Prime Minister Modi gave a new slogan of 'One Country, One Election'
Connect with us [email protected]

ਰਾਜਨੀਤੀ

ਪ੍ਰਧਾਨ ਮੰਤਰੀ ਮੋਦੀ ਨੇ ‘ਇੱਕ ਦੇਸ਼, ਇੱਕ ਚੋਣ’ ਭਾਰਤ ਦੀ ਲੋੜ ਦਾ ਨਵਾਂ ਨਾਅਰਾ ਦਿੱਤਾ

Published

on

modi

ਕੇਵਡੀਆ, ਗੁਜਰਾਤ, 27 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਤਾਬਕ ਅੱਜ ‘ਇੱਕ ਦੇਸ਼-ਇੱਕ ਚੋਣ’ ਸਿਰਫ ਬਹਿਸ ਦਾ ਮੁੱਦਾ ਨਹੀਂ ਰਿਹਾ, ਇਹ ਭਾਰਤ ਦੀ ਲੋੜ ਹੈ। ਇਸ ਲਈ ਇਸ ਬਾਰੇ ਗੰਭੀਰ ਚਰਚਾ ਅਤੇ ਅਧਿਅਨ ਕੀਤਾ ਜਾਣਾ ਚਾਹੀਦਾ। ਉਹ ਗੁਜਰਾਤ ਦੇ ਕੇਵਡੀਆ ਵਿੱਚ ਕਰਵਾਏ ਗਏ 80ਵੇਂ ਆਲ ਇੰਡੀਆ ਪ੍ਰਿਜ਼ਾਈਡਿੰਗ ਆਫਿਸਰਜ਼ ਕਾਨਫਰੰਸ ਵਿੱਚ ਬੋਲ ਰਹੇ ਸਨ।
ਇਸ ਮੌਕੇ ਨਰਿੰਦਰ ਮੋਦੀ ਨੇ ਇਸ ਸਮੇਲਨ ਨੂੰ ਦਿੱਲੀ ਤੋਂ ਵੀਡੀਓ ਕਾਨਫਰੰਸ ਨਾਲ ਸੰਬੋਧਤ ਕੀਤਾ ਅਤੇ ਕਿਹਾ, ‘ਹਰ ਇੱਕ-ਦੋ ਮਹੀਨੇ ਵਿੱਚ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਚੋਣ ਹੁੰਦੀ ਹੈ। ਇਸ ਦਾ ਅਸਰ ਵਿਕਾਸ ਕਾਰਜਾਂ ਉੱਤੇ ਪੈਂਦਾ ਹੈ। ਚੋਣਾਂ ਦੇ ਕੋਡ ਆਫ ਕੰਡਕਟ ਦੇ ਕਾਰਨ ਵਿਕਾਸ ਗਤੀਵਿਧੀਆਂ ਰੁੱਕੀਆਂ ਰਹਿੰਦੀਆਂ ਹਨ। ਇਸ ਸਮੱਸਿਆ ਦਾ ਇੱਕ ਹੀ ਹੱਲ ਹੈ- ‘ਇੱਕ ਦੇਸ਼, ਇੱਕ ਚੋਣ।’ ਉਨ੍ਹਾਂ ਨੇ ਲੋਕ ਸਭਾ, ਵਿਧਾਨ ਸਭਾ ਅਤੇ ਪੰਚਾਇਤ ਚੋਣਾਂ ਦੇ ਲਈ ਇੱਕ ਹੀ ਵੋਟਰ ਸੂਚੀ ਬਣਾਉਣ ਦਾ ਵੀ ਸੁਝਾਅ ਦਿੱਤਾ।

Click Here To Read Latest Politics news

ਰਾਜਨੀਤੀ

ਊਧਵ ਠਾਕਰੇ ਵੱਲੋਂ ਮੰਗ:ਕਰਨਾਟਕ-ਮਹਾਰਾਸ਼ਟਰ ਦੀ ਹੱਦ ਉਤੇ ਮਰਾਠੀ ਬੋਲਦੇ ਇਲਾਕੇ ਯੂ ਟੀ ਇਲਾਕੇ ਐਲਾਨੇ ਜਾਣ

Published

on

udham thakrey

ਮੁੰਬਈ, 28 ਜਨਵਰੀ – ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਨਵੀਂ ਮੰਗ ਕਰ ਦਿੱਤੀ ਹੈ ਕਿ ਇਸ ਰਾਜ ਦੀ ਕਰਨਾਟਕ ਨਾਲ ਲੱਗਦੀ ਹੱਦ ਉੱਤੇ ਮਰਾਠੀ ਬੋਲਦੇ ਇਲਾਕੇ ਸੁਪਰੀਮ ਕੋਰਟ ਦਾ ਅੰਤਮ ਫੈਸਲਾ ਆਉਣ ਤੱਕ ਕੇਂਦਰ ਸ਼ਾਸਤ ਪ੍ਰਦੇਸ਼ (ਯੂ ਟੀ) ਐਲਾਨੇ ਜਾਣੇ ਚਾਹੀਦੇ ਹਨ।
ਦੋਵਾਂ ਰਾਜਾਂ ਦੇ ਸਰਹੱਦੀ ਵਿਵਾਦ ਬਾਰੇ ਇੱਕ ਕਿਤਾਬ ਰਿਲੀਜ਼ ਕਰਨ ਮੌਕੇ ਊਧਵ ਠਾਕਰੇ ਨੇ ਉਕਤਇਲਾਕਿਆਂ ਵਿੱਚ ਮਰਾਠੀ ਬੋਲਦੇ ਲੋਕਾਂ ਤੇ ਜ਼ੁਲਮ ਕੀਤੇ ਜਾਣ ਦੇ ਖਿਲਾਫ ਕਰਨਾਟਕ ਸਰਕਾਰ ਉਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਨੂੰ ਮਹਾਰਾਸ਼ਟਰਚ ਸ਼ਾਮਲ ਕਰਨ ਲਈ ਕੇਸ ਜਿੱਤਣ ਵਾਸਤੇ ਲੜਨ ਦੀ ਲੋੜ ਹੈ।
ਵਰਨਣ ਯੋਗ ਹੈ ਕਿ ਮਹਾਰਾਸ਼ਟਰ ਬੇਲਗਾਮ, ਕਰਵਾਰ ਅਤੇ ਨਿੱਪਨੀ ਸਣੇ ਕਰਨਾਟਕ ਦੇ ਕਈ ਹਿੱਸਿਆਂ ਉੱਤੇ ਆਪਣਾ ਦਾਅਵਾ ਕਰਦਾ ਹੈ। ਉਸ ਦਾ ਤਰਕ ਹੈ ਕਿ ਇਨ੍ਹਾਂ ਵਿੱਚ ਬਹੁਮਤ ਆਬਾਦੀ ਮਰਾਠੀ ਭਾਸ਼ਾ ਬੋਲਦੇ ਲੋਕਾਂ ਦੀ ਹੈ। ਇਸ ਸਬੰਧੀ ਕੇਸ ਕਈ ਸਾਲਾਂ ਤੋਂ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ। ਊਧਵ ਠਾਕਰੇ ਨੇ ਕਿਹਾ, ‘‘ਜਦੋਂ ਇਸ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਹੈ, ਕਰਨਾਟਕ ਨੇ ਬੇਲਗਾਮ ਦਾ ਨਾਂਅ ਬਦਲ ਕੇ ਉਸ ਨੂੰ ਦੂਜੀ ਰਾਜਧਾਨੀ ਐਲਾਨ ਦਿੱਤਾ ਗਿਆ ਅਤੇ ਉਥੇ ਵਿਧਾਨ ਭਵਨ ਦੀ ਇਮਾਰਤ ਉਸਾਰ ਕੇ ਵਿਧਾਨ ਮੰਡਲ ਦਾ ਸ਼ੈਸ਼ਨ ਬੁਲਾਇਆ ਗਿਆ ਹੈ।” ਉਨ੍ਹਾਂ ਕਿਹਾ, ‘‘ਇਹ ਅਦਾਲਤ ਦੀ ਹੁਕਮ ਅਦੂਲੀ ਹੈ।” ਠਾਕਰੇ ਮੁਤਾਬਕ, ‘‘ਕਰਨਾਟਕ ਵੱਲੋਂ ਕਬਜ਼ੇ ਹੇਠ ਕੀਤੇ ਮਰਾਠੀ ਭਾਸ਼ਾ ਵਾਲੇ ਇਲਾਕੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੱਕ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨਣੇ ਚਾਹੀਦੇ ਹਨ।” ਉਨ੍ਹਾਂ ਨੇ ਮਹਾਰਾਸ਼ਟਰ ਏਕੀਕਰਨ ਸਮਿਤੀ (ਐਮ ਈ ਐਸ) `ਤੇ ਵੀ ਸਿਆਸੀ ਫਾਇਦੇ ਲਈ ਮਰਾਠੀ ਦੇ ਮੁੱਦਿਆਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ ਹੈ।

Continue Reading

ਰਾਜਨੀਤੀ

ਪੰਜਾਬ ਦੇ ਗਵਰਨਰ ਨੇ ਤਿੰਨ ਖੇਤੀ ਬਿੱਲ ਅਜੇ ਤੱਕ ਵੀ ਰਾਸ਼ਟਰਪਤੀ ਨੂੰ ਨਹੀਂ ਭੇਜੇ

Published

on

capt amrinder singh

ਚੰਡੀਗੜ੍ਹ, 28 ਜਨਵਰੀ – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਡੇਰਾ ਲਾ ਕੇ ਅੰਦੋਲਨ ਨੂੰ ਭਖਾਇਆ ਹੋਇਆ ਹੈ, ਪਰ ਤਿੰਨ ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਹੋਏ ਤਿੰਨ ਖੇਤੀ ਬਿੱਲ ਗਵਰਨਰ ਪੰਜਾਬ ਨੇ ਅਗਲੀ ਕਾਰਵਾਈ ਲਈ ਅਜੇ ਤੱਕ ਵੀ ਰਾਸ਼ਟਰਪਤੀ ਨੂੰ ਭੇਜਣ ਦੀ ਲੋੜ ਨਹੀਂ ਸਮਝੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਵਰਨਰ ਵੀ ਪੀ ਸਿੰਘ ਬਦਨੌਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਖੇਤੀ ਸੋਧ ਬਿੱਲ ਮਨਜ਼ੂਰੀ ਲਈ ਰਾਸ਼ਟਰਪਤੀ ਨੂੰ ਨਾ ਭੇਜਣਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪੰਜਾਬ ਵਿੱਚ ਕਾਂਗਰਸ ਸਰਕਾਰ ਪ੍ਰਤੀ ਪੱਖਪਾਤੀ ਵਿਹਾਰ ਬਾਰੇ ਕਿਹਾ ਕਿ ਜੇ ਇਹ ਕੁਝ ਭਾਜਪਾ ਸਰਕਾਰ ਲਈ ਕੀਤਾ ਜਾ ਸਕਦਾ ਹੈ ਤਾਂ ਸਾਡੇ ਲਈ ਕਿਉਂ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਯੋਜਨਾ ਬੱਧ ਢੰਗ ਨਾਲ ਰਾਜਾਂ ਦੀਆਂ ਤਾਕਤਾਂ ਨੂੰ ਹਥਿਆਉਣਾ ਹੀ ਹੈ ਤਾਂ ਫਿਰ ਇਹ ਸੂਬਾ ਸਰਕਾਰਾਂ ਰੱਖੀਆਂ ਕਾਹਦੇ ਲਈ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕਾਰਪੋਰੇਟ ਘਰਾਣੇ ਪੰਜਾਬ ਵਿੱਚ ਅਜੇ ਵੀ ਕਾਰਜਸ਼ੀਲ ਹਨ ਅਤੇ ਉਹ ਘੱਟੋ-ਘੱਟ ਸਮਰਥਨ ਮੁੱਲ, ਆੜ੍ਹਤੀਆਂ ਅਤੇ ਜਨਤਕ ਵੰਡ ਪ੍ਰਣਾਲੀ ਦੇ ਸਥਾਪਤ ਸਿਸਟਮ ਦਾ ਨੁਕਸਾਨ ਕੀਤੇ ਬਿਨਾਂ ਸੂਬੇ ਵਿੱਚ ਆ ਸਕਦੇ ਸਨ, ਪਰ ਪੰਜਾਬ ਸਰਕਾਰ ਦਾ ਵਿਧਾਨ ਸਭਾ ਵਿੱਚ ਪਾਸ ਕੀਤਾ ਮਤਾ ਵੀ ਰੋਕ ਲਿਆ ਗਿਆ ਹੈ।

Continue Reading

ਰਾਜਨੀਤੀ

ਲਾਲ ਕਿਲ੍ਹਾ ਕਾਂਡ:ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਭਾਜਪਾ ਨੂੰ ਦੋਸ਼ੀ ਦੱਸਿਆ

Published

on

raghav chadha
  • ਦੀਪ ਸਿੱਧੂ ਦੀ ਪ੍ਰਧਾਨ ਮੰਤਰੀ ਨਾਲ ਫੋਟੋ ਜਾਰੀ ਕੀਤੀ
  • ਜਾਖੜ ਨੇ ਆਮ ਆਦਮੀ ਪਾਰਟੀ ਦੀ ਭੂਮਿਕਾ ਉੱਤੇ ਉਂਗਲ ਉਠਾਈ
    ਨਵੀਂ ਦਿੱਲੀ, 27 ਜਨਵਰੀ, – ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਗਣਤੰਤਰ ਦਿਵਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੰਗਾਮਾ ਕਰਨ ਵਾਸਤੇ ਭਾਜਪਾ ਨੇ ਅਪਣੇ ਪਿੱਠੂ ਦੀਪ ਸਿੱਧੂ ਨੂੰ ਭੇਜਿਆ ਸੀ ਅਤੇ ਉਸ ਦੀ ਇਸ ਘਟਨਾ ਲਈ ਜਿ਼ੰਮੇਵਾਰੀ ਬਣਦੀ ਹੈ।
    ਦਿੱਲੀ ਦੇ ਵਿਧਾਇਕ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਪੁਲਿਸ ਨੇ ਤੈਅ ਕੀਤੇ ਰਸਤੇ ਤੋਂ ਰਾਜਪਥ ਉਤੇ ਸਮਾਗਮ ਖਤਮ ਹੋਣ ਪਿੱਛੋਂਟਰੈਕਟਰ ਪਰੇਡ ਕੱਢਣ ਦੀ ਆਗਿਆ ਦਿੱਤੀ ਸੀ, ਪਰ ਹਜ਼ਾਰਾਂ ਕਿਸਾਨ ਸਮੇਂ ਤੋਂ ਪਹਿਲਾਂ ਵੱਖ-ਵੱਖ ਥਾਵਾਂ ਉਤੇ ਲੱਗੇ ਬੈਰੀਕੇਡਤੋੜਦੇ ਹੋਏ ਦਿੱਲੀ ਵਿਚ ਦਖਲ ਹੋ ਗਏ। ਉਨ੍ਹਾਂ ਕਿਹਾ ਕਿ ਕਈਂ ਥਾਈਂ ਪੁਲਿਸ ਨਾਲ ਉਨ੍ਹਾਂ ਦੀ ਝੜਪ ਹੋਈ, ਲਾਠੀ ਚਾਰਜ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ, ਫਿਰ ਵੀ ਕਿਸਾਨੇ ਦੇ ਇਕ ਜਥੇ ਨੇ ਲਾਲ ਕਿਲੇ ਉੱਤੇਪਹੁੰਚ ਕੇ ਗੁੰਬਦ ਉਤੇ ਝੰਡਾ ਲਹਿਰਾਉਣ ਵਾਲੀ ਥਾਂ ਕਿਸਾਨੀ ਝੰਡਾਤੇ ਸਿੱਖ ਧਰਮ ਦਾ ਕੇਸਰੀ ਝੰਡਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਇਹ ਹਿੰਸਾ ਭੜਕਾਉਣ ਲਈ ਪੰਜਾਬੀ ਫਿਲਮ ਐਕਟਰ ਦੀਪ ਸਿੱਧੂ ਨੂੰ ਜਿੰਮੇਵਾਰ ਦੱਸਿਆ ਹੈ।
    ਭਾਜਪਾ ਨਾਲ ਦੀਪਸਿੱਧੂਦੇ ਸੰਬੰਧਾਂ ਬਾਰੇ ਗੱਲ ਕਰਦਿਆਂ ਰਾਘਵ ਚੱਢਾ ਨੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਨਾਲ ਦੀਪ ਸਿੱਧੂ ਦੀਆਂ ਤਸਵੀਰਾਂ ਦਿਖਾ ਕੇ ਕਿਹਾ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹੰਗਾਮਾ ਕਰਨ ਲਈ ਭਾਜਪਾ ਨੇ ਦੀਪ ਸਿੱਧੂ ਨੂੰ ਆਪਣਾ ਪਿੱਠੂ ਬਣਾਇਆ, ਜਿਹੜਾ ਕਿਲ੍ਹੇ ਉਤੇ ਕੇਸਰੀ ਝੰਡਾ ਝੁਲਾਉਣ ਵਾਲੇਲੋਕਾਂ ਵਿਚ ਸ਼ਾਮਲ ਸੀ। ਰਾਘਵ ਚੱਢਾ ਨੇ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵੇਲੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਦੇ ਚੋਣ ਲੜਨ ਦੌਰਾਨ ਦੀਪ ਸਿੱਧੂ ਉਸ ਦਾ ਸਾਥੀ ਸੀ। ਉਨ੍ਹਾਂ ਨੇ ਇਸ ਮੌਕੇ ਸਿੱਧੂ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਟੋ ਵੀ ਪੇਸ਼ ਕੀਤੀਆਂ।
    ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਉੱਤੇਦਿੱਲੀ ਲਾਲ ਕਿਲ੍ਹੇਵਿੱਚ ਹੋਈ ਹਿੰਸਾਵਿੱਚ ਭੂਮਿਕਾ ਹੋਣ ਦਾ ਦੋਸ਼ ਲਾਇਆ ਹੈ। ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਰਕਰ ਅਮਰੀਕ ਮਿੱਕੀ ਉਸ ਦਿਨ ਲਾਲ ਕਿਲ੍ਹੇਵਿੱਚ ਕੇਸਰੀ ਝੰਡੇ ਨਾਲ ਮੌਜੂਦ ਸੀ ਤੇ ਸੋਸ਼ਲ ਮੀਡੀਆ ਉੱਤੇ ਉਸ ਦੀ ਫੋਟੋਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਦੇ ਉਸ ਦਾਅਵੇ ਦੀ ਪੋਲ ਖੁੱਲ੍ਹ ਚੁੱਕੀ ਹੈ, ਜਿਸਵਿੱਚ ਉਸ ਨੇ ਕਿਹਾ ਕਿ ਅਮਰੀਕ ਨਾਲ ਉਨ੍ਹਾਂ ਦੀ ਪਾਰਟੀ ਦਾ ਸਬੰਧ ਨਹੀਂ ਹੈ, ਕਿਉਂਕਿ ਅਮਰੀਕ ਦੇ ਫੇਸਬੁੱਕ ਪੇਜ ਉੱਤੇ ਇਕ ਪੋਸਟਵਿੱਚ ਸਾਫ ਦਿੱਸਦਾ ਹੈ ਕਿ ਅੱਠ ਜਨਵਰੀ 2020 ਨੂੰ ਇਸ ਪਾਰਟੀ ਦੇ ਬੁਲਾਰੇ ਸੰਜੇ ਸਿੰਘ ਦੀ ਹਾਜ਼ਰੀਵਿੱਚ ਪੰਜਾਬ ਦੇ ਇਸ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਅਮਰੀਕ ਨੂੰ ਇਸ ਪਾਰਟੀਵਿੱਚ ਸ਼ਾਮਲ ਕੀਤਾ ਸੀ।

Read More Punjabi Political News Today

Continue Reading

ਰੁਝਾਨ


Copyright by IK Soch News powered by InstantWebsites.ca