Power from Islamabad to Lahore, the whole of Pakistan was plunged into
Connect with us apnews@iksoch.com

ਅੰਤਰਰਾਸ਼ਟਰੀ

ਇਸਲਾਮਾਬਾਦ ਤੋਂ ਲੈ ਕੇ ਲਾਹੌਰ ਤਕ ਬਿਜਲੀਗੁੱਲ, ਪੂਰਾ ਪਾਕਿਸਤਾਨ ਹਨੇਰੇ ਵਿੱਚ ਡੁੱਬਿਆ

Published

on

ਇਸਲਾਮਾਬਾਦ, 10 ਜਨਵਰੀ, – ਪਾਕਿਸਤਾਨ ਵਿੱਚ ਕੱਲ੍ਹ ਦੇਰ ਰਾਤ ਅਚਾਨਕ ਕਈ ਵੱਡੇ ਸ਼ਹਿਰਾਂ ਵਿੱਚ ਬਲੈਕ ਆਊਟ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਬਿਜਲੀ ਸਪਲਾਈ ਸਿਸਟਮ ਦੀ ਖਰਾਬੀ ਕਾਰਨ ਸ਼ਨੀਵਾਰ ਦੇਰ ਰਾਤ ਪਾਕਿਸਤਾਨ ਦੇ ਵੱਡੇ ਮਹਾਨਗਰਾਂ ਕਰਾਚੀ, ਇਸਲਾਮਾਬਾਦ, ਲਾਹੌਰ, ਪੇਸ਼ਾਵਰ, ਮੁਲਤਾਨ ਅਤੇ ਰਾਵਲਪਿੰਡੀ ਸਮੇਤ ਕਈ ਅਹਿਮ ਸ਼ਹਿਰ ਅਤੇ ਇਲਾਕੇਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬ ਗਏ।
ਇਸ ਸੰਬੰਧ ਵਿੱਚ ਬਿਜਲੀ ਮੰਤਰੀ ਉਮਰ ਅਯੂਬ ਖਾਨ ਨੇ ਕਿਹਾ ਕਿ ਅਸੀਂ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਪਲਾਈ ਵਿੱਚ ਗਿਰਾਵਟ ਦਾ ਕਾਰਨ ਕੀ ਹੈ। ਉਨ੍ਹਾ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਬਿਜਲੀ ਦੀ ਸਪਲਾਈ ਠੀਕ ਕਰਨ ਦੇ ਲਈ ਟੀਮਾਂ ਮੈਦਾਨ ਵਿੱਚ ਹਨ।ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਹਮਜਾ ਸ਼ਫਾਕਤ ਨੇ ਟਵੀਟ ਕਰ ਕੇ ਕਿਹਾ ਕਿ ਨੈਸ਼ਨਲ ਟਰਾਂਸਮਿਸ਼ਨ ਕੰਪਨੀ ਦੀਆਂ ਲਾਈਨਾਂ ਖ਼ਰਾਬ ਹੋਣ ਨਾਲ ਬੈਲਕਆਉਟ ਹੋਇਆ ਹੈ, ਜਿਸ ਨੂੰ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ। ਬਲੈਕਆਊਟ ਦੇਦੌਰਾਨ ਪਾਕਿਸਤਾਨ ਸਰਕਾਰ ਦੇ ਊਰਜਾ ਮੰਤਰਾਲੇ ਨੇ ਟਵਿੱਟਰ ਉੱਤੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਸ਼ੁਰੂ ਦੀਆਂ ਰਿਪੋਰਟਾਂਤੋਂ ਪਤਾ ਲੱਗਾ ਹੈ ਕਿ ਸਿੰਧ ਸਟੇਟ ਦੇ ਗੁੱਡ ਪਾਵਰ ਪਲਾਂਟ ਵਿੱਚ ਰਾਤ 11.41 ਵਜੇ ਖਰਾਬੀ ਆਈ ਸੀ ਅਤੇ ਪਾਵਰ ਟਰਾਂਸਮਿਸ਼ਨ ਸਿਸਟਮ ਦੀ ਫਰੀਕਵੈਂਸੀ ਵਿੱਚ ਅਚਾਨਕ 50 ਤੋਂ 0 ਦੀ ਗਿਰਾਵਟ ਆਉਣ ਨਾਲ ਪੂਰੇ ਦੇਸ਼ਵਿੱਚ ਬਲੈਕਆਊਟ ਹੋ ਗਿਆ ਸੀ।

ਅਪਰਾਧ

ਥਾਈ ਬਾਦਸ਼ਾਹ ਦੀ ਹੱਤਕ ਕਰਨ ਉਤੇ ਔਰਤ ਨੂੰ ਸਾਢੇ 43 ਸਾਲ ਕੈਦ

Published

on

jail

ਬੈਂਕਾਕ, 20 ਜਨਵਰੀ – ਥਾਈਲੈਂਡ ਦੀ ਇੱਕ ਅਦਾਲਤ ਨੇ ਕੱਲ੍ਹ ਬਾਦਸ਼ਾਹ ਦੀ ਬੇਇੱਜ਼ਤੀ ਕਰਨ ਬਾਰੇ ਦੇਸ਼ ਦੇ ਸਖਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਸਾਬਕਾ ਮਹਿਲਾ ਸਿਵਲ ਅਫਸਰ ਨੂੰ ਸਾਢੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਹਿਲਾ ਨੂੰ ਬਾਦਸ਼ਾਹ ਦੇ ਖਿਲਾਫ ਫੇਸਬੁੱਕ ਤੇ ਯੂ-ਟਿਊਬ ਤੇ ਟਿੱਪਣੀਆਂ ਕਰਨ ਦਾ ਦੋਸ਼ੀ ਪਾਇਆ ਹੈ। ਦੇਸ਼ ਵਿੱਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੌਰਾਨ ਅਦਾਲਤ ਵੱਲੋਂ ਕੱਲ੍ਹ ਸੁਣਾਈ ਗਈ ਇਸ ਸਜ਼ਾ ਦੇ ਫੈਸਲੇ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਰਕੰੁਨ ਆਲੋਚਨਾ ਕਰ ਰਹੇ ਹਨ। ਮਨੁੱਖੀ ਅਧਿਕਾਰਾਂ ਬਾਰੇ ਨਿਗਰਾਨ ਸੰਸਥਾ ਦੇ ਸੀਨੀਅਰ ਖੋਜੀ ਸੁਨਾਈ ਫਾਸੁਕ ਨੇ ਕਿਹਾ ਕਿ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਪੂਰੀ ਤਰ੍ਹਾਂ ਹੈਰਾਨ ਤੇ ਸੁੰਨ ਕਰ ਦੇਣ ਵਾਲਾ ਹੈ। ਇਸ ਤੋਂ ਸਿੱਧਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਬਾਦਸ਼ਾਹ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਸਜ਼ਾ ਹਾਸਲ ਕਰਨ ਵਾਲੀ ਮਹਿਲਾ ਆਪਣੀ ਉਮਰ ਦੇ 60ਵੇਂ ਦਹਾਕੇ ਚੋਂ ਲੰਘ ਰਹੀ ਹੈ। ਅਦਾਲਤ ਨੇ ਉਸ ਨੂੰ ਪਹਿਲਾਂ 87 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜੋ ਕਿ ਬਾਅਦ ਵਿੱਚ ਘਟਾ ਕੇ ਸਾਢੇ 43 ਸਾਲ ਕਰ ਦਿੱਤੀ ਗਈ ਹੈ।

Continue Reading

ਅੰਤਰਰਾਸ਼ਟਰੀ

ਮਰੀਅਮ ਨਵਾਜ਼ ਵੱਲੋਂ ਦੋਸ਼:ਇਮਰਾਨ ਖਾਨ ਦੀ ਪਾਰਟੀ ਨੂੰ ਭਾਜਪਾ ਤੋਂ ਫੰਡ ਮਿਲਦੈ

Published

on

maryam nawav

ਇਸਲਾਮਾਬਾਦ, 20 ਜਨਵਰੀ – ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਨੂੰ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਤੋਂ ਫੰਡ ਮਿਲਦਾ ਹੈ। ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਸਰਕਾਰ ਦੇ ਖ਼ਿਲਾਫ਼ ਬੋਲਦੇ ਹੋਏ ਮਰੀਅਮ ਨੇ ਦੋਸ਼ ਲਾਇਆ ਕਿ ਇਮਰਾਨ ਖਾਨ ਨੂੰ ਜੋ ਪੈਸਾ ਭਾਰਤ ਤੋਂ ਆ ਰਿਹਾ ਹੈ, ਉਹ ਇਸਰਾਈਲ ਭੇਜ ਰਿਹਾ ਹੈ। ਉਨ੍ਹਾਂ ਕਿਹਾ, ‘ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਫੰਡ ਕੌਣ ਦਿੰਦਾ ਹੈ? ਉਨ੍ਹਾਂ ਨੂੰ ਫੰਡ ਦੇਣ ਵਾਲੇ ਭਾਜਪਾ ਦੇ ਮੈਂਬਰ ਇੰਦਰ ਦੋਸਾਂਝ ਅਤੇ ਇਸਰਾਈਲੀ ਬੰਦੇ ਦਾ ਨਾਂ ਬੈਰੀ ਸੀ ਸ਼੍ਰੇਪਸ ਹੈ।” ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ ਨੂੰ ਸਭ ਤੋਂ ਵੱਡਾ ਚੋਰ ਦੱਸਦੇ ਹੋਏ ਪੀ ਟੀ ਆਈ ਨੂੰ ਵਿਦੇਸ਼ਾਂ ਤੋਂ ਮਿਲਦੇ ਫੰਡ ਨੂੰ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਪਲਾ ਕਰਾਰ ਦਿੱਤਾ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਬਾਹਰ ਰੈਲੀ ਵਿੱਚ ਬੋਲਦਿਆਂ ਮਰੀਅਮ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਦੇ ਖ਼ਿਲਾਫ਼ ਦਰਜ ਕੇਸਾਂ ਦਾ ਛੇਤੀ ਅਤੇ ਕੁਝ ਦਿਨਾਂ ਵਿੱਚ ਫੈਸਲਾ ਆ ਜਾਵੇਗਾ, ਪਰ ਚੋਣ ਕਮਿਸ਼ਨ ਨੂੰ 2014 ਤੋਂ ਪਿਛੋਂ ਦੇ ਪੀ ਟੀ ਆਈਤੇ ਦਰਜ 70 ਕੇਸਾਂ ਦੀ ਸੁਣਵਾਈ ਕਰਨੀ ਹੈ। ਉਨ੍ਹਾਂ ਨੇ ਇਮਰਾਨ ਖ਼ਾਨ ਉਤੇ ਨਿਸ਼ਾਨਾ ਲਾਉਂਦੇ ਅਤੇ ਉਨ੍ਹਾਂ `ਤੇ ਕੇਸਾਂ ਨੂੰ 30 ਵਾਰ ਰੋਕਣ ਦਾ ਦੋਸ਼ ਲਾਇਆ। ਮਰੀਅਮ ਨੇ ਕਿਹਾ ਕਿ ਅੱਜ ਲੋਕ ਤੁਹਾਨੂੰ ਪੁੱਛਦੇ ਹਨ ਕਿ ਜੇਕਰ ਤੁਸੀਂ ਚੋਰੀ ਨਹੀਂ ਕੀਤੀ ਤਾਂ ਆਪਣੇ ਕੇਸਾਂ ਨੂੰ 30 ਵਾਰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ।

Continue Reading

ਅੰਤਰਰਾਸ਼ਟਰੀ

ਅਮਰੀਕੀ ਹਿੰਸਾ ਵਿੱਚ ਸਪੀਕਰ ਦਾ ਲੈਪਟਾਪ ਚੋਰੀ ਕਰ ਕੇ ਰੂਸ ਭੇਜਣ ਦੀ ਕੋਸ਼ਿਸ਼ ਵੀ ਹੋਈ

Published

on

  • ਦੋਸ਼ੀ ਔਰਤ ਗ੍ਰਿਫਤਾਰ ਕਰ ਲਈ ਗਈ
    ਵਾਸ਼ਿੰਗਟਨ, 19 ਜਨਵਰੀ, -ਅਮਰੀਕਾ ਦੀ ਰਾਜਧਾਨੀ ਦੇ ਕੈਪੀਟਲ ਹਿੱਲ (ਪਾਰਲੀਮੈਂਟ ਭਵਨ) ਵਿੱਚਹੋਈ ਹਿੰਸਾ ਦੌਰਾਨ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਦਾ ਸ਼ੱਕ ਦਿਨੋ-ਦਿਨ ਵਧਦਾ ਜਾਂਦਾ ਹੈ। ਜਾਂਚ ਏਜੰਸੀ ਐੱਫ ਬੀ ਆਈ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਉਸ ਦਿਨ ਦੀ ਹਿੰਸਾ ਦੌਰਾਨ ਪਾਰਲੀਮੈਂਟ ਦੀ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰ ਲਿਆ ਤੇ ਉਸ ਨੂੰ ਆਪਣੇ ਇਕ ਰੂਸੀ ਦੋਸਤ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਲੈਪਟਾਪ ਅੱਗੋਂ ਉਸ ਔਰਤ ਦੇ ਦੋਸਤ ਨੇ ਰੂਸ ਦੀ ਇੰਟੈਲੀਜੈਂਸ ਸਰਵਿਸ ਨੂੰ ਪਹੁੰਚਾਉਣਾ ਸੀ।
    ਫੜੀ ਗਈ ਔਰਤ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਨਿਆਂ ਵਿਭਾਗ ਦੀ ਵੈੱਬਸਾਈਟ ਉੱਤੇ ਸੋਮਵਾਰ ਦਿੱਤੀ ਗਈ ਹੈ, ਜਿਸ ਦੇ ਮੁਤਾਬਕ 6 ਜਨਵਰੀ ਨੂੰ ਕੈਪੀਟਲ ਹਿੱਲ ਵਿੱਚ ਹੋਈ ਹਿੰਸਾ ਦੌਰਾਨ ਪ੍ਰਤੀਨਿਧੀ ਹਾਊਸ ਦੀ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰ ਲਿਆ ਗਿਆ ਸੀ ਅਤੇ ਇਸ ਲੈਪਟਾਪ ਦੇ ਸੰਬੰਧ ਵਿੱਚ ਪੈਨਸਿਲਵੇਨੀਆ ਵਿੱਚੋਂ ਰਿਲੇ ਜੂਨ ਵਿਲੀਅਮਜ਼ ਨਾਂ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਏਜੰਸੀ ਐੱਫ ਬੀ ਆਈ ਨੇ ਅਦਾਲਤ ਵਿੱਚਪੇਸ਼ ਕੀਤੇ ਕੇਸ ਵਿੱਚ ਕਿਹਾ ਕਿ ਇਹ ਔਰਤ ਇਸ ਲੈਪਟਾਪ ਨੂੰ ਆਪਣੇ ਇਕ ਦੋਸਤ ਨੂੰ ਦੇਣ ਦੇ ਯਤਨ ਕਰ ਰਹੀ ਸੀ ਤੇ ਉਸ ਰੂਸੀ ਦੋਸਤ ਦੀ ਇਸ ਲੈਪਟਾਪ ਨੂੰ ਅੱਗੇ ਰੂਸ ਦੀ ਫਾਰਨ ਇੰਟੈਲੀਜੈਂਸ ਸਰਵਿਸ ਨੂੰ ਵੇਚਣ ਦੀ ਯੋਜਨਾ ਸੀ। ਅਜੇ ਇਹ ਸਾਫ ਨਹੀਂ ਹੋ ਸਕਿਆ ਕਿ ਜੂਨ ਵਿਲੀਅਮਜ਼ ਨੇ ਲੈਪਟਾਪ ਆਪਣੇ ਦੋਸਤ ਨੂੰ ਦੇ ਦਿੱਤਾ ਸੀ ਜਾਂ ਉਸ ਨੂੰ ਤਬਾਹ ਕਰ ਦਿੱਤਾ ਹੈ। ਲੈਪਟਾਪ ਚੋਰੀ ਕਰਦੇ ਹੋਏ ਵਿਲੀਅਮਜ਼ ਦੀ ਵੀਡੀਓ ਸਬੂਤ ਦੇ ਤੌਰ ਉੱਤੇਅਦਾਲਤ ਵਿੱਚ ਪੇਸ਼ ਕੀਤੀ ਗਈ ਹੈ।
    ਵਰਨਣ ਯੋਗ ਹੈ ਕਿ ਕੈਪਟੀਲ ਹਿੱਲ ਵਿੱਚ ਹਿੰਸਾ ਹੋਣ ਤੋਂ ਬਾਅਦ ਨੈਂਸੀ ਪੇਲੋਸੀ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਪਾਰਲੀਮੈਂਟ ਵਿੱਚ ਪ੍ਰਜੈਂਟੇਸ਼ਨ ਦੇ ਕੰਮ ਆਉਣ ਵਾਲਾ ਲੈਪਟਾਪ ਹਿੰਸਾ ਦੌਰਾਨ ਗਾਇਬ ਹੋ ਗਿਆ ਸੀ।

Continue Reading

ਰੁਝਾਨ


Copyright by IK Soch News powered by InstantWebsites.ca