Poster against Chinese Communist Party secretary for persecution
Connect with us apnews@iksoch.com

ਅੰਤਰਰਾਸ਼ਟਰੀ

ਉਈਗਰਾਂ ਅਤੇ ਤਿੱਬਤੀਆਂ ਉੱਤੇ ਜ਼ੁਲਮ ਲਈ ਚੀਨੀ ਕਮਿਊਨਿਸਟ ਪਾਰਟੀ ਦੇ ਸਕੱਤਰ ਵਿਰੁੱਧ ਪੋਸਟਰ

Published

on

Chinese Communist Party

ਲੰਡਨ, 30 ਨਵੰਬਰ – ਚੀਨ ਦੀ ਕਮਿਊਨਿਸਟ ਪਾਰਟੀ (ਸੀ ਸੀ ਪੀ) ਦੇ ਸੈਕਟਰੀ ਚੇਨ ਕਵਾਂਗੂ ਦੀ ਗ਼੍ਰਿਫ਼ਤਾਰੀ ਦੀ ਮੰਗ ਲਈ ਲੰਡਨ ਦੀਆਂ ਸੜਕਾਂ ‘ਤੇ ਕਈ ਹੋਰਡਿੰਗ ਅਤੇ ਪੋਸਟਰ ਲਾਏ ਗਏ ਹਨ। ਇਨ੍ਹਾਂ ਬੋਰਡਾਂ ਉਤੇ ਲਿਖੇ ਸੰਦੇਸ਼ਾਂ ਵਿੱਚ ਯੂਨਾਈਟਿਡ ਕਿੰਗਡਮ (ਯੂ ਕੇ) ਨੂੰ ਉਈਗਰ ਅਤੇ ਤਿੱਬਤੀ ਭਾਈਚਾਰੇ ‘ਤੇ ਜ਼ੁਲਮ ਲਈ ਚੀਨੀ ਨੇਤਾ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।
ਚੇਨ ਕਵਾਂਗੂ ਨੂੰ ਤਿੱਬਤ ‘ਚ ਸਖ਼ਤ ਸੁਰੱਖਿਆ ਸਿਸਟਮ ਦੇ ਪਿੱਛੇ ਕੰਮ ਕਰਨ ਵਾਲਾ ਵਿਅਕਤੀ ਤੇ ਸ਼ਿਨਜਿਆਂਗ ਦੇ ਕੈਂਪਾਂ ‘ਚ ਇੱਕ ਲੱਖ ਉਈਗਰ ਘੱਟ-ਗਿਣਤੀਆਂ ‘ਤੇ ਅੱਤਿਆਚਾਰ ਦੇ ਪਿੱਛੇ ਦਾ ਮਾਸਟਰ ਮਾਈਂਡ ਮੰਨਿਆ ਜਾਂਦਾ ਹੈ। ਯੂ ਕੇ ਨੇ ਜੁਲਾਈ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਆਪਣੇ ਨਵੇਂ ਮੈਗਨਿਟਸਕੀ-ਸਟਾਈਲ ਦੀਆਂ ਪਾਬੰਦੀਆਂ ਨੂੰ ਲਾਂਚ ਕੀਤਾ ਸੀ। ਇਸ ਨੇ ਪੂਰੀ ਦੁਨੀਆ ‘ਚ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਪਿਛਲੇ ਸਾਲਾਂ ‘ਚ ਮਾੜੇ ਰਵੱਈਏ ‘ਚ ਸ਼ਾਮਲ 49 ਵਿਅਕਤੀਆਂ ਅਤੇ ਸੰਗਠਨਾਂ ਦਾ ਨਾਂ ਲਿਆ ਹੈ। ਇਸ ਸੂਚੀ ‘ਚ ਸਾਊਦੀ ਅਰਬ, ਮਿਆਂਮਾਰ, ਰੂਸ ਤੇ ਉਤਰੀ ਕੋਰੀਆ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਚੀਨੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਅਧਿਕਾਰੀ ਸੂਚੀ ਤੋਂ ਗਾਇਬ ਸਨ। ਚੇਨ ਸਭ ਤੋਂ ਜ਼ੁਲਮੀ ਚੀਨੀ ਨੇਤਾ ਹੈ, ਜਿਸ ਨੇ ਕਦੇ ਤਿੱਬਤ ਅਤੇ ਪੂਰਬੀ ਤੁਰਕਿਸਤਾਨ ‘ਤੇ ਸ਼ਾਸਨ ਕੀਤਾ ਸੀ, ਜਿਸ ਦੇ ਖਿਲਾਫ ਰੋਸ ਵਧ ਰਿਹਾ ਹੈ।

Click Here To Read Latest Punjabi news

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਅਮਰੀਕੀ ਹਿੰਸਾ ਵਿੱਚ ਸਪੀਕਰ ਦਾ ਲੈਪਟਾਪ ਚੋਰੀ ਕਰ ਕੇ ਰੂਸ ਭੇਜਣ ਦੀ ਕੋਸ਼ਿਸ਼ ਵੀ ਹੋਈ

Published

on

  • ਦੋਸ਼ੀ ਔਰਤ ਗ੍ਰਿਫਤਾਰ ਕਰ ਲਈ ਗਈ
    ਵਾਸ਼ਿੰਗਟਨ, 19 ਜਨਵਰੀ, -ਅਮਰੀਕਾ ਦੀ ਰਾਜਧਾਨੀ ਦੇ ਕੈਪੀਟਲ ਹਿੱਲ (ਪਾਰਲੀਮੈਂਟ ਭਵਨ) ਵਿੱਚਹੋਈ ਹਿੰਸਾ ਦੌਰਾਨ ਵਿਦੇਸ਼ੀ ਤਾਕਤਾਂ ਦੇ ਹੱਥ ਹੋਣ ਦਾ ਸ਼ੱਕ ਦਿਨੋ-ਦਿਨ ਵਧਦਾ ਜਾਂਦਾ ਹੈ। ਜਾਂਚ ਏਜੰਸੀ ਐੱਫ ਬੀ ਆਈ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਉਸ ਦਿਨ ਦੀ ਹਿੰਸਾ ਦੌਰਾਨ ਪਾਰਲੀਮੈਂਟ ਦੀ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰ ਲਿਆ ਤੇ ਉਸ ਨੂੰ ਆਪਣੇ ਇਕ ਰੂਸੀ ਦੋਸਤ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਲੈਪਟਾਪ ਅੱਗੋਂ ਉਸ ਔਰਤ ਦੇ ਦੋਸਤ ਨੇ ਰੂਸ ਦੀ ਇੰਟੈਲੀਜੈਂਸ ਸਰਵਿਸ ਨੂੰ ਪਹੁੰਚਾਉਣਾ ਸੀ।
    ਫੜੀ ਗਈ ਔਰਤ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਨਿਆਂ ਵਿਭਾਗ ਦੀ ਵੈੱਬਸਾਈਟ ਉੱਤੇ ਸੋਮਵਾਰ ਦਿੱਤੀ ਗਈ ਹੈ, ਜਿਸ ਦੇ ਮੁਤਾਬਕ 6 ਜਨਵਰੀ ਨੂੰ ਕੈਪੀਟਲ ਹਿੱਲ ਵਿੱਚ ਹੋਈ ਹਿੰਸਾ ਦੌਰਾਨ ਪ੍ਰਤੀਨਿਧੀ ਹਾਊਸ ਦੀ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰ ਲਿਆ ਗਿਆ ਸੀ ਅਤੇ ਇਸ ਲੈਪਟਾਪ ਦੇ ਸੰਬੰਧ ਵਿੱਚ ਪੈਨਸਿਲਵੇਨੀਆ ਵਿੱਚੋਂ ਰਿਲੇ ਜੂਨ ਵਿਲੀਅਮਜ਼ ਨਾਂ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਏਜੰਸੀ ਐੱਫ ਬੀ ਆਈ ਨੇ ਅਦਾਲਤ ਵਿੱਚਪੇਸ਼ ਕੀਤੇ ਕੇਸ ਵਿੱਚ ਕਿਹਾ ਕਿ ਇਹ ਔਰਤ ਇਸ ਲੈਪਟਾਪ ਨੂੰ ਆਪਣੇ ਇਕ ਦੋਸਤ ਨੂੰ ਦੇਣ ਦੇ ਯਤਨ ਕਰ ਰਹੀ ਸੀ ਤੇ ਉਸ ਰੂਸੀ ਦੋਸਤ ਦੀ ਇਸ ਲੈਪਟਾਪ ਨੂੰ ਅੱਗੇ ਰੂਸ ਦੀ ਫਾਰਨ ਇੰਟੈਲੀਜੈਂਸ ਸਰਵਿਸ ਨੂੰ ਵੇਚਣ ਦੀ ਯੋਜਨਾ ਸੀ। ਅਜੇ ਇਹ ਸਾਫ ਨਹੀਂ ਹੋ ਸਕਿਆ ਕਿ ਜੂਨ ਵਿਲੀਅਮਜ਼ ਨੇ ਲੈਪਟਾਪ ਆਪਣੇ ਦੋਸਤ ਨੂੰ ਦੇ ਦਿੱਤਾ ਸੀ ਜਾਂ ਉਸ ਨੂੰ ਤਬਾਹ ਕਰ ਦਿੱਤਾ ਹੈ। ਲੈਪਟਾਪ ਚੋਰੀ ਕਰਦੇ ਹੋਏ ਵਿਲੀਅਮਜ਼ ਦੀ ਵੀਡੀਓ ਸਬੂਤ ਦੇ ਤੌਰ ਉੱਤੇਅਦਾਲਤ ਵਿੱਚ ਪੇਸ਼ ਕੀਤੀ ਗਈ ਹੈ।
    ਵਰਨਣ ਯੋਗ ਹੈ ਕਿ ਕੈਪਟੀਲ ਹਿੱਲ ਵਿੱਚ ਹਿੰਸਾ ਹੋਣ ਤੋਂ ਬਾਅਦ ਨੈਂਸੀ ਪੇਲੋਸੀ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਪਾਰਲੀਮੈਂਟ ਵਿੱਚ ਪ੍ਰਜੈਂਟੇਸ਼ਨ ਦੇ ਕੰਮ ਆਉਣ ਵਾਲਾ ਲੈਪਟਾਪ ਹਿੰਸਾ ਦੌਰਾਨ ਗਾਇਬ ਹੋ ਗਿਆ ਸੀ।

Continue Reading

ਅੰਤਰਰਾਸ਼ਟਰੀ

ਪਾਕਿ ਚੋਣ ਕਮਿਸ਼ਨ ਨੇ ਡੰਡਾ ਚੁੱਕਿਆ:ਜਾਇਦਾਦ ਦਾ ਵੇਰਵਾ ਜਮ੍ਹਾਂ ਨਾ ਕਰਨ ਵਾਲੇ 154 ਪਾਰਲੀਮੈਂਟ ਮੈਂਬਰ ਤੇ ਵਿਧਾਇਕ ਸਸਪੈਂਡ

Published

on

ਇਸਲਾਮਾਬਾਦ, 19 ਜਨਵਰੀ, -ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜਾਇਦਾਦ ਦਾ ਵੇਰਵਾ ਨਾ ਦੇਣ ਦੇ ਦੋਸ਼ ਹੇਠ ਪਾਰਲੀਮੈਂਟ ਅਤੇ ਸੂਬਾਈ ਵਿਧਾਨ ਸਭਾਵਾਂ ਦੇ 154 ਮੈਂਬਰਾਂ ਦੀ ਮੈਂਬਰੀ ਅਸਥਾਈ ਤੌਰ ਉੱਤੇ ਸਸਪੈਂਡ ਕਰ ਦਿੱਤੀਹੈ। ਇਨ੍ਹਾਂ ਮੈਂਬਰਾਂ ਨੂੰ ਆਪਣੀ ਜਾਇਦਾਦ ਬਾਰੇ ਪੂਰੀ ਜਾਣਕਾਰੀ ਜਲਦੀ ਦੇਣ ਦੇ ਆਦੇਸ਼ ਦਿੱਤੇ ਗਏ ਹਨ ਤੇ ਜਦੋਂ ਤੱਕ ਉਹ ਇਹ ਜਿ਼ਮੇਵਾਰੀ ਪੂਰੀ ਨਹੀਂ ਕਰਦੇ, ਉਨ੍ਹਾਂ ਨੂੰ ਸਸਪੈਂਡ ਮੰਨਿਆ ਜਾਵੇਗਾ।
ਵਰਨਣ ਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਸਸਪੈਂਡ ਕੀਤੇ ਪਾਰਲੀਮੈਂਟ ਮੈਂਬਰਾਂ ਵਿਚ ਇਮਰਾਨ ਖ਼ਾਨ ਸਰਕਾਰ ਦੇ ਕਈ ਸੀਨੀਅਰ ਮੰਤਰੀ ਵੀ ਸ਼ਾਮਲ ਹਨ। ਡਾਨ ਅਖਬਾਰ ਦੇ ਅਨੁਸਾਰ ਪਾਕਿਸਤਾਨ ਦੇ ਇਹ154 ਪਾਰਲੀਮੈਂਟ ਮੈਂਬਰ ਅਤੇ ਵਿਧਾਇਕ ਉਦੋਂ ਤਕ ਸਸਪੈਂਡ ਰਹਿਣਗੇ, ਜਦੋਂ ਤੱਕ ਉਹ ਜਾਇਦਾਦ ਦਾ ਸਾਲਾਨਾ ਬਿਊਰਾ ਜਮ੍ਹਾਂ ਨਹੀਂ ਕਰਾਉਂਦੇ। ਉਂਜ ਇਹ ਪਹਿਲਾ ਮੌਕਾ ਨਹੀਂ, ਜਦੋਂ ਪਾਕਿਸਤਾਨ ਚੋਣ ਕਮਿਸ਼ਨ ਨੇ ਏਦਾਂ ਦੀ ਕਾਰਵਾਈ ਕੀਤੀ ਹੈ। ਅਖਬਾਰ ਡਾਨ ਦੇ ਅਨੁਸਾਰ ਪਾਕਿਸਤਾਨ ਵਿੱਚ ਚੋਣ ਕਮਿਸ਼ਨ ਹਰ ਸਾਲ ਇਸਦੋਸ਼ਕਾਰਨ ਕਈ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਦੀ ਮੈਂਬਰੀ ਅਸਥਾਈ ਤੌਰ ਉਤੇ ਸਸਪੈਂਡ ਕਰਦਾ ਹੈ। ਜਿਨ੍ਹਾਂ ਪਾਕਿਸਤਾਨੀ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਵਿੱਚ ਇੰਟਰ ਸਟੇਟ ਕੋਆਰਡੀਨੇਸ਼ਨ ਮੰਤਰੀ ਫਹਿਮੀਦਾ ਮਿਰਜ਼ਾ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਅਤੇ ਸਮੁੰਦਰੀ ਮਾਮਲਿਆਂ ਦੇ ਮੰਤਰੀ ਹੈਦਰ ਜ਼ੈਦੀ ਸ਼ਾਮਲ ਹਨ।

Continue Reading

ਅੰਤਰਰਾਸ਼ਟਰੀ

ਹਾਈ ਸਕੂਲ ਦਾ ਪਿਆਰ 70 ਸਾਲ ਬਾਅਦ ਸਿਰੇ ਚੜ੍ਹਿਆ

Published

on

ਵੈਂਡਸਵਰਥ, 19 ਜਨਵਰੀ – ਬਾਲੀਵੁੱਡ ਦੀ ਇੱਕ ਫਿਲਮ ਦਾ ਡਾਇਲਾਗ ਹੈ; ‘ਕਿਸੇ ਚੀਜ਼ ਨੂੰ ਸ਼ਿਦਤ ਨਾਲ ਚਾਹੋ ਤਾਂ ਪੂਰੀ ਕਾਇਨਾਤ ਉਸ ਨੂੰ ਤੁਹਾਡੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੀ ਹੈ।`
ਇਹ ਪੰਕਤੀਆਂ ਕੈਨੇਡਾ ਵਿੱਚ ਸਹੀ ਸਾਬਤ ਹੋਈਆਂ ਦਿੱਸੀਆਂ। ਏਥੇ ਹਾਈ ਸਕੂਲ ਵਿੱਚ ਮਿਲੇ ਦੋ ਪ੍ਰੇਮੀਆਂ ਦਾ ਪਿਆਰ 70 ਸਾਲ ਬਾਅਦ ਪਰਵਾਨ ਚੜ੍ਹਿਆ ਹੈ। ਇਹ ਪ੍ਰੇਮ ਕਹਾਣੀ ਕੈਨੇਡਾ ਦੇ ਛੋਟੇ ਜਿਹੇ ਸ਼ਹਿਰ ਵੈਂਡਸਵਰਥ ਤੋਂ ਸ਼ੁਰੂ ਹੋਈ ਸੀ, ਜਦੋਂ ਫ੍ਰੇਡ ਪਾਲ ਅਤੇ ਫਲੋਰੇਂਸ ਹਾਰਵੇ ਹਾਈ ਸਕੂਲ ਵਿੱਚ ਪਹਿਲੀ ਵਾਰ ਇੱਕ-ਦੂਜੇ ਨੂੰ ਮਿਲੇ। ਦੋਸਤੀ ਵਧੀ ਅਤੇ ਦੋਨੋਂ ਇੱਕ-ਦੂਸਰੇ ਨਾਲ ਪਿਆਰ ਕਰਨ ਲੱਗੇ। ਇਸ ਫਿਰ ਦੋਨੋਂ ਇੱਕ-ਦੂਜੇ ਨਾਲ ਘੁੰਮਣ, ਚਰਚ ਜਾ ਕੇ ਪ੍ਰਾਰਥਨਾ ਕਰਨ ਅਤੇ ਇਕੱਠੇ ਬਹੁਤਾ ਸਮਾਂ ਬਿਤਾਉਣ ਲੱਗੇ। ਪਾਲ ਅਤੇ ਹਾਰਵੇ ਦੋਨੋਂ ਨੇ ਸੋਚ ਲਿਆ ਸੀ ਕਿ ਉਹ ਸ਼ਾਦੀ ਕਰਨਗੇ ਪਰ ਜਦੋਂ ਪਾਲ 18 ਸਾਲ ਦਾ ਹੋ ਗਿਆ ਤਾਂ ਉਹ ਕੰਮ ਲਈ ਟੋਰੰਟੋ ਚਲਾ ਗਿਆ, ਓਦੋਂ ਹਾਰਵੇ 15 ਸਾਲ ਦੀ ਸੀ। ਇਕ ਸਾਲ ਬਾਅਦ ਜਦੋਂ ਪਾਲ ਆਪਣੇ ਸ਼ਹਿਰ ਵਾਪਸ ਆਇਆ ਅਤੇ ਹਾਰਵੇ ਦੇ ਘਰ ਪੁਜਾ ਤਾਂ ਪਤਾ ਚਲਿਆ ਕਿ ਹਾਰਵੇ ਦੂਸਰੇ ਸ਼ਹਿਰ ਚਲੀ ਗਈ ਹੈ। ਸਾਲ 2017 ਵਿੱਚ ਆਪਣੇ ਪਤੀ ਲੇਨ ਦੇ ਕੈਂਸਰ ਨਾਲ ਮਰਨ ਪਿੱਛੋਂ ਹਾਰਵੇ ਨੇ ਖੁਦ ਨੂੰ ਫਿਰ ਤੋਂ ਇਕੱਲੇ ਮਹਿਸੂਸ ਕੀਤਾ। ਇਸ ਜੋੜੇ ਦੇ ਪੰਜ ਬੱਚੇ ਹਨ। ਉਥੇ ਦੋ ਸਾਲ ਬਾਅਦ 2019 ਵਿੱਚ ਪਾਲ ਦੀ ਪਤਨੀ ਹੇਲੇਨ ਦੀ ਵੀ ਲੱਗਭਗ 60 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਦੋਹਾਂ ਨੂੰ ਆਪੋ-ਆਪਣੇ ਜੀਵਨ ਸਾਥੀ ਨੂੰ ਗਵਾ ਲੈਣ ਦਾ ਦੁੱਖ ਹੀ ਸੀ, ਜਿਸ ਨੇ ਉਨ੍ਹਾਂ ਨੂੰ ਫਿਰ ਇਕੱਠੇ ਕਰ ਦਿਤਾ। ਇਸ ਦੇ ਬਾਅਦ ਦੋਹਾਂ ਦੇ ਵਿੱਚ ਗੱਲ ਸ਼ੁਰੂ ਹੋ ਗਈ ਅਤੇ ਫਿਰ ਦੋਹਾਂ ਨੇ ਸ਼ਾਦੀ ਕਰ ਲਈ। ਅੱਜਕੱਲ੍ਹ ਕਰੀਬ 84 ਸਾਲ ਦੇ ਹੋ ਚੁਕੇ ਪਾਲ ਦਾ ਕਹਿਣਾ ਹੈ ਕਿ ਮੇਰਾ ਪਹਿਲਾ ਪਿਆਰ ਸੀ, ਮੇਰੀ ਪਹਿਲੀ ਪ੍ਰੇਮਿਕਾ, ਮੇਰਾ ਸੱਚਾ ਪਿਆਰ।

Continue Reading

ਰੁਝਾਨ


Copyright by IK Soch News powered by InstantWebsites.ca