Poetry-farmer and awkward tricks- Sahilpreet Singh | Punjabi Poetry
Connect with us [email protected]

ਰਚਨਾਵਾਂ ਨਵੰਬਰ 2020

ਕਵਿਤਾ-ਕਿਸਾਨ ਅਤੇ ਕੋਝੀਆਂ ਚਾਲਾਂ

Published

on

punjabi poetry

ਕਿਸਾਨ ਆਪ ਧੱਕੇ ਖਾ ਕੇ ਲੋਕਾਂ ਦਾ ਢਿੱਡ ਭਰਨ ਲਈ
ਇਕੱਲਾ ਰਾਤ ਦਿਨੇ ਨੱਕੇ ਮੋੜਦਾ ਬੜੇ ਚਿਰਦਾ
ਕਰਜ਼ਾ ਚੜ੍ਹਿਆ ਸਿਰ ਤੋਂ ਨਹੀਂ ਲੱਥਿਆ
ਉਤੋਂ ਇਹ ਬਿੱਲ ਹੱਕ ਖੋਹਣ ਨੂੰ ਫਿਰਦਾ।

‘ਮਨ ਕੀ ਬਾਤ’ ਨਾ ਰਹੀ ਜੋ
ਅੱਜ-ਕੱਲ੍ਹ ਨਾਗਰਿਕਾਂ ਦੇ ਪੱਖ ਦੀ
ਕਰਕੇ ਫ਼ੈਸਲਾ ਖੇਤੀ ਬਿੱਲਾਂ ਦਾ
ਸਾਡੀ ਕਰ ਦਿੱਤੀ ਕਿਸਾਨੀ ਕੱਖ ਦੀ।

‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਅਪਣਾਉਂਦੇ
ਬੁਢਾਪਾ ਪੈਨਸ਼ਨ ਜਬਤ ਕਰ ਰੁਜ਼ਗਾਰ ਦਿਆਂਗੇ ਘਰ ਘਰ ਆਪਣਿਆਂ ਨੂੰ ਪਹਿਲਾਂ ਰਜਾਉਣ ਵਾਸਤੇ
ਖੇਡ ਚਾਲਾਂ ਝੋਲੀਆਂ ਰਹੇ ਨੇ ਭਰ।

32 ਮੁਲਜ਼ਮ ਸਣੇ ਜੋਸ਼ੀ ਤੇ ਅਡਵਾਨੀ ਦੇ
ਅਦਾਲਤ ਨੇ ਕਰ ਦਿੱਤੇ ਸੀ ਬਰੀ
ਅਫ਼ਸੋਸ, ਦਲਿਤ ਪੀੜਤ ਕੁੜੀ ਨੂੰ ਸਾੜ ਕੇ
ਕੌਣ ਦੇਵੇਗਾ ਇਨਸਾਫ਼ ਨੂੰ ਝੰਡੀ ਹਰੀ।

ਇੱਕ ਨਵੀਂ ਜੁਗਤ ਸੋਚ ਕੇ ਨੋਟਬੰਦੀ ਕੀਤੀ
ਉਦੋਂ ਕਾਲਾ ਧੰਨ ਬਾਹਰ ਕੱਢਣ ਤੇ
ਕਾਲਾ ਧੰਨ ਤਾਂ ਬਾਹਰ ਨਿਕਲਿਆ ਨਹੀਂ
ਕੋਰੋਨਾ ‘ਚ ਗਰੀਬ ਮਰਿਆ ਈ ਹੱਥ ਅੱਡਣ ਤੇ।

ਹਰ ਖਿੱਤੇ ਵਿੱਚ ਭੈੜੀ ਨੀਤੀ ਬਦੌਲਤ
ਸਾਰੇ ਦੁਖੀ ਨੇ ਸਭ ਕੁਝ ਜਰ
ਆਪਣਿਆਂ ਨੂੰ ਪਹਿਲਾਂ ਰਜਾਉਣ ਵਾਸਤੇ
ਖੇਡ ਚਾਲਾਂ ਝੋਲੀਆਂ ਰਹੇ ਨੇ ਭਰ।

ਕੌਮਾਂ ਨੂੰ ਲੜਾਉਣਾ ਮਿੱਥਿਆ ਨਿਸ਼ਾਨਾ ਸਰਕਾਰਾਂ
ਹਮਲੇ ਹੋਏ ਕਈ ਕਰਤੂਤਾਂ ਕਰਕੇ ਕਾਲ਼ੀਆਂ ਦੇ
ਉਦੋਂ ਸੂਬੇ ਨੇ ਪੱਗਾਂ ਤੇ ਇੱਜ਼ਤਾਂ ਰੋਲੀਆਂ ਦਾ
ਬਦਲਾ ਲਿਆ ਸੀ ਨਾਲ਼ ਸੰਤਾਲ਼ੀਆਂ ਦੇ।

ਪਹਿਲਾਂ ਜੰਮੂ-ਕਸ਼ਮੀਰ ਤੇ ਫਿਰ ਰਾਜਸਥਾਨ
ਮਾਂ ਬੋਲੀ ਪੰਜਾਬੀ ਦਾ ਗਲ਼ ਘੁੱਟਿਆ ਐ
ਵਿਅੰਗ ਕੱਸਦਾ ਹਾਂ ਮੈਂ ਉਹਨਾਂ ‘ਤੇ
ਜੋ ਪੰਜਾਬ ਨੂੰ ਡੋਬਣ ਚੇ ਜੁੱਟਿਆ ਐ।

ਕਰਦਾ ਗੱਦਾਰੀ ਜੋ ਜਹਾਨ ਨਾਲ਼
ਠੋਕਰਾਂ ਖਾਂਦਾ ਮੈਂ ਵੇਖਿਆ ਦਰ-ਦਰ
ਆਪਣਿਆਂ ਨੂੰ ਪਹਿਲਾਂ ਰਜਾਉਣ ਵਾਸਤੇ
ਖੇਡ ਚਾਲਾਂ ਝੋਲੀਆਂ ਰਹੇ ਨੇ ਭਰ।

’84 ਵਿੱਚ ਗਲ਼ਾਂ ‘ਚ ਟਾਇਰ ਪਾ ਸਾੜਿਆ
ਦੱਸੋ ਨਿਆਂ ਕਦੋਂ ਇਹਨਾਂ ਦਾ ਕਰਾਂਗੇ?
ਅੱਜ ਪਰਾਲੀ ਸਾੜਨ ਤੇ 1 ਕਰੋੜ ਜੁਰਮਾਨਾ
ਫਿਰ ਕਿਉਂ ਅਸੀਂ ਪੰਜ ਸਾਲ ਦੀ ਜੇਲ੍ਹ ਜਰਾਂਗੇ?

ਫੈਕਟਰੀਆਂ ਦਾ ਧੂੰਆਂ ਉੱਡਦਾ ਜਿਹੜਾ
ਸਰਕਾਰਾਂ ਦਾ ਪਾਲਣ-ਪੋਸ਼ਣ ਕਰਦਾ ਏ
ਸਾਡੀ ਪਰਾਲੀ ਦੇ ਪ੍ਰਦੂਸ਼ਣ ਨਾਲ ਹੀ
ਇਨ੍ਹਾਂ ਵੇਖਿਆ ਬੰਦਾ ਦਮ ਘੁੱਟ ਕੇ ਮਰਦਾ ਏ।

ਹੁਣ ਆਪਣੇ ਖਾਤੇ ‘ਚੋਂ ਪੈਸੇ ਕਢਵਾਉਣ ਤੇ
ਇਹਨਾਂ ਨੇ ਲਾ ਦਿੱਤਾ ਈ ਕਰ
ਆਪਣਿਆਂ ਨੂੰ ਪਹਿਲਾਂ ਰਜਾਉਣ ਵਾਸਤੇ
ਖੇਡ ਚਾਲਾਂ ਝੋਲੀਆਂ ਰਹੇ ਨੇ ਭਰ।

ਮਿੱਟੀ ਨਾਲ ਮਿੱਟੀ ਹੁੰਦਿਆਂ ਹੀ
ਤਾਂ ਅਸਾਡੇ ਬਚਪਨ ਬੀਤਦੇ ਗਏ।
ਸਾਜ਼ਿਸ਼ਾਂ ਦੀ ਆੜ ਥੱਲੇ
ਸਾਡਾ ਸੰਘਰਸ਼ ਘਸੀਟਦੇ ਪਏ।

ਦਰਦ ਕਿਸਾਨਾਂ ਦੇ, ਨਾਲ ਕੋਝੀਆਂ ਚਾਲਾਂ
ਸਾਹਿਲ ਆਪਣੇ ਅਫ਼ਸਾਨੇ ਸੁਣਾ ਕਹਿ ਗਿਆ
ਮੈਨੂੰ ਰੋਂਦਿਆਂ ਨੂੰ ਕਹਿੰਦਾ ਸਬਰ ਰੱਖੀਂ
ਅੱਖਾਂ ਚੋਂ ਕਿਰਦਾ ਹੰਝੂ ਸੀ ਜਾਂਦਾ ਕਹਿ ਗਿਆ।

ਇਥੇ ‘ਸੱਚ ਨੂੰ ਫਾਂਸੀ’ ਹੋਣ ਲੱਗ ਪਈ
ਦਲਾਲ ਮੀਡੀਆ ਪਾਏ ਪੱਠੇ ਜਾਂਦੇ ਚਰ
ਆਪਣਿਆਂ ਨੂੰ ਪਹਿਲਾਂ ਰਜਾਉਣ ਵਾਸਤੇ
ਖੇਡ ਚਾਲਾਂ ਝੋਲੀਆਂ ਰਹੇ ਨੇ ਭਰ।

-ਸਾਹਿਲਪ੍ਰੀਤ ਸਿੰਘ ਗਿੱਲ

Continue Reading
1 Comment

1 Comment

  1. Sahilpreet Singh

    November 15, 2020 at 9:22 pm

    ਖ਼ੁਦਾ ਤਰੱਕੀਆਂ ਬਖ਼ਸ਼ਣ ❤️

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਫੈਲੀ ਹੋਈ ਬਿਮਾਰੀ ਤੇ ਬੇਰੋਜ਼ਗਾਰੀ

Published

on

punjabi article

ਅੱਜ ਦਾ ਯੁੱਗ ਵਿਗਿਆਨ ਦਾ ਹੋਣ ਦੇ ਬਾਵਜੂਦ ਭਾਰਤ ਵੀ ਕਰੋਨਾ ਤੇ ਬੇਰੋਜ਼ਗਾਰੀ ਦੀ ਲਪੇਟ ਚ ਆਇਆ। ਜਿਸ ਦਾ ਇਲਾਜ ਲਾਇਲਾਜ ਹੋ ਗਿਆ।ਹਰ ਕੋਈ ਆਮ ਆਦਮੀ ਕੰਮ ਦੀ ਭਾਲ ਕਰ ਰਿਹਾ ਹੈ। ਦੇਸ਼ ਦਾ ਅੰਨਦਾਤਾ ਸੜਕਾਂ ਤੇ ਮੁਜ਼ਾਹਰੇ ਕਰ ਰਿਹਾ ਹੈ। ਲੋਕ ਮਹਿੰਗਾਈ ਦੀ ਮਾਰ ਖਾ ਰਹੇ ਹਨ। ਹਰ ਆਪਣੇ ਹੱਕਾਂ ਅਲੱਗ ਲੜ ਰਹੇ ਹਨ।ਇਹ ਰੱਬਾ ਮਿਹਰ ਕਰ ਭਾਰਤ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਦੇ।

-ਇੰਦਰ ਮੋਹਣ ਕੌਰ

Continue Reading

ਰਚਨਾਵਾਂ ਨਵੰਬਰ 2020

ਕਿਸਾਨ ਅੰਦੋਲਨ (ਕ੍ਰਾਂਤੀਕਾਰੀ ਛੱਲਾ)

Published

on

punjabi poetry

ਛੱਲਾ ਸੜਕਾਂ ਤੇ ਰੁਲਦਾ,
ਛੱਲਾ ਸੜਕਾਂ ਤੇ ਰੁਲਦਾ,
………….
ਭੇਤ ਹੁਣ ਜਾਂਦਾ ਖੁੱਲਦਾ,
ਇੱਕ ਫਸਲਾਂ ਦੇ ਮੁੱਲ ਦਾ,
ਓਏ ਗੱਲ ਸੁਣ ਛੱਲਿਆ ਦਾਣੇ,
ਕੋਈ ਨਾ ਤੇਰੀ ਪੀੜ ਪਛਾਣੇ।

ਛੱਲਾ ਧਰਨੇ ਲਾਉਂਦਾ
ਛੱਲਾ ਧਰਨੇ ਲਾਉਂਦਾ,
………..
ਵਖ਼ਤ ਸਰਕਾਰਾਂ ਨੂੰ ਪਾਉਂਦਾ,
ਆਪਣੀ ਹੋਂਦ ਬਚਾਉਂਦਾ,
ਓਏ ਗੱਲ ਸੁਣ ਛੱਲਿਆ ਗਹਿਣਾਂ,
ਪੱਲੇ ਕੱਖ ਨਹੀ ਰਹਿਣਾ।

ਛੱਲਾ ਹੋਇਆ ਬਾਗੀ,
ਛੱਲਾ ਹੋਇਆ ਬਾਗੀ,
…………
ਲੀਡਰ ਸਾਰੇ ਹੀ ਦਾਗ਼ੀ,
ਕੌਮ ਹੁਣ ਮੁੜਕੇ ਜਾਗੀ,
ਓਏ ਗੱਲ ਸੁਣ ਛੱਲਿਆ ਮਰਗੇ,
ਧੋਖਾ ਆਪਣੇ ਹੀ ਕਰਗੇ।

ਛੱਲਾ ਅੱਸੀਆਂ ਦਾ ਹੋ ਕੇ,
ਛੱਲਾ ਅੱਸੀਆਂ ਦਾ ਹੋ ਕੇ,
…………..
ਬਈ ਜਾ ਕੇ ਰੇਲਾਂ ਰੋਕੇ,
ਫੇਰ ਨਾ ਮਿਲਣੇਂ ਮੋਕੇ,
ਓਏ ਗੱਲ ਸੁਣ ਛੱਲਿਆ ਪਾਵੇ
ਖੂਨ ਚੋਂ ਗ਼ੈਰਤ ਨਾ ਜਾਵੇ।

ਛੱਲਾ ਹੱਕਾਂ ਲਈ ਲੜਦਾ,
ਛੱਲਾ ਹੱਕਾਂ ਲਈ ਲੜਦਾ,
…………..
ਹੱਥਾਂ ਵਿੱਚ ਝੰਡੇ ਫੜਦਾ,
ਮੂਹਰੇ ਤੋਪਾਂ ਦੇ ਅੜਦਾ,
ਓਏ ਗੱਲ ਸੁਣ ਛੱਲਿਆ ਤਾਰੇ,
ਬਣ ਗਏ ਦੁਸ਼ਮਣ ਨੇ ਸਾਰੇ।

ਛੱਲਾ ਨਹਿਰਾਂ ਦਾ ਪਾਣੀ,
ਛੱਲਾ ਨਹਿਰਾਂ ਦਾ ਪਾਣੀ,
…………..
ਕਿਸੇ ਨਾ ਪੀੜ ਪਛਾਣੀ,
ਹੋ ਜੇ ਨਾਂ ਖ਼ਤਮ ਕਹਾਣੀ,
ਓਏ ਗੱਲ ਸੁਣ ਛੱਲਿਆ ਮਾਨਾਂ,
ਵਾਰਨੀਆ ਪੈਣੀਆਂ ਨੇ ਜਾਂਨਾ।।

-ਜਸਵੀਰ ਮਾਨ

Continue Reading

ਰਚਨਾਵਾਂ ਨਵੰਬਰ 2020

ਅਹਿਮ ਸਵਾਲ

Published

on

punjabi sahit muqabla 2020

ਇਹ ਕੈਸੀ ਅਗਨ ਪਈ ਹੈ ਇਸ ਸ਼ਹਿਰ ਨੂੰ ? ਸੜ ਰਹੀਆਂ ਨੇ ਸਭ ਕਿਤਾਬਾਂ, ਰਾਖ਼ ਹੋ ਰਹੇ ਨੇ ਸਾਰੇ ਫਲਸਫ਼ੇ, ਕਬਰਾਂ ਚੋਂ ਕੱਢ ਕੱਢ ਕੇ ਦੁਬਾਰਾ ਫੂਕੇ ਜਾ ਰਹੇ ਨੇ ‘ਕਲਮਾਂ ਦਾ ਜਾਦੂਗਰ’ , ਭੱਠੀਆਂ ਵਿੱਚ ਮੱਚ ਰਹੇ ਨੇ ਟੁੱਟੀਆਂ ਕਲਮਾਂ ਦੇ ਭੱਥੇ ,ਇਤਿਹਾਸ ਦੇ ਮਹਾਨ ਪਾਤਰ ਤਾਂ ਪਹਿਲਾਂ ਪਹਿਲ ਹੀ ਧੂੰਏਂ ਦੇ ਵਵੰਡਰਾਂ ਚ’ ਖੋ ਗਏ,
ਕੀ ਕਿਸੇ ਕਿਤਾਬ ਦਾ ਕੋਈ ਸਫ਼ਾ ਬਚ ਪਾਏਗਾ? ਇਨ੍ਹਾਂ ‘ਸਿਰਫਿਰੀਆਂ’ ਅੱਗ ਦੀਆਂ ਲਪਟਾਂ ਕੋਲੋਂ, ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਇਹ ਸਭ ਕੁਝ ਹੋ ਰਿਹਾ ਹੈ, ਇਸ ਅਦਿੱਖ ਅੱਗ ਦਾ ਸੇਕ ਇਸ ਸ਼ਹਿਰ ਦੇ ਜਿਉਂਦੇ ਪੁਤਲਿਆਂ ਨੂੰ ਕਿਉਂ ਨੀ ਮਹਿਸੂਸ ਹੁੰਦਾ ? ਭਿਅੰਕਰ ਲਪਟਾਂ ਨੂੰ ਇਸ ਨਗਰੀ ਵੱਲ ਆਉਂਦਿਆਂ ਦੇਖ ਪੰਛੀ ਤਾਂ ਕਦੋਂ ਦੇ ਆਪਣੇ ਆਲ੍ਹਣੇ ਛੱਡ ਕੇ ਚਲੇ ਗਏ ਕਿਉਂਕਿ ਉਹ ਜਾਣਦੇ ਸਨ ਕਿ ਇਹ ਬੇਰਹਿਮ ਅਗਨ-ਆਂਧੀ ਹਰੇ ਭਰੇ ਖਜ਼ਾਨੇ ਵੀ ਸਾੜ ਸੁੱਟੇਗੀ , ਹੋਰ ਕੀ ਕਾਰਨ ਰਿਹਾ ਹੋਵੇਗਾ?

ਪਵਿੱਤਰ ਗ੍ਰੰਥਾਂ ਨੂੰ ਤਾਂ ਅਸੀਂ ਬੰਦ ਕਰਕੇ ਕਦੋਂ ਦੇ ਮੱਥੇ ਟੇਕ ਦਿੱਤੇ ਹਨ , ” ਦੇਖੇਓ, ਜੇ ਇਹਨਾਂ ਨੂੰ ਛੂਹਿਆ ਤਾਂ ਇਹ ਅਪਵਿੱਤਰ ਹੋ ਜਾਣਗੇ ” !
ਪਤਾ ਨਹੀਂ ਕਿਹੜੇ ਸ਼ੈਤਾਨਾਂ ਨੇ ਸਾਡੇ ਖਾਲੀ ਜਹਿਨਾ ਅੰਦਰ ਇਹ ਗੱਲ ਵਾੜ ਦਿੱਤੀ ? ਉਹ ਗ੍ਰੰਥ ਤਾਂ ਉਦੋਂ ਦੇ ਹੀ ਧੁਖ਼ ਰਹੇ ਹਨ, ਕਾਸ਼ ਕਿਤੇ ਜੇ ਮਹਾਨ ਪਾਕ ਪਵਿੱਤਰ ਗ੍ਰੰਥਾਂ ਨੂੰ ਇਸ ਖਿੱਤੇ ਦੇ ਲੋਕਾਂ ਨੇ ਪੜ ਕੇ ਵਿਚਾਰਿਆ ਹੁੰਦਾ ਤਾਂ ਹਾਲਤ ਤਰਸਯੋਗ ਨਾ ਹੁੰਦੀ, ਹੁਣ ਪਤਾ ਨਹੀਂ ਕੀ ਹਸ਼ਰ ਹੋਵੇਗਾ ਇਸ ਸ਼ਹਿਰ ਦਾ ?

ਇੱਕ ਗੱਲ ਤਾਂ ਤੈਅ ਹੈ ਕਿ ਇਕੱਲੇ ਅੱਗ ਲਾਉਣ ਵਾਲਿਆਂ ਦੀ ਹੀ ਰੂਹ ਸੜੀ ਬਲੀ ਨਹੀਂ ਹੈ, ਇੱਥੇ ਤਾਂ ਜਿਉਂਦੇ ਰਹਿਣ ਦੀ ਪਹਿਲੀ ਸ਼ਰਤ ਹੀ “ਆਪਣੀ ਆਤਮਾ ਦੀ ਖ਼ੁਦ ਬਲੀ ਦੇਣੀ ਹੈ” । ਤਾਂਹੀ ਇਸ ਸ਼ਹਿਰ ਚੋਂ ਇੰਨੀ ਸੜਾਦ ਬਦਬੂ ਆਉਂਦੀ ਹੈ , ਇਸੇ ਕਰਕੇ ਸਭ ਇੱਕੋ ਜਿਹੇ ਲੱਗਦੇ ਨੇ “ਬੇ-ਰੂਹੇ” , ਕਿਉਂਕਿ ਜ਼ਮੀਰਾਂ ਵਾਲਿਆਂ, ਰੂਹਾਂ ਵਾਲਿਆਂ ਨੂੰ ਸੂਲੀ ਇਸ ਨਗਰੀ ਦੇ ਸੰਵਿਧਾਨ ਵਿੱਚ ਵਿਸ਼ੇਸ਼ ਤੌਰ ਤੇ ਅੰਕਿਤ ਹੈ, ਤੇ ਪੁਰਾਣਾ ਦਸਤੂਰ ਵੀ ਹੈ ।
ਹਾਲ ਦੀ ਘੜੀ ਜਾਂ ਭਵਿੱਖ ਵਿੱਚ, ਕੀ ਇਸ ਸ਼ਹਿਰ ਦੇ ਕਿਸੇ ਬਸ਼ਿੰਦੇ ਦੀ ਜ਼ਮੀਰ ਜਾਗ ਸਕੇਗੀ?
ਅੱਜ ਦਾ ਅਹਿਮ ਸਵਾਲ ਤਾਂ ਇਹੋ ਹੈ ।

-ਗੁਰਪ੍ਰੀਤ ਸਿੰਘ

Continue Reading

ਰੁਝਾਨ