Posters of Indian Wing Commander Abhinandan and Narendra Modi on the
Connect with us [email protected]

ਰਾਜਨੀਤੀ

ਪਾਕਿਸਤਾਨੀ ਰਾਜਨੀਤੀ ਦਾ ਜਲਵਾ : ਲਾਹੌਰ ਦੀਆਂ ਸੜਕਾਂ ਉੱਤੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਤੇ ਨਰਿੰਦਰ ਮੋਦੀ ਦੇ ਪੋਸਟਰ

Published

on

Posters of Indian Wing Commander Abhinandan and Narendra Modi
 • ਪਾਕਿ ਦੀ ਪੋਲ ਖੋਲ੍ਹਣ ਵਾਲੇ ਐੱਮ ਪੀ ਨੇ ਕਿਹਾ: ਮੈਨੂੰ ਕਈ ਰਾਜ਼ ਪਤੈ
  ਲਾਹੌਰ, 31 ਅਕਤੂਬਰ, – ਪਾਕਿਸਤਾਨ ਦੀ ਰਾਜਨੀਤੀ ਵਿੱਚ ਫਿਰ ਇਕ ਵਾਰ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਉਸ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਭਿਨੰਦਨ ਦੇ ਕਈ ਪੋਸਟਰ ਲਾਹੌਰ ਦੀਆਂ ਸੜਕਾਂ ਉੱਤੇ ਲੱਗੇ ਹੋਏ ਹਨ। ਇਨ੍ਹਾਂ ਪੋਸਟਰਾਂ ਰਾਹੀਂ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਨੇਤਾ ਅਯਾਜ਼ ਸਾਦਿਕ ਉੱਤੇ ਨਿਸ਼ਾਨਾ ਸਾਧਿਆ ਗਿਆ ਤੇ ਕਈ ਪੋਸਟਰਾਂ ਵਿਚ ਅਯਾਜ਼ ਸਾਦਿਕ ਨੂੰ ‘ਕੌਮ ਦਾ ਗੱਦਾਰ’ ਕਹਿ ਕੇ ਮੀਰ ਜ਼ਾਫਰ ਨਾਲ ਤੁਲਨਾ ਕੀਤੀ ਗਈ ਹੈ।
  ਵਰਨਣ ਯੋਗ ਹੈ ਕਿ ਅਯਾਜ਼ ਸਾਦਿਕ ਨੇ ਤਿੰਨ ਦਿਨ ਪਹਿਲਾਂ ਪਾਕਿਸਤਾਨ ਦੀ ਪਾਰਲੀਮੈਂਟ ਵਿਚ ਅਭਿਨੰਦਨ ਦੀ ਰਿਹਾਈ ਦੇ ਕੇਸ ਵਿੱਚ ਇਮਰਾਨ ਖਾਨ ਸਰਕਾਰ ਦੀ ਪੋਲ ਖੋਲ੍ਹੀ ਸੀ।ਅੱਜ ਲਾਹੌਰ ਵਿਚਲੇਅਯਾਜ਼ ਸਾਦਿਕ ਦੇ ਚੋਣ ਹਲਕੇ ਵਿੱਚ ਸੜਕਾਂ ਕਿਨਾਰੇ ਇਨ੍ਹਾਂ ਪੋਸਟਰਾਂ ਵਿਚ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਜਾਣ-ਬੁੱਝ ਕੇ ਲਾਈਆਂ ਅਤੇ ਇਨ੍ਹਾਂ ਉੱਤੇ ਉਰਦੂ ਵਿਚ ਨਵਾਜ਼ ਸ਼ਰੀਫ ਦੀ ਪਾਰਟੀ ਦੇ ਲੀਡਰ ਅਯਾਜ਼ ਸਾਦਿਕ ਨੂੰ ਦੇਸ਼-ਧ੍ਰੋਹੀ ਕਿਹਾ ਗਿਆ ਤੇ ਕੁਝ ਪੋਸਟਰਾਂ ਵਿਚ ਅਯਾਜ਼ ਸਾਦਿਕ ਨੂੰ ਅਭਿਨੰਦਨ ਵਰਧਮਾਨ ਵਜੋਂ ਦਿਖਾਇਆ ਗਿਆ ਹੈ ਅਤੇ ਕਈ ਪੋਸਟਰਾਂ ਵਿਚ ਉਨ੍ਹਾਂ ਨੂੰ ਭਾਰਤ-ਪੱਖੀ ਕਰਾਰ ਦਿੱਤਾ ਗਿਆ ਹੈ।
  ਇਸ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਏਜਾਜ਼ ਅਹਿਮਦ ਸ਼ਾਹ ਨੇ ਇਕ ਰੈਲੀਵਿੱਚਆਖਿਆ ਹੈ ਕਿ ਅਯਾਜ਼ ਸਾਦਿਕ ਨੂੰ ਪਾਕਿਸਤਾਨ ਤੋਂ ਚਲੇ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਆਪਣੀ ਫੌਜ ਦੇ ਖਿਲਾਫ ਜੋ ਗੱਲਾਂ ਕਹੀਆਂ ਹਨ, ਉਸ ਨੂੰ ਉਹ ਅੰਮ੍ਰਿਤਸਰ ਜਾ ਕੇ ਆਖਣ। ਪੂਰੇ ਪਾਕਿਸਤਾਨ ਵਿਚ ਅਯਾਜ਼ ਸਾਦਿਕ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ ਅਤੇ ਇਮਰਾਨ ਸਰਕਾਰ ਦੇ ਮੰਤਰੀ ਉਨ੍ਹਾਂ ਦੇ ਖਿਲਾਫ ਮੋਰਚਾ ਖੋਲ੍ਹੀ ਬੈਠੇ ਹਨ।
  ਪਾਰਲੀਮੈਂਟ ਦੇ ਮੈਂਬਰ ਅਯਾਜ਼ ਸਾਦਿਕ ਵੱਲੋਂ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਰਿਹਾਈਬਾਰੇ ਬਿਆਨ ਉੱਤੇ ਵਿਵਾਦ ਪਿੱਛੋਂ ਵੀ ਅਯਾਜ਼ ਸਾਦਿਕ ਨੇ ਕਿਹਾ ਕਿ ਉਹ ਪਾਰਲੀਮੈਂਟ ਵਿਚ ਦਿੱਤੇ ਗਏ ਆਪਣੇ ਬਿਆਨ ਉੱਤੇਕਾਇਮ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਈ ਰਾਜ਼ ਹੋਰ ਹਨ, ਪਰ ਕਦੇ ਵੀ ਗੈਰ-ਜ਼ਿੰਮੇਦਾਰਾਨਾ ਬਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ‘ਮੈਂ ਰਾਜਨੀਤਕ ਮਤਭੇਦ ਕਾਰਨ ਇਹ ਬਿਆਨ ਦਿੱਤਾ ਸੀ, ਇਸ ਨੂੰ ਪਾਕਿਸਤਾਨ ਦੀ ਫੌਜ ਨਾਲ ਜੋੜਨਾ ਸਹੀ ਨਹੀਂ, ਮੈਂ ਆਪਣੇ ਰੁਖ ਉੱਤੇ ਕਾਇਮ ਹਾਂ, ਤੁਸੀਂ ਇਹ ਭਵਿੱਖ ਵਿਚ ਵੀ ਏਦਾਂ ਦੇਖੋਗੇ। ਮੈਂ ਪਾਕਿਸਤਾਨ ਦੀ ਕੌਮੀ ਸੁਰੱਖਿਆ ਕਮੇਟੀ ਦੀ ਅਗਵਾਈ ਕੀਤੀ ਹੈ। ਅਸੀਂ ਰਾਜਨੀਤਕ ਲੋਕ ਹਾਂ,ਬੀਤੇਸਮੇਂਵਿਚ ਰਾਜਸੀ ਵਿਰੋਧੀਆਂ ਦੇ ਖਿਲਾਫ ਬਿਆਨ ਦਿੰਦੇ ਰਹੇ ਹਾਂ। ਭਵਿੱਖ ਵਿਚ ਵੀ ਦੇਵਾਂਗੇ, ਪਰ ਪਾਕਿਸਤਾਨ ਜਾਂ ਸਾਡੀ ਏਕਤਾ ਜਾਂ ਫਿਰ ਸੰਸਥਾਵਾਂ ਦੇ ਮਾਮਲੇ ਵਿੱਚ ਭਾਰਤ ਲਈ ਪਾਕਿਸਤਾਨ ਦਾ ਸੰਦੇਸ਼ ਬਹੁਤ ਸਪੱਸ਼ਟ ਹੈ।’
  ਅਯਾਜ਼ ਸਾਦਿਕ ਨੇ ਇਸ ਹਫਤੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਕਿਹਾ ਸੀ ਕਿਪਾਕਿਸਤਾਨ ਨੇ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਰਿਹਾਈ ਹਮਲੇ ਦੇ ਡਰ ਹੇਠ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਸ਼ਾਹ ਮਹਿਮੂਦ ਕੁਰੈਸ਼ੀ ਉਸ ਬੈਠਕ ਵਿਚ ਸਨ, ਜਿਸ ਵਿਚ ਇਮਰਾਨ ਖਾਨ ਨੇ ਆਉਣੋਂਨਾਂਹ ਕਰ ਦਿੱਤੀ ਸੀ ਤੇ ਕੁਰੈਸ਼ੀ ਦੀਆਂ ਲੱਤਾਂ ਕੰਬ ਰਹੀਆਂ ਸਨ, ਉਨ੍ਹਾਂ ਦੇ ਮੱਥੇ ਉੱਤੇ ਪਸੀਨਾ ਸੀ। ਕੁਰੈਸ਼ੀ ਨੇ ਕਿਹਾ ਸੀ ਕਿ ਖੁਦਾ ਦਾ ਵਾਸਤਾ ਹੈ, ਇਸ ਨੂੰ ਮੁੜ ਜਾਣ ਦਿਓ, ਕਿਉਂਕਿ ਨੌਂ ਵਜੇ ਰਾਤ ਪਾਕਿਸਤਾਨ ਉੱਤੇਭਾਰਤ ਹਮਲਾ ਕਰ ਰਿਹਾ ਹੈ। ਪਾਕਿਸਤਾਨ ਮੁਸਲਮਾਨ ਲੀਗ ਦੇ ਸੀਨੀਅਰ ਨੇਤਾ ਅਤੇ ਨੈਸ਼ਨਲ ਅਸੈਂਬਲੀ ਦੇ ਸਾਬਕਾ ਸਪੀਕਰ ਅਯਾਜ਼ ਸਾਦਿਕ ਦੇ ਬਿਆਨ ਮਗਰੋਂ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨੀ ਫੌਜ ਸਫਾਈ ਦੇ ਰਹੀਆਂ ਹਨ। ਪਾਕਿ ਫੌਜ ਦੀ ਇੰਟਰ-ਸਰਵਿਸੇਜ ਪਬਲਿਕ ਰਿਲੇਸ਼ਨਸ (ਆਈ ਐੱਸ ਪੀ ਆਰ) ਦੇ ਚੀਫ ਮੇਜਰ ਜਨਰਲ ਬਾਬਰ ਇਫਤਿਖਾਰ ਕਈ ਬਿਆਨ ਦੇ ਚੁੱਕੇ ਹਨ ਤੇ ਦੇਸ਼ ਦੇ ਕਈ ਮੰਤਰੀ ਵੀ ਅਯਾਜ਼ ਸਾਦਿਕ ਦੇ ਖਿਲਾਫ ਮੋਰਚਾ ਖੋਲ੍ਹ ਬੈਠੇ ਹਨ। ਦੂਸਰੇ ਪਾਸੇ ਵਿਰੋਧੀ ਗਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ ਡੀ ਐੱਮ) ਦੇ ਆਗੂ ਤੇ ਜਮੀਅਤ ਓਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਇਸ ਮੌਕੇ ਅਯਾਜ਼ ਸਾਦਿਕ ਦੇ ਪੱਖ ਵਿਚ ਆ ਗਏ ਹਨ। ਉਨ੍ਹਾਂ ਕਿਹਾ ਕਿ ‘ਅਯਾਜ਼ ਦੇ ਬਿਆਨ ਨੂੰ ਸਿਆਸੀ ਰੰਗ ਦਿੱਤਾ ਗਿਆ ਹੈ। ਪਾਕਿਸਤਾਨ ਨੂੰ ਇਸ ਨਾਲ ਕੋਈ ਲਾਭਨਹੀਂ ਹੋਣਾ। ਅਸੀਂ ਰਾਜਨੀਤਕ ਪੱਖੋਂ ਵੱਖ-ਵੱਖ ਵਿਚਾਰ ਰੱਖ ਸਕਦੇ ਹਾਂ, ਪਰ ਜਿਥੇ ਤੱਕ ਪਾਕਿਸਤਾਨ ਦਾ ਸਬੰਧ ਹੈ, ਪੂਰਾ ਦੇਸ਼ ਇਕਜੁੱਟ ਹੈ।’

Click Here Political News Online in Punjabi

ਰਾਜਨੀਤੀ

ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਦੇਹਾਂਤ

Published

on

Tarun Gogoi

ਗੁਹਾਟੀ, 23 ਨਵੰਬਰ, – ਅਸਾਮ ਦੇ ਲਗਾਤਾਰ ਤਿੰਨ ਵਾਰੀਆਂ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਅੱਜ ਸੋਮਵਾਰ ਸ਼ਾਮ ਦਿਹਾਂਤ ਹੋ ਗਿਆ। ਉਹ ਕਰੀਬ 86 ਸਾਲ ਦੇ ਸਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਬੜੀ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਵੱਲੋਂ ਕੰਮ ਕਰਨਾ ਬੰਦ ਕਰਨ ਕਰ ਕੇ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ। ਗੋਗੋਈ ਦਾ ਇਲਾਜ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਵਿੱਚ ਚੱਲ ਰਿਹਾ ਸੀ।
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਭਿਜੀਤ ਸ਼ਰਮਾ ਦੇ ਮੁਤਾਬਕ ਸੀਨੀਅਰ ਕਾਂਗਰਸ ਨੇਤਾ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਗੋਗੋਈ ਦੀ ਦੇਖਭਾਲ ਨੌਂ ਡਾਕਟਰਾਂ ਦੀ ਟੀਮ ਕਰ ਰਹੀ ਸੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਤਰੁਣ ਗੋਗੋਈ ਨੇ ਅੱਜ ਸ਼ਾਮ 5.30 ਵਜੇ ਦੇ ਕਰੀਬ ਆਖਰੀ ਸਾਹ ਲਿਆ। ਉਹ ਬੀਤੀ 2 ਨਵੰਬਰ ਤੋਂ ਹਸਪਤਾਲ ਦਾਖ਼ਲ ਸਨ ਤੇ ਸ਼ਨੀਵਾਰ ਨੂੰ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਸ਼ਿਫਟ ਕੀਤਾ ਗਿਆ ਸੀ। ਬੀਤੀ 25 ਅਗਸਤ ਨੂੰ ਤਰੁਣ ਗੋਗੋਈ ਨੂੰ ਕੋਰੋਨਾ ਵਾਇਰਸ ਹੋਇਆ ਸੀ ਅਤੇ ਅਗਲੇ ਹੀ ਦਿਨ ਗੁਹਾਟੀ ਮੈਡੀਕਲ ਕਾਲਜ ਹਸਪਤਾਲਦਾਖ਼ਲ ਕਰਵਾਇਆ ਗਿਆ ਸੀ। ਕੋਰੋਨਾ ਦੇ ਇਲਾਜ ਲਈ ਉਨ੍ਹਾਂ ਨੂੰ 2 ਮਹੀਨੇ ਹਸਪਤਾਲਰੱਖਣ ਪਿੱਛੋਂ 25 ਅਕਤੂਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ, ਪਰ ਫਿਰ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਦਾਖਲ ਕਰਨਾ ਪਿਆ ਸੀ।
11 ਅਕਤੂਬਰ 1934 ਨੂੰ ਜਨਮ ਲੈਣ ਵਾਲੇ ਤਰੁਣ ਗੋਗੋਈ ਸਾਲ 2001 ਤੋਂ 2016 ਤੱਕ ਅਸਾਮ ਰਾਜ ਦੇ ਮੁੱਖ ਮੰਤਰੀ ਰਹੇ ਸਨ। ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਨੇ ਲਗਾਤਾਰ ਤਿੰਨ ਵਿਧਾਨ ਸਭਾ ਚੋਣਾਂਜਿੱਤੀਆਂ ਸਨ ਅਤੇ ਅਸਾਮ ਦੇਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਹੈ। ਉਹ ਪੰਜ ਵਾਰ ਪਾਰਲੀਮੈਂਟ ਦੇ ਮੈਂਬਰ ਵੀ ਚੁਣੇ ਗਏ ਸਨ ਅਤੇ ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਗਿਣੇ ਜਾਂਦੇ ਸਨ।

Continue Reading

ਰਾਜਨੀਤੀ

ਨਹਿਰ ਵਿੱਚ ਛਾਲ ਮਾਰਨ ਵਾਲੇ ਕੌਂਸਲਰ ਦੀ ਲਾਸ਼ ਖੁਬੜੂ ਝਾਲ ਵਿੱਚੋਂ ਮਿਲੀ

Published

on

death river

ਪਾਣੀਪਤ, 23 ਨਵੰਬਰ – ਹਰਿਆਣਾ ਪੁਲਸ ਦੀ ਬੇਰੁਖੀ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਗਏ ਭਾਜਪਾ ਨੇਤਾ ਤੇ ਸਾਬਕਾ ਕੌਂਸਲਰ ਹਰੀਸ਼ ਸ਼ਰਮਾ ਦੀ ਲਾਸ਼ ਕਰੀਬ 76 ਘੰਟੇ ਬਾਅਦ ਐਨ ਡੀ ਆਰ ਐਫ ਦੀ ਮਦਦ ਨਾਲ ਪਾਣੀਪਤ ਤੋਂ 25 ਕਿਲੋਮੀਟਰ ਦੂਰ ਸੋਨੀਪਤ ਦੀ ਖੁਬੜੂ ਨਹਿਰ ਵਿੱਚੋਂਮਿਲੀ ਹੈ।
ਇਸ ਦੇ ਬਾਅਦ ਜਦੋਂ ਪੀੜਤ ਪਰਵਾਰ ਅਤੇ ਹੋਰ ਲੋਕਾਂ ਨੇ ਟਰੈਫਿਕ ਜਾਮ ਕੀਤਾ ਤਾਂ ਇਸ ਦੌਰਾਨ ਲਾਠੀਚਾਰਜ ਦੇ ਬਾਅਦ ਵੀ ਪੀੜਤ ਚਾਰ ਦਿਨ ਪਹਿਲਾਂ ਦਿੱਤੀ ਆਪਣੀ ਸ਼ਿਕਾਇਤ ਦੇ ਮੁਤਾਬਕ ਪਾਣੀਪਤ ਦੀ ਐਸ ਪੀ ਮਨੀਸ਼ਾ ਚੌਧਰੀ, ਚੌਕੀ ਇੰਚਾਰਜ ਸਮੇਤ ਪੰਜ ਜਣਿਆਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ ਉਤੇ ਅੜੇ ਰਹੇ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਡੀ ਜੀ ਪੀ ਨੂੰ ਕਹਿਣ ਦੇ ਬਾਵਜੂਦ ਸ਼ਿਕਾਇਤ ਦਰਜਨਹੀਂ ਹੋਈ, ਕਿਉਂਕਿ ਐਸ ਪੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ 15 ਕਿਲੋਮੀਟਰ ਤੱਕ ਹਾਈਵੇ ‘ਤੇ ਜਾਮ ਲੱਗ ਜਾਣ ਦੀ ਸੂਚਨਾ ਮਿਲਣ ਉਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਡੀ ਜੀ ਪੀ ਮਨੋਜ ਯਾਦਵ ਨੰ ਫੋਨ ਕਰ ਕੇ ਫਿਟਕਾਰ ਲਾਈ। ਫਿਰ ਸਮਝੌਤੇ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਅਤੇ ਰਾਤ 8.20 ਵਜੇ ਡੀ ਜੀ ਪੀ ਦੇ ਇਸ ਭਰੋਸੇ ਨਾਲ ਸਾਬਕਾ ਕੌਂਸਲਰ ਦੀ ਬੇਟੀ ਕੌਂਸਲਰ ਅੰਜਲੀ ਸ਼ਰਮਾ ਨੇ ਪਿਤਾ ਹਰੀਸ਼ ਦੀ ਹਾਈਵੇ ਤੋਂ ਲਾਸ਼ ਚੁੱਕ ਕੇ ਜਾਮ ਖੋਲ੍ਹ ਦਿੱਤਾ ਕਿ ਉਸ ਦੀ ਸ਼ਿਕਾਇਤ ਦੇ ਮੁਤਾਬਕ ਸ਼ਿਕਾਇਤ ਦਰਜ ਹੋਵੇਗੀ।ਇਸ ਦੇ ਬਾਅਦ ਰੋਹਤਕ ਦੇ ਪਾਰਲੀਮੈਂਟ ਮੈਂਬਰ, ਪਾਣੀਪਤ ਸ਼ਹਿਰੀ ਹਲਕੇ ਦੇ ਵਿਧਾਇਕ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਅੰਜਲੀ ਨਾਲ ਬੈਠਕ ਕਰ ਕੇ ਸਮਝੌਤੇ ਦਾ ਰਾਹ ਲੱਭਣ ਵਿੱਚ ਲੱਗ ਗਏ, ਪਰ ਰਾਤ 8.45 ਵਜੇ ਫਿਰ ਮਾਮਲਾ ਭੜਕ ਗਿਆ ਤਾਂ ਪੁਲਸ ਨੇ ਲੋਕਾਂ ‘ਤੇ ਲਾਠੀਚਾਰਜ ਕਰ ਦਿੱਤਾ ਅਤੇ ਪੱਥਰ ਮਾਰ ਕੇ ਕਈ ਲੋਕਾਂ ਨੂੰ ਪੁਲਸ ਨੇ ਜ਼ਖਮੀ ਕਰ ਦਿੱਤਾ। ਇਥੋਂ ਤੱਕ ਕਿ ਨੇਤਾਵਾਂ ਦੇ ਗੰਨਮੈਨਾਂ ਨੂੰ ਵੀ ਕੁੱਟ ਦਿੱਤਾ ਗਿਆ।

Continue Reading

ਰਾਜਨੀਤੀ

ਬਿਹਾਰ ਚੋਣਾਂ ਵਿੱਚ 1197 ਉਮੀਦਵਾਰ ਅਪਰਾਧਕ ਪਿਛੋਕੜ ਵਾਲੇ

Published

on

bihar-elections

ਨਵੀਂ ਦਿੱਲੀ, 23 ਨਵੰਬਰ – ਪਿਛੇ ਜਿਹੇ ਹੋਈਆਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁੱਲ 1197 ਉਮੀਦਵਾਰ ਅਪਰਾਧੀ ਪਿਛੋਕੜ ਵਾਲੇ ਸਨ। ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ ਇਨ੍ਹਾਂਵਿੱਚੋਂ 467 ਨੂੰ ਮਾਨਤਾ ਪ੍ਰਾਪਤ ਕੌਮੀ ਅਤੇ ਰਾਜ ਪੱਧਰੀ ਪਾਰਟੀਆਂ ਨੇ ਖੜੇ ਕੀਤਾ ਸੀ। ਬਾਕੀ 730 ਉਮੀਦਵਾਰਾਂ ਨੂੰ ਰਜਿਸਟਰਡ, ਪਰ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨੇ ਟਿਕਟ ਦਿੱਤੀ ਸੀ ਜਾਂ ਉਨ੍ਹਾਂ ਨੇ ਆਜ਼ਾਦ ਤੌਰ ‘ਤੇ ਚੋਣ ਲੜੀ ਸੀ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਤਿੰਨ ਪੜਾਵਾਂ ਵਿੱਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੌਰਾਨ 371 ਔਰਤਾਂ ਸਮੇਤ ਕੁੱਲ 3733 ਉਮੀਦਵਾਰ ਸਨ। ਇਸ ਬਾਰੇ ਚੋਣ ਕਮਿਸ਼ਨ ਵੱਲੋਂਦਿੱਤੇ ਅੰਕੜਿਆਂ ਅਤੇ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਅਨੁਸਾਰ ਕੋਵਿਡ 19 ਮਾਪਦੰਡਾਂ ਦੀ ਉਲੰਘਣਾ ਕਾਰਨ ਵੱਖ-ਵੱਖ ਨੇਤਾਵਾਂ ਅਤੇ ਉਮੀਦਵਾਰਾਂ ਦੀਆਂ ਰੈਲੀਆਂ ਅਤੇ ਸਭਾਵਾਂ ਦੇ ਪ੍ਰਬੰਧਕਾਂ ਖਿਲਾਫ 156 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂਂ ਨੇ ਰੈਲੀਆਂ ਜਾਂ ਮੀਟਿੰਗਾਂ ਕਰਨ ਦੀ ਇਜਾਜ਼ਤ ਮੰਗੀ ਸੀ ਅਤੇ ਉਨ੍ਹਾ ਲਈ ਸਿਹਤ ਬਾਰੇ ਨਿਰੇਦਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਸੀ। ਬੀਤੇ ਫਰਵਰੀ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਬਾਅਦ ਚੋਣ ਕਮਿਸ਼ਨ ਨੇ ਮਾਰਚ ਵਿੱਚ ਸਿਆਸੀ ਦਲਾਂ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਉਨ੍ਹਾਂ ਨੇ ਚੋਣਾਂ ਲਈ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਕਿਉਂ ਚੁਣੇ। ਬਿਹਾਰ ਵਿਧਾਨ ਸਭਾ ਚੋਣਾਂ ਪਹਿਲੀਆਂ ਚੋਣਾਂ ਸਨ, ਜਿਨ੍ਹਾਂ ਵਿੱਚ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨਾਲ ਜੁੜੀਆਂ ਇਹ ਜਾਣਕਾਰੀਆਂ ਜਨਤਕ ਕੀਤੀਆਂ ਸਨ।

Click Here To Read Politics current news

Continue Reading

ਰੁਝਾਨ