Police tighten siege around Singhu border | Punjabi Tribune Epaper
Connect with us [email protected]

ਪੰਜਾਬੀ ਖ਼ਬਰਾਂ

ਸਿੰਘੂ ਬਾਰਡਰ ਦੁਆਲੇ ਪੁਲਸ ਵੱਲੋਂ ਘੇਰਾਬੰਦੀ ਹੋਰ ਸਖ਼ਤ

Published

on

kisan andolan

ਸਿੰਘੂ ਬਾਰਡਰ, 2 ਫਰਵਰੀ – ਦਿੱਲੀ ਦੇ ਲਾਲ ਕਿਲੇ੍ਹ ਤੇ ਅਤੇ ਹੋਰ ਥਾਵਾਂਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਪੁਲਸ ਨੇ ਕਿਸਾਨ ਮੋਰਚੇ ਦੁਆਲੇ ਘੇਰਾਬੰਦੀ ਸਖ਼ਤ ਕਰ ਦਿੱਤੀ ਹੈ। ਇਸੇ ਦੌਰਾਨ ਸਿੰਘੂ ਬਾਰਡਰ ਤੇ ਕਿਸਾਨ ਸੰਯੁਕਤ ਮੋਰਚੇ ਦੀ ਸਟੇਜ ਤੋਂ ਅੱਗੇ ਬੈਠੇ ਨਿਹੰਗ ਸਿੰਘਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਵਿਚਾਲੇ ਇੱਕ ਮਜ਼ਬੂਤ ਕੰਧ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਕਰੀਬ ਤਿੰਨ ਫੁੱਟ ਚੌੜੇ ਮਜ਼ਬੂਤ ਥੰਮ ਬਣਾਕੇ ਸਰੀਆ, ਬਜ਼ਰੀ ਤੇ ਸੀਮੇਂਟ ਨਾਲ ਹੱਦਬੰਦੀ ਕੀਤੀ ਜਾ ਰਹੀ ਹੈ। ਕੰਧ ਦੇ ਪਾਰਲੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਚੱਲ ਰਹੇ ਮੋਰਚੇ ਨੂੰ ਵੀ ਚੁਫੇਰਿਓਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ। ਇਸ ਦੇ ਨਾਲ ਸੜਕਤੇ ਤਿੱਖੇ ਕਿੱਲ ਵੀ ਲਾਏ ਜਾ ਰਹੇ ਹਨ। ਮੀਡੀਆ ਟੀਮ ਨੇ ਮੌਕੇ ਤੇ ਪੁੱਜ ਕੇ ਦੇਖਿਆ ਕਿ ਪੁਲਸ ਦੇ ਅਧਿਕਾਰੀ ਤੇ ਜਵਾਨ ਕੋਲ ਖੜੋ ਕੇ ਕੰਧ ਕਰਵਾ ਰਹੇ ਸਨ, ਜਿਸ ਦਾ ਮੌਕੇਤੇ ਹਾਜ਼ਰ ਕਿਸਾਨਾਂ ਵੱਲੋਂ ਉਚੀ ਆਵਾਜ਼ ਵਿੱਚ ਵਿਰੋਧ ਪ੍ਰਗਟਾਇਆ ਗਿਆ ਸੀ। ਕਈ ਬੁਲਾਰਿਆਂ ਵੱਲੋਂ ਜਿੱਥੇ ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਦਾ ਤਿੱਖਾ ਵਿਰੋਧ ਕੀਤਾ ਗਿਆ, ਉਥੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਪੂਰੇ ਦੇਸ਼ ਦੇ ਕਿਸਾਨ ਉਠ ਖੜੇ ਹਨ, ਸਰਕਾਰ ਦੀਆਂ ਰੋਕਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਰੋਕ ਨਹੀਂ ਸਕਦੀਆਂ। ਇਸ ਦੌਰਾਨ ਮੋਰਚੇ ਤੇ ਕੱਲ੍ਹ ਵੀ ਵੱਡੀ ਗਿਣਤੀਚ ਪੰਜਾਬ, ਹਰਿਆਣਾ ਅਤੇ ਯੂ ਪੀ ਤੋਂ ਕਿਸਾਨਾਂ ਦੇ ਵੱਡੇ ਕਾਫ਼ਲਿਆਂ ਨੇ ਹਾਜ਼ਰੀ ਲਵਾਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ ਗਿੱਲ ਅਤੇ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸਰਕਾਰ ਕਿਸਾਨੀ ਸੰਘਰਸ਼ ਤੋਂ ਬੁਖਲਾ ਚੁੱਕੀ ਹੈ ਅਤੇ ਜਿੱਤ ਨੇੜੇ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸੰਘਰਸ਼ਕਾਰੀ ਕਿਸਾਨਾਂ ਅਤੇ ਖਾਸਕਰ ਨੌਜਵਾਨਾਂ ਨੂੰ ਸ਼ਾਂਤੀ ਬਣਾ ਕੇ ਸੰਘਰਸ਼ ਹੋਰ ਤਿੱਖਾ ਕਰਨ ਦੀ ਅਪੀਲ ਕੀਤੀ।ਇਸ ਮੌਕੇ ਖਾਪ ਪੰਚਾਇਤਾਂ ਦੇ ਰਣਧੀਰ ਸਿੰਘ ਸਰੋਆ ਨੇ ਕਿਹਾ ਕਿ ਹਰਿਆਣੇ ਦੀਆਂ ਖਾਪ ਪੰਚਾਇਤਾਂ ਇਸ ਸਾਂਝੇ ਸੰਘਰਸ਼ੀ ਘੋਲਾਂ ਦੀ ਪਿੱਠ `ਤੇ ਪੂਰੀ ਤਰ੍ਹਾਂ ਖੜੀਆਂ ਹਨ।

ਪੰਜਾਬੀ ਖ਼ਬਰਾਂ

ਸੈਲੂਨ ਮਾਲਕ ਪਤੀ-ਪਤਨੀ ਵੱਲੋਂ ਖੁਦਕੁਸ਼ੀ

Published

on

suicide

ਜਲੰਧਰ ਛਾਉਣੀ, 16 ਮਈ – ਥਾਣਾ ਰਾਮਾ ਮੰਡੀ ਹੇਠਲੇ ਨਿਊ ਉਪਕਾਰ ਨਗਰ ਵਿਖੇ ਪੇਕੇ ਘਰ ਆਈ ਵਿਆਹੁਤਾ ਔਰਤ ਤੇ ਉਸ ਦੇ ਪਤੀ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ। ਇਸ ਦੀ ਸੂਚਨਾ ਮਿਲਦੇ ਸਾਰ ਮੌਕੇ ਉੱਤੇ ਪੁੱਜੀ ਥਾਣਾ ਰਾਮਾ ਮੰਡੀ ਪੁਲਸ ਨੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।
ਥਾਣਾ ਮੁਖੀ ਸੁਲੱਖਣ ਸਿੰਘ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀ ਪਛਾਣ ਸਾਗਰ (26) ਪੁੱਤਰ ਸ਼ੰਕਰ ਯਾਦਵ ਅਤੇ ਰਾਧਾ (24) ਪਤਨੀ ਸਾਗਰ ਵਾਸੀ ਗੁਰੂ ਨਾਨਕ ਨਗਰ ਮਕਸੂਦਾਂ ਵਜੋਂ ਹੋਈ ਹੈ। ਸੁਲੱਖਣ ਸਿੰਘ ਦੇ ਮੁਤਾਬਕ ਮ੍ਰਿਤਕਾ ਦੇ ਭਰਾ ਗੌਰੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਰਾਧਾ ਅਤੇ ਜੀਜਾ ਪਰਸੋਂ ਉਨ੍ਹਾਂ ਦੇ ਘਰ ਨਿਊ ਉਪਕਾਰ ਨਗਰ ਆਏ ਸਨ ਤੇ ਕੱਲ੍ਹ ਸਵੇਰੇ ਰਾਧਾ ਦੀ ਤਬੀਅਤ ਖਰਾਬ ਹੋਈ ਤਾਂ ਉਸ ਨੂੰ ਨਿੱਜੀ ਹਸਪਤਾਲਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦੋਂ ਉਹ ਰਾਧਾ ਦੀ ਲਾਸ਼ ਲੈ ਕੇ ਘਰ ਪਹੁੰਚੇ ਤਾਂ ਸਾਗਰ ਦੀ ਤਬੀਅਤ ਖਰਾਬ ਹੋ ਗਈ, ਜਿਸ ਬਾਰੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਤੇ ਸਾਗਰ ਦੀ ਮਾਂ ਸੁਨੀਤਾ ਸਾਗਰ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਲੈ ਗਏ, ਜਿੱਥੇ ਸਾਗਰ ਦੀ ਵੀ ਮੌਤ ਹੋ ਗਈ। ਥਾਣਾ ਮੁਖੀ ਸੁਲੱਖਣ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਸਾਗਰ ਸੈਲੂਨ ਚਲਾਉਣ ਦਾ ਕੰਮ ਕਰਦਾ ਸੀ ਤੇ ਉਸ ਨੇ ਕੁਝ ਵਿਅਕਤੀਆਂ ਦੇ ਪੈਸੇ ਵੀ ਦੇਣੇ ਸਨ, ਜਿਸ ਕਾਰਨ ਉਹ ਅਤੇ ਉਸ ਦੀ ਪਤਨੀ ਮਾਨਸਿਕ ਤੌਰ ਉੱਤੇ ਪਰੇਸ਼ਾਨ ਰਹਿੰਦੇ ਸਨ।

Read More Punjabi Newspaper

Continue Reading

ਅਪਰਾਧ

ਡੇਰਾਬੱਸੀ ਤੋਂ ਨਕਲੀ ਨੋਟ ਛਾਪਣ ਵਾਲੇ ਗੈਂਗ ਦੇ ਬੰਦੇ ਕਰੰਸੀ ਸਮੇਤ ਕਾਬੂ

Published

on

arrest

500, 200 ਤੇ 100 ਦੇ ਨਕਲੀ ਨੋਟ, ਪ੍ਰਿੰਟਰ ਤੇ ਹੋਰ ਸਾਮਾਨ ਬਰਾਮਦ
ਡੇਰਾਬੱਸੀ, 16 ਮਈ – ਇਸ ਨਗਰ ਦੇ ਵਾਰਡ ਨੰਬਰ ਨੌਂ ਹੇਠ ਪੈਂਦੇ ਸ਼ਕਤੀ ਨਗਰ ਦੀ 19 ਨੰਬਰ ਗਲੀ ਵਿੱਚ ਇੱਕ ਘਰ ਵਿੱਚ ਛਾਪਾ ਮਾਰ ਕੇ ਪੰਚਕੂਲਾ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ ਮੈਂਬਰਾਂ ਤਿੰਨ ਲੜਕਿਆਂ ਤੇ ਇੱਕ ਲੜਕੀ ਨੂੰ ਫੜਿਆ ਅਤੇ 500, 200, 100 ਦੇ ਨਕਲੀ ਨੋਟ ਅਤੇ ਨੋਟ ਛਾਪਣ ਲਈ ਵਰਤਣ ਵਾਲਾ ਕਾਗਜ਼, ਪ੍ਰਿੰਟਰ ਅਤੇ ਹੋਰ ਬਹੁਤ ਸਾਰਾ ਸਾਮਾਨ ਬਰਾਮਦ ਕੀਤਾ ਹੈ।
ਇਸ ਬਾਰੇ ਕੌਂਸਲਰ ਆਸ਼ਾ ਸ਼ਰਮਾ ਦੇ ਪਤੀ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਕਤੀ ਨਗਰ ਦੀ ਮੁੱਖ ਗਲੀ ਵਿੱਚ ਇੱਕ ਦੁਕਾਨ ਦੇ ਉਤੇ ਬਣੇ ਘਰ ਨੂੰ ਕੁਝ ਨੌਜਵਾਨਾਂ ਨੇ ਛੇ-ਸੱਤ ਦਿਨ ਪਹਿਲਾਂ ਕਿਰਾਏ ਉੱਤੇ ਲਿਆ ਸੀ। ਕੱਲ੍ਹ ਸਵੇਰੇ ਚਾਰ ਵਜੇ ਪੰਚਕੂਲਾ ਪੁਲਸ ਨੇ ਉਸ ਘਰ ਵਿੱਚ ਛਾਪਾ ਮਾਰ ਕੇ ਤਿੰਨ ਲੜਕਿਆਂ ਅਤੇ ਇੱਕ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਫਿਰ ਸ਼ਾਮ ਚਾਰ ਵਜੇ ਪੰਚਕੂਲਾ ਤੋਂ ਆਈ ਪੁਲਸ ਨੇ ਉਨ੍ਹਾਂ ਦੀ ਹਾਜ਼ਰੀ ਵਿੱਚ ਘਰ ਦੀ ਤਲਾਸ਼ੀ ਲੈ ਕੇ ਨਕਲੀ ਨੋਟਾਂ ਸਮੇਤ ਨੋਟ ਛਾਪਣ ਦਾ ਸਾਮਾਨ ਅਤੇ ਮਸ਼ੀਨਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਲੜਕੀ ਉਤਰਾਖੰਡ ਦੀ ਦੱਸੀ ਜਾ ਰਹੀ ਹੈ। ਥਾਣਾ ਡੇਰਾਬੱਸੀ ਦੇ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੰਚਕੂਲਾ ਕਰਾਈਮ ਬ੍ਰਾਂਚ ਟੀਮ ਨੇ ਕੱਲ੍ਹ ਇੱਥੇ ਛਾਪਾ ਮਾਰ ਕੇ ਕੁਝ ਲੋਕਾਂ ਨੂੰ ਫੜਿਆ ਹੈ, ਜੋ ਨਕਲੀ ਨੋਟ ਛਾਪ ਕੇ ਬਾਜ਼ਾਰ ਵਿੱਚ ਚਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂਨੇ ਪੰਚਕੂਲਾ ਵਿਖੇ ਨਕਲੀ ਨੋਟਾਂ ਨਾਲ ਖਰੀਦਦਾਰੀ ਕੀਤੀ ਸੀ, ਜਿਸ ਤੋਂ ਬਾਅਦ ਪੰਚਕੂਲਾ ਪੁਲਸ ਉਨ੍ਹਾਂ ਦੀ ਪੈੜ ਨੱਪਦੀ ਹੋਈ ਕੱਲ੍ਹ ਡੇਰਾਬੱਸੀ ਪਹੁੰਚ ਗਈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਪਿਤਾ ਨੂੰ ਧੀ ਦੀ ਲਾਸ਼ ਮੋਢਿਆਂ ਉਤੇ ਚੁੱਕ ਕੇ ਸ਼ਮਸ਼ਾਨ ਘਾਟ ਲਿਜਾਣੀ ਪਈ

Published

on

punjabi news

ਕੋਰੋਨਾ ਵਾਇਰਸ ਦੇ ਡਰ ਕਾਰਨ ਸਕਾ ਭਰਾ ਵੀ ਨਾਲ ਨਹੀਂ ਤੁਰਿਆ
ਜਲੰਧਰ, 16 ਮਈ – ਇੱਥੇ ਇੱਕ ਮਜਬੂਰ ਬਾਪ ਦੀ 11 ਸਾਲਾ ਧੀ ਸੋਨੂੰ ਦੀ ਅਰਥੀ ਨੂੰ ਜਦੋਂ ਕੋਈ ਮੋਢਾ ਦੇਣ ਲਈ ਅੱਗੇ ਨਾ ਆਇਆ ਤਾਂ ਉਹ ਆਪਣੇ ਮੋਢਿਆਂ ਉੱਤੇ ਧੀ ਦੀ ਲਾਸ਼ ਚੁੱਕ ਕੇ ਸ਼ਮਸ਼ਾਨਘਾਟ ਤੱਕ ਲੈ ਗਿਆ। ਇਸ ਘਟਨਾ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ।
ਮ੍ਰਿਤਕ ਬੱਚੀ ਸੋਨੂੰ ਦਾ ਪਿਤਾ ਦਲੀਪ ਇੱਥੇ ਰਾਮਨਗਰ ਮੁਹੱਲੇ ਵਿੱਚ ਪਰਵਾਰ ਨਾਲ ਰਹਿੰਦਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਸਸਕਾਰ ਕਰਨ ਲਈ ਸੋਨੂੰ ਦੀ ਲਾਸ਼ ਨੂੰ ਸ਼ਾਮਸ਼ਾਨਘਾਟ ਲਿਜਾਣਾ ਹੈ ਤਾਂ ਉਨ੍ਹਾਂ ਨੇ ਨਾਲ ਤੁਰਨ ਤੋਂ ਇਨਕਾਰ ਕਰ ਦਿੱਤਾ ਤੇ ਉਸ ਦੇ ਭਰਾਵਾਂ ਨੇ ਕਿਹਾ ਕਿ ਲਾਸ਼ ਲਿਜਾਣ ਲਈ ਆਪਣੇ ਮੁੰਡੇ ਨੂੰ ਲੈ ਜਾਓ। ਭਰਾਵਾਂ ਨੇ ਇਹ ਵੀ ਕਿਹਾ ਕਿ ਉਹ ਸ਼ਮਸ਼ਾਨਘਾਟ ਲਈ ਪਿੱਛੇ-ਪਿੱਛੇ ਆਉਣਗੇ। ਵਾਇਰਲ ਹੋਈ ਵੀਡੀਓ ਉੱਤੇ ਟਿੱਪਣੀ ਕਰ ਰਹੇ ਲੋਕਾਂ ਨੇ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਤਾਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦਾਅਵਾ ਕੀਤਾ ਕਿ 11 ਸਾਲਾ ਲੜਕੀ ਦੀ ਮੌਤ ਕੋਰੋਨਾ ਕਰ ਕੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਐਸ ਡੀ ਐਮ ਕੋਲੋਂ ਇਸ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਮੌਤ ਦਾ ਕਾਰਨ ਕੋਰੋਨਾ ਨਹੀਂ। ਲਾਸ਼ ਦੀ ਸਪੁਰਦਗੀ ਵੇਲੇ ਦੀ ਰਿਪੋਰਟ ਵਿੱਚ ਸੋਨੂੰ ਨੂੰ ਅੰਤੜੀਆਂ ਦਾ ਰੋਗ ਸੀ। ਇਸ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਪਿਛੋਕੜ ਵੱਲੋਂ ਉੜੀਸਾ ਦੇ ਰਹਿਣ ਵਾਲੇ ਦਲੀਪ ਦੀ ਧੀ ਸੋਨੂੰ ਦੀ ਮੌਤ 9 ਮਈ ਨੂੰ ਹੋਈ ਸੀ। ਉਹ ਬੜੀ ਮੁਸ਼ਕਲ ਰਾਤ ਡੇਢ ਵਜੇ ਜਲੰਧਰ ਪਹੁੰਚਿਆ ਸੀ। ਅੰਮ੍ਰਿਤਸਰ ਤੋਂ ਜਲੰਧਰ ਲਈ ਐਂਬੂਲੈਂਸ ਵਾਲਾ ਚਾਰ ਹਜ਼ਾਰ ਰੁਪਏ ਮੰਗਦਾ ਸੀ। ਉਸ ਨੇ ਕਿਸੇ ਤਰ੍ਹਾਂ ਢਾਈ ਹਜ਼ਾਰ ਦਾ ਪ੍ਰਬੰਧ ਕਰ ਕੇ ਧੀ ਦੀ ਲਾਸ਼ ਜਲੰਧਰ ਲਿਆਂਦੀ। ਉਸ ਦੇ ਇਲਾਜ ਉੱਤੇ ਪਹਿਲਾਂ ਹੀ 20 ਹਜ਼ਾਰ ਰੁਪਏ ਦੀ ਰਕਮ ਖਰਚ ਹੋ ਚੁੱਕੀ ਸੀ। ਦਲੀਪ ਦਾ ਕਹਿਣਾ ਸੀ ਕਿ ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਉਸ ਨੂੰ ਧੀ ਦੀ ਲਾਸ਼ ਆਪਣੇ ਘਰ ਲਿਆਉਣੀ ਪਈ। ਉਸ ਨੇ ਦੱਸਿਆ ਕਿ ਕੋਰੋਨਾ ਦੇ ਡਰ ਕਾਰਨ ਕਿਸੇ ਨੇ ਵੀ ਉਸ ਦੀ ਧੀ ਦੀ ਅਰਥੀ ਨੂੰ ਮੋਢਾ ਨਹੀਂ ਦਿੱਤਾ ਤਾਂ ਉਹ ਸ਼ਮਸ਼ਾਨਘਾਟ ਤੱਕ ਆਪਣੇ ਮੋਢਿਆਂ ਉੱਤੇਹੀ ਲਾਸ਼ ਚੁੱਕ ਕੇ ਲੈ ਗਿਆ। ਇਸ ਬਾਰੇ ਵਾਇਰਲ ਹੋਈ ਵੀਡੀਓ ਵਿੱਚ ਪਿੱਛੇ ਤੁਰ ਰਿਹਾ ਲੜਕਾ ਮ੍ਰਿਤਕਾ ਸੋਨੂੰ ਦਾ ਭਰਾ ਸ਼ੰਕਰ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca