Police seized counterfeit currency of Rs 6.5 lakh in Rs 2,000 notes
Connect with us [email protected]

ਅਪਰਾਧ

ਪੁਲਸ ਨੇ 2-2 ਹਜ਼ਾਰ ਵਾਲੇ ਨੋਟਾਂ ਦੀ ਸਾਢੇ 6 ਲੱਖ ਰੁਪਏ ਦੀ ਜਾਅਲੀ ਕਰੰਸੀ ਫੜੀ

Published

on

fake curancy

ਰੂਪਨਗਰ, 15 ਨਵੰਬਰ – ਇਸ ਜ਼ਿਲੇ ਦੀ ਪੁਲਸ ਨੇ ਤਿੰਨ ਜਾਅਲਸਾਜ਼ਾਂ ਕੋਲੋਂ 2-2 ਹਜ਼ਾਰ ਰੁਪਏ ਵਾਲੇ ਨੋਟਾਂ ਵਿੱਚ ਸਾਢੇ 6 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ।
ਜ਼ਿਲ੍ਹਾ ਪੁਲਸ ਮੁਖੀ ਡਾæ ਅਖਿਲ ਚੌਧਰੀ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਦੱਸਿਆ ਕਿ ਸਤੀਸ਼ ਕੁਮਾਰ ਡੀ ਐੱਸ ਪੀ (ਸਪੈਸ਼ਲ ਬਰਾਂਚ) ਦੀ ਨਿਗਰਾਨੀ ਹੇਠ ਥਾਣਾ ਸਿਟੀ ਦੀ ਪੁਲਸ ਨੇ ਨੰਦ ਲਾਲ ਉਰਫ਼ ਨੰਦੂ ਪੁੱਤਰ ਰਾਮ ਸਰਭ ਵਾਸੀ,ਰਾਮ ਨਗਰ ਰੋਪੜ, ਅਭੈ ਸਿੰਘ ਉਰਫ਼ ਟੋਨੀ ਪੁੱਤਰ ਹੇਮਰਾਜ ਯਾਦਵ ਅਤੇ ਸੁਸ਼ੀਲ ਕੁਮਾਰ ਉਰਫ਼ ਬੰਟੀ ਪੁੱਤਰ ਵੇਦ ਪ੍ਰਕਾਸ਼ ਵਾਸੀ ਬੜੀ ਗਵਾਲ ਮੰਡੀ ਤੋਪਖ਼ਾਨਾ ਬਾਜ਼ਾਰ, ਅੰਬਾਲਾ (ਹਰਿਆਣਾ) ਨੂੰ ਗ਼੍ਰਿਫ਼ਤਾਰ ਕਰਕੇ ਉਨ੍ਹਾਂਤੋਂਸਾਢੇ 6 ਲੱਖ ਰੁਪਏ ਦੇ 2000-2000 ਦੇ ਨੋਟਾਂ ਦੀ ਜਾਅਲੀ ਕਰੰਸੀ, 1 ਕਟਰ, 1 ਲੈਪਟਾਪ ਅਤੇ 1 ਆਰਟਿਗਾ ਕਾਰ ਬਰਾਮਦ ਕੀਤੀ ਹੈ। ਇਨ੍ਹਾਂਦੇ ਖ਼ਿਲਾਫ਼ ਥਾਣਾ ਸਿਟੀ ਰੂਪਨਗਰ ਵਿੱਚ ਕੇਸਦਰਜ ਕੀਤਾ ਗਿਆ ਹੈ।

Click Here To Read Latest crime news

ਅਪਰਾਧ

ਪੰਜ ਦਿਨਾਂ ਤੋਂ ਲਾਪਤਾ ਜੇ ਬੀ ਟੀ ਟੀਚਰ ਅਤੇ ਦੋਵਾਂ ਪੁੱਤਰਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਮਿਲੀਆਂ

Published

on

dead body

ਭੱਟੂ ਕਲਾਂ, 24 ਨਵੰਬਰ – ਪੰਜ ਦਿਨ ਤੋਂ ਲਾਪਤਾ ਜੇ ਬੀ ਟੀ ਟੀਚਰ ਅਤੇ ਉਸ ਦੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਫਤਿਹਾਬਾਦ ਬਰਾਂਚ ਨਹਿਰ ਵਿੱਚੋਂ ਮਿਲੀਆਂ ਹਨ। ਪੁਲਸ ਨੇ ਲਾਸ਼ਾਂ ਨੂੰ ਨਹਿਰ ‘ਚੋਂ ਕਢਵਾ ਕੇ ਫਤਿਹਾਬਾਦ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਘਰ ਦਿਆਂ ਦੇ ਬਿਆਨਾਂ ‘ਤੇ ਇਤਫਾਕੀਆ ਕਾਰਵਾਈ ਕੀਤੀ ਹੈ।
ਪਿੰਡ ਰਾਮਸਰਾ ਦੇ ਵਾਸੀ ਚਾਲੀ ਸਾਲਾ ਜੇ ਬੀ ਟੀ ਟੀਚਰ ਕੁਲਦੀਪ ਸਿੰਘ ਦੀ ਡਿਊਟੀ ਜਾਖਲ ਦੇ ਸਰਕਾਰੀ ਸਕੂਲ ਵਿੱਚ ਸੀ। ਉਹ ਆਪਣੇ ਬੇਟੇ ਵਰਿੰਦਰ ਸਿੰਘ (15) ਅਤੇ ਨਿਤੀਸ਼ (13) ਦੀ ਚੰਗੀ ਪੜ੍ਹਾਈ ਲਈ ਆਪਣੇ ਪਿੰਡ ਤੋਂ 10 ਕਿਲੋਮੀਟਰ ਦੂਰ ਭੱਟੂ ਮੰਡੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਉਸ ਦੀ ਪਤਨੀ ਇੰਦਰਾਵਤੀ ਰਾਮਸਰਾ ਵਿੱਚ ਸਹੁਰੇ ਘਰ ਰਹਿੰਦੀ ਸੀ। 19 ਨਵੰਬਰ ਨੂੰ ਇੰਦਰਾਵਤੀ ਨੇ ਕੀਟਨਾਸ਼ਕ ਦਵਾਈ ਨਿਗਲ ਲਈ। ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪਤਨੀ ਦੇ ਕੀਟਨਾਸ਼ਕ ਨਿਗਲਣ ਦੀ ਖਬਰ ਪਿੱਛੋਂ ਉਸੇ ਦਿਨ ਕੁਲਦੀਪ ਸਿੰਘ ਆਪਣੇ ਦੋਵਾਂ ਪੁੱਤਰਾਂ ਨਾਲ ਘਰੋਂ ਚਲਾ ਗਿਆ ਸੀ। ਕੁਲਦੀਪ ਦਾ ਹੈਲਮੇਟ ਅਤੇ ਕੰਬਲ ਭੱਟੂ ਮੰਡੀ ਨੇੜੇ ਫਤਿਹਾਬਾਦ ਬਰਾਂਚ ਨਹਿਰ ‘ਤੇ ਮਿਲਿਆ ਸੀ। ਇਸੇ ਆਧਾਰ ‘ਤੇ ਨਹਿਰ ਵਿੱਚ ਤਲਾਸ਼ੀ ਕੀਤੀ ਗਈ ਸੀ।

Continue Reading

ਅਪਰਾਧ

ਦਾਜ ਲਈ 30 ਲੱਖ ਰੁਪਏ ਮੰਗੇ ਜਾਣ ‘ਤੇ ਲੜਕੀ ਦੇ ਪਿਤਾ ਵੱਲੋਂ ਖ਼ੁਦਕੁਸ਼ੀ

Published

on

daaj suicide

ਰੇਵਾੜੀ, 24 ਨਵੰਬਰ – ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ‘ਚ ਇੱਕ ਦਿੱਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਹੋ ਗਿਆ ਹੈ। ਮੰਗਣੀ ਦੀ ਰਸਮ ਤੋਂ ਇੱਕ ਦਿਨ ਪਹਿਲਾਂ ਕੁੜੀ ਦੇ ਪਿਤਾ ਤੋਂ ਮੁੰਡੇ ਵਾਲਿਆਂ ਨੇ 30 ਲੱਖ ਰੁਪਏ ਦਾ ਦਾਜ ਮੰਗ ਲਿਆ। ਇਸ ਤੋਂ ਦੁਖੀ ਹੋ ਕੇ ਕੁੜੀ ਦੇ ਪਿਤਾ ਕੈਲਾਸ਼ ਰਾਜਪੂਤ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।
ਰੇਵਾੜੀ ਖੋਲ ਖੇਤਰ ਦੇ ਪਿੰਡ ਪਾੜਲਾ ਵਾਸੀ ਕੈਲਾਸ਼ ਰਾਜਪੂਤ ਨੇ ਧੀ ਦੇ ਵਿਆਹ ਵਾਲੇ ਕਾਰਡ ‘ਤੇ ਸੁਸਾਈਡ ਨੋਟ ਲਿਖ ਕੇ ਖ਼ੁਦਕੁਸ਼ੀ ਕਰ ਲਈ। ਸੁਸਾਈਡ ਨੋਟ ‘ਚ ਕੈਲਾਸ਼ ਨੇ ਮੁੰਡੇ ਵਾਲਿਆਂ ਵੱਲੋਂ ਦਾਜ ਦੀ ਮੰਗ ਕਾਰਨ ਜਾਨ ਦੇਣ ਦੀ ਗੱਲ ਕਹੀ ਹੈ ਅਤੇ ਸੁਸਾਈਡ ਨੋਟ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਉਨ੍ਹਾਂ ਦੇ ਪਰਵਾਰ ਨੂੰ ਨਿਆਂ ਦਿਵਾਉਣ ਦੀ ਗੁਹਾਰ ਲਗਾਈ ਹੈ।ਮ੍ਰਿਤਕ ਕੈਲਾਸ਼ ਰਾਜਪੂਤ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ‘ਮੈਂ ਧੀ ਦਾ ਰਿਸ਼ਤਾ ਕਾਸਨ ਪਿੰਡ ਵਾਸੀ ਸੁਨੀਲ ਕੁਮਾਰ ਦੇ ਪੁੱਤਰ ਰਵੀ ਨਾਲ ਕੀਤਾ ਸੀ। ਇਸਤੋਂ ਬਾਅਦ ਰਵੀ ਦੇ ਪਿਤਾ ਸੁਨੀਲ ਕੁਮਾਰ ਤੇ ਉਸ ਦੇ ਸਾਂਢੂ ਮਾਮ ਚੰਦ ਵੱਲੋਂ ਉਸ ਨੂੰ ਦਾਜ ਲਈ ਵਾਰ-ਵਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਖ਼ੁਦ ਆਪਣੀ ਸਮਰੱਥਾ ਤੋਂ ਵੱਧ ਵਿਆਹ ‘ਚ 13 ਲੱਖ ਰੁਪਏ ਖਰਚਣ ਦਾ ਪ੍ਰਬੰਧ ਕਰ ਚੁੱਕਿਆ ਸੀ, ਪਰ ਉਸ ਤੋਂ ਹੋਰ ਵੱਧ ਦਾਜ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦਾ ਪ੍ਰਬੰਧ ਉਹ ਨਹੀਂ ਕਰ ਸਕਿਆ। ਇਸ ਲਈ ਸਮਾਜ ‘ਚ ਬੇਇੱਜ਼ਤੀ ਹੋਣ ਦੇ ਡਰ ਕਾਰਨ ਖ਼ੁਦਕੁਸ਼ੀ ਕਰ ਰਿਹਾ ਹੈ। ਉਸ ਨੇ ਲਿਖਿਆ ਹੈ ਕਿ ਕੱਲ੍ਹ ਉਹ ਕਾਸਨ ਪਿੰਡ ‘ਚ ਲਾੜੇ ਦੇ ਪਰਵਾਰ ਵਾਲਿਆਂ ਨੂੰ ਮਿਲਣ ਗਿਆ ਸੀ ਪਰ ਉਨ੍ਹਾਂ ਲੋਕਾਂ ਨੇ ਦਾਜ ਦੇ ਬਿਨਾਂ ਰਿਸ਼ਤਾ ਕਰਨ ਤੋਂ ਮਨ੍ਹਾ ਕਰ ਦਿੱਤਾ।ਥਾਣਾ ਅਧਿਕਾਰੀ ਰਮਾ ਸ਼ੰਕਰ ਨੇ ਦੱਸਿਆ ਕਿ ਕੁੜੀ ਦਾ ਕੱਲ੍ਹ ਲਗਨ ਟਿੱਕਾ ਜਾਣਾ ਸੀ। 25 ਨਵੰਬਰ ਨੂੰ ਬਰਾਤ ਆਉਣੀ ਅਤੇ ਧੀ ਦਾ ਵਿਆਹ ਤੈਅ ਸੀ ਪਰ ਪਿਤਾ ਨੇ ਦਾਜ ਦਾ ਦੋਸ਼ ਲਗਾਉਂਦੇ ਹੋਏ ਖ਼ੁਦਕੁਸ਼ੀ ਕਰ ਲਈ ਹੈ।

Continue Reading

ਅਪਰਾਧ

ਜੰਮੂ-ਕਸ਼ਮੀਰ ਵਿੱਚ 25 ਹਜ਼ਾਰ ਕਰੋੜ ਦਾ ਜ਼ਮੀਨ ਘਪਲਾ

Published

on

land scam

ਸ਼੍ਰੀਨਗਰ, 24 ਨਵੰਬਰ – ਜੰਮੂ-ਕਸ਼ਮੀਰ ਦੇ ਇਤਿਹਾਸ ਦੇ ਸਭ ਤੋਂ ਵੱਡੇ ਜ਼ਮੀਨ ਘਪਲੇ ਦਾ ਇੱਕ ਵੱਡਾ ਖੁਲਾਸਾ ਹੋਇਆ ਹੈ। 25 ਹਜ਼ਾਰ ਕਰੋੜ ਦੇ ਇਸ ਘਪਲੇ ਵਿੱਚ ਕਈ ਪਾਰਟੀ ਨੇਤਾਵਾਂ ਦੇ ਸ਼ਾਮਲ ਹੋਣ ਦੀ ਗੱਲ ਨਿਕਲੀ ਹੈ, ਜਿਸ ਵਿੱਚ ਸਰਕਾਰੀ ਜ਼ਮੀਨਾਂ ਉਤੇ ਕਬਜ਼ਾ ਕਰਨ ਵਾਲੇ ਨੇਤਾਵਾਂ ਤੇ ਅਫਸਰਾਂ ਦੀ ਲਿਸਟ ਬਾਹਰ ਆਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਖਾਸ ਗੱਲ ਇਹ ਹੈ ਕਿ ਇਸ ਘਪਲੇ ਵਿੱਚ ਪੀ ਡੀ ਪੀ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਹਸੀਬ ਦਰਬੋ ਦੇ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਦੀ ਰਿਸ਼ਤੇਦਾਰ ਸ਼ਹਿਜਾਦਾ ਬਾਨੋ, ਐਜਾਜ਼ ਹੁਸੈਨ ਅਤੇ ਇਫਤੀਕਾਰ ਦਰਬੋ ਦੇ ਨਾਮ ਸਾਹਮਣੇ ਆਏ ਹਨ। ਇਸ ਦੇ ਨਾਲ ਕਾਂਗਰਸ ਨੇਤਾ ਕੇ ਕੇ ਅਮਲਾ ਉਤੇ ਵੀ ਇਸ ਘਪਲੇ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਸਭ ਆਗੂਆਂ ਤੋਂ ਜ਼ਮੀਨ ਵਾਪਸ ਲਈ ਜਾਵੇਗੀ।
ਕਾਂਗਰਸ ਨੇਤਾ ਕੇ ਕੇ ਅਮਲਾ ਦੀ ਰਿਸ਼ਤੇਦਾਰ ਰਚਨਾ ਅਮਲਾ, ਵੀਣਾ ਅਮਲਾ ਅਤੇ ਫਕੀਰ ਚੰਦ ਅਮਲਾ ਦੇ ਨਾਮ ਵੀ ਇਸ ਲਿਸਟ ਵਿੱਚ ਹਨ। ਇਸ ਤੋਂ ਇਲਾਵਾ ਮੁਸ਼ਤਾਕ ਅਹਿਮਦ ਚਾਇਆ, ਮੁਹੰਮਦ ਸ਼ਫੀ ਪੰਡਤ, ਮਿਸ ਨਿਕਹਤ ਪੰਡਤ, ਸਈਅਦ ਮੁਜ਼ੱਫਰ ਆਗਾ, ਸਈਅਦ ਅਖਨੂਨ, ਐਮ ਵਾਈ ਖਾਨ, ਅਬਦੁਲ ਮਜੀਨ ਵਾਣੀ, ਐਨ ਸੀ ਦੇ ਅਸਲਮ ਗੋਨੀ, ਹਰੂਨ ਚੌਧਰੀ, ਐਨ ਸੀ ਦੇ ਸੱਜਾਦ ਕਿਚਲੂ, ਤਨਵੀਰ ਕਿਚਲੂ ਅਤੇ ਹੋਰ ਲੋਕ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ 1999 ਤੋਂ ਪਹਿਲਾਂ ਜੋ ਸਰਕਾਰੀ ਜ਼ਮੀਨ ਸੀ, ਉਸ ਨੂੰ ਗਰੀਬ ਤਬਕੇ ਦੇ ਲੋਕਾਂ ਨੂੰ ਬਾਕਾਇਦਾ ਦੇਣ ਦੇ ਲਈ ਰੌਸ਼ਨੀ ਐਕਟ ਬਣਾਇਆ ਗਿਆ ਸੀ। ਇਸ ਦਾ ਦੂਜਾ ਮੰਤਵ ਪਾਵਰ ਪ੍ਰੋਜੈਕਟ ਲਈ ਪੈਸਾ ਇਕੱਠਾ ਕਰਨਾ ਸੀ ਤਾਂ ਜੋ ਉਸ ਨੂੰ ਜੰਮੂ-ਕਸ਼ਮੀਰ ਦੇ ਪਾਵਰ ਪ੍ਰੋਜੈਕਟ ਵਿੱਚ ਲਾਇਆ ਜਾ ਸਕੇ। 2001 ਵਿੱਚ ਇਸ ਨੂੰ ਬਣਾਇਆ ਗਿਆ ਸੀ ਪਰ ਇਸ ਵਿੱਚ ਸਮੇਂ-ਸਮੇਂ ਉਤੇ ਸੋਧ ਕੀਤੀ ਜਾਂਦੀ ਰਹੀ। ਸਮੇਂ-ਸਮੇਂ ਉਤੇ ਸੂਬੇ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ ਅਤੇ ਲਗਾਤਾਰ ਸਿਆਸਤਦਾਨਾਂ ਨੂੰ ਫਾਇਦਾ ਉਠਾਉਣ ਦਾ ਮੌਕਾ ਦਿੱਤਾ ਜਾਂਦਾ ਰਿਹਾ।

Continue Reading

ਰੁਝਾਨ