The virus of corruption has come in the purchase of PPE kits for doctors
Connect with us [email protected]

ਪੰਜਾਬੀ ਖ਼ਬਰਾਂ

ਡਾਕਟਰਾਂ ਲਈ ਪੀ ਪੀ ਈ ਕਿੱਟ ਖਰੀਦ ਕਰਨ ਵਿੱਚ ਭਿ੍ਰਸ਼ਟਾਚਾਰ ਦਾ ਵਾਇਰਸ ਆ ਗਿਆ

Published

on

ppe-kit

ਅੰਮ੍ਰਿਤਸਰ, 5 ਅਪ੍ਰੈਲ – ਕੋਰੋਨਾ ਵਾਇਰਸ ਦੇ ਇਲਾਜ ਕਰਦੇ ਡਾਕਟਰਾਂ ਲਈ ਖਰੀਦੀਆਂ ਪੀ ਪੀ ਈ ਕਿੱਟਾਂ ਉਤੇ ਚਿੰਬੜਿਆ ਭਿ੍ਰਸ਼ਟਾਚਾਰ ਦਾ ਵਾਇਰਸ ਹਾਲੇ ਤੱਕ ਜ਼ਿੰਦਾ ਹੈ। ਡਾਕਟਰਾਂ ਅਤੇ ਸਹਿਯੋਗੀ ਸਟਾਫ ਨੂੰ ਪਿਛਲੇ ਸਾਲ ਘਟੀਆ ਪੱਧਰ ਦੀਆਂ ਕਿੱਟਾਂ ਦਿੱਤੀਆਂ ਗਈਆਂ ਸਨ,ਜੋ ਗੁਰੂ ਨਾਨਕ ਦੇਵ ਹਸਪਤਾਲ ਵਿੱਚ 43 ਲੱਖ ਦੀ ਲਾਗਤ ਨਾਲ ਖਰੀਦੀਆਂ ਗਈਆਂ ਸਨ। ਇਹ ਗੱਲ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਦੀ ਰਿਪੋਰਟ ਵਿੱਚ ਵੀ ਸਪੱਸ਼ਟ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਸਰਕਾਰ ਨੇ ਦੋਸ਼ੀਆਂ ਉੱਤੇ ਕਾਰਵਾਈ ਨਹੀਂ ਕੀਤੀ, ਕੁਝ ਡਾਕਟਰ ਤੇ ਅਫਸਰਾਂ ਦੇ ਤਬਾਦਲੇ ਕਰ ਕੇ ਖਾਨਾਪੂਰਤੀ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਉਹ ਡਾਕਟਰ ਵੀ ਸਰਕਾਰੀ ਕਾਰਵਾਈ ਦਾ ਸ਼ਿਕਾਰ ਬਣਿਆ, ਜਿਸ ਨੇ ਘਟੀਆ ਕਿੱਟਾਂ ਦਾ ਮਾਮਲਾ ਸਾਹਮਣੇ ਲਿਆਂਦਾ ਸੀ।
ਪਤਾ ਲੱਗਾ ਹੈ ਕਿ ਗਰੀਨ ਨਾਰਾ, ਸਰਜਰੀ ਮਾਰਟ ਅਤੇ ਓਮ ਸਾਈ ਕੰਪਨੀ ਨੇ ਇਹ ਕਿੱਟਾਂ ਵੇਚੀਆਂ ਸਨ। ਪਿਛਲੇ ਸਾਲ ਅਪ੍ਰੈਲ ਵਿੱਚ ਜਦੋਂ ਕੋਰੋਨਾ ਮੁੱਢਲੇ ਪੜਾਅ ਵਿੱਚ ਸੀ, ਉਦੋਂ ਇਲਾਜ ਕਰਦੇ ਡਾਕਟਰਾਂ ਨੂੰ ਬਚਾਉਣ ਲਈ ਦੋ ਹਜ਼ਾਰ ਪੀ ਪੀ ਈ ਕਿੱਟਾਂ ਖਰੀਦੀਆਂ ਗਈਆਂ ਸਨ। ਇਹ ਕਿੱਟਾਂ ਵੱਖ-ਵੱਖ ਕੰਪਨੀਆਂ ਦੀਆਂ ਸਨ। ਮੈਡੀਸਨ ਵਿਭਾਗ ਦੇ ਜਿਹੜੇ ਡਾਕਟਰ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰਦੇ ਸਨ, ਉਨ੍ਹਾਂ ਨੇ ਕਿੱਟਾਂ ਪਾਈਆਂ ਤਾਂ ਫਟਣ ਲੱਗੀਆਂ, ਕਿਉਂਕਿ ਕਿੱਟਾਂ ਦਾ ਆਕਾਰ ਛੋਟਾ ਸੀ, ਜਿਸ ਨਾਲ ਬਾਹਾਂ ਤੇ ਪੈਰ ਢੱਕੇ ਨਹੀਂ ਸਨ ਜਾਂਦੇ। ਡਾਕਟਰਾਂ ਨੇ ਕਿੱਟਾਂ ਪਾਉਣ ਤੋਂ ਨਾਂਹ ਕਰ ਦਿੱਤੀ ਸੀ। ਮੈਡੀਸਨ ਵਿਭਾਗ ਦੇ ਉਦੋਂ ਦੇ ਪ੍ਰੋਫੈਸਰ ਡਾਕਟਰ ਸ਼ਿਵਚਰਨ ਨੇ ਇਸ ਦੀ ਜਾਣਕਾਰੀ ਮੈਡੀਕਲ ਕਾਲਜ ਦੀ ਉਸ ਵਕਤ ਦੀ ਪ੍ਰਿੰਸੀਪਲ ਡਾਕਟਰ ਸੁਜਾਤਾ ਸ਼ਰਮਾ ਨੂੰ ਦਿੱਤੀ ਤਾਂ ਡਾਕਟਰ ਸੁਜਾਤਾ ਨੇ ਲਿਖਤੀ ਰਿਪੋਰਟ ਮੰਗੀ। ਇਸ ਦੇ ਬਾਅਦ ਮੈਡੀਸਨ ਵਿਭਾਗ ਦੇ ਪੀ ਜੀ ਡਾਕਟਰਾਂ ਨੇ ਵੀਡੀਓ ਬਣਾ ਕੇ ਜਾਰੀ ਕਰ ਦਿੱਤੀ, ਜਿਸ ਵਿੱਚ ਘਟੀਆ ਪੀ ਪੀ ਈ ਕਿੱਟਾਂ ਬਾਰੇ ਦੱਸਿਆ ਗਿਆ। ਡਾਕਟਰ ਸ਼ਿਵਚਰਨ ਮੁਤਾਬਕ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਲਿਖਤੀ ਜਾਣਕਾਰੀ ਦੇ ਦਿੱਤੀ ਸੀ ਕਿ ਪੀ ਜੀ ਡਾਕਟਰ ਕਿੱਟਾਂ ਪਹਿਨਣ ਤੋਂ ਇਨਕਾਰ ਕਰ ਰਹੇ ਹਨ, ਇਸ ਮਗਰੋਂ ਵਿਭਾਗ ਨੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ।
ਮਾਹਰਾਂ ਦੇ ਮੁਤਾਬਕ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭੇਜੀ ਗਈ ਪੀ ਪੀ ਈ ਕਿੱਟ ਦਾ ਮਾੜਾ ਪੱਖ ਇਹ ਸੀ ਕਿ ਇਸ ਦੀ ਸਿਲਾਈ ਸਹੀ ਨਹੀਂ ਸੀ। ਡੀ ਆਰ ਡੀ ਓ ਵੱਲੋਂ ਕਿੱਟਾਂ ਦੇ ਸੈਂਪਲ ਦੀ ਜਾਂਚ ਵਿੱਚ ਦੱਸਿਆ ਗਿਆ ਕਿ ਕਿੱਟ ਦੇ ਜਿਨ੍ਹਾਂ ਹਿੱਸਿਆਂ ਦੀ ਸਿਲਾਈ ਹੋਈ ਹੈ, ਉਥੇ ਲੀਕੇਜ ਹੈ। ਸਿੰਥੈਟਿਕ ਬਲੱਡ ਪੈਨੀਟ੍ਰੇਸ਼ਨ ਟੈਸਟ ਦੌਰਾਨ ਕਿੱਟਾਂ ਵਿੱਚ ਖੂਨ ਪਾਇਆ ਗਿਆ ਸੀ। ਖੂਨ, ਕਿੱਟ ਦੇ ਆਰ-ਪਾਰ ਨਿਕਲ ਗਿਆ ਸੀ।ਗੁਰੂ ਨਾਨਕ ਦੇਵ ਹਸਪਤਾਲ ਦੇ ਉਦੋਂ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਮਨ ਸ਼ਰਮਾ ਦੇ ਦਫਤਰ ਵਿੱਚ ਐਮ ਪੀ ਗੁਰਜੀਤ ਔਜਲਾ ਵੱਲੋਂ ਜਾਰੀ ਕੀਤੇ ਗਏ ਫੰਡ ਤੋਂ ਕਿੱਟਾਂ ਖਰੀਦੀਆਂ ਗਈਆਂ ਸਨ। ਡਾਕਟਰ ਰਮਨ ਸੇਵਾ ਮੁਕਤ ਹੋ ਚੁੱਕੇ ਹਨ। ਉਨ੍ਹਾਂ ਦੀ ਦਲੀਲ ਸੀ ਕਿ ਕਿੱਟਾਂ ਮੰਗਵਾਉਣ ਦਾ ਹੁਕਮ ਮਿਲਿਆ ਸੀ ਤਾਂ ਮੰਗਵਾ ਕੇ ਡਾਕਟਰਾਂ ਨੂੰ ਦੇ ਦਿੱਤੀਆਂ। ਕਿੱਟਾਂ ਦੀ ਕੁਆਲਟੀ ਵੱਖਰਾ ਪਹਿਲੂ ਸੀ ਕਿ ਇੱਕ ਕਿੱਟ ਦੋ ਹਜ਼ਾਰ ਦੀ ਖਰੀਦੀ ਸੀ। ਆਮ ਤੌਰ ਉਤੇ ਵਧੀਆ ਕਿੱਟ 800 ਰੁਪਏ ਦੀ ਮਿਲ ਜਾਂਦੀ ਹੈ ਤਾਂ ਫੇਰ ਘਟੀਆ ਕਿੱਟਾਂ ਲਈ ਸਮਝੌਤਾ ਕਿਉਂ ਕੀਤਾ? ਇਹ ਭਿ੍ਰਸ਼ਟਾਚਾਰ ਕਿਸ ਨੇ ਕੀਤਾ, ਸਰਕਾਰ ਨੇ ਉਸ ਬਾਰੇ ਨਹੀਂ ਦੱਸਿਆ। ਸਥਾਨਕ ਪੱਧਰ ‘ਤੇ ਜਾਂਚ ਮੁਕੰਮਲ ਕਰਨ ਮਗਰੋਂ ਰਿਪੋਰਟ ਸਰਕਾਰ ਨੂੰ ਭੇਜੀ ਗਈ ਹੈ।

Read More Punjabi Newspaper

ਪੰਜਾਬੀ ਖ਼ਬਰਾਂ

ਪਤਨੀ ਦੀ ਲਾਸ਼ ਦੇਖ ਕੇ ਪਤੀ ਨੇ ਖੁਦ ਨੂੰ ਗੋਲੀ ਮਾਰ ਲਈ

Published

on

suicide

ਜਲੰਧਰ, 21 ਅਪ੍ਰੈਲ – ਇਸ ਸ਼ਹਿਰ ਦੇ ਮਿੱਠਾਪੁਰ ਵਿੱਚ ਪਤਨੀ ਦੀ ਮੌਤ ਹੋਣ ਉੱਤੇ ਪਤੀ ਨੇ ਆਪਣੇ ਆਪ ਨੂੰ ਆਪਣੀ ਲਾਈਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਮੋਹਨ ਪਾਲ ਪੁੱਤਰ ਦਲੀਪ ਸਿੰਘ ਵਾਸੀ ਮਿੱਠਾਪੁਰ ਵਜੋਂ ਹੋਈ ਹੈ। ਇਸ ਦੀ ਸੂਚਨਾ ਮਿਲਦੇ ਸਾਰਏ ਸੀ ਪੀ ਪੱਛਮੀ ਹਰਿੰਦਰ ਸਿੰਘ ਗਿੱਲ ਪੁਲਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਕੀਤੀ।
ਥਾਣਾ ਸੱਤ ਦੇ ਮੁਖੀ ਇੰਸਪੈਕਟਰ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਪਤਾ ਲੱਗਿਆ ਹੈ ਕਿ ਮੋਹਨ ਪਾਲ ਸਿੰਘ ਨੇ ਆਪਣੀ ਪਤਨੀ ਦੀ ਲਾਸ਼ ਦੇਖਦੇ ਸਾਰ ਭਾਵੁਕ ਹੋ ਕੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਮ੍ਰਿਤਕ ਦੇ ਪਿਤਾ ਦਲੀਪ ਸਿੰਘ ਪੁੱਤਰ ਨਿਹਾਲ ਸਿੰਘ ਦੇ ਬਿਆਨਾਂ ਉੱਤੇ ਕਾਰਵਾਈ ਕੀਤੀ ਗਈ ਹੈ। ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਨੇ ਬਿਆਨਾਂ ਵਿੱਚ ਲਿਖਵਾਇਆ ਹੈ ਕਿ ਉਸਦੀ ਨੂੰਹ ਕਿਰਨਜੀਤ ਕੌਰ ਪਿਛਲੇ ਇੱਕ ਮਹੀਨੇ ਤੋਂ ਪੇਕੇ ਘਰ ਲਤੀਫਪੁਰਾ ਵਿਖੇ ਹੈ ਅਤੇ ਰੋਜ਼ ਆਪਣੇ ਪਤੀ ਨੂੰ ਰੋਟੀ ਦੇਣ ਆਉਂਦੀ ਤੇ ਫਿਰ ਚਲੀ ਜਾਂਦੀ ਸੀ। ਉਨ੍ਹਾਂ ਕਿਹਾ ਕਿ 19 ਅਪ੍ਰੈਲ ਨੂੰ ਸਵੇਰੇ 11 ਵਜੇ ਦੇ ਕਰੀਬ ਕਿਰਨਜੀਤ ਕੌਰ ਆਈ ਅਤੇ ਰੋਟੀ ਦੇ ਕੇ ਚਲੀ ਗਈ। ਉਸ ਤੋਂ ਬਾਅਦ ਰਾਤ 11 ਵਜੇ ਕਿਰਨਜੀਤ ਕੌਰ ਦੇ ਜੀਜੇ ਦਾ ਫ਼ੋਨ ਆਇਆ ਕਿ ਕਿਰਨਜੀਤ ਦੀ ਮੌਤ ਹੋ ਗਈ ਹੈ। ਜਦੋਂ ਕਿਰਨਜੀਤ ਦੀ ਲਾਸ਼ ਘਰ ਲਿਆਂਦੀ ਤਾਂ ਉਸ ਨੂੰ ਦੇਖ ਕੇ ਮੋਹਨਪਾਲ ਸਿੰਘ ਭਾਵੁਕ ਹੋ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਵਰਨਣ ਯੋਗ ਹੈ ਕਿ ਕਿਰਨਜੀਤ ਕੌਰ ਨੇ ਭੇਦਭਰੇ ਹਾਲਾਤਾਂ ਵਿੱਚ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਬਾਰੇ ਕਾਰਵਾਈ ਥਾਣਾ ਲਾਂਬੜਾ ਵਿਖੇ ਹੋਈ ਹੈ।

Read More Latest Punjabi News Online

Continue Reading

ਪੰਜਾਬੀ ਖ਼ਬਰਾਂ

ਸਿਵਲ ਹਸਪਤਾਲ ਵਿੱਚ ਕੋਰੋਨਾ ਮਰੀਜ਼ ਨੇ ਫਾਹਾ ਲੈ ਲਿਆ

Published

on

Suicide

ਲੁਧਿਆਣਾ, 21 ਅਪ੍ਰੈਲ – ਸਿਵਲ ਹਸਪਤਾਲ ਵਿੱਚ ਕੱਲ੍ਹ ਇੱਕ ਕੋਰੋਨਾ ਪੀੜਤ ਮਰੀਜ਼ ਸ਼ਿਮਲਾਪੁਰੀ ਵਾਸੀ ਸਤਪਾਲ (35) ਨੇ ਫਾਹਾ ਲਾ ਲਿਆ। ਮਰੀਜ਼ ਐਮਰਜੈਂਸੀ ਵਾਰਡ ਦੇ ਸਟਰੋਕ ਰੂਮ ਵਿੱਚ ਭਰਤੀ ਸੀ, ਜਿੱਥੇ ਉਸ ਨੇ ਸ਼ਾਮੀਂ ਕਰੀਬ ਛੇ ਵਜੇ ਫਾਹਾ ਲਾ ਲਿਆ। ਇਸ ਦੇ ਬਾਅਦ ਏ ਸੀ ਪੀ ਵਰਿਆਮ ਸਿੰਘ, ਥਾਣਾ ਡਵੀਜ਼ਨ ਨੰਬਰ-2 ਦੇ ਇੰਚਾਰਜ ਸਤਪਾਲ ਸਮੇਤ ਪੁਲਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਦੱਸਿਆ ਗਿਆ ਹੈ ਕਿ ਸਤਪਾਲ ਸ਼ਿਮਲਾਪੁਰੀ ਦਾ ਰਹਿਣ ਵਾਲਾ ਸੀ। ਉਸ ਦੇ ਢਿੱਡ ਵਿੱਚ ਪ੍ਰਾਬਲਮ ਸੀ, ਜਿਸ ਲਈ ਸ਼ੁੱਕਰਵਾਰ ਨੂੰ ਉਸ ਨੂੰ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਆਪਰੇਸ਼ਨ ਹੋਣਾ ਸੀ, ਪਰ ਆਪਰੇਸ਼ਨ ਤੋਂ ਪਹਿਲਾਂ ਉਹ ਕੋਰੋਨਾ ਪਾਜ਼ੀਟਿਵ ਸਾਬਤ ਹੋ ਗਿਆ ਤਾਂ ਪਰਵਾਰ ਵਾਲੇ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਲੈ ਗਏ, ਪਰ ਉਹ ਸੋਮਵਾਰ ਉਸ ਨੂੰ ਫਿਰ ਸਿਵਲ ਹਸਪਤਾਲ ਲੁਧਿਆਣਾ ਲੈ ਆਏ।ਏ ਸੀ ਪੀ ਵਰਿਆਮ ਸਿੰਘ ਮੁਤਾਬਕ ਐਮਰਜੈਂਸੀ ਵਿੱਚ ਕੋਰੋਨਾ ਦੇ ਸੱਤ ਮਰੀਜ਼ ਸਨ, ਜਿਸ ਵਿੱਚੋਂ ਤਿੰਨ-ਤਿੰਨ ਮਰੀਜ਼ ਅਲੱਗ ਸਨ, ਜਦ ਕਿ ਉਹ ਬੈਡ ਦੇ ਸਟਰੋਕ ਰੂਮ ਵਿੱਚ ਇਕੱਲਾ ਸੀ। ਜਾਂਚ ਵਿੱਚ ਪਤਾ ਲੱਗਾ ਕਿ ਥੋੜ੍ਹੀ ਦੇਰ ਪਹਿਲਾਂ ਸਟਾਫ ਨਰਸ ਉਸ ਨੂੰ ਇੰਜੈਕਸ਼ਨ ਲਾ ਕੇ ਗਈ, ਪਰ ਥੋੜ੍ਹੀ ਦੇਰ ਬਾਅਦ ਜਦ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸਟਰੋਕ ਰੂਮ ਦਾ ਦਰਵਾਜ਼ਾ ਬੰਦ ਸੀ। ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਸਤਪਾਲ ਫਾਂਸੀ ਨਾਲ ਲਟਕ ਰਿਹਾ ਸੀ। ਏ ਸੀ ਪੀ ਨੇ ਕਿਹਾ ਕਿ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਮ੍ਰਿਤਕ ਦੇ ਰਿਸ਼ਤੇਦਾਰ ਕੈਪਟਨ ਸਿੰਘ ਨੇ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਕਾਫੀ ਖਰਾਬ ਸੀ ਅਤੇ ਉਸ ਦੀਆਂ 10 ਸਾਲ ਤੇ ਸੱਤ ਸਾਲ ਦੀਆਂ ਦੋ ਬੇਟੀਆਂ ਹਨ। ਜਿਸ ਕਾਰਨ ਉਹ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਵੀ ਰਹਿੰਦਾ ਸੀ।

Continue Reading

ਪੰਜਾਬੀ ਖ਼ਬਰਾਂ

ਗਾਇਕ ਕਰਨ ਔਜਲਾ ਦੀ ਜੇਲ੍ਹ ਫੇਰੀ ਦੇ ਕੇਸ ਵਿੱਚ ਜੇਲ੍ਹ ਸੁਪਰਡੈਂਟ ਸਸਪੈਂਡ

Published

on

karan aujla

ਲੁਧਿਆਣਾ, 21 ਅਪ੍ਰੈਲ – ਸਥਾਨਕ ਕੇਂਦਰੀ ਜੇਲ੍ਹ ਵਿੱਚ ਬੀਤੇ ਦਿਨੀਂ ਗਾਇਕ ਕਰਨ ਔਜਲਾ ਦੀ ਜੇਲ੍ਹ ਵਿੱਚ ਫੇਰੀ ਦੇ ਕੇਸ ਵਿੱਚ ਉਚ ਅਧਿਕਾਰੀਆਂ ਨੇ ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੂੰ ਸਸਪੈਂਡ ਕਰ ਦਿੱਤਾ ਅਤੇ ਉਨ੍ਹਾਂ ਨੂੰ ਚੰਡੀਗ਼ੜ੍ਹ ਹੈਡ ਕੁਆਰਟਰ ਵਿੱਚ ਹਾਜ਼ਰੀ ਦੇਣ ਦੇ ਹੁਕਮ ਦਿੱਤੇ ਹਨ। ਐਡੀਸ਼ਨਲ ਡੀ ਜੀ ਪੀ ਪ੍ਰਵੀਨ ਕੁਮਾਰ ਸਿਨਹਾ ਨੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੂੰ ਸਸਪੈਂਡਕਰਨ ਦੀ ਪੁਸ਼ਟੀ ਕੀਤੀ ਹੈ।
ਬੀਤੇ ਦਿਨੀਂ ਗਾਇਕ ਕਰਨ ਔਜਲਾ ਜੇਲ੍ਹ ਵਿੱਚ ਆਇਆ ਸੀ ਤਾਂ ਅਧਿਕਾਰੀਆਂ ਨੇ ਉਸ ਦੀ ਖੂਬ ਖ਼ਾਤਰਦਾਰੀ ਕੀਤੀ ਤੇ ਜੇਲ੍ਹ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਸਨ। ਕਰਨ ਔਜਲਾ ਨੂੰ ਨਿਯਮਾਂ ਤੋਂ ਉਲਟ ਜੇਲ੍ਹ ਵਿੱਚ ਲਿਜਾਇਆ ਗਿਆ ਸੀ। ਜੇਲ੍ਹ ਮੰਤਰੀ ਨੇ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਇਸਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ। ਪਿਛਲੇ ਹਫ਼ਤੇ ਡੀ ਆਈ ਜੀ ਨੇ ਆਪਣੀ ਰਿਪੋਰਟ ਉਚ ਅਧਿਕਾਰੀਆਂ ਨੂੰ ਸੌਂਪੀ ਸੀ, ਜਿਸ ਉੱਤੇ ਕਾਰਵਾਈ ਕਰਦਿਆਂ ਜੇਲ੍ਹ ਸੁਪਰਡੈਂਟ ਆਰ ਕੇ ਅਰੋੜਾ ਦਾ ਕੱਲ੍ਹ ਤਬਾਦਲਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਹੈਰੋਇਨ ਤਸਕਰੀ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਨੂੰ ਪਟਿਆਲਾ ਜੇਲ੍ਹ ਵਿੱਚਭੇਜ ਦਿੱਤਾ ਗਿਆ ਸੀ। ਕਰਨ ਔਜਲਾ ਨੂੰ ਮੇਅਰ ਦੀ ਸੁਰੱਖਿਆ ਵਿੱਚ ਲੱਗੀ ਜਿਪਸੀ ਐਸਕਾਰਟ ਕਰਕੇ ਕੇਂਦਰੀ ਜੇਲ੍ਹਲੈ ਕੇ ਆਈ ਸੀ, ਜਿਸ ਦੀ ਪੁਲਸ ਅਧਿਕਾਰੀ ਵੱਖਰੀ ਜਾਂਚ ਕਰ ਰਹੇ ਹਨ ਅਤੇ ਉਸਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Read More Latest Punjabi News Online

Continue Reading

ਰੁਝਾਨ


Copyright by IK Soch News powered by InstantWebsites.ca