Preparations for corona vaccination are in full swing in India
Connect with us [email protected]

ਸਿਹਤ

ਭਾਰਤ ਵਿੱਚ ਕੋਰੋਨਾ ਟੀਕਾਕਰਨ ਲਈ ਤਿਆਰੀਆਂ ਜ਼ੋਰਾਂ `ਤੇ

Published

on

vaccine

ਨਵੀਂ ਦਿੱਲੀ, 13 ਜਨਵਰੀ – ਭਾਰਤ ਸਰਕਾਰ ਨੇ ਦੱਸਿਆ ਹੈ ਕਿ ਉਸ ਨੂੰ 12 ਜਨਵਰੀ ਦੁਪਹਿਰ ਤੱਕ ਕੌਮੀ ਅਤੇ ਸੂਬਾ ਪੱਧਰ ਦੇ ਸਟੋਰ ਤੱਕ ਟੀਕੇ ਦੀਆਂ 54.72 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ ਅਤੇ 14 ਜਨਵਰੀ ਤੱਕ 1.1 ਕਰੋੜ ਖੁਰਾਕਾਂ ਸੀਰਮ ਇੰਸਟੀਚਿਊਟ ਅਤੇ 55 ਲੱਖ ਭਾਰਤ ਬਾਇਓਟੈਕ ਕੋਲੋਂ ਮਿਲ ਜਾਣਗੀਆਂ।
ਕੋਰੋਨਾ ਦੇ ਖ਼ਿਲਾਫ਼ ਫੈਸਲਾਕੁੰਨ ਲੜਾਈ ਲਈ 16 ਜਨਵਰੀ ਤੋਂ ਸ਼ੁਰੂ ਹੋ ਰਹੀ ਟੀਕਾਕਰਨ ਮਹਿੰਮ ਤੋਂ ਚਾਰ ਦਿਨ ਪਹਿਲਾਂ ਕੱਲ੍ਹ ‘ਕੋਵੀਸ਼ੀਲਡ’ ਟੀਕਿਆਂ ਦੀ ਖੁਰਾਕ ਪੁਣੇ ਤੋਂ ਦੇਸ਼ ਦੇ ਕਈ ਸ਼ਹਿਰਾਂ ਨੂੰ ਭੇਜੇ ਜਾਣ ਦੀ ਸ਼ੁਰੂਆਤ ਹੋਈ ਸੀ। ਇਸ ਮੌਕੇ ਕੇਂਦਰੀ ਸਿਹਤ ਸੈਕਟਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸੀਰਮ ਇੰਸਟੀਚਿਊਟ ਤੋਂ 1.1 ਕਰੋੜ ਖੁਰਾਕਾਂ ਲੈਣ ਤੋਂ ਇਲਾਵਾ ਸਰਕਾਰ 55 ਲੱਖ ਖੁਰਾਕਾਂ ਭਾਰਤ ਬਾਇਓਟੈਕ ਦੇ ਕੋਵੈਕਸੀਨ ਟੀਕੇ ਦੀਆਂ ਵੀ ਲਵੇਗੀ। ਇਨ੍ਹਾਂ ਵਿੱਚੋਂ 38.5 ਲੱਖ ਖੁਰਾਕਾਂ ਦੀ ਕੀਮਤ (ਸਾਰੇ ਟੈਕਸ ਪਾ ਕੇ) 295 ਰੁਪਏ ਪ੍ਰਤੀ ਖੁਰਾਕ ਬਣਦੀ ਹੈ, ਪਰ ਜਿਵੇਂ ਕਿ ਭਾਰਤ ਬਾਇਓਟੈਕ ਵੱਲੋਂ 16.5 ਲੱਖ ਖੁਰਾਕਾਂ ਮੁਫਤ ਦਿੱਤੀਆਂ ਜਾਣੀਆਂ ਹਨ, ਇਸ ਲਈ ਸਰਕਾਰ ਨੂੰ ਇੱਕ ਖੁਰਾਕ ਦੀ ਕੀਮਤ 206 ਰੁਪਏ ਪਵੇਗੀ। ਉਨ੍ਹਾਂ ਦੱਸਿਆ ਕਿ ਚੇਨਈ, ਕਰਨਾਲ, ਕੋਲਕਾਤਾ ਅਤੇ ਮੁੰਬਈ ਸਮੇਤ ਸਰਕਾਰ ਦੇ ਚਾਰ ਵੱਡੇ ਮੈਡੀਕਲ ਸਟੋਰ ਹਨ ਜਿੱਥੇ ਆਕਸਫੋਰਡ ਦੀ ਕੋਵੀਸ਼ੀਲਡ ਵੈਕਸੀਨ ਪੁੱਜ ਚੁੱਕੀ ਹੈ। ਇਸ ਤੋਂ ਇਲਾਵਾ ਸਾਰੇ ਸੂਬਿਆਂ ਕੋਲ ਘੱਟੋ-ਘੱਟ ਇੱਕ ਖੇਤਰੀ ਵੈਕਸੀਨ ਸਟੋਰ ਹੈ ਅਤੇ ਵੱਡੇ ਰਾਜਾਂ ਕੋਲ ਇੱਕ ਤੋਂ ਵੱਧ ਸਟੋਰ ਹਨ। ਨੀਤੀ ਅਯੋਗ ਮੈਂਬਰ ਡਾ. ਵੀ ਕੇ ਪੌਲ ਦੇ ਮੁਤਾਬਕ ਕੋਵੀਸ਼ੀਲਡ ਅਤੇ ਕੋਵੈਕਸੀਨ ਦਾ ਹਜ਼ਾਰਾਂ ਲੋਕਾਂ `ਤੇ ਟੈਸਟ ਕੀਤਾ ਗਿਆ ਹੈ ਅਤੇ ਇਹ ਸਭ ਤੋਂ ਸੁਰੱਖਿਅਤ ਹੈ ਤੇ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਿਆ ਹੈ।

Latest News about Health

ਸਿਹਤ

ਕੋਵਿਡ-19 ਵੈਕਸੀਨ ਦੀਆਂ ਦੋ ਖੁਰਾਕਾਂ ਦੇਣ ਲਈ ਸਮਾਂ ਹੱਦ ਨੂੰ ਲੈ ਕੇ ਦੁਬਿਧਾ

Published

on

indigenous vaccines

ਲੰਡਨ, 26 ਜਨਵਰੀ – ਬਰਤਾਨੀਆ ਚ ਕੋਵਿਡ-19 ਦੇ ਪ੍ਰਭਾਵ ਬਾਰੇ ਚਿੰਤਾ ਵਿੱਚ ਡੁੱਬੀ ਸਰਕਾਰ, ਸਿਹਤ ਵਿਭਾਗ ਅਤੇ ਪ੍ਰੇਸ਼ਾਨ ਲੋਕਾਂ ਲਈ ਰੋਜ਼ਾਨਾ ਕੋਈ ਨਾ ਕੋਈ ਨਵੀਂ ਮੁਸ਼ਕਲ ਪੈਦਾ ਹੋ ਰਹੀ ਹੈ। ਕੋਵਿਡ-19 ਦੀਆਂ ਵਰਤੀਆਂ ਜਾ ਰਹੀਆਂ ਤਿੰਨੇ ਵੈਕਸੀਨਾਂ ਦੀਆਂ ਦੋ ਖੁਰਾਕਾਂ ਲੈਣੀਆਂ ਲਾਜ਼ਮੀ ਹਨ, ਪਰ ਦੋਵਾਂ ਖੁਰਾਕਾਂ ਵਿਚਕਾਰ ਕਿੰਨਾ ਵਕਫਾ ਚਾਹੀਦਾ ਹੈ, ਇਸ ਬਾਰੇ ਬਹਿਸ ਛਿੜੀ ਹੋਈ ਹੈ। ਖੋਜਕਾਰਾਂ ਨੇ ਇਸ ਲਈ ਪਹਿਲਾਂ 21 ਦਿਨ ਦਾ ਵਕਫਾ ਰੱਖਣ ਦੀ ਸਲਾਹ ਦਿੱਤੀ ਸੀ, ਬਾਅਦਚ ਬਰਤਾਨੀਆ ਸਰਕਾਰ ਅਤੇ ਬਰਤਾਨਵੀ ਵਿਗਿਆਨੀਆਂ ਨੇ ਪਹਿਲੀ ਖੁਰਾਕ ਵੱਧ ਤੋਂ ਵੱਧ ਲੋਕਾਂ ਨੂੰ ਦੇਣ ਦੇ ਟੀਚੇ ਕਾਰਨ, ਦੂਜੀ ਖੁਰਾਕ 12 ਹਫਤਿਆਂ ਦੌਰਾਨ ਦੇਣ ਦਾ ਸੁਝਾਅ ਦੇ ਦਿੱਤਾ। ਸਰਕਾਰ ਦਾ ਮੰਨਣਾ ਸੀ ਕਿ ਪਹਿਲੀ ਖੁਰਾਕ ਵੱਧ ਤੋਂ ਵੱਧ ਲੋਕਾਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਤੁਰੰਤ ਸੁਰੱਖਿਆ ਪ੍ਰਾਪਤ ਕਰ ਸਕਣ। ਟੀਕਾਕਰਨ ਅਤੇ ਸਰਕਾਰ ਦੀ ਟੀਕਾਕਰਨ ਬਾਰੇ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਅਣ-ਪ੍ਰਕਾਸ਼ਿਤ ਅੰਕੜੇ ਦਸਦੇ ਹਨ ਕਿ ਆਕਸਫੋਰਡ-ਐਸਟਰਾਜ਼ੇਨੇਕਾ ਵੈਕਸੀਨ ਦੋ ਖੁਰਾਕਾਂ ਵਿਚਾਲੇ 12-ਹਫ਼ਤੇ ਦਾ ਫ਼ਰਕ ਹੋਣ ਤੇ ਵੀ ਅਸਰਦਾਰ ਹੋਣ ਦੀ ਸਮਰੱਥਾ ਰੱਖਦੀ ਹੈ।ਅਮਰੀਕਾ ਦੀ ਦਵਾਈ ਕੰਪਨੀ ਫਾਈਜ਼ਰ ਨੇ ਕਿਹਾ ਹੈ ਕਿ ਉਸ ਨੇ ਦੋ ਖੁਰਾਕਾਂ ਵਿਚਕਾਰ 21 ਦਿਨ ਦਾ ਫਰਕ ਰੱਖ ਕੇ ਆਪਣੀ ਵੈਕਸੀਨ ਦੀ ਪ੍ਰਭਾਵ ਸਮਰੱਥਾ ਦੀ ਜਾਂਚ ਕੀਤੀ ਹੈ, ਜਦਕਿ ਮਿਆਦ ਦੇ ਵਿਸਤਾਰ ਨਾਲ ਇਸ ਦੀ ਪ੍ਰਭਾਵ ਸਮਰੱਥਾ ਸ਼ੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਦੋ ਖਰਾਕਾਂ ਵਿਚਕਾਰ ਚਾਰ ਹਫ਼ਤਿਆਂ ਦਾ ਫਰਕ ਸੁਝਾਇਆ ਹੈ ਅਤੇ ਇਸ ਨੂੰ ਕੇਵਲ ਅਸਧਾਰਨ ਹਾਲਾਤਾਂਚ ਛੇ ਹਫ਼ਤਿਆਂ ਤੱਕ ਵਧਾਇਆ ਜਾਣਾ ਚਾਹੀਦਾ ਹੈ।

Continue Reading

ਸਿਹਤ

ਭਾਰਤ ਸਰਕਾਰ ਨੇ ਕਿਹਾ- ਰਾਜ ਸਰਕਾਰਾਂ ਕੋਰੋਨਾ ਦੇ ਟੀਕਿਆਂ ਵਿਰੁੱਧ ਅਫਵਾਹਾਂ ਫੈਲਾ ਰਹੇ ਲੋਕਾਂ `ਤੇ ਕਾਰਵਾਈ ਕਰਨ

Published

on

vaccine

ਨਵੀਂ ਦਿੱਲੀ, 26 ਜਨਵਰੀ – ਕੋਵਿਡ-19 ਦੀ ਮਹਾਮਾਰੀ ਦੇ ਖਿਲਾਫ ਬਣੀ ਵੈਕਸੀਨ ਦੀ ਪ੍ਰਭਾਵਸ਼ੀਲਤਾ ਬਾਰੇ ਅਫਵਾਹਾਂ ਵੇਖ ਕੇ ਭਾਰਤ ਸਰਕਾਰ ਨੇ ਰਾਜਾਂ ਨੂੰ ਇਸ ਵਿਰੁੱਧ ਕਾਰਵਾਈ ਲਈ ਕਿਹਾ ਹੈ।
ਭਾਰਤ ਸਰਕਾਰ ਵੱਲੋਂ ਕੇਂਦਰੀ ਹੋਮ ਸੈਕਟਰੀ ਅਜੇ ਭੁੱਲਾ ਨੇ ਸਾਰੇ ਰਾਜਾਂ ਦੇ ਚੀਫ ਸੈਕਟਰੀਆਂ ਨੂੰ ਲਿਖੇ ਪੱਤਰ ਜ਼ੋਰ ਦਿੱਤਾ ਹੈ ਕਿ ਦੇਸ਼ ਦੀ ਰੈਗੂਲੇਟਰੀ ਅਥਾਰਟੀ ਨੂੰ ਪਤਾ ਲੱਗਾ ਹੈ ਕਿ ਟੀਕੇ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਵੱਲੋਂ ਬਣਾਇਆ ਕੋਵੈਕਸੀਨ ਸੁਰੱਖਿਅਤ ਹੈ ਅਤੇ ਰੋਗ ਨਾਲ ਲੜਨ ਦੀ ਸਮੱਰਥਾ ਵਿੱਚ ਵਾਧਾ ਕਰਦੇ ਹਨ। ਇਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਇਹ ਰਿਪੋਰਟ ਮਿਲੀ ਹੈ ਕਿ ਗੁੰਮਰਾਹਕੁੰਨ ਅਫਵਾਹਾਂ ਸੋਸ਼ਲ ਮੀਡੀਆ ਤੇ ਪ੍ਰਚਾਰੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਇਨ੍ਹਾਂ ਟੀਕਿਆਂ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਸ਼ੱਕ ਪੈਦਾ ਕੀਤਾ ਜਾ ਰਿਹਾ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਟੀਕਿਆਂ ਬਾਰੇ ਗਲਤ ਸੂਚਨਾ ਰੋਕਣ ਦੇ ਨਾਲ ਹੀ ਤੱਥਾਂਤੇ ਆਧਾਰਤ ਸੰਦੇਸ਼ਾਂ ਨੂੰ ਤੁਰੰਤ ਪ੍ਰਸਾਰਿਤ ਕਰਨ ਲਈ ਜ਼ਰੂਰੀ ਉਪਾਅ ਕੀਤੇ ਜਾਣ।

Continue Reading

ਸਿਹਤ

ਪੰਜ ਮਹੀਨੇ `ਚ 31 ਵਾਰੀ ਕੋਰੋਨਾ ਜਾਂਚ ਤੇ ਹਰ ਵਾਰ ਪਾਜ਼ੀਟਿਵ

Published

on

corona

ਜੈਪੁਰ, 25 ਜਨਵਰੀ – ਰਾਜਸਥਾਨ ਦੇ ਭਰਤਪੁਰ ਵਿੱਚ ਇੱਕ ਕੋਰੋਨਾ ਪੀੜਤ ਮਹਿਲਾ ਪਿਛਲੇ ਪੰਜ ਮਹੀਨੇ ਵਿੱਚ 31 ਵਾਰ ਜਾਂਚ ਕਰਵਾ ਚੁੱਕੀ ਹੈ, ਪਰ ਹਰ ਜਾਂਚ ਵਿੱਚ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਆਮ ਤੌਰ `ਤੇ ਕੋਰੋਨਾ 14 ਦਿਨ ਵਿੱਚ ਠੀਕ ਹੋ ਜਾਂਦਾ ਹੈ, ਪਰ ਭਰਤਪੁਰ ਦੇ ਆਪਣਾ-ਘਰ ਆਸ਼ਰਮ ਵਿੱਚ ਰਹਿ ਰਹੀ ਤੀਹ ਸਾਲਾ ਸ਼ਾਰਦਾ ਦੇਵੀ ਪਿਛਲੇ ਪੰਜ ਮਹੀਨੇ ਤੋਂ ਕੋਰੋਨਾ ਨਾਲ ਜੂਝ ਰਹੀ ਹੈ। ਇਸ ਦੌਰਾਨ ਸ਼ਾਰਦਾ ਦੇਵੀ ਦੇ 17 ਵਾਰੀ ਆਰ ਟੀ ਪੀ ਸੀ ਆਰ ਅਤੇ 14 ਵਾਰੀ ਰੈਪਿਡ ਐਂਟੀਜਨ ਟੈਸਟਾਂ ਵਿੱਚ ਉਹ ਪਾਜ਼ੀਟਿਵ ਮਿਲੀ। ਉਨ੍ਹਾਂ ਨੂੰ ਐਲੋਪੈਥੀ, ਆਯੁਰਵੈਦਿਕ ਤੇ ਹੋਮਿਓਪੈਥੀ ਦੀ ਦਵਾ ਦਿੱਤੀ ਗਈ, ਪਰ ਸ਼ਾਰਦਾ ਦੇਵੀ ਨੂੰ ਕੋਈ ਫਾਇਦਾ ਨਹੀਂ ਹੋਇਆ।
ਆਪਣਾ ਘਰ ਆਸ਼ਰਮ ਦੇ ਸੰਚਾਲਕ ਅਤੇ ਪ੍ਰਧਾਨ ਡਾ: ਬੀ ਐਮ ਭਾਰਦਵਾਜ ਦਾ ਕਹਿਣਾ ਹੈ ਕਿ ਸ਼ਾਰਦਾ ਦੇਵੀ ਨੂੰ ਜਦ ਇਥੇ ਲਿਆਂਦਾ ਗਿਆ ਸੀ ਤਾਂ ਉਸ ਦਾ ਵਜ਼ਨ ਕਾਫੀ ਘੱਟ ਸੀ। ਉਹ ਕਾਫੀ ਬਿਮਾਰ ਸੀ। ਉਸ ਦੀ ਜਾਂਚ ਕਰਵਾਈ ਤਾਂ ਉਹ ਕੋਰੋਨਾ ਪਾਜ਼ੀਟਿਵ ਮਿਲੀ। ਆਸ਼ਰਮ ਵਿੱਚ ਉਸ ਦਾ ਧਿਆਨ ਰੱਖਿਆ ਗਿਆ ਤਾਂ ਵਜ਼ਨ ਅੱਠ ਕਿਲੋ ਵਧ ਗਿਆ। ਪਹਿਲਾਂ ਉਸ ਦਾ ਵਜ਼ਨ ਸਿਰਫ ਤੀਹ ਕਿਲੋ ਸੀ, ਜੋ ਕਿ ਹੁਣ ਵਧ ਕੇ 38 ਕਿਲੋ ਹੋ ਗਿਆ ਹੈ।
ਲੱਗਦਾ ਹੈ ਇਹ ਦੇਸ਼ ਦਾ ਅਜਿਹਾ ਪਹਿਲਾ ਮਾਮਲਾ ਹੋਵੇਗਾ, ਜਿਸ ਵਿੱਚ ਪੰਜ ਮਹੀਨੇ ਤੋਂ ਰਿਪੋਰਟ ਪਾਜ਼ੀਟਿਵ ਆ ਰਹੀ ਹੈ। ਉਹ ਖੁਦ ਨੂੰ ਪੂਰੀ ਤਰ੍ਹਾਂ ਨਾਲ ਤੰਦਰੁਸਤ ਮਹਿਸੂਸ ਕਰ ਰਹੀ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਆਸ਼ਰਮ ਵਿੱਚ ਬਣਾਏ ਗਏ ਇੱਕ ਆਈਸੋਲੇਸ਼ਨ ਰੂਮ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੇ 31 ਵਾਰ ਟੈਸਟ ਕਰਵਾਏ ਗਏ ਹਨ।

Read More Latest News about Health

Continue Reading

ਰੁਝਾਨ


Copyright by IK Soch News powered by InstantWebsites.ca