Police arrested a nurse who was planning to kill Kamala Harris
Connect with us [email protected]

ਅੰਤਰਰਾਸ਼ਟਰੀ

ਕਮਲਾ ਹੈਰਿਸ ਨੂੰ ਮਾਰਨ ਦੀਆਂ ਸਕੀਮਾਂ ਘੜਨ ਵਾਲੀ ਨਰਸ ਪੁਲਸ ਨੇ ਫੜੀ

Published

on

ਸਾਨ ਫਰਾਂਸਿਸਕੋ, 19 ਅਪ੍ਰੈਲ – ਅਮਰੀਕਾ ਦੀ ਸੀਕਰੇਟ ਸਰਵਿਸ ਵੱਲੋਂ ਫਲੋਰਿਡਾ ਦੀ ਇੱਕ ਨਰਸ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਉਪਰ ਦੋਸ਼ ਹਨ ਕਿ ਉਸ ਨੇ ਜੇਲ੍ਹ ਵਿੱਚ ਬੰਦ ਆਪਣੇ ਪਤੀ ਨੂੰ ਕਮਲਾ ਹੈਰਿਸ ਨੂੰ ਮਾਰਨ ਦੀਆਂ ਸਕੀਮਾਂ ਵਾਲੀਆਂ ਵੀਡੀਓਜ਼ ਭੇਜੀਆਂ ਹਨ।
ਇੱਥੋਂ ਦੀ ਜ਼ਿਲ੍ਹਾ ਅਦਾਲਤ ਵਿੱਚ ਇਸ ਬਾਰੇ ਸ਼ਿਕਾਇਤ ਵੀ ਦਾਇਰ ਕਰ ਦਿੱਤੀ ਗਈ ਹੈ। ਮਿਲੀਆਂ ਖਬਰਾਂ ਦੇ ਅਨੁਸਾਰ ਮਿਆਮੀ ਦੀ 39 ਸਾਲਾ ਨਰਸ ਨਿਵੀਯੇਨ ਪੇਟਿਟ ਫੇਲਪਸ ਉਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ 13 ਫਰਵਰੀ ਤੋਂ 18 ਫਰਵਰੀ ਦੇ ਵਿਚਕਾਰ ਆਪਣੇ ਜੇਲ੍ਹ ਵਿੱਚ ਬੰਦ ਪਤੀ ਨੂੰ ਕਈ ਰਿਕਾਰਡ ਕੀਤੇ ਵੀਡੀਓ ਭੇਜੇ, ਜਿਨ੍ਹਾਂ ਵਿੱਚ ਉਸ ਨੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਕਤਲਦੇ ਵਿਚਾਰ-ਵਟਾਂਦਰੇ ਕੀਤੇ ਸਨ। ਇੱਕ ਸੀਕ੍ਰੇਟ ਸਰਵਿਸ ਦੇ ਵਿਸ਼ੇਸ਼ ਏਜੰਟ ਨੇ ਫੇਲਪਸ ਤੇ ਉਸ ਦੇ ਕੈਦ ਕੀਤੇ ਪਤੀ ਵਿਚਾਲੇ ਹੁੰਦੇ ਸੰਚਾਰ ਦੀ ਇੱਕ ਵਿਸ਼ੇਸ਼ ਸਾਫਟਵੇਅਰ ਨਾਲ ਰਿਕਾਰਡਿੰਗ ਕੀਤੀ, ਜਿਸ ਤੋਂ ਬਾਅਦ ਸਾਰਾ ਮਾਮਲਾ ਬਾਹਰ ਆਇਆ। ਉਸ ਵੱਲੋਂ ਆਪਣੇ ਪਤੀ ਨੂੰ ਭੇਜੀਆਂ ਗਈਆਂ ਪੰਜ ਵੀਡੀਓਜ਼ ਵਿੱਚ ਹੈਰਿਸ, ਰਾਸ਼ਟਰਪਤੀ ਜੋ ਬਾਇਡੇਨ ਅਤੇ ਹੋਰਾਂ ਪ੍ਰਤੀ ਨਫ਼ਰਤ ਭਰੇ ਬਿਆਨ ਹਨ। ਮਿਆਮੀ-ਡੇਡ ਪੁਲਸ ਵਿਭਾਗ ਦੇ ਜਾਸੂਸ ਅਤੇ ਗੁਪਤ ਸੇਵਾ ਦੇ ਏਜੰਟ ਤਿੰਨ ਮਾਰਚ ਨੂੰ ਫੇਲਫਸ ਤੋਂ ਪੁੱਛਗਿੱਛ ਕਰਨ ਲਈ ਗਏ, ਪਰ ਉਸ ਨੇ ਵਿਰੋਧ ਕੀਤਾ, ਜਿਸ ਦੇ ਬਾਅਦ ਅਧਿਕਾਰੀਆਂ ਨੇ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ। ਫੇਲਪਸ ਦੇ ਅਟਾਰਨੀ ਸਕੌਟ ਸੌਲ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਕਮਲਾ ਹੈਰਿਸ ਨੂੰ ਸਿੱਧੇ ਰੂਪ ਵਿੱਚ ਕੋਈ ਧਮਕੀ ਦਿੱਤੀ ਗਈ ਹੈ, ਪਤੀ ਪਤਨੀ ਦੀ ਆਪਸੀ ਗੱਲਬਾਤ ਨੂੰ ਜੁਰਮ ਨਹੀਂ ਮੰਨਿਆ ਜਾ ਸਕਦਾ।

Read More Latest Punjabi News

ਅੰਤਰਰਾਸ਼ਟਰੀ

ਰੂਸ ਦੇ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਾਰਨ ਨੌਂ ਮੌਤਾਂ

Published

on

Russian-school-shooting

ਕਜਾਨ, 12 ਮਈ – ਰੂਸ ਦੇ ਕਜਾਨ ਸ਼ਹਿਰ ਦੇ ਇੱਕ ਸਕੂਲ ਵਿੱਚ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਸੱਤ ਬੱਚੇ, ਇੱਕ ਅਧਿਆਪਕ ਤੇ ਇੱਕ ਕਰਮਚਾਰੀਸ਼ਾਮਲ ਹਨ। 21 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਅਧਿਕਾਰੀਆਂ ਦੇ ਦੱਸਣ ਅਨੁਸਾਰ 19 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਬਾਰੇ ਰੂਸੀ ਮੀਡੀਆ ਅਨੁਸਾਰ ਹਮਲਾਵਰ ਪਹਿਲਾਂ ਇਸੇ ਸਕੂਲ ਵਿੱਚ ਪੜ੍ਹਦਾ ਸੀ। ਉਸ ਦਾ ਮੈਸੇਜਿੰਗ ਐਪ ਟੈਲੀਗ੍ਰਾਮ ਉੱਤੇ ਅਕਾਊਂਟ ਸੀ ਤੇ ਉਹ ਆਪਣੇ ਆਪ ਨੂੰ ਭਗਵਾਨ ਦੱਸਦਾ ਸੀ। ਹਮਲੇ ਦੇ ਬਾਅਦ ਟੈਲੀਗ੍ਰਾਮ ਨੇ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਹੈ। ਤਾਤਾਰਸਤਾਨ ਦੇ ਗਵਰਨਰ ਰੁਸਤਮ ਮਿਨੀਖਨੋਵ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਚਾਰ ਲੜਕੇ ਤੇ ਤਿੰਨ ਲੜਕੀਆਂਸਨ। ਇਹ ਸਾਰੇ ਅੱਠਵੀਂ ਕਲਾਸ ਵਿੱਚ ਪੜ੍ਹਦੇ ਸਨ। ਹਮਲਾਵਰ ਨੌਜਵਾਨ ਦੀ ਗੰਨ ਉਸੇ ਦੇ ਨਾਂਅ ਉੱਤੇ ਰਜਿਸਟਰਡ ਸੀ। ਹੋਰ ਕਿਸੇ ਦਾ ਹੱਥ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਅਨੁਸਾਰ 21 ਜ਼ਖਮੀਆਂ ਵਿੱਚ 18 ਸਕੂਲੀ ਬੱਚੇ ਹਨ। ਇਨ੍ਹਾਂ ਵਿੱਚੋਂ ਛੇ ਜਣਿਆਂ ਦੀ ਹਾਲਤ ਗੰਭੀਰ ਹੈ।

Continue Reading

ਅੰਤਰਰਾਸ਼ਟਰੀ

ਮਾਮੂਲੀ ਵਾਧੇ ਨਾਲ ਚੀਨ ਦੀ ਆਬਾਦੀ 141 ਕਰੋੜ ਹੋ ਗਈ

Published

on

china pollulation

ਬੀਜਿੰਗ, 12 ਮਈ – ਚੀਨ ਦੀ ਆਬਾਦੀ ਕੁਝ ਚੜ੍ਹਤ ਨਾਲ 1.41 ਅਰਬ ਹੋ ਗਈ ਤੇ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਵਜੋਂ ਇਸ ਦਾ ਸਥਾਨ ਕਾਇਮ ਹੈ। ਅਗਲੇ ਸਾਲ ਚੀਨ ਦੀ ਆਬਾਦੀ ਵਿੱਚ ਗਿਰਾਵਟ ਦੀ ਆਸ ਪ੍ਰਗਟਾਈ ਗਈ ਹੈ। ਨਤੀਜਨ ਦੇਸ਼ ਵਿੱਚ ਕਾਮਿਆਂ ਦੀ ਕਮੀ ਤੇ ਖਪਤ ਵਿੱਚ ਗਿਰਾਵਟ ਆ ਸਕਦੀ ਹੈ।
ਬੀਤੇ ਦਿਨੀਂ ਚੀਨ ਸਰਕਾਰ ਵੱਲੋਂ ਜਾਰੀ ਸੱਤਵੀਂ ਕੌਮੀ ਜਨਸੰਖਿਆ ਰਿਪੋਰਟ ਅਨੁਸਾਰ ਰਾਜਾਂ, ਖੁਦਮੁਖਤਿਆਰ ਇਲਾਕਿਆਂ ਅਤੇ ਨਗਰ ਪਾਲਿਕਾਵਾਂ ਨੂੰ ਰਲਾ ਕੇ ਦੇਸ਼ ਦੀ ਆਬਾਦੀ 141.178 ਕਰੋੜ ਹੋ ਗਈ ਹੈ। ਇਸ ਵਿੱਚ ਹਾਂਗਕਾਂਗ ਅਤੇ ਮਕਾਊ ਦੀ ਆਬਾਦੀ ਸ਼ਾਮਲ ਨਹੀਂ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ (ਐਨ ਬੀ ਏ) ਦੇ ਅੰਕੜਿਆਂ ਮੁਤਾਬਕ ਚੀਨ ਵਿੱਚ ਆਬਾਦੀ ਦਾ ਸੰਕਟ ਗਹਿਰਾ ਹੋਣ ਦਾ ਡਰ ਹੈ ਕਿਉਂਕਿ ਸੱਠ ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਵਿੱਚ 18.7 ਫੀਸਦੀ ਦਾ ਵਾਧਾ ਹੋਇਆ ਹੈ। ਐਨ ਬੀ ਐਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀ ਉਮਰ ਵਧਣ ਕਾਰਨ ਆਉਣ ਵਾਲੇ ਸਮੇਂ ਵਿੱਚ ਲੰਮੀ ਉਮਰ ਸੰਤੁਲਿਤ ਵਿਕਾਸ ਉੱਤੇ ਦਬਾਅ ਵਧੇਗਾ। ਚੀਨ ਦੀ ਆਬਾਦੀ ਵਿੱਚ 15 ਤੋਂ 59 ਸਾਲਾਂ ਦੇ ਲੋਕਾਂ ਦੀ ਗਿਣਤੀ 89.40 ਕਰੋੜ ਹੈ।
ਸਾਲ 2010 ਦੀ ਜਨਗਣਨਾ ਮੁਕਾਬਲੇ ਇਸ ਵਿੱਚ 6.79 ਫੀਸਦੀ ਕਮੀ ਆਈ ਹੈ। 7ਵੀਂ ਜਨਗਣਨਾ ਮੁਤਾਬਕ ਚੀਨ ਵਿੱਚ ਆਬਾਦੀ ਦੀ ਵਾਧੇ ਦੀ ਦਰ 0.57 ਫੀਸਦੀ ਸਾਲਾਨਾ ਹੈ। 2010 ਵਿੱਚ 6ਵੀਂ ਜਨਗਣਨਾ ਵਿੱਚ ਇਹ 0.57 ਅਤੇ 2000 ਵਿੱਚ ਪੰਜਵੀਂ ਜਨਗਣਨਾ ਵਿੱਚ 1.07 ਫੀਸਦੀ ਸੀ। ਵਰਨਣ ਯੋਗ ਹੈ ਕਿ ਦੇਸ਼ ਦੀ ਜਨਸੰਖਿਆ ਵਿੱਚ ਸਭ ਤੋਂ ਜ਼ਿਆਦਾ 21 ਫੀਸਦੀ ਵਾਧਾ 1982 ਦੀ ਜਨਗਣਨਾ ਵਿੱਚ ਦਰਜ ਕੀਤਾਗਿਆ ਸੀ। ਉਸ ਤੋਂ ਬਾਅਦ ਆਬਾਦੀ ਵਿੱਚ ਵਾਧੇ `ਚ ਲਗਾਤਾਰ ਗਿਰਾਵਟ ਦਾ ਰੁਖ਼ ਦੇਖਿਆ ਜਾ ਰਿਹਾ ਹੈ। ਸਾਲ 1950 ਤੋਂ ਬਾਅਦ ਚੀਨ ਦੀ ਆਬਾਦੀ ਵਿੱਚ ਇਹ ਸਭ ਤੋਂ ਘੱਟ ਵਾਧਾ ਹੈ। ਇਸ ਕਾਰਨ ਅਰਥਚਾਰੇ ਨੂੰ ਰਫਤਾਰ ਦੇਣ ਦੇ ਯਤਨਾਂ ਨੂੰ ਉਸੇ ਤਰ੍ਹਾਂ ਦਾ ਝਟਕਾ ਲੱਗ ਸਕਦਾ ਹੈ। ਅੰਕੜਿਆਂ ਤੋਂ ਲਗਦਾ ਹੈ ਕਿ ਚੀਨ ਵਿੱਚ ਪ੍ਰਤੀ ਔਰਤ ਜਣੇਪਾ ਦਰ 1.3 ਹੈ। ਇਹ ਵਧਦੀ ਉਮਰ ਵਾਲੇ ਦੇਸ਼ਾਂ ਜਾਪਾਨ ਤੇ ਇਟਲੀ ਦੇ ਬਰਾਬਰ ਹਨ। ਇੱਕ ਬੱਚਾ ਨੀਤੀ ਵਿੱਚ ਕੁਝ ਛੋਟ ਦਿੰਦਿਆਂ ਚੀਨ ਨੇ 2016 ਵਿੱਚ 2020 ਤੱਕ ਦੇਸ਼ ਦੀ ਆਬਾਦੀ ਨੂੰ 1.42 ਅਰਬ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਸੀ।

Read More World News in Punjabi

Continue Reading

ਅੰਤਰਰਾਸ਼ਟਰੀ

ਇਟਲੀ ਦੀ ਔਰਤ ਨੂੰ ਇੱਕੋ ਵਾਰ6 ਕੋਰੋਨਾ ਖੁਰਾਕਾਂ ਲੱਗ ਗਈਆਂ

Published

on

vaccine

ਗਲਤੀ ਦਾ ਪਤਾ ਲੱਗਣ ਉੱਤੇ ਹਸਪਤਾਲ ਵਿੱਚ ਹਫੜਾ-ਦਫੜੀ
ਰੋਮ, 11 ਮਈ, – ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਬਹੁਤੇ ਦੇਸ਼ਾਂ ਵਿਚ ਟੀਕਾਕਰਨ ਦੀ ਮੁਹਿੰਮ ਦੇ ਦੌਰਾਨ ਹਰ ਕਿਸੇ ਦੇ ਮਨ ਵਿਚ ਕਈ ਸਵਾਲ ਹਨ।ਬਹੁਤੇ ਲੋਕ ਜਾਨਣਾ ਚਾਹੁੰਦੇ ਹਨ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾਂ ਨਹੀਂ ਅਤੇ ਇਸ ਦੀਆਂ ਇਕ ਜਾਂ ਦੋ ਖੁਰਾਕਾਂ ਲੈਣਦਾ ਕੀ ਅਸਰ ਪੈਂਦਾ ਹੈ?
ਇਸ ਦੌਰਾਨ ਟੀਕਾਕਰਨ ਬਾਰੇ ਇਟਲੀ ਦੀ ਇਕ ਔਰਤ ਨਾਲ ਅਜਿਹੀ ਘਟਨਾ ਵਾਪਰੀ ਹੈ, ਜੋ ਕਈ ਸਵਾਲਾਂ ਦਾ ਜਵਾਬ ਲੱਗਦੀ ਹੈ, ਕਿਉਂਕਿ ਉਸ ਨੂੰ ਇਕੱਠੀਆਂ 6 ਵੈਕਸੀਨ ਲੱਗ ਗਈਆਂ।ਇਹ 23 ਸਾਲਾ ਔਰਤ ਕੋਰੋਨਾ ਵੈਕਸੀਨ ਲਵਾਉਣ ਪਿੱਛੋਂ ਸੁਰਖੀਆਂ ਵਿਚ ਹੈ।ਉਸ ਨੂੰ ਗਲਤੀ ਨਾਲ ਇੱਕੋ ਵੇਲੇ 6 ਵੈਕਸੀਨ ਲਾ ਦਿੱਤੀਆਂ ਗਈਆਂ। ਹਸਪਤਾਲ ਦੀ ਨਰਸ ਵੱਲੋਂ ਔਰਤ ਨੂੰ ਫਾਈਜ਼ਰ ਬਾਇਓਨਟੈਕ ਵੈਕਸੀਨ ਦੀਆਂ 6 ਖੁਰਾਕਾਂ ਇਕੱਠੀਆਂ ਲਾਉਣ ਤਾਂ ਪਤਾ ਲੱਗਦੇ ਸਾਰ ਹਫੜਾ-ਦਫੜੀ ਮੱਚ ਗਈ ਤੇ ਉਸ ਔਰਤ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ਵਿਚ ਭੇਜ ਦਿੱਤਾ ਗਿਆ। ਨਿਊਜ਼ ਏਜੰਸੀ ਦੇ ਮੁਤਾਬਕ ਸੋਮਵਾਰ ਇਹ ਪੂਰਾ ਕੇਸਬਾਹਰ ਆਇਆ ਹੈ, ਜਿੱਥੇ ਨਰਸ ਨੇ ਗਲਤੀ ਨਾਲ ਔਰਤ ਨੂੰ ਵੈਕਸੀਨ ਦੀਆਂ 6 ਖੁਰਾਕਾਂ ਇਕੋ ਵਾਰੀ ਲਾ ਦਿੱਤੀਆਂ ਹਨ।ਰਿਪੋਰਟ ਮੁਤਾਬਕ ਵੈਕਸੀਨ ਦੀਆਂ 6 ਖੁਰਾਕਾਂ ਲੈਣ ਪਿੱਛੋਂ ਵੀ ਔਰਤ ਪੂਰੀ ਤਰ੍ਹਾਂ ਠੀਕ ਤੇ ਨਾਰਮਲ ਸੀ। ਉਸ ਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ। ਸਾਵਧਾਨੀ ਵਜੋਂ ਔਰਤ ਨੂੰ ਤੁਰੰਤ ਤਰਲ ਪਦਾਰਥ ਦਿਤਾ ਗਿਆਤੇ ਇਸ ਦੇ ਨਾਲ ਪੈਰਾਸਿਟਾਮੋਲ ਖਵਾਈ ਗਈ, ਪਰ ਔਰਤ ਪੂਰੀ ਤਰ੍ਹਾਂ ਨਾਰਮਲ ਰਹੀ।
ਏਜੰਸੀ ਮੁਤਾਬਕ ਨਰਸ ਨੇ ਗਲਤੀ ਨਾਲ ਪੂਰਾ ਇੰਜੈਕਸ਼ਨ ਵਾਈਲ ਹੀਉਸ ਔਰਤ ਨੂੰ ਲਾ ਦਿੱਤਾ। ਇਕ ਵਾਈਲ ਵਿਚ ਵੈਕਸੀਨ ਦੀਆਂ 6 ਖੁਰਾਕਾਂ ਹੁੰਦੀਆਂ ਹਨ, ਜੋ ਇੱਕ ਵਾਰ ਖੁੱਲ੍ਹਣਤਾਂ 6 ਵੱਖ-ਵੱਖ ਲੋਕਾਂ ਨੂੰ ਲਾਈਆਂ ਜਾਂਦੀਆਂ ਹਨ ਪਰ ਨਰਸ ਨੇ ਗਲਤੀ ਨਾਲ ਇਕੋ ਔਰਤ ਨੂੰ 6 ਖੁਰਾਕਾਂ ਲਾ ਦਿੱਤੀਆਂ।ਦੁਨੀਆ ਵਿਚ ਵੈਕਸੀਨ ਦੀ ਇੰਨੀ ਓਵਰਡੋਜ਼ ਦਾ ਇਹ ਇਕਲੌਤਾ ਕੇਸ ਵਾਪਰਿਆ ਹੈ।ਇਸ ਔਰਤ ਬਾਰੇ ਇਟਲੀ ਦੇ ਮੈਡੀਸਨ ਰੈਗੂਲੇਟਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਾਫੀ ਦੇਸ਼ਾਂ ਦੇ ਓਵਰਡੋਜ਼ ਦੇਣ ਦੇ ਕੇਸ ਸਾਹਮਣੇ ਆਏ ਹਨ, ਪਰ ਇੱਕੋ ਵਾਰ ਛੇ ਵੈਕਸੀਨ ਜਾਂ ਕਿਸੇ ਓਵਰਡੋਜ਼ ਕਾਰਨ ਕਿਸੇ ਨੁਕਸਾਨ ਦੀ ਰਿਪੋਰਟ ਅਜੇ ਤੱਕ ਨਹੀਂ ਆਈ।

Continue Reading

ਰੁਝਾਨ


Copyright by IK Soch News powered by InstantWebsites.ca