Prime Minister Modi himself took the lead in fixing the oxygen supply
Connect with us [email protected]

ਰਾਜਨੀਤੀ

ਆਕਸੀਜਨ ਸਪਲਾਈ ਠੀਕ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਕਮਾਨ ਸੰਭਾਲੀ

Published

on

PM MODI
  • ਬਿਨਾ ਰੁਕਾਵਟ ਆਕਸੀਜਨ ਸਪਲਾਈ ਲਈ ਆਫਤ ਪ੍ਰਬੰਧ ਕਾਨੂੰਨ ਲਾਗੂ
    ਨਵੀਂ ਦਿੱਲੀ, 22 ਅਪਰੈਲ, -ਭਾਰਤ ਵਿੱਚ ਕੋਰੋਨਾ ਦੇ ਵਧਦੇ ਕੇਸਾਂਕਾਰਨ ਆਕਸੀਜਨ ਦੀ ਘਾਟ ਦੇ ਆਮ ਚਰਚੇ ਹਨ ਅਤੇ ਇਸ ਦੀ ਸਪਲਾਈ ਠੀਕ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕਮਾਨ ਸੰਭਾਲ ਲਈ ਹੈ।ਅੱਜ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਦੀ ਸਪਲਾਈ ਦੀ ਸਮੀਖਿਆ ਤੇ ਇਸ ਦੀ ਮੌਜੂਦਗੀ ਵਧਾਉਣ ਦੇ ਤਰੀਕਿਆਂ ਤੇ ਸਾਧਨਾਂ ਉੱਤੇ ਚਰਚਾ ਲਈ ਇਕ ਉੱਚ ਪੱਧਰੀ ਬੈਠਕ ਵੀ ਕੀਤੀ ਹੈ।
    ਇਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ)ਤੋਂਦੱਸਿਆਗਿਆ ਹੈ ਕਿ ਬੈਠਕਦੌਰਾਨ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪਿਛਲੇ ਕੁਝ ਹਫ਼ਤਿਆਂ ਵਿੱਚ ਆਕਸੀਜਨ ਸਪਲਾਈ ਵਿੱਚ ਸੁਧਾਰ ਲਈ ਕੀਤੇ ਗਏ ਯਤਨਾਂਦੇ ਨਾਲ ਇਹਦੱਸਿਆ ਗਿਆ ਕਿ ਇਸ ਸਮੇਂਭਾਰਤ ਦੇ 20 ਰਾਜਾਂ ਵਿੱਚ ਰੋਜ਼ 6,785 ਮੀਟ੍ਰਿਕ ਟਨ ਲਿਕੁਇਡ ਮੈਡੀਕਲ ਆਕਸੀਜਨ ਦੀ ਲੋੜ ਹੈ ਅਤੇ 21 ਅਪਰੈਲ ਤੋਂ ਰੋਜ਼ ਇਨ੍ਹਾਂ ਰਾਜਾਂ ਨੂੰ 6,822 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਅਸਲ ਵਿੱਚ ਆਕਸੀਜਨ ਦੀ ਘਾਟ ਨਹੀਂ, ਸਪਲਾਈ ਦੇ ਪ੍ਰਬੰਧਾਂ ਵਿੱਚ ਖਾਮੀਆਂ ਹਨ।
    ਇਸ ਦੌਰਾਨ ਆਕਸੀਜਨ ਟੈਂਕਰਾਂ ਨੂੰ ਰਾਜਾਂ ਵਿੱਚ ਰੋਕੇ ਜਾਣ ਦੀਆਂ ਸ਼ਿਕਾਇਤਾਂ ਉੱਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਖ਼ਤ ਰੁਖ ਅਪਣਾਇਆ ਅਤੇ ਇਸ ਦੀ ਸਪਲਾਈ ਸਹੀ ਤਰ੍ਹਾਂ ਚੱਲਦੀ ਰੱਖਣ ਲਈ ਜਿ਼ਲਾ ਮੈਜਿਸਟਰੇਟਾਂ ਤੇ ਪੁਲਸ ਮੁਖੀਆਂ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਹੈ। ਆਕਸੀਜਨ ਸਪਲਾਈ ਵਿੱਚ ਰੁਕਾਵਟ ਆਉਣ ਦੀ ਹਾਲਤ ਵਿੱਚ ਉਨ੍ਹਾਂ ਨੂੰ ਆਫ਼ਤ ਮੈਨੇਜਮੈਂਟ ਕਾਨੂੰਨ ਤਹਿਤ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਹੈ।
    ਅੱਜ ਵੀਰਵਾਰ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਬੀਤੇ ਕੁਝ ਦਿਨਾਂ ਵਿੱਚ ਆਕਸੀਜਨ ਦੀ ਸਪਲਾਈ ਦਾ ਸੁਧਾਰ ਹੋਇਆ ਹੈ, ਪਰ ਕੋਟਾ ਅਲਾਟਮੈਂਟ ਦੇ ਬਾਵਜੂਦ ਕੁਝ ਰਾਜ ਆਕਸੀਜਨ ਦੀ ਸਪਲਾਈਦੌਰਾਨ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦੇ ਅਤੇ ਆਪਣੇ ਰਾਜ ਵਿਚਲੀਆਂ ਆਕਸੀਜਨ ਫੈਕਟਰੀਆਂ ਉੱਤੇਲੋਕਲ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਵੱਧ ਦੇਣ ਲਈ ਦਬਾਅ ਪਾਉਂਦੇ ਹਨ। ਇਸ ਉੱਤੇ ਪ੍ਰਧਾਨ ਮੰਤਰੀ ਨੇ ਆਕਸੀਜਨ ਸਪਲਾਈ ਵਿੱਚ ਰੁਕਾਵਟ ਪਾਉਣ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ। ਪ੍ਰਧਾਨ ਮੰਤਰੀ ਦੇ ਨਿਰਦੇਸ਼ ਮਿਲਣ ਪਿੱਛੋਂ ਆਦੇਸ਼ ਜਾਰੀ ਕਰ ਕੇ ਗ੍ਰਹਿ ਮੰਤਰਾਲੇ ਨੇ ਜਿ਼ਲਾ ਮੈਜਿਸਟਰੇਟਾਂ ਅਤੇ ਐੱਸ ਪੀਜ਼ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ। ਆਫ਼ਤ ਮੈਨੇਜਮੈਂਟ ਕਾਨੂੰਨ ਦੀ ਉਲੰਘਣਾ ਲਈ ਦੋਸ਼ੀ ਪਾਏ ਗਏਹਰ ਵਿਅਕਤੀ ਨੂੰ ਇਕ ਸਾਲ ਤਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।ਰਾਜ ਸਰਕਾਰਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੈਅ ਕੋਟੇ ਮੁਤਾਬਕ ਆਕਸੀਜਨ ਸਪਲਾਈ ਮਿਲੇਗੀ। ਗ੍ਰਹਿ ਮੰਤਰਾਲੇ ਦੇ ਆਦੇਸ਼ ਵਿੱਚਸਾਫ ਕਿਹਾ ਗਿਆ ਹੈ ਕਿ ਆਕਸੀਜਨ ਟੈਂਕਰ ਦੀ ਆਵਾਜਾਈ ਵਿੱਚਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ,ਰਾਜਾਂ ਵਿੱਚ ਆਕਸੀਜਨ ਦੀ ਲੋੜਮੁਤਾਬਕ ਉਨ੍ਹਾਂ ਨੂੰ ਸਪਲਾਈ ਯਕੀਨੀ ਬਣਾਈ ਜਾਵੇਗੀ।

Read More Latest Punjabi News Online

ਰਾਜਨੀਤੀ

ਸਾਬਕਾ ਭਾਜਪਾ ਮੁੱਖ ਮੰਤਰੀ ਰਾਵਤ ਨੇ ਕਿਹਾ: ਕੋਰੋਨਾ ਵਾਇਰਸ ਨੂੰ ਵੀ ਜਿਊਣ ਦਾ ਹੱਕ ਹੈ

Published

on

Trivendra-Singh-Rawat

ਨਵੀਂ ਦਿੱਲੀ, 15 ਮਈ – ਕੋਰੋਨਾ ਸੰਕਟ ਦੌਰਾਨ ਜਦੋਂ ਸਾਰੀ ਦੁਨੀਆ ਕੋਰੋਨਾ ਤੋਂ ਬਚਣ ਦਾ ਹੱਲ ਤਲਾਸ਼ ਕਰ ਰਹੀ ਹੈ, ਓਦੋਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਹੈ ਕਿ (ਕੋਰੋਨਾ) ਵਾਇਰਸ ‘ਜੀਵਤ ਪ੍ਰਾਣੀ ਹੈ ਅਤੇ ਉਹ ਵੀ ਜਿਊਣ ਦਾ ਹੱਕ ਰੱਖਦਾ ਹੈ।’
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਆਪਣੇ ਇਸ ਅਨੋਖੇ ਵੀਡੀਓ ਬਿਆਨ ਵਿੱਚ ਤ੍ਰਿਵੇਂਦਰ ਰਾਵਤ ਨੇ ਕਿਹਾ ਕਿ ਕੋਰੋਨਾ ਵਾਇਰਸ ਮਨੁੱਖਾਂ ਵਾਂਗ ਸਜੀਵ ਪ੍ਰਾਣੀ ਹੈ, ਇਸ ਲਈ ਇਸ ਨੂੰ ਜਿਊਣ ਦਾ ਪੂਰਾ ਹੱਕ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਰਾਵਤ ਦੀਆਂ ਇਹ ਟਿੱਪਣੀਆਂ ਨਾ ਸਿਰਫ਼ ‘ਸੰਵੇਦਨਾਹੀਣ’, ਸਗੋਂ ‘ਮੂਰਖਾਨਾ’ ਵੀ ਹਨ। ਰਾਵਤ ਨੇ ਕਿਹਾ, ‘ਜੇ ਅਸੀਂ ਫਲਸਫ਼ੇ ਦੇ ਦਿ੍ਰਸ਼ਟੀਕੋਣ ਤੋਂ ਗੱਲ ਕਰੀਏ ਤਾਂ ਕੋਰੋਨਾਵਾਇਰਸ ਵੀ ਸਾਡੇ ਵਾਂਗ ਜੀਵਤ ਪ੍ਰਾਣੀ ਹੈ। ਅਸੀਂ (ਮਨੁੱਖ) ਖ਼ੁਦ ਨੂੰ ਸਭ ਤੋਂ ਅਕਲਮੰਦ ਮੰਨਦੇ ਹਾਂ, ਪਰ ਇਹ ਪ੍ਰਾਣੀ ਵੀ ਜਿਊਣਾ ਚਾਹੁੰਦਾ ਹੈਤੇ ਉਹ ਵੀ ਜਿਊਣ ਦਾ ਹੱਕਦਾਰ ਹੈ।’
ਸੋਸ਼ਲ ਮੀਡੀਆ ਵਿੱਚ ਵੱਡੇ ਪੱਧਰ ਉੱਤੇ ਘੁੰਮਦੀ ਇਸ ਵੀਡੀਓ ਵਿੱਚ ਰਾਵਤ ਨੇ ਕਿਹਾ, ‘ਅਸੀਂ ਇਸ ਵਾਇਰਸ ਨੂੰ ਖ਼ਤਮ ਕਰਨ ਦੇ ਰਾਹ ਪਏ ਹੋਏ ਹਾਂ। ਇਹੀ ਵਜ੍ਹਾ ਹੈ ਕਿ ਉਹ ਲਗਾਤਾਰ ਆਪਣਾ ਰੂਪ ਵਟਾ ਕੇ ਖ਼ੁਦ ਨੂੰ ਜਿਊਦਾ ਰੱਖਣ ਦੀ ਵਾਹ ਲਾ ਰਿਹਾ ਹੈ। ਸਾਨੂੰ ਇਸ ਤੋਂ ਦੂਰੀ ਬਣਾਉਣੀ ਹੋਵੇਗੀ। ਇਹ ਵੀ ਚਲਦਾ ਫਿਰਦਾ ਹੈ ਅਤੇ ਅਸੀਂ ਵੀ ਤੁਰ ਫਿਰ ਰਹੇ ਹਾਂ। ਸਾਨੂੰ ਆਪਣੀ ਰਫ਼ਤਾਰ ਵਧਾਉਣੀ ਹੋਵੇਗੀ ਤਾਂ ਕਿ ਇਸ ਨੂੰ ਪਿੱਛੇ ਛੱਡ ਸਕੀਏ।’
ਇਸ ਦੌਰਾਨ ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਰਾਵਤ ਦੀ ਜੰਮ ਕੇ ਨਿੰਦਾ ਕੀਤੀ ਹੈ। ਉਤਰਖੰਡ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਅਮਰਜੀਤ ਸਿੰਘ ਰਾਣਾ ਨੇ ਕਿਹਾ ਕਿ ਰਾਵਤ ਦੀ ਇਸ ਟਿੱਪਣੀ ਤੋਂ ਉਸ ਦੀ ਸਿਆਣਪ ਝਲਕਦੀ ਹੈ, ਜਿਸ ਨੇ ਉਤਰਾਖੰਡ ਦਾ ਮਖੌਲ ਉਡਵਾ ਦਿੱਤਾ ਹੈ। ਉਂਜ ਇਹ ਪਹਿਲਾਂ ਵਾਕਿਆ ਨਹੀਂ, ਜਦੋਂ ਸਾਬਕਾ ਮੁੱਖ ਮੰਤਰੀ ਦਾ ਆਪਣੀਆਂ ਬੇਸਿਰ ਪੈਰ ਦੀਆਂ ਟਿੱਪਣੀਆਂ ਕਰਕੇ ਮਖੌਲ ਉਡਿਆ ਹੋਵੇ। ਇਸ ਤੋਂ ਪਹਿਲਾਂ ਤਿ੍ਰਵੇਂਦਰ ਸਿੰਘ ਰਾਵਤ ਨੇ ਸਾਲ 2019 ਵਿੱਚ ਇਹ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਗਾਂ ਇੱਕੋ ਇੱਕ ਅਜਿਹਾ ਜਾਨਵਰ ਹੈ, ਜਿਹੜਾ ਸਾਹ ਲੈਣ ਮੌਕੇ ਆਕਸੀਜਨ ਅੰਦਰ ਲਿਜਾਂਦੀ ਅਤੇ ਕਾਰਬਨਡਾਈਆਕਸਾਈਡ ਕੱਢਦੀ ਹੈ। ਬੀਤੇ ਮਾਰਚ ਵਿੱਚ ਭਾਜਪਾ ਹਾਈ ਕਮਾਨ ਨੇ ਤਿ੍ਰਵੇਂਦਰ ਰਾਵਤ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕੈਪਟਨ ਵੱਲੋਂ ਪਿੰਡਾਂ ਵਾਲਿਆਂ ਨੂੰ ਅਪੀਲ:ਕੋਰੋਨਾ ਮੁਕਤ ਲੋਕਾਂ ਤੋਂ ਬਿਨਾਂ ਹੋਰ ਕਿਸੇ ਨੂੰ ਪਿੰਡ ਨਾ ਵੜਨ ਦਿਓ

Published

on

capt amrinder singh

ਚੰਡੀਗੜ੍ਹ, 14 ਮਈ, -ਪੰਜਾਬ ਦੇ ਪਿੰਡਾਂ ਵਿੱਚ ਤੇਜ਼ੀ ਨਾਲ ਵਧਦੇ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਪਿੰਡਾਂ ਵਿੱਚ ਪਹਿਰਾ ਲਾਉਣ ਨੂੰ ਕਿਹਾ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਆਪਣੇ ਫੇਸਬੁੱਕ ਪੇਜ ਉੱਤੇਰਾਜਦੇ ਲੋਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਪਰਿਵਾਰ, ਪਿੰਡ ਤੇ ਪੰਜਾਬ ਨੂੰ ਬਚਾਉਣ ਲਈ ਚੌਕਸੀ ਵਰਤੋ ਤੇ ਪਿੰਡ ਵਿੱਚ ਕਿਸੇ ਗੈਰ ਵਿਅਕਤੀ ਨੂੰ ਦਾਖ਼ਲ ਨਾ ਹੋਣ ਦਿਉ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਮੌਕੇ ਪਿੰਡ ਬਚੇਰਹੇ, ਪਰ ਸ਼ਹਿਰਾਂ ਪਿੱਛੋਂ ਪਿੰਡਾਂ ਵਿੱਚ ਕੋਰੋਨਾ ਨੇ ਪੈਰ ਪਸਾਰ ਲਏ ਹਨ। ਉਨ੍ਹਾਂ ਨੇ ਅਗਲੇ ਦੋ ਮਹੀਨਿਆਂ ਨੂੰ ਬਹੁਤ ਗੰਭੀਰ ਸਮਾਂ ਦੱਸ ਕੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕੋਵਿਡ ਕੇਸਾਂ ਦਾ ਵਾਧਾ ਹੋਣ ਕਰ ਕੇ ਸੰਭਲਣ ਦੀ ਲੋੜ ਹੈ। ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਦੀ ਅਪੀਲ ਕਰ ਕੇ ਉਨ੍ਹਾ ਨੇ ਕਿਹਾ ਕਿ ਬਾਹਰੀ ਲੋਕਾਂ ਨੂੰ ਦੂਰ ਰੱਖੋ ਅਤੇ ਸਿਰਫ ਕੋਵਿਡ ਤੋਂ ਮੁਕਤ ਲੋਕਾਂ ਨੂੰ ਹੀ ਪਿੰਡਵਿੱਚ ਵੜਨਦਿਉ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਸਮਝਾ ਨਹੀਂ ਸਕੇ, ਜਿਸ ਕਾਰਨ ਬੀਤੇ 14 ਮਹੀਨਿਆਂ ਤੋ ਲੋਕ ਖਤਰੇ ਨੂੰ ਹਲਕੇਰੌਂਅ ਵਿੱਚ ਲੈ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਬੀਮਾਰੀ ਦੇ ਲੱਛਣ ਦੇਖਦੇ ਸਾਰ ਡਾਕਟਰ ਦੀ ਸਲਾਹ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ ਲੈਵਲ 2 ਹਸਪਤਾਲਾਂ ਵਿਚ ਅੱਧੇ ਬੈੱਡ ਖਾਲੀ ਤੇ ਲੈਵਲ ਤਿੰਨ ਦੇ 90 ਫ਼ੀਸਦੀ ਬੈੱਡ ਭਰ ਜਾਣ ਪਿੱਛੋਂ ਸਰਕਾਰ ਦੋ ਹਜ਼ਾਰ ਹੋਰ ਬੈੱਡਾਂ ਤਿਆਰ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚਅੱਜਤਕ ਕੋਵਿਡ ਨਾਲ 11297 ਮੌਤਾਂ ਹੋਈਆਂ ਤੇ ਇੱਕ ਦਿਨ ਪਹਿਲਾਂ 184 ਹੋਈਆਂ ਹਨ। ਉਨ੍ਹਾ ਕਿਹਾ ਕਿ ਅੱਜ 9619 ਮਰੀਜ ਆਕਸੀਜਨ ਉਤੇ ਅਤੇ 429 ਮਰੀਜ ਵੈਂਟੀਲੇਟਰ ਆਸਰੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਲੋਕ ਆਪਣੇ ਪਰਿਵਾਰਾਂ ਤੇ ਰਾਜ ਦੇ ਹਿੱਤਾਂ ਦਾ ਨੁਕਸਾਨ ਕਿਉਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਤੇ ਮਹਾਰਾਸ਼ਟਰ ਦੇ ਰਾਹ ਨਾ ਪੈਣ ਦੇਈਏ, ਜਿਨ੍ਹਾਂ ਨੂੰ ਦੂਸਰੀ ਲਹਿਰ ਵੇਲੇ ਅਣਕਿਆਸੀਆਂ ਮੁਸ਼ਕਲਾਂ ਤੋਂ ਗੁਜ਼ਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੇ ਦੁਨੀਆ ਨੂੰ ਲਪੇਟ ਵਿੱਚ ਹੈ ਅਤੇ ਅਗਾਂਹਵਧੂ ਦੇਸ਼ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੇ।ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣਾ ਪੰਜਾਬ ਬਚਾਉਣ ਲਈ ਰਾਜ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

Read More Latest Politics News

Continue Reading

ਰਾਜਨੀਤੀ

ਨੇਪਾਲ ਵਿੱਚ ਭਰੋਸੇ ਦੀ ਵੋਟ ਨਾ ਲੈ ਸਕੇ ਪ੍ਰਧਾਨ ਮੰਤਰੀ ਕੇ ਪੀ ਓਲੀ ਨੂੰ ਫਿਰ ਉਹੋ ਕੁਰਸੀ ਮਿਲੇਗੀ

Published

on

oli nepal pm

ਕਾਠਮੰਡੂ, 13 ਮਈ, – ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਇਕ ਵਾਰ ਫਿਰ ਤੋਂ ਨੇਪਾਲ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਤਿਆਰੀ ਹੋ ਗਈ ਹੈ। ਅਜੇ ਤੱਕ ਮਾਓਵਾਦੀ ਗਰੁੱਪਾਂ ਨਾਲ ਮਿਲ ਕੇ ਗਠਜੋੜ ਦੀ ਸਰਕਾਰ ਚਲਾਉਂਦੇ ਰਹੇ ਓਲੀ ਨੂੰ ਨੇਪਾਲ ਦੇ ਸੰਵਿਧਾਨ ਮੁਤਾਬਕ ਸਿੰਗਲ ਲਾਰਜੈਸਟ ਪਾਰਟੀ ਦੇ ਨੇਤਾ ਹੋਣ ਕਰ ਕੇ ਫਿਰ ਪ੍ਰਧਾਨ ਮੰਤਰੀ ਅਹੁਦੇਲਈ ਬਾਕਾਇਦਾ ਸੱਦਾ ਦਿੱਤਾ ਗਿਆ ਹੈ।
ਅੱਜ ਵੀਰਵਾਰ ਨੂੰ ਨੇਪਾਲ ਦੀ ਰਾਸ਼ਟਰਪਤੀ ਵਿਦਿਆ ਭੰਡਾਰੀ ਨੇ ਨੇਪਾਲ ਸੰਵਿਧਾਨ ਹੇਠ ਸਭ ਤੋਂ ਵੱਡੇ ਦਲ ਦੇ ਨੇਤਾ ਹੋਣ ਕਾਰਨ ਕੇ ਪੀ ਸ਼ਰਮਾ ਓਲੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਨੇਪਾਲੀ ਪਾਰਲੀਮੈਂਟ ਵਿੱਚ ਕੇ ਪੀ ਸ਼ਰਮਾ ਓਲੀ ਵੱਲੋਂ ਭਰੋਸੇ ਦੀ ਵੋਟ ਹਾਰਨ ਪਿੱਛੋਂ ਰਾਸ਼ਟਰਪਤੀ ਨੇ ਗਠਜੋੜ ਸਰਕਾਰ ਬਣਾਉਣ ਲਈ ਤਿੰਨ ਦਿਨ ਦਿੱਤੇ ਸਨ, ਪਰ ਨੇਪਾਲ ਦੀਆਂ ਵਿਰੋਧੀ ਧਿਰਾਂ ਦੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਬਹੁਮਤ ਨਹੀਂ ਹੋ ਸਕਿਆ। ਇਸ ਪਿੱਛੋਂ ਗਠਜੋੜ ਸਰਕਾਰ ਲਈ ਤੈਅ ਸਮਾਂ ਸੀਮਾ ਵੀਰਵਾਰ ਰਾਤ 9 ਵਜੇ ਖਤਮ ਹੋਣ ਦੇ ਨਾਲ ਹੀ ਰਾਸ਼ਟਰਪਤੀ ਵਿਦਿਆ ਭੰਡਾਰੀ ਨੇ ਸੰਵਿਧਾਨ ਦੀ ਧਾਰਾ 76(3) ਹੇਠ ਸਭ ਤੋਂ ਵੱਡੇ ਦਲ ਦੇ ਨੇਤਾ ਵਜੋਂ ਕੇ ਪੀ ਓਲੀ ਨੂੰ ਦੋਬਾਰਾ ਨਿਯੁਕਤ ਕਰ ਦਿੱਤਾ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca