Political tensions prevented Governor Koshiari from boarding the plane
Connect with us [email protected]

ਰਾਜਨੀਤੀ

ਸਿਆਸੀ ਖਿੱਚੋਤਾਣ ਨੇ ਗਵਰਨਰ ਕੋਸ਼ਿਆਰੀ ਦੀ ਜਹਾਜ਼ ਸਵਾਰੀ ਰੋਕੀ

Published

on

ਮੁੰਬਈ, 12 ਫਰਵਰੀ – ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੂੰ ਕੱਲ੍ਹ ਦੇਹਰਾਦੂਨ ਜਾਣ ਲਈ ਸਰਕਾਰੀ ਜਹਾਜ਼ ਦੀ ਵਰਤੋਂ ਦੀ ਆਗਿਆ ਨਹੀਂ ਦਿੱਤੀ ਗਈ ਇਸ ਤੋਂ ਬਾਅਦ ਜਿੱਥੇ ਵਿਵਾਦ ਪੈਦਾ ਹੋ ਗਿਆ, ਉਥੇ ਵਿਰੋਧੀ ਧਿਰ ਭਾਜਪਾ ਨੇ ਇਸ ਘਟਨਾਕ੍ਰਮ ਦੀ ਨਿੰਦਾ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਸਰਕਾਰੀ ਜਹਾਜ਼ ਰਾਹੀਂ ਦੇਹਰਾਦੂਨ ਜਾਣਾ ਸੀ, ਪਰ ਜਹਾਜ਼ ਦੀ ਵਰਤੋਂ ਦੀ ਆਗਿਆ ਨਹੀਂ ਦਿੱਤੀ ਗਈ, ਜਦ ਕਿ ਗਵਰਨਰ ਜਹਾਜ਼ ਵਿੱਚ ਬੈਠ ਚੁੱਕੇ ਸਨ।ਰਾਜ ਭਵਨ ਵੱਲੋਂ ਜਾਰੀ ਸੂਚਨਾ ਮੁਤਾਬਕ ਬਾਅਦ ਵਿੱਚ ਗਵਰਨਰ ਇੱਕ ਕਮਰਸ਼ਲ ਫਲਾਈਟ ਰਾਹੀਂ ਦੇਹਰਾਦੂਨ ਗਏ। ਰਾਜ ਭਵਨ ਸਕੱਤਰੇਤ ਅਤੇ ਸੂਬਾ ਸਰਕਾਰ ਇਸ ਘਟਨਾ ਲਈ ਇੱਕ-ਦੂਜੇ ‘ਤੇ ਦੋਸ਼ ਮੜ੍ਹ ਰਹੇ ਹਨ, ਜਿਸ ਨੇ ਸੱਤਾਧਾਰੀ ਸ਼ਿਵ ਸੈਨਾ-ਐਨ ਸੀ ਪੀ-ਕਾਂਗਰਸ ਗਠਜੋੜ ਤੇ ਗਵਰਨਰ ਵਿਚਾਲੇ ਚੱਲ ਰਹੇ ਕੁੜੱਤਣ ਭਰੇ ਸਬੰਧਾਂ ‘ਚ ਇੱਕ ਨਵਾਂ ਕਾਂਡ ਜੋੜ ਦਿੱਤਾ ਹੈ। ਰਾਜ ਭਵਨ ਵੱਲੋਂ ਜਾਰੀ ਸੂਚਨਾ ਮੁਤਾਬਕ ਗਵਰਨਰ ਸਕੱਤਰੇਤ ਨੇ ਸਰਕਾਰੀ ਅਧਿਕਾਰੀਆਂ ਨੂੰ ਜਹਾਜ਼ ਦੀ ਵਰਤੋਂ ਦੀ ਆਗਿਆ ਦੇਣ ਲਈ ਦੋ ਫਰਵਰੀ ਨੂੰ ਪੱਤਰ ਲਿਖਿਆ ਸੀ ਅਤੇ ਮੁੱਖ ਮੰਤਰੀ ਦਫਤਰ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਸੀ। ਮਹਾਰਾਸ਼ਟਰ ਸਰਕਾਰ ਨੇ ਦੱਸਿਆ ਕਿ ਰਾਜ ਭਵਨ ਸਕੱਤਰੇਤ ਨੂੰ ਮੁੱਖ ਮੰਤਰੀ ਦਫਤਰ ਵੱਲੋਂ ਇੱਕ ਦਿਨ ਪਹਿਲਾਂ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਸਰਕਾਰੀ ਜਹਾਜ਼ ਦੀ ਵਰਤੋਂ ਦੀ ਆਗਿਆ ਨਹੀਂ ਦਿੱਤੀ ਗਈ।
ਮੁੱਖ ਮੰਤਰੀ ਦਫਤਰਵੱਲੋਂ ਜਾਰੀ ਬਿਆਨ ਮੁਤਾਬਕ ਸੂਬਾ ਸਰਕਾਰ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਹੈ ਕਿ ਰਾਜ ਭਵਨ ਵਿੱਚ ਸਬੰਧਤ ਅਧਿਕਾਰੀ ਨੇ ਗਵਰਨਰ ਨੂੰ ਸਰਕਾਰ ਵੱਲੋਂ ਭੇਜੀ ਗਈ ਸੂਚਨਾ (ਜਹਾਜ਼ ਦੀ ਵਰਤੋਂ ਲਈ ਆਗਿਆ ਨਾ ਦੇਣ) ਬਾਰੇ ਕਿਉਂ ਜਾਣੂ ਨਹੀਂ ਕਰਾਇਆ। ਇਸ ਮਾਮਲੇ ਬਾਰੇ ਸਵਾਲ ਪੁੱਛਣ ‘ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਅਤੇ ਉਹ ਜਾਣਕਾਰੀ ਮਿਲਣ ਮਗਰੋਂ ਹੀ ਕੋਈ ਟਿੱਪਣੀ ਕਰ ਸਕਣਗੇ। ਵਿਰੋਧੀ ਧਿਰ ਭਾਜਪਾ ਨੇ ਸੂਬਾ ਸਰਕਾਰ ‘ਤੇ ਆਕੜਖੋਰ ਹੋਣ ਅਤੇ ਬਚਕਾਨਾ ਹਰਕਤਾਂ ਕਰਨ ਦਾ ਦੋਸ਼ ਲਾ ਕੇ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ।
ਓਧਰ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੂੰ ਦੇਹਰਾਦੂਨ ਜਾਣ ਲਈ ਸਰਕਾਰੀ ਜਹਾਜ਼ ਦੀ ਵਰਤੋਂ ਦੀ ਆਗਿਆ ਨਾ ਦੇਣ ਬਾਰੇ ਸਭ ਸਬੰਧਤ ਨਿਯਮਾਂ ਦੀ ਪਾਲਣਾ ਕੀਤੀ ਹੈ। ਸਰਕਾਰ ਵੱਲੋਂ ਗਵਰਨਰ ਦਾ ਅਪਮਾਨ ਕਰਨ ਸਬੰਧੀ ਭਾਜਪਾ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਰਾਊਤ ਨੇ ਦਿੱਲੀ ਵਿੱਚ ਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ ਗਈ।

Latest Political News Today

ਰਾਜਨੀਤੀ

ਓਪੀਨੀਅਨ ਪੋਲ ਦਾ ਦਾਅਵਾ ਬੰਗਾਲ ਵਿੱਚ ਮਮਤਾ ਬੈਨਰਜੀ ਤੀਸਰੀ ਵਾਰ ਸਰਕਾਰ ਬਣਾਏਗੀ

Published

on

ਆਸਾਮ ਵਿੱਚ ਭਾਜਪਾ ਫਿਰ ਜਿੱਤਣ ਦੇ ਅੰਦਾਜ਼ੇ ਤਾਮਿਲ ਨਾਡੂ ਵਿੱਚ ਸਟਾਲਿਨ ਦਾ ਜਾਦੂ, ਕੇਰਲ ਵਿੱਚ ਫਿਰ ਲਾਲ ਝੰਡਾ
ਨਵੀਂ ਦਿੱਲੀ, 28 ਫਰਵਰੀ – ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਇੱਕ ਟੀ ਵੀ ਚੈਨਲ ਦੇ ਓਪੀਨੀਅਨ ਪੋਲ ਵਿੱਚ ਪੰਜ ਰਾਜਾਂ ਦੇ ਸਿਆਸੀ ਰੌਂਅ ਦਾ ਅੰਦਾਜ਼ਾ ਪੇਸ਼ ਕੀਤਾ ਗਿਆ ਹੈ, ਜਿਸ ਦੇ ਵੇਰਵੇ ਹੈਰਾਨ ਕਰਨ ਵਾਲੇ ਹਨ।
ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਇੱਕ ਵਾਰ ਫਿਰ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਉਸ ਦੀਆਂ ਕੁਝ ਸੀਟਾਂ ਘਟਣਗੀਆਂ, ਪਰ ਮਮਤਾ ਬੈਨਰਜੀ ਤੀਸਰੀ ਵਾਰ ਸਰਕਾਰ ਬਣਾ ਲਵੇਗੀ। ਪੁਡੂਚੇਰੀ ਵਿੱਚ ਭਾਜਪਾ ਲਈ ਚੰਗੇ ਹਾਲਾਤ ਹਨ ਅਤੇ ਉਥੇ ਪਹਿਲੀ ਵਾਰ ਸਰਕਾਰ ਬਣਾ ਸਕਦੀ ਹੈ। ਤਾਮਿਲ ਨਾਡੂ ਵਿੱਚ ਸੱਤਾ ਤਬਦੀਲੀ ਹੋ ਸਕਦੀ ਹੈ। ਉਥੇ ਡੀ ਐਮ ਕੇ ਦੇ ਸਟਾਲਿਨ ਦਾ ਉਭਾਰ ਜਾਪਦਾ ਹੈ। ਕੇਰਲ ਵਿੱਚ ਇੱਕ ਵਾਰ ਫਿਰ ਖੱਬੇ ਪੱਖੀ ਸਰਕਾਰ ਬਣ ਸਕਦੀ ਹੈ।
ਇਸ ਸਰਵੇਖਣ ਮੁਤਾਬਕ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਲਗਾਤਾਰ ਤੀਸਰੀ ਵਾਰ ਮੁੱਖ ਮੰਤਰੀ ਬਣ ਸਕਦੀ ਹੈ। ਓਥੇ 294 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਨੂੰ 148 ਤੋਂ 164 ਤੱਕ ਸੀਟਾਂ ਮਿਲਣ ਦਾ ਅੰਦਾਜ਼ਾ ਹੈ। ਪਿਛਲੀ ਵਾਰ ਤਿੰਨ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਜ਼ਬਰਦਸਤ ਲਾਭ ਹੋ ਰਿਹਾ ਹੈ, ਪਰ ਸੱਤਾ ਵਿੱਚ ਆਉਣ ਦਾ ਉਸ ਦਾ ਸੁਫਨਾ ਪੂਰਾ ਹੁੰਦਾ ਨਹੀਂ ਜਾਪਦਾ। ਭਾਜਪਾ ਨੂੰ 92 ਤੋਂ 108 ਸੀਟਾਂ ਮਿਲ ਸਕਦੀਆਂ ਹਨ। ਖੱਬੇ ਪੱਖੀਆਂ ਅਤੇ ਕਾਂਗਰਸ ਦੇ ਗਠਜੋੜ ਦੇ ਖਾਤੇ ਵਿੱਚ ਮਸਾਂ 31 ਤੋਂ 39 ਸੀਟਾਂ ਆ ਸਕਦੀਆਂ ਹਨ। ਤ੍ਰਿਣਮੂਲ ਕਾਂਗਰਸ ਨੂੰ 43 ਫੀਸਦੀ, ਭਾਜਪਾ ਨੂੰ 38 ਫੀਸਦੀ ਅਤੇ ਖੱਬੇ ਪੱਖੀ-ਕਾਂਗਰਸ ਗਠਜੋੜ ਨੂੰ 13 ਫੀਸਦੀ ਵੋਟਾਂ ਮਿਲ ਸਕਦੀਆਂ ਹਨ।
ਨੇੜਲੇ ਰਾਜ ਆਸਾਮ ਵਿੱਚ 126 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲ ਸਕਦਾ ਹੈ ਅਤੇ ਪਾਰਟੀ 68 ਤੋਂ 76 ਸੀਟਾਂ ਲੈ ਸਕਦੀ ਹੈ। ਕਾਂਗਰਸ ਦੇ ਗਠਜੋੜ ਨੂੰ 43 ਤੋਂ 51 ਸੀਟਾਂ ਮਿਲ ਸਕਦੀਆਂ ਹਨ। ਹੋਰਨਾਂ ਦੇ ਖਾਤੇ ਵਿੱਚ ਪੰਜ ਤੋਂ 10 ਸੀਟਾਂ ਜਾ ਸਕਦੀਆਂ ਹਨ।
ਤਾਮਿਲ ਨਾਡੂ ਵਿੱਚ ਇਸ ਵਾਰ ਸੱਤਾ ਬਦਲੀ ਕਾਰਨ ਅੰਨਾ ਡੀ ਐਮ ਕੇ-ਭਾਜਪਾ ਗਠਜੋੜ ਨੂੰ 58 ਤੋਂ 66 ਸੀਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਓਥੇ ਵਿਧਾਨ ਸਭਾ ਦੀਆਂ 234 ਸੀਟਾਂ ਵਿੱਚੋਂ ਡੀ ਐਮ ਕੇ-ਕਾਂਗਰਸ ਦੇ ਗਠਜੋੜ ਨੂੰ 154 ਤੋਂ 162 ਸੀਟਾਂ ਮਿਲ ਸਕਦੀਆਂ ਅਤੇ ਹੋਰਨਾਂ ਨੂੰ ਅੱਠ ਤੋਂ ਵੀਹ ਸੀਟਾਂ ਮਿਲਣ ਦੀ ਆਸ ਹੈ।
ਕੇਰਲ ਵਿੱਚ ਲੈਫਟ ਫਰੰਟ ਆਪਣਾ ਗੜ੍ਹ ਬਚਾ ਸਕਦਾ ਹੈ। 140 ਮੈਂਬਰੀ ਕੇਰਲ ਵਿਧਾਨ ਸਭਾ ਵਿੱਚ ਲੈਫਟ-ਡੈਮੋਕ੍ਰੇਟਿਕ ਫਰੰਟ 90 ਦੇ ਕਰੀਬ ਸੀਟਾਂ ਜਿੱਤ ਸਕਦਾ ਹੈ।
ਕੇਂਦਰੀ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿੱਚ ਭਾਜਪਾ ਪਹਿਲੀ ਵਾਰ ਸਰਕਾਰ ਬਣਾ ਸਕਦੀ ਹੈ। ਤੀਹ ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਦੇ ਖਾਤੇ ਵਿੱਚ 17 ਤੋਂ 21 ਸੀਟਾਂ ਆ ਸਕਦੀਆਂ ਹਨ। ਕਾਂਗਰਸ ਨੂੰ ਅੱਠ ਤੋਂ 12 ਸੀਟਾਂ ਮਿਲਣ ਦੀ ਆਸ ਹੈ ਅਤੇ ਹੋਰਨਾਂ ਦੇ ਖਾਤੇ ਵਿੱਚ ਇੱਕ ਤੋਂ ਤਿੰਨ ਸੀਟਾਂ ਜਾਣਗੀਆਂ।

Read More Latest Indian Political News

Continue Reading

ਰਾਜਨੀਤੀ

ਕਾਂਗਰਸ ਦੇ 23 ਬਾਗੀ ਨੇਤਾ ਜੰਮੂ ਵਿੱਚ ਇੱਕੋ ਪਲੇਟਫਾਰਮ ਉੱਤੇ ਆਏ

Published

on

ਮੈਂ ਰਾਜ ਸਭਾ ਤੋਂ ਰਿਟਾਇਰ ਹੋਇਆ ਹਾਂ, ਸਿਆਸਤ ਤੋਂ ਨਹੀਂ: ਆਜ਼ਾਦ
ਜੰਮੂ, 27 ਫਰਵਰੀ, – ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਸਣੇ ਕਾਂਗਰਸ ਦੇ 23 ਬਾਗੀ ਨੇਤਾ ਅੱਜਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ਦੇ ਦੂਸਰੇ ਦਿਨ ਗਾਂਧੀ ਗਲੋਬਲ ਫੈਮਿਲੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਗਾਂਧੀ ਗਲੋਬਲ ਫੈਮਿਲੀਨੇ ਕਿਹਾ ਹੈ ਕਿ ਪ੍ਰੋਗਰਾਮ ਪੂਰੀ ਤਰ੍ਹਾਂ ਗੈਰ ਰਾਜਨੀਤਕ ਸੀ, ਜਿਸ ਵਿੱਚ ਪਹੁੰਚੇ ਆਗੂਆਂ ਵਿੱਚ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਕਪਿਲ ਸਿੱਬਲ, ਭੁਪੇਂਦਰ ਸਿੰਘ ਹੁੱਡਾ, ਮੁਨੀਸ਼ ਤਿਵਾੜੀ, ਰਾਜ ਬੱਬਰ ਤੇ ਵਿਵੇਕ ਤਨਖਾ ਸਣੇ ਕਈ ਵੱਡੇ ਕਾਂਗਰਸੀ ਆਗੂ ਅੱਜ ਸ਼ਨੀਵਾਰ ਨੂੰ ਜੰਮੂਵਿੱਚ ਇਕੱਠੇ ਸਨ।
ਗਾਂਧੀ ਗਲੋਬਲ ਫੈਮਿਲੀ, ਜਿਸਦੀ ਅਗਵਾਈ ਗੁਲਾਮ ਨਬੀ ਆਜ਼ਾਦ ਕਰਦੇ ਹਨ, ਵੱਲੋਂ ਅੱਜ ਦਾ ਸ਼ਾਂਤੀ ਦਾ ਪਾਠ ਪ੍ਰੋਗਰਾਮ ਸੀ, ਪਰ ਇਸ ਦੌਰਾਨ ਸਾਰੇ ਬਾਗੀ ਕਾਂਗਰਸੀ ਆਗੂਆਂ ਦਾ ਇੱਕ ਪਲੇਟਫਾਰਮ ਉੱਤੇ ਆਉਣਾ ਕਾਂਗਰਸ ਲਈ ਚੰਗਾ ਸੰਕੇਤ ਨਹੀਂ ਰਿਹਾ।ਜੰਮੂਵਿੱਚ ਗਾਂਧੀ ਗਲੋਬਲ ਫੈਮਿਲੀ ਦੇ ਪ੍ਰਧਾਨ ਡਾ ਐਸ ਪੀ ਵਰਮਾ ਦੇ ਦੱਸਣ ਅਨੁਸਾਰ ਇਸ ਪ੍ਰੋਗਰਾਮ ਨੂੰ ਰਾਜ ਸਭਾ ਤੋਂ ਸੇਵਾਮੁਕਤ ਹੋਏ ਗੁਲਾਮ ਨਬੀ ਅਜ਼ਾਦ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮੰਚ ਤੋਂ ਕਾਂਗਰਸ ਦੇ ਵੱਡੇ ਬਾਗੀ ਆਗੂ, ਜੋ ਗਾਂਧੀ ਗਲੋਬਲ ਫੈਮਲੀ ਦੇ ਮੈਂਬਰ ਹਨ, ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਆਏ ਸਨ। ਐਸਪੀ ਵਰਮਾ ਅਨੁਸਾਰ ਉਨ੍ਹਾਂ ਨੇ ਨਾ ਸਿਰਫ ਦਿੱਲੀ ਤੋਂ ਵੱਡੇ ਕਾਂਗਰਸ ਨੇਤਾਵਾਂ ਨੂੰ, ਸਗੋਂ ਜੰਮੂ-ਕਸ਼ਮੀਰ ਦੇ ਸਾਰੇ ਨੇਤਾਵਾਂ ਨੂੰ ਵੀ ਸੱਦਾ ਭੇਜਿਆ ਸੀ।ਪ੍ਰੋਗਰਾਮ ਦੇ ਪੋਸਟਰ ਤੋਂ ਕਾਂਗਰਸ ਦੇ ਵੱਡੇ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਗਾਇਬ ਸਨ ਅਤੇ ਇਸ ਵਿੱਚ ਕਾਂਗਰਸ ਤੋਂ ਨਾਰਾਜ਼ ਨੇਤਾਵਾਂ ਨੂੰ ਪਹਿਲ ਦਿੱਤੀ ਗਈ ਸੀ। ਇਸ ਦੇ ਨਾਲ ਪੋਸਟਰ ਬਾਰੇ ਸਪੱਸ਼ਟੀ ਕਰਨ ਦਿੰਦੇ ਹੋਏ ਕਾਂਗਰਸ ਨੇ ਕਿਹਾ ਕਿ ਇਹ ਕਾਂਗਰਸ ਦੀ ਕਾਨਫਰੰਸ ਨਹੀਂ, ਗਾਂਧੀ ਗਲੋਬਲ ਫੈਮਲੀ ਦੀ ਕਾਨਫਰੰਸ ਹੈ ਤੇ ਇਸ ਵਿੱਚ ਉਕਤ ਨੇਤਾਵਾਂ ਦੇ ਪੋਸਟਰ ਲਾਏ ਗਏ ਹਨ, ਪਰ ਇਸ ਨਾਲ ਹਰ ਪਾਸੇ ਚਰਚਾ ਚੱਲ ਪਈ ਕਿ ਪਾਰਟੀ ਵਿੱਚ ਬਗਾਵਤ ਹੋ ਰਹੀ ਹੈ।
ਸੀਨੀਅਰ ਵਕੀਲ ਅਤੇ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ, ‘ਕਾਂਗਰਸ ਸਾਨੂੰ ਕਮਜ਼ੋਰ ਹੁੰਦੀ ਦਿੱਸਦੀ ਹੈ। ਅਸੀਂ ਏਥੇ ਇਕੱਠੇ ਹੋਏ ਹਾਂ, ਅਸੀਂ ਪਾਰਟੀ ਮਜਬੂਤ ਕਰਨੀ ਹੈ। ਗਾਂਧੀ ਜੀ ਸੱਚ ਉੱਤੇ ਚੱਲਦੇ ਹਨ, ਅੱਜ ਸਰਕਾਰ ਝੂਠ ਬੋਲ ਰਹੀ ਹੈ। ਗੁਲਾਮ ਨਬੀ ਆਜ਼ਾਦ ਤਜਰਬੇ ਕਾਰ ਤੇ ਇੰਜੀਨੀਅਰ ਹਨ। ਹਰ ਰਾਜ ਦੀ ਅਸਲ ਹਾਲਤ ਤੋਂ ਜਾਣੂ ਹਨ,ਕਾਂਗਰਸ ਇਨ੍ਹਾਂ ਦੇ ਤਜਰਬੇ ਦੀ ਵਰਤੋਂ ਕਿਉਂ ਨਹੀਂ ਕਰ ਰਹੀ?’ਰਾਜ ਬੱਬਰ ਨੇ ਕਿਹਾ, ‘ਇਹ ਜੀ-23 ਕਾਂਗਰਸ ਦੀ ਤਾਕਤ ਚਾਹੁੰਦਾ ਹੈ। ਕਾਂਗਰਸ ਦੇ 23 ਗਾਂਧੀ ਕਾਂਗਰਸ ਨੂੰ ਜਿਤਾਉਣ ਲਈ ਕੰਮ ਕਰਨਗੇ।’ ਰਾਜ ਸਭਾ ਮੈਂਬਰ ਵਿਵੇਕ ਤਨਖਾ ਨੇ ਕਿਹਾ, ‘ਆਜ਼ਾਦ ਜਦੋਂ ਮੁੱਖ ਮੰਤਰੀ ਸਨ, ਜੰਮੂ-ਕਸ਼ਮੀਰ ਦਾ ਸੁਨਹਿਰੀ ਯੁੱਗ ਸੀ, ਜੋ ਵਾਪਸ ਆਵੇਗਾ।’
ਇਸ ਮੌਕੇ ਗ਼ੁਲਾਮ ਨਬੀ ਆਜ਼ਾਦ ਨੇ ਆਪਣੇ ਸਿਆਸੀ ਸਫ਼ਰ ਤੇ ਵਿਚਾਰਧਾਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਮੈਂ ਗਾਂਧੀ ਦੀ ਵਿਚਾਰਧਾਰਾ ਤੋਂ ਸਿਆਸਤ ਸ਼ੁਰੂ ਕੀਤੀ ਸੀ। ਸਾਡੀ ਜ਼ਿੰਦਗੀ ਇਸੇ ਵਿਚਾਰਧਾਰਾ ਨਾਲ ਖ਼ਤਮ ਹੋਵੇਗੀ।’ ਉਨ੍ਹਾਂ ਕਿਹਾ ਕਿ ‘ਸਿਆਸਤ ਵਿੱਚ ਕਦੇ ਲੜਾਈ ਖ਼ਤਮ ਨਹੀਂ ਹੁੰਦੀ, ਕਦੇ ਇਹ ਬੇਰੁਜ਼ਗਾਰੀ ਦੇ ਖਿਲਾਫ਼ ਹੁੰਦੀ ਹੈ ਤਾਂ ਕਦੇ ਅਨਪੜ੍ਹਤਾ ਤੇ ਗ਼ਰੀਬੀ ਦੇ ਖ਼ਿਲਾਫ਼ ਅਤੇ ਕਦੇ ਰਾਜ ਬਦਲਣ ਦੇ ਲਈ। ਮੈਂ ਪਾਰਲੀਮੈਂਟ ਤੋਂ ਕਈ ਵਾਰ ਏਦਾਂ ਰਿਟਾਇਰ ਹੋਇਆ ਹਾਂ,ਸਿਆਸਤ ਤੋਂ ਰਿਟਾਇਰ ਨਹੀਂ ਹੋਇਆ। ਮੈਂ ਉਹ ਸੂਰਜ ਹਾਂ, ਜਿਹੜਾ ਇਸ ਪਾਸੇ ਡੁੱਬਦਾ ਤਾਂ ਉਸ ਪਾਸੇ ਮੁੜ ਨਿਕਲ ਆਉਂਦਾ ਹਾਂ।’ਉਨ੍ਹਾਂ ਜੰਮੂ-ਕਸ਼ਮੀਰ ਦੇ ਹਾਲਾਤ ਬਾਰੇ ਕਿਹਾ ਕਿ ‘ਇਸ ਰਾਜ ਦੀਆਂ ਸਰਹੱਦਾਂ ਪਾਕਿਸਤਾਨ ਤੇ ਚੀਨ ਨਾਲ ਲੱਗਦੀਆਂ ਹਨ, ਪਰ ਏਥੇ ਤਣਾਅ ਹੈ। ਅਸੀਂ ਇਸ ਹਾਲਤ ਦਾ ਮੁਕਾਬਲਾ ਕਰ ਸਕਾਂਗੇ।’ ਉਨ੍ਹਾਂ ਦੇਸ਼ ਦੀ ਏਕਤਾ-ਅਖੰਡਤਾ ਲਈ ਸੁਰੱਖਿਆ ਦਸਤਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਰਾਜ ਦੇ ਟੁਕੜੇ ਹੋ ਗਏ, ਸਾਡੀ ਪਛਾਣ ਚਲੀ ਗਈ। ਲੋਕਾਂ ਨੇ ਅੱਤਵਾਦ ਦਾ ਮੁਕਾਬਲਾ ਕੀਤਾ ਤੇ ਸਿਲਾ ਇਹ ਮਿਲਿਆ ਕਿ ਸੂਬੇ ਦਾ ਦਰਜਾ ਖੁੱਸ ਗਿਆ।
ਜੰਮੂ ਵਿੱਚ ਗਾਂਧੀ ਦੀ ਵਿਚਾਰਧਾਰਾ ਦੇ ਨਾਂ ਉੱਤੇ ਅੱਜ ਇਹ ਸ਼ਾਂਤੀ ਸੰਮੇਲਨ ਕਾਂਗਰਸ ਦੀ ਸਿਆਸੀ ਖਿੱਚੋਤਾਣ ਦਾ ਖੁੱਲ੍ਹਾ ਅਖਾੜਾ ਬਣ ਗਿਆ। ਇਸ ਦੌਰਾਨ ਗ਼ੁਲਾਮ ਨਬੀ ਆਜ਼ਾਦ ਨਾਲ ਦੇਸ਼ ਭਰ ਤੋਂ ਆਏ ਵੱਡੇ ਕਾਂਗਰਸੀ ਨੇਤਾ ਆਪਣੀਪਾਰਟੀ ਨੂੰ ਬਚਾਉਣ ਲਈ ਆਪਣੀ ਪਾਰਟੀ ਹਾਈਕਮਾਨ ਨਾਲ ਲੜਾਈ ਲਈ ਉਤਸੁਕ ਦਿੱਸੇ। ਭਾਵੇਂ ਕਿਸੇ ਵੱਡੇ ਆਗੂ ਦਾ ਨਾਂ ਮੰਚ ਤੋਂ ਨਹੀਂ ਲਿਆ ਗਿਆ, ਪਰ ਵੱਡੇ ਆਗੂ ਪਾਰਟੀ ਦੀ ਹਾਲਤ ਲਈ ਪ੍ਰਮੱਖ ਲੀਡਰਸ਼ਿਪ ਉੱਤੇ ਸਵਾਲ ਚੁੱਕਦੇ ਰਹੇ, ਜਿਸ ਤੋਂ ਸਾਫ਼ ਹੈ ਕਿ ਗਾਂਧੀ ਪਰਿਵਾਰ ਤੇ ਉਨ੍ਹਾਂ ਦੀ ਚੌਕੜੀ ਖਿਲਾਫ ਬਿਗਲ ਵੱਜ ਚੁੱਕਾ ਹੈ।

Read More Punjabi Political News Today

Continue Reading

ਰਾਜਨੀਤੀ

ਰਾਜਸਥਾਨ ਭਾਜਪਾ ’ਚ ਗਲਬੇ ਲਈ ਵਸੁੰਧਰਾ ਸਮੱਰਥਕਾਂ ਤੇ ਸੰਘੀਆਂ ਵਿਚਾਲੇ ਜੰਗ ਛਿੜੀ

Published

on

ਜੈਪੁਰ, 27 ਫਰਵਰੀ – ਰਾਜਸਥਾਨ ’ਚ ਭਾਜਪਾ ਵਿਧਾਨ ਮੰਡਲ ਦੀ ਬੈਠਕ ਵਿੱਚ ਕੱਲ੍ਹ ਦੋ ਸੀਨੀਅਰ ਆਗੂਆਂ ਵਿਚਾਲੇ ਤਿੱਖੀ ਝੜਪ ਤੋਂ ਬਾਅਦ ਸੂਬਾ ਇਕਾਈ ’ਚ ਅੰਦਰੂਨੀ ਕਲੇਸ਼ ਤੇਜ਼ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਹੋਈ ਬੈਠਕ ਵਿੱਚ ਸਾਬਕਾ ਸਪੀਕਰ ਕੈਲਾਸ਼ ਮੇਘਵਾਲ ਅਤੇ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ, ਜੋ ਆਰ ਐੱਸ ਐੱਸ ਦੇ ਸੀਨੀਅਰ ਨੇਤਾ ਹਨ, ਵਿੱਚ ਤੂ-ਤੂੰ-ਮੈਂ-ਮੈਂ ਹੋ ਗਈ ਅਤੇ ਗੱਲ ਇੱਥੋਂ ਤੱਕ ਵੱਧ ਗਈ ਕਿ ਕਟਾਰੀਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੀ ਗੱਲ ਤੱਕ ਕਹਿ ਦਿੱਤੀ। ਕੈਲਾਸ਼ ਮੇਘਵਾਲ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਕਰੀਬੀ ਮੰਨੇ ਜਾਂਦੇ ਹਨ। ਜਦੋਂ ਇਨ੍ਹਾਂ ਦੋਵਾਂ ਵਿੱਚ ਬਹਿਸ ਹੋ ਰਹੀ ਸੀ ਤਾਂ ਰਾਜੇ ਬੈਠਕ ਵਿੱਚ ਮੌਜੂਦ ਸੀ, ਪਰ ਉਹ ਚੁੱਪ ਕੀਤੀ ਰਹੀ। ਇਸ ਰਾਜ ਦੀ ਭਾਜਪਾ ’ਤੇ ਗਲਬੇ ਲਈ ਵਸੁੰਧਰਾ ਰਾਜੇ ਅਤੇ ਸੰਘ ਦੇ ਪੱਕੇ ਸਮੱਰਥਕਾਂ ਵਿਚਾਲੇ ਆਰ-ਪਾਰ ਲੜਾਈ ਚੱਲ ਰਹੀ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਵਿਧਾਨ ਮੰਡਲ ਦੀ ਬੈਠਕ ਵਿੱਚ ਮੇਘਵਾਲ ਨੇ ਕਟਾਰੀਆ ’ਤੇ ਦੋਸ਼ ਲਾਇਆ ਕਿ ਉਹ ਵਿਧਾਨ ਸਭਾ ਵਿੱਚ ਬੋਲਣ ਵਾਲੇ ਵਿਧਾਇਕਾਂ ਦੀ ਚੋਣ ਵਿੱਚ ਵਿਤਕਰਾ ਕਰਦੇ ਹਨ। ਪਿਛਲੇ ਹਫ਼ਤੇ ਮੇਘਵਾਲ ਤੇ ਪਾਰਟੀ ਦੇ 19 ਵਿਧਾਇਕਾਂ ਨੇ ਸੂਬਾ ਭਾਜਪਾ ਪ੍ਰਧਾਨ ਨੂੰ ਚਿੱਠੀ ਲਿਖ ਕੇ ਇਹੀ ਮੁੱਦਾ ਉਠਾਇਆ ਸੀ। ਮੇਘਵਾਲ ਨੇ ਕਿਹਾ ਕਿ ਸਦਨ ਵਿੱਚ ਭਾਜਪਾ ਦਾ ਕੋਈ ਚੀਫ ਵ੍ਹਿਪ ਕਿਉਂ ਨਹੀਂ? ਉਨ੍ਹਾਂ ‘ਇੱਕ ਵਿਅਕਤੀ-ਇੱਕ ਅਹੁਦਾ’ ਦਾ ਮੁੱਦਾ ਵੀ ਉਠਾਇਆ ਅਤੇ ਇਸ ਗੱਲ ’ਤੇ ਇਤਰਾਜ਼ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਲੋਕ ਲੇਖਾ ਕਮੇਟੀ ਦਾ ਪ੍ਰਧਾਨ ਕਿਉਂ ਬਣਾਇਆ ਗਿਆ ਹੈ? ਇੱਕੋਆਗੂ ਕੋਲ ਦੋ ਅਹੁਦੇ ਕਿਉਂ ਹਨ?
ਗੁਲਾਬ ਚੰਦ ਕਟਾਰੀਆ ਨੇ ਵਿਧਾਇਕਾਂ ਵਿੱਚ ਵਿਤਕਰੇ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਕੇ ਮੇਘਵਾਲ ਨੂੰ ਕਿਹਾ ਕਿ ਜੇ ਤੁਹਾਨੂੰ ਮੇਰੇ ਤੋਂ ਕੋਈ ਸਮੱਸਿਆ ਹੈ ਤਾਂ ਤੁਸੀਂ ਉਨ੍ਹਾਂ ਲੋਕਾਂ ਨੂੰ ਦੱਸੋ, ਜਿਨ੍ਹਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ। ਜੇ ਜ਼ਰੂਰੀ ਹੋਵੇਗਾ ਤਾਂ ਮੈ ਦੋ ਮਿੰਟਾਂ ਵਿੱਚ ਅਸਤੀਫਾ ਦੇ ਦੇਵਾਂਗਾ, ਪਰ ਮੈਂ ਪਾਰਟੀ ਦੀ ਸੇਵਾ ਪੂਰੀ ਨਿਸ਼ਠਾ ਨਾਲ ਕਰਦਾ ਰਹਾਂਗਾ।
ਜਦੋਂ ਇਹ ਦੋ ਵੱਡੇ ਪਾਰਟੀ ਨੇਤਾ ਆਪਸ ਵਿੱਚ ਲੜ ਰਹੇ ਸਨ ਤਾਂ ਵਸੁੰਧਰਾ ਰਾਜੇ ਰਹੀ। ਜਾਣਕਾਰ ਮੰਨਦੇ ਹਨ ਕਿ ਦੋਵਾਂ ਨੇਤਾਵਾਂ ਦੇ ਝਗੜੇ ਦੀ ਜੜ੍ਹ ਸਦਨ ਵਿੱਚ ਵਿਧਾਇਕਾਂ ਨਾਲ ਵਿਤਕਰਾ ਨਹੀਂ, ਸਗੋਂ ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿੱਚ ਕਿਸ ਦਾ ਪੱਲੜਾ ਭਾਰੀ ਰਹਿਣ ਦਾ ਮੁੱਦਾ ਹੈ।

Read More Punjabi Political News Today

Continue Reading

ਰੁਝਾਨ


Copyright by IK Soch News powered by InstantWebsites.ca