਕੇ ਨਰਿੰਦਰ ਸਿੰਘ ਤੋਮਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪਿਛਲੇ ਬਿਆਨਾਂ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਰਾਹੁਲ ਦੇ ਬਿਆਨ ਅਤੇ ਕੰਮਾਂ ਉੱਤੇ ਕਾਂਗਰਸ ਪਾਰਟੀ ਵੀ ਸਿਰਫ਼ ਹੱਸਦੀ ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਹੈ। ਤੋਮਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ 2019 ਦੇ ਮੈਨੀਫੈਸਟੋ ਵਿੱਚ ਕਾਂਗਰਸ ਨੇ ਖੇਤੀ ਸੁਧਾਰਾਂ ਦਾ ਲਿਖਤੀਵਾਅਦਾ ਕੀਤਾ ਸੀ, ਜੇ ਉਨ੍ਹਾਂ ਨੂੰ ਯਾਦ ਨਹੀਂ ਹੈ ਤਾਂ ਮੁੜ ਕੇ ਮੈਨੀਫੈਸਟੋ ਪੜ੍ਹਨਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਜੇ ਮੈਨੀਫੈਸਟੋਵਿੱਚ ਇਸ ਦਾ ਜਿ਼ਕਰ ਹੈ ਤਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਮੀਡੀਆ ਦੇ ਸਾਹਮਣੇ ਆ ਕੇ ਮੰਨਣਾ ਚਾਹੀਦਾ ਹੈ ਕਿ ਉਹ ਉਸ ਸਮੇਂ ਝੂਠ ਬੋਲ ਰਹੇ ਸਨ ਜਾਂ ਅੱਜ ਝੂਠ ਬੋਲ ਰਹੇ ਹਨ।

Political News Today

Continue Reading

ਰਾਜਨੀਤੀ

ਦੱਖਣੀ ਕੋਰੀਆ ਦੀ 68 ਸਾਲਾ ਸਾਬਕਾ ਰਾਸ਼ਟਰਪਤੀ ਨੂੰ ਵੀਹ ਸਾਲ ਦੀ ਜੇਲ੍ਹ

Published

on

ਸਿਓਲ, 15 ਜਨਵਰੀ – ਦੱਖਣੀ ਕੋਰੀਆ ਦੀ ਸੁਪਰੀਮ ਕੋਰਟ ਨੇ ਕੱਲ੍ਹ ਸਾਬਕਾ ਮਹਿਲਾ ਰਾਸ਼ਟਰਪਤੀ ਪਾਰਕ ਗੁਨ ਹੇ ਨੂੰ ਵੀਹ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ 15 ਸਾਲ ਦੀ ਸਜ਼ਾ ਉਸ ਨੂੰ ਰਿਸ਼ਵਤ ਲੈਣ ਅਤੇ ਪੰਜ ਸਾਲ ਦੀ ਸਜ਼ਾ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਦਿੱਤੀ ਗਈ ਹੈ। 68 ਸਾਲਾ ਪਾਰਕ ਨੂੰ 18 ਬਿਲੀਅਨ ਵਾਨ (110 ਕਰੋੜ ਰੁਪਏ) ਦਾ ਜੁਰਮਾਨਾ ਵੀ ਦੇਣਾ ਪਵੇਗਾ।
ਇਸ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਰਹਿ ਚੁੱਕੀ ਪਾਰਕ ਗੁਨ ਤੇ 2017 ਵਿੱਚ ਸੱਤਾ ਦੀ ਦੁਰਵਰਤੋਂ, ਰਿਸ਼ਵਤਖੋਰੀ, ਸਰਕਾਰੀ ਭੇਤਾਂ ਨੂੰ ਲੀਕ ਕਰਨ ਦਾ ਦੋਸ਼ ਲੱਗਾ ਸੀ। ਇਸ ਕੇਸ ਵਿੱਚ ਉਸ ਨੂੰ 2018 ਵਿੱਚ 24 ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਨਵੇਂ ਸਬੂਤ ਸਾਹਮਣੇ ਆਏ ਤਾਂ ਸਜ਼ਾ ਇੱਕ ਸਾਲ ਹੋਰ ਵਧਾ ਕੇ 25 ਸਾਲ ਕੀਤੀ ਗਈ ਹੈ।ਪਾਰਕ ਗੁਨਤੇ ਇਹ ਦੋਸ਼ ਵੀ ਸੀ ਕਿ ਉਹ ਆਪਣੀ ਸਹੇਲੀ ਚੋਈ ਸੁਨ-ਸਿਲ ਨਾਲ ਮਿਲ ਕੇ ਦੇਸ਼ ਦੇ ਵੱਡੇ ਉਦਯੋਗਿਕ ਘਰਾਣਿਆਂ ਤੋਂ ਲੱਖਾਂ ਡਾਲਰ ਰਿਸ਼ਵਤ ਲੈਂਦੀ ਸੀ। ਇਸ ਵਿੱਚ ਸੈਮਸੰਗ ਵਰਗੀ ਵੱਡੀ ਕੰਪਨੀ ਵੀ ਸ਼ਾਮਲ ਹੈ।

Continue Reading

ਰਾਜਨੀਤੀ

ਅਮਿਤ ਸ਼ਾਹ ਦੀ ਖੱਟਰ ਨੂੰ ਸਲਾਹ :ਖੇਤੀ ਕਾਨੂੰਨਾਂ ਦੇ ਸਮਰਥਨ `ਚ ਸਮਾਰੋਹ ਕਰਨ ਤੋਂ ਪ੍ਰਹੇਜ਼ ਕਰੋ

Published

on

amit shah

ਨਵੀਂ ਦਿੱਲੀ, 15 ਜਨਵਰੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਲਾਹ ਦਿੱਤੀ ਹੈ ਕਿ ਉਹ ਖੇਤੀ ਕਾਨੂੰਨਾਂ ਦੇ ਸਮਰਥਨ ਵਿੱਚ ਸਮਾਰੋਹ ਕਰਨ ਤੋਂ ਬਚਣ।
ਇਹ ਸੂਚਨਾ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਅਗਲੀ ਸੂਚਨਾ ਤੱਕ ਇਹੋ ਜਿਹੇ ਸਮਾਰੋਹ ਰੋਕ ਦਿੱਤੇ ਜਾਣ।ਅਮਿਤ ਸ਼ਾਹ ਨੇ ਇਹ ਸਲਾਹ ਕਰਨਾਲ ਦੇ ਨੇੜਲੇ ਪਿੰਡ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਕਿਸਾਨਾਂ ਵੱਲੋਂ ਵਿਰੋਧ ਹੋਣ ਮਗਰੋਂ ਦਿੱਤੀ ਹੈ। ਮਨੋਹਰ ਲਾਲ ਖੱਟੜ ਨੂੰ ਕਰਨਾਲ ਨੇੜੇ ਇੱਕ ਪਿੰਡ ਵਿੱਚ ਬੈਠਕ ਰੱਦ ਕਰਨੀ ਪਈ ਸੀ। ਗੁੱਜਰ ਨੇ ਕਿਹਾ ਕਿ ਕਰਨਾਲ ਵਿੱਚ ਜੋ ਹੋਇਆ, ਉਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਕਿਸਾਨਾਂ ਦੇ ਨਾਲ ਟਕਰਾਅ ਨਾ ਵਧਾਉਣ।
ਇਸ ਦੌਰਾਨ ਹਰਿਆਣਾ ਸਰਕਾਰ ਦੇ ਮੰਤਰੀ ਨੇ ਕਿਸਾਨਾਂ `ਤੇ ਵੀ ਹਮਲਾ ਬੋਲਿਆ।ਸਿੱਖਿਆ ਮੰਤਰੀ ਨੇ ਕਿਹਾ ਕਿ ਪੂਰੇ ਰਾਜ ਨੇ ਵੇਖਿਆ ਕਿ ਜਦੋਂ ਮੁੱਖ ਮੰਤਰੀ ਇੱਕ ਸਭਾ ਨੂੰ ਸੰਬੋਧਨ ਕਰਨ ਵਾਲੇ ਸੀ ਤਾਂ ਕਿਸਾਨਾਂ ਨੇ ਕਿੱਦਾਂ ਦਾ ਵਰਤਾਅ ਕੀਤਾ। ਕਿਸਾਨਾਂ ਨੇ ਪੋਸਟਰ ਤੇ ਬੈਨਰ ਪਾੜ ਦਿੱਤੇ, ਜਿਸ ਕਾਰਨ ਮੁੱਖ ਮੰਤਰੀ ਨੂੰ ਬਿਨਾ ਸੰਬੋਧਨ ਕੀਤਿਆਂ ਮੁੜਨਾ ਪਿਆ।ਗੁੱਜਰ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਸਭਾ ਨੂੰ ਸੰਬੋਧਨ ਨਾ ਕਰਨ ਦੇ ਮੁੱਖ ਮੰਤਰੀ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca