Police administration in action regarding Eidgah after complaint
Connect with us apnews@iksoch.com

ਪੰਜਾਬੀ ਖ਼ਬਰਾਂ

ਸਿ਼ਕਾਇਤ ਪਿੱਛੋਂ ਈਦਗਾਹ ਬਾਰੇ ਪੁਲਸ ਪ੍ਰਸ਼ਾਸਨ ਹਰਕਤ ਵਿੱਚ

Published

on

punjab police

ਜਲੰਧਰ ਛਾਉਣੀ, 14 ਜਨਵਰੀ – ਜਲੰਧਰ ਕੈਂਟ ਦੀ ਈਦਗਾਹ ਵਿੱਚਕਈ ਦਿਨਾਂ ਤੋਂ ਚੱਲ ਰਹੇ ਉਸਾਰੀ ਦੇ ਕੰਮ ਅਤੇ ਕੈਂਟ ਬੋਰਡ ਪ੍ਰਸ਼ਾਸਨ ਦੇ ਰਵੱਈਏੇ ਦੇ ਕਾਰਨ ਹਿੰਦੂ ਸੰਗਠਨਾਂ ਵਿੱਚ ਰੋਸ ਹੈ। ਮੰਗਲਵਾਰ ਨੂੰ ਹਿੰਦੂ ਸੰਗਠਨਾਂ ਨੇ ਵਿਰੋਧ ਵਿੱਚ ਦਸਖਤੀ ਮੁਹਿੰਮ ਚਲਾਈ। ਇਸ ਦੇ ਬਾਅਦ ਕੱਲ੍ਹ ਪੁਲਸ ਪ੍ਰਸ਼ਾਸਨ ਵੱਲੋਂ ਏ ਡੀ ਸੀ ਪੀ ਗੁਰਮੀਤ ਸਿੰਘ, ਏ ਡੀ ਸੀ ਪੀ ਨਰੇਸ਼ ਡੋਗਰਾ, ਏ ਸੀ ਪੀ ਮੇਜਰ ਸਿੰਘ ਅਤੇ ਤਹਿਸੀਲਦਾਰ ਨੇ ਮੌਕੇ ਦਾ ਜਾਇਜ਼ਾ ਲਿਆ।
ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਰਾਮ ਅਵਤਾਰ ਅਗਰਵਾਲ, ਪੁਨੀਤ ਸ਼ੁਕਲਾ,ਅਸ਼ਵਨੀ ਗਰਗ, ਜਗਮੋਹਨ ਵਰਮਾ, ਕੈਂਟ ਮੰਡਲ ਦੇ ਪ੍ਰਧਾਨ ਸ਼ਿਵਦਰਸ਼ਨ ਅਤੇ ਹੋਰਨਾਂ ਨੇ ਪੁਲਸ ਅਧਿਕਾਰੀਆਂ ਨਾਲ ਚਰਚਾ ਕੀਤੀ। ਰਾਮ ਅਵਤਾਰ ਅਗਰਵਾਲ ਨੇ ਕਿਹਾ ਕਿ ਕੈਂਟ ਬੋਰਡ ਆਪਣਾ ਪੁਰਾਣਾ ਰਿਕਾਰਡ ਦੇਖੇ ਅਤੇ ਜਾਂਚ ਕਰੇ ਕਿ ਕੀ ਸਟੇਸ਼ਨ ਈਦਗਾਹ ਵਿੱਚ ਅਸਲ ਵਿੱਚ ਕੋਈ ਢਾਂਚਾ ਸੀ, ਕੀ ਸਟੇਸ਼ਨ ਈਦਗਾਹ ਮਸਜਿਦ ਹੈ ਤੇ 1910 ਵਿੱਚ ਜਿਸ ਵਿਅਕਤੀ ਦੇ ਨਾਂਅ ਈਦਗਾਹ ਦੀ ਪ੍ਰਾਪਰਟੀ ਦੇ ਕਾਗਜ਼ਾਤ ਕੈਂਟ ਬੋਰਡ ਵਿੱਚ ਸਨ, ਕੀ ਉਸ ਵਿਅਕਤੀ ਨੇ ਮਰਨ ਤੋਂ ਪਹਿਲਾਂ ਕਿਸੇ ਹੋਰ ਵਿਅਕਤੀ ਦੇ ਨਾਮ ਦਰਜ ਕਰਨ ਬਾਰੇ ਕੋਈ ਪੱਤਰ ਲਿਖਿਆ ਸੀ। ਜੇ ਨਹੀਂ ਤਾਂ ਕੈਂਟ ਬੋਰਡ ਨੇ ਕਿਸ ਪੱਤਰ ਦੇ ਰਾਹੀਂ ਢਾਂਚੇ ਦਾ ਨਕਸ਼ਾ ਪਾਸ ਕੀਤਾ ਤੇ ਨਵੇਂ ਵਿਅਕਤੀ ਦੇ ਨਾਂਅ ਇੰਤਕਾਲ ਜਾਂ ਜਨਰਲ ਲੈਂਡ ਰਜਿਸਟਰ (ਜੀ ਐਲ ਆਰ) ਵਿੱਚ ਦਰਜ ਕੀਤਾ। ਅਧਿਕਾਰੀਆਂ ਨੇ ਹਿੰਦੂ ਸੰਗਠਨਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧ ਵਿੱਚ ਡੀ ਸੀ ਨੂੰ ਜਾਂਚ ਰਿਪੋਰਟ ਸੌਂਪਣਗੇ।
ਸਾਰੇ ਹਿੰਦੂ ਸੰਗਠਨਾਂ ਅਤੇ ਭਾਜਪਾ ਨੇਤਾਵਾਂ ਨੇ ਕਿਹਾ ਕਿ ਸਾਡਾ ਕਿਸੇ ਮੁਸਲਮਾਨ ਭਰਾ ਨਾਲ ਕੋਈ ਝਗੜਾ ਨਹੀਂ। ਉਨ੍ਹਾਂ ਨੇ ਕਿਹਾ ਕਿ ਝਗੜਾ ਕੇਵਲ ਕੈਂਟ ਬੋਰਡ ਪ੍ਰਸ਼ਾਸਨ ਨਾਲ ਹੈ ਕਿ ਉਨ੍ਹਾਂ ਨੇ ਕਿਸ ਆਧਾਰ `ਤੇ ਈਦਗਾਹ, ਜਿੱਥੇ ਖੇਤ ਹੁੰਦੇ ਸਨ, ਉਥੇ ਢਾਂਚਾ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਸੀ।

ਪੰਜਾਬੀ ਖ਼ਬਰਾਂ

ਦਿੱਲੀ ਬਾਰਡਰਾਂ `ਤੇ ਚੱਲਦੇ ਕਿਸਾਨ ਸੰਘਰਸ਼ ਦੌਰਾਨ ਤਿੰਨ ਜਣੇ ਹੋਰਚੱਲ ਵੱਸੇ

Published

on

kisan unions

ਚੰਡੀਗੜ੍ਹ, 21 ਜਨਵਰੀ – ਭਾਰਤ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਚੱਲਦੇ ਕਿਸਾਨ ਸੰਘਰਸ਼ ਦੇ ਦੌਰਾਨ ਕੱਲ੍ਹ ਫਿਰ ਤਿੰਨ ਹੋਰ ਕਿਸਾਨਾਂ ਦੀ ਇੱਕ ਜਾਂ ਦੂਸਰੇ ਕਾਰਨ ਕਰ ਕੇ ਮੌਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਦੇਵ ਸਿੰਘ ਪੁੱਤਰ ਹਮੀਰ ਸਿੰਘ (60) ਪਿੰਡ ਬੁਗਰਾ ਕਿਸਾਨ ਸੰਘਰਸ਼ ਵਿੱਚ ਲਗਾਤਾਰ 20 ਦਿਨਾਂ ਤੋਂ ਟਿਕਰੀ ਬਾਰਡਰ ਤੇ ਸੀ। ਇਸ ਦੌਰਾਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਰੋਹਤਕ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਫਿਰ ਪਟਿਆਲੇ ਲਿਆਂਦਾ ਗਿਆ, ਪਰ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ ਤੇ ਅਖੀਰ ਉਸ ਦੀ ਮੌਤ ਹੋ ਗਈ। ਏਸੇ ਤਰ੍ਹਾਂ ਨਾਭਾ ਇਲਾਕੇ ਦੇ ਤੁੰਗਾ ਪਿੰਡ ਦੇ ਧੰਨਾ ਸਿੰਘ (60 ਸਾਲ) ਦਾ ਦਿਹਾਂਤ ਹੋ ਗਿਆ। ਉਹ 26 ਦਸੰਬਰ ਤੋਂ ਦਿੱਲੀ ਸਰਹੱਦ ‘ਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਸ਼ਾਮਲ ਸੀ ਅਤੇ ਰਾਤ ਨੂੰ ਓਥੇ ਆਪਣੀ ਟਰਾਲੀਚ ਸੌਂਦਾ ਅਤੇ ਆਪਣੇ ਸਾਥੀਆਂ ਨਾਲ ਸੰਘਰਸ਼ ਲੜਨ ਦੀਆਂ ਤਿਆਰੀਆਂ ਦੀਆਂ ਗੱਲਾਂ ਕਰਦਾ ਸੀ। ਕੱਲ੍ਹ ਸਵੇਰੇ ਉਹ ਆਪਣੇ ਬਿਸਤਰੇ ਤੇ ਬੇਹੋਸ਼ ਮਿਲਿਆ ਤਾਂ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਧੰਨਾ ਸਿੰਘ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਂ, ਪਤਨੀ, ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢੱਟ ਦਾ ਨੌਜਵਾਨ ਕਿਸਾਨ, ਜੋ ਸਿੰਘੂ ਬਾਰਡਰ ਵਿਖੇ ਸੰਘਰਸ਼ ਚ ਗਿਆ ਸੀ, ਦੀ ਮੌਤ ਹੋਣ ਦੀ ਵੀ ਖਬਰ ਆਈ ਹੈ। ਜਗਜੀਤ ਸਿੰਘ ਬੱਬੂ (35) ਪੁੱਤਰ ਗੁਰਮੇਲ ਸਿੰਘ ਫੌਜੀ ਪਿੰਡ ਢੱਟ ਦੀ ਕੱਲ੍ਹ ਬਾਰਡਰ ਉੱਤੇ ਧਰਨੇ ਦੌਰਾਨ ਤਬੀਅਤ ਵਿਗੜੀ ਤੇ ਅਚਾਨਕ ਹੀ ਉਸ ਦੀ ਮੌਤ ਹੋ ਗਈ।

Continue Reading

ਪੰਜਾਬੀ ਖ਼ਬਰਾਂ

ਮਨਾਲੀ ਵਿੱਚ ਖੇਤੀ ਕਾਨੂੰਨਾਂ ਖਿਲਾਫ ਬੋਲੇ ਪੰਜਾਬੀ ਕਿਸਾਨ ਨੂੰ ਜੁਰਮਾਨਾ

Published

on

money

ਮਨਾਲੀ, 21 ਜਨਵਰੀ – ਹਿਮਾਚਲ ਪ੍ਰਦੇਸ਼ ਦੀ ਸੈਰਗਾਹ ਮਨਾਲੀ ਦੀ ਪੁਲਸ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਅਨੋਖੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਕੁਲਬੀਰ ਸਿੰਘ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਕੁਲਬੀਰ ਸਿੰਘ ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਹੈ ਤੇ ਉਹ ਇਕੱਲਾ ਆਪਣੇ ਤਰੀਕੇ ਨਾਲ ਖੇਤੀ ਕਾਨੂੰਨਾਂ ਖਿਲਾਫ ਪ੍ਰਚਾਰ ਵਿੱਚ ਕੁੱਦਿਆ ਹੋਇਆ ਹੈ। ਉਸ ਨੇ ਮਨਾਲੀ ਮਾਲ ਰੋਡ ਤੇ ਖੇਤੀ ਕਾਨੂੰਨਾਂ ਖਿਲਾਫ ਭਾਸ਼ਣ ਦੇ ਕੇ ਖੇਤੀ ਕਾਨੂੰਨਾਂ ਦੇ ਨੁਕਸਾਨ ਬਾਰੇ ਤੇ ਸਮਾਜ ਦੇ ਹਰ ਤਬਕੇ ਨੂੰ ਦੱਸਿਆ ਅਤੇ ਨੌਜਵਾਨ ਵਰਗ ਨੂੰ ਜਾਗਰੂਕ ਹੋਣ ਦਾ ਸੱਦਾ ਦਿੱਤਾ। ਕੁਲਬੀਰ ਨੇ ਮਨਾਲੀ ਘੁੰਮਣ ਆਏ ਸੈਲਾਨੀਆਂ ਨੂੰ ਸੱਦਾ ਦਿੱਤਾ ਕਿ ਉਹ ਸਿੰਘੂ ਬਾਰਡਰਤੇ ਜਾਣ। ਮਨਾਲੀ ਪੁਲਸ ਨੇ ਪਤਾ ਲੱਗਦੇ ਸਾਰ ਉਸ ਨੂੰ ਰੋਕ ਦਿੱਤਾ ਅਤੇ ਪੰਜ ਹਜ਼ਾਰ ਰੁਪਏ ਦਾ ਚਲਾਣ ਕੱਟ ਦਿੱਤਾ। ਉਸ ਨੇ ਚਲਾਣ ਕਟਾਉਣ ਮਗਰੋਂ ਇਸ ਚਲਾਣ ਨੂੰ ਗੋਲਡ ਮੈਡਲ ਦੱਸਿਆ ਤੇ ਆਪਣਾ ਪ੍ਰਚਾਰ ਜਾਰੀ ਰੱਖਣ ਦਾ ਪ੍ਰਣ ਕੀਤਾ। ਉਹ ਪਹਿਲਾਂ ਹਵਾਈ ਜਹਾਜ਼ ਵਿੱਚ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਚਾਰ ਕਰ ਕੇ ਚਰਚਾ ਵਿੱਚ ਆਇਆ ਸੀ। ਫਿਰ ਉਸ ਨੇ ਕਾਲਕਾ-ਸ਼ਿਮਲਾ ਰੇਲਗੱਡੀ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਤਾਜ ਮਹਿਲ ਵਿੱਚ ਜਾ ਕੇ ਵੀ ਪ੍ਰਚਾਰ ਕਰਆਇਆ ਹੈ।
ਮਨਾਲੀ ਪੁਲਸ ਦੇ ਚਲਾਣ ਮਗਰੋਂ ਕੁਲਬੀਰ ਸਿੰਘ ਨੇ ਕਿਹਾ ਕਿ ਸੰਘਰਸ਼ ਕਰਨੇ ਸੌਖੇ ਨਹੀਂ, ਬੇਇੱਜ਼ਤੀ ਸਹਿਣੀ ਪੈਂਦੀ ਤੇ ਪੱਲਿਓਂ ਪੈਸੇ ਖਰਚਣੇ ਪੈਂਦੇ ਹਨ। ਉਸ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਕਿਸਾਨਾਂ ਨੂੰ ਪ੍ਰਚਾਰ ਤੋਂ ਰੋਕ ਰਹੀ ਹੈ। ਉਸ ਦਾ ਕਹਿਣਾ ਸੀ ਕਿ ਮਨਾਲੀ ਪੁਲਸ ਨੇ ਉਸ ਨੂੰ ਥਾਣੇ ਵਿੱਚ ਤਿੰਨ-ਚਾਰ ਘੰਟੇ ਲਗਾਤਾਰ ਜ਼ਲੀਲ ਕੀਤਾ ਹੈ, ਪਰ ਉਹ ਆਪਣਾ ਮਿਸ਼ਨ ਜਾਰੀ ਰੱਖੇਗਾ।

Continue Reading

ਪੰਜਾਬੀ ਖ਼ਬਰਾਂ

ਝੁੱਗੀ `ਤੇ ਟਿੱਪਰ ਪਲਟਣ ਕਾਰਨ ਬੱਚੀ ਦੀ ਮੌਤ, ਨਾਨਾ-ਨਾਨੀ ਜ਼ਖ਼ਮੀ

Published

on

ਮਾਛੀਵਾੜਾ ਸਾਹਿਬ, 21 ਜਨਵਰੀ – ਮਾਛੀਵਾੜਾ ਨੇੜੇ ਪਿੰਡ ਗੜ੍ਹੀ ਤਰਖ਼ਾਣਾ ਵਿਖੇ ਕੱਲ੍ਹ ਸਵੇਰੇਗ਼ਰੀਬ ਪਰਵਾਰ ਦੀ ਝੁੱਗੀ ਤੇ ਟਿੱਪਰ ਪਲਟਣ ਨਾਲ ਇੱਕ ਬੱਚੀ ਸੁਲੇਖਾ (10) ਦੀ ਮੌਤ ਹੋ ਗਈ ਅਤੇ ਉਸ ਦੇ ਨਾਨਾ-ਨਾਨੀ ਜ਼ਖ਼ਮੀ ਹੋ ਗਏ, ਜਿਸ ਬਾਰੇ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਕੱਲ੍ਹ ਸਵੇਰੇ ਕਰੀਬ 10 ਵਜੇ ਮਾਛੀਵਾੜਾ ਤੋਂ ਬੱਜਰੀ ਨਾਲ ਭਰਿਆ ਟਿੱਪਰ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਵੱਲ ਜਾ ਰਿਹਾ ਸੀ ਕਿ ਸੰਘਣੀ ਧੁੰਦ ਕਾਰਨ ਇਸ ਦਾ ਚਾਲਕ ਰਸਤੇ ਤੋਂ ਭਟਕ ਕੇ ਨਾਲ ਲਗਦੀ ਲਿੰਕ ਰੋਡ ਵੱਲ ਮੁੜ ਗਿਆ। ਧੁੰਦ ਕਾਰਨ ਉਸ ਦਾ ਟਿੱਪਰ ਦਰਖ਼ਤ ਨਾਲ ਟਕਰਾ ਕੇ ਸੰਤੁਲਨ ਗਵਾ ਬੈਠਾ ਅਤੇ ਉਹ ਸੜਕ ਕਿਨਾਰੇ ਬਣੀ ਇੱਕ ਗ਼ਰੀਬ ਪਰਵਾਰ ਦੀ ਝੁੱਗੀਤੇ ਜਾ ਪਲਟਿਆ। ਇਸ ਟਿੱਪਰ ਵਿੱਚ ਲੱਦੀ ਬਜਰੀ ਝੁੱਗੀ ਵਿੱਚ ਸੁੱਤੇ ਗ਼ਰੀਬ ਪਰਵਾਰ ਤੇ ਜਾ ਢੇਰੀ ਹੋਈ,ਜਿਸ ਕਾਰਨ ਝੁੱਗੀ ਵਿੱਚ ਸੁੱਤੀ ਲੜਕੀ ਸੁਲੇਖਾ, ਨਾਨਾ ਬਬਲੂ ਤੇ ਨਾਨੀ ਰਮੱਈਆ ਦੇਵੀ ਦਬ ਗਏ। ਟਿੱਪਰ ਪਲਟ ਜਾਣ ਕਾਰਨ ਹਾਹਾਕਾਰ ਮਚ ਗਈ ਅਤੇ ਨਾਲ ਦੀ ਝੁੱਗੀਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਬਜਰੀ ਹੇਠੋਂ ਰਮੱਈਆ ਦੇਵੀ ਤੇ ਬਬਲੂ ਨੂੰ ਜ਼ਿੰਦਾ ਕੱਢ ਲਿਆ, ਪਰ ਬੱਚੀ ਸੁਲੇਖਾ ਦੀ ਮੌਤ ਹੋ ਗਈ। ਜ਼ਖ਼ਮੀ ਨਾਨਾ-ਨਾਨੀ ਨੂੰ ਸਮਰਾਲਾ ਸਿਵਲ ਹਸਪਤਾਲ `ਚ ਦਾਖ਼ਲ ਕਰਾਇਆ ਹੈ, ਪਰ ਟਿੱਪਰ ਚਾਲਕ ਫ਼ਰਾਰ ਹੋ ਗਿਅ ਹੈ।

Continue Reading

ਰੁਝਾਨ


Copyright by IK Soch News powered by InstantWebsites.ca