Police arrested for working with fake certificates
Connect with us [email protected]

ਅਪਰਾਧ

ਜਾਅਲੀ ਸਰਟੀਫਿਕੇਟਾਂ ਨਾਲ ਨੌਕਰੀ ਕਰ ਚੁੱਕੀ ਥਾਣੇਦਾਰਨੀ ਗ਼੍ਰਿਫ਼ਤਾਰ

Published

on

arrest

ਸੰਗਰੂਰ, 20 ਜਨਵਰੀ – ਪੁਲਸ ਵਿਭਾਗ ਚ ਜਾਅਲੀ ਸਰਟੀਫਿਕੇਟਾਂ ਨਾਲ ਨੌਕਰੀ ਕਰ ਚੁੱਕੀ ਸਾਬਕਾ ਸਹਾਇਕ ਥਾਣੇਦਾਰ ਔਰਤ ਦੇ ਖ਼ਿਲਾਫ਼ ਥਾਣਾ ਸਿਟੀ-1 ਵਿੱਚ ਕੇਸ ਦਰਜ ਕੀਤੇ ਜਾਣ ਦੀ ਖਬਰ ਮਿਲੀ ਹੈ। ਥਾਣਾ ਸਿਟੀ-1 ਦੇ ਐਸ ਐਚ ਓ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਕੇਸ ਸੇਵਾ ਮੁਕਤ ਪੁਲਸ ਇੰਸਪੈਕਟਰ ਬੁੱਧ ਸਿੰਘ ਵਾਸੀ ਜਨਤਾ ਨਗਰ ਸੰਗਰੂਰ ਦੀ ਸ਼ਿਕਾਇਤ ਉਤੇ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੇਵਾ ਮੁਕਤ ਸਹਾਇਕ ਥਾਣੇਦਾਰ ਹਰਪਾਲ ਕੌਰ, ਜਿਸ ਨੇ ਸੇਵਾ ਮੁਕਤੀ ਤੋਂ ਕੁਝ ਸਮਾਂ ਪਹਿਲਾਂ ਆਗਊਂ ਸੇਵਾ ਮੁਕਤੀ ਲੈ ਲਈ ਸੀ, ਨੂੰ ਆਪਣੇ ਪਤੀ ਮਰਹੂਮ ਸਿਪਾਹੀ ਗੁਰਨਾਮ ਸਿੰਘ ਦੀ ਮੌਤ ਉਪਰੰਤ ਤਰਸ ਦੇ ਆਧਾਰਤੇ ਨੌਕਰੀ ਦਿੱਤੀ ਗਈ ਸੀ। ਹਰਪਾਲ ਕੌਰ ਸਰਕਾਰੀ ਨੌਕਰੀ ਲੈਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਕੰਧਾਰਗੜ੍ਹ ਛੰਨਾ ਤੋਂ ਪ੍ਰਾਇਮਰੀ ਦਾ ਅਤੇ ਸਰਕਾਰੀ ਹਾਈ ਸਕੂਲ ਭਸੌੜ ਤੋਂ ਨੌਵੀਂ ਜਮਾਤ ਦਾ ਜਾਅਲੀ ਸਰਟੀਫਿਕੇਟ ਲੈ ਕੇ ਭਰਤੀ ਹੋਈ ਸੀ। ਪੁਲਸਦੀ ਜਾਂਚ ਵਿੱਚ ਹਰਪਾਲ ਕੌਰ ਦੇ ਪੰਜਵੀਂ ਅਤੇ ਨੌਵੀਂ ਜਮਾਤ ਦੇ ਸਰਟੀਫਿਕੇਟ ਜਾਅਲੀ ਨਿਕਲੇ ਤਾਂ ਹਰਪਾਲ ਕੌਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਥਾਣਾ ਸਿਟੀ-1 ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਅਪਰਾਧ

ਡਰੱਗ ਕੇਸ ਵਿੱਚ ਅਕਾਲੀ ਨੇਤਾ ਅਨਵਰ ਮਸੀਹ ਦੇ ਗ੍ਰਿਫਤਾਰੀ ਵਾਰੰਟ

Published

on

Arrested

ਅੰਮ੍ਰਿਤਸਰ, 4 ਅਗਸਤ – ਜਿ਼ਲਾ ਅੰਮ੍ਰਿਤਸਰ ਦੇ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਪੁਸ਼ਪਿੰਦਰ ਸਿੰਘ ਦੀ ਅਦਾਲਤ ਨੇ ਪਿਛਲੇ ਸਾਲ 194 ਕਿਲੋ ਹੈਰੋਇਨ ਤਸਕਰੀ ਦੇ ਕੇਸ ਵਿੱਚ ਫੜੇ ਜਾਣ ਵਾਲੇ ਅਕਾਲੀ ਨੇਤਾ ਅਨਵਰ ਮਸੀਹ ਦੇ ਗ੍ਰਿਫਤਾਰੀ ਵਾਰੰਟ ਕੱਢ ਕੇ ਉਸ ਨੂੰ ਅਦਾਲਤ ਨੇ ਤਿੰਨ ਅਗਸਤ ਤਕ ਪੁਲਸ ਕੋਲ ਸਰੰਡਰ ਕਰਨ ਨੂੰ ਕਿਹਾ ਸੀ, ਪ੍ਰੰਤੂ ਅਨਵਰ ਮਸੀਹ ਨਾ ਪੁਲਸ ਕੋਲ ਅਤੇ ਨਾ ਅਦਾਲਤ ਵਿੱਚ ਸਰੰਡਰ ਕਰਨ ਆਇਆ ਸੀ।
ਇਸ ਦੇ ਬਾਅਦ ਅਦਾਲਤ ਨੇ ਅਨਵਰ ਮਸੀਹਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਅਤੇ ਅਗਲੀ ਸੁਣਵਾਈ 16 ਅਗਸਤ ਨੂੰ ਹੋਵੇਗੀ। ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਨੇ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ ਵਿੱਚ ਚੱਲਦੀ ਹੈਰੋਇਨ ਦੀ ਫੈਕਟਰੀ ਦਾ ਫੜਨ ਦੇ ਬਾਅਦਮਸੀਹ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਨੇ ਮੈਡੀਕਲ ਗਰਾਊਂਡ `ਤੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਸੀ। ਬਾਅਦ ਵਿੱਚ ਅਨਵਰ ਨੇ ਐਸ ਟੀ ਐਫ ਦੇ ਦਫਤਰ ਦੇ ਬਾਹਰ ਧਰਨਾ ਦੇ ਕੇ ਉਸ ਦੇ ਅਧਿਕਾਰੀਆਂ ਉੱਤੇ ਲੱਖਾਂ ਰੁਪਏ ਦੀ ਰਿਸ਼ਵਤ ਦੇ ਦੋਸ਼ ਲਾਏ ਅਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਉਸ ਦੇ ਬਾਅਦ ਦੋਸ਼ੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਪਰ ਅਦਾਲਤ ਤੋਂ ਉਸ ਦੇ ਨਵੇਂ ਵਾਰੰਟ ਜਾਰੀ ਹੋਣ ਦਾ ਪਤਾ ਲੱਗਦੇ ਸਾਰ ਉਹ ਫਰਾਰ ਹੋ ਗਿਆ ਹੈ।

Read More Punjab Crime News

Continue Reading

ਅਪਰਾਧ

ਕਾਗਜ਼ਾਂ ਦੀਆਂ ਥੱਦੀਆਂ ਨਾਲ ਠੱਗੀਆਂ ਮਾਰਨ ਵਾਲੇ 6 ਜਣੇ ਕਾਬੂ

Published

on

Arrested

ਜਲੰਧਰ, 3 ਅਗਸਤ – ਸੀ ਆਈ ਏ ਸਟਾਫ ਦਿਹਾਤੀ ਦੀ ਪੁਲਸ ਨੇ ਖਾਸ ਸੂਚਨਾ ਉੱਤੇ ਕਾਰਵਾਈ ਕਰ ਕੇ ਲੋਕਾਂ ਨੂੰ ਰੁਪਏ ਦੁੱਗਣੇ-ਤਿੱਗਣੇ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਤੇ ਇਸ ਦੇ ਬਾਅਦ ਛੇ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਨਕਦੀ ਚਿੱਟੇ ਕਾਗਜ਼ਾਂ ਦੀਆਂ ਗੱਠਾਂ ਤੇ ਬੱਚਿਆਂ ਦੇ ਖੇਡਣ ਵਾਲੇ ਚੂਰਨ ਵਾਲੇ ਨੋਟ ਬਰਾਮਦ ਕੀਤੇ ਹਨ। ਇਸ ਬਾਰੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਐਸ ਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀ ਆਈ ਏ ਸਟਾਫ-2 ਦੇ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਗੁਰਾਇਆ ਇਲਾਕੇ ਵਿੱਚ ਇੱਕ ਗੈਂਗ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ, ਜੋ ਲੋਕਾਂ ਨੂੰ ਰੁਪਏ ਦੁੱਗਣੇ-ਤਿੱਗਣੇ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਬੱਚਿਆਂ ਦੇ ਖੇਡਣ ਵਾਲੇ ਚੂਰਨ ਵਾਲੇ ਨੋਟ ਅਤੇ ਚਿੱਟੇ ਕਾਗਜ਼ਾਂ ਦੀਆਂ ਗੱਠਾਂ, ਜਿਨ੍ਹਾਂ ਦੇ ਉਤੇ-ਥੱਲੇ ਇੱਕ-ਇੱਕ ਅਸਲੀ ਨੋਟ ਲੱਗਾ ਹੁੰਦਾ ਹੈ, ਦੇ ਦਿੰਦੇ ਸਨ। ਜਦੋਂ ਵਿਅਕਤੀ ਆਪਣੇ ਘਰ ਜਾ ਕੇ ਰੁਪਏ ਚੈਕ ਕਰਦਾ ਸੀ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਠੱਗਿਆ ਗਿਆ ਹੈ। ਇਨ੍ਹਾਂ ਲੋਕਾਂ ਨੇ ਹਰਮਿੰਦਰ ਪਾਲ ਉਰਫ ਲਾਡੀ ਵਾਸੀ ਅਵਤਾਰ ਨਗਰ ਨਾਲ ਵੀ 75 ਹਜ਼ਾਰ ਰੁਪਏ ਦੀ ਠੱਗੀ ਕੀਤੀ ਸੀ। ਇਸ ਗੈਂਗ ਦੇ ਮੈਂਬਰ ਜਦੋਂ ਦਾਣਾ ਮੰਡੀ ਗੁਰਾਇਆ ਲਾਗੇ ਗੱਡੀ ਵਿੱਚ ਬੈਠੇ ਕਿਸੇ ਸ਼ਿਕਾਰ ਦੀ ਤਲਾਸ਼ ਵਿੱਚ ਸਨ ਤਾਂ ਏ ਐਸ ਆਈ ਬਲਵਿੰਦਰ ਸਿੰਘ ਦੀ ਇੱਕ ਟੀਮ ਬਣਾ ਕੇ ਗੁਰਾਇਆ ਦਾਣਾ ਮੰਡੀ ਵੱਲ ਭੇਜੀ ਗਈ, ਜਿਨ੍ਹਾਂ ਨੇ ਗੱਡੀ ਵਿੱਚ ਬੈਠੇ ਦੀਨਾ ਨਾਥ ਚੌਧਰੀ, ਬਲੇਸ਼ਵਰ ਰਾਮ, ਘਨੱਈਆ, ਰਮੇਸ਼ ਸਾਰੇ ਵਾਸੀ ਬਿਹਾਰ ਅਨੂਪ ਸ਼ਰਮਾ ਤੇ ਅਤੁਲ ਬੱਬਰ ਵਾਸੀ ਅਮਰਦਾਸ ਨਗਰ ਜਲੰਧਰ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਦੋ ਕਿੱਟਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚੋਂ ਪੁਲਸ ਨੂੰ ਇੱਕ ਲੱਖ ਰੁਪਏ ਦੀ ਨਕਦੀ, 11 ਗੱਠਾਂ ਚਿੱਟੇ ਕਾਗਜ਼ਾਂ ਦੀਆਂ ਜਿਨ੍ਹਾਂ ਦੇ ਉਤੇ-ਥੱਲੇ ਇੱਕ-ਇੱਕ ਸੌ ਦਾ ਅਸਲੀ ਨੋਟ ਲੱਗਾ ਹੋਇਆ ਹੈ ਅਤੇ ਦੋ ਲੱਖ ਅੱਸੀ ਹਜ਼ਾਰ ਰੁਪਏ ਦੇ ਚੂਰਨ ਵਾਲੇ ਨੋਟ ਬਰਾਮਦ ਹੋਏ।ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ।

Read More Punjab Crime News

Continue Reading

ਅਪਰਾਧ

ਅਮਰੀਕਾ ਵਿੱਚ ਸਟੋਰ ਉੱਤੇ ਕੰਮ ਕਰ ਰਹੇ ਪੰਜਾਬੀ ਨੂੰ ਗੋਲੀ ਮਾਰੀ, ਹਸਪਤਾਲ ਦਾਖਲ

Published

on

murdered

ਬੇਗੋਵਾਲ, 2 ਅਗਸਤ, – ਅਮਰੀਕਾ ਦੇ ਜੌਰਜੀਆ ਸਟੇਟ ਵਿੱਚ ਆਪਣੇ ਸਟੋਰ ਉੱਤੇ ਕੰਮ ਕਰ ਰਹੇ 37 ਸਾਲਾ ਪੰਜਾਬੀ ਨੌਜਵਾਨ ਨੂੰ ਓਥੇ ਆਏ ਵਿਅਕਤੀ ਵੱਲੋਂ ਗੋਲੀ ਮਾਰ ਦੇਣ ਦਾ ਪਤਾ ਲੱਗਾ ਹੈ।
ਪੀੜਤ ਨੌਜਵਾਨ ਕਰਨਜੀਤ ਸਿੰਘ ਜਿ਼ਲਾ ਕਪੂਰਥਲਾ ਦੇ ਬੇਗੋਵਾਲ ਤੋਂ ਗਿਆ ਹੈ ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਪੰਜਾਬ ਪੁਲਸ ਦੇ ਸਾਬਕਾ ਮੁਲਾਜ਼ਮ ਹਨ। ਉਨ੍ਹਾ ਮੁਤਾਬਕ ਕਰਨਜੀਤ ਸਿੰਘ ਸਾਲ 2009 ਵਿੱਚ ਅਮਰੀਕਾ ਗਿਆ ਤੇ 4 ਸਾਲ ਬਾਅਦ ਪੱਕਾ ਹੋ ਕੇ ਪੰਜਾਬ ਆਇਆ ਸੀ ਤੇ ਸਾਲ 2014 ਵਿੱਚ ਉਸ ਦਾ ਵਿਆਹ ਕੀਤਾਸੀ।ਉਨ੍ਹਾਂ ਦੱਸਿਆ ਕਿ ਕਰਨਜੀਤ ਆਪਣੀ ਪਤਨੀ ਤੇ 2 ਛੋਟੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿੰਦਾਹੈ।ਕੱਲ੍ਹ ਅਮਰੀਕਨ ਸਮੇਂ ਮੁਤਾਬਕ 1 ਅਗਸਤ ਨੂੰ ਸਟੋਰ ਖੋਲ੍ਹਣ ਤੋਂ ਬਾਅਦ ਕਰਨਜੀਤ ਉੱਥੇ ਮੌਜੂਦ ਸੀ ਕਿ ਇੱਕ ਅਮਰੀਕਨ ਗੈਰ-ਗੋਰਾ ਆਇਆ ਤੇ ਉਸ ਨੇ ਕਰਨਜੀਤ ਦੇ ਗੋਲੀ ਮਾਰ ਦਿੱਤੀ, ਜਿਸ ਪਿੱਛੋਂ ਕਰਨਜੀਤ ਨਾਰਥ ਈਸਟ ਜੌਰਜੀਆ ਮੈਡੀਕਲ ਸੈਂਟਰ ਵਿੱਚ ਦਾਖਲ ਹੈ। ਓਥੇ ਡਾਕਟਰਾਂ ਨੇ ਦੱਸਿਆ ਕਿ ਗੋਲੀ ਕਰਨਜੀਤ ਦੇ ਢਿੱਡ ਵਿੱਚ ਲੱਗਣ ਪਿੱਛੋਂ ਸੱਜੇ ਪੱਟ ਵਿੱਚ ਚਲੀ ਗਈ ਸੀ। ਡਾਕਟਰਾਂ ਨੇ ਪੇਟ ਦਾ ਆਪ੍ਰੇਸ਼ਨ ਕਰ ਦਿੱਤਾ ਤੇ ਅਗਲਾ ਇਲਾਜ ਜਾਰੀ ਹੈ। ਉਨ੍ਹਾਂ ਹੋਰ ਦੱਸਿਆ ਕਿ ਗੋਲੀ ਮਾਰਨ ਵਾਲੇ ਨੂੰ ਅਮਰੀਕਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਏਦਾਂ ਦੀ ਗੋਲੀਬਾਰੀ ਸ਼ਨੀਵਾਰ ਨੂੰ ਨਿਊਯਾਰਕ ਖੇਤਰ ਵਿੱਚ ਹੋਈ ਸੀ। ਨਿਊਯਾਰਕ ਪੁਲਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਦੋ ਨਕਾਬਪੋਸ਼ਾਂ ਨੇ ਸ਼ਨੀਵਾਰ ਰਾਤ ਨਿਊਯਾਰਕ ਸਿਟੀ ਨੇੜਲੇ ਇਲਾਕੇ ਦੀ ਭੀੜ ਭਰੀ ਸੜਕ ਉੱਤੇ 10 ਲੋਕਾਂ ਨੂੰ ਜ਼ਖ਼ਮੀ ਕੀਤਾ ਤੇ ਇੱਕ ਬਾਈਕ ਉੱਤੇ ਫਰਾਰ ਹੋ ਗਏ।ਨਿਊਯਾਰਕ ਪੁਲਸ ਦੇ ਦੱਸਣ ਅਨੁਸਾਰ ਇਹ ਘਟਨਾ ਕਿਸੇ ਗੈਂਗ ਦੀ ਹਿੰਸਾ ਨਾਲ ਜੁੜਦੀ ਜਾਪਦੀ ਹੈ, ਪਰ ਇਸ ਦੇ 7 ਪੀੜਤ ਲੋਕ ਨਿਰਦੋਸ਼ ਸਨ, ਜਿਨ੍ਹਾਂ ਵਿੱਚ ਇੱਕ 72 ਸਾਲਾ ਬਜ਼ੁਰਗ ਸ਼ਾਮਲ ਹੈ। ਇਹ ਗੋਲੀਬਾਰੀ ਸ਼ਨੀਵਾਰ ਰਾਤ ਸ਼ਹਿਰ ਦੇ ਕੁਈਨਜ਼ ਬੋਰੋਦੀ ਇੱਕ ਬਾਰਬਰ ਸ਼ਾਪ ਅਤੇ ਇੱਕ ਰੈਸਟੋਰੈਂਟ ਦੇ ਬਾਹਰ ਵਾਪਰੀ। ਇਸ ਬਾਰੇ ਸੀ ਸੀਟੀ ਵੀ ਫੁਟੇਜ ਦੇ ਵਿੱਚ ਮਾਸਕ ਪਹਿਨੀ ਦੋ ਜਣੇ ਕੁਈਨਜ਼ ਦੀ 97ਵੀਂ ਸਟ੍ਰੀਟ ਕੋਲ 37ਵੇਂ ਐਵੇਨਿਊ ਉੱਤੇ ਪੂਰਬ ਵੱਲ ਨੂੰਜਾਂਦੇ ਗੋਲੀਬਾਰੀ ਕਰਦੇ ਦਿੱਸਦੇ ਹਨ। ਘਟਨਾ ਸਥਾਨ ਉੱਤੇ ਘੱਟੋ-ਘੱਟ 37 ਗੋਲੀਆਂ ਦੇ ਖੋਲ ਮਿਲੇ ਹਨ ਅਤੇ ਪੁਲਸ ਹੋਰ ਸਬੂਤਾਂ ਲਈ ਅਪਰਾਧ ਵਾਲੀ ਥਾਂਉੱਤੇ ਜਾਂਚ ਕਰ ਰਹੀ ਹੈ। ਇਸ ਗੋਲੀਬਾਰੀ ਦੇ ਤਿੰਨ ਲੋਕ ਟ੍ਰਿਨੀਟੇਰੀਓਸ ਸਟ੍ਰੀਟ ਗੈਂਗ ਦੇ ਮੈਂਬਰ ਦੱਸੇ ਗਏ ਹਨ।

Continue Reading

ਰੁਝਾਨ


Copyright by IK Soch News powered by InstantWebsites.ca