Police station chief, constable and home guard were caught taking bribe
Connect with us [email protected]

ਅਪਰਾਧ

ਥਾਣਾ ਮੁਖੀ, ਹੌਲਦਾਰ ਤੇ ਹੋਮਗਾਰਡ ਰਿਸ਼ਵਤ ਲੈਂਦੇ ਫੜੇ ਗਏ

Published

on

bribery

ਪਟਿਆਲਾ, 17 ਅਪ੍ਰੈਲ – ਥਾਣਾ ਸਿਟੀ ਸਮਾਣਾ ਦੇ ਐਸ ਐਚ ਓ ਕਰਨਵੀਰ ਸਿੰਘ ਤੇ ਦੋ ਹੋਰ ਪੁਲਸ ਮੁਲਾਜ਼ਮਾਂ ਨੂੰ ਵਿਜੀਲੈਂਸ ਬਿਊਰੋ ਪਟਿਆਲਾ ਨੇ 25 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠਾਂ ਗ਼੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਕੀਤੀ ਗਈ ਹੈ। ਇਨ੍ਹਾਂ ਦੋਸ਼ੀਆਂ ਵਿੱਚੋਂ ਦੂਸਰੇ ਦੋ ਜਣੇ ਹੌਲਦਾਰ ਮੱਖਣ ਸਿੰਘ ਤੇ ਪੰਜਾਬ ਹੋਮਗਾਰਡ ਦਾ ਜਵਾਨ ਵਿਰਸਾ ਸਿੰਘ ਹਨ।
ਵਿਜੀਲੈਂਸ ਬਿਊਰੋ ਪਟਿਆਲਾ ਦੇ ਐਸ ਐਸ ਪੀ ਵਜੋਂ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਰਿਸ਼ਵਤਖੋਰੀ ਦਾ ਕੇਸ ਵਿਜੀਲੈਂਸ ਬਿਊਰੋ ਪਟਿਆਲਾ ਦੇ ਡੀ ਐਸ ਪੀ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਫੜਿਆ ਹੈ। ਥਾਣਾ ਸਮਾਣਾ ਸਿਟੀ ਵਿੱਚ ਸੰਦੀਪ ਕੁਮਾਰ ਦੇ ਖ਼ਿਲਾਫ਼ ਝਗੜੇ ਦਾ ਇੱਕ ਕੇਸ ਦਰਜ ਸੀ। ਇਸ ਦੀ ਜਾਚ ਮਗਰੋਂ ਇਰਾਦਾ ਕਤਲ ਦੀ ਧਾਰਾ-307 ਦੀ ਜੋੜੀ ਗਈ ਸੀ। ਫਿਰ ਕੇਸ ਵਿੱਚੋਂ ਇਹ ਧਾਰਾ ਹਟਾਉਣ ਲਈ ਹੌਲਦਾਰ ਮੱਖਣ ਸਿੰਘ ਨੇ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਮੰਗੇ ਅਤੇ ਸੌਦਾ 25 ਹਜ਼ਾਰ ਦਾ ਹੋ ਗਿਆ। ਇਸ ਵਿੱਚੋਂ ਮੱਖਣ ਸਿੰਘ ਨੇ ਤਿੰਨ ਹਜ਼ਾਰ ਆਪਣੇ ਅਤੇ ਸੱਤ ਹਜ਼ਾਰ ਐਸ ਐਚ ਓ ਵਾਸਤੇ ਲਏ, ਜਦੋਂ ਕਿ ਕੱਲ੍ਹ 13 ਹਜ਼ਾਰ ਰੁਪਏ ਹੋਰ ਲਏ ਜਾਣੇ ਹਨ। ਡੀ ਐਸ ਪੀ ਜਤਿੰਦਰਪਾਲ ਸਿੰਘ ਦੀ ਟੀਮ ਨੇ ਹੌਲਦਾਰ ਨੂੰ ਰੰਗੇ ਹੱਥੀਂ ਫੜ ਲਿਆ। ਇਸ ਮਗਰੋਂ ਐਸ ਐਚ ਓ ਤੇ ਹੋਮਗਾਰਡ ਜਵਾਨ ਨੂੰ ਵੀ ਫੜ ਲਿਆ ਗਿਆ।

Read More Punjab Crime News

ਅਪਰਾਧ

ਮਾਲਕ ਦੀ ਮੌਤ ਮਗਰੋਂ ਨੌਕਰ ਨੇ ਜਾਅਲੀ ਕਾਗਜ਼ ਬਣਵਾ ਕੇ ਪ੍ਰਾਪਰਟੀ ਵੇਚ ਛੱਡੀ

Published

on

fake

ਜਲੰਧਰ, 15 ਮਈ – ਮਾਲਕ ਦੀ ਮੌਤ ਪਿੱਛੋਂ ਨੌਕਰ ਨੇ ਉਸਦੇ ਨਾਂਅ ਉੱਤੇ ਹੀ ਆਪਣੇ ਜਾਅਲੀ ਕਾਗਜ਼ ਬਣਾ ਕੇ ਮਾਲਕ ਦੀ ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ। ਜਦੋਂ ਮਾਲਕ ਦੀ ਵਿਧਵਾ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਦੀ ਸ਼ਿਕਾਇਤ ਉੱਤੇ ਥਾਣਾ ਨਵੀਂ ਬਾਰਾਂਦਰੀ ਪੁਲਸ ਨੇ ਨੌਕਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਰਛਪਾਲ ਕੌਰ ਪਤਨੀ ਗੁਲਵੰਤ ਸਿੰਘ ਪਿੰਡ ਹਜ਼ਾਰਾ, ਜਲੰਧਰ ਅਤੇ ਹਾਲ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਦਾ ਵਿਆਹ ਗੁਲਵੰਤ ਸਿੰਘ ਨਾਲ 1970 ਵਿੱਚ ਹੋਇਆ ਸੀ। ਉਸ ਦਾ ਪਤੀ ਫ਼ੌਜ ਵਿੱਚੋਂ ਸੇਵਾ ਮੁਕਤ ਹੋਣ ਕਰਕੇ ਉਹ ਆਪਣੇ ਪਤੀ ਨਾਲ ਆਗਰਾ ਚੱਲੀ ਗਈ ਅਤੇ ਉਸ ਦੇ ਪਤੀ ਨੇ ਟ੍ਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਹ ਯੂ ਪੀ ਦੇ ਹਾਥਰਸ ਵਿੱਚ ਰਹਿਣ ਲੱਗ ਪਏ। ਉਸ ਦੇ ਘਰ ਚਾਰ ਧੀਆਂ ਅਤੇ ਤਿੰਨ ਪੁੱਤਰਾਂ ਨੇ ਜਨਮ ਲਿਆ। ਫਿਰ ਉਹ ਅਤੇ ਉਸ ਦਾ ਪਤੀ ਪੰਜਾਬਆ ਗਏ ਅਤੇ ਉਸਦਾ ਪਤੀ ਯੂ ਪੀ ਤੋਂ ਹੀਰੇਂਦਰਾ ਕੁਮਾਰ ਜੈਨ ਪੁੱਤਰ ਧਰਮ ਦਾਸ ਨੂੰ ਨਾਲ ਲੈ ਆਇਆ, ਕਿਉਂਕਿ ਹੀਰੇਦਰਾ ਉਨ੍ਹਾਂ ਕੋਲ ਛੋਟੀ ਉਪਰ ਤੋਂ ਕੰਮ ਕਰਦਾ ਸੀ। ਇੱਥੇ ਵੀ ਉਸ ਦੀ ਪਤੀ ਨੇ ਟ੍ਰਾਂਸਪੋਰਟ ਕੰਪਨੀ ਸ਼ੁਰੂ ਕੀਤੀ ਤਾਂ ਹੀਰੇਂਦਰਾ ਉਸ ਦੇ ਪਤੀ ਦਾ ਹੱਥ ਵੰਡਾਉਣ ਲੱਗਾ। ਉਸ ਦੇ ਪਤੀ ਦੀ 26 ਸਤੰਬਰ 1991ਨੂੰ ਮੌਤ ਹੋਣ ਤੋਂ ਬਾਅਦ ਉਸ ਫ਼ੌਜ ਵੱਲੋਂ ਮਿਲਦੀ ਪੈਨਸ਼ਨਵਿਧਵਾ ਵਜੋਂ ਉਸ ਨੂੰ ਮਿਲਣੀ ਸ਼ੁਰੂ ਹੋ ਗਈ ਅਤੇ ਉਸ ਨੇ ਪਤੀ ਵੱਲੋਂ ਬਣਾਏ ਆਟੋ ਅਤੇ ਟੈਕਸੀ ਕਾਰ ਦਾ ਕਾਰੋਬਾਰ ਹੀਰੇਂਦਰ ਕੁਮਾਰ ਜੈਨ ਨੂੰ ਸੌਂਪ ਦਿੱਤਾ, ਜਿਸ ਦਾ ਹਿਸਾਬ ਉਹ ਹਰ ਮਹੀਨੇ ਲੈਂਦੀ ਰਹੀ। ਉਸ ਦੇ ਪਤੀ ਨੇ ਬਹੁਤ ਜਾਇਦਾਦ ਬਣਾਈ ਹੋਈ ਸੀ, ਜਿਸ ਦੀ ਸੰਭਾਲ ਹੀਰੇਂਦਰ ਜੈਨ ਕਰਦਾ ਸੀ। ਹੀਰੇਂਦਰ ਨੇ ਉਸ ਨੂੰ ਗੁਲਵੰਤ ਸਿੰਘ ਦੀ ਜਾਇਦਾਦ ਦੀ ਅਟਾਰਨੀ ਹੀਰੇਂਦਰ ਦੇ ਨਾਂਅ ਉੱਤੇ ਬਣਾਉਣ ਲਈ ਕਿਹਾ, ਤਾਂ ਜੋ ਉਹ ਜਾਇਦਾਦ ਦੀ ਦੇਖਭਾਲ ਸੌਖੀ ਕਰ ਸਕੇ। ਉਸ ਨੇ ਇਸ ਤੋਂ ਨਾਂਹ ਕਰ ਦਿੱਤੀ। ਰਛਪਾਲ ਕੌਰ ਦੇ ਅਨੁਸਾਰ ਉਸਨੇ ਹੀਰੇਂਦਰ ਨੂੰ ਪੰਜ ਲੱਖ ਰੁਪਏ ਦਿੱਤੇ, ਜਿਸ ਦੇ ਬਦਲੇ ਉਸ ਨੇ ਕੁਝ ਕਾਗਜ਼ਾਂ ਉੱਤੇ ਦਸਖ਼ਤ ਕਰਵਾ ਕੇ ਉਸ ਨੂੰ ਇੱਕ ਸੱਤ ਮਰਲੇ ਦੇ ਪਲਾਟ ਦਾ ਕਬਜ਼ਾ ਕਰਵਾ ਦਿੱਤਾ, ਜਿੱਥੇ ਉਹ ਆਪਣੇ ਪਰਵਾਰ ਦੇ ਨਾਲ ਰਹਿਣ ਲੱਗੀ। ਜਦੋਂ ਉਸ ਦੇ ਬੱਚੇ ਵੱਡੇ ਹੋਏ ਤੇ ਉਨ੍ਹਾਂ ਹੀਰੇਂਦਰ ਕੁਮਾਰ ਤੋਂ ਹਿਸਾਬ ਮੰਗਿਆ ਤਾਂ ਭੇਦ ਖੁੱਲ੍ਹਾ ਕਿ ਹੀਰੇਂਦਰ ਕੁਮਾਰ ਨੇ ਗੁਲਵੰਤ ਸਿੰਘ ਦੇ ਨਾਂਅ ਉੱਤੇ ਆਪਣੇ ਕਈ ਜਾਅਲੀ ਦਸਤਾਵੇਜ਼ ਬਣਾਏ ਹੋਏ ਸਨ, ਜਿਨ੍ਹਾਂ ਦੇ ਨਾਲ ਉਸ ਨੇ ਗੁਲਵੰਤ ਸਿੰਘ ਦੀ ਜਾਇਦਾਦ ਅੱਗੇ ਵੇਚੀ ਹੋਈ ਸੀ। ਪੁਲਸ ਨੇ ਕੇਸ ਦੀ ਜਾਂਚ ਪਿੱਛੋਂ ਹੀਰੇਂਦਰ ਕੁਮਾਰ ਜੈਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More Latest Crime News

Continue Reading

ਅਪਰਾਧ

ਹਥਿਆਰਾਂ ਦੀ ਨੋਕ ਉੱਤੇ ਬੈਂਕ ਮਿੱਤਰ ਕੇਂਦਰ ਵਿੱਚੋਂ 2.30 ਲੱਖ ਰੁਪਏ ਦੀ ਲੁੱਟ

Published

on

money

ਮਮਦੋਟ, 15 ਮਈ – ਪਿੰਡ ਪੋਜੋਕੇ ਉਤਾੜ ਵਿੱਚ ਹਥਿਆਰਾਂ ਨਾਲ ਲੈਸ ਪੰਜ ਨੌਜਵਾਨਾਂ ਨੇ ਪਿੰਡ ਵਿੱਚ ਬਣੇ ਪੀ ਐਨ ਬੀ ਬੈਂਕ ਦੀ ਮਿੱਤਰ ਸ਼ਾਖਾ ਵਿੱਚ ਦਾਖ਼ਲ ਹੋ ਕੇ 2 ਲੱਖ 30 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਅੰਦਰ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ।
ਬੈਂਕ ਮਿਤਰ ਕੇਂਦਰ ਟਿਬੀ ਖੁਰਦ ਦੇ ਮੁਲਾਜ਼ਮ ਕਰਮਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਬੈਂਕ ਵਿੱਚ ਲੋਕਾਂ ਨਾਲ ਰੁਪਏ ਦਾ ਲੈਣ ਦੇਣ ਦਾ ਕਰਦਾ ਹੈ। ਉਸ ਨੇ ਦੱਸਿਆ ਕਿ ਕੱਲ੍ਹ ਉਹ ਬ੍ਰਾਂਚ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੰਜ ਨੌਜਵਾਨ ਦੋ ਬਾਈਕਾਂ ਉੱਤੇ ਆਏ, ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਦੇ ਮੂੰਹ ਲਪੇਟੇ ਹੋਏ ਸੀ ਅਤੇ ਦੋ ਨੌਜਵਾਨਾਂ ਦੇ ਹੱਥ ਵਿੱਚ ਪਿਸਤੌਲ ਅਤੇ ਇੱਕ ਨੌਜਵਾਨ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਫੜਿਆ ਸੀ। ਨੌਜਵਾਨਾਂ ਨੇ ਅੰਦਰ ਆਉਂਦੇ ਸਾਰ ਉਨ੍ਹਾਂ ਉਪਰ ਪਿਸਤੌਲ ਤਾਣ ਦਿੱਤੇ ਅਤੇ ਗੱਲਿਆਂ ਵਿੱਚੋਂ ਨਗਦੀ ਕੱਢਣੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਰੁਪਏ ਲੈ ਕੇ ਬਾਈਕ ਉੱਤੇ ਫਰਾਰ ਹੋ ਗਏ।
ਇਸ ਘਟਨਾ ਦੀ ਜਾਂਚ ਕਰਨ ਆਏ ਡੀ ਐਸ ਪੀ ਦੇਹਾਤੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬ੍ਰਾਂਚ ਵਿੱਚ ਲੱਗੇ ਕੈਮਰੇ ਦੀ ਫੁਟੇਜ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਪਿੰਡ ਵਿੱਚ ਹੋਰ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਦੋ ਲੱਖ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ।

Read More Punjabi News Today

Continue Reading

ਅਪਰਾਧ

ਪ੍ਰਸ਼ਾਂਤ ਕਿਸ਼ੋਰ ਬਣ ਕੇ ਸਿਆਸੀ ਆਗੂਆਂ ਨੂੰ ਠੱਗਣ ਵਾਲਾ ਹਿੰਦੂ ਸ਼ਿਵ ਸੈਨਾ ਆਗੂ ਤੇ ਸਾਥੀ ਗ਼੍ਰਿਫ਼ਤਾਰ

Published

on

arrest

ਲੁਧਿਆਣਾ, 15 ਮਈ – ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਬਣ ਕੇ ਕਾਂਗਰਸੀ ਆਗੂਆਂ ਤੋਂ ਕਰੋੜਾਂ ਦੀ ਠੱਗੀ ਮਾਰ ਚੁੱਕਾ ਸ਼ਿਵ ਸੈਨਾ ਆਗੂ ਅਤੇ ਉਸ ਦਾ ਸਾਥੀ ਲੁਧਿਆਣਾ ਪੁਲਸ ਨੇ ਗ਼੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਜੁਆਇੰਟ ਪੁਲਸ ਕਮਿਸ਼ਨਰ ਸਚਿਨ ਗੁਪਤਾ ਨੇ ਦੱਸਿਆ ਕਿ ਪੁਲਸ ਨੇ ਇਹ ਕਾਰਵਾਈ ਏ ਡੀ ਸੀ ਪੀ ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ ਕੀਤੀ ਅਤੇ ਗ਼੍ਰਿਫ਼ਤਾਰ ਕੀਤੇ ਦੋਸ਼ੀਆਂ ਵਿੱਚ ਹਿੰਦੂ ਸ਼ਿਵ ਸੈਨਾ ਸੂਰਿਆ ਵੰਸ਼ੀ ਦਾ ਪ੍ਰਧਾਨ ਰਾਕੇਸ਼ ਕੁਮਾਰ ਭਸੀਨ ਤੇ ਸੈਕਟਰੀ ਰਜਤ ਕੁਮਾਰ ਉਰਫ਼ ਰਾਜਾ ਮਦਾਨ ਸ਼ਾਮਲ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪੰਜਾਬ, ਹਰਿਆਣਾ, ਬਿਹਾਰ, ਰਾਜਸਥਾਨ ਅਤੇ ਹੋਰ ਕਈ ਰਾਜਾਂ ਵਿੱਚ ਰਾਜਸੀ ਆਗੂਆਂ ਨਾਲ ਪੰਜ ਕਰੋੜਾਂ ਦੀ ਠੱਗੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਹ ਪ੍ਰਸ਼ਾਂਤ ਕਿਸ਼ੋਰ ਬਣ ਕੇ ਕਾਂਗਰਸੀ ਆਗੂਆਂ ਨਾਲ ਗੱਲ ਕਰਦੇ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਉਚ ਅਹੁਦਾ ਤੇ ਵਿਧਾਨ ਸਭਾ ਟਿਕਟ ਦੁਆਉਣ ਦਾ ਝਾਂਸਾ ਦਿੰਦੇ ਸਨ, ਜਦਕਿ ਦਿੱਲੀ ਦੇ ਆਗੂਆਂ ਨਾਲ ਇਹ ਅਰਵਿੰਦ ਕੇਜਰੀਵਾਲ ਦਾ ਸਹਾਇਕ ਬਣ ਕੇ ਗੱਲ ਕਰਦੇ ਅਤੇ ਰਾਜਸਥਾਨ ਵਿੱਚ ਉਥੋਂ ਦੇ ਐਮ ਐਲ ਏ ਬਣ ਕੇ ਆਗੂਆਂ ਨਾਲ ਗੱਲ ਕਰਦੇ ਸਨ। ਇਸ ਤਰ੍ਹਾਂ ਬਿਹਾਰ ਅਤੇ ਹੋਰ ਰਾਜਾਂ ਵਿੱਚ ਵੀ ਸਿਆਸੀ ਆਗੂਆਂ ਨਾਲ ਠੱਗੀਆਂ ਕਰਨ ਲਈ ਏਹੋ ਕੁਝ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਤਿੰਨ ਮੈਂਬਰੀ ਗਰੋਹ ਦੇ ਦੋ ਮੈਂਬਰਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਦਾ ਤੀਜਾ ਸਾਥੀ ਅੰਮ੍ਰਿਤਸਰ ਦਾ ਵਸਨੀਕ ਗੌਰਵ ਸ਼ਰਮਾ ਉਰਫ਼ ਗੋਰਾ ਫ਼ਰਾਰ ਹੈ। ਰਜਤ ਦੇ ਖ਼ਿਲਾਫ਼ ਅੰਮ੍ਰਿਤਸਰ ਪੁਲਸ ਨੇ ਕੁਝ ਸਮਾਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ ਅਤੇ ਗੌਰਵ ਸ਼ਰਮਾ ਖ਼ਿਲਾਫ਼ ਅੰਮ੍ਰਿਤਸਰ, ਜੈਪੁਰ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਗੌਰਵ ਸ਼ਰਮਾ ਦੇ ਦੋ ਨਾਮਵਰ ਵਕੀਲਾਂ ਨਾਲ ਸਬੰਧ ਹਨ ਅਤੇ ਇਹ ਵਕੀਲ ਵੀ ਇਨ੍ਹਾਂ ਦੀ ਮਦਦ ਕਰਦੇ ਹਨ।
ਗ਼੍ਰਿਫ਼ਤਾਰ ਦੋਸ਼ੀ ਰਾਕੇਸ਼ ਕੁਮਾਰ ਉਰਫ਼ ਭਸ਼ੀਨ ਸ਼ਿਵ ਸੈਨਾ ਸੂਰਿਆਂ ਵੰਸ਼ੀ ਦਾ ਆਲ ਇੰਡੀਆ ਦਾ ਪ੍ਰਧਾਨ ਅਤੇ ਰਜਤ ਕੁਮਾਰ ਸ਼ਿਵ ਸੈਨਾ ਦਾ ਸੈਕਟਰੀ ਹੈ। ਸਰਕਾਰ ਨੇ ਭਸੀਨ ਨੂੰ ਚਾਰ ਸਰਕਾਰੀ ਬਾਡੀ ਗਾਰਡ ਦਿੱਤੇ ਹੋਏ ਹਨ। ਪੁਲਸ ਅਨੁਸਾਰ ਇਹ ਦੋਸ਼ੀ ਆਪਣੇ ਮੋਬਾਈਲ ਵਿੱਚ ਇੱਕ ਖ਼ਾਸ ਤਰ੍ਹਾਂ ਦੇ ਸਾਫ਼ਟਵੇਅਰ ਤੋਂ ਗੱਲ ਕਰਦੇ ਸਨ ਤਾਂ ਜੋ ਕਿਸੇ ਆਗੂ ਨੂੰ ਸ਼ੱਕ ਨਾ ਹੋ ਸਕੇ। ਗ਼੍ਰਿਫ਼ਤਾਰ ਕੀਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਜੱਜ ਨੇ ਉਨ੍ਹਾਂ ਦਾ ਸੱਤ ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਜਾਅਲੀ ਨੰਬਰ ਵਾਲੀ ਸਕਾਰਪੀਓ ਕਾਰ ਵੀ ਬਰਾਮਦ ਹੋਈ ਹੈ।

Read More Punjab Crime News

Continue Reading

ਰੁਝਾਨ


Copyright by IK Soch News powered by InstantWebsites.ca