Politics of pajamas Congress MLA Raja Waring's loan repaid by Akali Dal
Connect with us [email protected]

ਰਾਜਨੀਤੀ

ਕੁੜਤੇ ਪਜਾਮੇ ਦੀ ਰਾਜਨੀਤੀ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਉਧਾਰ ਅਕਾਲੀ ਦਲ ਦੇ ਆਗੂ ਨੇ ਚੁਕਤਾ ਕੀਤਾ

Published

on

Raja-Barirg

ਚੰਡੀਗੜ੍ਹ, 19 ਫਰਵਰੀ – ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਰੀਬ ਦੋ ਸਾਲ ਪਹਿਲਾਂ ਚੰਡੀਗੜ੍ਹ ਸੈਕਟਰ 17 ਦੇ ਇੱਕ ਟੇਲਰ ਮਾਸਟਰ ਤੋਂ ਸਿਲਵਾਏ ਚਿੱਟੇ ਕੁੜਤੇ ਪਜ਼ਾਮੇ ਦੇ ਪੈਸਿਆਂ ਦੀ ਅਦਾਇਗੀ ਕੱਲ੍ਹ ਅਕਾਲੀ ਆਗੂ ਸੰਨੀ ਢਿੱਲੋਂ ਨੇ ਕਰ ਦਿੱਤੀ ਹੈ। ਟੇਲਰ ਮਾਸਟਰ ਨੂੰ ਦੋ ਸਾਲਾਂ ਤੋਂ ਬਾਕੀ ਖੜ੍ਹੀ ਕਰੀਬ 23 ਹਜ਼ਾਰ ਰੁਪਏ ਦੀ ਰਕਮ ਦਾ ਭੁਗਤਾਨ ਅਕਾਲੀ ਆਗੂ ਸੰਨੀ ਢਿੱਲੋਂ ਨੇ ਕਰ ਦਿੱਤਾ ਹੈਅਤੇ ਇਸ ਦੇ ਨਾਲ ਕਾਂਗਰਸੀ ਵਿਧਾਇਕ ਦੇ ਸਿਆਸੀ ਜੀਵਨ ਉੱਤੇ ਅਕਾਲੀ ਆਗੂ ਨੇ ਸਿਆਸੀ ਦਾਗ ਲਾ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਪ੍ਰਿੰਸ ਟੇਲਰ ਵੱਲੋਂ ਕੱਪੜਿਆਂ ਦੀ ਸਿਲਾਈ ਦੇ ਪੈਸੇ ਮੰਗੇ ਜਾਣ ਉੱਤੇ ਵਿਧਾਇਕ ਵੱਲੋਂ ‘ਜੁੱਤੀਆਂ ਮਾਰ ਕੇ ਸਿਰ ਗੰਜਾ’ ਕਰਨ ਦੀ ਧਮਕੀ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉਧਾਰ ਬਾਰੇ ਸਿਆਸਤ ਸ਼ੁਰੂ ਹੋ ਗਈ ਹੈ। ਰਾਜਾ ਵੜਿੰਗ ਦੇ ਇਸ ਉਧਾਰ ਬਾਰੇ ਅਕਾਲੀ ਆਗੂ ਸੰਨੀ ਢਿੱਲੋਂ ਨੇ ਫੇਸਬੁੱਕ ਉੱਤੇ ਵੀਡੀਓ ਅਪਲੋਡ ਕੀਤੀ ਸੀ ਕਿ ਜਿਸ ਨੇ ਵਿਧਾਇਕ ਰਾਜਾ ਵੜਿੰਗ ਤੋਂ ਪੈਸੇ ਲੈਣੇ ਹਨ, ਉਹ ਉਨ੍ਹਾਂ (ਸੰਨੀ ਢਿੱਲੋਂ) ਨਾਲ ਸੰਪਰਕ ਕਰੇ ਤਾਂ ਜੋ ਗਿੱਦੜਬਾਹਾ ਹਲਕੇ ਦਾ ਨਾਂਅ ਬਦਨਾਮ ਨਾ ਹੋਵੇ। ਇਸ ਦੇ ਬਾਅਦ ਚੰਡੀਗੜ੍ਹ ਸੈਕਟਰ 17 ਦੇ ਸ਼ੋਅ ਰੂਮ ਦੇ ਟੇਲਰ ਮਾਸਟਰ ਨੇ ਸੰਪਰਕ ਕੀਤਾ ਤਾਂ ਉਸ ਨੂੰ ਅਕਾਲੀ ਆਗੂ ਸੰਨੀ ਨੇ ਰਾਜਾ ਵੜਿੰਗ ਦੇ 23 ਹਜ਼ਾਰ ਰੁਪਏ ਦੀ ਉਧਾਰ ਰਾਸ਼ੀ ਦਾ ਭੁਗਤਾਨ ਕਰ ਦਿੱਤਾਹੈ। ਅਕਾਲੀ ਆਗੂ ਨੇ ਇਸੇ ਸ਼ੋਅ ਰੂਮ ਦੇ ਇੱਕ ਕਾਰੀਗਰ ਦੀ ਛੇ ਹਜ਼ਾਰ ਰੁਪਏ ਦੀ ਰਾਸ਼ੀ ਦਾ ਵੀ ਭੁਗਤਾਨ ਕੀਤਾ ਹੈ।

ਰਾਜਨੀਤੀ

ਨਿਤੀਸ਼ ਨਾਲ ਨੇੜ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਆਗੂ ਨੂੰ ਮਹਿੰਗਾ ਪਿਆ

Published

on

41 ਨੇਤਾਵਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ
ਪਟਨਾ, 8 ਮਾਰਚ – ਬਿਹਾਰ ਵਿੱਚ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ 41 ਨੇਤਾਵਾਂ ਨੇ ਸਮੂਹਿਕ ਤੌਰ ਉੱਤੇ ਇਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
ਪਾਰਟੀ ਨੇਤਾ ਵਿਨੇ ਕੁਸ਼ਵਾਹਾ ਨੇਦਾਅਵਾ ਕੀਤਾ ਕਿ ਅਜੇ ਇਹ ਸਿਲਸਿਲਾ ਸ਼ੁਰੂ ਹੋਇਆ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਨੇਤਾ ਪਾਰਟੀ ਤੋਂ ਅਸਤੀਫ਼ਾ ਦੇਣਗੇ।ਵਿਨੇ ਕੁਸ਼ਵਾਹਾਂ ਨੇ ਕਿਹਾ ਕਿ ਪਾਰਟੀ ਦੇ ਨੇਤਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਖ਼ਿਲਾਫ਼ ਸੜਕ ਉੱਤੇ ਉਤਰੇ, ਪਰ ਪਾਰਟੀ ਦੇ ਮੁਖੀ ਉਪੇਂਦਰ ਕੁਸ਼ਵਾਹਾ ਨਿਤੀਸ਼ ਕੁਮਾਰ ਨਾਲ ਨਜ਼ਦੀਕੀਆਂ ਵਧਾ ਰਹੇ ਹਨ। ਵਿਨੇ ਕੁਸ਼ਵਾਹਾ ਨੇ ਦੋਸ਼ ਲਾਇਆ ਕਿ ਪਾਰਟੀ ਦੇ ਮੁਖੀ ਨੇ ਕੁਸ਼ਵਾਹਾ ਭਾਈਚਾਰੇ ਨੂੰ ਗੁਮਰਾਹ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਪਾਰਟੀ ਦੇ 90 ਫੀਸਦੀ ਨੇਤਾ ਜਨਤਾ ਦਲ ਯੂ ਨਾਲ ਰਲੇਵੇਂ ਦੇ ਪੱਖ ਵਿੱਚ ਨਹੀਂ ਹਨ। ਵਿਨੇ ਕੁਸ਼ਵਾਹਾ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਹ ਭਵਿੱਖ ਵਿੱਚ ਕਿਸ ਪਾਰਟੀ ਦਾ ਹੱਥ ਫੜਨਗੇ ਤਾਂ ਵਿਨੇ ਨੇ ਜਵਾਬ ਦਿੱਤਾ ਕਿ ਪਾਰਟੀ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਉਹ ਇਸ ਬਾਰੇ ਫੈਸਲਾ ਲੈਣਗੇ।

Continue Reading

ਰਾਜਨੀਤੀ

ਡੀ ਐਮ ਕੇ ਨੇ ਕਾਂਗਰਸ ਨੂੰ ਕੰਨਿਆਕੁਮਾਰੀ ਦੀ ਲੋਕ ਸਭਾ ਸੀਟ ਤੇ 25 ਵਿਧਾਨ ਸਭਾ ਸੀਟਾਂ ਦਿੱਤੀਆਂ

Published

on

ਚੇਨਈ, 8 ਮਾਰਚ – ਸੀਟਾਂ ਦੀ ਵੰਡ ਬਾਰੇ ਕਈ ਦਿਨ ਤੱਕ ਚੱਲੇ ਵਿਚਾਰ-ਵਟਾਂਦਰੇ ਪਿੱਛੋਂ ਡੀ ਐਮ ਕੇ ਪਾਰਟੀ ਨੇ ਆਪਣੀ ਖਾਸ ਸਹਿਯੋਗੀ ਧਿਰ ਕਾਂਗਰਸ ਨੂੰ ਵਿਧਾਨ ਸਭਾ ਦੀਆਂ 25 ਅਤੇ ਕੰਨਿਆਕੁਮਾਰੀ ਲੋਕ ਸਭਾ ਹਲਕੇ ਦੀ ਸੀਟ ਦਿੱਤੀ। ਡੀ ਐਮ ਕੇ ਦੇ ਪ੍ਰਧਾਨ ਐਮ ਕੇ ਸਟਾਲਿਨ ਅਤੇ ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਅਲਾਗਿਰੀ ਨੇ ਛੇ ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸੀਟਾਂ ਦੀ ਵੰਡ ਕੀਤੀ ਹੈ।
ਕਾਂਗਰਸ ਨੇਤਾ ਅਤੇ ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਮੁਖੀ ਦਿਨੇਸ਼ ਨੇ ਕਿਹਾ ਕਿ ਜਦੋਂ ਦੇਸ਼ ਭਾਜਪਾ ਕੋਲੋਂ ਖਤਰੇ ਦਾ ਸਾਹਮਣਾ ਕਰ ਰਿਹਾ ਹੈ ਤਾਂ ਸਹਿਯੋਗ ਦੀ ਭਾਵਨਾ ਹੇਠ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਿਰੁੱਧ ਸਿਰਫ ਵਿਚਾਰਧਾਰਾ ਦੀ ਲੜਾਈ ਨਹੀਂ, ਇਹ ਉਸ ਦੇ ਚੁੰਗਲ ਵਿੱਚੋਂ ਲੋਕਰਾਜ ਨੂੰ ਬਚਾਉਣ ਦੀ ਜੰਗ ਵੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਨੂੰ ਤਾਨਾਸ਼ਾਹੀ ਵਾਂਗ ਚਲਾਇਆ ਜਾ ਰਿਹਾ ਹੈ। ਵਿਰੋਧੀ ਧਿਰਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ।ਉਨ੍ਹਾਂ ਤਾਮਿਲ ਨਾਡੂ ਤੇ ਪੁੱਡਚੇਰੀ ਵਿੱਚ ਆਪਣੇ ਮੋਰਚੇ ਦੀ ਜਿੱਤ ਦਾ ਭਰੋਸਾ ਪ੍ਰਗਟਾਇਆ। ਕੰਨਿਆਕੁਮਾਰੀ ਲੋਕ ਸਭਾ ਸੀਟ ਤੋਂ 2019 ਵਿੱਚ ਚੁਣੇ ਗਏ ਐਚ ਵਸੰਤ ਕੁਮਾਰ ਦੇ ਦਿਹਾਂਤ ਪਿੱਛੋਂ ਇਸ ਸੀਟ ਉੱਤੇ ਉਪ ਚੋਣ ਜ਼ਰੂਰੀ ਹੋ ਗਈ ਹੈ। ਡੀ ਐਮ ਕੇ ਨੇ ਹਾਲੇ ਤੱਕ ਆਪਣੇ ਸਹਿਯੋਗੀਆਂ ਨੂੰ 48 ਸੀਟਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਕਾਂਗਰਸ ਨੂੰ 25, ਐਮ ਡੀ ਐਮ ਕੇ, ਵੀ ਸੀ ਕੇ ਅਤੇ ਸੀ ਪੀ ਆਈ ਐਮ ਨੂੰ 6-6, ਆਈ ਯੂ ਐਮ ਐਲ ਨੂੰ ਤਿੰਨ ਅਤੇ ਐਮ ਐਮ ਕਾਚੀ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਹਨ।

Continue Reading

ਰਾਜਨੀਤੀ

ਮਮਤਾ ਬੈਨਰਜੀ ਨੇ ਕਿਹਾ ਭਾਰਤ ਨੇ ਅੱਜ ਤਕ ਏਡਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਸੀ ਦੇਖਿਆ

Published

on

ਸਿਲੀਗੁੜੀ, 7 ਮਾਰਚ, – ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਏਥੇ ਕਿਹਾ ਕਿ ਭਾਰਤ ਵਿੱਚ ਇਕੋ ਸਿੰਡੀਕੇਟ ਹੈ, ਨਰਿੰਦਰ ਮੋਦੀ-ਅਮਿਤ ਸ਼ਾਹ ਸਿੰਡੀਕੇਟ, ਹੋਰ ਕੋਈ ਸਿੰਡੀਕੇਟ ਨਹੀਂ ਹੈ। ਮਮਤਾ ਬੈਨਰਜੀ ਅੱਜ ਏਥੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਿੰਗਾਈ ਦੇ ਵਿਰੋਧ ਵਿੱਚ ਜਲੂਸ ਦੀ ਅਗਵਾਈ ਵੀ ਕੀਤੀ।
ਇਸ ਮੌਕੇ ਮਮਤਾ ਬੈਨਰਜੀ ਨੇ ਕੇਂਦਰ ਦੀ ਭਾਜਪਾ ਸਰਕਾਰ, ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਵੇਚ ਦਿੱਤਾਹੈ ਤੇ ਇਸ ਦੇਸ਼ ਨੂੰ ਵੇਚਣ ਵਾਲੇ ਆਗੂ ਅੱਜ ਬੰਗਾਲ ਨੂੰ ਸੋਨੇ ਦਾ ਬੰਗਾਲ ਬਣਾਉਣ ਦੀ ਗੱਲ ਕਰ ਰਹੇ ਹਨ ਤਾਂ ਇਹ ਕਿੰਨਾ ਹਾਸੋ-ਹੀਣਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਅੱਜ ਤਕ ਏਨਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਸੀ ਦੇਖਿਆ, ਨਰਿੰਦਰ ਮੋਦੀ ਆਪਣਾ ਨਹੀਂ ਤਾਂ ਘੱਟੋ-ਘੱਟ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣ। ਮਮਤਾ ਨੇ ਯਾਦ ਕਰਾਇਆ ਕਿ ਮੋਦੀ ਕਹਿੰਦੇ ਸਨ ਕਿ ਬੰਦ ਹੋਏਚਾਹ ਦੇਸਾਰੇ ਬਾਗ਼ਾਨ ਖੁੱਲ੍ਹਵਾ ਦੇਣਗੇ, ਪਰ ਇਕ ਵੀ ਨਹੀਂ ਖੁਲ੍ਹਵਾਇਆ ਅਤੇ ਅੱਜ ਇਹ ਹਾਲ ਹੈ ਕਿ ਲੋਕ ਜਦੋਂ ਸੁਣਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਸ਼ਣ ਦੇਣਗੇ ਤਾਂ ਲੋਕ ਡਰਦੇ ਹਨ ਕਿ ਪਤਾ ਨਹੀਂ ਅੱਜਕੀ ਨਵੀਂ ਮੁਸੀਬਤ ਆਉਣੀ ਹੈ। ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਭਾਰਤ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਸਮੱਸਿਆ ਕਰਾਰ ਦਿੰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਮੁਫ਼ਤ ਵਿੱਚ ਚਾਵਲ ਅਤੇ ਰਾਸ਼ਨ ਦਿੱਤਾ ਸੀ ਤਾਂ ਮੋਦੀ ਜੀ ਨੇ ਗੈਸ ਦੀ ਕੀਮਤ ਵਧਾ ਕੇ 1000 ਰੁਪਏ ਤਕ ਪਹੁੰਚਾ ਦਿੱਤੀ, ਉਹ ਨਹੀਂ ਚਾਹੁੰਦੇ ਕਿ ਗ਼ਰੀਬਾਂ ਦੇ ਘਰ ਵਿੱਚ ਦਾਲ-ਚੌਲ ਵੀ ਪੱਕ ਸਕਣ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca