Preparing to strengthen the quad in the Indo-Pacific region
Connect with us [email protected]

ਅੰਤਰਰਾਸ਼ਟਰੀ

ਇੰਡੋ-ਪੈਸੇਫਿਕ ਖੇਤਰ ਵਿੱਚ ਕਵਾਡ ਨੂੰ ਮਜ਼ਬੂਤ ਕਰਨ ਦੀ ਤਿਆਰੀ

Published

on

ਨਵੀਂ ਦਿੱਲੀ, 6 ਮਾਰਚ – ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦਾ ਗੱਠਜੋੜ (ਕਵਾਡ) ਅੱਗੇ ਤੋਂ ਹੋਰ ਤੇਜ਼ੀ ਨਾਲ ਨਾ ਸਿਰਫ਼ ਅਸਲ ਰੂਪ ਲੈਂਦਾ ਦਿਸ ਰਿਹਾ ਹੈ, ਸਗੋਂ ਇਸ ਦਾ ਵਿਸਥਾਰ ਇੰਡੋ-ਪੈਸੇਫਿਕਰ ਸਮੁੰਦਰ ਤੋਂ ਬਾਹਰ ਵੀ ਕਰਨ ਬਾਰੇ ਵਿਚਾਰ ਸ਼ੁਰੂ ਹੋ ਗਈ ਹੈ।
ਵਰਨਣ ਯੋਗ ਹੈ ਕਿ ਅਗਲੇ ਦੋ ਹਫ਼ਤਿਆਂ ਦੇ ਦੌਰਾਨ ਕਵਾਡ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵਿਚਾਲੇ ਮਹੱਤਵ ਪੂਰਨ ਬੈਠਕ ਦੀ ਆਸ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਅਮਰੀਕਾ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਾਇਡਨ ਜਿੰਨੀ ਜਲਦੀ ਹੋਵੇ, ਕਵਾਡ ਦੇ ਦੂਜੇ ਦੇਸ਼ਾਂ ਦੇ ਮੁਖੀਆਂ ਨਾਲ ਬੈਠਕ ਕਰਨਾ ਚਾਹੁੰਦੇ ਹਨ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਦੇਪ੍ਰਧਾਨ ਮੰਤਰੀ,ਅਮਰੀਕੀ ਰਾਸ਼ਟਰਪਤੀ, ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਵਰਚੁਅਲ ਬੈਠਕ ਬਾਰੇ ਵਿੱਚ ਗੱਲ ਕੀਤੀ ਹੈ। ਇਹ ਬੈਠਕ ਜਲਦੀ ਹੋ ਸਕਦੀ ਹੈ, ਜੋ ਕਵਾਡ ਦੇਸ਼ਾਂ ਦੇ ਮੁਖੀਆਂ ਦੀ ਪਹਿਲੀ ਬੈਠਕ ਹੋਵੇਗੀ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਵੀ ਕਿਹਾ ਹੈ ਕਿ ਬਾਇਡਨ ਹਿੰਦ-ਪ੍ਰਸ਼ਾਂਤ ਖੇਤਰ ਨੂੰ ਲੈ ਕੇ ਭਾਰਤ-ਆਸਟ੍ਰਲੀਆ-ਜਾਪਾਨ ਦੀ ਅਗਵਾਈ ਦੇ ਨਾਲ ਜਲਦੀ ਤੋਂ ਜਲਦੀ ਸੰਪਰਕ ਬਣਾਉਣ ਦੇ ਇੱਛੁਕ ਹਨ। ਸੱਤਾ ਵਿੱਚ ਆਉਣ ਦੇ ਪਹਿਲੇ 50 ਦਿਨਾਂ ਅੰਦਰ ਹੀ ਅਮਰੀਕਾ ਦੇ ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰ ਚੁੱਕੇ ਹਨ, ਜਿਸ ਵਿੱਚ ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਿਤੀ ਉੱਤੇ ਖ਼ਾਸ ਚਰਚਾ ਹੋਈ ਹੈ। ਇਸ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕੋਈ ਸੂਚਨਾ ਨਹੀਂ ਦਿੱਤੀ, ਪ੍ਰੰਤੂ ਕੂਟਨੀਤਕ ਸੂਤਰਾਂ ਨੇ ਦੱਸਿਆ ਕਿ ਬੈਠਕ ਨੂੰ ਲੈ ਕੇ ਮੈਂਬਰ ਦੇਸ਼ਾਂ ਵਿਚਕਾਰ ਸੰਪਰਕ ਜਾਰੀ ਹੈ। ਉਚ ਪੱਧਰ ਉੱਤੇ ਹੋਣ ਵਾਲੀ ਬੈਠਕ ਇੱਕ ਤਰ੍ਹਾਂ ਨਾਲ ਕਵਾਡ ਦਾ ਭਵਿੱਖ ਦਾ ਏਜੰਡਾ ਤੈਅ ਕਰਨ ਵਾਲੀ ਹੋਵੇਗੀ।

ਅੰਤਰਰਾਸ਼ਟਰੀ

ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ

Published

on

Pakistani government

ਕੱਟੜਪੰਥੀ ਇਸਲਾਮਿਕ ਗਰੁੱਪ ਦੇ ਹਿੰਸਕ ਵਿਖਾਵੇ ਅੱਗੇ ਗੋਡੇ ਟੇਕੇ
ਇਸਲਾਮਾਬਾਦ, 20 ਅਪਰੈਲ, – ਕੱਟੜਪੰਥੀ ਇਸਲਾਮੀ ਗਰੁੱਪ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਐੱਫ) ਦੇ ਦਬਾਅ ਅੱਗੇ ਪਾਕਿਸਤਾਨ ਸਰਕਾਰ ਆਖਰ ਝੁਕ ਗਈ ਹੈ। ਉਸ ਨੇ ਐਲਾਨ ਕੀਤਾ ਕਿ ਫਰਾਂਸ ਦੇ ਰਾਜਦੂਤ ਨੂੰ ਏਥੋਂ ਕੱਢਣ ਲਈ ਉਹ ਪਾਰਲੀਮੈਂਟ ਵਿੱਚ ਬੁੱਧਵਾਰ ਨੂੰ ਮਤਾ ਪੇਸ਼ ਕਰੇਗੀ ਅਤੇਟੀ ਐੱਲ ਐੱਫ ਨਾਲ ਸੰਬੰਧਤ ਵਰਕਰਾਂ ਤੇ ਲੀਡਰਾਂ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸਵਾਪਸ ਲਏ ਜਾਣਗੇ।
ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਬਾਰੇ ਮੰਤਰੀ ਸ਼ੇਖ ਰਾਸ਼ਿਦ ਨੇ ਬਿਆਨ ਜਾਰੀ ਕਰ ਕੇ ਕਿਹਾ ਕਿਟੀ ਐੱਲ ਐੱਫ ਨਾਲ ਕਈ ਦੌਰ ਦੀ ਗੱਲਬਾਤ ਵਿੱਚ ਸਾਡੀ ਸਹਿਮਤੀ ਬਣੀ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਲਈ ਨੈਸ਼ਨਲ ਅਸੈਂਬਲੀ (ਪਾਕਿਸਤਾਨੀ ਪਾਰਲੀਮੈਂਟ ਦਾ ਹੇਠਲਾ ਹਾਊਸ) ਵਿੱਚ ਇਕ ਮਤਾ ਪੇਸ਼ ਕੀਤਾ ਜਾਵੇਗਾ ਅਤੇਟੀ ਐੱਲ ਐੱਫ ਵਰਕਰਾਂ ਦੇ ਖਿਲਾਫ਼ ਦਹਿਸ਼ਤਗਰਦੀ ਦੀਆਂ ਧਾਰਾਵਾਂ ਹੇਠ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣਗੇ। ਵਰਨਣ ਯੋਗ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਦੀ ਮੰਗ ਕੱਟੜਪੰਥੀ ਇਸਲਾਮੀ ਗਰੁੱਪ ਦੀਆਂ ਚਾਰ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਹੈ। ਇਸਦੇ ਵਰਕਰਾਂ ਵੱਲੋਂਸਾਰੇ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਮਗਰੋਂ ਪਿਛਲੇ ਹਫ਼ਤੇ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ ਅਤੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ 22 ਅਪਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਸੀ।

Read More Punjabi News Online

Continue Reading

ਅੰਤਰਰਾਸ਼ਟਰੀ

ਆਪਣੀ ਫੌਜ ਕੱਢ ਕੇ ਅਮਰੀਕਾ ਨੇ ਅਫਗਾਨਿਸਤਾਨ ਦੀ ਸੁਰੱਖਿਆ ਤੋਂ ਪੱਲਾ ਝਾੜਿਆ

Published

on

America Flag

ਵਾਸ਼ਿੰਗਟਨ, 20 ਅਪ੍ਰੈਲ – ਕਈ ਸਾਲਾਂ ਤੱਕ ਅਫਗਾਨਿਸਤਾਨ ਦੀ ਸੁਰੱਖਿਆ ਵਿੱਚ ਲੱਗੇ ਅਮਰੀਕਾ ਨੇ ਆਪਣੀ ਫੌਜ ਦੀ ਵਾਪਸੀ ਤੋਂ ਬਾਅਦ ਦੀ ਸੁਰੱਖਿਆ ਤੋਂ ਪੱਲਾ ਝਾੜ ਲਿਆ ਹੈ। ਉਸ ਨੇ ਕਿਹਾ ਕਿ ਫੌਜ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ।
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨ ਐਸ ਏ) ਜੈਕ ਸੁਲੀਵਾਨ ਨੂੰ ਫਾਕਸ ਨਿਊਜ਼ ਦੇ ਪ੍ਰੋਗਰਾਮ ਵਿੱਚ ਸਵਾਲ ਕੀਤਾ ਗਿਆ ਕਿ 2011 ਵਿੱਚ ਜਦੋਂ ਇਰਾਕ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਇਸਲਾਮਿਕ ਸਟੇਟ (ਆਈ ਐਸ) ਨੇ ਕਬਜ਼ਾ ਕਰ ਲਿਆ ਸੀ, ਉਦੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਬਾਰਾ ਫੌਜ ਭੇਜੀ ਸੀ, ਇਸ ਤਰ੍ਹਾਂ ਅਫਗਾਨਿਸਤਾਨ ਵਿੱਚੋਂ ਫੌਜ ਵਾਪਸੀ ਪਿੱਛੋਂ ਅਜਿਹੇ ਹਾਲਾਤ ਬਣੇ ਤਾਂ ਅਮਰੀਕਾ ਕੀ ਕਰੇਗਾ? ਜੈਕ ਸੁਲੀਵਾਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡੇਨ ਦੀ ਦੁਬਾਰਾ ਫੌਜ ਭੇਜਣ ਦੀ ਕੋਈ ਮਨਸ਼ਾ ਨਹੀਂ, ਕੋਈ ਵੀ ਫੌਜ ਦੀ ਵਾਪਸੀ ਤੋਂ ਬਾਅਦ ਸੁਰੱਖਿਆ ਦੀ ਗਾਰੰਟੀ ਨਹੀਂ ਲੈ ਸਕਦਾ।ਅਸੀਂ ਅਫਗਾਨਿਸਤਾਨ ਨੂੰ ਸਮਰੱਥ ਬਣਾਉਣ ਵਿੱਚ ਪੂਰੀ ਮਦਦ ਕੀਤੀ ਹੈ। ਉਨ੍ਹਾਂ ਦੇ ਸੁਰੱਖਿਆ ਦਸਤਿਆਂ ਨੂੰ ਤਾਕਤ ਵਧਾਉਣ ਲਈ ਵਸੀਲੇ ਦਿੱਤੇ ਹਨ। ਮਸ਼ੀਨਰੀ ਦੇ ਕੇ ਸਮਰੱਥਾ ਦਾ ਵਾਧਾ ਕੀਤਾ ਹੈ, ਸਿਖਲਾਈ ਦਿੱਤੀ ਹੈ। ਇਹ ਸਮਾਂ ਸਾਡੇ ਸੁਰੱਖਿਆ ਦਸਤਿਆਂ ਦੀ ਵਾਪਸੀ ਦਾ ਹੈ। ਇੱਥੋਂ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਬਾਰੇ ਖੁਦ ਕਦਮ ਵਧਾਉਣੇ ਪੈਣਗੇ।

Read More Latest Punjabi News

Continue Reading

ਅੰਤਰਰਾਸ਼ਟਰੀ

ਕਿਸੇ ਦੂਸਰੇ ਗ੍ਰਹਿ ਉੱਤੇ ਪਹਿਲੀ ਵਾਰ ਨਾਸਾ ਦੇ ਹੈਲੀਕਾਪਟਰ ਵੱਲੋਂ ਉਡਾਣ

Published

on

NASA's Experimental

ਕੇਪ ਕੇਨਾਵੇਰਲ, 20 ਅਪ੍ਰੈਲ – ਨਾਸਾ ਦੇ ਪ੍ਰਯੋਗਿਕ ਮਾਰਸ (ਮੰਗਲ) ਹੈਲੀਕਾਪਟਰ ਨੇ ਕੱਲ੍ਹ ਧੂੜਭਰੀ ਲਾਲ ਸਤਹਿ ਤੋਂ ਉਡਾਣ ਭਰੀ ਅਤੇ ਕਿਸੇ ਹੋਰ ਗ੍ਰਹਿ ਉੱਤੇ ਪਹਿਲੀ ਕੰਟਰੋਲ ਉਡਾਣ ਦੀ ਪ੍ਰਾਪਤੀ ਕੀਤੀ।
ਇਸ ਘਟਨਾਚੱਕਰ ਦੀ ਤੁਲਨਾ ਰਾਈਟ ਬ੍ਰਦਰਸ ਦੇ ਪਹਿਲੇ ਪ੍ਰਯੋਗ ਨਾਲ ਕੀਤੀ ਜਾ ਰਹੀ ਹੈ। ਇੰਜੇਨੁਇਟੀ ਨਾਂ ਦੇ ਚਾਰ ਪੌਂਡ (1.8 ਕਿਲੋਗ੍ਰਾਮ) ਭਾਰੇ ਹੈਲੀਕਾਪਟਰ ਨੇ 1903 ਦੇ ਰਾਈਟ ਫਲਾਇਰ ਵਰਗੇ ਵਿੰਗ ਫੈਬ੍ਰਿਕ ਦੇ ਨਾਲ ਉਡਾਣ ਭਰੀ। ਰਾਈਟ ਫਲਾਇਰ ਨੇ ਉਤਰੀ ਕੈਰੋਲਿਨਾ ਦੇ ਕਿਟੀ ਹਾਕ ਵਿੱਚ ਅਜਿਹਾ ਇਤਿਹਾਸ ਰਚਿਆ ਸੀ। ਧਰਤੀ ਉੱਤੇ ਪਰਤੇ ਹੈਲੀਕਾਪਟਰ ਦੇ ਮੁੱਖ ਪਾਇਲਟ ਹਾਵਰਡ ਗ੍ਰਿਪ ਨੇ ਕਿਹਾ ਕਿ ਆਲਟੀਮੀਟਰ ਦੇ ਅੰਕੜਿਆਂ ਤੋਂ ਪੁਸ਼ਟੀ ਹੁੰਦੀ ਹੈ ਕਿ ਇੰਜੇਨਇਟੀ ਨੇ ਆਪਣੀ ਪਹਿਲੀ ਉਡਾਣ ਭਰੀ ਹੈ।ਗ੍ਰਿਪ ਦੇ ਸਾਥੀਆਂ ਦੀਆਂ ਤਾੜੀਆਂ ਦੀ ਗੜਗੜਾਹਟ ਦੌਰਾਨ ਉਨ੍ਹਾਂ ਦੀ ਆਵਾਜ਼ ਪੂਰੀ ਤਰ੍ਹਾਂ ਸਾਫ਼ ਨਹੀਂ ਆ ਰਹੀ ਸੀ। ਇਹ ਸਿਰਫ਼ 39 ਸੈਕੰਡ ਦੀ ਛੋਟੀ ਉਡਾਣ ਸੀ, ਪਰ ਸਾਰੇ ਪ੍ਰਮੁੱਖ ਮਾਪਦੰਡਾਂ ਨੂੰ ਪੂਰਾ ਕੀਤਾ ਗਿਆ। ਪ੍ਰਾਜੈਕਟ ਪ੍ਰਬੰਧਕ ਮਿਲੀ ਆਂਗ ਨੇ ਆਪਣੀ ਟੀਮ ਲਈ ਐਲਾਨ ਕੀਤਾ ਕਿ ਹੁਣ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੇ ਇੱਕ ਦੂਸਰੇ ਗ੍ਰਹਿ ਉੱਤੇ ਰੋਟਰਕ੍ਰਾਫਟ ਉਡਾਇਆ ਹੈ।
ਕੈਲੀਫੋਰਨੀਆ ਵਿੱਚ ਉਡਾਣ ਕੰਟਰੋਲ ਨੇ ਪਰਸੀਵੈਰੰਸ ਰੋਵਰ ਤੋਂ ਡਾਟਾ ਮਿਲਣ ਤੋਂ ਬਾਅਦ ਇੰਜੇਨੁਇਟੀ ਦੀ ਸੰਖੇਪ ਉਡਾਣ ਦੀ ਪੁਸ਼ਟੀ ਕੀਤੀ। ਉਸ ਨੂੰ 200 ਫੁੱਟ (65 ਮੀਟਰ) ਤੋਂ ਵੱਧ ਉਚਾਈ ਵਿੱਚੇ ਉਡਦੇ ਦੇਖਿਆ ਗਿਆ। ਇੰਜੇਨੁਇਟੀ ਨੇ ਫਰਵਰੀ ਵਿੱਚ ਸਰਸੀਵੈਰੰਸ ਉੱਤੇ ਮੰਗਲ ਲਈ ਉਡਾਣ ਭਰੀ ਸੀ। 8.5 ਕਰੋੜ ਡਾਲਰ ਦੀ ਲਾਗਤ ਵਾਲੇ ਹੈਲੀਕਾਪਟਰ ਦੇ ਇਸ ਪ੍ਰਯੋਗ ਦੀ ਅਤੀ ਜੋਖਮ ਵਾਲਾ ਅਤੇ ਨਾਲ ਅਤਿਅੰਤ ਪ੍ਰਾਪਲੀ ਵਾਲਾ ਮੰਨਿਆ ਗਿਆ ਸੀ। ਆਂਗ ਨੇ ਕੱਲ੍ਹ ਨਾਸਾ ਦੇ ਇੱਕ ਵੈਬ ਪ੍ਰਸਾਰਣ ਉੱਤੇ ਇਸ ਨੂੰ ‘ਸਰਵਉਚ ਸੁਫਨਾ’ ਕਰਾਰ ਦਿੱਤਾ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca